You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਨਾਂਦੇੜ ਤੋਂ ਪੰਜਾਬ ਪਰਤੇ ਸ਼ਰਧਾਲੂਆਂ 'ਚੋਂ ਕਈ ਪੌਜ਼ਿਟਿਵ; ਪੂਰੀ ਦੁਨੀਆਂ 'ਚ ਲਾਗ ਦੇ ਮਾਮਲੇ 30 ਲੱਖ ਦੇ ਪਾਰ

ਇਟਲੀ ਵਿੱਚ ਲਗਾਤਾਰ ਤੀਜੇ ਦਿਨ ਮੌਤਾਂ 'ਚ ਕਮੀ ਵੇਖੀ ਗਈ ਹੈ ਅਤੇ ਕੁਝ ਹੋਰ ਅਮਰੀਕੀ ਸੂਬੇ ਦੇਣਗੇ ਲੌਕਡਾਊਨ ਵਿੱਚ ਰਿਆਇਤ।

ਲਾਈਵ ਕਵਰੇਜ

  1. ਗੁਜਰਾਤ ਵਿਚ ਮੌਤਾਂ ਦੀ ਦਰ ਜ਼ਿਆਦਾ ਹੋਣ ਦਾ ਕੀ ਕਾਰਨ ਹੈ

    ਗੁਜਰਾਤ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਹੋ ਰਿਹਾ ਵਾਧਾ ਨੇ ਮੁਲਕ ਨੂੰ ਚਿੰਤਾ ਵਿਚ ਪਾ ਦਿੱਤਾ ਹੈ।

    ਗੁਜਰਾਤ ਬਾਇਓ ਟੈਕਨੌਲੋਜੀ ਰਿਸਰਚ ਸੈਂਟਰ ਦੇ ਡਾਇਰੈਕਟ ਸੀਜੀ ਜੋਸ਼ੀ ਮਾਹਰਾਂ ਨੇ ਦੱਸਿਆ ਕਿ ਕੋਵਿਡ-19 ਨਾਲ ਮੌਤਾਂ ਦੀ ਦਰ ਜ਼ਿਆਦਾ ਹੋਣ ਕਾਰਨ ਐੱਲ ਟਾਇਪ ਸਟੇਨ ਹੈ।

    ਕੋਰੋਨਾ ਵਾਇਰਸ ਦੇ ਕਈ ਰੂਪ ਹਨ, ਜਿੰਨ੍ਹਾਂ ਵਿਚੋਂ ਐੱਲ ਅਕਾਰ ਵਾਲੇ ਬਹੁਤ ਹੀ ਘਾਤਕ ਹਨ।

    ਐੱਸ ਅਕਾਰ ਨਾਲੋਂ ਐੱਲ ਆਕਾਰ ਦੇ ਵਾਇਰਸ ਗੁਜਰਾਤ ਵਿਚ ਮੌਤਾਂ ਦਾ ਕਾਰਨ ਹੈ।

    ਪਰ ਇਸ ਦੀ ਪੁਸ਼ਟੀ ਲਈ ਕੋਈ ਖੋਜ ਨਹੀਂ ਕੀਤੀ ਗਈ , ਸਿਰਫ ਇਹੀ ਹੈ ਕਿ ਵੂਹਾਨ ਵਿਚ ਵੀ ਐੱਲ ਆਕਾਰ ਦਾ ਵਾਇਰਸ ਸੀ।

    ਗੁਜਰਾਤ ਵਿਚ ਕੋਵਿਡ -19 ਨਾਲ ਹੁਣ ਤੱਕ 150 ਮੌਤਾਂ ਹੋ ਚੁੱਕੀਆਂ ਹਨ।

  2. ਕੋਰੋਨਾਵਾਇਰਸ: ਹਰਿਆਣਾ ਦੇ ਇਨ੍ਹਾਂ ਪਿੰਡਾਂ 'ਚ ਮੁੱਢਲੀ ਸਹੂਲਤਾਂ ਦੀ ਘਾਟ, ਫਿਰ ਵੀ ਕਰੋੜਾਂ ਰੁਪਏ ਦਾਨ ਕੀਤੇ

