You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਪੰਜਾਬ ’ਚ ਇੱਕੋ ਦਿਨ ਵਿੱਚ 105 ਨਵੇਂ ਮਾਮਲੇ ਆਏ, ਅਕਾਲ ਤਖ਼ਤ ਦੇ ਜਥੇਦਾਰ ਨੇ ਕੈਪਟਨ ਅਮਰਿੰਦਰ ਨੂੰ ਪੁੱਛੇ ਕੁਝ ਸਵਾਲ

ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 33 ਹਜ਼ਾਰ ਪਾਰ ਕਰ ਚੁੱਕੇ ਹਨ ਤੇ 1074 ਮੌਤਾਂ ਹੋਈਆਂ ਹਨ।

ਲਾਈਵ ਕਵਰੇਜ

  1. ਦੁਨੀਆਂ ਦੇ 10 ਮੁਲਕ ਜਿੱਥੇ ਸਭ ਤੋਂ ਵੱਧ ਮੌਤਾਂਂ ਹੋਈਆਂ

    ਜਾਨ ਹੌਪਕਿਨ ਯੂਨੀਵਰਸਿਟੀ ਦੇ ਡਾਟਾ ਵਿਭਾਗ ਮੁਤਾਬਕ ਉਨ੍ਹਾਂ 10 ਦੇਸਾਂ ਦੀ ਸੂਚੀ ਇਸ ਤਰ੍ਹਾਂ ਹੈ ਜਿੱਥੇ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

    1.ਅਮਰੀਕਾ- ਹੁਣ ਤੱਕ 61000 ਮੌਤਾਂ

    2.ਇਟਲੀ –ਹੁਣ ਤੱਕ 27682 ਮੌਤਾਂ

    3.ਬ੍ਰਿਟੇਨ –ਹੁਣ ਤੱਕ 26166 ਮੌਤਾਂ (ਸਰਕਾਰੀ ਅੰਕੜਾ 26097 ਮੌਤਾਂ)

    4.ਸਪੇਨ – ਹੁਣ ਤੱਕ 24275 ਮੌਤਾਂ

    5.ਫ਼ਰਾਂਸ – ਹੁਣ ਤੱਕ 24121 ਮੌਤਾਂ

    6.ਬੈਲਜੀਅਮ- ਹੁਣ ਤੱਕ 7501 ਮੌਤਾਂ

    7.ਜਰਮਨੀ- ਹੁਣ ਤੱਕ 6467 ਮੌਤਾਂ

    8.ਇਰਾਨ –ਹੁਣ ਤੱਕ- 5957 ਮੌਤਾਂ

    9.ਨੀਦਰਲੈਂਡ- ਹੁਣ ਤੱਕ 4727 ਮੌਤਾਂ

    10.ਚੀਨ- ਹੁਣ ਤੱਕ 4637 ਮੌਤਾਂ

  2. ਭਾਰਤ 'ਚ ਕੇਸ ਦੁੱਗਣੇ ਹੋਣ ਦਾ ਪੀਰੀਅਡ 11 ਦਿਨ ਹੋਇਆ

    ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਵਾਲ ਮੁਤਾਬਕ ਮੁਲਕ ਵਿਚ ਪੌਜ਼ਿਵਿਟ ਕੇਸਾਂ ਦੀ ਗਿਣਤੀ 33050 ਹੋ ਗਈ ਹੈ।

    ਪਿਛਲੇ 24 ਘੰਟਿਆਂ ਦੌਰਾਨਨਨ 1718 ਨਵੇਂ ਮਾਮਲੇ ਸਾਹਮਣੇ ਆਏ ਹਨ।

    ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਕੇ 25.19 ਫੀਸਦ ਹੋ ਗਈ ਹੈ।

    ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦਾ ਪੀਰੀਅਡ 11 ਦਿਨ ਹੋ ਗਿਆ ਹੈ।

    ਗ੍ਰਹਿ ਮੰਤਰਾਲੇ ਦੀ ਤਰਜਮਾਨ ਨੇ ਕਿਹਾ ਕਿ ਅੰਤਰ ਸੂਬਾਈ ਆਵਾਜਾਈ ਲਈ ਵਿਅਕਤੀਆਂ ਨੂੰ ਲਿਜਾਉਣ ਲਈ ਅਜੇ ਬੱਸਾਂ ਦੀ ਵਰਤੋਂ ਦੀ ਹੀ ਆਗਿਆ ਦਿੱਤੀ ਗਈ ਹੈ।

