You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਹੁਣ ਜ਼ਿੰਦਗੀ ਮੁੜ ਪੁਰਾਣੇ ਸਰੂਪ ’ਚ ਸ਼ਾਇਦ ਨਾ ਪਰਤੇ – UN ਦੇ ਵਾਇਰਸ ਮੁਖੀ; ਟਰੰਪ ਨੇ ਮੁੜ ਦਿੱਤੀ ਚੀਨ ਨਾਲ ਰਿਸ਼ਤੇ ਤੋੜਨ ਦੀ ਧਮਕੀ

ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਟ ਮ੍ਰਿਤਕਾਂ ਦੀ ਗਿਣਤੀ ਤਿੰਨ ਲੱਖ ਦੇ ਨੇੜੇ ਪਹੁੰਚ ਗਈ ਹੈ।

ਲਾਈਵ ਕਵਰੇਜ

  1. ਆਸਟਰੇਲੀਆ ਵਿੱਚ ਗਈਆਂ 6 ਲੱਖ ਨੌਕਰੀਆਂ

    ਆਸਟਰੇਲੀਆ ਵਿੱਚ ਅਪ੍ਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦੀ ਦਰ 5.2 ਤੋਂ ਵਧ ਕੇ 6.2 ਫ਼ੀਸਦੀ ਹੋ ਗਈ ਹੈ। ਹਾਲਾਂਕਿ ਇਹ ਅਰਥਸ਼ਾਸਤਰੀਆਂ ਦੇ 8.3 ਦੇ ਕਿਆਸ ਤੋਂ ਘੱਟ ਹੈ।

    ਹਾਲਾਂਕਿ ਬੇਰੁਜ਼ਗਾਰੀ ਦੇ ਮਾਮਲੇ ਵਿੱਚ ਆਸਟਰੇਲੀਆ ਦੁਨੀਆਂ ਦੇ ਹੋਰ ਦੇਸ਼ਾਂ ਜਿੰਨਾ ਪ੍ਰਭਾਵਿਤ ਨਹੀਂ ਹੋਇਆ ਹੈ।

    ਹਾਲਾਂਕਿ ਵਿਸ਼ਲੇਸ਼ਕਾਂ ਮੁਤਾਬਕ ਇਸ ਨਾਲ ਆਰਥਿਕਤਾ ਨੂੰ ਪਹੁੰਚੇ ਅਸਲੀ ਨੁਕਸਾਨ ਦਾ ਪਤਾ ਨਹੀਂ ਚਲਦਾ। ਇਸ ਦੀ ਵਜ੍ਹਾ ਹਨ ਸਰਕਾਰ ਦੀਆਂ ਭਲਾਈ ਸਕੀਮਾਂ।

    ਇੱਥੇ 60 ਲੱਖ ਨਾਗਰਿਕਾਂ ਨੂੰ ਸਰਕਾਰ ਵੱਲੋਂ ਪੇ ਸਬਸਿਡੀ ਮਿਲ ਰਹੀ ਹੈ।

    ਬੇਰੁਜ਼ਗਾਰੀ ਭੱਤੇ ਲਈ 10 ਲੱਖ ਅਰਜੀਆਂ ਆਈਆਂ ਹੋਈਆਂ ਹਨ। ਦੋਵਾਂ ਨੂੰ ਮਿਲਾ ਦੇਈਏ ਤਾਂ ਇਹ ਦੇਸ਼ ਦੀ ਕਾਰਜ ਸ਼ਕਤੀ ਦਾ 40 ਫ਼ੀਸਦੀ ਬਣਦਾ ਹੈ।

  2. ਯੂਰਪ ਵਿੱਚ ਰੁਕ ਨਹੀਂ ਰਹੀਆਂ ਮੌਤਾਂ

    ਫਰਾਂਸ ਵਿੱਚ ਬੁੱਧਵਾਰਾ ਨੂੰ ਕੋਰੋਨਾਵਾਇਰਸ ਨਾਲ 83 ਮੌਤਾਂ ਮਗਰੋਂ ਗਿਣਤੀ 27,074 ਹੋ ਚੁੱਕੀ ਹੈ।

    ਸਿਹਤ ਵਿਭਾਗ ਮੁਤਾਬਕ ਦੇਸ਼ ਭਰ ਵਿੱਚ 2,428 ਮਰੀਜ਼ ਹਾਲੇ ਵੀ ਆਸੀਯੂ ਵਿੱਚ ਹਨ।

    ਇਸ ਤੋਂ ਇਲਾਵਾ ਬ੍ਰਿਟੇਨ, ਇਟਲੀ, ਦੇ ਸਪੇਨ ਵਰਗੇ ਦੇਸ਼ਾਂ ਵਿੱਚ ਕੋਰੋਨਾਵਾਇਰਸ 27 ਹਜ਼ਾਰ ਤੋਂ ਵਧੇਰੇ ਜਾਨਾਂ ਲੈ ਚੁੱਕਿਆ ਹੈ।