    ਹਰਿਆਣਾ ਦੇ ਕੁਝ ਆਮ ਦਿਸਦੇ ਪਿੰਡਾਂ ਨੇ ਵੀ ਕੋਰੋਨਾਵਾਇਰਸ ਮਹਾਂਮਾਰੀ ਨਾਲ ਲੜਾਈ ਲਈ ਸੂਬੇ ਦੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਕਰੋੜਾਂ ਰੁਪਏ ਦਾ ਚੰਦਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

    ਮਾਹਰਾਂ ਦੀ ਰਾਇ ਹੈ ਕਿ ਪਿੰਡਾਂ ਵਿੱਚ ਰਹਿਣ ਵਾਲਾ ਆਮ ਵਿਅਕਤੀ ਸੰਕਟ ਦੇ ਸਮੇਂ ਦਾਨ ਕਰਨ ਤੋਂ ਕਦੇ ਪਿੱਛੇ ਨਹੀਂ ਹਟਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ।

  3. ਕੁਝ ਪੰਜਾਬੀ ਕਲਾਕਾਰਾਂ ਨੇ ਵੀ ਪੰਜਾਬ ਪੁਲਿਸ ਦੀ ਮੁਹਿੰਮ ਦਾ ਕੀਤਾ ਸਮਰਥਨ

  4. ਕੋਰੋਨਾ ਤੋਂ ਠੀਕ ਮਰੀਜ਼ ਨੇ ਕੀਤੀ ਪਲਾਜ਼ਮਾ ਦਾਨ ਕਰਨ ਦੀ ਅਪੀਲ

    ਦਿੱਲੀ ਵਿਚ ਕੋਰੋਨਾ ਪੌਜ਼ਿਟਿਵ ਆਏ ਅਤੇ ਇਲਾਜ ਤੋਂ ਬਾਅਦ ਠੀਕ ਹੋਏ ਅੰਜ਼ਮ ਸ਼ਰਮਾ ਨੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ।

    ਸ਼ਰਮਾ ਵਲੋਂ ਦਾਨ ਕੀਤੇ ਗਏ ਪਲਾਜ਼ਮਾ ਨੂੰ ਦਿੱਲੀ ਵਿਚ ਕੋਰੋਨਾ ਮਰੀਜ਼ ਨੂੰ ਦੇ ਕੇ ਪਲਾਜ਼ਮਾ ਥਰੈਪੀ ਦਾ ਤਜਰਬਾ ਕੀਤਾ ਹੈ।

