You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਪੀਐੱਮ ਕੇਅਰ ਫੰਡ ਤੋਂ ਪਰਵਾਸੀ ਮਜ਼ਦੂਰਾਂ ਲਈ 1000 ਕਰੋੜ ਰੁਪਏ; ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ, ਪੰਜਾਬ ਵਿੱਚ ਮੌਤ ਦੀ ਦਰ ਦੇਸ ਦੇ ਮੁਕਾਬਲੇ ਘੱਟ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 42 ਲੱਖ ਪਾਰ ਕਰ ਚੁੱਕੇ ਹਨ ਤੇ 2.87 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

ਲਾਈਵ ਕਵਰੇਜ

  1. ਟਵਿੱਟਰ ਦੇ ਮੁਲਾਜ਼ਮ ‘ਸਦਾ ਲਈ ’ਕਰ ਸਕਣਗੇ ਘਰੋਂ ਕੰਮ

    ਟਵਿੱਟਰ ਨੇ ਦੱਸਿਆ ਕਿ ਉਸ ਦੇ ਕਰੀਬ 5000 ਮੁਲਾਜ਼ਮ ਮਾਰਚ ਮਹੀਨੇ ਤੋਂ ਹੀ ਦਫ਼ਤਰ ਨਹੀਂ ਆ ਰਹੇ।

    ਕੰਪਨੀ ਮੁਤਾਬਕ ਦਫ਼ਤਰ ਤੋਂ ਦੂਰ ਰਹਿ ਕੇ ਕੰਮ ਕਰਨ ਦੇ ਬੰਦੋਬਸਤ ਨੇ ਬਹੁਤ ਵਧੀਆ ਕੰਮ ਕੀਤਾ। ਇਸ ਲਈ ਜੇ ਮੁਲਾਜ਼ਮਾਂ ਦਾ ਕੰਮ ਇਸ ਦੀ ਆਗਿਆ ਦਿੰਦਾ ਹੋਵੇ ਤਾਂ ਉਹ ਉਨ੍ਹਾਂ ਨੂੰ ਦੂਰੋਂ ਕੰਮ ਕਰਦੇ ਰਹਿ ਸਕਣ ਦੀ ਆਗਿਆ ਦੇ ਸਕਦੀ ਹੈ।

    "ਅਸੀਂ ਇਸ ਅਨੋਖੀ ਸਥਿਤੀ ਵਿੱਚ ਹਾਂ ਕਿ...ਲੋਕਾਂ ਨੂੰ ਘਰੋਂ ਕੰਮ ਕਰਦੇ ਰਹਿਣ ਦੀ ਆਗਿਆ ਦੇ ਸਕੀਏ। ਪਿਛਲੇ ਕੁਝ ਮਹੀਨਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਅਜਿਹਾ ਕਰ ਸਕਦੇ ਹਾਂ।"

    ਕੰਪਨੀ ਦੇ ਸੀਈਓ ਜੈਕ ਡੌਰਸੀ ਨੇ ਮੁਲਾਜ਼ਮਾਂ ਦੇ ਨਾਂਅ ਇੱਕ ਈ-ਮੇਲ ਵਿੱਚ ਲਿਖਿਆ, "ਇਸ ਲਈ ਜੇ ਸਾਡੇ ਮੁਲਾਜ਼ਮਾਂ ਦੀ ਅਜਿਹੀ ਭੂਮਿਕਾ ਹੈ ਤੇ ਸਥਿਤੀ ਹੈ ਜਿਸ ਨਾਲ ਉਹ ਘਰੋਂ ਕੰਮ ਕਰਦੇ ਰਹਿ ਸਕਦੇ ਹਨ ਅਤੇ ਉਹ ਅਜਿਹਾ ਸਦਾ ਲਈ ਕਰਦੇ ਰਹਿਣਾ ਚਾਹੁੰਦੇ ਹਨ, ਅਸੀਂ ਅਜਿਹਾ ਕਰ ਦਿਆਂਗੇ।"

