You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਕੰਬੋਡੀਆ ਵਿੱਚ ਲਾਗ ਦਾ ਹੁਣ ਕੋਈ ਮਾਮਲਾ ਨਹੀਂ, ਪੰਜਾਬ 'ਚ ਲੌਕਡਾਊਨ 31 ਮਈ ਤੱਕ ਜਾਰੀ ਰਹੇਗਾ

ਯੂਪੀ ਦੇ ਔਰਈਆ ਜ਼ਿਲ੍ਹੇ ਵਿੱਚ ਦੋ ਟਰੱਕਾਂ ਦੀ ਟੱਕਰ ਵਿੱਚ ਮਜ਼ਦੂਰਾਂ ਦੀ ਮੌਤ ਹੋਈ ਹੈ। ਕੋਰੋਨਾਵਾਇਰਸ ਦੇ ਪੂਰੀ ਦੁਨੀਆਂ ਵਿੱਚ ਕੇਸਾਂ ਦੀ ਗਿਣਤੀ 45 ਲੱਖ ਤੋਂ ਪਾਰ

ਲਾਈਵ ਕਵਰੇਜ

  1. ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 86,000 ਦੇ ਨੇੜੇ ਪਹੁੰਚੇ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲੇ 85,940 ਹੋ ਗਏ ਹਨ।

    ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 2752 ਮੌਤਾਂ ਹੋਈਆਂ ਹਨ।

    ਇਲਾਜ ਤੋਂ ਬਾਅਦ 30,152 ਲੋਕ ਠੀਕ ਹੋ ਗਏ ਹਨ।

    ਪਿਛਲੇ 24 ਘੰਟਿਆਂ ਵਿੱਚ 3970 ਮਾਮਲੇ ਸਾਹਮਣੇ ਆਏ ਹਨ ਜਦੋਂਕਿ 103 ਮੌਤਾਂ ਹੋਈਆਂ ਹਨ।

    ਸਭ ਤੋਂ ਵੱਧ ਮਾਮਲੇ ਮਹਾਰਸ਼ਟਰ ਵਿੱਚ ਹਨ। ਇੱਥੇ 29,100 ਪੌਜ਼ਿਟਿਵ ਕੇਸ ਹਨ।

    ਤਮਿਲ ਨਾਡੂ ਵਿੱਚ 10,108 ਮਾਮਲਿਆਂ ਦੇ ਨਾਲ ਦੂਜੇ ਨੰਬਰ ’ਤੇ ਹੈ ਜਦੋਂਕਿ ਗੁਜਰਾਤ 9931 ਮਾਮਲਿਆਂ ਦੇ ਨਾਲ ਤੀਜੇ ਨੰਬਰ ’ਤੇ ਹੈ।

  2. ਪਟਿਆਲਾ 'ਚ ਢਾਈ ਸਾਲਾ ਬੱਚੀ ਠੀਕ ਹੋਈ ਤਾਂ ਕੈਪਟਨ ਨੇ ਸਾਂਝਾ ਕੀਤੀ ਵੀਡੀਓ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਦੇ ਇਲਾਜ ਤੋਂ ਬਾਅਦ ਠੀਕ ਹੋਈ ਢਾਈ ਸਾਲਾ ਬੱਚੀ ਦੀ ਵੀਡੀਓ ਸਾਂਝੀ ਕੀਤੀ ਹੈ।

    ਜਿਸ ਵਿੱਚ ਉਹ ਕਵਿਤਾ ਗਾਉਂਦੇ ਮੈਡੀਕਲ ਸਟਾਫ਼ ਦੇ ਨਾਲ ਧੰਨਵਾਦ ਕਰਦੀ ਦੇਖੀ ਜਾ ਸਕਦੀ ਹੈ।

    ਇਹ ਵੀਡੀਓ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਹੈ।

  3. ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿੱਚ ਸੜਕ ਹਾਦਸੇ ਦੌਰਾਨ 24 ਮਜ਼ਦੂਰਾਂ ਦੀ ਮੌਤ