  3. ਕੋਰੋਨਾਵਾਇਰਸ ਨੂੰ ਮਾਤ ਦੇਣ ਦਾ ਜਜ਼ਬਾ ਹੈ, ਫਰਾਂਸ ਦੇ ਸਭ ਤੋਂ ਬਜ਼ੁਰਗ ਡਾਕਟਰ ਦਾ

  4. ਨਾਦੇੜ ਤੋਂ ਆਏ 40 ਸ਼ਰਧਾਲੂ ਕੋਰੋਨਾ ਪੌਜ਼ਿਟਿਵ ਪਾਏ

    ਨਾਦੇੜ ਸਾਹਿਬ ਤੋ ਪੰਜਾਬ ਪਰਤੇ ਸ਼ਰਧਾਲੂਆਂ ਵਿਚੋਂ 40 ਕੋਰੋਨਾ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ।

    ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਵਿਚ ਹੁਣ ਤੱਕ ਨਾਦੇੜ ਸਾਹਿਬ ਤੋਂ ਆਉਣ ਵਾਲੇ 40 ਕੇਸ ਪੌਜ਼ਿਟਿਵ ਆਉਣ ਦੀ ਪੁਸ਼ਟੀ ਕੀਤੀ ਹੈ।

    ਪੰਜਾਬ ਸਰਕਾਰ ਦੀ ਵੈਬਸਾਇਟ ਮੁਤਾਬਕ ਕੋਰੋਨਾ ਪੌਜ਼ਿਟਿਵ ਕੇਸਾਂ ਦਾ ਅੰਕੜਾ 393 ਨੂੰ ਪੁੱਜ ਗਿਆ ਹੈ। ਜਦਕਿ 19 ਮੌਤਾਂ ਹੋ ਚੁੱਕੀਆਂ ਹਨ।

  5. ਲੈਬਨਾਨ 'ਚ ਮੁਜ਼ਾਹਰਾ: ‘ਜਾਂ ਅਸੀਂ ਕੋਰੋਨਾਵਇਰਸ ਨਾਲ ਮਰ ਜਾਵਾਂਗੇ ਜਾਂ ਭੁੱਖ ਨਾਲ’

    ਆਰਥਿਕ ਸੰਕਟ ਤੋਂ ਬਾਅਦ ਲੈਬਨਾਨ 'ਚ ਮੁਜ਼ਾਹਰੇ ਮੁੜ ਸ਼ੁਰੂ ਹੋ ਗਏ ਹਨ।

    ਇਸ ਕਾਰਨ ਲੈਬਨਾਨ ਦੇ ਪੌਂਡ ਦੀ ਕੀਮਤ ਘੱਟ ਗਈ ਹੈ।

    2 ਹਜ਼ਾਰ ਦੀ ਕੀਮਤ ਦੇ ਲੈਬਨਾਨ ਪੌਂਡ ਹੁਣ 4 ਹਜ਼ਾਰ ਦੇ ਪੈਂਦੇ ਹਨ, ਪਰ ਤਨਖ਼ਾਹਾਂ ਉਹੀ ਹਨ।

  6. ਵੀਡੀਓ ਗੇਮਜ਼ ਵਿਚ ਭਿੜਦੇ ਦਿਖਣਗੇ ਟੈਨਿਸ ਸਿਤਾਰੇ

    ਕੋਰੋਨਵਾਇਰਸ ਦੀ ਮਹਾਮਾਰੀ ਕਾਰਨ ਸਾਰੇ ਟੂਰਨਾਮੈਂਟਸ ਦਾ ਲਾਇਵ ਪ੍ਰਸਾਰਨ ਰੁਕਿਆ ਹੋਇਆ ਹੈ। ਪਰ ਟੈਨਿਸ ਦੇ ਮਹਾਰਥੀ ਹੁਣ ਟੈਨਿਸ ਵੀਡੀਓ ਗੇਮਜ਼ ਵਿਚ ਭਿੜਨ ਦੀ ਯੋਜਨਾ ਬਣਾ ਰਹੇ ਹਨ।

    ਮਾਰੀਓ ਟੈਨਿਸ ਮੁਕਾਬਲੇ ਵਿਚ ਸੈਰੀਨਾ ਵਿਲੀਅਮਜ਼, ਨਾਓਮੀ ਓਸਾਕਾ ਤੇ ਮਾਰੀਆ ਸ਼ਾਰਾਪੋਵਾ ਵਰਗੇ ਖਿਡਾਰੀ ਦਿਖਾਈ ਦੇਣਗੇ।

    ਨਿਨਟੈਂਡੋ ਸਵਿਚ ਉੱਤੇ ਇਹ ਖਿਡਾਰੀ ਦੂਜੇ ਸਿਤਾਰਿਆਂ ਨਾਲ 3 ਮਈ ਨੂੰ ਫੇਸਬੁੱਕ ਲਾਇਵ ਸਟੀਮਿੰਗ ਵਿਚ ਦਿਖਾਈ ਦੇਣਗੇ ।

