You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਪੀਐੱਮ ਕੇਅਰ ਫੰਡ ਤੋਂ ਪਰਵਾਸੀ ਮਜ਼ਦੂਰਾਂ ਲਈ 1000 ਕਰੋੜ ਰੁਪਏ; ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ, ਪੰਜਾਬ ਵਿੱਚ ਮੌਤ ਦੀ ਦਰ ਦੇਸ ਦੇ ਮੁਕਾਬਲੇ ਘੱਟ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 42 ਲੱਖ ਪਾਰ ਕਰ ਚੁੱਕੇ ਹਨ ਤੇ 2.87 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

ਲਾਈਵ ਕਵਰੇਜ

  1. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਇਰਸ ਦੇ ਪੌਜ਼ਿਟਿਵ ਮਾਮਲੇ 42 ਲੱਖ 62 ਹਜ਼ਾਰ ਤੋਂ ਵੱਧ, 2 ਲੱਖ 91 ਹਜ਼ਾਰ ਤੋਂ ਵੱਧ ਮੌਤਾਂ
    • ਮੌਤਾਂ ਦੇ ਮਾਮਲੇ ਵਿੱਚ ਦੂਜੇ ਨੰਬਰ 'ਤੇ ਯੂਕੇ ਹੈ, ਇਟਲੀ ਨਾਲੋਂ ਵੀ ਵੱਧ ਮੌਤਾਂ ਉੱਥੇ ਹੋਈਆਂ ਹਨ।
    • 2008 ਤੋਂ ਬਾਅਦ ਯੂਕੇ ਦੇ ਅਰਥਚਾਰੇ ਵਿੱਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ, ਪਹਿਲੀ ਤਿਮਾਹੀ ਵਿੱਚ ਅਰਥਚਾਰੇ ਵਿੱਚ 2% ਦੀ ਗਿਰਾਵਟ ਦਰਜ ਕੀਤੀ ਗਈ ਹੈ।
    • ਟਵਿੱਟਰ ਦੇ ਮੁਲਾਜ਼ਮ ਸਦਾ ਲਈ’ ਘਰੋਂ ਕੰਮ ਕਰ ਸਕਣਗੇ, ਕਰੀਬ 5000 ਮੁਲਾਜ਼ਮ ਮਾਰਚ ਮਹੀਨੇ ਤੋਂ ਹੀ ਦਫ਼ਤਰ ਨਹੀਂ ਆ ਰਹੇ ਹਨ
    • ਮੈਕਸੀਕੋ ਵਿੱਚ ਕੋਰੋਨਾਵਾਇਰਸ ਕਾਰਨ ਮੰਗਲਵਾਰ ਨੂੰ 353 ਮੌਤਾਂ ਹੋਈਆਂ ਹਨ। ਇਹ ਮੌਤਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ
    • ਮਿਸ਼ਨ ਵੰਦੇ ਭਾਰਤ ਦੇ ਦੂਜੇ ਗੇੜ ਵਿੱਚ 30,000 ਭਾਰਤੀ ਵਾਪਸ ਲਿਆਂਦੇ ਜਾਣਗੇ, ਹੁਣ ਤੱਕ 8500 ਭਾਰਤੀ ਵਾਪਸ ਲਿਆਂਦੇ-ਹਰਦੀਪ ਸਿੰਘ ਪੁਰੀ
    • ਸੀਏਪੀਐਫ਼ ਕੰਟੀਨਾਂ ਵਿੱਚ ਸਿਰਫ਼ ਮੇਡ-ਇੰਨ ਇੰਡੀਆ ਉਤਪਾਦਾਂ ਦੀ ਵਿਕਰੀ ਹੋਵੇਗੀ-ਅਮਿਤ ਸ਼ਾਹ
    • ਭਾਰਤ ਵਿੱਚ ਕੋਰੋਨਾਵਾਇਰਸ ਦੇ 74, 281 ਮਾਮਲੇ, ਹੁਣ ਤੱਕ 2415 ਮੌਤਾਂ
    • ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅੱਜ ਸ਼ਾਮ ਨੂੰ 4 ਵਜੇ ਆਰਥਿਕ ਪੈਕੇਜ ਦਾ ਵਿਸਥਾਰ ਨਾਲ ਵੇਰਵਾ ਦੇਣਗੇ
    • ਪੰਜਾਬ ਵਿੱਚ ਮੰਗਲਵਾਰ ਸ਼ਾਮ ਤੱਕ ਮਾਮਲੇ 1914 ਹੋ ਚੁੱਕੇ ਹਨ ਤੇ 32 ਮੌਤਾਂ ਹੋ ਚੁੱਕੀਆਂ ਹਨ
    • ਪੰਜਾਬ ਸਰਕਾਰ ਨੇ ਅਕਸਰ ਅੰਤਰ-ਸੂਬਾਈ ਅਤੇ ਅੰਤਰ-ਜ਼ਿਲ੍ਹਾ ਆਵਾਜਾਈ ਕਰਨ ਵਾਲਿਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ
  2. ਸੀਏਪੀਐੱਫ਼ ਕੰਟੀਨਾਂ ਵਿੱਚ ਸਿਰਫ਼ ਮੇਡ ਇਨ ਇੰਡੀਆ ਉਤਪਾਦਾਂ ਦੀ ਵਿਕਰੀ - ਅਮਿਤ ਸ਼ਾਹ