  5. ਜੇਕਰ ਤੁਸੀਂ ਸਾਡੇ ਨਾਲ ਹੁਣ ਜੁੜੇ ਹੋ ਤਾਂ ਪੜ੍ਹੋ ਪੰਜਾਬ ਤੋ ਲੈਕੇ ਗੋਲਬਲ ਪੱਧਰ ਦੀ ਅਪਡੇਟ

    • ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੁਨੀਆ ਵਿਚ ਹੁਣ ਤੱਕ 206,055 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਲਾਗ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 29 ਲੱਖ ਤੋਂ ਪਾਰ ਹੋ ਗਈ ਹੈ।
    • ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੇ ਕੁਝ ਹਿੱਸਿਆਂ ਵਿਚ ਮਸਜਿਦਾਂ ਦੁਬਾਰਾ ਖੋਲ੍ਹੀਆਂ ਜਾਣਗੀਆਂ। ਇਹ ਫੈਸਲਾ ਈਰਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਤੋਂ ਬਾਅਦ ਲਿਆ ਜਾ ਰਿਹਾ ਹੈ।
    • ਅਮਰੀਕਾ ਦੇ ਕੋਲੋਰਾਡੋ, ਮਿਸੀਸਿਪੀ, ਮਿਨੇਸੋਟਾ, ਮੋਂਟਾਨਾ ਅਤੇ ਟੈਨਸੀ ਵਿਚ ਲਾਕਡਾਊਨ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਲੌਕਡਾਊਨ ਕਾਰਨ ਬੇਰੁਜ਼ਗਾਰੀ ਵਿਚ ਹੋਰ ਵਾਧਾ ਹੋਵੇਗਾ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀਆਂ ਨਾਲ ਬੈਠਕ ਤੋਂ ਬਾਅਦ ਕਿਹਾ ਹੈ ਕਿ ਲੌਕਡਾਊਨ ਬਾਰੇ ਫ਼ੈਸਲਾ 3 ਮਈ ਨੂੰ ਹੋਵੇਗਾ। ਪਰ ਗਰੀਨ ਜ਼ੋਨ ਵਿਚ ਛੂਟ ਮਿਲੇਗੀ।
    • ਭਾਰਤ ਵਿਚ ਪੌਜ਼ਿਟਿਵ ਕੇਸਾਂ ਦੀ ਕੀਮਤ 28 ਹਜ਼ਾਰ ਹੋ ਗਈ ਅਤੇ ਮੌਤਾਂ ਦਾ ਅੰਕੜਾ 872 ਹੋ ਗਿਆ ਹੈ। ਅੱਜ ਤੱਕ 6185 ਲੋਕ ਠੀਕ ਹੋ ਚੁੱਕੇ ਹਨ।
    • ਪੰਜਾਬ ਵਿਚ ਇਸ ਸਮੇਂ 319 ਪੌਜ਼ਿਟਿਵ ਕੇਸ ਹਨ ਅਤੇ 18 ਮੌਤਾਂ ਹੋ ਚੁੱਕੀਆਂ ਹਨ। ਸੂਬੇ ਵਿਚ 86 ਜਣੇ ਠੀਕ ਹੋ ਚੁੱਕੇ ਹਨ ਅਤੇ 133141 ਜਣੇ ਏਕਾਂਤਵਾਸ ਵਿਚ ਹਨ।
  6. 3 ਮਈ ਨੂੰ ਹੀ ਹੋੇਵੇਗਾ ਲੌਕਡਾਊਨ ਬਾਰੇ ਫ਼ੈਸਲਾ - ਮੋਦੀ , ਸੂਬੇ ਇਕਮਤ ਨਹੀਂ

    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਲੌਕਡਾਊਨ ਬਾਰੇ ਫ਼ੈਸਲਾ 3 ਮਈ ਨੂੰ ਹੋਵੇਗਾ।
    • ਮੋਦੀ ਨੇ ਕਿਹਾ ਕਿ ਜਿਹੜੇ ਰਾਜ ਜ਼ਿਆਦਾ ਪ੍ਰਭਾਵਿਤ ਹੈ, ਉੱਥੇ ਲੌਕਡਾਊਨ ਨਹੀਂ ਹਟੇਗਾ।
    • ਸੰਭਵ ਹੈ ਕਿ ਗਰੀਨ ਜ਼ੋਨਾਂ ਵਿਚ ਲੌਕਡਾਊਨ ਉੱਥੇ ਛੂਟ ਵੱਧ ਵਿਆਪਕ ਹੋਵੇਗੀ।
    • ਲੌਕਡਾਊਨ ਉੱਤੇ ਬੋਲੇ 9 ਮੁੱਖ ਮੰਤਰੀਆਂ ਵਿਚ 4 ਲੌਕਡਾਊਨ ਜਾਰੀ ਰੱਖਣ ਦੀ ਮੰਗ ਕੀਤੀ ਅਤੇ 5 ਨੇ ਲੌਕਡਾਊਨ ਖ਼ਤਮ ਕਰਨ ਦੀ ਮੰਗ ਕੀਤੀ।
    • ਮੁੱਖ ਮੰਤਰੀਆਂ ਨਾਲ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਕਿਹਾ ਹੈ ਕਿ ਆਰਥਿਕ ਵਿਵਸਥਾ ਦੇ ਹਾਲਾਤ ਬਾਰੇ ਚਿੰਤਾ ਦੀ ਲੋੜ ਨਹੀਂ ਹੈ।
    • ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਲੌਕਡਾਊਨ ਨੂੰ ਫੇਜ਼ਵਾਇਜ਼ ਖ਼ਤਮ ਕੀਤਾ ਜਾਵੇ।
    • ਉਨ੍ਹਾਂ ਕਿਹਾ ਪਰਵਾਸੀ ਮਜ਼ਦੂਰਾਂ ਤੇ ਵਿਦਿਆਰਥੀਆਂ ਨੂੰ ਦੂਜੇ ਰਾਜਾਂ ਤੋਂ ਲਿਆਉਣ ਲਈ ਕੌਮੀ ਨੀਤੀ ਬਣਨੀ ਚਾਹੀਦੀ ਹੈ।
  7. ਸੁਪਰ ਪਾਵਰਾਂ ਨੂੰ ਤੇਲ ਰੱਖਣ ਲਈ ਨਹੀਂ ਲੱਭ ਰਹੀ ਥਾਂ

