You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਹੁਣ ਜ਼ਿੰਦਗੀ ਮੁੜ ਪੁਰਾਣੇ ਸਰੂਪ ’ਚ ਸ਼ਾਇਦ ਨਾ ਪਰਤੇ – UN ਦੇ ਵਾਇਰਸ ਮੁਖੀ; ਟਰੰਪ ਨੇ ਮੁੜ ਦਿੱਤੀ ਚੀਨ ਨਾਲ ਰਿਸ਼ਤੇ ਤੋੜਨ ਦੀ ਧਮਕੀ

ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਟ ਮ੍ਰਿਤਕਾਂ ਦੀ ਗਿਣਤੀ ਤਿੰਨ ਲੱਖ ਦੇ ਨੇੜੇ ਪਹੁੰਚ ਗਈ ਹੈ।

ਲਾਈਵ ਕਵਰੇਜ

  1. ਸਿਡਨੀ ਵਿੱਚ ਖਾਲੀ ਰੈਸਟੋਰੈਂਟ ਭਰਨ ਦਾ ਨਵਾਂ ਤਰੀਕਾ

    ਸਿਡਨੀ ਵਿੱਚ ਕੈਫ਼ੇ ਅਤੇ ਰੈਸਟੋਰੈਂਟ ਮੁੜ ਖੁੱਲ੍ਹ ਰਹੇ ਹਨ ਪਰ ਸਿਰਫ 10 ਲੋਕ ਹੀ ਇੱਕ ਵੇਲੇ ਬੈਠ ਸਕਦੇ ਹਨ।

    ਖਾਲੀ ਰੈਸਟੋਰੈਂਟ ਨੂੰ ਭਰੇ ਹੋਏ ਵਰਗਾ ਅਹਿਸਾਸ ਦਿਵਾਉਣ ਲਈ ਫਾਈਵ ਡੌਕ ਡਾਈਨਿੰਗ ਨੇ ਇੱਕ ਹੱਲ ਕੱਢਿਆ ਹੈ।

    ਖਾਲੀ ਸੀਟਾਂ 'ਤੇ ਉਨ੍ਹਾਂ ਨੇ ਲੋਕਾਂ ਦੀ ਸ਼ਕਲ ਵਾਲੇ ਕਾਰਡਬੋਰਡ ਬਣਾ ਦਿੱਤੇ ਹਨ। ਇਸ ਦੇ ਨਾਲ ਹੀ ਪਿਛੋਕੜ ਵਿੱਚ ਆਵਾਜ਼ ਵੀ ਲਗਾ ਦਿੱਤੀ ਹੈ।