    ਬੁੱਧਵਾਰ ਨੂੰ ਸਪੇਨ ਵਿੱਚ 184 ਮੌਤਾਂ ਹੋਈਆਂ ਜਿਸ ਨਾਲ ਗਿਣਤੀ 27,104 ਹੋ ਗਈ ਹੈ।

    ਬੁੱਧਵਾਰ ਨੂੰ ਹੀ ਇਟਲੀ ਵਿੱਚ 195 ਜਣਿਆਂ ਦੀ ਮੌਤ ਨਾਲ ਇੱਥੇ ਮੌਤਾਂ ਦਾ ਆਂਕੜਾ31,106 ਤੇ ਪਹੁੰਚ ਗਿਆ।

    ਬ੍ਰਿਟੇਨ ਵਿੱਚ ਮੌਤਾਂ ਦੀ ਗਿਣਤੀ 33 ਹਜ਼ਾਰ ਤੋਂ ਪਾਰ ਹੋ ਗਈ ਹੈ। ਇੱਥੇ ਬੁੱਧਵਾਰ ਨੂੰ 494 ਮੌਤਾਂ ਹੋਈਆਂ। ਹੁਣ ਇੱਥੇ ਇਹ ਗਿਣਤੀ 33,186 ਹੋ ਗਈ।

  3. ਟਰੰਪ ਨੇ ਵ੍ਹਾਈਟ ਹਾਊਸ ਦੇ ਕੋਰੋਨਾ ਮਾਹਰ ਦੀ ਰਾਇ ਨਕਾਰੀ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵ੍ਹਾਈਟ ਹਾਈਸ ਦੇ ਕੋਰੋਨਾਵਾਇਰਸ ਮਾਹਰ ਦੀ ਮਹਾਂਮਾਰੀ ਨਾਲ ਜੁੜੀਆਂ ਪਾਬੰਦੀਆਂ ਜਲਦੀ ਹਟਾਉਣ ਦੀ ਰਾਇ ਨੂੰ ਰੱਦ ਕੀਤਾ ਹੈ।

    ਉਨ੍ਹਾਂ ਨੇ ਵ੍ਹਾਈਟ ਹਾਊਸ ਵਿੱਚ ਬੋਲਦਿਆਂ ਕਿਹਾ ਕਿ ਇਹ ਚੇਤਾਵਨੀ ਮੰਨੀ ਨਹੀਂ ਜਾ ਸਕਦੀ ਅਤੇ ਉਹ (ਡਾ਼ ਐਨਥਨੀ ਫਾਊਚੀ) ‘ਚਿੱਤ ਵੀ ਮੇਰੀ ਤੇ ਪਟ ਵੀ ਮੇਰੀ ਕਰਨੀ ਚਾਹੁੰਦੇ ਹਨ’।

    ਟਰੰਪ ਨੂੰ ਵਧੇਰੇ ਇਤਰਾਜ਼ ਡਾ਼ ਐਨਥਨੀ ਦੀ ਸਕੂਲ ਜਲਦੀ ਨਾ ਖੋਲ੍ਹਣ ਦੀ ਸਲਾਹ ਬਾਰੇ ਹੈ। ਰਾਸ਼ਟਰਪਤੀ ਨੇ ਕਿਹਾ "ਕਿਉਂਕਿ ਬੀਮਾਰੀ ਵੱਡੀ ਉਮਰ ਵਾਲਆਂ ਉੱਪਰ ਅਤੇ ਮਾੜੀ ਸਿਹਤ ਵਾਲਿਆਂ ਤੇ ਹਮਲਾ ਕਰਦੀ ਹੈ..ਬੱਚਿਆਂ ਬਾਰੇ ਤਾਂ ਤੁਸੀਂ ਦੇਖ ਲਓ ਅੰਕੜੇ ਹੈਰਾਨ ਕਰਨ ਵਾਲੇ ਹਨ।"