    ਬਾਕੀ ਮੁਲਾਜ਼ਮ ਜੋ ਹਮੇਸ਼ਾ ਲਈ ਘਰੋਂ ਕੰਮ ਨਹੀਂ ਕਰ ਸਕਦੇ ਉਨ੍ਹਾਂ ਲਈ ਸਾਲ ਦੇ ਅਖ਼ੀਰ ਤੱਕ ਕੰਪਨੀ ਆਪਣੇ ਦਫ਼ਤਰ ਖੋਲ੍ਹ ਦੇਵੇਗੀ ਪਰ “ਸਤੰਬਰ ਤੋਂ ਪਹਿਲਾਂ ਨਹੀਂ”।

    ਟਵਿੱਟਰ ਦੇ ਦੁਨੀਆਂ ਭਰ ਵਿੱਚ ਦਿੱਲੀ, ਲੰਡਨ ਅਤੇ ਸਿੰਗਾਪੁਰ ਸਮੇਤ 35 ਥਾਵਾਂ 'ਤੇ ਦਫ਼ਤਰ ਹਨ। ਕੰਪਨੀ ਦਾ ਮੁੱਖ ਦਫ਼ਤਰ ਅਮਰੀਕਾ ਦੇ ਸੈਨਫਰਾਂਸਿਸਕੋ ਵਿੱਚ ਹੈ।

  2. ਸਪੇਨ ਵਿੱਚ 113 ਸਾਲਾ ਬਜ਼ੁਰਗ ਬੇਬੇ ਨੇ ਹਰਾਇਆ ਕੋਰੋਨਾ

    ਅਧਿਕਾਰੀਆਂ ਮੁਤਾਬਕ ਇੱਕ 113 ਸਾਲਾ ਔਰਤ ਜਿਸ ਨੂੰ ਸਪੇਨ ਦੀ ਸਭ ਤੋਂ ਬਜ਼ੁਰਗ ਔਰਤ ਮੰਨਿਆ ਜਾਂਦਾ ਹੈ ਨੇ ਕੋਰੋਨਾਵਾਇਰਸ ਨੂੰ ਮਾਤ ਦਿੱਤੀ ਹੈ।

    ਮਾਰੀਆ ਬਰਾਇਨਸ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਮਾਰਚ ਵਿੱਚ ਦੇਸ਼ ਵਿਆਪੀ ਲੌਕਡਾਊਨ ਹੋਣ ਸਮੇਂ ਹੋਈ ਸੀ।

    ਕਈ ਹਫ਼ਤਿਆਂ ਦੇ ਇਕਾਂਤਵਾਸ ਤੋਂ ਬਾਅਦ ਮਾਰੀਆ ਹੁਣ ਠੀਕ ਹੋ ਚੁੱਕੇ ਹਨ। ਫਿਲਹਾਲ ਉਨ੍ਹਾਂ ਵਿੱਚ ਬਿਮਾਰੀ ਦੇ ਹਲਕੇ ਲੱਛਣ ਹੀ ਹਨ।

    ਇਸ ਤੋਂ ਬਾਅਦ ਉਹ ਸਪੇਨ ਦੇ ਅਜਿਹੇ ਬਜ਼ੁਰਗ ਬਣ ਗਏ ਹਨ ਜਿਨ੍ਹਾਂ ਨੇ ਦੇਸ਼ ਵਿੱਚ 1918-19 ਦੀ ਮਹਾਂਮਾਰੀ ਉਸ ਤੋਂ ਬਾਅਦ ਸਾਲ 1936 ਤੋਂ ਲੈ ਕੇ 1939 ਤੱਕ ਚੱਲਿਆ ਗ੍ਰਹਿ ਯੁੱਧ ਅਤੇ ਹੁਣ ਕੋਰੋਨਾ ਮਹਾਂਮੀਰੀ ਦੇਖੀ ਹੈ।

  3. ਕੋਰੋਨਾਵਾਇਰਸ ਠੀਕ ਹੋਣ 'ਚ ਕਿੰਨੇ ਦਿਨ ਲਗਦੇ ਹਨ

    ਕੋਰੋਨਾਵਾਇਰਸ ਦੀ ਲਾਗ ਹੋਣ ਤੋਂ ਲਗਭਗ 10 ਦਿਨਾਂ ਦੌਰਾਨ ਕੁਝ ਮਰੀਜ਼ਾਂ ਵਿੱਚ ਲੱਛਣ ਕੁਝ ਗੰਭੀਰ ਵੀ ਹੋ ਜਾਂਦੇ ਹਨ।