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ 1 ਜੂਨ, 2020 ਤੋਂ ਕੇਂਦਰੀ ਸਸ਼ਤਰ ਪੁਲਿਸ ਬਲ (CAPF) ਦੀਆਂ ਕੰਟੀਨਾਂ ਵਿੱਚ ਹੁਣ ਸਿਰਫ਼ ਭਾਰਤ ਵਿੱਚ ਬਣਿਆ ਯਾਨਿ ਕਿ ਸਵਦੇਸ਼ੀ ਸਮਾਨ ਹੀ ਵੇਚਿਆ ਜਾਵੇਗਾ।

    ਉਨ੍ਹਾਂ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, “ਅੱਜ ਗ੍ਰਹਿ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਸਾਰੀਆਂ ਸੀਏਪੀਐੱਫ ਦੀਆਂ ਕੰਟੀਨਾਂ ਵਿੱਚ ਹੁਣ ਸਿਰਫ ਸਵਦੇਸੀ ਉਤਪਾਦਾਂ ਨੂੰ ਹੀ ਵੇਚਿਆ ਜਾਵੇਗਾ।

    ਇਸ ਨਾਲ ਸੀਏਪੀਐਫ਼ ਦੇ ਤਕਰਬੀਨ 10 ਲੱਖ ਜਵਾਨਾਂ ਦੇ 50 ਲੱਖ ਪਰਿਵਾਰ ਸਵਦੇਸ਼ੀ ਸਮਾਨ ਦੀ ਵਰਤੋਂ ਕਰਨਗੇ।”

  3. 'R' ਕੀ ਹੈ ਅਤੇ ਇਸ ਤੋਂ ਕੀ ਮਿਲਦੀ ਹੈ

    ਜਦੋਂ ਮਹਾਂਮਾਰੀ ਫ਼ੈਲੀ ਤਾਂ ਲਾਗ ਦਰ (R) ਲਗਭਗ 3 ਸੀ। ਭਾਵ ਜੇ 1 ਇਨਸਾਨ ਨੂੰ ਲਾਗ ਲੱਗੀ ਤਾਂ ਉਹ 3 ਹੋਰਾਂ ਨੂੰ ਲਾਗ ਲਗਾ ਸਕਦਾ ਹੈ।

    ਜਿਹੜੇ ਮੁਲਕਾਂ 'ਚ ਲੌਕਡਾਊਨ ਹੋਇਆ ਉਨ੍ਹਾਂ ਵਿੱਚ ਲਾਗ ਦਰ (R) 1 ਤੋਂ ਹੇਠਾਂ ਗਈ।

    ਇਸ ਤੋਂ ਭਾਵ ਇਹ ਹੈ ਕਿ ਨਵੇਂ ਕੇਸਾਂ ਦਾ ਅੰਕੜਾ ਹੇਠਾਂ ਆਇਆ। ਲਾਗ ਦੇ ਫੈਲਾਅ ਨੂੰ ਸਮਝਣ ਲਈ ਇਹ ਵੀਡੀਓ ਵੇਖੋ

