ਪੂਰੀ ਦੁਨੀਆਂ ਵਿੱਚ ਕੋਰਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 40 ਲੱਖ ਤੋਂ ਪਾਰ ਹੋ ਗਈ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਤੀ ਬਰਾਕ ਓਬਾਮਾ ਨੇ ਡੌਨਲਡ ਟਰੰਪ ਦੇ ਵਾਇਰਸ ਬਾਰੇ ਕੀਤੇ ਕੰਮ ਦੀ ਨਿਖੇਧੀ ਕਰਦਿਆਂ ਉਸ ਨੂੰ ਪੂਰੇ ਤਰੀਕੇ ਨਾਲ ਅਵਿਵਸਥਿਤ ਕਰਾਰ ਦਿੱਤਾ ਹੈ।
ਚੀਨ ਦੇ ਨੈਸ਼ਨਲ ਹੈਲਥ ਕਮਿਸ਼ਸ਼ਨ ਦੇ ਇੱਕ ਅਫਸਰ ਨੇ ਮੰਨਿਆ ਹੈ ਕਿ ਕੋਰੋਨਾਵਾਇਰਸ ਨੇ ਚੀਨ ਦੇ ਸਿਹਤ ਸਿਸਟਮ ਦੀ ਖਾਮੀਆਂ ਨੂੰ ਉਭਾਰਿਆ ਹੈ।
ਭਾਰਤ ਵਿੱਚ
ਕੋਰੋਨਾਵਾਇਰਸ ਦੇ ਮਾਮਲੇ ਕਰੀਬ 60 ਹਜ਼ਾਰ ਹੋ ਗਏ ਹਨ ਮੌਤਾਂ ਦਾ ਅੰਕੜਾ 1980 ਤੋਂ ਪਾਰ ਹੋ ਗਿਆ ਹੈ। ਪੂਰੇ ਦੇਸ਼
ਵਿੱਚ ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ 731 ਮੌਤਾਂ ਦੇ ਨਾਲ ਕਰੀਬ 19 ਤੋਂ ਵੱਧ
ਕੇਸ ਸਾਹਮਣੇ ਆ ਚੁੱਕੇ ਹਨ।
ਦੇਸ਼ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਬਾਵਜੂਦ ਪਾਕਿਸਤਾਨ ਨੇ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।
ਸਪੇਨ ਸਣੇ ਕਈ ਮੁਲਕਾਂ ਵਿੱਚ ਰੋਜ਼ਾਨਾ ਹੁੰਦੀਆਂ ਮੌਤਾਂ ਦਾ ਅੰਕੜਾ ਘਟਿਆ ਹੈ ਪਰ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੌਕਡਾਊਨ ਵਿੱਚ ਮਿਲ ਰਹੀਆਂ ਰਿਆਇਤਾਂ ਮਗਰੋਂ ਕੇਸਾਂ ਦਾ ਅੰਕੜਾ ਫਿਰ ਵੱਧ ਸਕਦਾ ਹੈ।
ਰੂਸ ਵਿੱਚ
ਪਿਛਲੇ 24 ਘੰਟਿਆਂ ਵਿੱਚ 10,817 ਨਵੇਂ ਮਾਮਲਿਆਂ ਮਿਲੇ ਹਨ, ਜਿਸ ਨਾਲ ਮਾਮਲਿਆਂ ਦੀ ਕੁੱਲ ਗਿਣਤੀ 1,98,676
ਹੋ ਗਈ ਹੈ ਅਤੇ ਉੱਥੇ ਮੌਤਾਂ ਦਾ ਅੰਕੜਾ 1,827 ਹੋ ਗਿਆ ਹੈ।
ਬਰਤਾਨੀਆ
ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 31,587 ਮੌਤਾਂ ਹੋ ਗਈਆਂ ਹਨ ਅਤੇ ਕੁੱਲ ਮਾਮਲੇ 2,15,260 ਹੋ
ਗਏ ਹਨ।
ਯੂਕੇ ਸਰਕਾਰ ਨੇ ਸਾਈਕਲ ਚਲਾਉਣ ਅਤੇ ਪੈਦਲ ਚੱਲਣ ਲਈ 2 ਬਿਲੀਅਨ ਪਾਊਂਡ (ਕਰੀਬ 187 ਅਰਬ ਰੁਪਏ) ਦੇ ਪੈਕੇਜ ਦਾ ਐਲਾਨ ਕੀਤਾ ਹੈ।