ਕੋਰੋਨਾਵਾਇਰਸ ਅਪਡੇਟ: ਸੰਯੁਕਤ ਰਾਸ਼ਟਰ ਅਨੁਸਾਰ ਵਾਇਰਸ ਕਾਰਨ ਆ ਸਕਦੇ ਕਈ ਕਾਲ਼; ਭਾਰਤ ’ਚ ਜੂਨ-ਜੁਲਾਈ ’ਚ ਮਾਮਲੇ ਦੀ ਗਿਣਤੀ ਸ਼ਿਖ਼ਰ ’ਤੇ ਪਹੁੰਚ ਸਕਦੀ – AIIMS ਦੇ ਡਾਇਰੈਕਟਰ

ਯੂਰਪ ਵਿੱਚ ਯੂਕੇ ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ । ਦੁਨੀਆਂ ਭਰ ਵਿੱਚ 2.63 ਲੱਖ ਤੋਂ ਵੱਧ ਮੌਤਾਂ। ਲਾਗ ਦੇ ਮਾਮਲੇ ਸਾਢੇ 37 ਲੱਖ ਤੋਂ ਪਾਰ

ਲਾਈਵ ਕਵਰੇਜ

  1. ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ ਹੈ

    ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਤਕਰੀਬਨ ਲੌਕਡਾਊਨ ਹੈ।

    ਇਨ੍ਹਾਂ ਹਾਲਾਤਾਂ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਕਈਂ ਸਰਕਾਰਾਂ ਦੁਆਰਾ ਲੋਕਾਂ ਲਈ ਨਵੇਂ ਨਿਯਮ ਬਣਾਏ ਗਏ ਹਨ।

    ਕੁੱਝ ਸਾਵਧਾਨੀਆਂ ਰਾਹੀਂ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ।

    ਤਸਵੀਰਾਂ ਰਾਹੀਂ ਸਮਝਣ ਲਈ ਇਸ ਲਿੰਕ ’ਤੇ ਕਲਿੱਕ ਕਰੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਬਚਣ ਲਈ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ
  2. ਲੁਧਿਆਣਾ ਦੇ ਹੌਟਸਪੋਟ ਖੇਤਰ ਵਿੱਚ ਸੁੰਨ ਪਸਰੀ

    ਲੁਧਿਆਣਾ ਦੇ ਹੌਟਸਪੌਟ ਮੋਤੀਨਗਰ ਵਿੱਚ 24 ਘੰਟੇ ਨਿਗਰਾਨੀ ਲਈ ਪੁਲਿਸ ਤੈਨਾਤ ਹੈ।

    ਇੱਥੇ ਬਾਹਰੀ ਲੋਕਾਂ ਦੇ ਆਉਣ-ਜਾਣ 'ਤੇ ਪੂਰਾ ਤਰ੍ਹਾਂ ਪਾਬੰਦੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਕੋਰੋਨਾਵਾਇਰਸ: ਕੀ ਮਾਸਕ ਇਸ ਬਿਮਾਰੀ ਤੋਂ ਬਚਾ ਸਕਦੇ ਹਨ?

    ਸਰਕਾਰਾਂ ਅਤੇ ਡਾਕਟਰ ਵਾਰ-ਵਾਰ ਮਾਸਕ ਪਾਉਣ ਦੀ ਸਲਾਹ ਦੇ ਰਹੇ ਹਨ।

    ਘਰੋਂ ਬਾਹਰ ਨਿਕਲੋ ਤਾਂ ਮਾਸਕ ਪਾਉਣਾ ਜ਼ਰੂਰੀ ਹੈ। ਕੋਰੋਨਾਵਾਇਰਸ ਤੋਂ ਬਚਣ ਲਈ ਕਿੰਨਾ ਕਾਰਗਰ ਸਾਬਿਤ ਹੋ ਰਿਹਾ ਹੈ ਮਾਸਕ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਮਾਸਕ ਇਸ ਬਿਮਾਰੀ ਤੋਂ ਬਚਾ ਸਕਦੇ ਹਨ?
  4. ਸ਼ਰਾਬ ਦੀ ਹੋਮ ਡਿਲੀਵਰੀ ਸਬੰਧੀ ਹੁਕਮ ਵਿੱਚ ਗਲਤੀ ਲਈ ਡੀਸੀ ਨੇ ਮੰਗੀ ਮਾਫ਼ੀ

