ਕੋਰੋਨਾਵਾਇਰਸ ਦੇ
ਇਲਾਜ ਵਿੱਚ ਰੈਮਡੇਸਿਵੀਰ ਦਵਾਈ ਦੇ
ਸ਼ੁਰੂਆਤੀ ਟਰਾਇਲ ਵਿੱਚ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।
ਇਹ ਦਵਾਈ ਇਬੋਲਾ ਦੇ ਮਰੀਜ਼ਾਂ ਵਿੱਚ
ਵਰਤੀ ਜਾ ਚੁੱਕੀ ਹੈ।
ਟਰਾਇਲ ਡਾਟਾ ਅਨੁਸਾਰ, ਦੁਨੀਆਂ ਦੇ 75 ਫੀਸਦ ਹਸਪਤਾਲਾਂ ਵਿੱਚ ਇੱਕ ਹਜ਼ਾਰ
ਗੰਭੀਰ ਰੂਪ ਨਾਲ ਕੋਰੋਨਾ ਤੋਂ ਪੀੜਤ ਲੋਕਾਂ ਨੂੰ ਇਹ ਦਵਾਈ ਦਿੱਤੀ ਗਈ ਅਤੇ ਪਲੈਸੀਬੋ ਦਵਾਈ ਦੀ
ਤੁਲਨਾ ਵਿੱਚ ਇਨ੍ਹਾਂ ਵਿੱਚੋਂ 31 ਫੀਸਦ ਲੋਕ ਜ਼ਿਆਦਾ ਠੀਕ ਹੋ ਗਏ ਹਨ।
ਰੈਮਡੇਸਿਵੀਅਰ 15 ਦੀ ਥਾਂ 11 ਦਿਨਾਂ ਦਾ ਸਮਾਂ ਲੈ ਰਹੀ ਹੈ।
ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਕਿ ਇਹ ਦਵਾਈ ਅਸਰਦਾਰ ਹੋ
ਸਕਦੀ ਹੈ। ਰੈਮਡੇਸਿਵੀਅਰ ਜਿਨ੍ਹਾਂ ਨੂੰ ਦਿੱਤੀ ਗਈ ਉਨ੍ਹਾਂ ਵਿੱਚੋਂ 8 ਫੀਸਦ ਲੋਕ ਬਚਾਏ ਨਹੀਂ
ਜਾ ਸਕੇ, ਜਦੋਂਕਿ ਪਲੈਸੀਬੋ ਵਿੱਚ ਇਹ ਅੰਕੜਾ 11 ਫੀਸਦ ਹੈ।
ਰੈਮਡੇਸਿਵੀਅਰ
ਅਮਰੀਕੀ ਕੰਪਨੀ ਗਿਲਿਅਡ ਬਣਾ ਰਹੀ ਹੈ। ਹਾਲਾਂਕਿ ਇਸ ਦੀ ਪੁਸ਼ਟੀ ਲਈ ਹੋਰ ਡਾਟਾ ਦੀ ਜ਼ਰੂਰਤ ਹੈ।
ਵਿਗਿਆਨੀ ਮੰਨਦੇ
ਹਨ ਕਿ ਇਹ ਉਨ੍ਹਾਂ ਲਈ ਕਾਰਗਰ ਸਿੱਧ ਹੋ ਸਕਦੀ ਹੈ ਜੋ ਗੰਭੀਰ ਰੂਪ ਵਿੱਚ ਬਿਮਾਰ ਹਨ। ਦੁਨੀਆਂ ਭਰ
ਦੇ ਹਸਪਤਾਲਾਂ ਵਿੱਚ ਟਰਾਇਲ ਚੱਲ ਰਿਹਾ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਚੀਨ ਵਿੱਚ ਇਹ ਟਰਾਇਲ ਵਿੱਚ ਫੇਲ੍ਹ
ਹੋ ਗਈ ਸੀ।
ਪਰ ਉਦੋਂ ਕਿਹਾ ਗਿਆ ਸੀ ਕਿ ਇਹ ਟਰਾਇਲ ਬਹੁਤ ਹੀ ਸ਼ੁਰੂਆਤੀ ਅਤੇ ਛੋਟਾ ਸੀ।
ਨਵਾਂ ਟਰਾਇਲ
ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇਨਫੈਕਸ਼ਨ ਡਿਜ਼ੀਜ਼ ਅਧੀਨ ਕੀਤਾ ਗਿਆ ਹੈ। ਇਹ
ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਅਧੀਨ ਆਉਂਦਾ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਰੈਮਡੇਸਿਵੀਰ ਦਵਾਈ ਇਬੋਲਾ ਦੇ ਮਰੀਜ਼ਾਂ ਵਿੱਚ ਵਰਤੀ ਜਾ ਚੁੱਕੀ ਹੈ