  4. ਦੂਜੇ ਗੇੜ ਵਿੱਚ 30,000 ਭਾਰਤੀ ਲਿਆਂਦੇ ਜਾਣਗੇ-ਹਰਦੀਪ ਸਿੰਘ ਪੁਰੀ

    ਵੰਦੇ ਭਾਰਤ ਮਿਸ਼ਨ ਤਹਿਤ ਦੂਜੇ ਗੇੜ ਵਿੱਚ 30,000 ਹੋਰ ਭਾਰਤੀਆਂ ਨੂੰ 31 ਦੇਸਾਂ ਤੋਂ ਲਿਆਂਦਾ ਜਾਵੇਗਾ।

    ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਭਾਰਤੀ 149 ਉਡਾਣਾਂ ਰਾਹੀਂ ਲਿਆਂਦੇ ਜਾਣਗੇ।

    ਹਰਦੀਪ ਪੁਰੀ ਨੇ ਟਵੀਟ ਕਰਕੇ ਕਿਹਾ, "ਵੰਦੇ ਭਾਰਤ ਮਿਸ਼ਨ ਦੇ ਪਹਿਲੇ ਗੇੜ ਵਿੱਚ 14,800 ਭਾਰਤੀਆਂ ਨੂੰ ਵਾਪਸ ਲਿਆਉਣ ਦਾ ਟੀਚਾ ਹੈ। ਹੁਣ ਤੱਕ 8500 ਭਾਰਤੀ ਵਾਪਸ ਲਿਆਂਦੇ ਗਏ ਹਨ। "

  5. ਮੈਕਸੀਕੋ ਵਿੱਚ ਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ

    ਮੈਕਸੀਕੋ ਵਿੱਚ ਕੋਰੋਨਾਵਾਇਰਸ ਕਾਰਨ ਮੰਗਲਵਾਰ ਨੂੰ 353 ਮੌਤਾਂ ਹੋਈਆਂ।

    ਪਿਛਲੇ ਵੀਰਵਾਰ ਨੂੰ ਹੋਈਆਂ ਸਭ ਤੋਂ ਵੱਧ ਮੌਤਾਂ ਨਾਲੋਂ 100 ਮੌਤਾਂ ਵੱਧ ਹਨ।

    ਇਹ ਦੇਸ ਲਈ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ।

    ਸਿਹਤ ਮੰਤਰਾਲੇ ਨੇ ਵੀ 1,997 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।

    ਬੁੱਧਵਾਰ ਨੂੰ ਰਾਸ਼ਟਰਪਤੀ ਐਂਡਰੈਸ ਮੈਨੂਅਲ ਲੋਪੇਜ਼ ਓਬਰਾਡੋਰ ਦੇਸ ਦੇ ਅਰਥਚਾਰੇ ਨੂੰ ਮੁੜ ਸ਼ੁਰੂ ਕਰਨ ਲਈ ਯੋਜਨਾ ਦੱਸਣਗੇ, ਖ਼ਾਸਕਰ ਮੋਟਰ ਉਦਯੋਗ ਬਾਰੇ।

  6. ਜੇਕਰ ਲੱਗੇ ਕਿ ਮੈਨੂੰ ਕੋਰੋਨਾਵਾਇਰਸ ਹੈ ਤਾਂ ਕੀ ਕਰਨਾ ਚਾਹੀਦਾ ਹੈ?

    ਜੇਕਰ ਤੁਸੀਂ ਹਾਲ ਹੀ ਵਿੱਚ ਕੋਰੋਨਾਵਾਇਰਸ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕੀਤੀ ਹੈ

    ਜਾਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜੋ ਹਾਲ ਹੀ ਵਿੱਚ ਅਜਿਹੇ ਥਾਵਾਂ 'ਤੇ ਗਿਆ ਹੋਵੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

    ਘਰ ਦੇ ਅੰਦਰ ਰਹੋ ਅਤੇ ਦੂਜੇ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  7. ਪ੍ਰਧਾਨ ਮੰਤਰੀ ਮੋਦੀ ਦਾ ਆਤਮ ਨਿਰਭਰਤਾ ਦਾ ਵਿਚਾਰ ਮੌਜੂਦਾ ਹਾਲਾਤ ਵਿੱਚ ਭਾਰਤ ਲਈ ਕਿੰਨਾ ਸੌਖਾ ਤੇ ਕਿੰਨਾ ਔਖਾ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਨਵੇਂ ਅਤੇ “ਆਤਮ ਨਿਰਭਰ” ਭਾਰਤ ਦਾ ਵਾਅਦਾ ਕੀਤਾ ਹੈ।