    ਕੋਵਿ਼ਡ-19 ਕਾਰਨ ਈ-ਸਪੋਰਟਸ ਕਾਫ਼ੀ ਪਾਪੂਲਰ ਹੋ ਰਹੇ ਹਨ ਤੇ ਖਿਡਾਰੀਆਂ ਨੂੰ ਮਕਬੂਲ ਬਣਾਈ ਰੱਖਣ ਦਾ ਇਹ ਵੀ ਇੱਕ ਨਤੀਜਾ ਹੈ।

  7. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਕੋਰੋਨਾਵਾਇਰਸ ਦੇ ਇਲਾਜ ਵਿੱਚ ਰੈਮਡੇਸਿਵੀਰ ਦਵਾਈ ਦੇ ਸ਼ੁਰੂਆਤੀ ਟਰਾਇਲ ਵਿੱਚ ਸਕਾਰਾਤਮਕ ਨਤੀਜਿਆਂ ਦਾ ਦਾਅਵਾ।
    • ਅਮਰੀਕੀ ਅਰਥਚਾਰੇ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਵਿੱਚ ਪਹਿਲੀ ਵਾਰੀ ਰਿਕਾਰਡ ਗਿਰਾਵਟ ਦਰਜ
    • ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਦਾ ਇੱਕ ਵੀ ਸਥਾਨਕ ਕੇਸ ਨਹੀਂ, ਕਦੇ ਇੱਕ ਦਿਨ ਵਿੱਚ 900 ਕੇਸ ਹੁੰਦੇ ਸੀ।
    • ਟਰੰਪ: ਚੀਨ ਦਾ ਮਹਾਂਮਾਰੀ ਨਾਲ ਨਜਿੱਠਣ ਦਾ ਤਰੀਕਾ ਮੈਨੂੰ ਚੋਣਾਂ ਵਿੱਚ ਹਰਾਉਣ ਲਈ ਹੈ। ਉਹ ਮੈਨੂੰ ਦੁਬਾਰਾ ਰਾਸ਼ਟਰਪਤੀ ਨਹੀਂ ਬਣਨ ਦੇਣਾ ਚਾਹੁੰਦਾ
    • ਚੀਨ ਨੇ ਰੱਦ ਕੀਤਾ 2020 ਬੋਆਓ ਫੋਰਮ।
    • ਦੂਜੀ ਵਿਸ਼ਵ ਜੰਗ ਦੇ ਕੈਪਟਨ ਮੂਰ 100ਵੇਂ ਦਿਨ ਮੌਕੇ ਬਣਾਏ ਗਏ ਕਰਨਲ
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 33,050 ਹੋਈ, 1074 ਮੌਤਾਂ
    • ਅਰਥਚਾਰੇ ਨੂੰ ਚਲਾਉਣ ਲਈ ਕ੍ਰਮਵਾਰ ਯੋਜਨਾ ਜ਼ਰੂਰੀ, ਗਰੀਬਾਂ ਦੀ ਮਦਦ ਲਈ 65000 ਕਰੋੜ ਰਪਏ ਲੱਗਣਗੇ- ਰਘੁਰਾਮ ਰਾਜਨ
    • ਪੰਜਾਬ ਸਰਕਾਰ ਨੇ ਵਿਦੇਸ਼ ਵਿੱਚ ਫਸੇ ਪੰਜਾਬੀਆਂ ਨੂੰ ਆਨਲਾਈਨ ਫਾਰਮ ਭਰਨ ਲਈ ਕਿਹਾ।
    • ਗੁਰਦਾਸਪੁਰ ਵਿੱਚ ਕਰਫਿਊ ਵਿੱਚ ਢਿੱਲ ਨਾ ਮਿਲਣ ਦੇ ਬਾਵਜੂਦ ਜਦੋਂ ਦੁਕਾਨਾਂ ਖੋਲ੍ਹੀਆਂ ਤਾਂ ਪੁਲਿਸ ਨੇ ਬੰਦ ਕਰਵਾਈਆਂ
    • ਐੱਸਆਈ ਹਰਜੀਤ ਸਿੰਘ ਨੂੰ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ ਹੈ।
  8. ਕੋਰੋਨਾਵਾਇਰਸ ਨੂੰ ਪਹਿਲੀ ਵਾਰ ਦੇਖਣ ਵਾਲੀ ਸਾਇੰਟਿਸਟ ਬਾਰੇ ਜਾਣੋ

    ਮਨੁੱਖ ਵਿੱਚ ਕੋਰੋਨਾਵਾਇਰਸ ਦਾ ਪਤਾ ਲਾਉਣ ਵਾਲੀ ਪਹਿਲੀ ਔਰਤ ਸਕਾਟਲੈਂਡ ਦੇ ਇੱਕ ਬੱਸ ਡਰਾਈਵਰ ਦੀ ਧੀ ਸੀ।

