ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਅਜੇ ਕੁਝ ਹਫ਼ਤੇ ਪਹਿਲਾਂ ਦੀ ਹੀ ਗੱਲ ਹੈ ਜਦੋਂ ਅਸੀਂ ਸੂਪਰਮਾਰਕਿਟ “ਸਿਰਫ਼ ਲੋੜੀਂਦੀਆਂ ਵਸਤਾਂ” ਲਈ ਹੀ ਨਹੀਂ ਸੀ ਜਾਂਦੇ ਅਤੇ “ਨਾ ਹੀ ਘੱਟ ਤੋਂ ਘੱਟ ਜਾਣ ਦੀ” ਕੋਈ ਬੰਦਿਸ਼ ਸੀ।
ਇਹ ਸ਼ਬਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਰੋਜ਼ਾਨਾ ਜ਼ਿੰਦਗੀ ਦੀਆਂ ਗਤੀਵਿਧੀਆਂ ’ਤੇ ਰੋਕ ਲਾਉਣ ਵਾਲੇ ਐਲਾਨ ਕਰਨ ਮੌਕੇ ਕਹੇ।
ਇਹ ਕਦਮ ਸਰਕਾਰ ਵੱਲੋਂ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ “ਜਿੱਥੇ ਵੀ ਹੋ ਸਕੇ ਫੂਡ ਡਿਲਵਰੀ ਸੇਵਾਵਾਂ ਵਰਤਣੀਆਂ ਚਾਹੀਦੀਆਂ ਹਨ।”
