  2. ਜੇ ਤੁਸੀਂ ਹੁਣੇ ਜੁੜੇ ਹੋ ਤਾਂ ਇੱਕ ਨਜ਼ਰ ਦੇਸ, ਦੁਨੀਆਂ ਅਤੇ ਪੰਜਾਬ ਵਿੱਚ ਹੁਣ ਤੱਕ ਕੀ ਹੋਇਆ

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 43 ਲੱਖ 60 ਹਜ਼ਾਰ ਤੋਂ ਪਾਰ, 2 ਲੱਖ 97 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ
    • WHO ਮੁਤਾਬਕ ਹੋ ਸਕਦਾ ਹੈ ਕੋਰੋਨਾਵਾਇਰਸ ਸ਼ਾਇਦ ਸਾਡੇ ਵਿੱਚੋਂ ਕਦੇ ਜਾਵੇ ਹੀ ਨਾ।
    • ਯੂਕੇ ਵਿੱਚ ਐਂਟੀਬਾਡੀ ਟੈਸਟ ਨੂੰ ਮਨਜੂਰੀ ਦੇ ਦਿੱਤੀ ਹੈ ਅਤੇ ਇਸ ਨੂੰ ਸਕਾਰਤਮਕ ਕਦਮ ਮੰਨਿਆ ਜਾ ਰਿਹਾ ਹੈ।
    • ਆਸਟਰੇਲੀਆ ਵਿੱਚ 6 ਲੱਖ ਲੋਕਾਂ ਦੀਆਂ ਨੌਕਰੀਆਂ ਗਈਆਂ। ਇੱਥੇ ਅਪ੍ਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦੀ ਦਰ 5.2 ਤੋਂ ਵਧ ਕੇ 6.2 ਫ਼ੀਸਦੀ ਹੋ ਗਈ ਹੈ
    • ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵ੍ਹਾਈਟ ਹਾਈਸ ਦੇ ਕੋਰੋਨਾਵਾਇਰਸ ਮਾਹਰ ਦੀ ਮਹਾਂਮਾਰੀ ਨਾਲ ਜੁੜੀਆਂ ਪਾਬੰਦੀਆਂ ਜਲਦੀ ਹਟਾਉਣ ਦੀ ਰਾਇ ਨੂੰ ਰੱਦ ਕਰ ਦਿੱਤਾ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 78003 ਹੋਈ ਜਦੋਂਕਿ 2549 ਮੌਤਾਂ ਹੋਈਆਂ।
    • ਕੋਰੋਨਾਵਾਇਰਸ ਦੇ ਇਲਾਜ ਲਈ 4 ਆਯੁਰਵੈਦਿਕ ਦਵਾਈਆਂ ਦਾ ਟੈਸਟ ਸ਼ੁਰੂ ਕਰੇਗਾ ਭਾਰਤ- ਆਯੁਸ਼ ਮੰਤਰੀ
    • ਭਾਰਤ ਵਿੱਚ ਦੋ ਵੱਖ-ਵੱਖ ਹਾਦਸਿਆਂ ਵਿੱਚ 14 ਮਜ਼ਦੂਰਾਂ ਦੀ ਮੌਤ ਹੋਈ।ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਵਾਪਸ ਜਾ ਰਹੇ 8 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਦੂਜੀ ਘਟਨਾ ਮੁਜ਼ੱਫਰਨਗਰ ਜ਼ਿਲ੍ਹੇ ਦੀਹੈ।
    • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁਤਾਬਕ ਲੌਕਡਾਊਨ ਸਬੰਧੀ 5 ਲੱਖ ਤੋਂ ਵੱਧ ਸੁਝਾਅ ਆਏ ਹਨ
    • ਪੰਜਾਬ ਵਿੱਚ ਮਾਮਲੇ 1924 ਹੋ ਗਏ ਹਨ ਤੇ 32 ਮੌਤਾਂ ਹੋ ਚੁੱਕੀਆਂ ਹਨ
    • 50 ਦਿਨਾਂ ਦੇ ਲੌਕਡਾਊਨ ਤੋਂ ਬਾਅਦ ਅੱਜ ਅੰਮ੍ਰਿਤਸਰ ਵਿੱਚ ਦੁਕਾਨਾਂ ਖੁਲ੍ਹੀਆਂ ਹਨ।
  3. LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ

    ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ।

    ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਦੂਜਾ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੋਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੁੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ।

    ਪੂਰੀ ਖ਼ਬਰ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

  4. 30 ਜੂਨ ਤੱਕ ਟਰੇਨਾਂ ਦੀ ਬੁਕਿੰਗ ਰੱਦ, ਰੀਫੰਡ ਹੋਣਗੇ ਪੈਸੇ

    ਭਾਰਤੀ ਰੇਲ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ 25 ਮਾਰਚ ਤੋਂ ਪਹਿਲਾਂ ਬੁੱਕ ਕੀਤੀਆਂ ਅਤੇ 30 ਜੂਨ ਤੱਕ ਦੀਆਂ ਸਾਰੀਆਂ ਪੈਸੰਜਰ ਟਰੇਨਾਂ ਦੀਆਂ ਟਿਕਟਾਂ ਰੱਦ ਮੰਨੀਆਂ ਜਾਣ।

    ਰੈਗੁਲਰ ਟਰੇਨਾਂ ਲਈ ਬੁੱਕ ਕੀਤੀਆਂ ਟਿਕਟਾਂ ਜੋ ਰੱਦ ਕੀਤੀਆਂ ਹਨ ਉਨ੍ਹਾਂ ਦੇ ਪੈਸੇ ਰੀਫੰਡ ਕਰ ਦਿੱਤੇ ਜਾਣਗੇ।

    ਇਸ ਵਿੱਚ ਉਹ ਬੁਕਿੰਗਜ਼ ਵੀ ਸ਼ਾਮਿਲ ਹਨ ਜੋ ਕਿ ਲੌਕਡਾਊਨ ਤੋਂ ਪਹਿਲਾਂ ਕੀਤੀਆਂ ਗਈਆਂ ਸਨ।

    ਹਾਲਾਂਕਿ ਵਿਸ਼ੇਸ਼ ਸ਼੍ਰਮਿਕ ਟਰੇਨਾਂ ਚੱਲਦੀਆਂ ਰਹਿਣਗੀਆਂ।

    ਸੀਨੀਅਰ ਰੇਲਵੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਵੱਖ-ਵੱਖ ਸੂਬਿਆਂ ਵਿੱਚ ਫਸੇ ਮਜ਼ਦੂਰਾਂ ਨੂੰ ਸ਼੍ਰਮਿਕ ਸਪੈਸ਼ਲ ਗੱਡੀਆਂ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਕੰਮ ਜਾਰੀ ਰਹੇਗਾ।

