You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਪੰਜਾਬ 'ਚ NRIs ਤੇ ਰੈਡ ਜ਼ੋਨਜ਼ ਤੋਂ ਆਉਣ ਵਾਲਿਆਂ ਲਈ ਸੰਸਥਾਵਾਂ ਤੇ ਹੋਟਲ ਬਣਨਗੇ ਕੁਆਰੰਟੀਨ ਸੈਂਟਰ; ਟਰੰਪ ਨੇ ਕਿਹਾ, ਕੋਰੋਨਾ ਦੇ ਚੀਨ ਦੀ ਲੈਬ ਤੋਂ ਨਿਕਲਣ ਦੇ ਸਬੂਤ ਜਲਦੀ ਪੇਸ਼ ਕਰਨਗੇ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 35 ਲੱਖ ਤੋਂ ਪਾਰ ਪਹੁੰਚ ਗਏ ਹਨ, ਮੌਤਾਂ ਦੀ ਗਿਣਤੀ 2.50 ਲੱਖ ਤੋਂ ਵੱਧ

ਲਾਈਵ ਕਵਰੇਜ

  1. ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

    ਅਜੇ ਕੁਝ ਹਫ਼ਤੇ ਪਹਿਲਾਂ ਦੀ ਹੀ ਗੱਲ ਹੈ ਜਦੋਂ ਅਸੀਂ ਸੂਪਰਮਾਰਕਿਟ “ਸਿਰਫ਼ ਲੋੜੀਂਦੀਆਂ ਵਸਤਾਂ” ਲਈ ਹੀ ਨਹੀਂ ਸੀ ਜਾਂਦੇ ਅਤੇ “ਨਾ ਹੀ ਘੱਟ ਤੋਂ ਘੱਟ ਜਾਣ ਦੀ” ਕੋਈ ਬੰਦਿਸ਼ ਸੀ।

    ਇਹ ਸ਼ਬਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਰੋਜ਼ਾਨਾ ਜ਼ਿੰਦਗੀ ਦੀਆਂ ਗਤੀਵਿਧੀਆਂ ’ਤੇ ਰੋਕ ਲਾਉਣ ਵਾਲੇ ਐਲਾਨ ਕਰਨ ਮੌਕੇ ਕਹੇ।

    ਇਹ ਕਦਮ ਸਰਕਾਰ ਵੱਲੋਂ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ “ਜਿੱਥੇ ਵੀ ਹੋ ਸਕੇ ਫੂਡ ਡਿਲਵਰੀ ਸੇਵਾਵਾਂ ਵਰਤਣੀਆਂ ਚਾਹੀਦੀਆਂ ਹਨ।”

  2. ਪਰਵਾਸੀ ਮਜ਼ਦੂਰਾਂ ਦੇ ਸਫ਼ਰ ਦਾ ਖਰਚਾ ਚੁੱਕੇਗੀ ਕੈਪਟਨ ਸਰਕਾਰ

    ਪੰਜਾਬ ਵਿਚਲੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਵਿਚ ਘਰਾਂ ਤੱਕ ਪਹੁੰਚਾਉਣ ਲਈ ਸਫ਼ਰ ਖਰਚਾ ਕੈਪਟਨ ਅਮਰਿੰਦਰ ਸਰਕਾਰ ਚੁੱਕੇਗੀ।

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੌਕਡਾਊਨ ਦੌਰਾਨ ਸਬਰ ਤੇ ਜ਼ਾਬਤੇ ਦਾ ਪ੍ਰਗਟਾਵਾ ਕਰਨ ਲ਼ਈ ਸਾਰੇ ਮਜ਼ਦੂਰਾਂ ਦਾ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਨੇ ਸਾਰਿਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਆ ਪਹੁੰਚਾਉਣ ਦਾ ਵਾਅਦਾ ਵੀ ਕੀਤਾ ਹੈ।

    ਪੰਜਾਬ ਵਿਚ 6.44 ਲੱਖ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾਣ ਲਈ ਰਜਿਸਟਰ ਕਰਵਾ ਚੁੱਕੇ ਹਨ। ਇਨ੍ਹਾਂ ਨੂੰ ਵਿਸ਼ੇਸ਼ ਰੇਲ ਗੱਡੀਆਂ ਰਾਹੀ ਭੇਜਿਆ ਜਾਣਾ ਹੈ।

    ਜਲੰਧਰ ਸ਼ਹਿਰ ਦੇ ਰੇਲਵੇ ਸ਼ੇਟਸ਼ਨ ਤੋਂ ਮੰਗਲਵਾਰ ਨੂੰ 1205 ਦੇ ਕਰੀਬ ਪਰਵਾਸੀ ਮਜ਼ਦੂਰ ਆਪਣੇ ਜੱਦੀ ਸੂਬਿਆਂ ਨੂੰ ਰਵਾਨਾ ਹੋ ਗਏ।