    ਇਹ ਬਦਲਾਅ ਫੌਰੀ ਹੋ ਸਕਦਾ ਹੈ। ਸਾਹ ਲੈਣ ਵਿੱਚ ਦਿੱਕਤ ਹੋਣ ਲਗਦੀ ਹੈ। ਫੇਫੜਿਆਂ ਵਿੱਚ ਸੋਜਿਸ਼ ਆ ਜਾਂਦੀ ਹੈ।

    ਇਸ ਦਾ ਮਤਲਬ ਹੈ ਕਿ ਸਰੀਰ ਬਿਮਾਰੀ ਨਾਲ ਗਹਿ-ਗੱਚ ਲੜਾਈ ਲੜ ਰਿਹਾ ਹੈ, ਪਰ ਇਹ ਜ਼ਿਆਦਾ ਕੰਮ ਕਰ ਰਿਹਾ ਹੈ ਅਤੇ ਇਸ ਦਾ ਨੁਕਸਾਨ ਜ਼ਿਆਦਾ ਹੋ ਰਿਹਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇਕਲਿੱਕਕਰੋ।

  4. 'ਲੌਕਡਾਊਨ ਛੇਤੀ ਖ਼ਤਮ ਕਰਨ ਕਾਰਨ ਵੱਧ ਸਕਦੇ ਹਨ ਕੇਸ'

    ਸੀਨੇਟ ਕਮੇਟੀ ਦੇ ਸਾਹਮਣੇ ਗਵਾਹੀ ਦੌਰਾਨ ਡਾ. ਐਂਥਨੀ ਫੌਸ਼ੀ ਨੇ ਮੌਤਾਂ ਦਾ ਅਸਲ ਅੰਕੜਾ ਵਧਣ ਦਾ ਖਦਸ਼ਾ ਜਤਾਇਆ।

    ਮਾਹਿਰ ਡਾਕਟਰ ਐਂਥਨੀ ਫੌਸ਼ੀ ਤੋਂ ਪੁੱਛਿਆ ਕਿ ਕੀ ਅਮਰੀਕਾ ਵਿੱਚ ਮੌਤਾਂ ਦਾ ਅੰਕੜਾ ਸਹੀ ਹੈ ਜਾਂ ਇਹ 50 ਫੀਸਦ ਵੱਧ ਹੋ ਸਕਦਾ ਹੈ।

    ਡਾ. ਐਂਥਨੀ ਨੇ ਕਿਹਾ, “ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਮੌਤਾਂ ਦਾ ਅੰਕੜਾ ਸਰਕਾਰੀ ਅੰਕੜਿਆਂ ਨਾਲੋਂ ਵੱਧ ਹੈ।”

    “ਨਿਊਯਾਰਕ ਵਿੱਚ ਜਦੋਂ ਸਚਮੁੱਚ ਸਿਹਤ ਸੰਭਾਲ ਪ੍ਰਣਾਲੀ ਇੱਕ ਬਹੁਤ ਹੀ ਗੰਭੀਰ ਚੁਣੌਤੀ ਸੀ - ਹੋ ਸਕਦਾ ਹੈ ਕਿ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਦੀ ਘਰ ਵਿੱਚ ਹੀ ਮੌਤ ਹੋ ਗਈ, ਜਿਨ੍ਹਾਂ ਨੂੰ ਕੋਵਿਡ-19 ਸੀ ਪਰ ਉਨ੍ਹਾਂ ਦਾ ਕਦੇ ਪਤਾ ਨਹੀਂ ਲਗਿਆ ਕਿਉਂਕਿ ਉਹ ਕਦੇ ਹਸਪਤਾਲ ਹੀ ਨਹੀਂ ਪਹੁੰਚੇ।"

    ਉਨ੍ਹਾਂ ਅੱਗੇ ਕਿਹਾ ਕਿ ਬਿਮਾਰੀ ਦੇ ਖੁਦ ਹੀ ਖ਼ਤਮ ਹੋਣ ਦਾ ਖਿਆਲ ਅਸੰਭਵ ਹੈ ਕਿਉਂਕਿ ਇਹ ‘ਵੱਡੇ ਪੱਧਰ ’ਤੇ ਫੈਲਣ ਵਾਲਾ ਹੈ’