  4. ਕੋਰੋਨਾਵਾਇਰਸ: ਭਾਰਤ ਵਿੱਚ 85 ਹਜ਼ਾਰ ਤੋਂ ਪਾਰ ਕੇਸ

    ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਦੇ 3970 ਨਵੇਂ ਮਾਮਲੇ ਸਾਹਮਣੇ ਆਏ ਤੇ 103 ਮੌਤਾਂ ਹੋਈਆਂ।

    ਇਸ ਦੇ ਨਾਲ ਹੀ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 85,940 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 2,752 ’ਤੇ ਪਹੁੰਚ ਗਿਆ ਹੈ।

    ਇਨ੍ਹਾਂ ਵਿਚੋਂ 30,153 ਲੋਕ ਠੀਕ ਵੀ ਹੋਏ ਹਨ।

  5. ਕੋਰੋਨਾਵਾਇਰਸ:WHO ਦੀ ਚਿਤਾਵਨੀ

    ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਯੂਰਪ ਵਿੱਚ ਠੰਢ ਦੇ ਮੌਸਲ ਦੌਰਾਨ ਕੋਰੋਵਾਇਰਸ ਇੱਕ ਵਾਰ ਮੁੜ ਜਾਨਲੇਵਾ ਹੋ ਸਕਦਾ ਹੈ।

    WHO ਦੇ ਨਿਰਦੇਸ਼ਕ ਡਾ. ਹਾਂਸ ਕਲੂਜ ਨੇ ਲੌਕਡਾਊ ਵਿੱਚ ਢਿੱਲ ਦੇ ਰਹੇ ਦੇਸ਼ਾਂ ਨੂੰ ਚਿਤਾਵਨੀ ਦਿੰਦਿਆਂ ਹੋਇਆ ਕਿਹਾ ਹੈ, "ਇਹ ਵੇਲਾ ਤਿਆਰੀ ਦਾ ਹੈ ਨਾ ਕਿ ਜਸ਼ਨ ਮਨਾਉਣ ਦਾ।"

  6. ਗੈਰ-ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰੋ: ਮਾਇਆਵਤੀ

    ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਯੂਪੀ ਦੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਜਿਹੜੇ ਅਧਿਕਾਰੀ ਆਪਣੀ ਡਿਊਟੀ ਜਿੰਮੇਵਾਰੀ ਨਾਲ ਨਹੀਂ ਨਿਭਾ ਰਹੇ ਉਨ੍ਹਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

    ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਇਸ ਹਾਦਸੇ ਵਿੱਚ ਮਾਰੇ ਗਏ ਹਨ ਤੇ ਜਖ਼ਮੀ ਹੋਏ ਹਨ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ।

  7. ਕੋਰੋਨਾਵਾਇਰਸ ਕਰਕੇ ਬੱਚੇ ਖ਼ਤਰੇ ਵਿੱਚ ਹਨ: ਗਰੇਟਾ ਥਨਬਰਗ

    ਮੌਸਮ ਤਬਦੀਲੀ ਦੀ ਕਾਰਕੁਨ ਗਰੇਟਾ ਥਨਬਰਗ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬੱਚਿਆਂ ਦੇ ਹੱਕ ਖ਼ਤਰੇ ਵਿੱਚ ਹਨ। ਖਾਸ ਕਰਕੇ ਉਨ੍ਹਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਜੋ ਸਕੂਲ ਵਿੱਚ ਮਿਲਦੇ ਭੋਜਨ ’ਤੇ ਨਿਰਭਰ ਸਨ।

    ਉਸ ਨੇ ਉਨ੍ਹਾਂ ਰਿਪੋਰਟਾਂ ਨੂੰ ਵੀ ਨਕਾਰਿਆ ਜੋ ਬੱਚਿਆਂ ਵਿੱਚ ਕੋਰੋਨਾਵਾਇਰਸ ਨਾ ਫੈਲਣ ਦਾ ਦਾਅਵਾ ਕਰਦੀਆਂ ਸਨ।