  3. ਤਾਜ਼ਾ, 24 ਘੰਟੇ ਚ ਸਭ ਤੋਂ ਵੱਧ ਨਵੇਂ ਕੇਸ ਤੇ ਮੌਤਾਂ

    ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚਕੋਰੋਨਾ ਦੀ ਲਾਗ ਦੇ 3,900 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 195 ਵਿਅਕਤੀਆਂ ਦੀ ਮੌਤ ਹੋ ਗਈ ਹੈ।

    ਇਹ 24 ਘੰਟਿਆਂ ਦੌਰਾਨ ਭਾਰਤ ਵਿਚ ਕੋਵਿਡ -19 ਦੇ ਸਭ ਤੋਂ ਵੱਧ ਨਵੇਂ ਕੇਸ ਅਤੇ ਵਾਇਰਸ ਨਾਲ ਹੋਈਆਂ ਮੌਤਾਂ ਹਨ।

    ਪਿਛਲੇ 24 ਘੰਟਿਆਂ ਦੌਰਾਨਭਾਰਤ ਵਿੱਚ ਵੀ 1020 ਮਰੀਜ਼ ਠੀਕ ਹੋਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ 27.4 ਪ੍ਰਤੀਸ਼ਤ ਲੋਕ ਠੀਕ ਹੋ ਰਹੇ ਹਨ।

    ਇਸ ਦੇ ਨਾਲਭਾਰਤ ਵਿੱਚ ਕੋਰੋਨਾ ਲਾਗ ਦੇ ਮਰੀਜ਼ਾਂ ਦੀ ਕੁੱਲ ਗਿਣਤੀ 46,433 ਹੋ ਗਈ ਹੈ ਅਤੇ ਇਨ੍ਹਾਂ ਲੋਕਾਂ ਵਿੱਚੋਂ 1,558 ਦੀ ਲਾਗ ਕਾਰਨ ਮੌਤ ਹੋ ਗਈ ਹੈ।

  4. #BoysLockerRoom: ਦਿੱਲੀ ਮਹਿਲਾ ਕਮਿਸ਼ਨ ਨੇ ਗ੍ਰਿਫ਼ਤਾਰੀ ਦੀ ਮੰਗ ਕੀਤੀ

    ਪਿਛਲੇ ਦੋ ਦਿਨਾਂ ਤੋਂ ਭਾਰਤ ਵਿੱਚ #BoysLockerRoom ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ।

    ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਬਣੇ ਇਸ ਚੈਟ ਗਰੁੱਪ 'ਚ ਮੁੰਡੇ ਕੁੱਝ ਕੁੜੀਆਂ ਦੀਆਂ ਫੋਟੋਆਂ ਪੋਸਟ ਕਰ ਰਹੇ ਹਨ, ਅਸ਼ਲੀਲ ਟਿੱਪਣੀਆਂ ਕਰ ਰਹੇ ਹਨ ਅਤੇ ਬਲਾਤਕਾਰ ਦੀਆਂ ਗੱਲਾਂ ਕਰ ਰਹੇ ਹਨ।

    ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਸਬੰਧੀ ਟਵੀਟ ਕੀਤਾ ਹੈ। ਉਨ੍ਹਾ ਇੰਸਟਾਗ੍ਰਾਮ ਅਤੇ ਦਿੱਲੀ ਪੁਲਿਸ ਨੂੰ ਨੋਟਿਸ ਭੇਜਿਆ ਹੈ ਅਤੇ ਇਸ ਵਿੱਚ ਸ਼ਾਮਲ ਮੁੰਡਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

  5. ਕੋਰੋਨਾਵਾਇਰਸ: ਬੱਚਿਆਂ ਦਾ ਸਮੇਂ ਸਿਰ ਨਹੀਂ ਹੋ ਰਿਹਾ ਟੀਕਾਕਰਣ, ਕਿੰਨਾ ਖ਼ਤਰਾ

  6. ਝਾਰਖੰਡ ਪਹੁੰਚੇ ਮਜ਼ਦੂਰਾਂ ਨੇ ਖੁਦ ਕਿਰਾਇਆ ਚੁਕਾਉਣ ਦਾ ਦਾਅਵਾ ਕੀਤਾ

    ਬੀਬੀਸੀ ਲਈ ਰਵੀ ਪ੍ਰਕਾਸ਼ ਦੀ ਰਿਪੋਰਟ:

    ਸ਼੍ਰਮਿਕ ਸਪੈਸ਼ਲ ਟਰੇਨਾਂ ਰਾਹੀਂ ਯਾਤਰਾ ਕਰ ਰਹੇ ਮਜ਼ਦੂਰਾਂ ਨੂੰ ਖੁਦ ਹੀ ਟਿਕਟ ਦੇ ਪੈਸੇ ਦੇਣੇ ਪਏ ਹਨ।