    ਮੁਕਤਸਰ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਸਬੰਧੀ ਦਿੱਤੇ ਨਿਰਦੇਸ਼ ਵਿੱਚ ਗਲਤੀ ਲਈ ਮੁਕਸਤਰ ਦੇ ਡੀਸੀ ਅਰਵਿੰਦ ਕੁਮਾਰ ਨੇ ਮਾਫੀ ਮੰਗੀ ਹੈ।

    ਉਨ੍ਹਾਂ ਕਿਹਾ ਕਿ ਜਿਵੇਂ ਹੀ ਗਲਤੀ ਬਾਰੇ ਪਤਾ ਲੱਗਿਆ ਇਸ ਨੂੰ ਦਰੁਸਤ ਕਰ ਦਿੱਤਾ ਗਿਆ।

    ਉਨ੍ਹਾਂ ਕਿਹਾ, “ਅਸੀਂ ਇੱਕ ਆਰਡਰ ਪਾਸ ਕੀਤਾ ਸੀ ਜਿਸ ਵਿੱਚ ਅਣਜਾਣੇ ਵਿੱਚ ਇਹ ਕਿਹਾ ਗਿਆ ਸੀ ਕਿ ਇਹ ਜਾਣਕਾਰੀ ਪਿੰਡ ਦੇ ਗੁਰਦੁਆਰਿਆਂ ਦੇ ਲਾਊਡਸਪੀਕਰ ਤੋਂ ਫੈਲਾਈ ਜਾਵੇ।

    ਇਸ ਤੋਂ ਬਾਅਦ ਦਰੁਸਤ ਹੁਕਮ ਜਾਰੀ ਕੀਤਾ ਗਿਆ। ਭਵਿੱਖ ਵਿਚ ਵਿਵਾਦਾਂ ਤੋਂ ਬਚਣ ਲਈ ਟੈਂਪਲੇਟ ਪੈਰਾ ਬਦਲਣ ਅਤੇ ‘ਪਿੰਡ ਦੇ ਗੁਰੂਦੁਆਰਾ’ ਸ਼ਬਦ ਨੂੰ ਪੱਕੇ ਤੌਰ 'ਤੇ ਹਟਾਉਣ ਦੀ ਹਦਾਇਤ ਵੀ ਕੀਤੀ ਗਈ ਹੈ।”

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮੁਕਤਸਰ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਸਬੰਧੀ ਜਾਰੀ ਨਿਰਦੇਸ਼ ਵਿੱਚ ਹੋਈ ਕਲੈਰੀਕਲ ਗਲਤੀ-ਡੀਸੀ
  5. ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 52,000 ਤੋਂ ਪਾਰ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲੇ 52,952 ਪਹੁੰਚੇ।

    ਸਿਹਤ ਮੰਤਰਾਲੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 1783 ਹੋਈ।

    15, 266 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲੇ 52,952 ਹੋਏ
  6. ਇੰਸਟਾਗ੍ਰਾਮ ’ਤੇ ਚੈਟ ਗਰੁੱਪਾਂ ’ਚ ਅੱਲ੍ਹੜਾਂ ਦੀ 'ਲੱਚਰ ਚੈਟ' ਉਨ੍ਹਾਂ ਨੂੰ ਕਿਸ ਪਾਸੇ ਲੈ ਕੇ ਜਾ ਸਕਦੀ ਹੈ

    ਪੁਲਿਸ ਨੇ ਇੱਕ 15 ਸਾਲਾ ਮੁੰਡੇ ਨੂੰ ਇੰਸਟਾਗ੍ਰਾਮ 'ਤੇ ਇੱਕ ਅਜਿਹੇ ਚੈਟ-ਗਰੁੱਪ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਤਹਿਤ ਹਿਰਾਸਤ ਵਿੱਚ ਲਿਆ ਹੈ।