    ਅਮਰੀਕਾ ਵਿਚ ਤੇਲ ਦੀਆਂ ਕੀਮਤਾਂ ਪਿਛਲੇ 40 ਸਾਲ ਵਿਚ ਸਭ ਤੋਂ ਹੇਠਲੇ ਪੱਧਰ ਉੱਤੇ ਆ ਗਈਆਂ ਹਨ।

    ਰੌਇਟਰਜ਼ ਅਨੁਸਾਰ ਮੁਲਕ ਵਿਚ ਪ੍ਰਤੀ ਬੈਰਲ ਤੇਲ ਦੀ ਕੀਮਤ ਮਾਇਨਸ 38 ਡਾਲਰ ਹੋ ਗਈ ਹੈ ਅਤੇ ਤੇਲ ਰੱਖਣ ਦੀ ਥਾਂ ਨਹੀਂ ਬਚੀ ਹੈ।

    ਮਾਹਰਾਂ ਦਾ ਮੰਨਣਾ ਹੈ ਕਿ ਹਾਲਾਤੇ ਅੰਦਾਜ਼ੇ ਤੋਂ ਪਹਿਲਾਂ ਹੀ ਵਿਗੜ ਗਏ ਅਤੇ ਤੇਲ ਪਾਇਪ ਲਾਇਨ ਕੰਪਨੀਆਂ ਨੇ ਤੇਲ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

    ਜੇਕਰ ਹਾਲਾਤ ਜਲਦ ਨਾ ਬਦਲੇ ਤਾਂ ਤੇਲ ਦੇ ਖੂਹ ਵੀ ਬੰਦ ਕਰਨੇ ਪੈ ਸਕਦੇ ਹਨ।

    ਉੱਧਰ ਰੂਸ ਬਜ਼ਾਰ ਵਿਚੋਂ ਤੇਲ ਵਾਪਸ ਲੈ ਕੇ ਜਲਾਉਣ ਉੱਤੇ ਵਿਚਾਰ ਕਰ ਰਿਹਾ ਹੈ ਅਤੇ ਨਾਰਵੇ ਦੀ ਵੱਡੀ ਕੰਪਨੀ ਨੇ ਲਾਭ ਵਿਚ ਦੋ ਤਿਮਾਹੀ ਹੀ ਕਟੌਤੀ ਕਰ ਦਿੱਤੀ ਹੈ।

  8. ਲੌਕਡਾਊਨ: ‘ਭੈਣ ਦਾ ਵਿਆਹ ਸੀ, ਬੱਸ ਮੈਂ ਰੋਇਆ ਨਹੀਂ’ - ਹੈਪੀ ਰਾਇਕੋਟੀ

  9. ਇੱਕ ਮੀਟ ਫ਼ੈਕਰਟੀ ਤੋਂ ਕਿਵੇਂ ਅਮਰੀਕਾ ਵਿਚ ਫੈਲੀ ਮਹਾਮਾਰੀ

    ਅਮਰੀਕਾ ਦੇ ਦੱਖਣੀ ਡਕੋਟਾ ਦੇ ਇੱਕ ਕੋਨੇ ਵਿੱਚ ਕੋਰੋਨਾਵਾਇਰਸ ਦਾ ਅਮਰੀਕਾ ਦਾ ਸਭ ਤੋਂ ਵੱਡਾ ਕਲੱਸਟਰ ਕਿਵੇਂ ਉੱਭਰਿਆ?