    ਮੋਦੀ ਵੱਲੋਂ ਭਾਜਪਾ ਵਰਕਰਾਂ ਨੂੰ ਦਿੱਤਾ ਗਿਆ “ਆਤਮ ਨਿਰਭਰ ਭਾਰਤ ਬਣਾਉਣ” ਦਾ ਸੱਦਾ ਇੱਕ ਮਹੱਤਵਕਾਂਸ਼ੀ ਪ੍ਰੋਜੈਕਟ ਹੈ ਜਿਸ ਵਿੱਚ ਨਾ ਸਿਰਫ਼ ਕੋਵਿਡ-19 ਦੇ ਨੁਕਸਾਨ ਦੀ ਪੂਰਤੀ ਕਰਨਾ ਸ਼ਾਮਲ ਹੈ ਸਗੋਂ ਭਾਰਤ ਨੂੰ “ਭਵਿੱਖ ਵਿੱਚ ਅਜਿਹੇ ਖ਼ਤਰਿਆਂ ਤੋਂ ਪਰੂਫ਼ ਕਰਨਾ” ਵੀ ਸ਼ਾਮਲ ਹੈ।

    ਮੋਦੀ ਨੇ ਆਪਣੇ ਭਾਸ਼ਣ ਦੌਰਾਨ ਸਵਦੇਸ਼ੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਿਸ ਨੂੰ ਕਿ ਇੱਕ ਮਰ ਚੁੱਕਿਆ ਅਤੇ ਸਮੇਂ ਦੀਆਂ ਪਰਤਾਂ ਹੇਠ ਦੱਬਿਆ ਜਾ ਚੁੱਕਿਆ ਵਿਚਾਰ ਸਮਝਿਆ ਜਾਂਦਾ ਹੈ।

    ਇਹ ਮਾਡਲ ਇੱਕ ਰਾਸ਼ਟਰਵਾਦੀ ਭਾਰਤ ਅਤੇ ਇੱਕ ਬਚਾਅਮੁਖੀ ਆਰਥਿਕਤਾ ਦੀ ਯਾਦ ਵੀ ਦਵਾਉਂਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  8. ਮਿਸ਼ਨ ਵੰਦੇ ਭਾਰਤ ਤਹਿਤ 12 ਮਈ ਤੱਕ 2171 ਭਾਰਤੀ ਮੁਲਕ ਪਰਤੇ

    ਮਿਸ਼ਨ ਵੰਦੇ ਭਾਰਤ ਤਹਿਤ 12 ਮਈ ਤੱਕ 2171 ਭਾਰਤੀਆਂ ਨੂੰ 11 ਉਡਾਣਾਂ ਰਾਹੀ ਵਾਪਸ ਲਿਆਂਦਾ ਗਿਆ ਹੈ।

    ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਦੱਸਿਆ ਕਿ ਬਹਿਰੀਨ, ਮਨੀਲਾ, ਦੁਬਈ, ਮਸਕਟ, ਸਿੰਗਾਪੁਰ, ਕੁਆਲਾਲੰਪੁਰ, ਢਾਕਾ ਤੋਂ ਇਹ ਭਾਰਤੀ ਨਾਗਰਿਕ ਅੱਧੀ ਰਾਤ ਨੂੰ ਵਾਪਸ ਪਰਤੇ ਹਨ।

  9. ਕੋਰੋਨਾਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਦੇ ਸੁਝਾਅ

    ਕੋਰੋਨਾਵਾਇਰਸ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਉੱਤੇ ਸੁਝਾਅ ਦਿੱਤੇ ਜਾ ਰਹੇ ਹਨ।

    ਘਰ ਵਿੱਚ ਰਹਿਣ, ਦੂਜਿਆਂ ਤੋਂ 6 ਫੁੱਟ ਦੂਰ ਰਹਿਣ ਲਈ ਕਿਹਾ ਹੈ।

  10. 2008 ਤੋਂ ਬਾਅਦ ਯੂਕੇ ਦੇ ਅਰਥਚਾਰੇ ਵਿੱਚ ਰਿਕਾਰਡ ਗਿਰਾਵਟ

    ਯੂਕੇ ਦਾ ਅਰਥਚਾਰਾ 2020 ਦੀ ਪਹਿਲੀ ਤਿਮਾਹੀ ਵਿੱਚ ਵਿੱਤੀ ਸੰਕਟ ਤੋਂ ਬਾਅਦ ਸਭ ਤੋਂ ਤੇਜ਼ ਰਫਤਾਰ ਨਾਲ ਸੁੰਗੜ ਗਿਆ ਹੈ।