    ਇਸ ਵਿੱਚ ਨਾਬਾਲਗ ਕੁੜੀਆਂ ਦੀਆਂ ਤਸਵੀਰਾਂ ਭੱਦੀਆਂ ਟਿੱਪਣੀਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸਨ।

    "ਬੌਇਜ਼ ਲੋਕਰ ਰੂਮ" (Bois Locker Room) ਨਾਮੀ ਇਸ ਚੈਟ ਗਰੁੱਪ ਵਿੱਚ ਦਿੱਲੀ ਦੇ ਅਲੱੜ੍ਹ ਮੁੰਡੇ ਸ਼ਾਮਲ ਸਨ। ਚੈਟ ਗਰੁੱਪ ਵਿੱਚ ਲਿਖਤੀ ਗੱਲਾਂ ਦੇ ਸਕਰੀਨਸ਼ੌਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ’ਤੇ ਕਲਿੱਕ ਕਰੋ।

    insta

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬੌਇਜ਼ ਲੋਕਰ ਰੂਮ ਗਰੁੱਪ ਵਿੱਚ ਕੁੱਝ ਇਤਰਾਜ਼ਯੋਗ ਮੈਸੇਜ ਭੇਜੇ ਜਾ ਰਹੇ ਸਨ
  7. 12 ਦੇਸਾਂ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ ਅੱਜ ਤੋਂ ਸ਼ੁਰੂ

    ਕੋਰੋਨਾਵਾਇਰਸ ਲੌਕਡਾਊਨ ਕਾਰਨ ਵਿਦੇਸ਼ਾਂ ਵਿੱਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਲਿਆਉਣ ਵਾਲੀਆਂ 60 ਤੋਂ ਵੱਧ ਉਡਾਣਾਂ ਵਿੱਚੋਂ ਪਹਿਲੀ ਵੀਰਵਾਰ ਨੂੰ ਮੁਲਕ ਪਰਤੇਗੀ।

    ਅਗਲੇ ਹਫਤੇ ਤਕਰੀਬਨ 15,000 ਭਾਰਤੀਆਂ ਦੇ 12 ਦੇਸਾਂ ਤੋਂ ਵਿਸ਼ੇਸ਼ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਵਾਪਸੀ ਦੀ ਉਮੀਦ ਹੈ।

    ਯਾਤਰੀ ਆਪਣਾ ਕਿਰਾਇਆ ਖੁਦ ਦੇਣਗੇ ਅਤੇ ਵਾਪਸੀ 'ਤੇ ਕੁਆਰੰਟੀਨ ਹੋਣਗੇ। ਭਾਰਤੀ ਜਲ ਸੈਨਾ ਦੇ ਜਹਾਜ਼ ਵੀ ਇਸ ਵਿਚ ਮਦਦ ਕਰ ਰਹੇ ਹਨ।

    Flights

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ 7 ਮਈ ਤੋਂ ਵਾਪਸ ਲਿਆਉਣ ਦੀ ਮੁਹਿੰਮ ਸ਼ੁਰੂ
  8. ਈਰਾਨ ਵਿੱਚ ਫਿਰ ਪਰਤਿਆ ਕੋਰੋਨਾਵਾਇਰਸ ਦਾ ਕਹਿਰ

    ਈਰਾਨ ਦੀ ਚਿੰਤਾ ਅਚਾਨਕ ਵੱਧ ਗਈ ਹੈ। ਅਜਿਹਾ ਲੱਗਦਾ ਸੀ ਕਿ ਈਰਾਨ ਵਿੱਚ ਕੋਰੋਨਾਵਾਇਰਸ ਕਾਬੂ ਵਿੱਚ ਹੈਪਰ ਬੁੱਧਵਾਰ ਨੂੰ ਲਾਗ ਦੇ 1,680 ਨਵੇਂ ਕੇਸ ਸਾਹਮਣੇ ਆਏ।