    ਨਾਲ ਹੀ 12 ਮਈ ਤੋਂ 15 ਮਈ ਤੱਕ ਜੋ ਸਪੈਸ਼ਲ ਅੰਤਰ-ਸੂਬਾਈ ਟਰੇਨਾਂ ਦੀ ਸ਼ੁਰੂਆਤ ਕੀਤੀ ਗਈ ਹੈ, ਉਹਵੀ ਚੱਲਦੀਆਂ ਹੀ ਰਹਿਣਗੀਆਂ। ਰੇਲਵੇ ਦੇ ਤਾਜ਼ਾ ਐਲਾਨ ਦਾ ਇਨ੍ਹਾਂ ਰੇਲ ਗੱਡੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।'

    ਰੇਲਵੇ ਮੰਤਰਾਲੇ ਨੇ ਕਿਹਾ ਹੈ ਕਿ ' 13 ਮਈ ਤੋਂ ਬਾਅਦ ਆਈਆਰਸੀਟੀਸੀ ਜੋ ਟਿਕਟਾਂ ਦੀ ਬੁਕਿੰਗ ਕਰ ਰਿਹਾ ਹੈ, ਉਨ੍ਹਾਂ ਲਈ ਸਾਰੇ ਯਾਤਰੀਆਂ ਤੋਂ ਉਨ੍ਹਾਂ ਦਾ ਪਤਾ ਪੁੱਛਿਆ ਜਾ ਰਿਹਾ ਹੈ ਤਾਂ ਜੋ ਸਿਹਤ ਵਿਭਾਗ ਨੂੰ ਕੋਵਿਡ -19 ਦੇ ਮੱਦੇਨਜ਼ਰ ਕਾਨਟੈਕਟ ਟਰੇਸਿੰਗ ਕਰਨਾ ਸੌਖਾ ਹੋ ਸਕੇ।'

  5. ਜੇਲ੍ਹ ’ਚ ਬੰਦ ਕੌਣ ਹੈ ਗਰਭਵਤੀ ਵਿਦਿਆਰਥਣ ਸਫੂਰਾ ਜ਼ਰਗਰ

    ਦੱਖਣੀ-ਪੂਰਬੀ ਦਿੱਲੀ ਦੀ ਵਸਨੀਕ ਸਫੂਰਾ ਜ਼ਰਗਰ ਦੇ ਘਰ ਦੁਪਹਿਰ ਦੇ 2:30 ਵਜੇ ਇਕ ਪੁਲਿਸ ਦਲ ਨੇ ਦਸਤਕ ਦਿੱਤੀ।

    ਸਫੂਰਾ ਦੇ ਪਤੀ ਨੇ ਆਪਣਾ ਨਾਂਅ ਜਨਤਕ ਨਾ ਕਰਨ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਜਾਮੀਆ ਮਿਲੀਆ ਇਸਲਾਮਿਕ ਯੂਨੀਵਰਸਿਟੀ 'ਚ ਸਮਾਜ ਸ਼ਾਸਤਰ ਦੀ ਵਿਦਿਆਰਥਣ ਹੈ ਅਤੇ ਉਸ ਸਮੇਂ ਉਹ ਆਰਾਮ ਕਰ ਰਹੀ ਸੀ।

    ਸਫੂਰਾ ਦਾ ਵਿਆਹ 19 ਮਹੀਨੇ ਪਹਿਲਾਂ ਹੋਇਆ ਸੀ ਅਤੇ ਸਫੂਰਾ ਨੂੰ ਕੁੱਝ ਹਫ਼ਤੇ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਉਹ ਮਾਂ ਬਣਨ ਵਾਲੀ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  6. ਦਿੱਲੀ ਵਿੱਚ ਲੌਕਡਾਊਨ ਸਬੰਧੀ 5 ਲੱਖ ਤੋਂ ਵੱਧ ਸੁਝਾਅ ਆਏ-ਕੇਜਰੀਵਾਲ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ ਵਿੱਚ ਕਿੰਨੀ ਢਿੱਲ ਮਿਲਣੀ ਚਾਹੀਦੀ ਹੈ, ਕੇਂਦਰ ਸਰਕਾਰ ਨੇ ਸਾਡੇ ਤੋਂ ਸੁਝਾਅ ਮੰਗੇ ਸੀ।

