ਕੋਰੋਨਾਵਾਇਰਸ ਅਪਡੇਟ: ਕਰਨਾਟਕ ਨੇ 85 ਟਰੇਨਾਂ ਰੱਦ ਕਰਕੇ ਪਰਵਾਸੀ ਮਜ਼ਦੂਰਾਂ ਨੂੰ ਰੋਕਿਆ, ਪੰਜਾਬ ’ਚ ਸ਼ੁਰੂ ਹੋਵੇਗੀ ਸ਼ਰਾਬ ਦੀ ਹੋਮ ਡਿਲੀਵਰੀ; ਜਰਮਨੀ ’ਚ ਬਿਨਾਂ ਦਰਸ਼ਕਾਂ ਦੇ ਹੋਣਗੇ ਫੁੱਟਬਾਲ ਮੈਚ

ਯੂਕੇ ਵਿੱਚ ਹੁਣ ਤੱਕ 29427 ਮੌਤਾਂ ਹੋਈਆਂ ਜੋ ਯੂਰਪ ਵਿੱਚ ਸਭ ਤੋਂ ਵੱਧ ਹਨ। ਦੁਨੀਆਂ ਭਰ ਵਿੱਚ 2.56 ਲੱਖ ਤੋਂ ਵੱਧ ਮੌਤਾਂ

ਲਾਈਵ ਕਵਰੇਜ

  1. ਲਾਈਵ ਪੇਜ 'ਤੇ ਇੰਦਰਜੀਤ ਕੌਰ ਅਤੇ ਖੁਸ਼ਬੂ ਸੰਧੂ ਵੱਲੋਂ ਤੁਹਾਡਾ ਸਵਾਗਤ ਹੈ।

    ਦਿਨ ਭਰ ਅਸੀਂ ਤੁਹਾਨੂੰ ਕੋਰੋਨਾਵਾਇਰਸ ਸਬੰਧੀ ਦੇਸ, ਦੁਨੀਆਂ ਅਤੇ ਪੰਜਾਬ ਦੀ ਖ਼ਬਰ ਦੇਵਾਂਗੇ।

    BBC
  2. ਸਵਾਗਤ ਹੈ ਤੁਹਾਡਾ, ਹੁਣ ਤੱਕ ਦੇਸ, ਦੁਨੀਆਂ, ਪੰਜਾਬ ਵਿੱਚ ਕੀ ਹੋਇਆ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ। ਆਓ ਜਾਣਦੇ ਹਾਂ ਹੁਣ ਤੱਕ ਕੀ ਹੋਇਆ:

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 36,59,759 ਮਾਮਲੇ ਹੋਏ, ਮੌਤਾਂ ਦੀ ਗਿਣਤੀ 2,56,928 ਹੋਈ।
    • ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਹੁਣ ਤੱਕ 1583 ਮੌਤਾਂ ਜਦੋਂਕਿ ਮਾਮਲਿਆਂ ਦੀ ਕੁੱਲ ਗਿਣਤੀ 46,711 ਹੋਈ।
    • ਅਮਰੀਕੀ ਰਾਸ਼ਟਰਪਤੀ ਟਰੰਪ ਨੇ ਰੋਜ਼ਾਨਾ 3000 ਮੌਤਾਂ ਤੇ ਲਾਗ ਦੇ ਮਾਮਲੇ 2 ਲੱਖ ਤੱਕ ਵਧਣ ਦੀ ਰਿਪੋਰਟ ਨੂੰ ਰੱਦ ਕੀਤਾ ਹੈ।
    • ਟਰੰਪ ਨੇ ਕਿਹਾ ਹੈ ਕਿ ਉਹ ਵੂਹਾਨ ਦੀ ਲੈਬ ਵਿੱਚੋਂ ਕੋਰੋਨਾ ਪੌਜ਼ਿਟਿਵ ਹੋਣ ਦੀ ਥਿਊਰੀ ਦੇ ਸਬੂਤਾਂ ਨੂੰ ਜਾਰੀ ਕਰਨਗੇ।
    • ਹਾਲਾਂਕਿ ਕੋਰੋਨਾਵਾਇਰਸ ਬਾਰੇ ਲਾਏ ਜਾ ਰਹੇ ਕਈ ਕਿਆਸ ਨੂੰ ਅਮਰੀਕੀ ਫੌਜ ਦੇ ਸਭ ਤੋਂ ਸੀਨੀਅਰ ਅਧਿਕਾਰੀ ਨੇ ਖਾਰਿਜ ਕਰ ਦਿੱਤਾ ਹੈ।
    • ਯੂਕੇ ਵਿੱਚ ਇਟਲੀ ਤੋਂ ਵੀ ਵੱਧ ਮੌਤਾਂ, ਪੂਰੇ ਯੂਰਪ ਵਿੱਚ ਸਭ ਤੋਂ ਵੱਧ ਮੌਤਾਂ ਯੂਕੇ ਵਿੱਚ ਹੀ ਹੋਈਆਂ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1450 ਤੋਂ ਪਾਰ ਪਹੁੰਚ ਗਏ ਹਨ ਜਦੋਂਕਿ 25 ਮੌਤਾਂ ਹੋ ਚੁੱਕੀਆਂ ਹਨ।
    • ਜਲੰਧਰ ਰੇਲਵੇ ਸਟੇਸ਼ਨ ਤੋਂ ਗਾਜ਼ੀਪੁਰ ਲਈ ਮੰਗਲਵਾਰ ਅੱਧੀ ਰਾਤ ਨੂੰ 1200 ਯਾਤਰੀਆਂ ਲਈ 'ਸ਼੍ਰਮਿਕ ਐਕਸਪ੍ਰੈਸ' ਰਵਾਨਾ ਹੋਈ।
    • ਪੰਜਾਬ ਸਰਕਾਰ ਨੇ ਵੈਟ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਤਰ੍ਹਾਂ ਸੂਬੇ ਵਿੱਚ ਪੈਟਰੋਲ-ਡੀਜ਼ਲ ਅਤੇ ਸ਼ਰਾਬ ਹੋਰ ਮਹਿੰਗੀ ਹੋ ਜਾਵੇਗੀ।
    • ਪੰਜਾਬ ਵਿੱਚ NRIs ਅਤੇ ਰੈੱਡ ਜ਼ੋਨਾਂ ਵਿੱਚੋਂ ਆਉਣ ਵਾਲਿਆਂ ਲਈ ਸੰਸਥਾਵਾਂ ਅਤੇ ਹੋਟਲਾਂ ਵਿੱਚ ਕੁਆਰੰਟੀਨ ਕੇਂਦਰ।
    • ਹਰਿਆਣਾ ਵਿੱਚ ਅੱਜ ਤੋਂ ਸ਼ਰਾਬ ਦੇ ਠੇਕੇ ਸਵੇਰੇ 7 ਵਜੇ ਤੋਂ ਸ਼ਾਮੀ 7 ਵਜੇ ਤੱਕ ਖੁੱਲ੍ਹਣਗੇ।

    ਮੰਗਲਵਾਰ ਦੀ ਹਰ ਅਪਡੇਟ ਲੈਣ ਲਈ ਇੱਥੇ ਕਲਿੱਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 36,59,759 ਮਾਮਲੇ ਹੋਏ