    ਬੀਬੀਸੀ ਨਾਲ ਗੱਲਬਾਤ ਦੌਰਾਨ ਮਜ਼ਦੂਰਾਂ ਨੇ ਕਿਹਾ ਕਿ ਟਰੇਨ ਦੀ ਟਿਕਟ ਦਾ ਪੂਰਾ ਕਿਰਾਇਆ ਦੇਣਾ ਪਿਆ ਹੈ।

    ਕੇਰਲ ਤੋਂ ਦੋ ਟਰੇਨਾਂ ਮਜ਼ਦੂਰਾਂ ਨੂੰ ਲੈ ਕੇ ਝਾਰਖੰਡ ਪਹੁੰਚੀਆਂ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਰਾਇਆ ਖੁਦ ਦਿੱਤਾ।

    ਤਿਰੁਵਨੰਤਪੁਰਮ ਤੋਂ ਜੀਸੀਡੀਹ ਆਏ ਮਜ਼ਦੂਰ ਸੰਜੀਵ ਕੁਮਾਰ ਸਿੰਘ ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

    ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਟਿਕਟ ਬਦਲੇ 875 ਰੁਪਏ ਦੇਣੇ ਪਏ।

    ਇਹ ਯਾਤਰਾ ਨਾਨ-ਏਸੀ ਬੋਗੀਆਂ ਵਿੱਚ ਕਰਾਈ ਗਈ। ਰਾਹ ਵਿੱਚ ਖਾਣੇ ਦੇ ਪੈਕੇਟ ਅਤੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਗਈਆਂ।

  7. ਅਮਰੀਕਾ ਵਿਚ ਰੋਜ਼ਾਨਾਂ 3000 ਮੌਤਾਂ ਹੋਣ ਦਾ ਖ਼ਦਸ਼ਾ

    ਅਮਰੀਕਾ ਵਿਚ ਜੂਨ ਤੱਕ ਰੋਜ਼ਾਨਾਂ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਨੂੰ ਪਹੁੰਚ ਸਕਦੀ ਹੈ। ਇਹ ਖੁਲਾਸਾ ਨਿਊਯਾਰਕ ਟਾਇਮਜ਼ ਵਿਚ ਛਪੀ ਟਰੰਪ ਸਰਕਾਰ ਦੀ ਅੰਤ੍ਰਿਮ ਰਿਪੋਰਟ ਵਿਚ ਕੀਤਾ ਗਿਆ ਹੈ।

    ਇਹ ਅੰਕੜਾ ਮੌਜ਼ੂਦਾ 1750 ਮੌਤਾਂ ਤੋਂ 70ਫ਼ੀਸਦ ਜ਼ਿਆਦਾ ਹੈ। ਇਹ ਅੰਕੜਾ ਫੈਡਰੈਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੀ ਸਰਕਾਰੀ ਅੰਦਾਜ਼ਿਆਂ ਉੱਤੇ ਅਧਾਰਿਤ ਰਿਪੋਰਟ ਦਾ ਹੈ।

    ਇਸ ਰਿਪੋਰਟ ਵਿਚ ਇਸ ਮਹੀਨੇ ਦੇ ਅੰਤ ਤੱਕ 2 ਲੱਖ ਲੋਕਾਂ ਦੇ ਰੋਜ਼ਾਨਾਂ ਲਾਗ ਦੇ ਸ਼ਿਕਾਰ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ। ਅਜੇ ਇਹ ਗਿਣਤੀ 25 ਹਜ਼ਾਰ ਹੈ।

    ਇਹ ਅਨੁਮਾਨ ਉਦੋਂ ਆਏ ਹਨ,ਜਦੋਂ ਅਮਰੀਕੇ ਦੇ ਅੱਧੇ ਸੂਬੇ ਲੌਕਡਾਊਨ ਵਿਚ ਪਾਬੰਦੀਆਂ ਦੀ ਖੁੱਲ ਦੇ ਰਹੇ ਹਨ।

  8. ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਕੋਰੋਨਾ ਪੌਜ਼ਿਟਿਵ

    ਬਟਾਲਾ ਪੁਲਿਸ ਜ਼ਿਲ੍ਹੇ ਦੇ ਐਸਪੀ ਜਸਬੀਰ ਰਾਏ ਮੁਤਾਬਕ ਗੈਂਗਸਟਰ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ ਵੀ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ।

    ਬਟਾਲਾ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਜਗਦੀਪ ਸਿੰਘ ਜੱਗੂ ਨੂੰ ਪਟਿਆਲਾ ਜੇਲ੍ਹ ਤੋਂ ਕੁਝ ਦਿਨ ਪਹਿਲਾਂ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਮਾਮਲੇ ਵਿੱਚ ਬਟਾਲਾ ਪੁਲਿਸ ਪੁੱਛਗਿਛ ਲਈ ਰਿਮਾਂਡ ਉੱਤੇ ਲਿਆਈ ਸੀ।