  5. ਕੋਰੋਨਾਵਾਇਰਸ: ਦੇਸ ਤੇ ਦੁਨੀਆਂ ਵਿੱਚ ਹੁਣ ਤੱਕ ਕੀ ਹੋਇਆ

    13 ਮਈ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਆਓ ਜਾਣਦੇ ਹਾਂ ਹੁਣ ਤੱਕ ਕੋਰੋਨਾਵਾਇਰਸ ਨੂੰ ਲੈ ਕੇ ਦੇਸ ਤੇ ਦੁਨੀਆਂ ਵਿੱਚ ਕੀ ਕੀ ਹੋਇਆ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 42 ਲੱਖ ਤੋਂ ਪਾਰ ਜਦੋਂਕਿ ਮੌਤਾਂ ਦੀ ਗਿਣਤੀ 2.87 ਲੱਖ ਤੋਂ ਵੱਧ।
    • ਅਮਰੀਕਾ ਦੇ ਮਸ਼ਹੂਰ ਸਿਹਤ ਸਲਾਹਕਾਰ ਡਾ. ਐਂਥਨੀ ਮੁਤਾਬਕ ਅਮਰੀਕਾ ਵਿੱਚ ਮੌਤਾਂ ਦੀ ਅਸਲ ਗਿਣਤੀ ਅਧਿਕਾਰਤ ਅੰਕੜੇ ਨਾਲੋਂ ਵੱਧ ਹੋ ਸਕਦੀ ਹੈ
    • ਯੂਕੇ ਵਿੱਚ 2 ਲੱਖ 24,000 ਤੋਂ ਵੱਧ ਲੋਕ ਕੋਰੋਨਾਵਾਇਰਸਪੌਜ਼ਿਟਿਵ ਜਦੋਂਕਿ 32 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ।
    • ਯੂਕੇ ਦੇ ਚਾਂਸਲਰ ਨੇ ਬੇਰੁਜ਼ਗਾਰ ਮਜ਼ਦੂਰਾਂ ਲਈ ਯੋਜਨਾ ਨੂੰ 4 ਮਹੀਨਿਆਂ ਲਈ ਵਧਾਇਆ।
    • ਰੂਸ ਦੇਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੇਸਕੋਵ ਕੋਵਿਡ -19 ਪੌਜ਼ਿਟਿਵ
    • ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਰੂਸ ਦੂਜੇ ਨੰਬਰ 'ਤੇ, ਮੰਗਲਵਾਰ ਨੂੰ ਰੂਸ ਵਿੱਚ 10,899 ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ
    • ਪੀਐੱਮ ਮੋਦੀ ਨੇ ਕਿਹਾ ਲੌਕਡਾਊਨ 4 ਨਵੇਂ ਨਿਯਮਾਂ ਵਾਲਾ ਹੋਵੇਗਾ, 18 ਮਈ ਤੋਂ ਪਹਿਲਾਂ ਜਾਣਕਾਰੀ ਦੇ ਦਿੱਤੀ ਜਾਵੇਗੀ।
    • ਪੀਐੱਮਮੋਦੀਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ
    • ਮਹਾਰਾਸ਼ਟਰ 'ਚ 17,000 ਕੈਦੀ ਕੀਤੇ ਜਾਣਗੇ ਪੈਰੋਲ ’ਤੇ ਰਿਹਾਅ
    • ਖ਼ਬਰ ਏਜੰਸੀ ਪੀਟੀਆਈ ਮੁਤਾਬਕ ਔਰੰਗਾਬਾਦ ਹਾਦਸੇ 'ਚ ਮਰੇ ਮਜ਼ਦੂਰਾਂ ਦੇ ਪਰਿਵਾਰ ਨੂੰ 2 ਲੱਖ ਰੁਪਏ ਦੇਣ ਦਾ ਐਲਾਨ
    • ਪੰਜਾਬ ਵਿੱਚ ਕੋਰੋਨਾਵਾਇਰਸਦੇ ਮਾਮਲਿਆਂ ਦੀ ਗਿਣਤੀ 1914 ਹੋਈ, ਜਦੋਂਕਿ ਹੁਣ ਤੱਕ 32 ਮੌਤਾਂ ਹੋ ਚੁੱਕੀਆਂ ਹਨ।
    • ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੀ 638 ਕਰੋੜ ਦੀ ਮਾਲੀਆ ਘਾਟੇ ਦੀ ਗਰਾਂਟ- ਹਰਸਿਮਰਤ ਬਾਦਲ