ਅਮਰੀਕਾ
ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਟਰੰਪ ਪ੍ਰਸਾਸ਼ਨ ਦੇ ਰਵੱਈਏ ਨੇ ਹਾਲਾਤ ਨੂੰ
ਅਰਾਜਕੀ ਆਫ਼ਤ ਵਰਗੇ ਬਣਾ ਦਿੱਤੇ ਹਨ।
ਦੱਖਣੀ
ਕੋਰੀਆ ਵਿਚ ਐਤਵਾਰ ਨੂੰ ਨਵੇਂ 34 ਮਾਮਲੇ ਆਉਣ ਨਾਲ ਸਿਊਲ ਵਿਚ ਪਾਬੰਦੀਆਂ ਮੁੜ ਲਗਾ ਦਿੱਤੀਆਂ
ਗਈਆਂ ਹਨ।
ਕੋਰੋਨਾ
ਦੇ ਵੂਹਾਨ ਤੋਂ ਪੈਦਾ ਹੋਣ ਦੀ ਟਰੰਪ ਥਿਊਰੀ ਦਾ ਸਮਰਥਨ ਕਰਨ ਵਾਲੇ ਆਸਟ੍ਰੇਲੀਆ ਤੋਂ ਚੀਨ ਨੇ ਜੌ
ਦਰਾਮਦ ਕਰਨ ਉੱਤੇ ਭਾਰੀ ਟੈਕਸ ਥੋਪ ਦਿੱਤਾ ਹੈ।
ਯੂਕੇ
ਪ੍ਰਧਾਨ ਮੰਤਰੀ ਬੌਰਿਸ ਜੌਨਸਨ ਐਤਵਾਰ ਸ਼ਾਮੀਂ ਲੌਕਡਾਊਨ ਹਟਾਉਣ ਲਈ ਰਣਨੀਤੀ ਦਾ ਐਲਾਨ ਕਰਨਗੇ।
ਫਰਾਂਸ
ਵਿਚ ਪਿਛਲੇ 24 ਘੰਟਿਆਂ ਦੌਰਾਨ 80 ਮੌਤਾਂ ਹੋਈਆਂ ਹਨ ਅਤੇ ਇਹ ਇਸ ਮਹੀਨੇ ਦਾ ਸਭ ਤੋਂ ਘੱਟ ਅੰਕੜਾ
ਹੈ।
ਘਾਨਾ
ਵਿਚ ਇੱਕੋ ਦਿਨ 500 ਫੈਕਟਰੀ ਕਾਮੇ ਪੌਜਿਟਿਵ ਪਾਏ ਗਏ ਹਨ, ਇਹ ਕੇਸਾਂ ਵਿਚ 30 ਫ਼ੀਸਦੀ ਦਾ ਉਛਾਲ
ਹੈ।
ਕੋਰੋਨਾਵਾਇਰਸ
ਪੀੜ੍ਹਤਾਂ ਦਾ ਗਲੋਬਲ ਅੰਕੜਾ 40 ਲੱਖ ਪਾਰ ਕਰ ਗਿਆ ਹੈ, ਜਦਕਿ 2,77000 ਤੋਂ ਵੱਧ ਲੋਕ ਮਾਰੇ ਜਾ
ਚੁੱਕੇ ਹਨ
ਭਾਰਤ
ਵਿਚ ਕੋਰੋਨਾ ਪੌਜ਼ਿਟਿਵ ਕੇਸਾਂ ਦਾ ਅੰਕੜਾ 60 ਨੂੰ ਪਹੁੰਚ ਗਿਆ ਹੈ ਜਦਕਿ ਮੌਤਾਂ ਦੀ ਗਿਣਤੀ ਵੀ ਲਗਭਗ
2000 ਹੋ ਚੁੱਕੀ ਹੈ।
ਪੰਜਾਬ
ਵਿੱਚ ਮਾਮਲੇ 1600 ਤੋਂ ਪਾਰ ਹੋ ਚੁੱਕੇ ਹਨ ਜਦਕਿ 29 ਮੌਤਾਂ ਹੋ ਚੁੱਕੀਆਂ ਹਨ ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਓਬਾਮਾ ਨੇ ਕੀਤੀ ਟਰੰਪ ਸਰਕਾਰ ਦੀ ਖਿਚਾਈ