    ਇਸ ਲਈ ਅਸੀਂ ਜਨਤਾ ਤੋਂ ਹੀ ਸੁਝਾਅ ਮੰਗੇ, ਸਾਡੇ ਕੋਲ ਸੁਝਾਅ ਆ ਗਏ ਹਨ।

    4.5 ਲੱਖ ਵਟਸਐਪ ਮੈਸੇਜ ਆਏ, 10700 ਈ-ਮੇਲ ਆਏ, 39,000 ਲੋਕਾਂ ਨੇ ਫੋਨ ਕਰਕੇ ਸੁਝਾਅ ਦਿੱਤਾ।

    ਕੁੱਲ ਮਿਲਾ ਕੇ 5 ਲੱਖ ਤੋਂ ਵੱਧ ਸੁਝਾਅ ਆਏ ਹਨ।

    ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਅਤੇ ਲੈਫ਼ਟੀਨੈਂਟ ਗਵਰਨਰ ਨਾਲ ਸ਼ਾਮ 4 ਵਜੇ ਬੈਠਕ ਵਿੱਚ ਇੰਨ੍ਹਾ 'ਤੇ ਚਰਚਾ ਹੋਵੇਗੀ।

    ਇਸ ਤੋਂ ਬਾਅਦ ਇਹ ਕੇਂਦਰ ਸਰਕਾਰ ਨੂੰ ਭੇਜੇ ਜਾਣਗੇ।

  7. ਕੋਰੋਨਾਵਾਇਰਸ ਦੇ ਇਲਾਜ ਲਈ 4 ਆਯੁਰਵੈਦਿਕ ਦਵਾਈਆਂ ਦਾ ਟੈਸਟ ਸ਼ੁਰੂ ਕਰੇਗਾ ਭਾਰਤ- ਆਯੁਸ਼ ਮੰਤਰੀ

    ਕੋਰੋਨਾਵਾਇਰਸ ਦੇ ਇਲਾਜ ਲਈ ਭਾਰਤ ਚਾਰ ਆਯੁਰਵੈਦਿਕ ਦਵਾਈਆਂ 'ਤੇ ਕੰਮ ਕਰ ਰਿਹਾ ਹੈ ਅਤੇ ਜਲਦੀ ਹੀ ਪਰੀਖਣ ਸ਼ੁਰੂ ਹੋ ਜਾਵੇਗਾ। ਆਯੁਸ਼ ਮੰਤਰੀ ਸ਼੍ਰੀਪਦ ਨਾਇਕ ਨੇ ਇਸ ਦੀ ਜਾਣਕਾਰੀ ਦਿੱਤੀ।

    ਸ਼੍ਰੀਪਦ ਨਾਇਕ ਨੇ ਆਪਣੇ ਟਵੀਟ ਵਿੱਚ ਲਿਖਿਆ, “ਕੋਰੋਨਾਵਾਇਰਸ ਖ਼ਿਲਾਫ਼ ਚਾਰ ਆਯੂਸ਼ ਦਵਾਈਆਂ ਦੀ ਤਸਦੀਕ ਕਰਨ ਲਈ ਆਯੂਸ਼ ਅਤੇ ਸੀਐਸਆਈਆਰ ਮੰਤਰਾਲੇ ਮਿਲ ਕੇ ਕੰਮ ਕਰ ਰਹੇ ਹਨ। ਇੱਕ ਹਫ਼ਤੇ ਦੇ ਅੰਦਰ ਪਰੀਖਣ ਸ਼ੁਰੂ ਹੋ ਜਾਵੇਗਾ। ਇਨ੍ਹਾਂ ਦਵਾਈਆਂ ਨੂੰ ਐਡ-ਆਨ ਥੈਰੇਪੀ (ਹੋਰ ਦਵਾਈਆਂ ਦੇ ਨਾਲ) ਦੇ ਰੂਪ ਵਿੱਚ ਅਜ਼ਮਾਇਆ ਜਾਵੇਗਾ।

  8. ਕੋਰੋਨਾਵਾਇਰਸ ਲੌਕਡਾਊਨ ਦੌਰਾਨ ਮਜ਼ਦੂਰਾਂ ਦੀ ਹਿਜਰਤ

    ਕੋਰੋਨਾਵਾਇਰਸ ਤੇ ਲੌਕਡਾਊਨ ਕਰਕੇ ਮਜ਼ਦੂਰਾਂ ਦੀ ਹਿਜਰਤ ਲਗਾਤਾਰ ਜਾਰੀ ਹੈ। ਦੇਸ਼ ਦੇ ਕਈ ਹਿੱਸਿਆਂ ਤੋਂ ਮਜ਼ਦੂਰ ਲਗਾਤਾਰ ਪਰਵਾਸ ਨੂੰ ਮਜਬੂਰ ਹਨ।

