ਮੱਧ ਮਈ ਤੋਂ ਏਅਰ ਇੰਡੀਆ ਦੀਆਂ ਕੁੱਝ ਉਡਾਣਾਂ ਦੀ ਸੰਭਾਵਨਾ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਏਅਰ ਇੰਡੀਆ ਮੱਧ-ਮੱਈ ਵਿੱਚ ਕੁੱਝ ਉਡਾਣਾਂ ਦੀ ਮੁੜ ਸ਼ੁਰੂਆਤ ਕਰ ਸਕਦਾ ਹੈ।
You’re viewing a text-only version of this website that uses less data. View the main version of the website including all images and videos.
ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 33 ਹਜ਼ਾਰ ਪਾਰ ਕਰ ਚੁੱਕੇ ਹਨ ਤੇ 1074 ਮੌਤਾਂ ਹੋਈਆਂ ਹਨ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਏਅਰ ਇੰਡੀਆ ਮੱਧ-ਮੱਈ ਵਿੱਚ ਕੁੱਝ ਉਡਾਣਾਂ ਦੀ ਮੁੜ ਸ਼ੁਰੂਆਤ ਕਰ ਸਕਦਾ ਹੈ।
ਕੋਰੋਨਾਵਾਇਰਸ ਤੋਂ ਕਿਸ ਉਮਰ ਦੇ ਲੋਕਾਂ ਨੂੰ ਕਿੰਨਾ ਖ਼ਤਰਾ ਹੈ ਤੇ ਨੌਜਵਾਨਾਂ ਨੂੰ ਵੀ ਇਸ ਤੋਂ ਬਚਣ ਦੀ ਖਾਸ ਲੋੜ ਕਿਉਂ ਹੈ।
ਇਸ ਮੁੱਢਲੇ ਸਵਾਲ ਬਾਰੇ ਹਰ ਜਾਣਕਾਰੀ, ਇਸ ਵੀਡੀਓ ਵਿੱਚ ਦੇਣ ਦੀ ਕੋਸ਼ਿਸ਼ ਹੈ।
ਭਾਰਤ ਤੋਂ ਬਾਹਰ ਫਸੇ ਹੋਏ ਪੰਜਾਬੀ ਜੋ ਪੰਜਾਬ ਪਰਤਣਾ ਚਾਹੁੰਦੇ ਹਨ, ਪੰਜਾਬ ਸਰਕਾਰ ਨੇ ਉਨ੍ਹਾਂ ਲਈ ਇੱਕ ਆਨਲਾਈਨ ਫਾਰਮ ਜਾਰੀ ਕੀਤਾ ਹੈ।
http://covidhelp.punjab.gov.in ਲਿੰਕ 'ਤੇ ਕਲਿੱਕ ਕਰਕੇ ਫਾਰਮ ਭਰ ਸਕਦੇ ਹਨ।
ਜੋ ਲੋਕ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਚੁੱਕੇ ਹਨ, ਉਨ੍ਹਾਂ ਨੂੰ ਇਹ ਫਾਰਮ ਭਰਨ ਦੀ ਲੋੜ ਨਹੀਂ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਧੁੱਪ ਵਿੱਚ ਜਾਂ ਫਿਰ 25 ਡਿਗਰੀ ਸੈਲਸੀਅਸ ਤਾਪਮਾਨ ਨਾਲ ਕੋਰੋਨਾਵਾਇਰਸ ਖ਼ਤਮ ਨਹੀਂ ਹੁੰਦਾ।
ਹਾਲਾਂਕਿ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਕਈ ਦਾਅਵੇ ਕੀਤੇ ਜਾ ਰਹੇ ਹਨ। WHO ਮੁਤਾਬਕ ਇਹ ਸੱਚ ਨਹੀਂ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਰੌਇਟਰਜ਼ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਮਹਾਂਮਾਰੀ ਨਾਲ ਚੀਨ ਦਾ ਨਜਿੱਠਣ ਦਾ ਤਰੀਕਾ ਇਸ ਗੱਲ ਦਾ ਸਬੂਤ ਹੈ ਕਿ ਬੀਜਿੰਗ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ “ਮੇਰੇ ਹਾਰਨ ਲਈ ਕੁਝ ਵੀ ਕਰ ਸਕਦਾ ਹੈ।”