    ਨੈਸ਼ਨਲ ਸਟੈਟਿਸਟਿਕਸ ਮੁਤਾਬਕ ਪਹਿਲੀ ਤਿਮਾਹੀ ਵਿੱਚ ਅਰਥਚਾਰੇ ਵਿੱਚ 2% ਦੀ ਗਿਰਾਵਟ ਆਈ ਹੈ। 2019 ਦੀ ਆਖਰੀ ਤਿਮਾਹੀ ਵਿੱਚ ਜ਼ੀਰੋ ਵਾਧਾ ਹੋਇਆ ਸੀ।

    ਯੂਕੇ ਦੀਆਂ ਪ੍ਰਮੁੱਖ ਸੇਵਾਵਾਂ ਦੇ ਖੇਤਰ ਵਿੱਚ ਰਿਕਾਰਡ ਗਿਰਾਵਟ ਆਈ ਹੈ।

    ਵਿਸ਼ਲੇਸ਼ਕ ਦੂਜੀ ਤਿਮਾਹੀ ਵਿੱਚ ਹੋਰ ਵੱਡੀ ਗਿਰਾਵਟ ਦਾ ਕਿਆਸ ਲਾ ਰਹੇ ਹਨ।

  11. ਉਹ ਥਾਵਾਂ ਜਿੱਥੇ ਬਿਮਾਰੀ ਨੇ ਮੁੜ ਦਿੱਤੀ ਦਸਤਕ

    ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਕਮੀ ਦੇਖੇ ਜਾਣ ਤੋਂ ਬਾਅਦ ਕਈ ਥਾਵਾਂ 'ਤੇ ਲੌਕਡਾਊਨ ਵਿੱਚ ਢਿੱਲ ਦੇ ਦਿੱਤੀ ਗਈ।

    ਇਸ ਮਗਰੋਂ ਇੱਕ ਵਾਰ ਫਿਰ ਕੋਰੋਨਾਵਾਇਰਸ ਨੇ ਹਮਲਾ ਬੋਲ ਦਿੱਤਾ।

    ਚੀਨ ਦਾ ਵੂਹਾਨ, ਜਿੱਥੇ ਇਸ ਬਿਮਾਰੀ ਦੀ ਸ਼ੁਰੂਆਤ ਹੋਈ ਸੀ, ਵਿੱਚ ਸੋਮਵਾਰ ਨੂੰ ਪੰਜ ਨਵੇਂ ਮਾਮਲੇ ਸਾਹਮਣੇ ਆਏ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  12. ਨਵੀਂ ਸ਼ੁਰੂਆਤ ਦੀਆਂ ਤਿਆਰੀਆਂ

