ਭਾਰਤੀ ਰੇਲ
ਮੰਤਰਾਲੇ ਨੇ ਐਲਾਨ ਕੀਤਾ ਹੈ ਕਿ 25 ਮਾਰਚ ਤੋਂ ਪਹਿਲਾਂ ਬੁੱਕ ਕੀਤੀਆਂ ਅਤੇ 30 ਜੂਨ ਤੱਕ ਦੀਆਂ
ਸਾਰੀਆਂ ਪੈਸੰਜਰ ਟਰੇਨਾਂ ਦੀਆਂ ਟਿਕਟਾਂ ਰੱਦ ਮੰਨੀਆਂ ਜਾਣ।
ਰੈਗੁਲਰ ਟਰੇਨਾਂ
ਲਈ ਬੁੱਕ ਕੀਤੀਆਂ ਟਿਕਟਾਂ ਜੋ ਰੱਦ ਕੀਤੀਆਂ ਹਨ ਉਨ੍ਹਾਂ ਦੇ ਪੈਸੇ ਰੀਫੰਡ ਕਰ ਦਿੱਤੇ ਜਾਣਗੇ।
ਇਸ ਵਿੱਚ ਉਹ
ਬੁਕਿੰਗਜ਼ ਵੀ ਸ਼ਾਮਿਲ ਹਨ ਜੋ ਕਿ ਲੌਕਡਾਊਨ ਤੋਂ ਪਹਿਲਾਂ ਕੀਤੀਆਂ ਗਈਆਂ ਸਨ।
ਹਾਲਾਂਕਿ ਵਿਸ਼ੇਸ਼ ਸ਼੍ਰਮਿਕ
ਟਰੇਨਾਂ ਚੱਲਦੀਆਂ ਰਹਿਣਗੀਆਂ।
ਸੀਨੀਅਰ ਰੇਲਵੇ
ਅਧਿਕਾਰੀਆਂ ਨੇ ਦੱਸਿਆ ਹੈ ਕਿ ਵੱਖ-ਵੱਖ ਸੂਬਿਆਂ ਵਿੱਚ ਫਸੇ ਮਜ਼ਦੂਰਾਂ ਨੂੰ ਸ਼੍ਰਮਿਕ ਸਪੈਸ਼ਲ
ਗੱਡੀਆਂ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਕੰਮ ਜਾਰੀ ਰਹੇਗਾ।
ਨਾਲ ਹੀ 12 ਮਈ
ਤੋਂ 15 ਮਈ ਤੱਕ ਜੋ ਸਪੈਸ਼ਲ ਅੰਤਰ-ਸੂਬਾਈ ਟਰੇਨਾਂ ਦੀ ਸ਼ੁਰੂਆਤ ਕੀਤੀ ਗਈ ਹੈ, ਉਹਵੀ ਚੱਲਦੀਆਂ ਹੀ ਰਹਿਣਗੀਆਂ। ਰੇਲਵੇ ਦੇ ਤਾਜ਼ਾ ਐਲਾਨ
ਦਾ ਇਨ੍ਹਾਂ ਰੇਲ ਗੱਡੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।'
ਰੇਲਵੇ ਮੰਤਰਾਲੇ
ਨੇ ਕਿਹਾ ਹੈ ਕਿ ' 13 ਮਈ ਤੋਂ ਬਾਅਦ
ਆਈਆਰਸੀਟੀਸੀ ਜੋ ਟਿਕਟਾਂ ਦੀ ਬੁਕਿੰਗ ਕਰ ਰਿਹਾ ਹੈ, ਉਨ੍ਹਾਂ ਲਈ ਸਾਰੇ ਯਾਤਰੀਆਂ ਤੋਂ ਉਨ੍ਹਾਂ ਦਾ ਪਤਾ ਪੁੱਛਿਆ ਜਾ ਰਿਹਾ ਹੈ ਤਾਂ ਜੋ ਸਿਹਤ
ਵਿਭਾਗ ਨੂੰ ਕੋਵਿਡ -19 ਦੇ ਮੱਦੇਨਜ਼ਰ ਕਾਨਟੈਕਟ ਟਰੇਸਿੰਗ ਕਰਨਾ ਸੌਖਾ ਹੋ ਸਕੇ।'

ਤਸਵੀਰ ਸਰੋਤ, Twitter/@RailMinIndia
ਤਸਵੀਰ ਕੈਪਸ਼ਨ, 25 ਮਾਰਚ ਤੋਂ ਪਹਿਲਾਂ ਬੁੱਕ ਕੀਤੀਆਂ ਅਤੇ 30 ਜੂਨ ਤੱਕ ਦੀਆਂ ਸਾਰੀਆਂ ਟਰੇਨਾਂ ਦੀਆਂ ਟਿਕਟਾਂ ਰੱਦ