ਉਹ ਪਹਿਲਾਂ ਹੀ ਚੀਨ ’ਤੇ ਇਸ ਮਹਾਂਮਾਰੀ ਨਾਲ ਗਲਤ ਤਰੀਕੇ ਨਾਲ ਨਜਿੱਠਣ ਅਤੇ ਦੁਨੀਆਂ ਨੂੰ ਜਲਦੀ ਚੇਤਾਵਨੀ ਦੇਣ ਵਿੱਚ ਅਸਫ਼ਲ ਰਹਿਣ ਦੇ ਇਲਜ਼ਾਮ ਲਾ ਚੁੱਕੇ ਹਨ।
ਟਰੰਪ ਨੇ ਕਿਹਾ ਕਿ ਬੀਜਿੰਗ ਲਈ ਮੁਸ਼ਕਿਲ ਦੇ ਵੱਖੋ-ਵੱਖਰੇ ਬਦਲ ਸਨ।
ਟਰੰਪ ਨੇ ਕਿਹਾ, "ਮੈਂ ਬਹੁਤ ਕੁਝ ਕਰ ਸਕਦਾ ਹਾਂ।"
ਉਨ੍ਹਾਂ ਨੇ ਕਿਹਾ, ਕਿ ਉਹ ਸੋਚਦੇ ਹਨ ਕਿ ਬੀਜਿੰਗ ਚਾਹੁੰਦਾ ਹੈ ਕਿ ਉਨ੍ਹਾਂ ਦਾ ਡੈਮੋਕਰੇਟਿਕ ਵਿਰੋਧੀ ਜੋ ਬਿਡਨ ਰਾਸ਼ਟਰਪਤੀ ਬਣੇ ਕਿਉਂਕਿ ਟਰੰਪ ਨੇ ਚੀਨ ਖ਼ਿਲਾਫ਼ ਜੰਗ ਛੇੜੀ।ਟਰੰਪ ਨੇ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਆਪਣੀ ਟਰੇਡਮਾਰਕ ਮੁਹਿੰਮ ਨੂੰ ਦੁਬਾਰਾ ਸ਼ੁਰੂ ਕਰਨਗੇ।
ਮੁਹਾਲੀ ਵਿੱਚ ਕੋਰੋਨਾਵਾਇਰਸ ਦੇ 11 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਨ੍ਹਾਂ ਵਿੱਚੋਂ 10 ਨੰਦੇੜ ਸਾਹਿਬ ਤੋਂ ਪਰਤੇ ਹਨ ਜਦੋਂਕਿ ਇੱਕ ਪੀਜੀਆਈ ਦਾ ਮੁਲਾਜ਼ਮ ਹੈ ਜੋ ਮੁਲਾਂਪੁਰ ਦਾ ਰਹਿਣ ਵਾਲਾ ਹੈ।
ਇਸ ਤਰ੍ਹਾਂ ਮੁਹਾਲੀ ਵਿੱਚ ਕੁੱਲ 84 ਮਾਮਲੇ ਹੋ ਗਏ ਹਨ। 30 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਅਤੇ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 33,050 ਹੋਈ।
ਸਿਹਤ ਮੰਤਰਾਲੇ ਮੁਤਾਬਕ 1074 ਮੌਤਾਂ ਹੋ ਚੁੱਕੀਆਂ ਹਨ ਜਦੋਂਕਿ 8324 ਠੀਕ ਹੋ ਚੁੱਕੇ ਹਨ।
ਇੱਕ ਦਿਨ ਵਿੱਚ 1718 ਕੋਰੋਨਾਵਾਇਰਸ ਦੇ ਨਵੇਂ ਮਾਮਲੇ ਆਏ ਹਨ ਜਦੋਂਕਿ 67 ਮੌਤਾਂ ਹੋਈਆਂ ਹਨ।
ਕਈ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਤੇ ਉਨ੍ਹਾਂ ਦੇ ਟੈਸਟ ਸਹੀ ਆਏ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਟੈਸਟ ਮੁੜ ਤੋਂ ਪੌਜ਼ਿਟਿਵ ਆਏ।
ਕੋਰੋਨਾਵਾਇਰਸ ਕਰਕੇ ਲੋਕਾਂ ਦੇ ਇਮਿਊਨ ਸਿਸਟਮ 'ਤੇ ਫ਼ਰਕ ਪੈਂਦਾ ਹੈ। ਪਰ ਇਹ ਕੋਵਿਡ-19 ਵਾਇਰਸ ਕਿਵੇਂ ਅਸਰ ਪਾਉਂਦਾ ਹੈ?
ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਦੇ ਇਲਾਜ ਵਿੱਚ ਰੈਮਡੇਸਿਵੀਰ ਦਵਾਈ ਦੇ ਸ਼ੁਰੂਆਤੀ ਟਰਾਇਲ ਵਿੱਚ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।
ਇਹ ਦਵਾਈ ਇਬੋਲਾ ਦੇ ਮਰੀਜ਼ਾਂ ਵਿੱਚ ਵਰਤੀ ਜਾ ਚੁੱਕੀ ਹੈ।
ਟਰਾਇਲ ਡਾਟਾ ਅਨੁਸਾਰ, ਦੁਨੀਆਂ ਦੇ 75 ਫੀਸਦ ਹਸਪਤਾਲਾਂ ਵਿੱਚ ਇੱਕ ਹਜ਼ਾਰ ਗੰਭੀਰ ਰੂਪ ਨਾਲ ਕੋਰੋਨਾ ਤੋਂ ਪੀੜਤ ਲੋਕਾਂ ਨੂੰ ਇਹ ਦਵਾਈ ਦਿੱਤੀ ਗਈ ਅਤੇ ਪਲੈਸੀਬੋ ਦਵਾਈ ਦੀ ਤੁਲਨਾ ਵਿੱਚ ਇਨ੍ਹਾਂ ਵਿੱਚੋਂ 31 ਫੀਸਦ ਲੋਕ ਜ਼ਿਆਦਾ ਠੀਕ ਹੋ ਗਏ ਹਨ।
ਰੈਮਡੇਸਿਵੀਅਰ 15 ਦੀ ਥਾਂ 11 ਦਿਨਾਂ ਦਾ ਸਮਾਂ ਲੈ ਰਹੀ ਹੈ।
ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਕਿ ਇਹ ਦਵਾਈ ਅਸਰਦਾਰ ਹੋ ਸਕਦੀ ਹੈ। ਰੈਮਡੇਸਿਵੀਅਰ ਜਿਨ੍ਹਾਂ ਨੂੰ ਦਿੱਤੀ ਗਈ ਉਨ੍ਹਾਂ ਵਿੱਚੋਂ 8 ਫੀਸਦ ਲੋਕ ਬਚਾਏ ਨਹੀਂ ਜਾ ਸਕੇ, ਜਦੋਂਕਿ ਪਲੈਸੀਬੋ ਵਿੱਚ ਇਹ ਅੰਕੜਾ 11 ਫੀਸਦ ਹੈ।
ਰੈਮਡੇਸਿਵੀਅਰ ਅਮਰੀਕੀ ਕੰਪਨੀ ਗਿਲਿਅਡ ਬਣਾ ਰਹੀ ਹੈ। ਹਾਲਾਂਕਿ ਇਸ ਦੀ ਪੁਸ਼ਟੀ ਲਈ ਹੋਰ ਡਾਟਾ ਦੀ ਜ਼ਰੂਰਤ ਹੈ।
ਵਿਗਿਆਨੀ ਮੰਨਦੇ ਹਨ ਕਿ ਇਹ ਉਨ੍ਹਾਂ ਲਈ ਕਾਰਗਰ ਸਿੱਧ ਹੋ ਸਕਦੀ ਹੈ ਜੋ ਗੰਭੀਰ ਰੂਪ ਵਿੱਚ ਬਿਮਾਰ ਹਨ। ਦੁਨੀਆਂ ਭਰ ਦੇ ਹਸਪਤਾਲਾਂ ਵਿੱਚ ਟਰਾਇਲ ਚੱਲ ਰਿਹਾ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਚੀਨ ਵਿੱਚ ਇਹ ਟਰਾਇਲ ਵਿੱਚ ਫੇਲ੍ਹ ਹੋ ਗਈ ਸੀ।
ਪਰ ਉਦੋਂ ਕਿਹਾ ਗਿਆ ਸੀ ਕਿ ਇਹ ਟਰਾਇਲ ਬਹੁਤ ਹੀ ਸ਼ੁਰੂਆਤੀ ਅਤੇ ਛੋਟਾ ਸੀ।
ਨਵਾਂ ਟਰਾਇਲ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇਨਫੈਕਸ਼ਨ ਡਿਜ਼ੀਜ਼ ਅਧੀਨ ਕੀਤਾ ਗਿਆ ਹੈ। ਇਹ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਅਧੀਨ ਆਉਂਦਾ ਹੈ।
ਮਸ਼ਹੂਰ ਹਾਲੀਵੁੱਡ ਅਦਾਕਾਰ ਟੌਮ ਹੈਂਕਸ ਨੇ ਕੋਰੋਨਾਵਾਇਰਸ ਰਿਸਰਚ ਲਈ ਆਪਣਾ ਪਲਾਜ਼ਮਾ ਦਾਨ ਕੀਤਾ ਹੈ।
ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਟਵਿੱਟਰ 'ਤੇ ਪੋਸਟ ਕੀਤੀਆਂ ਅਤੇ ਲਿਖਿਆ, "ਇਹ ਇੰਨਾ ਸੌਖਾ ਹੈ ਜਿਵੇਂ ਝਪਕੀ ਲੈਣਾ।"