    ਉਸ ਨੇ 16 ਸਾਲਾਂ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਤੇ ਉਸ ਦਾ ਨਾਮ ਜੂਨ ਅਲਮੇਡਾ ਸੀ। ਉਹ ਵਾਇਰਸ ਇਮੇਜਿੰਗ ਦੇ ਮਾਹਰਾਂ ਵਿੱਚ ਸ਼ੁਮਾਰ ਹੋਣਾ ਚਾਹੁੰਦੀ ਸੀ।

    ਕੋਵਿਡ-19 ਮਹਾਮਾਂਰੀ ਦੇ ਸਮੇਂ ਜੂਨ ਦੀ ਚਰਚਾ ਹੋ ਰਹੀ ਹੈ ਤੇ ਉਨ੍ਹਾਂ ਦੀ ਖੋਜ ਚਰਚਾ ਦੇ ਕੇਂਦਰ ਵਿੱਚ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  9. ਵਾਤਾਵਰਨ ਕਾਰਕੁਨ ਗਰੇਟਾ ਥਨਬਰਗ ਨੇ ਈਨਾਮੀ ਰਾਸ਼ੀ ਦਾਨ ਕੀਤੀ

    ਸਵੀਡਨ ਦੀ ਵਾਤਾਵਰਨ ਕਾਰਕੁਨ ਗਰੇਟਾ ਥਨਬਰਗ ਨੇ 1,00,000 ਡਾਲਰ ਦੀ ਇਨਾਮੀ ਰਾਸ਼ੀ ਕੋਰੋਨਾਵਾਇਰਸ ਮਹਾਂਮਾਰੀ ਨੂੰ ਰੋਕਣ ਲਈ UNICEF ਨੂੰ ਦੇ ਦਿੱਤੀ ਹੈ।

    ਇਹ ਇਨਾਮ ਉਸ ਨੂੰ ਦਾਨਿਸ਼ ਫਾਊਂਡੇਸ਼ਨ ਤੋਂ ਮਿਲਿਆ ਸੀ।

    ਗਰੇਟਾ ਨੇ ਕਿਹਾ, “ਵਾਤਾਵਰਨ ਸੰਕਟ ਵਾਂਗ, ਕੋਰੋਨਾਵਾਇਰਸ ਮਹਾਂਮਾਰੀ ਬੱਚਿਆਂ ਦੇ ਅਧਿਕਾਰਾਂ ਦਾ ਸੰਕਟ ਹੈ।”

    “ਇਸ ਦਾ ਅਸਰ ਸਾਰੇ ਬੱਚਿਆਂ ਉੱਤੇ ਪਵੇਗਾ, ਹੁਣ ਅਤੇ ਲੰਮੇ ਸਮੇਂ ਵਿੱਚ, ਪਰ ਕਮਜ਼ੋਰ ਸਮੂਹਾਂ ਉੱਤੇ ਸਭ ਤੋਂ ਵੱਧ ਅਸਰ ਪਏਗਾ। ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਬੱਚਿਆਂ ਦੀ ਜਾਨ ਬਚਾਉਣ, ਸਿਹਤ ਦੀ ਰੱਖਿਆ ਕਰਨ ਅਤੇ ਸਿੱਖਿਆ ਜਾਰੀ ਰੱਖਣ ਲਈ ਯੂਨੀਸੈਫ ਦੇ ਅਹਿਮ ਕੰਮ ਦੇ ਸਮਰਥਨ ਵਿੱਚ ਸ਼ਾਮਲ ਹੋਵੋ।”

  10. ਰਿਸ਼ੀ ਕਪੂਰ ਦੀ ਧੀ ਸਣੇ 5 ਲੋਕਾਂ ਨੂੰ ਪਾਸ ਜਾਰੀ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਪੁਲਿਸ ਨੇ ਅੱਜ ਪੰਜ ਲੋਕਾਂ ਨੂੰ ਮੁੰਬਈ ਜਾਣ ਲਈ ਪਾਸ ਜਾਰੀ ਕੀਤਾ ਹੈ।

    ਇਸ ਵਿੱਚ ਮਰਹੂਮ ਰਿਸ਼ੀ ਕਪੂਰ ਦੀ ਧੀ ਰਿਧੀਮਾ ਕਪੂਰ ਵੀ ਸ਼ਾਮਿਲ ਹੈ।

  11. ਦੂਜੀ ਵਿਸ਼ਵ ਜੰਗ ਦੇ ਕੈਪਟਨ ਮੂਰ 100ਵੇਂ ਜਨਮ ਦਿਨ ਮੌਕੇ ਬਣਾਏ ਗਏ ਕਰਨਲ

    ਦੂਜੀ ਵਿਸ਼ਵ ਜੰਗ ਦੇ ਕੈਪਟਨ ਟੌਮ ਮੂਰ ਨੂੰ 100ਵੇਂ ਜਨਮ ਦਿਨ ਮੌਕੇ ਔਨਰੇਰੀ ਕਰਨਲ ਬਣਾਇਆ ਗਿਆ ਹੈ।