  13. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਇਰਸ ਦੇ ਮਾਮਲੇ 42 ਲੱਖ 29 ਹਜ਼ਾਰ ਤੋਂ ਵੱਧ, 2 ਲੱਖ 89 ਹਜ਼ਾਰ ਤੋਂ ਵੱਧ ਮੌਤਾਂ
    • ਮੌਤਾਂ ਦੇ ਮਾਮਲੇ ਵਿੱਚ ਦੂਜੇ ਨੰਬਰ 'ਤੇ ਯੂਕੇ, ਇਟਲੀ ਨਾਲੋਂ ਵੀ ਵੱਧ ਮੌਤਾਂ
    • ਟਵਿੱਟਰ ਦੇ ਮੁਲਾਜ਼ਮ ‘ਸਦਾ ਲਈ’ ਕਰ ਸਕਣਗੇ ਘਰੋਂ ਕੰਮ, ਕਰੀਬ 5000 ਮੁਲਾਜ਼ਮ ਮਾਰਚ ਮਹੀਨੇ ਤੋਂ ਹੀ ਦਫ਼ਤਰ ਨਹੀਂ ਆ ਰਹੇ
    • ਅਮਰੀਕਾ ਦੇ ਚੋਟੀ ਦੇ ਮਾਹਿਰ ਡਾ. ਐਂਥਨੀ ਫੌਸ਼ੀ ਨੇ ਮੌਤਾਂ ਦਾ ਅਸਲ ਅੰਕੜਾ ਵਧਣ ਦਾ ਖਦਸ਼ਾ ਜਤਾਇਆ ਤੇ ਚਾਤਾਵਨੀ ਦਿੱਤੀ ਜੇ ਲੌਕਡਾਊਨ ਛੇਤੀ ਖ਼ਤਮ ਕੀਤਾ ਤਾਂ ਵੱਧ ਸਕਦੇ ਹਨ ਮਾਮਲੇ
    • ਸਪੇਨ ਵਿੱਚ 113 ਸਾਲਾ ਬਜ਼ੁਰਗ ਬੇਬੇ ਨੇ ਹਰਾਇਆ ਕੋਰੋਨਾ
    • ਭਾਰਤ ਵਿੱਚ ਕੋਰੋਨਾਵਾਇਰਸ ਦੇ 74, 281 ਮਾਮਲੇ, ਹੁਣ ਤੱਕ 2415 ਮੌਤਾਂ
    • ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅੱਜ ਸ਼ਾਮ ਨੂੰ 4 ਵਜੇ ਆਰਥਿਕ ਪੈਕੇਜ ਦਾ ਵਿਸਥਾਰ ਨਾਲ ਦੇਣਗੇ ਵੇਰਵਾ
    • ਪੰਜਾਬ ਵਿੱਚ ਮਾਮਲੇ 1914 ਹੋ ਚੁੱਕੇ ਹਨ ਤੇ 32 ਮੌਤਾਂ ਹੋ ਚੁੱਕੀਆਂ ਹਨ
    • ਪੰਜਾਬ ਸਰਕਾਰ ਨੇ ਅਕਸਰ ਅੰਤਰ-ਸੂਬਾਈ ਅਤੇ ਅੰਤਰ-ਜ਼ਿਲ੍ਹਾ ਆਵਾਜਾਈ ਕਰਨ ਵਾਲਿਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ
  14. ਪੀਐੱਮ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ

    ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ।

    ਇਸ ਪੈਕੇਜ ਦਾ ਪੂਰਾ ਬਿਓਰਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸ਼ਾਮ ਨੂੰ ਚਾਰ ਵਜੇ ਵਿਸਥਾਰ ਨਾਲ ਦੇਣਗੇ।

    ਪੀਐੱਮ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ ਜਾਣਨ ਲਈ ਇੱਥੇ ਕਲਿੱਕ ਕਰੋ।

  15. ਚੀਨ ਦੇ ਇੱਕ ਵਾਈਸ ਮੇਅਰ ਨੇ ਦਿੱਤੀ ਹੋਰ ਖਤਰੇ ਦੀ ਚੇਤਾਵਨੀ

    ਚੀਨ ਦੇ ਜੀਲਿਨ ਸ਼ਹਿਰ ਦੇ ਵਾਈਸ ਮੇਅਰ ਗਈ ਡੋਂਗਪਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੀ ਲਾਗ ਵਿੱਚ ਹਾਲੇ ਹੋਰ ਵਾਧਾ ਹੋ ਸਕਦਾ ਹੈ।

    ਖ਼ਬਰ ਏਜੰਸੀ ਰੌਇਟਰਜ਼ ਦੀ ਇੱਕ ਰਿਪੋਰਟ ਅਨੁਸਾਰ ਡੋਂਗਪਿੰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ "ਜੀਲਿਨ ਸ਼ਹਿਰ ਵਿੱਚ ਕੋਰੋਨਾਵਾਇਰਸ 'ਤੇ ਕਾਬੂ ਪਾਊਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ"।