    ਇੱਕ ਸੂਰਾਂ ਦੇ ਮੀਟ ਦੀ ਫੈਕਟਰੀ ਰਾਹੀਂ ਲਾਗ ਜੰਗਲ ਦੀ ਅੱਗ ਵਾਂਗ ਫੈਲ ਗਈ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੰਪਨੀ ਨੇ ਕਰਮਚਾਰੀਆਂ ਦੀ ਸੁਰੱਖਿਆ ਲਈ ਕੀ ਕੀਤਾ।

  10. ਵੀਆਈਪੀ ਕਾਫ਼ਲੇ ਲਈ ਐਂਬੂਲੈਂਸ ਨੂੰ ਵੀ ਰੋਕਿਆ ਗਿਆ

    ਕੋਰੋਨਾਵਾਇਰਸ ਦੇ ਸੰਕਟ ਦੌਰਾਨ ਵੀ ਵੀਆਈਪੀ ਸੰਕਟ ਨੇ ਭਾਰਤੀ ਸਿਸਟਮ ਦਾ ਪਿੱਛਾ ਨਹੀਂ ਛੱਡਿਆ ਹੈ।

    ਖ਼ਬਰ ਏਜੰਸੀ ਏਐੱਨਆਈ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਐਂਬੂਲੈਂਸ ਨੂੰ ਵੀ ਕਿਸੇ ਵੀਆਈਪੀ ਦੇ ਕਾਫਲੇ ਨੂੰ ਲੰਘਾਉਣ ਲਈ ਰੋਕਿਆ ਗਿਆ ਹੈ।

  11. ਲੇਬਨਾਨ ’ਚ ਸੜ੍ਹਕਾਂ ’ਤੇ ਉੱਤੇ ਲੋਕ

    ਲੇਬਨਾਨ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕਐਤਵਾਰ ਨੂੰ ਲੌਕਡਾਊਨ ਅਤੇ ਕਰਫਿਊਦੇ ਬਾਵਜੂਦ ਮੁਜ਼ਾਹਰਾਕਾਰੀਆਂ ਨੇ ਲੇਬਨਾਨ ਵਿੱਚ ਵਿਗੜਦੀ ਆਰਥਿਕਤਾ ਖ਼ਿਲਾਫ਼ ਸੜਕ ਜਾਮ ਕਰਕੇ ਰੋਸ ਪ੍ਰਗਟਾਇਆ।

    ਲੇਬਨਾਨੀ ਨਿਊਜ਼ ਏਜੰਸੀ ਏਆਈਆਈ ਮੁਤਾਬਕ ਪੁਲਿਸ ਨੇ ਤੁਰੰਤ ਹਾਈਵੇ ਨੂੰ ਖਾਲੀ ਕਰਵਾ ਲਿਆ, ਜਿਥੇ ਮੁਜ਼ਾਹਰਾਕਾਰੀਆਂ ਨੇ ਟਾਇਰ ਸਾੜੇ ਅਤੇ ਸੜਕ ਜਾਮ ਕਰ ਦਿੱਤੀ ਸੀ। ਲੌਕਡਾਊਨ ਅਤੇ ਕਰਫਿਊਦੇ ਬਾਵਜੂਦ ਪ੍ਰਦਰਸ਼ਨਕਾਰੀ ਹਾਲ ਹੀ ਵਿੱਚ ਕਈ ਵਾਰ ਪ੍ਰਦਰਸ਼ਨ ਕਰ ਚੁੱਕੇ ਹਨ। ਪਿਛਲੇ ਹਫਤੇ ਇਨ੍ਹਾਂ ਕਾਰਾਂ ਦੇ ਕਾਫਲੇ ਨਾਲ ਮੁਜ਼ਹਰਾ ਕੀਤਾ ਸੀ।

    ਪਿਛਲੇ ਸਾਲ ਅਕਤੂਬਰ ਵਿਚ ਹਜ਼ਾਰਾਂ ਲੋਕਾਂ ਨੇ ਮਾੜੀ ਆਰਥਿਕਤਾ ਵਿਰੁੱਧ ਦੇਸ਼ ਵਿਆਪੀ ਲਹਿਰ ਚਲਾਈ ਸੀ। ਆਲੋਚਕਾਂ ਦਾ ਕਹਿਣਾ ਹੈ ਕਿ ਦੇਸ਼ ਦੇ ਹਾਕਮ ਸਰਮਾਏਦਾਰਾਂ ਨੇ ਆਰਥਿਕਤਾ ਨੂੰ ਢਾਹ ਲਾਈ ਹੈ।