    17 ਸਾਲਾ ਗਰੇਟਾ ਇਸ ਵੇਲੇ ਸਵੀਡਨ ਵਿੱਚ ਸਵੈ-ਇਕਾਂਤ ਵਿੱਚ ਹੈ।

    ਗਰੇਟਾ ਅਨੁਸਾਰ, “ਲੋਕਾਂ ਨੂੰ ਇਹ ਅਹਿਸਾਸ ਹੋਣ ਲੱਗ ਪਿਆ ਹੈ ਕਿ ਅਸੀਂ ਵਿਗਿਆਨ ’ਤੇ ਨਿਰਭਰ ਹਾਂ ਤੇ ਸਾਨੂੰ ਵਿਗਿਆਨੀਆਂ ਤੇ ਮਾਹਰਾਂ ਦੀ ਸੁਣਨੀ ਪਵੇਗੀ।”

    ਗਰੇਟਾ ਦੇ ਵਿਚਾਰ CNN ਚੈਨਲ ’ਤੇ ਵੀਰਵਾਰ ਨੂੰ ਪ੍ਰਸਾਰਿਤ ਕੀਤੇ ਗਏ ਸਨ।

  8. ਕੋਰੋਨਾਵਾਇਰਸ: ਕੀ ਵਿਟਾਮਿਨ-ਡੀ ਖਾਣ ਜਾਂ ਧੁੱਪ ਸੇਕਣ ਨਾਲ ਬਚਿਆ ਜਾ ਸਕਦਾ

    ਹੈਕੋਰੋਨਾਵਾਇਰਸ ਕਰਕੇ ਲੌਕਡਾਊਨ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਜਿਸ ਕਾਰਨ ਉਨ੍ਹਾਂ ਨੂੰ ਤਾਜ਼ੀ ਹਵਾ ਤੇ ਧੁੱਪ ਢੁਕਵੀਂ ਮਾਤਰਾਂ ਵਿੱਚ ਨਹੀਂ ਮਿਲ ਰਹੀ।

    ਬ੍ਰਿਟੇਨ ਵਿੱਚ ਡਾਕਟਰ ਲੋਕਾਂ ਨੂੰ ਆ ਰਹੀ ਬਸੰਤ ਅਤੇ ਗਰਮੀਆਂ ਵਿੱਚ ਵਿਟਾਮਿਨ-ਡੀ ਦੀਆਂ ਗੋਲੀਆਂ ਖਾਣ ਦੀ ਸਲਾਹ ਦੇ ਰਹੇ ਹਨ।

    ਵਿਟਾਮਿਨ-ਡੀ ਨੂੰ ਸਾਡਾ ਸਰੀਰ ਸੂਰਜ ਦੀ ਧੁੱਪ ਵਿੱਚ ਆਪਣੇ ਆਪ ਤਿਆਰ ਕਰ ਲੈਂਦਾ ਹੈ। ਵਿਟਾਮਿਨ-ਡੀ ਵੀ ਬਾਕੀ ਵਿਟਾਮਿਨਾਂ ਵਾਂਗ ਹੀ ਸਾਨੂੰ ਤੰਦਰੁਸਤ ਰੱਖਣ ਅਤੇ ਬੀਮਾਰੀਆਂ ਅਤੇ ਲਾਗ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਹੈ। ਖ਼ਾਸ ਕਰ ਕੇ ਮਹਾਂਮਾਰੀ ਦੌਰਾਨ ਪਰ ਕੀ ਕੋਰੋਨਾਵਿਰਸ ਮਹਾਂਮਾਰੀ ਵਿੱਚ ਇਹ ਲਾਹੇਵੰਦ ਹੈ। ਪੂਰੀ ਖ਼ਬਰ ਪੜ੍ਹੋ

  9. ਅਮਰੀਕਾ ਭਾਰਤ ਨੂੰ ਵੈਂਟੀਲੇਟਰ ਦਾਨ ਕਰੇਗਾ- ਟਰੰਪ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਨੂੰ ਵੈਂਟੀਲੇਟਰ ਦੇਣ ਦਾ ਐਲਾਨ ਕੀਤਾ ਹੈ।

    ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਕਿਹਾ ਹੈ, "ਮੈਨੂੰ ਇਹ ਦੱਸਦਿਆਂ ਮਾਣ ਹੋ ਰਿਹਾ ਹੈ ਕਿ ਅਮਰੀਕਾ ਆਪਣੇ ਦੋਸਤ ਭਾਰਤ ਨੂੰ ਵੈਂਟੀਲੇਟਰ ਦਾਨ ਕਰੇਗਾ। ਅਸੀਂ ਇਸ ਮਹਾਂਮਾਰੀ ਵੇਲੇ ਭਾਰਤ ਅਤੇ ਨਰਿੰਦਰ ਮੋਦੀ ਦੇ ਨਾਲ ਹਾਂ। ਅਸੀਂ ਦਵਾਈ ਬਣਾਉਣ ਵਿੱਚ ਸਹਿਯੋਗ ਕਰ ਰਹੇ ਹਾਂ। ਅਸੀਂ ਮਿਲ ਕੇ ਇਸ ਅਦ੍ਰਿਸ਼ ਦੁਸ਼ਮਣ ਨੂੰ ਹਰਾਂਵਾਗੇ।"

  10. ਕੋਰੋਨਾਵਾਇਰਸ: ਟਰੰਪ ਨੇ ਕਿਹਾ 'ਅਮਰੀਕਾ ਖੋਲ੍ਹ ਰਹੇ ਹਾਂ ਵੈਕਸੀਨ ਆਵੇ ਜਾਂ ਨਾ'

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ’ਵੈਕਸੀਨ ਹੋਵੇ ਜਾਂ ਨਾ ਹੋਵੇ’ ਅਮਰੀਕਾ ਖੁੱਲ੍ਹੇਗਾ।

    ਇਸ ਦੇ ਨਾਲ ਉਨ੍ਹਾਂ ਨੇ ਸਾਲ ਦੇ ਅੰਤ ਤੱਕ ਕੋਰੋਨਾਵਾਇਰਸ ਨੂੰ ਖ਼ਤਮ ਕਰਨ ਦੇ ਟੀਚੇ ਦਾ ਵੀ ਐਲਾਨ ਕੀਤਾ ਹੈ।

    ਉਨ੍ਹਾਂ ਨੇ ਦਵਾਈ ਬਣਾਉਣ ਦੇ ਪ੍ਰੋਜੈਕਟ ਦੀ ਤੁਲਨਾ ਦੂਜੇ ਵਿਸ਼ਵ ਯੁੱਧ ਦੋਰਾਨ ਦੁਨੀਆਂ ਵੱਲੋਂ ਪਹਿਲੀ ਵਾਰ ਪਰਮਾਣੂ ਹਥਿਆਰਾਂ ਦੇ ਨਿਰਮਾਣ ਲਈ ਚਲਾਏ ਗਏ "ਆਪੇਰਸ਼ਨ ਵਾਰਪ ਸਪੀਡ" ਨਾਲ ਕੀਤੀ ਹੈ।

    ਪਰ ਟਰੰਪ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਦਵਾਈ ਬਿਨਾਂ ਅਮਰੀਕੀਆਂ ਨੂੰ ਆਪਣੇ ਜ਼ਿੰਦਗੀ ਵਿੱਚ ਆਮ ਵਾਂਗ ਵਿਚਰਨਾ ਸ਼ੁਰੂ ਕਰਨਾ ਹੋਵੇਗਾ।

    ਕਈ ਮਾਹਰਾਂ ਦਾ ਕਹਿਣਾ ਹੈ ਕਿ ਸਾਲ ਦੌਰਾਨ ਕੋਰੋਨਾਵਾਇਰਸ ਦੇ ਖ਼ਾਤਮੇ ਲਈ ਦਵਾਈ ਬਣ ਜਾਵੇਗੀ।

  11. ਯੂਪੀ ਵਿੱਚ ਟਰੱਕਾਂ ਦੀ ਟੱਕਰ ਦੌਰਾਨ 24 ਮਜ਼ਦੂਰਾਂ ਦੀ ਮੌਤ

    ਉੱਤਰ ਪ੍ਰਦੇਸ਼ ਦੇ ਔਰੈਈਆਂ ਵਿੱਚ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ ਕਾਰਨ 24 ਲੋਕਾਂ ਦੀ ਮੌਤ ਹੋ ਗਈ ਹੈ।