    ਡਾ਼ ਐਨਥਨੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਘਰਾਂ ਵਿੱਚ ਰਹਿਣ ਦੇ “ਨਿਯਮਾਂ ਵਿੱਚ ਜਲਦੀ ਢਿੱਲ ਨਾਲ ਸਿਰਫ਼ ਦੁੱਖ ਤੇ ਮੌਤ ਵਿੱਚ ਹੀ ਵਾਧਾ ਹੋਵੇਗਾ।”

    ਉਨ੍ਹਾਂ ਨੇ ਕਿਹਾ ਸੀ ਕਿ ਬੱਚਿਆਂ ਨੂੰ ਬੀਮਾਰੀ ਤੋਂ ਪੂਰੀ ਤਰ੍ਹਾਂ ਮਹਿਫੂਜ਼ ਨਹੀਂ ਸਮਝਣਾ ਚਾਹੀਦਾ।

    ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸ਼ਾਇਦ ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਦਾ ਅਸਲੀ ਅੰਕੜਾ ਸਰਕਾਰੀ ਆਂਕੜਿਆਂ ਤੋਂ ਵਧੇਰੇ ਹੈ।

  4. ਕੋਰੋਨਾਵਾਇਰਸ: ਉਹ ਥਾਵਾਂ ਜਿੱਥੇ ਬਿਮਾਰੀ ਨੇ ਮੁੜ ਦਿੱਤੀ ਦਸਤਕ

    ਚੀਨ ਵਿੱਚ ਸ਼ੁਰੂ ਹੋਣ ਵਾਲਾ ਕੋਵਿਡ-19 ਕਈ ਦੇਸਾਂ ਵਿੱਚ ਲੋਕਾਂ ਨੂੰ ਮੁੜ ਤੋਂ ਪ੍ਰਭਾਵਿਤ ਕਰ ਰਿਹਾ ਹੈ। ਇਹ ਉਹ ਦੇਸ ਹਨ ਜਿਨ੍ਹਾਂ ਵਿੱਚ ਇੱਕ ਵਾਰ ਇਸ ਮਹਾਂਮਾਰੀ ਨੂੰ ਠੱਲ੍ਹ ਪਾ ਦਿੱਤੀ ਗਈ ਸੀ।

    ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਕਮੀ ਦੇਖੇ ਜਾਣ ਤੋਂ ਬਾਅਦ ਇਨ੍ਹਾਂ ਥਾਵਾਂ 'ਤੇ ਲੌਕਡਾਊਨ ਵਿੱਚ ਢਿੱਲ ਦੇ ਦਿੱਤੀ ਗਈ। ਇਸ ਮਗਰੋਂ ਇੱਕ ਵਾਰ ਫਿਰ ਕੋਰੋਨਾਵਾਇਰਸ ਨੇ ਹਮਲਾ ਬੋਲ ਦਿੱਤਾ।

  5. ਅਮਰੀਕਾ ਤੇ ਬ੍ਰਿਟੇਨ ਵਿੱਚ ਬੱਚਿਆਂ ਵਿੱਚ ਨਵੇਂ ਦੁਲਰਲੱਭ ਲੱਛਣ

    ਅਮਰੀਕਾ ਤੇ ਬ੍ਰਿਟੇਨ ਵਿੱਚ ਬੱਚੇ ਕੋਰੋਨਾਵਾਇਰਸ ਨਾ ਜੁੜੀ ਇੱਕ ਹੋਰ ਅੰਦਰੂਨੀ ਸੋਜਿਸ਼ ਤੋਂ ਪ੍ਰਭਾਵਿਤ ਹੋ ਰਹੇ ਹਨ।

    ਬੀਮਾਰੀ ਕਈ ਬੱਚਿਆਂ ਵਿੱਚ ਪਾਈ ਗਈ ਹੈ ਜਿਸ ਸਦਕਾ ਟੌਕਸਿਕ ਸ਼ੌਕ ਸਿੰਡਰੋਮ (toxic shock syndrome) ਵਰਗੇ ਲੱਛਣ ਪੈਦਾ ਹੋ ਸਕਦੇ ਹਨ।

