You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਕੰਬੋਡੀਆ ਵਿੱਚ ਲਾਗ ਦਾ ਹੁਣ ਕੋਈ ਮਾਮਲਾ ਨਹੀਂ, ਪੰਜਾਬ 'ਚ ਲੌਕਡਾਊਨ 31 ਮਈ ਤੱਕ ਜਾਰੀ ਰਹੇਗਾ

ਯੂਪੀ ਦੇ ਔਰਈਆ ਜ਼ਿਲ੍ਹੇ ਵਿੱਚ ਦੋ ਟਰੱਕਾਂ ਦੀ ਟੱਕਰ ਵਿੱਚ ਮਜ਼ਦੂਰਾਂ ਦੀ ਮੌਤ ਹੋਈ ਹੈ। ਕੋਰੋਨਾਵਾਇਰਸ ਦੇ ਪੂਰੀ ਦੁਨੀਆਂ ਵਿੱਚ ਕੇਸਾਂ ਦੀ ਗਿਣਤੀ 45 ਲੱਖ ਤੋਂ ਪਾਰ

ਲਾਈਵ ਕਵਰੇਜ

  1. 8 ਖੇਤਰਾਂ ਵਿੱਚ ਢਾਂਚਾਗਤ ਬਦਲਾਅ ਕੀਤਾ ਜਾਵੇਗਾ: ਨਿਰਮਲਾ ਸੀਤਾਰਮਨ

    20 ਲੱਖ ਕਰੋੜ ਦੇ ਆਰਥਿਕ ਪੈਕੇਜ ਦੀ ਚੌਥੀ ਕਿਸ਼ਤ ਦਾ ਐਲਾਨ ਕਰਦਿਆਂ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਦੋਂ ਅਸੀਂ ਆਤਮ ਨਿਰਭਰ ਭਾਰਤ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਹੋਰ ਵੀ ਸਖ਼ਤ ਮੁਕਾਬਲੇ ਲਈ ਤਿਆਰ ਰਹਿਣਾ ਚਾਹੀਦਾ ਹੈ।

    ਅੱਜ ਅਸੀਂ 8 ਖੇਤਰਾਂ ਵਿੱਚ ਢਾਂਚਾਗਤ ਬਦਲਾਅ ਕਰਾਂਗੇ।

    ਇਹ ਖੇਤਰ ਹਨ-ਕੋਲਾ, ਮਿਨਰਲ, ਡਿਫੈਂਸ ਪ੍ਰੋਡਕਸ਼ਨ, ਏਅਰਸਪੇਸ ਮੈਨੇਜਮੈਂਟ, ਐਮਆਰਓ, ਪਾਵਰ ਡਿਸਿਟਰੀਬਿਊਸ਼ਨ ਕੰਪਨੀਆਂ, ਸਪੇਸ, ਐਟੋਮਿਕ ਸੈਕਟਰ।

    ਸ਼ਨੀਵਾਰ ਨੂੰ ਹੋਈ ਪ੍ਰੈਸ ਕਾਨਫਰੰਸ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਅੱਜ ਦੇਸ ਦੇ ਕਈ ਸੈਕਟਰਾਂ ਵਿੱਚ ਢਾਂਚਾਗਤ ਸੁਧਾਰਾਂ ਦੀ ਜ਼ਰੂਰਤ ਹੈ।

    ਇਸ ਵਿੱਚ ਉਨ੍ਹਾਂ ਸਿੱਧੇ ਬੈਂਕ ਟ੍ਰਾਂਸਫਰ, ਕੋਲਾ ਖੇਤਰ, ਸਿੰਚਾਈ ਖੇਤਰ ਆਦਿ ਦਾ ਨਾਮ ਵੀ ਲਿਆ।

  2. ਕਪੂਰਥਲਾ ਵਿੱਚ ਕੋਰੋਨਾਵਾਇਰਸ ਦੇ 5 ਨਵੇਂ ਪੌਜ਼ਿਟਿਵ ਮਾਮਲੇ

    ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਦੀ ਰਿਪੋਰਟ - ਕਪੂਰਥਲਾ ਵਿੱਚ ਕੋਰੋਨਾਵਾਇਰਸ ਦੇ 5 ਪੌਜ਼ਿਟਿਵ ਕੇਸ ਆਏ ਹਨ। ਇੰਨਾ ਵਿੱਚੋਂ 4 ਲੋਕ ਦੁਬਾਈ ਤੋਂ ਆਏ ਹਨ।

    ਦੁਬਈ ਤੋਂ ਇਹ 13 ਮਈ ਨੂੰ ਆਏ ਸਨ ਜਿਨ੍ਹਾਂ ਦੀ ਕਰੋਨਾਵਾਇਰਸ ਦੀ ਰਿਪੋਰਟ ਪੌਜ਼ਿਟਿਵ ਆਈ ਹੈ।

    ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕੀਤੀ ਹੈ।

    ਇੰਨਾ ਚਾਰ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇੱਕ ਵਿਅਕਤੀ ਫਗਵਾੜਾ ਦਾ ਰਹਿਣ ਵਾਲਾ ਹੈ। ਉਸ ਨੂੰ ਉੱਥੇ ਹੀ ਵੱਖ ਰੱਖਿਆ ਗਿਆ ਹੈ।