    • ਜੀਲਿਨ ਸ਼ਹਿਰ ਨੇ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ 'ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਹੈ।
    • ਇਸ ਪ੍ਰਾਂਤ ਵਿੱਚ ਬੁੱਧਵਾਰ ਨੂੰ ਕੋਵਿਡ -19 ਦੇ ਛੇ ਨਵੇਂ ਕੇਸ ਦਰਜ ਕੀਤੇ ਗਏ।
    • ਉੱਥੇ ਹੀ ਜੀਲਿਨ ਦੇ ਨਾਲ ਲੱਗਦੇ ਸ਼ੂਲਾਨ ਵਿੱਚ 11 ਨਵੇਂ ਕੇਸ ਸਾਹਮਣੇ ਆਏ।
    • ਇਹ ਸਾਰੇ ਮਾਮਲੇ ਕੱਪੜੇ ਧੋਣ ਦਾ ਕੰਮ ਕਰਨ ਵਾਲੀ ਇੱਕ ਔਰਤ ਨਾਲ ਸਬੰਧਤ ਹਨ।
    • ਸ਼ੂਲਾਨ ਨੇ ਜੀਲਿਨ ਨਾਲੋਂ ਵਧੇਰੇ ਸਖ਼ਤ ਲੌਕਡਾਊਨ ਲਾਗੂ ਕੀਤਾ ਹੈ।
  16. ਕੋਰੋਨਾਵਾਇਰਸ: 9 ਸਾਲ ਦੇ ਮੁੰਡੇ ਦੀ ਕਾਢ, ਹੱਥ ਧੋਣ ਲਈ ‘ਜੁਗਾੜ’

    ਛੋਟੀ ਉਮਰ ਦੇ ਸਟੀਫ਼ਨ ਨੇ ਹੱਥ ਧੋਣ ਲਈ ਨਵਾਂ ਤਰੀਕਾ ਲੱਭਿਆ ਹੈ।

    ਲੱਕੜਾਂ ਦੀ ਮਦਦ ਨਾਲ ਉਸ ਨੇ ਅਜਿਹਾ ਜੰਤਰ ਤਿਆਰ ਕੀਤਾ ਹੈ ਕਿ ਤੁਸੀਂ ਇਸ ਨੂੰ ਬਿਨਾਂ ਹੱਥ ਲਗਾਏ ਹੀ ਹੱਥ ਧੋ ਸਕਦੇ ਹੋ।

    ਸਟੀਫ਼ਨ ਦੇ ਪਿਤਾ ਆਪਣੇ ਪੁੱਤਰ ਦੀ ‘ਛੋਟੀ ਉਮਰੇ ਵੱਡੀ ਸੋਚ’ ਤੋਂ ਖ਼ੁਸ਼ ਹਨ।

  17. 3,23,000 ਵਿਦੇਸ਼ੀ ਕਾਮਿਆਂ ਦਾ ਟੈਸਟ ਕਰੇਗਾ ਸਿੰਗਾਪੁਰ

    ਸਿੰਗਾਪੁਰ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਇੱਥੇ ਰਹਿਣ ਵਾਲੇ ਸਾਰੇ 3,23,000 ਵਿਦੇਸ਼ੀ ਕਾਮਿਆਂ ਦਾ ਕੋਵਿਡ -19 ਟੈਸਟ ਕਰਾਉਣਗੇ।

    ਦੱਖਣੀ ਏਸ਼ੀਆ ਤੋਂ ਲੱਖਾਂ ਮਜ਼ਦੂਰ ਸਿੰਗਾਪੁਰ ਵਿੱਚ ਕੰਮ ਕਰਦੇ ਹਨ।

    ਜ਼ਿਆਦਾਤਰ ਮਜ਼ਦੂਰ ਉਸਾਰੀ ਦਾ ਕੰਮ ਕਰਦੇ ਹਨ ਅਤੇ ਸੰਘਣੀ ਆਬਾਦੀ ਵਾਲੇ ਡੌਰਮਿਟਰੀ ਵਿੱਚ ਰਹਿੰਦੇ ਹਨ (ਸ਼ੇਅਰਿੰਗ ਰੂਮ)।

    ਕਈ ਵਾਰ ਇੱਕ ਕਮਰੇ ਵਿੱਚ ਹੀ 16 ਮਜ਼ਦੂਰ ਰਹਿੰਦੇ ਹਨ।

    ਹੁਣ ਤੱਕ ਡੌਰਮੈਟਰੀ ਵਿੱਚ ਰਹਿਣ ਵਾਲੇ 32 ਹਜ਼ਾਰ ਤੋਂ ਵੱਧ ਮਜ਼ਦੂਰ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ ਜੋ ਕਿ ਸਿੰਗਾਪੁਰ ਦੀ ਕੁੱਲ ਆਬਾਦੀ ਦਾ 10 ਫੀਸਦ ਹੈ।