  12. 89 ਸਾਲਾ ਦੌੜਾਕ ਅਮਰੀਕ ਸਿੰਘ ਦੀ ਕੋਰੋਨਾ ਨਾਲ ਮੌਤ

    ਦੁਨੀਆਂ ਦੇ ਸਭ ਤੋਂ ਵੱਧ ਬਜ਼ੁਰਗ ਮੈਰਾਥਨ ਦੌੜਾਕਾਂ ਵਿਚੋਂ ਇੱਕ ਅਮਰੀਕ ਸਿੰਘ ਦਾ ਦੇਹਾਂਤ ਹੋ ਗਿਆ।

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਰਾਹੀ 89 ਦੌੜਾਕ ਦੀ ਬਰਮਿੰਘਮ ਵਿਚ ਕੋਰੋਨਾਵਾਇਰਸ ਨਾਲ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

    ਮੁੱਖ ਮੰਤਰੀ ਨੇ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਨੂੰ ਟਵੀਟ ਕਰਕੇ ਅਮਰੀਕ ਸਿੰਘ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ

  13. ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਉਂ ਬਦਲਿਆ ਆਪਣਾ ਨਾਮ

    ਪੰਜਾਬ ਪੁਲਿਸ ਦੇ ਡੀਜੀਪੀ ਨੇ ਪੰਜਾਬ ਪੁਲਿਸ ਦੀ 'ਮੈਂ ਵੀ ਹਰਜੀਤ ਸਿੰਘ 'ਮੁਹਿੰਮ ਦੀ ਅਗਵਾਈ ਕੀਤੀ।

    ਏਐੱਸਆਈ ਹਰਜੀਤ ਸਿੰਘ ਦਾ ਪਟਿਆਲਾ ਵਿਚ ਨਾਕੇ ਉੱਤੇ ਕੁਝ ਲੋਕਾਂ ਨਾਲ ਹੋਏ ਝਗੜੇ ਦੌਰਾਨ ਹੱਥ ਵੱਢਿਆ ਗਿਆ ਸੀ।

    ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਹੌਸਲਾ ਵਧਾਉਣ ਲਈ 'ਮੈਂ ਵੀ ਹਰਜੀਤ ਸਿੰਘ' ਮੁਹਿੰਮ ਚਲਾਈ ਹੈ, ਇਸ ਵਿਚ ਹਰ ਮੁਲਾਜ਼ਮ ਹਰਜੀਤ ਸਿੰਘ ਦੇ ਨਾਂ ਦੀ ਨੇਮ ਪਲੇਟ ਲਗਾ ਰਿਹਾ ਹੈ।

    ਡੀਜੀਪੀ ਦਿਨਕਰ ਗੁਪਤਾ ਨੇ ਵੀ ਇੱਕ ਦਿਨ ਲਈ ਹਰਜੀਤ ਸਿੰਘ ਦੇ ਨਾਂ ਦੀ ਨੇਮ ਪਲੇਟ ਲਗਾਈ ਹੈ।

  14. ਪਾਕਿਸਤਾਨ ਦੀ ਚੇਤਾਵਨੀ , ਬੰਗਲਾ ਦੇਸ 'ਚ ਸੜਕਾਂ ਉੱਤੇ ਵਰਕਰ

    ਰਮਜ਼ਾਨ ਮਹੀਨੇ ਵਿਚ ਇਕੱਠਾਂ ਨੂੰ ਪ੍ਰਵਾਨਗੀ ਦੇਣ ਤੋਂ ਇੱਕ ਹਫ਼ਤੇ ਬਾਅਦ ਪਾਕਿਸਤਾਨ ਵਿਚ ਕੋਰੋਨਵਾਇਰਸ ਮਾਮਲਿਆਂ ਦੇ ਵਧਣ ਦੀ ਚੇਤਾਵਨੀ ਦਿੱਤੀ ਹੈ।

    ਪਾਕਿਸਤਾਨ ਸਰਕਾਰ ਨੇ ਇਹ ਚੇਤਾਵਨੀ ਡਾਕਟਰਾਂ ਦੇ ਸੰਗਠਨਾਂ ਵਲੋਂ ਇਕੱਠਾਂ ਦੀ ਪ੍ਰਵਾਨਗੀ ਨਾ ਦੇਣ ਦੀ ਅਪੀਲ ਤੋਂ ਬਾਅਦ ਦਿੱਤੀ ਸੀ, ਇਸ ਨਾਲ ਪਾਕਿਸਤਾਨ ਵਿਚ ਹਾਲਾਤ ਹੋਰ ਭਿਆਨਕ ਹੋਣ ਦੀ ਗੱਲ ਕਹੀ ਗਈ ਸੀ।