    11 ਅਪ੍ਰੈਲ ਤੋਂ ਬਾਅਦ ਇੱਕ ਦਿਨ ਵਿੱਚ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਈਰਾਨ ਵਿੱਚ ਲਾਗ ਦੇ ਕੁੱਲ ਮਾਮਲੇ ਇੱਕ ਲੱਖ ਨੂੰ ਪਾਰ ਕਰ ਗਏ ਹਨ।

    ਇਹ ਕਿਹਾ ਜਾ ਰਿਹਾ ਹੈ ਕਿ ਈਰਾਨ ਵਿੱਚ ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫਿਰ ਵਾਪਸ ਪਰਤ ਰਿਹਾ ਹੈ ਕਿਉਂਕਿ ਪਿਛਲੇ ਚਾਰ ਦਿਨਾਂ ਤੋਂ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।

    ਈਰਾਨ ਵਿੱਚ ਕੋਰੋਨਾਵਾਇਰਸ ਦੇ ਦੂਜੇ ਪੜਾਅ ਦੀ ਗੱਲ ਕਹੀ ਜਾ ਰਹੀ ਹੈ।

    ਈਰਾਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਕੀਨੌਸ਼ ਜਹਾਂਪੋਰ ਨੇ ਕਿਹਾ ਹੈ, "ਅਸੀਂ ਦੇਖ ਰਹੇ ਹਾਂ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲਾਗ ਦੇ ਮਾਮਲੇ ਵੱਧ ਰਹੇ ਹਨ। ਇਹ ਸੰਭਵ ਹੈ ਕਿ ਦੇਸ ਵਿੱਚ ਗ਼ੈਰ-ਜ਼ਰੂਰੀ ਯਾਤਰਾ ਕਾਰਨ ਮਾਮਲੇ ਵਧ ਰਹੇ ਹਨ।"

    ਈਰਾਨ ਨੇ 11 ਅਪ੍ਰੈਲ ਤੋਂ ਲੌਕਡਾਊਨ ਵਿੱਚ ਕਈ ਤਰ੍ਹਾਂ ਦੀ ਛੋਟ ਦਿੱਤੀ ਸੀ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਈਰਾਨ ਵਿੱਚ ਲਾਗ ਦੇ ਕੁੱਲ ਮਾਮਲੇ ਇੱਕ ਲੱਖ ਨੂੰ ਪਾਰ ਕਰ ਗਏ ਹਨ
  9. ਲਾਈਵ ਪੇਜ 'ਤੇ ਇੰਦਰਜੀਤ ਕੌਰ ਅਤੇ ਦਲੀਪ ਸਿੰਘ ਵੱਲੋਂ ਤੁਹਾਡਾ ਸਵਾਗਤ ਹੈ।

    ਦਿਨ ਭਰ ਅਸੀਂ ਤੁਹਾਨੂੰ ਕੋਰੋਨਾਵਾਇਰਸ ਸਬੰਧੀ ਦੇਸ, ਦੁਨੀਆਂ ਅਤੇ ਪੰਜਾਬ ਦੀ ਖ਼ਬਰ ਦੇਵਾਂਗੇ।

    ਜੁੜੇ ਰਹੋ ਸਾਡੇ ਨਾਲ, ਧੰਨਵਾਦ।

    BBC
  10. ਕੋਰੋਨਾਵਾਇਰਸ ਬਾਰੇ ਉਹ ਜ਼ਰੂਰੀ ਗੱਲਾਂ ਜੋ ਅਸੀਂ ਨਹੀਂ ਜਾਣਦੇ

    ਦੁਨੀਆਂ ਅਜੇ ਵੀ ਕੋਰੋਨਾਵਾਇਰਸ ਬਾਰੇ ਬਹੁਤ ਘੱਟ ਜਾਣਦੀ ਹੈ।

    ਸਿਰਫ਼ ਵਿਗਿਆਨੀ ਜਾਂ ਖੋਜਕਰਤਾ ਇਨ੍ਹਾਂ ਜਵਾਬਾਂ ਨੂੰ ਲੱਭਣ ਲਈ ਕੰਮ ਨਹੀਂ ਕਰ ਰਹੇ, ਘਰ ਬੈਠਾ ਹਰ ਵਿਅਕਤੀ ਆਪਣੇ ਪੱਧਰ 'ਤੇ ਇਸ ਸਵਾਲ ਦਾ ਉੱਤਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ।