    2 ਮਈ ਨੂੰ ਉਸਦਾ ਕੋਵਿਡ ਟੈਸਟ ਲਈ ਸੈਂਪਲ ਲਿਆ ਗਿਆ ਸੀ ਅਤੇ ਹੁਣ ਉਹ ਪੌਜ਼ਟਿਵ ਪਾਇਆ ਗਿਆ ਹੈ। ਜਗਦੀਪ ਸਿੰਘ ਜੱਗੂ ਦੀ ਪੁੱਛਗਿੱਛ ਕਰਨ ਲਈ ਬਟਾਲਾ ਪੁਲਿਸ ਦੇ ਕਈ ਅਧਿਕਾਰੀ ਅਤੇ ਕੁਝ ਮੁਲਾਜ਼ਮ ਉਸਦੇ ਸੰਪਰਕ ਵਿਚ ਸਨ।

    ਜਿਲਾ ਗੁਰਦਾਸਪੁਰ ਵਿਚ ਅੱਜ 42 ਹੋਰ ਲੋਕ ਕੋਰੋਨਾ ਪੌਜ਼ਿਟਿਵ ਪਾਏ ਗਏ ਸਨ।

  9. LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ

    ਕੋਰੋਨਾਵਾਇਰਸ ਨਾਲ ਪਹਿਲਾਂ ਤੁਹਾਨੂੰ ਬੁਖ਼ਾਰ ਹੁੰਦਾ ਹੈ।

    ਇਸ ਤੋਂ ਬਾਅਦ, ਖੁਸ਼ਕ ਖਾਂਸੀ ਹੁੰਦੀ ਹੈ ਅਤੇ ਫਿਰ ਇੱਕ ਹਫ਼ਤੇ ਬਾਅਦ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ।

    ਕਈ ਹਾਲਾਤ 'ਚ ਤਾਂ ਤੁਹਾਨੂੰ ਹਸਪਤਾਲ ਵੀ ਦਾਖ਼ਲ ਹੋਣਾ ਪੈ ਸਕਦਾ ਹੈ।

    ਗ੍ਰਾਫਿਕਸ ਰਾਹੀਂ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਅਸਰ ਜਾਣਨ ਲਈ ਇੱਥੇ ਕਲਿੱਕ ਕਰੋ।

  10. ਕੋਰੋਨਾਵਾਇਰਸ: ਰੈਮਡੈਸੇਵੀਅਰ ਨਾਲ ਇਲਾਜ ਦੀਆਂ ਉਮੀਦਾਂ, ਪਰ ਭਾਰਤ ਨੂੰ ਕਿਵੇਂ ਮਿਲੇਗੀ

  11. ਜੁਲਾਈ 'ਚ ਹੋਣਗੀਆਂ IIT-JEE ਤੇ NEET ਪ੍ਰੀਖਿਆਵਾਂ

    ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਹੈ ਕਿ ਦੇਸ ਵਿਚ ਆਈਆਈਟੀ-ਜੇਈਈ ( ਮੇਨ) ਅਤੇ ਨੀਟ ਦੀਆਂ ਪ੍ਰੀਖਿਆਵਾਂ ਜੁਲਾਈ ਮਹੀਨੇ ਕਰਵਾਈਆਂ ਜਾਣਗੀਆਂ। ਜਦਕਿ ਆਈਆਈਟੀ –ਜੇਈਈ ਦੀ ਐਂਡਵਾਸ ਪ੍ਰੀਖਿਆ ਵਿਚ ਹੋਵੇਗੀ।

    ਨਿਸ਼ੰਕ ਮੁਤਾਬਕ ਜੁਲਾਈ 18,20,21,22 ਅਤੇ 23 ਨੂੰ ਆਈਆਈਟੀ-ਜੇਈਈ ਦੀਆਂ ਮੇਨ ਪ੍ਰੀਖਿਆਵਾਂ ਹੋਣਗੀਆਂ ਜਦਕਿ ਨੀਟ ਦੀ ਪ੍ਰੀਖਿਆ 26 ਜੁਲਾਈ ਨੂੰ ਹੋਵੇਗੀ।

    ਐਡਵਾਂਸ ਪ੍ਰੀਖਿਆ ਦੀਆਂ ਤਰੀਕਾਂ ਬਾਅਦ ਵਿਚ ਐਲਾਨੀਆਂ ਜਾਣਗੀਆਂ। 10 ਤੇ 12ਵੀਂ ਦੀਆਂ ਬਕਾਇਆ ਪ੍ਰੀਖਿਆਵਾਂ ਬਾਰੇ ਵੀ ਜਲਦ ਫ਼ੈਸਲਾ ਲਿਆ ਜਾਵੇਗਾ।

  12. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ, ਪੰਜਾਬ ਦੀ ਹੁਣ ਤੱਕ ਦੀ ਅਪਡੇਟ