    ਬੰਗਲਾਦੇਸ ਵਿਚ ਕੱਪੜਾ ਵਰਕਰਾਂ ਨੇ ਲੌਕਡਾਊਨ ਦੀ ਉਲੰਘਣਾ ਕਰਕੇ ਸੜ੍ਹਕਾਂ ਉੱਤੇ ਰੋਸ ਮਾਰਚ ਕੀਤਾ ਅਤੇ ਮੁਅਵਾਜ਼ੇ ਦੀ ਮੰਗ ਕੀਤੀ। ਲੌਕਡਾਊਨ ਕਾਰਨ ਕੱਪੜਾ ਸਨਅਤ ਨੂੰ 6 ਬਿਲੀਅਨ ਡਾਲਰ ਦਾ ਘਾਟਾ ਪਿਆ ਹੈ।

    ਸ੍ਰੀਲੰਕਾ ਵਿਚ ਅੱਜ ਲੌਕਡਾਊਨ ਖੁੱਲਣਾ ਸੀ ਪਰ ਪੌਜ਼ਿਟਿਵ ਮਾਮਲਿਆਂ ਦੇ ਵਧਣ ਕਾਰਨ ਇੱਕ ਹਫ਼ਤੇ ਲਈ ਲੌਕਡਾਊਨ ਹੋਰ ਵਧਾ ਦਿੱਤਾ ਗਿਆ ਹੈ।

    ਕੋਰੋਨਾ ਕਾਰਨ 49 ਨਾਗਰਿਕਾਂ ਨੂੰ ਗੁਆਉਣ ਵਾਲੇ ਨੇਪਾਲ ਨੇ 5 ਸਾਲ ਆਏ ਭਿਆਨਕ ਭੂਚਾਲ ਦੀ ਦੇ ਮ੍ਰਿਤਕਾਂ ਨੂੰ ਯਾਦ ਕੀਤਾ। ਮੁਲਕ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਸੰਕਟ ਕਾਰਨ ਘਰਾਂ ਦੀ ਉਸਾਰੀ ਵਿਚ ਠੱਲ ਪੈ ਜਾਵੇਗੀ।

  15. ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਬਾਰੇ ਜਾਣੋ ਦਿਲਚਸਪ ਗੱਲਾਂ

    ਉੱਤਰੀ ਕੋਰੀਆ ਦੇ ਸ਼ਾਸ਼ਕ ਕਿਮ ਜੋਂਗ ਉਨ ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਦਾ ਉੱਤਰਾਧਿਕਾਰੀ ਬਣਾਇਆ ਗਿਆ।

    ਕਿਮ ਉੱਤੇ ਇਲਜ਼ਾਮ ਲੱਗੇ ਸਨ ਕਿ ਉਨ੍ਹਾਂ ਸੱਤਾ 'ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਆਪਣੇ ਚਾਚੇ ਅਤੇ ਮਤਰੇਏ ਭਰਾ ਦਾ ਕਤਲ ਕਰਵਾ ਦਿੱਤਾ।

  16. ਕੋਰੋਨਾ ਸੰਕਟ 'ਚ ਜ਼ਿੰਦਗੀ : ਸਲਮਾਨ ਖਾਨ ਦੇ ਫਾਰਮ ਹਾਊਸ 'ਤੇ ਮੱਛੀਆਂ ਫੜ ਰਹੀ ਯੂਲਿਆ

    ਅਦਾਕਾਰਾ ਤੇ ਗਾਇਕਾ ਯੂਲਿਆ ਵੰਤੂਰ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿਚ ਯੂਲਿਆ ਸਲਮਾਨ ਖ਼ਾਨ ਦੇ ਫਾਰਮ ਹਾਊਸ ਉੱਤੇ ਮੱਛੀਆਂ ਫੜਦੀ ਨਜ਼ਰ ਆ ਰਹੀ ਹੈ।