    ਇਹ ਹਾਦਸਾ ਸਵੇਰੇ ਤੜਕੇ 3.30 ਵਜੇ ਵਾਪਰਿਆਂ। ਇਹ ਮਜ਼ਦੂਰ ਰਾਜਸਥਾਨ ਤੋਂ ਆ ਰਹੇ ਹਨ ਸਨ।

    ਔਰੈਈਆ ਦੇ ਡੀਐੱਮ ਮੁਤਾਬਕ ਇਸ ਵਿੱਚ ਜ਼ਿਆਦਾਤਰ ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਲੋਕ ਸਨ।

  12. ਕੋਰੋਨਾਵਾਇਰਸ: ਦੁਨੀਆਂ ਭਰ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀ ਲਾਗ ਕਰਕੇ ਹੁਣ ਤੱਕ 45 ਲੱਖ ਤੋਂ ਵੱਧ ਕੇਸ ਸਾਹਮਣੇ ਆ ਗਏ ਹਨ। ਤਿੰਨ ਲੱਖ ਤੋਂ ਵੱਧ ਲੋਕਾ ਦੀ ਮੌਤ ਹੋ ਗਈ ਹੈ।
    • ਜੌਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਹੁਣ ਤੱਕ ਪੂਰੀ ਵਿੱਚ ਕੁੱਲ 45 ਲੱਖ 31 ਹਜ਼ਾਰ 811 ਮਾਮਲੇ ਹਨ ਅਤੇ ਮਰਨ ਵਾਲਿਆਂ ਦਾ ਕੁੱਲ ਅੰਕੜਾ 3 ਲੱਖ 7 ਹਜ਼ਾਰ ਇੱਕ ਹੋ ਗਿਆ ਹੈ।
    • ਸਭ ਤੋਂ ਵੱਧ ਅਮਰੀਕਾ ਵਿੱਚ, 14,411,72 ਮਾਮਲੇ ਹਨ ਅਤੇ ਇੱਥੇ ਮੌਤਾਂ ਦਾ ਅੰਕੜਾ 87,427 ਪਹੁੰਚ ਗਿਆ ਹੈ।
    • ਦੂਜੇ ਸਥਾਨ ’ਤੇ ਰੂਸ ਹੈ ਜਿੱਥੇ ਹੁਣ ਤੱਕ ਕੁੱਲ ਮਾਮਲੇ 2,62,843 ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 2418 ਹੋ ਗਈ ਹੈ।
    • ਬਰਤਾਨੀਆਂ ਵਿੱਚ ਵੀ ਲਾਗ ਦੇ ਕੁੱਲ ਮਾਮਲੇ 2 ਲੱਖ 38 ਹਜ਼ਾਰ ਤੋਂ ਪਾਰ ਹੋ ਗਏ ਹਨ ਅਤੇ ਹੁਣ ਤੱਕ 34 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
    • ਭਾਰਤ ਵਿੱਚ ਸਿਹਤ ਮੰਤਰਾਲੇ ਮੁਤਾਬਕ ਕੋਰੋਨਾਵਾਇਰਸ ਦੇ ਕੁੱਲ ਮਾਮਲੇ 84 ਹਜ਼ਾਰ ਹਨ ਅਤੇ ਅਧਿਕਾਰਤ ਅੰਕੜਿਆਂ ਮੁਤਾਬਕ ਹੁਣ ਤੱਕ 2,649 ਲੋਕਾਂ ਦੀ ਮੌਤ ਹੋ ਗਈ ਹੈ।

    ਸਤਿ ਸ੍ਰੀ ਅਕਾਲ ਜੀ, ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸੁਆਗਤ ਹੈ। ਦੇਸ਼ ਅਤੇ ਦੁਨੀਆਂ ਵਿੱਚ ਅੱਜ ਦੀਆਂ ਤਾਜ਼ਾ ਅਪਡੇਟਸ ਤੁਸੀਂ ਇਸ ਪੇਜ ’ਤੇ ਦੇਖ ਸਕਦੇ ਹੋ ਅਤੇ 15 ਮਈ ਦੀਆਂ ਅਪਡੇਟਸ ਲਈ ਤੁਸੀਂ ਇੱਥੇ ਕਲਿੱਕਕਰ ਸਕਦੇ ਹੋ।