    ਬ੍ਰਿਟੇਨ ਵਿੱਚ 100 ਬੱਚਿਆਂ ਨੂੰ ਇਸ ਨੇ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਵਿੱਚੋਂ ਕੁਝ ਨੂੰ ਆਈਸੀਯੂ ਵਿੱਚ ਰੱਖਣਾ ਪਿਆ ਜਦ ਕਿ ਕੁਝ ਜਲਦੀ ਹੀ ਠੀਕ ਹੋ ਗਏ।

    ਅਪ੍ਰੈਲ ਵਿੱਚ ਬ੍ਰਿਟੇਨ ਦੇ ਡਾਕਟਰਾਂ ਨੂੰ ਬੱਚਿਆਂ ਵਿੱਚ ਦੁਲਰਲੱਭ ਤੇ ਜਾਨਲੇਵਾ ਲੱਛਣਾਂ ਦਾ ਧਿਆਨ ਰੱਖਣ ਨੂੰ ਕਿਹਾ ਗਿਆ ਸੀ।

    ਉਸ ਸਮੇਂ 8 ਬੱਚਿਆਂ ਵਿੱਚ ਇਹ ਲੱਛਣ ਦਿਖੇ ਸਨ ਜਿਨ੍ਹਾਂ ਵਿੱਚੋਂ ਇੱਕ 14 ਸਾਲਾ ਮੁੰਡੇ ਦੀ ਮੌਤ ਹੋ ਗਈ ਸੀ।

    ਜਦ ਕਿ ਮੌਜੂਦਾ ਨਵਾਂ ਸਿੰਡਰੋਮ 16 ਸਾਲ ਤੱਕ ਦੇ ਬੱਚਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

    ਮਾਹਰਾਂ ਮੁਤਾਬਕ ਇਹ ਲੱਛਣ ਉਸ ਸਮੇਂ ਆ ਰਹੇ ਹਨ ਜਦੋਂ ਇੱਕ ਮਹਾਂਮਾਰੀ ਦਾ ਸਿਖਰ ਚੱਲ ਰਿਹਾ ਹੈ। ਜਿਸ ਤੋਂ ਸਮਝਿਆ ਜਾ ਸਕਦਾ ਹੈ ਕਿ ਇਹ ਉਸ ਨਾਲ ਜੁੜੇ ਹੋ ਸਕਦੇ ਹਨ। ਇਹ ਮਹਾਂਮਾਰੀ ਤੋਂ ਬਾਅਦ ਦਾ ਘਟਨਾਕ੍ਰਮ ਵੀ ਹੋ ਸਕਦਾ ਹੈ। ਜਦੋਂ ਸਰੀਰ ਵਿੱਚ ਐਂਟੀਬੌਡੀਜ਼ ਬਣਦੀਆਂ ਹਨ।

  6. ਪ੍ਰਧਾਨ ਮੰਤਰੀ ਮੋਦੀ ਦਾ ਆਤਮ ਨਿਰਭਰਤਾ ਦਾ ਵਿਚਾਰ ਮੌਜੂਦਾ ਹਾਲਾਤ ਵਿੱਚ ਕਿੰਨਾ ਸੌਖਾ ਤੇ ਕਿੰਨਾ ਔਖਾ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਨਵੇਂ ਅਤੇ “ਆਤਮ ਨਿਰਭਰ” ਭਾਰਤ ਦਾ ਵਾਅਦਾ ਕੀਤਾ ਹੈ।

    ਮੋਦੀ ਵੱਲੋਂ ਭਾਜਪਾ ਵਰਕਰਾਂ ਨੂੰ ਦਿੱਤਾ ਗਿਆ “ਆਤਮ ਨਿਰਭਰ ਭਾਰਤ ਬਣਾਉਣ” ਦਾ ਸੱਦਾ ਇੱਕ ਮਹੱਤਵਕਾਂਸ਼ੀ ਪ੍ਰੋਜੈਕਟ ਹੈ ਜਿਸ ਵਿੱਚ ਨਾ ਸਿਰਫ਼ ਕੋਵਿਡ-19 ਦੇ ਨੁਕਸਾਨ ਦੀ ਪੂਰਤੀ ਕਰਨਾ ਸ਼ਾਮਲ ਹੈ ਸਗੋਂ ਭਾਰਤ ਨੂੰ “ਭਵਿੱਖ ਵਿੱਚ ਅਜਿਹੇ ਖ਼ਤਰਿਆਂ ਤੋਂ ਪਰੂਫ਼ ਕਰਨਾ” ਵੀ ਸ਼ਾਮਲ ਹੈ। ਪੜ੍ਹੋ ਪੂਰੀ ਖ਼ਬਰ