    ਜਿਵੇਂ ਕਿ ਵਾਇਰਸ ਕਿੰਨਾ ਖ਼ਤਰਨਾਕ ਹੈ, ਆਮ ਲੱਛਣਾਂ ਤੋਂ ਇਲਾਵਾ ਸੰਭਾਵਿਤ ਲੱਛਣ ਕੀ ਹਨ? ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ’ਤੇ ਕਲਿੱਕ ਕਰੋ।

    CORONAVIRUS
  11. ਚੀਨ ਨੇ ਅਮਰੀਕਾ ਦੇ ਦਾਅਵੇ ਨੂੰ ਰੱਦ ਕਰ ਦਿੱਤਾ

    ਕੋਵਿਡ -19 ਕਿੱਥੋਂ ਸ਼ੁਰੂ ਹੋਇਆ, ਚੀਨ ਇਸ ਮਾਮਲੇ ਦੀ ਜਾਂਚ ਲਈ ਕੌਮਾਂਤਰੀ ਮਾਹਰਾਂ ਨੂੰ ਸੱਦਣ ਨਹੀਂ ਜਾ ਰਿਹਾ ਹੈ।

    ਅਮਰੀਕਾ ਵਿੱਚ ਮੌਜੂਦ ਚੀਨ ਦੇ ਰਾਜਦੂਤ ਨੇ ਇਹ ਗੱਲ ਕਹੀ ਹੈ।

    ਚੀਨ ਅਤੇ ਅਮਰੀਕਾ ਵਿਚਾਲੇ ਇਸ ਬਿਆਨ ਦੇ ਨਾਲ ਹੀ ਕੂਟਨੀਤਕ ਦਾਅ-ਪੇਚ ਦਾ ਸਿਲਸਿਲਾ ਜਾਰੀ ਹੈ।

    ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਇਹ ਦਾਅਵਾ ਪੂਰੀ ਤਰ੍ਹਾਂ ਗਲਤ ਹੈ ਕਿ ਕੋਰੋਨਾ ਵਾਇਰਸ ਚੀਨ ਦੀ ਲੈਬ ਵਿੱਚ ਵਿਕਸਤ ਹੋਇਆ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  12. ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ’ਚ ਕੋਰੋਨਾਵਾਇਰਸ ਦੇ ਕੇਸ ਵੱਧ ਸਕਦੇ ਹਨ।

    ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਕੁਝ ਨਿੱਜੀ ਲੈਬਜ਼ ਨੂੰ ਕੋਰੋਨਾਵਾਇਰਸ ਦੇ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਜਿਸ ਦਾ ਖ਼ਰਚਾ ਸੂਬਾ ਸਰਕਾਰ ਚੁੱਕੇਗੀ।

    ਵੀਡੀਓ ਕੈਪਸ਼ਨ, ਕੋਰੋਵਾਇਰਸ: ਪੰਜਾਬ ’ਚ ਵਧੇਗੀ ਮਰੀਜ਼ਾ ਦੀ ਗਿਣਤੀ – ਬਲਬੀਰ ਸਿੰਘ ਸਿੱਧੂ
  13. ਅਮਰੀਕਾ 'ਤੇ ਸਭ ਤੋਂ ਭਿਆਨਕ ਹਮਲਾ ਹੈ ਕੋਰੋਨਾਵਾਇਰਸ: ਡੌਨਲਡ ਟਰੰਪ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਅਮਰੀਕਾ ਉੱਤੇ ਸਭ ਤੋਂ ਬੁਰਾ ਹਮਲਾ ਹੈ।

