ਯੂਕੇ ਦੇ ਚਾਂਸਲਰ ਨੇ ਬੇਰੁਜ਼ਗਾਰ ਮਜ਼ਦੂਰਾਂ ਲਈ ਯੋਜਨਾ ਨੂੰ 4 ਮਹੀਨਿਆਂ ਲਈ ਵਧਾਇਆ
ਚਾਂਸਲਰ ਰਿਸ਼ੀ ਸੂਨਕ ਨੇ ਹਾਊਸ ਆਫ਼ ਕਾਮਨਜ਼ ਨੂੰ ਦੱਸਿਆ ਕਿ ਬੇਰੁਜ਼ਗਾਰ ਮਜ਼ਦੂਰਾਂ ਲਈ ਵਿੱਤੀ ਸਹਾਇਤਾ ਯੋਜਨਾ ਨੂੰ ਚਾਰ ਮਹੀਨਿਆਂ ਲਈ ਵਧਾਇਆ ਜਾਵੇਗਾ।
ਰਿਸ਼ੀ ਸੂਨਕ ਨੇ ਕਿਹਾ, “ਅਸੀਂ ਕੰਮ ਦੀ ਮਾਨਤਾ ਵਿੱਚ ਯਕੀਨ ਰੱਖਦੇ ਹਾਂ ਅਤੇ ਮੌਜੂਦਾ ਸਮੇਂ ਵਿੱਚ ਕੰਮ ਕਰਨ ਤੋਂ ਅਸਮਰੱਥ ਲੋਕਾਂ ਦੀ ਰੱਖਿਆ ਲਈ ਅਸੀਂ ਸਭ ਕੁਝ ਕਰ ਰਹੇ ਹਾਂ।”
ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਦਿਹਾੜੀ ਦਾ 80 ਫੀਸਦ ਮਿਲਦਾ ਰਹੇਗਾ।