  3. ਪੰਜਾਬ ਤੋਂ ਜਾਂਦੇ ਪਰਵਾਸੀ ਮਜ਼ਦੂਰ: ‘ਗੱਲ ਰਾਸ਼ਨ ਜਾਂ ਪੈਸੇ ਦੀ ਨਹੀਂ, ਔਖੇ ਵੇਲੇ ਪਰਿਵਾਰ ਕੋਲ ਹੋਣ ਦੀ ਹੈ’

    ਮਜ਼ਦੂਰਾਂ ਦੀ ਆਪਣੇ ਸੂਬਿਆਂ, ਆਪਣੇ ਘਰਾਂ ਵੱਲ ਹਿਜਰਤ ਲਗਾਤਾਰ ਜਾਰੀ ਹੈI

    ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਕੁਝ ਮਜ਼ਦੂਰਾਂ ਤੋਂ ਪੁੱਛਿਆ ਕਿ ਉਹ ਪੈਦਲ ਹੀ ਸੈਂਕੜੇ ਕਿਲੋਮੀਟਰ ਕਿਉਂ ਤੁਰ ਪਏ ਨੇI

    ਉਨ੍ਹਾਂ ਵਿੱਚੋਂ ਕੁਝ ਨੇ ਇਹ ਵੀ ਕਿਹਾ ਕਿ ਗੱਲ ਪੈਸੇ, ਰਾਸ਼ਨ ਦੀ ਨਹੀਂ, ਗੱਲ ਔਖੇ ਵੇਲੇ ਆਪਣੇ ਪਰਿਵਾਰ ਨਾਲ ਹੋਣ ਦੀ ਵੀ ਹੈI

    ਸ਼ੂਟ: ਗੁਲਸ਼ਨ ਕੁਮਾਰ, ਐਡਿਟ: ਰਾਜਨ ਪਪਨੇਜਾ

  4. ਕੋਰੋਨਾਵਾਇਰਸ ਕੀ ਹੈ ਅਤੇ ਇਸ ਕਾਰਨ ਮਰਨ ਦਾ ਕਿੰਨਾ ਖ਼ਤਰਾ ਹੈ

    ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਡਰਾਇਆ ਹੋਇਆ ਹੈ, ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ।

    ਕਿਉਂਕਿ ਇਸ ਦਾ ਕੋਈ ਇਲਾਜ ਅਜੇ ਲੱਭਿਆ ਨਹੀਂ।

    ਆਮ ਲੋਕਾਂ ਲਈ ਗੱਲ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਹੁੰਦਾ ਕਿਵੇਂ ਹੈ, ਹੋਵੇ ਤਾਂ ਕਰੀਏ ਕੀ, ਮੌਤ ਦਾ ਖਤਰਾ ਕਿੰਨਾ ਕੁ ਹੈ?

  5. ਸਿੰਗਾਪੁਰ ਵਿੱਚ 465 ਨਵੇਂ ਕੇਸ, ਇੰਨ੍ਹਾਂ ਵਿਚੋਂ ਜ਼ਿਆਦਾਤਰ ਪਰਵਾਸੀ ਮਜ਼ਦੂਰ

    ਸਿੰਗਾਪੁਰ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 465 ਨਵੇਂ ਕੇਸ ਸਾਹਮਣੇ ਆਏ ਹਨ।

    ਦੇਸ ਦੇ ਸਿਹਤ ਮੰਤਰਾਲੇ ਅਨੁਸਾਰ ਸਿੰਗਾਪੁਰ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 27,635 ਹੋ ਗਈ ਹੈ।

    ਮੰਤਰਾਲੇ ਨੇ ਕਿਹਾ ਕਿ ਨਵੇਂ ਕੇਸਾਂ ਵਿੱਚੋਂ ਜ਼ਿਆਦਾਤਰ ਮਾਮਲੇ ਡੋਰਮੈਟਰੀ ਵਿੱਚ ਰਹਿਣ ਵਾਲੇ ਪਰਵਾਸੀ ਮਜ਼ਦੂਰਾਂ ਦੇ ਹਨ।