    ਉਨ੍ਹਾਂ ਨੇ ਕਿਹਾ ਕਿ ਜੇ ਚੀਨ ਨੇ ਸਮੇਂ ਸਿਰ ਕਦਮ ਚੁੱਕੇ ਹੁੰਦੇ ਤਾਂ ਇਹ ਕੋਰੋਨਾਵਾਇਰਸ ਵਿਸ਼ਵ-ਵਿਆਪੀ ਮਹਾਂਮਾਰੀ ਦਾ ਰੂਪ ਨਾ ਲੈਂਦਾ।

    ਟਰੰਪ ਨੇ ਇਸ ਦੀ ਤੁਲਨਾ ਦੂਜੀ ਵਿਸ਼ਵ ਜੰਗ ਦੌਰਾਨ ਜਪਾਨੀ ਦੁਆਰਾ ਪਰਲ ਹਾਰਬਰ ਆਈਲੈਂਡ ’ਤੇ ਕੀਤੇ ਗਏ ਬੰਬ ਧਮਾਕਿਆਂ ਅਤੇ 9/11 ਦੇ ਵਿਸ਼ਵ ਵਪਾਰ ਕੇਂਦਰ ਉੱਤੇ ਕੀਤੇ ਹਮਲੇ ਨਾਲ ਕੀਤੀ।

    ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਉਹ ਚੀਨ ਨੂੰ ਦੋਸ਼ੀ ਠਹਿਰਾਉਣ ਦੀ ਆਪਣੀ ਕੋਸ਼ਿਸ਼ ਨੂੰ ਅੱਗੇ ਵਧਾਉਣਗੇ।

    ਕੋਰੋਨਾਵਾਇਰਸ

    ਤਸਵੀਰ ਸਰੋਤ, AFP

  14. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ। ਆਓ ਜਾਣਦੇ ਹਾਂ ਹੁਣ ਤੱਕ ਕੀ ਹੋਇਆ:

    • ਜੌਹਨ ਹੌਪਕਿਨਜ਼ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 37,51,069 ਮਾਮਲੇ ਹੋਏ ਜਦੋਂਕਿ 2,63,346 ਮੌਤਾਂ।
    • ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਦੇ ਦੇਸਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਦੇਸ ਕੋਰੋਨਾਵਾਇਰਸ ਪ੍ਰਤੀ ਸੁਚੇਤ ਨਾ ਰਹੇ ਤਾਂ ਵਾਇਰਸ ਦੇ ਵਾਪਸ ਆਉਣ ਦੀ ਸੰਭਾਵਨਾ ਮਜ਼ਬੂਤ ਹੈ।
    • WHO ਨੇ ਕਿਹਾ ਕਿ ਪੂਰਬੀ ਯੂਰਪ, ਅਫ਼ਰੀਕਾ, ਦੱਖਣੀ ਪੂਰਬੀ ਏਸ਼ੀਆ, ਪੂਰਬੀ ਮੈਡੀਟਰੇਨੀਅਨ ਖੇਤਰ ਅਤੇ ਅਮਰੀਕੀ ਖੇਤਰ ਵਿੱਚ ਇਸ ਵਾਇਰਸ ਦਾ ਗ੍ਰਾਫ਼ ਵੱਧ ਰਿਹਾ ਹੈ।
    • ਬ੍ਰਾਜ਼ੀਲ ਵਿੱਚ ਪਿਛਲੇ 24 ਘੰਟਿਆਂ ਵਿੱਚ 615 ਲੋਕਾਂ ਦੀ ਮੌਤ। ਹੁਣ ਤਕ ਬ੍ਰਾਜ਼ੀਲ ਵਿੱਚ 1.25 ਲੱਖ ਪੌਜਿਟਿਵ ਮਾਮਲੇ ਅਤੇ 8.5 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ।
    • ਜਰਮਨੀ ਦੀ ਸਰਕਾਰ ਨੇ ਦੁਕਾਨਾਂ ਅਤੇ ਸਕੂਲ ਖੋਲ੍ਹਣ ਦੇ ਨਾਲ-ਨਾਲ ਬਿਨਾ ਦਰਸ਼ਕਾਂ ਦੇ ਫੁੱਟਬਾਲ ਲੀਗ ਦੁਬਾਰਾ ਸ਼ੁਰੂ ਕਰਨ ਦੀ ਮਨਜੂਰੀ ਦਿੱਤੀ।
    • ਬ੍ਰਿਟੇਨ ਵਿੱਚ ਕੋਰੋਨਾਵਾਇਰਸ ਕਾਰਨ 30,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਕੇ ਹੁਣ ਯੂਰਪ ਦਾ ਉਹ ਦੇਸ ਬਣਿਆ ਜਿੱਥੇ ਹੁਣ ਤੱਕ ਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
    • ਇੰਟਰਨੈਸ਼ਨਲ ਕੌਂਸਲ ਆਫ਼ ਨਰਸਿੰਗਜ਼ ਨੇ ਕਿਹਾ ਹੈ ਕਿ ਗਲੋਬਲ ਪੱਧਰ ਤੌਰ ’ਤੇ ਤਕਰੀਬਨ 90 ਹਜ਼ਾਰ ਸਿਹਤ ਮੁਲਾਜ਼ਮ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ।
    • ਭਾਰਤ ਵਿੱਚ ਵਿੱਤੀ ਸੰਕਟ ਕਾਰਨ 12.2 ਕਰੋੜ ਲੋਕਾਂ ਦੀਆਂ ਨੌਕਰੀਆਂ ਨੂੰ ਖ਼ਤਰਾ ਹੈ। ਸ਼ੇਅਰਿੰਗ ਟੈਕਸੀ ਸੇਵਾ ਊਬਰ ਨੇ ਆਪਣੇ 14 ਫੀਸਦ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕਰ ਰਹੀ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੋਰੋਨਾਵਾਇਰਸ ਦੇ ਕੁੱਲ 49,391 ਮਾਮਲੇ ਹੋਏ ਜਦੋਂਕਿ 1694 ਮੌਤਾਂ ਹੋਈਆਂ।
    • ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੂਰੱਪਾ ਨੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਤੱਕ ਲਿਜਾਉਣ ਵਾਲੀਆਂ 85 ਵਿਸ਼ੇਸ਼ ਰੇਲ ਗੱਡੀਆਂ ਰੱਦ ਕਰਵਾ ਦਿੱਤੀਆਂ ਹਨ।
    • ਭਾਰਤ ਦੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਬਲਿਕ ਟਰਾਂਸਪੋਰਟ ਵੀ ਜਲਦ ਹੀ ਸ਼ੁਰੂ ਹੋ ਜਾਵੇਗਾ।
    • ਪੰਜਾਬ ਸਰਕਾਰ ਨੇ ਸੂਬੇ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵਧਾ ਦਿੱਤਾ ਹੈ।
    • ਪੰਜਾਬ ਵਿਚ ਸ਼ਰਾਬ ਦੇ ਠੇਕੇ ਅੱਜ ਤੋਂ ਸਵੇਰੇ 7 ਵਜੇ ਤੋਂ ਲੈਕੇ ਦੁਪਹਿਰ 3 ਵਜੇ ਤੱਕ ਖੁੱਲ੍ਹਣਗੇ ਤੇ ਸ਼ਰਾਬ ਦੀ ਹੋਮ ਡਲਿਵਰੀ ਦੀ ਵੀ ਪ੍ਰਵਾਨਗੀ ਹੈ।
    • ਪੰਜਾਬ ਵਿੱਚ ਪੌਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 15 ਤੋਂ ਪਾਰ ਹੋ ਗਈ ਹੈ, ਜਦਕਿ ਮੌਤਾਂ ਦੀ ਗਿਣਤੀ 27 ਹੋ ਗਈ ਹੈ।

    ਬੁੱਧਵਾਰ ਦੀ ਹਰ ਅਪਡੇਟ ਲੈਣ ਲਈ ਇੱਥੇ ਕਲਿੱਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images