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 35,85, 357 ਹੋ ਗਏ ਹਨ, ਮੌਤਾਂ ਦੀ ਗਿਣਤੀ 2,51,595 ਹੋਈ।
    • ਇੱਕ ਰਿਪੋਰਟ ਮੁਤਾਬਕ ਇਟਲੀ ਵਿੱਚ ਲੌਕਡਾਊਨ ਖੋਲ੍ਹਣ 'ਤੇ ਹੋਰ ਵੀ ਹੋ ਸਕਦੀਆਂ ਹਨ ਮੌਤਾਂ
    • ਨਿਊਜ਼ੀਲੈਂਡ ਵਿੱਚ 'ਲੰਮੇ ਸਮੇਂ ਤੱਕ' ਨਹੀਂ ਖੋਲ੍ਹੇ ਜਾਣਗੇ ਬਾਰਡਰ
    • ਮਹੀਨੇ ਵਿੱਚ ਪਹਿਲੀ ਵਾਰੀ ਅਮਰੀਕਾ 'ਚ ਮੌਤਾਂ ਦੀ ਗਿਣਤੀ ਘਟੀ। ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਕਾਰਨ 1,015 ਮੌਤਾਂ ਹੋਈਆਂ।
    • ਮਹਾਂਮਾਰੀ ਕਾਰਨ ਅਮਰੀਕਾ 30 ਖਰਬ ਡਾਲਰ ਦਾ ਕਰਜ਼ਾ ਲਏਗਾ।
    • ਕੋਰੋਨਾਵਾਇਰਸਦੇ ਟੀਕੇ ਲਈ ਦੁਨੀਆਂ ਭਰ ਦੇ ਕਈ ਦੇਸ ਇੱਕਜੁੱਟ, 8 ਬਿਲੀਅਨ ਡਾਲਰ ਤੋਂ ਵੱਧ ਦੇਣ ਦਾ ਫੈਸਲਾ।
    • ਭਾਰਤਵਿੱਚ ਇੱਕ ਦਿਨ ਵਿੱਚ ਕੋਰੋਨਾਵਾਇਰਸ ਦੇ 3900 ਮਾਮਲੇ, ਕੁੱਲ ਕੇਸਾਂ ਦੀ ਗਿਣਤੀ 46,430 ਅਤੇ 1568 ਮੌਤਾਂ।
    • ਅਰਥਸ਼ਾਸਤਰੀ ਅਭਿਜੀਤ ਬੈਨਰਜੀ ਮੁਤਾਬਕ ਸਰਕਾਰ ਨੂੰ ਸਿਰਫ਼ ਗਰੀਬਾਂ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ। ਲੋਕਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾ ਕਰਵਾਉਣ ਦਾ ਭਰੋਸਾ ਦੇਣਾ ਚਾਹੀਦਾ ਹੈ।
    • ਦਿੱਲੀ ਵਿੱਚ ਅੱਜ ਤੋਂ ਸ਼ਰਾਬ 'ਤੇ ਲੱਗੇਗੀ 70 ਫੀਸਦ ਵਿਸ਼ੇਸ਼ ਕੋਰੋਨਾ ਫੀਸ।
    • ਗੁਰਦਾਸਪੁਰ ਵਿੱਚ ਕੋਰੋਨਾਵਾਇਰਸ ਦੇ 42 ਨਵੇਂ ਮਾਮਲੇ ਸਾਹਮਣੇ ਆਏ।
    • ਜਲੰਧਰ ਰੇਲਵੇ ਸਟੇਸ਼ਨ ਤੋਂ ਮੰਗਲਵਾਰ ਸ਼ਾਮ ਨੂੰ 1200 ਯਾਤਰੀਆਂ ਲਈ 'ਸ਼੍ਰਮਿਕ ਐਕਸਪ੍ਰੈਸ' ਹੋਵੇਗੀ ਰਵਾਨਾ
  13. ਗੁਰਦਾਸਪੁਰ ਵਿੱਚ 42 ਨਵੇਂ ਕੋਰੋਵਾਇਰਸ ਦੇ ਮਾਮਲੇ

    ਗੁਰਦਾਸਪੁਰ ਵਿੱਚ ਕੋਰੋਨਾਵਾਇਰਸ ਦੇ 42 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

    ਇਨ੍ਹਾਂ ਵਿੱਚੋਂ 39 ਸ਼ਰਧਾਲੂ ਹਨ ਜੋ ਕਿ ਨਾਂਦੇੜ ਸਾਹਿਬ ਤੋਂ ਪਰਤੇ ਹਨ।

    ਇਸ ਤਰ੍ਹਾਂ ਗੁਰਦਾਸਪੁਰ ਵਿੱਚ ਕੁੱਲ ਪੌਜ਼ਿਟਿਵ ਕੇਸਾਂ ਦੀ ਗਿਣਤੀ 77 ਹੋਈ।

  14. ਬਿਨਾਂ ਕਿਸੇ ਲੱਛਣ ਵਾਲਾ ਕੋਰੋਨਾ ਭਾਰਤ ਲਈ ਕਿੰਨਾ ਖ਼ਤਰਨਾਕ?