  6. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਹੁਣ ਤੱਕ 45,54,798 ਮਾਮਲੇ ਹੋ ਚੁੱਕੇ ਹਨ ਜਦੋਂਕਿ 3,07,903 ਮੌਤਾਂ ਹੋ ਚੁੱਕੀਆਂ ਹਨ।
    • WHO ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਫਿਰ ਕੁਝ ਫੰਡਿੰਗ ਦੇ ਸਕਦੇ ਹਨ।
    • ਇਟਲੀ ਵਿੱਚ ਤਿੰਨ ਜੂਨ ਤੋਂ ਸਫ਼ਰ ਕਰਨ ਦੀ ਇਜਾਜ਼ਤ ਹੋਵੇਗੀ। ਦੇਸ ਵਿੱਚ ਆਉਣ-ਜਾਣ ਦੀ ਇਜਾਜ਼ਤ ਹੋਵੇਗੀ।
    • ਸਿੰਗਾਪੁਰ ਵਿੱਚ 465 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਜਿਆਦਾਤਰ ਪਰਵਾਸੀ ਮਜ਼ਦੂਰ ਹਨ।
    • ਡੌਨਲਡ ਟਰੰਪ ਨੇ ਕਿਹਾ ਹੈ ਕਿ ’ਵੈਕਸੀਨ ਹੋਵੇ ਜਾਂ ਨਾ ਹੋਵੇ’ ਅਮਰੀਕਾ ਖੁੱਲ੍ਹੇਗਾ।
    • ਮੌਸਮ ਤਬਦੀਲੀ ਦੀ ਕਾਰਕੁਨ ਗਰੇਟਾ ਥਨਬਰਗ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬੱਚਿਆਂ ਦੇ ਹੱਕ ਖ਼ਤਰੇ ਵਿੱਚ ਹਨ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 85,940 ਹੋਏ ਜਦੋਂਕਿ 2752 ਮੌਤਾਂ ਹੋਈਆਂ।
    • ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਨੂੰ ਵੈਂਟੀਲੇਟਰ ਦੇਣ ਦਾ ਐਲਾਨ ਕੀਤਾ ਹੈ।
    • ਕਾਂਗਰਸ ਆਗੂ ਰਾਹੁਲ ਗਾਂਧੀ ਮੁਤਾਬਕ ਤੂਫ਼ਾਨ ਆਇਆ ਨਹੀਂ ਹੈ, ਆਉਣ ਵਾਲਾ ਹੈ। ਕੇਂਦਰ ਸਰਕਾਰ ਨੂੰ ਸਿੱਧਾ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾ ਕਰਵਾਉਣੇ ਚਾਹੀਦੇ ਹਨ।
    • ਉੱਤਰ ਪ੍ਰਦੇਸ਼ ਦੇ ਔਰੈਈਆਂ ਵਿੱਚ ਮਜ਼ਦੂਰਾਂ ਨੂੂੰ ਲੈ ਕੇ ਜਾ ਰਹੇ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ ਕਾਰਨ 24 ਲੋਕਾਂ ਦੀ ਮੌਤ ਹੋ ਗਈ ਹੈ।ਪੀਐੱਮ ਮੋਦੀ ਨੇ ਹਾਦਸੇ ਤੇ ਦੁਖ ਜਾਹਿਰ ਕੀਤਾ ਹੈ।
    • ਕਪੂਰਥਲਾ ਵਿੱਚ ਅੱਜ 5 ਪੌਜ਼ਿਟਿਵ ਕੇਸ ਆਏ ਹਨ। ਇੰਨਾ ਵਿੱਚੋਂ 4 ਜਣੇ ਦੁਬਾਈ ਤੋਂ ਆਏ ਹਨ
    • ਭਵਾਨੀਗੜ੍ਹ ਵਿੱਚ ਕੁੱਝ ਮਜ਼ਦੂਰ ਲੌਕਡਾਊਨ ਦੌਰਾਨ 2 ਮਹੀਨੇ ਦੀ ਤਨਖਾਹ ਦੇਣ, ਓਵਰਟਾਈਮ ਦੇ ਪੈਸੇ ਦੇਣ ਅਤੇ ਖਾਣੇ ਦੀ ਕਵਾਲਿਟੀ ਵਧਾਉਣ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਹਨ।
  7. ਜਾਨਵਰਾਂ 'ਤੇ ਕਾਮਯਾਬ ਹੋਏ ਟੈਸਟ ਨਾਲ ਜਾਗੀ ਉਮੀਦ

    ਕੋਰੋਨਾਵਾਇਰਸ ਨਾਲ ਲੜ੍ਹਨ ਲਈ ਬਣਾਈ ਗਈ ਵੈਕਸੀਨ ਛੇ ਰਿਸਿਸ ਮਕੈਕ ਬਾਂਦਰਾਂ 'ਤੇ ਕਾਮਯਾਬ ਹੋ ਗਈ ਹੈ।

    ਇਸ ਨਾਲ ਬਿਮਾਰੀ ਨੂੰ ਮਾਤ ਦੇਣ ਵਾਲੀ ਵੈਕਸੀਨ ਛੇਤੀ ਬਣਨ ਦੀ ਉਮੀਦ ਜਾਗੀ ਹੈ ਤੇ ਇਸ ਦੇ ਮਨੁੱਖ ਉੱਤੇ ਟ੍ਰਾਇਲ ਵੀ ਕੀਤੇ ਜਾ ਰਹੇ ਹਨ।

    ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਇਸ ਦਵਾਈ ਦਾ ਅਸਰ ਮਨੁੱਖਾਂ ਉੱਤੇ ਵੀ ਹੋਵੇਗਾ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  8. ਯੂਪੀ ਦੇ ਔਰਈਆ ਜ਼ਿਲ੍ਹੇ ਵਿੱਚ ਦੋ ਟਰੱਕਾਂ ਦੀ ਟੱਕਰ ਵਿੱਚ 24 ਮਜ਼ਦੂਰਾਂ ਦੀ ਮੌਤ

    ਉੱਤਰ ਪ੍ਰਦੇਸ਼ ਦੇ ਔਰੈਈਆਂ ਵਿੱਚ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ ਕਾਰਨ 24 ਲੋਕਾਂ ਦੀ ਮੌਤ ਹੋ ਗਈ ਹੈ।

    ਇਹ ਹਾਦਸਾ ਸਵੇਰੇ ਤੜਕੇ 3.30 ਵਜੇ ਵਾਪਰਿਆ। ਇਹ ਮਜ਼ਦੂਰ ਰਾਜਸਥਾਨ ਤੋਂ ਆ ਰਹੇ ਹਨ ਸਨ।

  9. ਪੰਜਾਬ ਤੋਂ ਜਾਂਦੇ ਪਰਵਾਸੀ ਮਜ਼ਦੂਰਾਂ ਦਾ ਦਰਦ

    ਮਜ਼ਦੂਰਾਂ ਦੀ ਆਪਣੇ ਸੂਬਿਆਂ, ਆਪਣੇ ਘਰਾਂ ਵੱਲ ਹਿਜਰਤ ਲਗਾਤਾਰ ਜਾਰੀ ਹੈI

    ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਕੁਝ ਮਜ਼ਦੂਰਾਂ ਤੋਂ ਪੁੱਛਿਆ ਕਿ ਉਹ ਪੈਦਲ ਹੀ ਸੈਕੰਡ ਕਿਲੋਮੀਟਰ ਕਿਉਂ ਤੁਰ ਪਏ ਹਨI

  10. ਕੀ ਤੁਹਾਨੂੰ ਕੋਵਿਡ-19 ਵਾਇਰਸ ਦੋ ਵਾਰ ਬਿਮਾਰ ਕਰ ਸਕਦਾ ਹੈ

    ਕਈ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਤੇ ਉਨ੍ਹਾਂ ਦੇ ਟੈਸਟ ਸਹੀ ਆਏ। ਪਰ ਕੁਝ ਦਿਨ ਮਗਰੋਂ ਉਨ੍ਹਾਂ ਦੇ ਟੈਸਟ ਮੁੜ ਤੋਂ ਪੌਜ਼ੀਟਿਵ ਆਏ।

    ਕੋਰੋਨਾਵਾਇਰਸ ਕਰਕੇ ਲੋਕਾਂ ਦੇ ਇਮਿਊਨ ਸਿਸਟਮ 'ਤੇ ਫ਼ਰਕ ਪੈਂਦਾ ਹੈ। ਪਰ ਇਹ ਕੋਵਿਡ-19 ਵਾਇਰਸ ਕਿਵੇਂ ਅਸਰ ਪਾਉਂਦਾ ਹੈ?

    ਟੋਕਿਓ ਦੇ ਇੱਕ 70 ਸਾਲਾ ਆਦਮੀ ਨੂੰ ਫਰਵਰੀ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਹੋਣ ਕਰਕੇ ਆਇਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ।

    ਜਪਾਨ ਦੇ ਨਿਊਜ਼ ਬਰੋਡਕਾਸਟਰ ਐਨਐਚਕੇ ਅਨੁਸਾਰ, ਇਹ ਆਦਮੀ ਠੀਕ ਹੋ ਗਿਆ। ਉਸ ਨੇ ਮੁੜ ਤੋਂ ਸਧਾਰਨ ਜ਼ਿੰਦਗੀ ਵਿੱਚ ਪੈਰ ਰੱਖਿਆ ਤੇ ਜਨਤਕ ਆਵਾਜਾਈ ਦੇ ਸਾਧਨ ਵੀ ਵਰਤਣੇ ਸ਼ੁਰੂ ਕਰ ਦਿੱਤੇ ਸਨ।

    ਪਰ ਕੁਝ ਦਿਨਾਂ ਬਾਅਦ ਉਸ ਨੂੰ ਮੁੜ ਤੋਂ ਬੁਖਾਰ ਹੋ ਗਿਆ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  11. ਮੰਗ ’ਤੇ ਸਪਲਾਈ ਦੋਨੋਂ ਇਕੱਠੇ ਸ਼ੁਰੂ ਕਰਨ ਦੀ ਲੋੜ-ਰਾਹੁਲ ਗਾਂਧੀ

    ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਤੂਫ਼ਾਨ ਆਇਆ ਨਹੀਂ ਹੈ, ਆਉਣ ਵਾਲਾ ਹੈ।