    ਅਜਿਹੇ ਕੀ ਕੁਝ ਮਜ਼ਦੂਰ ਅੰਬਾਲਾ ਤੋਂ ਪੈਦਲ ਚੱਲ ਕੇ ਦਿੱਲੀ ਤੱਕ ਪਹੁੰਚ ਗਏ, ਉਨ੍ਹਾਂ ਨੇ ਮੱਧ ਪ੍ਰਦੇਸ਼ ਜਾਣਾ ਹੈ।

    ਦਿੱਲੀ ਵਿੱਚ ਇਨ੍ਹਾਂ ਨਾਲ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨੇ

  9. ਮੁਜੱਫ਼ਰਨਗਰ ਮਜ਼ਦੂਰਾਂ ਦੀ ਮੌਤ ਦੇ ਮਾਮਲੇ ਵਿੱਚ ਬਸ ਡਰਾਈਵਰ ਗ੍ਰਿਫ਼ਤਾਰ

    ਖ਼ਬਰ ਏਜੰਸੀ ਏਐੱਨਆਈ ਮੁਤਾਤਬਕ ਮੁਜੱਫ਼ਰਨਗਰ ਦੇ ਏਡੀਐੱਮ (ਵਿੱਤ) ਆਲੋਕ ਕੁਮਾਰ ਮੁਤਾਬਕ 6 ਮਜ਼ਦੂਰਾਂ ਦੀ ਮੌਤ ਹੋਈ ਹੈ ਅਤੇ ਉਹ ਬਿਹਾਰ ਦੇ ਰਹਿਣ ਵਾਲੇ ਸਨ।

    ਇਸ ਮਾਮਲੇ ਵਿੱਚ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

    "ਮ੍ਰਿਤਕਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। 4 ਲੋਕ ਜ਼ਮਖੀ ਹੋਏ ਸਨ, 2 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।"

    ਰਾਤ ਨੂੰ ਸਹਾਰਨਪੁਰ ਪੈਦਲ ਚੱਲ ਰਹੇ ਮਜ਼ਦੂਰਾਂ 'ਤੇ ਤੇਜ਼ ਰਫ਼ਤਾਰ ਬੱਸ ਚੜ੍ਹ ਗਈ ਸੀ।

  10. ਅੰਮ੍ਰਿਤਸਰ ਵਿੱਚ 50 ਦਿਨਾਂ ਬਾਅਦ ਦੁਕਾਨਾਂ ਖੁਲ੍ਹੀਆਂ

    ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੌਬਿਨ:

    ਅੰਮ੍ਰਿਤਸਰ ਵਿੱਚ ਬਜ਼ਾਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਕੁੱਝ ਸ਼ਰਤਾਂ ਦੇ ਨਾਲ।

    50 ਦਿਨਾਂ ਦੇ ਲੌਕਡਾਊਨ ਤੋਂ ਬਾਅਦ ਅੱਜ ਅੰਮ੍ਰਿਤਸਰ ਵਿੱਚ ਦੁਕਾਨਾਂ ਖੁਲ੍ਹੀਆਂ ਹਨ।

    ਦੁਕਾਨਦਾਰਾਂ ਨੂੰ ਕੁਝ ਨਿਰਦੇਸ਼ ਦਿੱਤੇ ਗਏ ਹਨ। ਸਾਰੇ ਦੁਕਾਨਦਾਰ ਮਾਸਕ ਲਗਾ ਕੇ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰ ਰਹੇ ਹਨ।

  11. ਕੋਰੋਨਾਵਾਇਰਸ ਦੇ ਆਮ ਲੱਛਣਾਂ ਤੋਂ ਇਲਾਵਾ ਸੰਭਾਵੀ ਲੱਛਣ ਕੀ ਹਨ?

    ਕੋਰੋਨਾਵਾਇਰਸ ਦਾ ਮੁੱਖ ਲੱਛਣ ਬੁਖ਼ਾਰ ਅਤੇ ਸੁੱਕੀ ਖਾਂਸੀ ਹੈ। ਇਹ ਉਹ ਲੱਛਣ ਹਨ ਜਿਨ੍ਹਾਂ ਨੂੰ ਤੁਹਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

