ਗੁਜਰਾਤ ਵਿਚ ਮੌਤਾਂ ਦੀ ਦਰ ਜ਼ਿਆਦਾ ਹੋਣ ਦਾ ਕੀ ਕਾਰਨ ਹੈ
ਗੁਜਰਾਤ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਹੋ ਰਿਹਾ ਵਾਧਾ ਨੇ ਮੁਲਕ ਨੂੰ ਚਿੰਤਾ ਵਿਚ ਪਾ ਦਿੱਤਾ ਹੈ।
ਗੁਜਰਾਤ ਬਾਇਓ ਟੈਕਨੌਲੋਜੀ ਰਿਸਰਚ ਸੈਂਟਰ ਦੇ ਡਾਇਰੈਕਟ ਸੀਜੀ ਜੋਸ਼ੀ ਮਾਹਰਾਂ ਨੇ ਦੱਸਿਆ ਕਿ ਕੋਵਿਡ-19 ਨਾਲ ਮੌਤਾਂ ਦੀ ਦਰ ਜ਼ਿਆਦਾ ਹੋਣ ਕਾਰਨ ਐੱਲ ਟਾਇਪ ਸਟੇਨ ਹੈ।
ਕੋਰੋਨਾ ਵਾਇਰਸ ਦੇ ਕਈ ਰੂਪ ਹਨ, ਜਿੰਨ੍ਹਾਂ ਵਿਚੋਂ ਐੱਲ ਅਕਾਰ ਵਾਲੇ ਬਹੁਤ ਹੀ ਘਾਤਕ ਹਨ।
ਐੱਸ ਅਕਾਰ ਨਾਲੋਂ ਐੱਲ ਆਕਾਰ ਦੇ ਵਾਇਰਸ ਗੁਜਰਾਤ ਵਿਚ ਮੌਤਾਂ ਦਾ ਕਾਰਨ ਹੈ।
ਪਰ ਇਸ ਦੀ ਪੁਸ਼ਟੀ ਲਈ ਕੋਈ ਖੋਜ ਨਹੀਂ ਕੀਤੀ ਗਈ , ਸਿਰਫ ਇਹੀ ਹੈ ਕਿ ਵੂਹਾਨ ਵਿਚ ਵੀ ਐੱਲ ਆਕਾਰ ਦਾ ਵਾਇਰਸ ਸੀ।
ਗੁਜਰਾਤ ਵਿਚ ਕੋਵਿਡ -19 ਨਾਲ ਹੁਣ ਤੱਕ 150 ਮੌਤਾਂ ਹੋ ਚੁੱਕੀਆਂ ਹਨ।

ਤਸਵੀਰ ਸਰੋਤ, Gujrat CMO