    • ਜ਼ਬਰਦਸਤ ਨੁਕਸਾਨ ਹੋਣ ਵਾਲਾ ਹੈ। ਸਭ ਨੂੰ ਸੱਟ ਲੱਗੇਗੀ।
    • ਇਸ ਵੇਲੇ ਮੰਗ ’ਤੇ ਸਪਲਾਈ ਦੋਨੋਂ ਬੰਦ ਹਨ। ਸਰਕਾਰ ਨੂੰ ਦੋਹਾਂ ਬਾਰੇ ਸੋਚਣਾ ਹੈ।
    • ਇਸ ਵੇਲੇ ਮੰਗ ਨਹੀਂ ਸ਼ੁਰੂ ਹੋਣ ਵਾਲੀ ਕਿਉਂਕਿ ਜਦੋਂ ਤੱਕ ਲੋਕਾਂ ਦੀ ਜੇਬ ਵਿੱਚ ਪੈਸਾ ਨਹੀਂ ਹੋਵੇਗਾ ਸਪਲਾਈ ਅਸੰਭਵ।
    • ਮੰਗ ਨੂੰ ਸ਼ੁਰੂ ਕਰਨ ਲਈ ਪੈਸਾ ਦੇਣ ਦੀ ਲੋੜ ਹੈ।
    • ਕੇਂਦਰ ਦੇ ਆਰਥਿਕ ਪੈਕੇਜ ਵਿੱਚ ਕਰਜ਼ੇ ਦੀ ਗੱਲ ਹੈ ਪਰ ਇਸ ਨਾਲ ਮੰਗ ਸ਼ੁਰੂ ਨਹੀਂ ਹੋਣ ਵਾਲੀ।
    • ਜੇ ਅਸੀਂ ਪੈਸਾ ਨਹੀਂ ਦਿੱਤਾ ਅਤੇ ਮੰਗ ਵਿੱਚ ਤੇਜ਼ੀ ਨਹੀਂ ਹੋਈ ਤਾਂ ਦੇਸ ਨੂੰ ਵੱਡਾ ਵਿੱਤੀ ਘਾਟਾ ਹੋਣ ਜਾ ਰਿਹਾ ਹੈ।
    • ਜਦੋਂ ਤੱਕ ਪੈਸਾ ਜਨਤਾ ਦੀ ਜੇਬ ਵਿੱਚ ਨਹੀਂ ਜਾਵੇਗਾ ਮੁਸ਼ਕਿਲ ਦਾ ਹੱਲ ਨਹੀਂ ਹੋਵੇਗਾ।
    • ਜਾਂ ਅਰਥਚਾਰਾ ਦੇਖੋ ਜਾਂ ਸਿਹਤ ਸੰਭਾਲ-ਇਹ ਕੋਈ ਚੋਣ ਨਹੀਂ ਹੈ। ਸਾਨੂੰ ਦੋਹਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ।
    • ਕਮਜ਼ੂਰ ਵਰਗ ਨੂੰ ਸੁਰੱਖਿਆ ਦਿੱਤੀ ਜਾਵੇ।
  12. ਕੋਰੋਨਾਵਾਇਰਸ: ਵਾਇਰਲ ਵੀਡੀਓ ’ਚ ਦਿਖੇ ਹਾਲਾਤ ਦੇ ਮਾਰੇ ਮਜ਼ਦੂਰ ਦੀ ਇਨ੍ਹਾਂ ਨੇ ਫੜੀ ਬਾਂਹ

    13 ਮਈ ਨੂੰ ਜਦੋਂ ਬੀਬੀਸੀ ਨਾਲ ਗੱਲ ਕਰਦਿਆਂ ਇੱਕ ਮਜ਼ਦੂਰ ਨੇ ਆਪਣਾ ਦੁੱਖ ਜ਼ਾਹਿਰ ਕੀਤਾ ਅਤੇ ਉਸ ਦੇ ਅਥਰੂ ਫੁੱਟ ਪਏ ਤਾਂ ਇਹ ਵੀਡੀਓ ਵਾਇਰਲ ਹੋ ਗਿਆ ਸੀ।

    ਦੋ ਦਿਨ ਬਾਅਦ 15 ਮਈ ਨੂੰ ਉਹੀ ਮਜ਼ਦੂਰ ਪਰਿਵਾਰ ਮੁੜ ਬੀਬੀਸੀ ਨੂੰ ਟੱਕਰਿਆ ਅਤੇ ਹਰਿਆਣਾ ਸਰਕਾਰ ਨੇ ਉਨ੍ਹਾਂ ਦੀ ਫੜੀ ਬਾਂਹ।

  13. WHO ਨੂੰ ਫਿਰ ਪੈਸੇ ਦੇ ਸਕਦੇ ਹਨ ਟਰੰਪ ਪਰ ਜਿੰਨੇ ਚੀਨ ਦੇਵੇਗਾ ਓਨੇ ਹੀ

    WHO ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਫਿਰ ਕੁਝ ਫੰਡਿੰਗ ਦੇ ਸਕਦੇ ਹਨ।