    ਕਈ ਥਾਵਾਂ 'ਤੇ ਕੋਵਿਡ-19 ਦੇ ਸੰਕ੍ਰਮਿਤ ਮਰੀਜ਼ ਮਿਲੇ ਹਨ, ਜਿਨ੍ਹਾਂ ਨੂੰ ਵੇਖਣ 'ਚ ਤਾਂ ਖੰਘ, ਬੁਖ਼ਾਰ ਜਾਂ ਕੋਈ ਹੋਰ ਰੁਗਾਣੂ ਲੱਛਣ ਨਹੀਂ ਸੀ ਪਰ ਜਦੋਂ ਉਨ੍ਹਾਂ ਦੇ ਟੈਸਟ ਕੀਤੇ ਗਏ ਤਾਂ ਉਹ ਪੌਜ਼ਿਟਿਵ ਨਿਕਲੇ।

    ਇਸ ਲਿਹਾਜ਼ ਨਾਲ ਭਾਰਤ 'ਚ ਬਿਨ੍ਹਾਂ ਲੱਛਣ ਵਾਲੇ ਸੰਕ੍ਰਮਿਤ ਮਾਮਲੇ ਡਾਕਟਰਾਂ ਲਈ ਇੱਕ ਨਵੀਂ ਸਿਰਦਰਦੀ ਬਣ ਗਏ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  15. 'ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਰੋਜ਼ਾਨਾ 2 ਲੱਖ ਮਾਮਲੇ ਵਧਣ ਦਾ ਖਦਸ਼ਾ'

    ਨਿਊਯਾਰਕ ਟਾਈਮਜ਼ ਮੁਤਾਬਕ ਟਰੰਪ ਪ੍ਰਸ਼ਾਸਨ ਗੁਪਤ ਤੌਰ 'ਤੇ ਅੰਦਾਜ਼ਾ ਲਾ ਰਿਹਾ ਹੈ ਕਿ ਆਉਣ ਵਾਲੇ ਕੁੱਝ ਹਫ਼ਤਿਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਅਤੇ ਮੌਤਾਂ ਵੱਧ ਸਕਦੀਆਂ ਹਨ।

    ਨਿਊਯਾਰਕ ਟਾਈਮਜ਼ ਨੂੰ ਮਿਲੇ ਇੱਕ ਅੰਦਰੂਨੀ ਦਸਤਾਵੇਜ਼ ਮੁਤਾਬਕ ਇੱਕ ਜੂਨ ਨੂੰ ਰੋਜ਼ਾਨਾ ਮੌਤਾਂ ਦਾ ਅੰਕੜਾ 3000 ਹੋ ਜਾਏਗਾ।

    ਮੌਜੂਦਾ ਮੌਤਾਂ ਦੇ ਅੰਕੜੇ ਨਾਲੋਂ ਇਹ 70 ਫੀਸਦ ਵੱਧ ਹੈ।

    ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਕਿਆਸ ਲਾ ਰਹੀ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਰੋਜ਼ਾਨਾ 2 ਲੱਖ ਨਵੇਂ ਮਾਮਲੇ ਆ ਸਕਦੇ ਹਨ ਜੋ ਕਿ ਮੌਜੂਦਾ 25,000 ਰੋਜ਼ਾਨਾ ਮਾਮਲਿਆਂ ਨਾਲੋਂ ਕਾਫੀ ਵੱਧ ਹੈ।

    ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲਿਯੂਏਸ਼ਨ ਮੁਤਾਬਕ ਅਗਸਤ ਦੀ ਸ਼ੁਰੂਆਤ ਤੱਕ ਅਮਰੀਕਾ ਵਿੱਚ ਲਗਭਗ 1,35,000 ਮੌਤਾਂ ਹੋਣਗੀਆਂ।

    17 ਅਪ੍ਰੈਲ ਨੂੰ ਜੋ ਕਿਆਸ ਲਾਏ ਗਏ ਸਨ ਉਸ ਤੋਂ ਦੁੱਗਣੀਆਂ। ਉਸ ਵੇਲੇ ਅਗਸਤ ਤੱਕ 60,308 ਮੌਤਾਂ ਦਾ ਖਦਸ਼ਾ ਸੀ।

  16. ਕੋਰੋਨਾਵਾਇਰਸ: ਗ਼ਲਤ ਜਾਣਕਾਰੀ ਫੈਲਾਉਣ ਵਾਲੇ 7 ਤਰ੍ਹਾਂ ਦੇ ਲੋਕ

    ਕੋਰੋਨਾਵਾਇਰਸ ਨਾਲ ਜੁੜੀਆਂ ਅਫ਼ਵਾਹਾਂ, ਝੂਠੀਆਂ ਖ਼ਬਰਾਂ ਤੇ ਅੰਦਾਜ਼ਿਆਂ ਨਾਲ ਸੋਸ਼ਲ ਮੀਡੀਆ ਭਰਿਆ ਹੋਇਆ ਹੈ।

    ਪਰ ਇਹ ਅਫ਼ਵਾਹਾਂ ਸ਼ੁਰੂ ਕੌਣ ਕਰਦਾ ਹੈ ਤੇ ਇਨ੍ਹਾਂ ਨੂੰ ਫੈਲਾਉਂਦਾ ਕੌਣ ਹੈ?