  18. ਮੌਤਾਂ ਦੇ ਮਾਮਲੇ ਵਿੱਚ ਦੂਜੇ ਨੰਬਰ ਤੇ ਯੂਕੇ, ਇਟਲੀ ਨਾਲੋਂ ਵੀ ਵੱਧ ਮੌਤਾਂ

    ਤਾਜ਼ਾ ਅੰਕੜਿਆਂ ਅਨੁਸਾਰ ਯੂਕੇ ਵਿੱਚ ਕੋਵਿਡ -19 ਕਾਰਨ ਹੋਈਆਂ ਮੌਤਾਂ ਦੀ ਗਿਣਤੀ ਹੁਣ ਇਟਲੀ ਨਾਲੋਂ ਵੀ ਵੱਧ ਗਈ ਹੈ, ਜੋ ਪੂਰੇ ਯੂਰਪ ਵਿੱਚ ਸਭ ਤੋਂ ਵੱਧ ਹੈ।

    ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਯੂਕੇ ਵਿੱਚ ਕੋਵਿਡ -19 ਕਾਰਨ ਹੋਈਆਂ ਮੌਤਾਂ ਦੀ ਗਿਣਤੀ ਹੁਣ ਵੱਧ ਕੇ 32,769 ਹੋ ਗਈ ਹੈ।

    ਬੁੱਧਵਾਰ ਸਵੇਰ ਤੱਕ ਇਟਲੀ ਵਿੱਚ ਇਸ ਮਹਾਂਮਾਰੀ ਕਾਰਨ 30,911 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਅਧਿਕਾਰਤ ਅੰਕੜਿਆਂ ਅਨੁਸਾਰ, ਹੁਣ ਸਿਰਫ਼ ਅਮਰੀਕਾ ਵਿੱਚ - ਜਿਸ ਦੀ ਆਬਾਦੀ ਯੂਕੇ ਨਾਲੋਂ ਪੰਜ ਗੁਣਾ ਵੱਧ ਹੈ, ਮੌਤਾਂ ਦੀ ਗਿਣਤੀ ਯੂਕੇ ਨਾਲੋਂ ਜਿਆਦਾ ਹੈ।

  19. ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 75 ਹਜ਼ਾਰ ਦੇ ਨੇੜੇ ਪਹੁੰਚੇ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 74, 281 ਹੋ ਗਏ ਹਨ।

    ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ ਕੋਰੋਨਾਵਾਇਰਸ ਕਾਰਨ 2415 ਮੌਤਾਂ ਹੋ ਚੁੱਕੀਆਂ ਹਨ।

    ਇਲਾਜ ਤੋਂ ਬਾਅਦ 24 385 ਲੋਕ ਠੀਕ ਹੋ ਗਏ ਹਨ।

    ਪਿਛਲੇ 24 ਘੰਟਿਆਂ ਵਿੱਚ 3525 ਮਾਮਲੇ ਸਾਹਮਣੇ ਆਏ ਹਨ ਜਦੋਂਕਿ 122 ਮੌਤਾਂ ਹੋਈਆਂ ਹਨ।

  20. ਵਿਸ਼ਵ ਸਿਹਤ ਸੰਗਠਨ ਦੇ ਖਾਣ-ਪੀਣ ਸਬੰਧੀ ਸੁਝਾਅ

    ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

    ਇਨ੍ਹੀਂ ਦਿਨੀਂ ਕੁਝ ਲੋਕ ਇਸ ਗੱਲ ਨੂੰ ਲੈ ਕੇ ਵੀ ਫ਼ਿਕਰਮੰਦ ਹਨ ਕਿ ਕੀ ਕੋਵਿਡ-19 ਦੀ ਬਿਮਾਰੀ ਖਾਣ-ਪੀਣ ਦੀਆਂ ਚੀਜ਼ਾਂ ਨਾਲ ਵੀ ਫੈਲਦੀ ਹੈ।

    ਵਿਸ਼ਵ ਸਿਹਤ ਸੰਗਠਨ ਨੇ ਸੁਰੱਖਿਅਤ ਖਾਣ-ਪੀਣ ਸਬੰਧੀ ਪੰਜ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਹਨ। ਪੜ੍ਹੋ ਕੀ ਹਨ ਇਹ ਸੁਝਾਅ।