  7. ਕੋਰੋਨਾਵਾਇਰਸ: ਕੀ ਆਰਥਿਕ ਪੈਕੇਜ ਵਿੱਚ ਤੁਹਾਡੇ ਲਈ ਕੁਝ ਖ਼ਾਸ ਹੈ

    ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਨੇ ਮੱਧਮ ਅਤੇ ਛੋਟੇ ਉਦਯੋਗਾਂ ਲਈ 3 ਲੱਖ ਕਰੋੜ ਦੇ ਬਿਨਾਂ ਗਾਰੰਟੀ ਵਾਲੇ ਲੋਨ ਦਿੱਤੇ ਜਾਣਗੇ।

    ਮੰਗਲਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਸੀ...ਉਸ ਦਾ ਵਿਸਥਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ। ਜਾਣੋ ਕੀ ਹੈ ਤੁਹਾਡੇ ਲਈ ਇਸ ਪੈਕੇਜ ਵਿੱਚ।

    13 ਮਈ ਦੇ ਦਿਨ ਦਾ ਰਾਊਂਡ-ਅੱਪ

  8. WHO ਦੀ ਖਾਣ-ਪੀਣ ਸਬੰਧੀ ਇਨ੍ਹਾਂ 5 ਹਦਾਇਤਾਂ ਦਾ ਪਾਲਣ ਕਰੋ

    ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਕਈ ਚੀਜ਼ਾਂ ਬਦਲ ਰਹੀਆਂ ਹਨ। ਕੰਮ-ਕਾਜ ਦੇ ਤਰੀਕੇ, ਸਾਫ਼-ਸਫ਼ਾਈ, ਖਾਣ-ਪੀਣ ਦੀਆਂ ਆਦਤਾਂ ਵੀ ਉਨ੍ਹਾਂ ਬਦਲਦੀਆਂ ਚੀਜ਼ਾਂ ਵਿੱਚ ਸ਼ਾਮਲ ਹਨ।

  9. ਸ਼ਾਇਦ ਕੋਰੋਨਾਵਾਇਰਸ ਕਦੇ ਜਾਵੇ ਹੀ ਨਾ-WHO

    ਵਿਸ਼ਵ ਸਿਹਤ ਸੰਗਠਨ ਮੁਤਾਬਕ, “ਇਹ ਦੱਸਣਾ ਜ਼ਰੂਰੀ ਹੈ ਕਿ ਹੋ ਸਕਦਾ ਹੈ ਕੋਰੋਨਾਵਾਇਰਸ ਸ਼ਾਇਦ ਸਾਡੇ ਵਿੱਚੋਂ ਕਦੇ ਜਾਵੇ ਹੀ ਨਾ।”

    ਬੁੱਧਵਾਰ ਨੂੰ ਸੰਗਠਨ ਦੇ ਐਮਰਜੈਂਸੀਜ਼ ਡਾਇਰੈਕਟਰ ਡਾ਼ ਮਾਈਕ ਰਿਆਨ ਨੇ ਇਹ ਸ਼ਬਦ ਉਸ ਸਮੇਂ ਕਹੇ ਜਦੋਂ ਉਨ੍ਹਾਂ ਨੂੰ ਕੋਰੋਨਾਵਾਇਰਸ ਦੇ ਖਾਤਮੇ ਬਾਰੇ ਪੁੱਛਿਆ ਗਿਆ।

    ਜ਼ਾਹਰ ਹੈ, ਇਸ ਤਰ੍ਹਾਂ ਉਨ੍ਹਾਂ ਨੇ ਕੋਰੋਨਾਵਾਇਰਸ ਦੇ ਜਾਣ ਦੀ ਕੋਈ ਮਿਤੀ ਦੱਸਣ ਤੋਂ ਇਨਕਾਰ ਕੀਤਾ।

    ਉਨ੍ਹਾਂ ਨੇ ਕਿਹਾ ਕਿ ਜੇ ਵੈਕਸੀਨ ਮਿਲ ਵੀ ਗਿਆ ਤਾਂ ਵੀ ਵਾਇਰਸ ਨੂੰ ਕਾਬੂ ਕਰਨ ਲਈ “ਇੱਕ ਵੱਡੇ ਯਤਨ” ਦੀ ਲੋੜ ਹੋਵੇਗੀ।