    ਕਈ ਮਾਮਲਿਆਂ ਵਿੱਚ ਗਲੇ ਵਿੱਚ ਦਰਦ, ਸਿਰ ਦਰਦ ਅਤੇ ਦਸਤ ਵੀ ਦੱਸੇ ਗਏ ਹਨ ਅਤੇ ਅਜਿਹੀਆਂ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਕਈਆਂ ਦੀ ਸੁੰਘਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  12. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 43 ਲੱਖ 47 ਹਜਾਰ ਤੋਂ ਪਾਰ, 2 ਲੱਖ 97 ਹਜਾਰ ਤੋਂ ਵੱਧ ਮੌਤਾਂ ਹੋਈਆਂ
    • WHO ਮੁਤਾਬਕ ਹੋ ਸਕਦਾ ਹੈ ਕੋਰੋਨਾਵਾਇਰਸ ਸ਼ਾਇਦ ਸਾਡੇ ਵਿੱਚੋਂ ਕਦੇ ਜਾਵੇ ਹੀ ਨਾ।
    • ਆਸਟਰੇਲੀਆ ਵਿੱਚ 6 ਲੱਖ ਲੋਕਾਂ ਦੀਆਂ ਨੌਕਰੀਆਂ ਗਈਆਂ। ਆਸਟਰੇਲੀਆ ਵਿੱਚ ਅਪ੍ਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦੀ ਦਰ 5.2 ਤੋਂ ਵਧ ਕੇ 6.2 ਫ਼ੀਸਦੀ ਹੋ ਗਈ ਹੈ
    • ਫਰਾਂਸ ਵਿੱਚ ਬੁੱਧਵਾਰ ਨੂੰ ਕੋਰੋਨਾਵਾਇਰਸ ਨਾਲ 83 ਮੌਤਾਂ ਮਗਰੋਂ ਗਿਣਤੀ 27,074 ਹੋ ਚੁੱਕੀ ਹੈ।
    • ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵ੍ਹਾਈਟ ਹਾਈਸ ਦੇ ਕੋਰੋਨਾਵਾਇਰਸ ਮਾਹਰ ਦੀ ਮਹਾਂਮਾਰੀ ਨਾਲ ਜੁੜੀਆਂ ਪਾਬੰਦੀਆਂ ਜਲਦੀ ਹਟਾਉਣ ਦੀ ਰਾਇ ਨੂੰ ਰੱਦ ਕੀਤਾ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 78003 ਹੋਈ ਜਦੋਂਕਿ 2549 ਮੌਤਾਂ ਹੋਈਆਂ।
    • ਦੋ ਵੱਖ-ਵੱਖ ਹਾਦਸਿਆਂ ਵਿੱਚ 14 ਮਜ਼ਦੂਰਾਂ ਦੀ ਮੌਤ ਹੋ ਗਈ ਹੈ।
    • ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਵਾਪਸ ਜਾ ਰਹੇ 8 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਦੂਜੀ ਘਟਨਾ ਮੁਜ਼ੱਫਰਨਗਰ ਜ਼ਿਲ੍ਹੇ ਦੀ ਹੈ।
    • ਵੰਦੇ ਭਾਰਤ ਮਿਸ਼ਨ ਤਹਿਤ 13 ਮਈ ਨੂੰ 2574 ਹੋਰ ਭਾਰਤੀ 12 ਉਡਾਣਾਂ ਰਾਹੀਂ ਵਾਪਸ ਲਿਆਂਦੇ
    • ਪੰਜਾਬ ਵਿੱਚ ਮਾਮਲੇ 1924 ਹੋ ਗਏ ਹਨ ਤੇ 32 ਮੌਤਾਂ ਹੋ ਚੁੱਕੀਆਂ ਹਨ
  13. ਵੱਖ-ਵੱਖ ਦੇਸਾਂ ਤੋਂ 2574 ਹੋਰ ਭਾਰਤੀ ਮੁਲਕ ਪਰਤੇ

    ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਵੰਦੇ ਭਾਰਤ ਮਿਸ਼ਨ ਤਹਿਤ 13 ਮਈ ਨੂੰ 2574 ਹੋਰ ਭਾਰਤੀ 12 ਉਡਾਣਾਂ ਰਹੀ ਮੁਲਕ ਲਿਆਂਦੇ ਗਏ।

    ਇਹ ਨਾਗਰਿਕ ਸ਼ਿਕਾਗੋ, ਦੋਹਾ, ਲੰਡਨ, ਮਨੀਲਾ, ਕੁਵੈਤ. ਦੁਬਈ, ਢਾਕਾ ਅਤੇ ਸਿੰਗਾਪੁਰ ਤੋਂ ਲਿਆਂਦੇ ਗਏ ਹਨ।

  14. ਦੋ ਵੱਖ-ਵੱਖ ਹਾਦਸਿਆਂ ਵਿੱਚ 14 ਮਜ਼ਦੂਰਾਂ ਦੀ ਮੌਤ

    ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਵਾਪਸ ਜਾ ਰਹੇ 8 ਪਰਵਾਸੀ ਮਜ਼ਦੂਰਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਰਨ ਵਾਲੇ ਸਾਰੇ ਉੱਤਰ ਪ੍ਰਦੇਸ਼ ਦੇ ਹੀ ਸਨ।