    ਅਮਰੀਕੀ ਟੀਵੀ ਚੈਨਲ ਫੌਕਸ ਨਿਊਜ਼ ਨੂੰ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਪੱਤਰ ਦੇਖਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਡਬਲਯੂਐਚਓ ਨੂੰ ਚੀਨ ਜਿੰਨਾ ਪੈਸਾ ਦੇਣ ਲਈ ਸਹਿਮਤ ਹੋਵੇਗਾ।

    14 ਅਪ੍ਰੈਲ ਨੂੰ ਰਾਸ਼ਟਰਪਤੀ ਟਰੰਪ ਨੇ ਇਹ ਇਲਜ਼ਾਮ ਲਾਉਂਦਿਆਂ ਕਿਹਾ ਕਿ ਡਬਲਯੂਐਚਓ ਕੋਰੋਨਾ ਮਹਾਂਮਾਰੀ ਬਾਰੇ ਚੀਨ ਦੇ ਗਲਤ ਪ੍ਰਚਾਰ ਨੂੰ ਉਤਸ਼ਾਹਤ ਕਰ ਰਿਹਾ ਹੈ।

    ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਨੇ ਇਲਜਾਮਾਂ ਨੂੰ ਰੱਦ ਕਰ ਦਿੱਤਾ ਸੀ।

    ਚੀਨ ਨੇ ਵੀ ਕਿਹਾ ਸੀ ਕਿ ਇਸ ਬਾਰੇ ਕੁਝ ਵੀ ਨਹੀਂ ਲੁਕੋਇਆ ਗਿਆ ਅਤੇ ਉਹ ਪਾਰਦਰਸ਼ੀ ਹਨ।

    ਅਮਰੀਕਾ WHO ਨੂੰ ਸਲਾਨਾ 40 ਕਰੋੜ ਡਾਲਰ ਦਿੰਦਾ ਸੀ।

  14. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਹੁਣ ਤੱਕ 45,43,297 ਮਾਮਲੇ ਹੋ ਚੁੱਕੇ ਹਨ ਜਦੋਂਕਿ 3,07,705 ਮੌਤਾਂ ਹੋ ਚੁੱਕੀਆਂ ਹਨ।
    • ਮੌਸਮ ਤਬਦੀਲੀ ਦੀ ਕਾਰਕੁਨ ਗਰੇਟਾ ਥਨਬਰਗ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬੱਚਿਆਂ ਦੇ ਹੱਕ ਖ਼ਤਰੇ ਵਿੱਚ ਹਨ।
    • ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਨੂੰ ਵੈਂਟੀਲੇਟਰ ਦੇਣ ਦਾ ਐਲਾਨ ਕੀਤਾ ਹੈ।
    • ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ’ਵੈਕਸੀਨ ਹੋਵੇ ਜਾਂ ਨਾ ਹੋਵੇ’ ਅਮਰੀਕਾ ਖੁੱਲ੍ਹੇਗਾ।
    • ਇਟਲੀ ਵਿੱਚ ਤਿੰਨ ਜੂਨ ਤੋਂ ਸਫ਼ਰ ਕਰਨ ਦੀ ਇਜਾਜ਼ਤ ਹੋਵੇਗੀ। ਦੇਸ ਵਿੱਚ ਆਉਣ-ਜਾਣ ਦੀ ਇਜਾਜ਼ਤ ਹੋਵੇਗੀ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 85,940 ਹੋਏ ਜਦੋਂਕਿ 2752 ਮੌਤਾਂ ਹੋਈਆਂ।
    • ਉੱਤਰ ਪ੍ਰਦੇਸ਼ ਦੇ ਔਰੈਈਆਂ ਵਿੱਚ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ ਕਾਰਨ 24 ਲੋਕਾਂ ਦੀ ਮੌਤ ਹੋ ਗਈ ਹੈ। ਪੀਐੱਮ ਮੋਦੀ ਨੇ ਹਾਦਸੇ ਤੇ ਦੁਖ ਜਾਹਿਰ ਕੀਤਾ ਹੈ।
    • ਪੰਜਾਬ ਵਿੱਚ ਮਾਮਲੇ 1930 ਤੋਂ ਵੱਧ ਹੋ ਚੁੱਕੇ ਹਨ ਤੇ 32 ਮੌਤਾਂ ਹੋ ਚੁੱਕੀਆਂ ਹਨ।
    • ਕਪੂਰਥਲਾ ਵਿੱਚ ਅੱਜ 5 ਪਾਜ਼ੀਟਿਵ ਕੇਸ ਆਏ ਹਨ। ਇੰਨਾ ਵਿੱਚੋਂ 4 ਜਣੇ ਦੁਬਾਈ ਤੋਂ ਆਏ ਹਨ
  15. ਸਿੱਧਾ ਲੋਕਾਂ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏ ਜਾਣ- ਰਾਹੁਲ ਗਾਂਧੀ

    ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਤੁਰੰਤ ਮਦਦ ਕਰਨ ਦੀ ਅਪੀਲ ਕੀਤੀ।

    • ਕਿਸਾਨ, ਮਜ਼ਦੂਰ ਪਰੇਸ਼ਾਨ ਹਨ। ਲੋਕ ਪੈਦਲ ਚੱਲ ਰਹੇ ਹਨ।
    • ਸਰਕਾਰ ਨੇ ਜਿਸ ਤਰ੍ਹਾਂ ਦੇ ਪੈਕੇਜ ਦਾ ਐਲਾਨ ਕੀਤਾ ਹੈ ਉਸ ਬਾਰੇ ਕਹਿਣਾ ਚਾਹੁੰਦਾ ਹਾਂ।
    • ਸਿੱਧਾ ਲੋਕਾਂ ਦੇ ਹੱਥ ਵਿੱਚ ਪੈਸੇ ਪਹੁੰਚਾਏ ਜਾਣ।
    • ਜਦੋਂ ਕਿਸੇ ਬੱਚੇ ਦੇ ਸੱਟ ਲੱਗਦੀ ਹੈ ਤਾਂ ਮਾਂ ਬੈਂਕ ਦੀ ਗੱਲ ਨਹੀਂ ਕਰਦੀ। ਜੋ ਵੀ ਖਾਣ ਲਈ ਹੁੰਦਾ ਹੈ, ਉਸ ਨੂੰ ਦੇ ਦਿੰਦੀ ਹੈ।
    • ਜੇ ਹੁਣੇ ਕਿਸਾਨਾਂ, ਮਜ਼ਦੂਰਾਂ ਬਿਜ਼ਨੈਸ ਨੂੰ ਮਦਦ ਨਹੀਂ ਦਿੱਤੀ ਤਾਂ ਅਰਥਚਾਰਾ ਨਹੀਂ ਚੱਲ ਸਕੇਗਾ।
    • ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਿੱਧਾ ਲੋਕਾਂ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏ ਜਾਣ।
    • ਅਸੀਂ ਲੌਕਡਾਊਨ ਬਹੁਤ ਸੋਚ ਸਮਝੇ ਕੇ ਖੋਲ੍ਹੀਏ ਤਾਂ ਕਿ ਗਰੀਬਾਂ ਤੇ ਕਮਜ਼ੋiਰ ਵਰਗ ਨੂੰ ਕੋਈ ਨੁਕਸਾਨ ਨਾ ਹੋਵੇ।
    • ਬਜ਼ੁਰਗ, ਦਿਲ ਦੇ ਰੋਗੀ, ਕਿਡਨੀ, ਹਾਈਪਰ ਟੈਨਸ਼ਨ ਦੇ ਮਰੀਜਾਂ ਬਾਰੇ ਸੋਚ ਕੇ ਲੌਕਡਾਊਨ ਖੋਲ੍ਹਿਆ ਜਾਵੇ।
  16. ਇਲਾਜ ਦਾ ਦਾਅਵਾ ਕਰਨ ਵਾਲੀਆਂ ਇਹ ਦਵਾਈਆਂ ਹੀ ਬਿਮਾਰ ਕਰ ਸਕਦੀਆਂ ਹਨ!

    ਕੋਰੋਨਾਵਾਇਰਸ ਨਾਲ ਸਬੰਧਤ ਫੇਕ ਨਿਊਜ਼ ਦਾ ਬਜ਼ਾਰ ਤਾਂ ਗਰਮ ਹੈ ਹੀ, ਫੇਕ ਦਵਾਈਆਂ ਦਾ ਕਾਰੋਬਾਰ ਵੀ ਸ਼ੁਰੂ ਹੋ ਗਿਆ ਹੈ।

    ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਅਜਿਹੀਆਂ ਦਵਾਈਆਂ ਦੇ ਗੰਭੀਰ ਸਾਈਡ-ਇਫੈਕਟਸ ਹੋ ਸਕਦੇ ਹਨ।

    ਇੱਕ ਮਾਹਰ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਮਹਾਂਮਾਰੀ ਫੇਕ ਅਤੇ ਮਾਡੀ ਕੁਆਲਿਟੀ ਦੇ ਉਤਪਾਦਾਂ ਦੀ ਵੀ ਸ਼ੁਰੂ ਹੋ ਸਕਦੀ ਹੈ।

  17. 3 ਜੂਨ ਤੋਂ ਇਟਲੀ ਵਿੱਚ ਆਉਣ-ਜਾਣ ਦੀ ਇਜਾਜ਼ਤ

    ਇਟਲੀ ਦੀ ਸਰਕਾਰ ਨੇ ਇੱਕ ਕਰਾਰ 'ਤੇ ਦਸਤਖਤ ਕੀਤੇ ਹਨ ਜਿਸ ਤਹਿਤ 3 ਜੂਨ ਤੋਂ ਦੇਸ ਵਿੱਚ ਆਉਣ-ਜਾਣ ਦੀ ਇਜਾਜ਼ਤ ਹੋਵੇਗੀ।