    “ਐੱਚਆਈਵੀ ਗਿਆ ਨਹੀਂ ਹੈ- ਅਸੀਂ ਉਸ ਨਾਲ ਸਮਝੌਤਾ ਕਰ ਲਿਆ ਹੈ”।

    ਸੰਗਠਨ ਦੀ ਰੋਗਾਣੂ ਵਿਗਿਆਨੀ ਮਾਰੀਆ ਵੈਨ ਕੈਰਖ਼ੋਵ ਨੇ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਸਮਝਣਾ ਹੋਵੇਗਾ ਕਿ ਇਸ ਮਹਾਂਮਾਰੀ ਵਿੱਚੋਂ ਨਿਕਲਣ ਵਿੱਚ ਕੁਝ ਸਮਾਂ ਲੱਗਣ ਵਾਲਾ ਹੈ।

    ਵਿਸ਼ਵ ਸਿਹਤ ਸੰਗਠਨ ਦੀਆਂ ਇਹ ਟਿੱਪਣੀਆਂ ਉਸ ਸਮੇਂ ਆਈਆਂ ਹਨ ਜਦੋਂ ਕਈ ਦੇਸ਼ ਲੰਬੇ ਲੌਕਡਾਊਨ ਤੋਂ ਬਾਅਦ ਢਿੱਲ ਦੇ ਰਹੇ ਹਨ ਅਤੇ ਆਰਥਿਕਤਾ ਨੂੰ ਸਾਵਧਾਨੀ ਨਾਲ ਖੋਲ੍ਹਣ ਦੀਆਂ ਤਿਆਰੀਆਂ ਵਿੱਚ ਹਨ।

  10. ਕੋਰੋਨਾਵਾਇਰਸ ਨਾਲ ਸਬੰਧਿਤ ਮੁੱਖ ਖ਼ਬਰਾਂ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 43 ਲੱਖ 42 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ਅਤੇ ਹੁਣ 2 ਲੱਖ ਤੱਕ 96 ਹਜ਼ਾਰ ਜਾਨਾਂ ਇਹ ਵਾਇਰਸ ਲੈ ਚੁੱਕਿਆ ਹੈ।
    • ਵਿਸ਼ਵ ਸਿਹਤ ਸੰਗਠਨ ਮੁਤਾਬਕ, “ਇਹ ਦੱਸਣਾ ਜ਼ਰੂਰੀ ਹੈ ਕਿ ਹੋ ਸਕਦਾ ਹੈ ਕੋਰੋਨਾਵਾਇਰਸ ਸ਼ਾਇਦ ਸਾਡੇ ਵਿੱਚੋਂ ਕਦੇ ਜਾਵੇ ਹੀ ਨਾ।”
    • ਮਹਾਂਮਾਰੀ ਦੀ ਝੰਬੀ ਸੈਰ-ਸਪਾਟਾ ਸਨਅਤ ਨੂੰ ਹੁਲਾਰਾ ਦੇਣ ਲਈ ਯੂਰਪ ਵਿੱਚ ਦੇਸ਼ ਯਾਤਰਾ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ ਤਾਜ਼ਾ ਮਿਸਾਲ ਆਸਟਰੀਆ ਤੇ ਜਰਮਨੀ ਦੀ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦਾ ਆਂਕੜਾ 74 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ ਤੇ ਮਰਨ ਵਾਲਿਆਂ ਦੀ ਗਿਣਤੀ 2400 ਤੋਂ ਪਾਰ ਹੈ।
    • ਪੀਐੱਮ ਕੇਅਰ ਫੰਡ ਵਿੱਚੋਂ ਮਹਾਂਮਾਰੀ ਨਾਲ ਲੜਨ ਲਈ 31 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ।
    • ਪੰਜਾਬ ਵਿੱਚ ਮਾਮਲੇ 1900 ਤੋਂ ਵੱਧ ਹੋ ਚੁੱਕੇ ਹਨ ਤੇ 32 ਮੌਤਾਂ ਹੋ ਚੁੱਕੀਆਂ ਹਨ। ਭਾਰਤ ਦੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਪੰਜਾਬ ਦੀ ਮੌਤ ਦਰ ਦੇਸ ਦੀ ਦਰ ਤੋਂ ਘੱਟ ਹੈ