    ਉਨ੍ਹਾਂ ਨੇ ਆਪਣੇ ਬਾਗ ਵਿੱਚ ਚੱਲ ਕੇ ਯੂਕੇ ਵਿੱਚ ਐੱਨਐੱਚਐੱਸ ਵਰਕਰਾਂ ਲਈ 29 ਮਿਲੀਅਨ ਯੂਰੋ ਫੰਡ ਇਕੱਠਾ ਕੀਤਾ ਸੀ।

    ਉਨ੍ਹਾਂ ਨੂੰ ਜਨਮ ਦਿਨ ਮੌਕੇ ਕਈ ਤਰ੍ਹਾਂ ਦੇ ਹਜ਼ਾਰਾਂ ਕਾਰਡ ਮਿਲੇ ਜਿਨ੍ਹਾਂ ਵਿੱਚੋਂ ਇੱਕ ਕੁਈਨ ਵੱਲੋਂ ਵੀ ਸੀ।

    ਉਨ੍ਹਾਂ ਨੇ ਕਿਹਾ, “100 ਸਾਲ ਦਾ ਹੋ ਜਾਣਾ ‘ਅਸਾਧਾਰਣ’ ਹੈ, ਖਾਸ ਕਰਕੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਨਾਲ।”

  12. ਲਾਸ਼ਾਂ ਤੋਂ ਕੋਰੋਨਾਵਾਇਰਸ ਫੈਲਣ ਦਾ ਕਿੰਨਾ ਖ਼ਤਰਾ ਹੈ

    ਪੰਜਾਬ ਤੋਂ ਲੈ ਕੇ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨੇ ਨਾ ਸਿਰਫ਼ ਜਿਊਂਦੇ-ਜਾਗਦੇ ਇਨਸਾਨਾਂ ਨੂੰ ਸਗੋਂ ਮਰ ਚੁੱਕਿਆਂ ਨੂੰ ਵੀ ਇਕੱਲਿਆਂ ਕਰ ਦਿੱਤਾ ਹੈ।

    ਕੋਈ ਉਨ੍ਹਾਂ ਨੂੰ ਆਖ਼ਰੀ ਅਲਵਿਦਾ ਨਹੀਂ ਕਹਿ ਪਾ ਰਿਹਾ, ਕਿਤੇ ਪਰਿਵਾਰਾਂ ਵਾਲੇ ਮਰਨ ਵਾਲਿਆਂ ਦੀਆਂ ਦੇਹਾਂ ਹੀ ਲੈਣ ਨਹੀਂ ਜਾ ਰਹੇ।

    ਕਿਤੇ ਉਨ੍ਹਾਂ ਨੂੰ ਕਬਰੀਸਤਾਨਾਂ ਵਾਲੇ ਦਫ਼ਨਾਉਣ ਤੋਂ ਆਕੀ ਹਨ ਤਾਂ ਸ਼ਮਸ਼ਾਨ ਘਾਟਾਂ ਵਿੱਚ ਉਨ੍ਹਾਂ ਦਾ ਸਸਕਾਰ ਕਰਨ ਵਾਲਾ ਕੋਈ ਨਹੀਂ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  13. ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ

    ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਦੂਜੇ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੋਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੁੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ।

    ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ।

  14. ਮੱਖੀਆਂ ਨਾਲ ਨਹੀਂ ਹੁੰਦਾ ਕੋਰੋਨਾਵਾਇਰਸ: WHO

    ਵਿਸ਼ਵ ਸਿਹਤ ਸੰਗਠਨ ਨੇ ਸਪਸ਼ਟ ਕੀਤਾ ਹੈ ਕਿ ਮੱਖੀਆਂ ਨਾਲ ਕੋਰੋਨਾਵਾਇਰਸ ਨਹੀਂ ਫੈਲਦਾ।

  15. ਗੁਰਦਾਸਪੁਰ ਵਿੱਚ ਖੋਲ੍ਹੀਆਂ ਦੁਕਾਨਾਂ ਬੰਦ ਕਰਵਾਈਆਂ

    ਬੀਬੀਸੀ ਲਈ ਗੁਰਪ੍ਰੀਤ ਚਾਵਲਾ ਦੀ ਰਿਪੋਰਟ: ਜ਼ਿਲ੍ਹਾ ਗੁਰਦਾਸਪੁਰ ਵਿੱਚ ਕਰਫਿਊ ਦੌਰਾਨ ਕੋਈ ਢਿੱਲ ਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸਦੇ ਬਾਵਜੂਦ ਬਟਾਲਾ ਵਿੱਚ ਕੁਝ ਇਲਾਕਿਆਂ ਵਿੱਚ ਦੁਕਾਨਾਂ ਖੁੱਲ੍ਹੀਆਂ।