    ਕੋਰੋਨਾਵਾਇਰਸ ਲੌਕਡਾਊਨ ਵਿੱਚ ਢਿੱਲ ਦਿੰਦਿਆਂ ਇਹ ਇੱਕ ਹੋਰ ਕਦਮ ਹੈ।

    ਇਸ ਦੇ ਤਹਿਤ ਹੁਣ ਖੇਤਰਾਂ ਵਿੱਚ ਸਫ਼ਰ ਦੀ ਇਜਾਜ਼ਤ ਹੋਵੇਗੀ ਜਿਸ 'ਤੇ ਹੁਣ ਤੱਕ ਸਖਤੀ ਨਾਲ ਪਾਬੰਦੀ ਸੀ।

    ਇਟਲੀ ਵਿੱਚ ਹੁਣ ਲਾਗ ਦੀ ਦਰ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।

    ਦੇਸ ਵਿੱਚ ਇਸ ਕੋਰੋਨਾਵਾਇਰਸ ਨਾਲ 31,600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਅਮਰੀਕਾ ਅਤੇ ਯੂਕੇ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਅੰਕੜਾ ਹੈ।

  18. ਕੋਰੋਨਾਵਾਇਰਸ ਨੇ ਸੈਕਸ ਵਰਕਰਾਂ ਦੀ ਕਮਾਈ 'ਤੇ ਕਿਵੇਂ ਪਾਇਆ ਅਸਰ

    ਕੋਰੋਨਾਵਾਇਰਸ ਕਾਰਨ ਕਈ ਲੋਕਾਂ ਦੀਆਂ ਨੌਕਰੀਆਂ ਖਤਰੇ ਵਿੱਚ ਹਨ ਤਾਂ ਕਈਆਂ ਦੇ ਬਿਜ਼ਨੈੱਸ ਠੱਪ ਹੋ ਗਏ ਹਨ।

    ਇਸ ਵਿਚਾਲੇ ਸੈਕਸ ਵਰਕਰਾਂ ਦੀ ਕਮਾਈ ਉੱਤੇ ਵੀ ਅਸਰ ਪਿਆ ਹੈ।

  19. ਮਜ਼ਦੂਰਾਂ ਦੀ ਮੌਤ 'ਤੇ ਪੀਐੱਮ ਮੋਦੀ ਨੇ ਜਤਾਇਆ ਦੁੱਖ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਓਰਈਆ ਵਿੱਚ ਹੋਏ ਸੜਕ ਹਾਦਸੇ ਵਿੱਚ 24 ਮਜ਼ਦੂਰਾਂ ਦੀ ਮੌਤ ‘ਤੇ ਟਵੀਟ ਕਰਕੇ ਸ਼ੋਕ ਜ਼ਾਹਰ ਕੀਤਾ ਹੈ।

    ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ, ”ਉੱਤਰ ਪ੍ਰਦੇਸ਼ ਦੇ ਓਰਈਆ ਵਿੱਚ ਸੜਕ ਹਾਦਸਾ ਬਹੁਤ ਦੁਖ ਦੇਣ ਵਾਲਾ ਹੈ। ਸਰਕਾਰ ਰਾਹਤ ਕਾਰਜਾਂ ਵਿੱਚ ਰੁੱਝੀ ਹੋਈ ਹੈ। ਮੈਂ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੋਗ ਪ੍ਰਗਟ ਕਰਦਾ ਹਾਂ ਅਤੇ ਨਾਲ ਹੀ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਸਿਹਤਮੰਦ ਹੋਣ ਦੀ ਅਰਦਾਸ ਕਰਦਾ ਹਾਂ।’’

  20. ਦੁਬਈ ਤੋਂ ਪਰਤੀ ਉਡਾਣ ਵਿੱਚ ਜ਼ਿਆਦਾਤਰ ਗਰਭਵਤੀ ਔਰਤਾਂ

    ਦੁਬਈ ਤੋਂ ਭਾਰਤ ਦੇ ਕੋਚੀ ਵਾਪਸ ਆਈ ਉਡਾਣ ਵਿੱਚ ਜ਼ਿਆਦਾਤਰ ਗਰਭਵਤੀ ਔਰਤਾਂ ਹਨ ਅਤੇ 35 ਮੈਡੀਕਲ ਕੇਸ ਹਨ।

    ਇਸ ਤੋਂ ਇਲਾਵਾ ਕੁੱਝ ਬਜ਼ੁਰਗ ਹਨ ਅਤੇ ਕੁੱਝ ਉਹ ਲੋਕ ਜਿਨ੍ਹਾਂ ਦੇ ਕਿਸੇ ਰਿਸ਼ਤੇਦਾਰ ਦਾ ਦੇਹਾਂਤ ਹੋ ਗਿਆ।

    ਵਾਪਸ ਪਰਤੇ ਸਭ ਲੋਕਾਂ ਦੀ ਸਕ੍ਰੀਨਿੰਗ ਹੋ ਰਹੀ ਹੈ।