    ਇਹ ਹਾਦਸਾ ਮੱਧ ਪ੍ਰਦੇਸ਼ ਦੇ ਗੂਨਾ ਜ਼ਿਲ੍ਹੇ ਵਿੱਚ ਵਾਪਰਿਆ ਹੈ। ਖ਼ਬਰ ਏਜੰਸੀ ਏਐਨਆਈ ਅਨੁਸਾਰ ਇਸ ਹਾਦਸੇ ਵਿੱਚ 50 ਤੋਂ ਵੱਧ ਮਜ਼ਦੂਰ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

    ਇਹ ਸਾਰੇ ਮਜ਼ਦੂਰ ਇੱਕ ਟਰੱਕ ਵਿੱਚ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ ਸਨ। ਬੁੱਧਵਾਰ ਦੇਰ ਰਾਤ ਟਰੱਕ ਇੱਕ ਬੱਸ ਨਾਲ ਟਕਰਾ ਗਿਆ। ਇਹ ਹਾਦਸਾ ਗੂਨਾ ਦੇ ਕੈਂਟ ਪੀਐਸ ਖੇਤਰ ਨੇੜੇ ਹੋਇਆ।

    ਇੱਕ ਹੋਰ ਮਾਮਲੇ ਵਿੱਚ ਦਿੱਲੀ-ਸਹਾਰਨਪੁਰ ਹਾਈਵੇ ’ਤੇ ਪੈਦਲ ਚੱਲ ਰਹੇ ਮਜ਼ਦੂਰਾਂ ਨੂੰ ਇੱਕ ਬਸ ਨੇ ਕੁਚਲ ਦਿੱਤਾ।

    ਇਹ ਘਟਨਾ ਮੁਜ਼ੱਫਰਨਗਰ ਜ਼ਿਲ੍ਹੇ ਦੀ ਹੈ। ਇਸ ਹਾਦਸੇ ਵਿੱਚ ਪੰਜ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਹਨ।

  15. ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 78000 ਤੋਂ ਪਾਰ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 78003 ਹੋਈ।

    ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 2549 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਇਲਾਜ ਤੋਂ ਬਾਅਦ 26,234 ਲੋਕ ਠੀਕ ਹੋ ਗਏ ਹਨ।

    ਪਿਛਲੇ 24 ਘੰਟਿਆਂ ਵਿੱਚ 3722 ਹੋਰ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਜਦੋਂਕਿ 134 ਮੌਤਾਂ ਹੋਈਆਂ ਹਨ।

  16. ਕੋਰੋਨਾਵਾਇਰਸ ਨੂੰ ਪਹਿਲੀ ਵਾਰ ਦੇਖਣ ਵਾਲੀ ਸਾਇੰਟਿਸਟ ਬਾਰੇ ਜਾਣੋ

    ਮਨੁੱਖ ਵਿੱਚ ਕੋਰੋਨਾਵਾਇਰਸ ਦਾ ਪਤਾ ਲਾਉਣ ਵਾਲੀ ਪਹਿਲੀ ਔਰਤ ਸਕਾਟਲੈਂਡ ਦੇ ਇੱਕ ਬੱਸ ਡਰਾਈਵਰ ਦੀ ਧੀ ਸੀ।

    ਉਸ ਨੇ 16 ਸਾਲਾਂ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਤੇ ਉਸ ਦਾ ਨਾਮ ਜੂਨ ਅਲਮੇਡਾ ਸੀ। ਉਹ ਵਾਇਰਸ ਇਮੇਜਿੰਗ ਦੇ ਮਾਹਿਰਾਂ ਵਿੱਚ ਸ਼ੁਮਾਰ ਹੋਣਾ ਚਾਹੁੰਦੀ ਸੀ।

    ਵਿਸ਼ਾਣੂ ਵਿਗਿਆਨੀ (ਵਾਇਰੌਲੌਜਿਸਟ) ਜੂਨ ਅਲਮੇਡਾ ਦਾ ਜਨਮ ਸਾਲ 1930 ਵਿੱਚ ਹੋਇਆ।

    ਉਨ੍ਹਾਂ ਦਾ ਬੇਹੱਦ ਸਧਾਰਨ ਪਰਿਵਾਰ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੇ ਉੱਤਰ-ਪੂਰਬ ਵਿੱਚ ਸਥਿਤ ਇੱਕ ਬਸਤੀ ਵਿੱਚ ਰਹਿੰਦਾ ਸੀ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  17. ਖੁਦ ਨੂੰ ਕੁਆਰੰਟੀਨ ਕਿਵੇਂ ਕਰਨਾ ਹੈ?