    ਬਟਾਲਾ ਪੁਲਿਸ ਨੇ ਦੁਕਾਨਾਂ ਬੰਦ ਕਰਵਾਈਆਂ ਅਤੇ ਜੋ ਲੋਕ ਦੁਕਾਨਾਂ ਖੋਲ੍ਹਣ ਆਏ ਸੀ ਉਨ੍ਹਾਂ ਨੂੰ ਵੀ ਰੋਕਿਆ|

    ਗੁਰਦਾਸਪੁਰ ਦੇ ਡੀਸੀ ਮੁਹੰਮਦ ਇਸ਼ਫਾਕ ਨੇ ਬੀਤੇ ਕੱਲ੍ਹ ਹੀ ਨਿਰਦੇਸ਼ ਜਾਰੀ ਕੀਤਾ ਸੀ ਕਿ ਫਿਲਹਾਲ ਦੀ ਘੜੀ ਕਰਫਿਊ ਦੌਰਾਨ ਪਹਿਲਾਂ ਦਿੱਤੀਆਂ ਗਈਆਂ ਛੋਟਾਂ ਤੋਂ ਇਲਾਵਾ ਕੋਈ ਨਵੀਂ ਛੋਟ ਨਹੀਂ ਦਿੱਤੀ ਗਈ ਹੈ ।

  16. ਦੱਖਣੀ ਕੋਰੀਆ ਵਿੱਚ ਇੱਕ ਵੀ ਸਥਾਨਕ ਕੇਸ ਨਹੀਂ

    ਦੱਖਣੀ ਕੋਰੀਆ ਜੋ ਕਿ ਦੁਨੀਆਂ ਦੇ ਹੌਟਸਪੌਟ ਵਿੱਚੋਂ ਇੱਕ ਸੀ, ਪਿਛਲੇ 24 ਘੰਟਿਆਂ ਵਿੱਚ ਉੱਥੇ ਇੱਕ ਵੀ ਕੋਰੋਨਾਵਾਇਰਸ ਦਾ ਸਥਾਨਕ ਕੇਸ ਨਹੀਂ ਆਇਆ ਹੈ।

    ਚਾਰ ਕੇਸ ਵੀਰਵਾਰ ਨੂੰ ਬਾਹਰੋਂ ਆਏ ਸਨ ਜੋ ਕਿ ਹਵਾਈ ਅੱਡੇ 'ਤੇ ਮਿਲੇ ਸਨ।

    ਕੋਰੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਮੁਤਾਬਕ ਪਿਛਲੇ 2 ਮਹੀਨਿਆਂ ਵਿੱਚ ਇਹ ਸਭ ਤੋਂ ਘੱਟ ਮਾਮਲੇ ਹਨ।

  17. ਐੱਸਆਈ ਹਰਜੀਤ ਸਿੰਘ ਦੀ ਪੀਜੀਆਈ ਤੋਂ ਛੁੱਟੀ

    ਐੱਸਆਈ ਹਰਜੀਤ ਸਿੰਘ ਨੂੰ ਪੀਜੀਆਈ, ਚੰਡੀਗੜ੍ਹ ਤੋਂ ਛੁੱਟੀ ਦੇ ਦਿੱਤੀ ਗਈ ਹੈ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਖੁਸ਼ੀ ਜਤਾਈ।

    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਐੱਸਆਈ ਹਰਜੀਤ ਸਿੰਘ ਨੂੰ ਪੀਜੀਆਈ ਤੋਂ ਛੁੱਟੀ ਮਿਲ ਗਈ ਹੈ। ਮੈਂ ਡਾਕਟਰਾਂ, ਨਰਸਾਂ, ਪੈਰਾਮੈਡਿਕਸ ਅਤੇ ਪੀਜੀਆਈ ਦੇ ਸਾਰੇ ਸਟਾਫ਼ ਦਾ ਧੰਨਵਾਦ ਕਰਦਾ ਹਾਂ। ਛੁੱਟੀ ਦੇਣ ਤੋਂ ਪਹਿਲਾਂ ਪੰਜਾਬ ਪੁਲਿਸ ਵਿੱਚ ਉਨ੍ਹਾਂ ਦੇ ਪੁੱਤਰ ਦਾ ਨਿਯੁਕਤੀ ਪੱਤਰ ਦੇ ਦਿੱਤਾ ਗਿਆ ਹੈ।"

  18. ਗੁਈਨਾ ਬਿਸਓ ਦੇ ਪ੍ਰਧਾਨ ਮੰਤਰੀ ਤੇ ਤਿੰਨ ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ

    ਅਫ਼ਰੀਕਾ ਦੇ ਦੇਸ ਗੁਈਨੀਆ ਬਿਸਓ ਦੇ ਪ੍ਰਧਾਨ ਮੰਤਰੀ ਨੂਨੋ ਗੋਮਜ਼ ਨਾਬੀਆਮ ਕੋਰੋਨਾਵਾਇਰਸ ਪੋਜ਼ਿਟਿਵ ਪਾਏ ਗਏ ਹਨ।

    ਦੇਸ ਦੇ ਸਿਹਤ ਮੰਤਰਾਲੇ ਮੁਤਾਬਕ ਗ੍ਰਹਿ ਮੰਤਰੀ ਬੌਚ ਕੈਂਡੀ ਸਣੇ ਤਿੰਨ ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ ਹਨ।

    ਇੱਥੇ ਹੁਣ ਤੱਕ 205 ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂਕਿ ਇੱਕ ਦੀ ਮੌਤ ਹੋਈ ਹੈ।

  19. ਲੌਕਡਾਊਨ 'ਚ ਘਰੋਂ ਕਿਵੇਂ ਕੰਮ ਕਰ ਰਹੀਆਂ ਹਨ ਪੰਜਾਬਣਾਂ

    ਕੋਰੋਨਾਵਾਇਰਸ ਕਰਕੇ ਪੂਰੇ ਭਾਰਤ ਵਿੱਚ ਲੌਕਡਾਊਨ ਜਾਰੀ ਹੈ।

    ਅਜਿਹੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।

    ਅਸੀਂ ਕੁਝ ਪੰਜਾਬੀ ਔਰਤਾਂ ਨਾਲ ਗੱਲ ਕਰ ਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਕੰਮ ਨੂੰ ਘਰੋਂ ਕਿਸ ਤਰ੍ਹਾਂ ਕਰ ਰਹੀਆਂ ਹਨ ਅਤੇ ਕਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਹਨ।

  20. ਅਰਥਚਾਰੇ ਨੂੰ ਚਲਾਉਣ ਲਈ ਕ੍ਰਮਵਾਰ ਯੋਜਨਾ ਜ਼ਰੂਰੀ- ਰਘੁਰਾਮ ਰਾਜਨ

    ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਰਬੀਆਈ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨਾਲ ਗੱਲਬਾਤ ਕੀਤੀ।

    ਇਸ ਦੌਰਾਨ ਰਾਹੁਲ ਨੇ ਕੋਰੋਨਾਵਾਇਰਸ ਕਾਰਨ ਪੈਦਾ ਹੋਏ ਹਾਲਾਤ ਅਤੇ ਅਰਥਚਾਰੇ, ਲੌਕਡਾਊਨ ਖੋਲ੍ਹਣ ਬਾਰੇ ਗੱਲਬਾਤ ਕੀਤੀ।

    ਰਘੁਰਾਮ ਰਾਜਨ ਨੇ ਕਿਹਾ:

    • ਹਮੇਸ਼ਾ ਲੌਕਡਾਊਨ ਨਹੀਂ ਹੋ ਸਕਦਾ। ਅਰਥਚਾਰੇ ਨੂੰ ਚਲਾਉਣ ਲਈ ਕ੍ਰਮਵਾਰ ਯੋਜਨਾ ਹੋਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਦੂਰੀ ਬਣਾਉਣਾ ਜ਼ਰੂਰੀ ਹੈ, ਸਿਰਫ਼ ਦਫ਼ਤਰ ਹੀ ਨਹੀਂ ਸਗੋਂ ਆਉਣ-ਜਾਣ ਵੇਲੇ।
    • ਟਰਾਂਸਪੋਰਟ ਦੇ ਸਾਧਨਾਂ, ਨਿੱਜੀ ਵਾਹਨ, ਜਾਂ ਪਬਲਿਕ ਟਰਾਂਸਪੋਰਟ ਸਭ ਵਿੱਚ ਸੋਸ਼ਲ ਡਿਸਟੈਂਸਿਗ ਦਾ ਧਿਆਨ ਜ਼ਰੂਰੀ ਹੈ। ਇਹ ਯਕੀਨੀ ਬਣਾਉਣਾ ਕਿ ਦਫ਼ਤਰ ਸੁਰੱਖਿਅਤ ਹਨ।
    • ਯੋਜਨਾ ਦੀ ਲੋੜ ਹੈ ਕਿ ਜੇ ਨਵੇਂ ਕੇਸ ਹੁੰਦੇ ਹਨ ਤਾਂ ਫਿਰ ਲੌਕਡਾਊਨ ਤੋਂ ਬਿਨਾਂ ਕਿਵੇਂ ਜਲਦੀ ਨਾਲ ਆਈਸੋਲੇਟ ਕੀਤਾ ਜਾਵੇਗਾ ਕਿਉਂਕਿ ਦੂਜੀ ਜਾਂ ਤੀਜੀ ਵਾਰ ਲੌਕਡਾਊਨ ਖ਼ਤਰਨਾਕ ਹੋਵੇਗਾ।
    • ਜੇ ਖੋਲ੍ਹਣ ਤੋਂ ਬਾਅਦ ਦੂਜੀ ਵਾਰ ਲੌਕਡਾਊਨ ਹੁੰਦਾ ਹੈ ਤਾਂ ਮਤਲਬ ਹੈ ਕਿ ਤੁਸੀਂ ਲੌਕਡਾਊਨ ਖੋਲ੍ਹਣ ਵਿੱਚ ਸਫ਼ਲ ਹੀ ਨਹੀਂ ਹੋਏ।
    • ਤਾਂ ਸਵਾਲ ਉੱਠੇਗਾ ਕਿ ਜੇ ਦੁਬਾਰਾ ਖੁਲ੍ਹਦਾ ਹੈ ਤਾਂ ਕਿ ਫਿਰ ਤੀਜੀ ਵਾਰੀ ਲੌਕਡਾਊਨ ਤਾਂ ਨਹੀਂ ਹੋਵੇਗਾ। ਇਸ ਤਰ੍ਹਾਂ ਭਰੋਸਾ ਟੁੱਟਦਾ ਹੈ।
    • 100 ਫੀਸਦ ਕੋਰੋਨਾ 'ਤੇ ਜਿੱਤ ਦਾ ਟੀਚਾ ਨਹੀਂ ਹੈ, ਸਗੋਂ ਅਸੀਂ ਖੋਲ੍ਹਣ ਨੂੰ ਕਿਵੇਂ ਮੈਨੇਜ ਕਰਦੇ ਹਾਂ।
    • ਸਾਨੂੰ ਆਪਣੀਆਂ ਪਹਿਲਕਦਮੀਆਂ ਦੀ ਲੋੜ ਹੈ ਕਿਉਂਕਿ ਸਾਡੇ ਕੋਲ ਸਰੋਤ ਘੱਟ ਹਨ।
    • ਅਸੀਂ ਤੈਅ ਕਰਨਾ ਹੈ ਕਿ ਅਸੀਂ ਅਰਥਚਾਰਾ ਨਾਲ-ਨਾਲ ਕਿਵੇਂ ਚਲਾਈਏ ਤਾਂ ਕਿ ਜੇ ਇਸ ਨੂੰ ਖੋਲ੍ਹੀਏ ਤਾਂ ਕਿ ਇਹ ਸੰਭਲ ਸਕੇ ਅਤੇ ਨਾ ਡਿੱਗੇ।
    • ਸਭ ਤੋਂ ਜ਼ਰੂਰੀ ਹੈ ਲੋਕਾਂ ਨੂੰ ਸਹੀ ਅਤੇ ਜ਼ਿਦਾ ਰੱਖੋ।
    • ਸਾਨੂੰ ਹਾਲਾਤ ਨਾਲ ਨਜਿੱਠਣ ਲਈ ਨਿਯਮਾਂ ਨੂੰ ਤੋੜਨਾ ਪਏਗਾ।
    • ਪਰਵਾਸੀ ਮਜ਼ਦੂਰਾਂ ਲਈ ਸਰਕਾਰ ਨੇ ਸਿੱਧੇ ਪੈਸੇ ਭੇਜੇ, ਵਿਧਵਾ ਪੈਨਸ਼ਨ ਦਿੱਤੀ।
    • ਅਗਲੇ 3-4 ਮਹੀਨਿਆਂ ਵਿੱਚ ਅਸੀਂ ਉਨ੍ਹਾਂ ਨੂੰ ਮਦਦ ਦੇਣ ਜਾ ਰਹੇ ਹਾਂ।
    • ਪਰ ਸਾਨੂੰ ਉਨ੍ਹਾਂ ਲਈ ਪੈਸੇ ਅਤੇ ਭੋਜਨ ਦੋਨੋਂ ਮੁਹੱਈਆਂ ਕਰਾਉਵਣਾ ਯਕੀਨੀ ਕਰਨਾ ਪਏਗਾ।
    • ਗਰੀਬਾਂ ਦੀ ਮਦਦ ਲਈ 65000 ਕਰੋੜ ਰਪਏ ਲੱਗਣਗੇ।
    • ਸਾਡੇ ਦੇਸ ਦੀ 200 ਲੱਖ ਕਰੋੜ ਜੀਡੀਪੀ ਹੈ ਅਤੇ ਇਹ ਗਰੀਬਾਂ ਦੀ ਜ਼ਿੰਦਗੀ ਬਚਾਉਣ ਲਈ ਜ਼ਿਆਦਾ ਨਹੀਂ ਹੈ।