    ਇਸ ਮਹਾਂਮਾਰੀ ਦੌਰਾਨ ਅਸੀਂ ਕਈ ਝੂਠੀ ਜਾਣਕਾਰੀ ਫੈਲਾਉਣ ਵਾਲੀਆਂ ਖ਼ਬਰਾਂ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ।

    ਇਸ ਨਾਲ ਸਾਨੂੰ ਇਹ ਪਤਾ ਲੱਗਿਆ ਕਿ ਗ਼ਲਤ ਜਾਣਕਾਰੀ ਕੌਣ ਫੈਲਾ ਰਿਹਾ ਹੈ ਤੇ ਕਿਉਂ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  17. ਦਿੱਲੀ ਸਰਕਾਰ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ

    ਦਿੱਲੀ ਸਰਕਾਰ ਨੇ ਪੈਟਰੋਲ 'ਤੇ ਲਾਏ ਜਾਣ ਵਾਲੇ ਟੈਕਸ ਨੂੰ 27 ਫ਼ੀਸਦ ਤੋਂ ਵਧਾ ਕੇ 30 ਫ਼ੀਸਦ ਕਰ ਦਿੱਤਾ ਹੈ।

    ਇਸ ਦੇ ਨਾਲ ਹੀ ਡੀਜ਼ਲ 'ਤੇ ਟੈਕਸ 16.75 ਫੀਸਦ ਤੋਂ ਵਧਾ ਕੇ 30 ਫੀਸਦ ਕਰ ਦਿੱਤਾ ਗਿਆ ਹੈ।

    ਇਸ ਕਾਰਨ ਸੂਬੇ ਵਿੱਚ ਪੈਟਰੋਲ ਦੀ ਕੀਮਤ ਵਿੱਚ 1.67 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 7.10 ਰੁਪਏ ਦਾ ਵਾਧਾ ਹੋਇਆ ਹੈ।

  18. ਆਸਟਰੇਲੀਆ ਨੇ ਅਮਰੀਕੀ ਲੈਬ ਥਿਊਰੀ ਦੇ ਸਮਰਥਨ ਤੋਂ ਇਨਕਾਰ ਕੀਤਾ

    ਅਮਰੀਕਾ ਦੇ ਨਾਲ-ਨਾਲ ਆਸਟਰੇਲੀਆ ਵੀ ਕੋਰੋਨਾਵਾਇਰਸ ਦੇ ਚੀਨ ਵਿੱਚ ਪੈਦਾ ਹੋਣ ਅਤੇ ਫੈਲਣ ਦੀ ਜਾਂਚ ਦੀ ਮੰਗ ਕਰਦਾ ਰਿਹਾ ਹੈ।

    ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ ਅਮਰੀਕਾ ਨਾਲ ਕਰੀਬੀ ਕੰਮ ਕਰ ਰਿਹਾ ਹੈ ਪਰ ਲੈਬ ਥਿਊਰੀ ਦੀ ਹਮਾਇਤ ਨਹੀਂ ਕਰਦਾ।

    "ਅਸੀਂ ਇਨ੍ਹਾਂ ਪ੍ਰਬੰਧਾਂ ਨੂੰ ਰੱਦ ਨਹੀਂ ਕਰ ਸਕਦੇ ਪਰ ਇਸ ਦੀ ਸ਼ੁਰੂਆਤ ਦੀ ਸਭ ਤੋਂ ਵੱਧ ਸੰਭਾਵਨਾ ਜੰਗਲੀ ਜੀਵਾਂ ਦਾ ਬਜ਼ਾਰ ਹੈ।"

    ਉਨ੍ਹਾਂ ਨੇ ਕਿਹਾ, "ਪਰ ਜੋ ਅਸਲ ਵਿੱਚ ਅਹਿਮ ਹੈ, ਉਹ ਹੈ ਇੱਕ ਸਹੀ ਰਿਵੀਊ ਜੋ ਇਨ੍ਹਾਂ ਚੀਜ਼ਾਂ ਦੇ ਸਰੋਤਾਂ ਦੀ ਖੋਜ ਕਰਦਾ ਹੈ।"

  19. ਨਿਊਜ਼ੀਲੈਂਡ ਵਿੱਚ 'ਲੰਮੇ ਸਮੇਂ ਤੱਕ' ਬਾਰਡਰ ਨਹੀਂ ਖੋਲ੍ਹੇ ਜਾਣਗੇ

    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਕਿਹਾ ਹੈ ਕਿ ਦੇਸ ਦੇ ਬਾਰਡਰ ਬਾਕੀ ਦੁਨੀਆਂ ਲਈ ਲੰਮੇ ਸਮੇਂ ਲਈ ਖੋਲ੍ਹੇ ਨਹੀਂ ਜਾਣਗੇ।