ਪਿਛਲੇ ਮਹੀਨੇ ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਦੇ ਕੋਵਿਡ -19 ਲਾਗ ਦਾ ਸ਼ਿਕਾਰ ਹੋਣ ਦੀ ਖ਼ਬਰ ਮਿਲੀ ਸੀ। ਫਿਲਹਾਲ ਦੋਵੇਂ ਠੀਕ ਹੋ ਗਏ ਹਨ।
ਪਿਛਲੇ ਹਫ਼ਤੇ ਟੌਮ ਹੈਂਕਸ ਨੇ ਕੋਰੋਨਾ ਨਾਮ ਦੇ ਇੱਕ ਮੁੰਡੇ ਨੂੰ ਚਿੱਠੀ ਲਿਖੀ ਸੀ ਜਿਸ ਨੂੰ ਉਸ ਦੇ ਨਾਮ ਕਾਰਨ ਛੇੜਿਆ ਜਾਂਦਾ ਸੀ।
ਜੌਹਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਇਹ ਹਨ ਕੋਰੋਨਾਵਾਇਰਸ ਕਾਰਨ ਇਨਫੈਕਸ਼ਨ ਦੇ ਟੌਪ-10 ਦੇਸ:
ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤਿਨ ਨੇ ਰੂਸ ਵਿੱਚ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ’ਤੇ ਪਾਬੰਦੀ ਵਧਾ ਦਿੱਤੀ ਹੈ।
ਇਹ ਪਾਬੰਦੀ ਸ਼ੁੱਕਰਵਾਰ ਨੂੰ ਖ਼ਤਮ ਹੋਣੀ ਸੀ ਪਰ ਹੁਣ ਇਸ ਨੂੰ ਕੋਵਿਡ -19 ਦੀ ਲਾਗ ਖ਼ਤਮ ਹੋਣ ਤੱਕ ਵਧਾ ਦਿੱਤਾ ਗਿਆ ਹੈ।
ਮਿਸ਼ੁਸਤਿਨ ਨੇ ਕਿਹਾ ਕਿ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਜਾਵੇਗੀ। ਉਦਾਹਰਣ ਵਜੋਂ, ਵਿਦੇਸ਼ੀ ਜੋ ਸਿਹਤ ਸੰਭਾਲ ਵਿੱਚ ਸਹਾਇਤਾ ਲਈ ਆਉਣਗੇ ਉਨ੍ਹਾਂ ਨੂੰ ਇਸ ਮਨਾਹੀ ਤੋਂ ਛੋਟ ਦਿੱਤੀ ਜਾਏਗੀ।
ਲੌਕਡਾਊਨ ਕਾਰਨ ਸਾਲ ਦੀ ਪਹਿਲੀ ਤਿਮਾਹੀ ਵਿੱਚ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਵਿੱਚ ਅਮਰੀਕੀ ਆਰਥਚਾਰੇ ਵਿੱਚ ਸਭ ਤੋਂ ਵੱਧ ਗਿਰਾਵਟ ਦੇਖੀ ਗਈ ਹੈ।
ਬੁੱਧਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ ਦੁਨੀਆਂ ਦੀ ਸਭ ਤੋਂ ਵੱਡੀ ਆਰਥਿਕਤਾ 4.8% ਦੀ ਸਾਲਾਨਾ ਦਰ ਨਾਲ ਡਿੱਗੀ ਹੈ।
ਸਾਲ 2014 ਤੋਂ ਬਾਅਦ ਇਹ ਪਹਿਲੀ ਵਾਰੀ ਇੰਨੀ ਹੇਠਾਂ ਆਈ ਹੈ।
ਅਮਰੀਕਾ ਦੇ ਕੇਂਦਰੀ ਬੈਂਕ ਦੇ ਨੀਤੀ ਨਿਰਮਾਤਾਵਾਂ ਨੇ ਕਿਹਾ, "ਮਹਾਂਮਾਰੀ ਪੂਰੀ ਦੁਨੀਆਂ ਵਿੱਚ ਮਨੁੱਖੀ ਅਤੇ ਆਰਥਿਕ ਤੰਗੀ ਦਾ ਕਾਰਨ ਬਣ ਰਹੀ ਹੈ।"
ਸਤਿ ਸ੍ਰੀ ਅਕਾਲ, ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ। ਆਓ ਜਾਣਦੇ ਹਾਂ ਹੁਣ ਤੱਕ ਕੀ ਹੋਇਆ:
29 ਅਪ੍ਰੈਲ ਦੀ ਹਰ ਅਪਡੇਟ ਲਈ ਇਸ ਲਿੰਕ 'ਤੇ ਕਲਿੱਕ ਕਰੋ।