    ਜੇ ਤੁਸੀਂ ਕਿਸੇ ਲਾਗ ਵਾਲੇ ਖੇਤਰ ਤੋਂ ਆਏ ਹੋ ਜਾਂ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਰਹੇ ਹੋ, ਤਾਂ ਤੁਹਾਨੂੰ ਇਕੱਲੇ ਰਹਿਣ ਦੀ ਸਲਾਹ ਦਿੱਤੀ ਜਾ ਸਕਦੀ ਹੈ।

    ਇਸ ਲਈ, ਇਨ੍ਹਾਂ ਤਰੀਕਿਆਂ ਨੂੰ ਅਪਣਾਓ

    • ਘਰ ਰਹੋ, ਦਫ਼ਤਰ, ਸਕੂਲ ਜਾਂ ਜਨਤਕ ਥਾਵਾਂ 'ਤੇ ਨਾ ਜਾਓ
    • ਜਨਤਕ ਆਵਾਜਾਈ ਜਿਵੇਂ ਕਿ ਬੱਸ, ਰੇਲ, ਆਟੋ ਜਾਂ ਟੈਕਸੀ ਦੁਆਰਾ ਯਾਤਰਾ ਨਾ ਕਰੋ

    ਹੋਰ ਕੀ ਕਰਨਾ ਚਾਹੀਦਾ ਹੈ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  18. ਕੋਰੋਨਾਵਾਇਰਸ ਦੇ ਟੀਕੇ ਦਾ ਯੂਕੇ ’ਚ ਹੋਏ ਪਹਿਲੇ ਮਨੁੱਖੀ ਟ੍ਰਾਇਲ 'ਚ ਹਿੱਸਾ ਲੈਣ ਵਾਲੇ ਕੀ ਕਹਿੰਦੇ

    ਯੂਰਪ ’ਚ ਕੋਰੋਨਾਵਾਇਰਸ ਦੇ ਟੀਕੇ ਲਈ ਪਹਿਲਾ ਮਨੁੱਖੀ ਟ੍ਰਾਇਲ ਹੋ ਗਿਆ ਹੈ ਅਤੇ ਇਸ ਲਈ ਚੁਣੇ ਗਏ 800 ਵਲੰਟਰੀਅਰਾਂ ’ਚੋਂ ਦੋ ਨੂੰ ਟੀਕੇ ਵੀ ਲਗਾਏ ਗਏ ਹਨ ਟੀਕਾ ਓਕਸਫੋਰਡ ਯੂਨੀਵਰਸਿਟੀ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ।

  19. ਕੋਰੋਨਾਵਾਇਰਸ ਦੇ ਕਿਹੜੇ ਲੱਛਣਾਂ ਵਾਲੇ ਸ਼ਖ਼ਸ ਨੂੰ ਠੀਕ ਹੋਣ 'ਚ ਕਿੰਨਾ ਸਮਾਂ ਲਗਦਾ ਹੈ

    ਹਰ ਸ਼ਖ਼ਸ ਵਿੱਚ ਕੋਰੋਨਾਵਾਇਰਸ ਦੇ ਲੱਛਣਾਂ ਦੀ ਸਟੇਜ ਵੱਖੋ-ਵੱਖ ਹੁੰਦੀ ਹੈ ਅਤੇ ਕਿਸੇ ਸ਼ਖ਼ਸ ਨੂੰ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ ਇਹ ਵੀ ਉਸੇ 'ਤੇ ਨਿਰਭਰ ਕਰਦਾ ਹੈ। ਤਾਂ ਵੇਖੋ ਕਿਹੜੇ ਲੱਛਣਾਂ ਵਾਲਾ ਸ਼ਖ਼ਸ ਕਿੰਨੇ ਸਮੇਂ ਵਿੱਚ ਠੀਕ ਹੁੰਦਾ ਹੈ।

  20. 'ਬੱਚਿਆਂ ਨੂੰ ਲਗਦਾ ਹੈ ਕਿ ਉਹ ਮੈਨੂੰ ਕਦੇ ਮਿਲ ਹੀ ਨਹੀਂ ਪਾਉਣਗੇ', ਰਿਪੋਰਟ - ਨਵਦੀਪ ਕੌਰ ਗਰੇਵਾਲ

    ਭਾਰਤ ਆਏ ਕੈਨੇਡਿਅਨ PR ਲਈ ਲੌਕਡਾਊਨ ਇੱਕ ਚੁਣੌਤੀ ਬਣ ਗਿਆ ਹੈ। ਉਨ੍ਹਾਂ ਨੂੰ ਵਾਪਸ ਪਰਤਣ ਦਾ ਇੰਤਜ਼ਾਰ। ਕੈਨੇਡਾ 'ਚ ਰਹਿ ਗਈ ਪੰਜਾਬਣ ਦਾ ਦਰਦ