    ਜੈਸਿੰਡਾ ਆਡਰਨ ਨੇ ਵੀਡੀਓ ਲਿੰਕ ਰਾਹੀਂ ਆਸਟਰੇਲੀਆ ਦੀ ਕੈਬਨਿਟ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਬਾਅਦ ਇਹ ਕਿਹਾ ਹੈ।

    ਬੈਠਕ ਵਿੱਚ ਇੱਕ ਸੰਭਾਵੀ "ਟ੍ਰਾਂਸ-ਟੈਸਮੈਨ ਬਬਲ" ਬਾਰੇ ਚਰਚਾ ਹੋਈ ਜਿੱਥੇ ਲੋਕ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਬਿਨਾਂ ਕੁਆਰੰਟੀਨ ਦੇ ਜਾ ਸਕਦੇ ਹਨ।

    ਪਰ ਉਨ੍ਹਾਂ ਨੇ ਕਿਹਾ ਕਿ ਯਾਤਰਾ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ।

    ਆਸਟਰੇਲੀਆ ਅਤੇ ਨਿਊਜ਼ੀਲੈਂਡ ਦੋਹਾਂ ਦੇਸਾਂ ਨੇ ਹੀ ਲਗਭਗ ਸਾਰੇ ਵਿਦੇਸ਼ੀਆਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ।

  20. ਅਮਰੀਕਾ ਤੇ ਬ੍ਰਾਜ਼ੀਲ ਦੇ ਆਗੂ ਰੋਜ਼ ਹਾਸੋ-ਹੀਣੀ ਗੱਲ ਕਰਦੇ ਹਨ: ਅਭਿਜੀਤ ਬੈਨਰਜੀ

    ਭਾਰਤ ਤੋਂ ਇਲਾਵਾ ਹੋਰਨਾਂ ਦੇਸਾਂ ਵਿੱਚ ਕੋਰੋਨਾਵਾਇਰਸ ਦੇ ਹਾਲਾਤ ਬਾਰੇ ਵੀ ਅਭਿਜੀਤ ਬੈਨਰਜੀ ਨੇ ਗੱਲਬਾਤ ਕੀਤੀ।

    • ਮੈਂ ਇਟਲੀ ਤੇ ਫਰਾਂਸ ਵਰਗੇ ਦੇਸਾਂ ਲਈ ਫਿਕਰਮੰਦ ਹਾਂ।
    • ਇਟਲੀ ਵਿੱਚ ਲੰਮੇ ਸਮੇਂ ਤੱਕ ਯੋਗ ਸ਼ਾਸਨ ਨਹੀਂ ਰਿਹਾ ਜਿਸ ਕਾਰਨ ਸਿਹਤ ਢਾਂਚਾ ਵਿਗੜਿਆ ਹੈ।
    • ਅਮਰੀਕਾ ਦਾ ਨੈਸ਼ਨਲਿਸਟ ਦਿਸ਼ਾ ਵਿੱਚ ਵੱਧਣਾ ਦੁਨੀਆਂ ਲਈ ਬੇਹਦ ਖਤਰਨਾਕ ਹੈ।
    • ਚੀਨ ਦਾ ਵਿਕਸਿਤ ਹੋਣਾ ਖ਼ਤਰਾ ਹੈ ਪਰ ਜੇ ਅਮਰੀਕਾ ਪ੍ਰਤੀਕਰਮ ਦਿੰਦਾ ਹੈ ਤਾਂ ਇਹ ਵਿਨਾਸ਼ਕਾਰੀ ਖ਼ਤਰਾ ਹੋਵੇਗਾ ਜੋ ਕਿ ਫਿਕਰ ਵਾਲੀ ਗੱਲ ਹੈ।
    • ਅਮਰੀਕਾ ਅਤੇ ਬ੍ਰਾਜ਼ੀਲ ਦੋ ਦੇਸ਼ ਹਨ ਜੋ ਕਿ ਗੜਬੜ ਕਰ ਰਹੇ ਹਨ। ਇਹ ਦੋ ਮਜ਼ਬੂਤ ਆਗੂ ਹਨ।
    • ਇਹ ਦਿਖਾਵਾ ਕਰਦੇ ਹਨ ਕਿ ਇਨ੍ਹਾਂ ਨੂੰ ਸਭ ਪਤਾ ਹੈ ਪਰ ਰੋਜ਼ ਜੋ ਕਹਿੰਦੇ ਹਨ ਉਹ ਹਾਸੋਹੀਣਾ ਹੁੰਦਾ ਹੈ।
    • ਜੇ ਕੋਈ 'ਮਜ਼ਬੂਤ ਵਿਅਕਤੀ' ਦੇ ਸਿਧਾਂਤ ਨੂੰ ਸਮਝਣਾ ਚਾਹੁੰਦਾ ਹੈ ਤਾਂ ਇਹ ਸਮਾਂ ਹੈ ਜਦੋਂ ਇਸ ਗਲਤਫਹਿਮੀ ਤੋਂ ਬਚਣਾ ਹੈ।