    ਉਨ੍ਹਾਂ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਪਾਇਆ ਹੈ, ਜਿਸ ਵਿਚ ਸਥਾਨਕ ਪੇਂਡੂ ਲੋਕਾਂ ਨੂੰ ਮੱਛੀਆਂ ਫੜਦੇ ਦਿਖਾਇਆ ਗਿਆ ਹੈ।

  17. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੱਖ ਮੰਤਰੀਆਂ ਨਾਲ ਬੈਠਕ ਜਾਰੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਦੌਰਾਨ ਸੂਬਿਆਂ ਦੇ ਮੁੱਖ ਮੰਤਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਚੁੱਕੇ ਜਾ ਕਦਮਾਂ ਬਾਰੇ ਜਾਣੂ ਕਰਵਾ ਰਹੇ ਹਨ।

  18. ਨਿਊਜ਼ੀਲੈਂਡ ਨੇ ਕੋਰੋਨਾ ਖਿਲਾਫ਼ 'ਜੰਗ ਜਿੱਤੀ'

    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ ਨੇ ਕੋਰੋਨਾ ਖ਼ਿਲਾਫ਼ ਜੰਗ ਨੂੰ ਜਿੱਤ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਲੁਕਿਆ ਹੋਇਆ ਸੰਕ੍ਰਮਣ ਨਹੀਂ ਹੈ। ਹੁਣ ਨਿਊਜ਼ੀਲੈਂਡ ਕੁਝ ਪਾਬੰਦੀਆਂ ਨੂੰ ਹਟਾਉਣ ਜਾ ਰਿਹਾ ਹੈ। ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇਅ ਬਲੂਮਫੀਲਡ ਅਨੁਸਾਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮਾਮਲੇ ਸਿਫ਼ਰ ਹੋ ਗਏ ਹਨ ਪਰ ਸਾਨੂੰ ਇਹ ਪਤਾ ਹੈ ਕਿ ਮਾਮਲੇ ਕਿੱਥੋਂ ਆ ਰਹੇ ਹਨ।

  19. ਕੋਰੋਨਾਵਾਇਰਸ : ਮੀਟ-ਅੰਡਾ ਖਾਂਦੇ ਹੋ ਤਾਂ ਕਿੰਨਾ ਕੁ ਡਰ

  20. ਵੂਹਾਨ ਵਿੱਚ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਦੀ ਗਿਣਤੀ ਹੋਈ 'ਜ਼ੀਰੋ'

    ਕੋਰੋਨਾਵਾਇਰਸ ਦੇ ਆਖਰੀ ਗੰਭੀਰ ਹਾਲਤ ਦਾ ਮਰੀਜ਼ ਸ਼ੁੱਕਰਵਾਰ ਨੂੰ ਠੀਕ ਹੋ ਗਿਆ, ਵੂਹਾਨ ਸ਼ਹਿਰ ਵਿੱਚ ਅਜਿਹੇ ਮਰੀਜ਼ਾਂ ਦੀ ਗਿਣਤੀ ਜ਼ੀਰੋ ਹੋਈ।

    ਚੀਨੀ ਖ਼ਬਰ ਏਜੰਸੀ ਜਿਨਹੂਆ ਮੁਤਾਬਕ, ਇੱਕ ਸਿਹਤ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਮਹਾਂਮਾਰੀ ਨਾਲ ਜੂਝ ਰਹੇ ਸ਼ਹਿਰ ਵੂਹਾਨ ਵਿੱਚ ਹਸਪਤਾਲ ਵਿੱਚ ਦਾਖਲ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਜ਼ੀਰੋ ਹੋ ਗਈ ਹੈ।

    ਬੀਜਿੰਗ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਬੁਲਾਰੇ, ਐਮ ਫੈਂਗ ਨੇ ਕਿਹਾ, ਇਹ ਨਤੀਜਾ ਵੂਹਾਨ ਵਿੱਚ ਮੈਡੀਕਲ ਵਰਕਰਾਂ ਦੀ ਸਖ਼ਤ ਕੋਸ਼ਿਸ਼ਾਂ ਅਤੇ ਵਾਇਰਸ ਖ਼ਿਲਾਫ਼ ਲੜਾਈ ਦੀ ਸਹਾਇਤਾ ਲਈ ਆਏ ਲੋਕਾਂ ਕਰਕੇ ਮਿਲਿਆ ਹੈ।