ਈਰਾਨ ਦੀ ਚਿੰਤਾ
ਅਚਾਨਕ ਵੱਧ ਗਈ ਹੈ। ਅਜਿਹਾ ਲੱਗਦਾ ਸੀ ਕਿ ਈਰਾਨ ਵਿੱਚ ਕੋਰੋਨਾਵਾਇਰਸ ਕਾਬੂ ਵਿੱਚ ਹੈਪਰ ਬੁੱਧਵਾਰ ਨੂੰ ਲਾਗ
ਦੇ 1,680 ਨਵੇਂ ਕੇਸ ਸਾਹਮਣੇ
ਆਏ।
11 ਅਪ੍ਰੈਲ ਤੋਂ ਬਾਅਦ
ਇੱਕ ਦਿਨ ਵਿੱਚ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਈਰਾਨ ਵਿੱਚ ਲਾਗ ਦੇ ਕੁੱਲ ਮਾਮਲੇ ਇੱਕ
ਲੱਖ ਨੂੰ ਪਾਰ ਕਰ ਗਏ ਹਨ।
ਇਹ ਕਿਹਾ ਜਾ ਰਿਹਾ
ਹੈ ਕਿ ਈਰਾਨ ਵਿੱਚ ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫਿਰ ਵਾਪਸ ਪਰਤ ਰਿਹਾ ਹੈ ਕਿਉਂਕਿ ਪਿਛਲੇ
ਚਾਰ ਦਿਨਾਂ ਤੋਂ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
ਈਰਾਨ ਵਿੱਚ ਕੋਰੋਨਾਵਾਇਰਸ
ਦੇ ਦੂਜੇ ਪੜਾਅ ਦੀ ਗੱਲ ਕਹੀ ਜਾ ਰਹੀ ਹੈ।
ਈਰਾਨ ਦੇ ਸਿਹਤ
ਮੰਤਰਾਲੇ ਦੇ ਬੁਲਾਰੇ ਕੀਨੌਸ਼ ਜਹਾਂਪੋਰ ਨੇ ਕਿਹਾ ਹੈ, "ਅਸੀਂ ਦੇਖ ਰਹੇ ਹਾਂ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ
ਲਾਗ ਦੇ ਮਾਮਲੇ ਵੱਧ ਰਹੇ ਹਨ। ਇਹ ਸੰਭਵ ਹੈ ਕਿ ਦੇਸ ਵਿੱਚ ਗ਼ੈਰ-ਜ਼ਰੂਰੀ ਯਾਤਰਾ ਕਾਰਨ ਮਾਮਲੇ ਵਧ
ਰਹੇ ਹਨ।"
ਈਰਾਨ ਨੇ 11
ਅਪ੍ਰੈਲ ਤੋਂ ਲੌਕਡਾਊਨ ਵਿੱਚ ਕਈ ਤਰ੍ਹਾਂ ਦੀ ਛੋਟ ਦਿੱਤੀ ਸੀ।