You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਇੱਕ ਮਹੀਨੇ ਬਾਅਦ ਸਪੇਨ ਲਈ ਚੰਗੀ ਖ਼ਬਰ; ਨਾਂਦੇੜ ਤੋਂ ਬੱਸਾਂ ਰਾਹੀਂ ਪੰਜਾਬ ਪਹੁੰਚੇ ਸ਼ਰਧਾਲੂ

ਜੌਨ ਹੌਪਕਿੰਗਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ ਪੀੜਤਾਂ ਦਾ ਅੰਕੜਾ 28 ਲੱਖ ਤੋਂ ਉੱਤੇ ਜਾ ਚੁੱਕਿਆ ਹੈ।

ਲਾਈਵ ਕਵਰੇਜ

  1. ਟਰੰਪ ਨੇ ਰੋਜ਼ਾਨਾ ਪ੍ਰੈੱਸ ਕਾਨਫਰੰਸ ਕਿਉਂ ਬੰਦ ਕੀਤੀ?

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਹੋਣ ਵਾਲੀ ਰੋਜ਼ਾਨਾ ਪ੍ਰੈੱਸ ਕਾਨਫਰੰਸ ਬੰਦ ਕਰ ਦਿੱਤੀ ਹੈ।

    ਕਿਹਾ ਜਾ ਰਿਹਾ ਹੈ ਕਿ ਟਰੰਪ ਨੂੰ ਉਨ੍ਹਾਂ ਸਲਾਹਕਾਰ ਨੇ ਦੱਸਿਆ ਸੀ ਕਿ ਰੋਜ਼ਾਨਾ ਪ੍ਰੈੱਸ ਕਾਨਫਰੰਸ ਨਾਲ ਉਨ੍ਹਾਂ ਦੀ ਚੋਣਾਂ ਦੀ ਮੁਹਿੰਮ ਨੂੰ ਝਟਕਾ ਲਗ ਸਕਦਾ ਹੈ।

    ਦਰਅਸਲ, ਟਰੰਪ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਉਲਝ ਜਾਂਦੇ ਸੀ ਅਤੇ ਕੁਝ ਅਜਿਹਾ ਕਹਿ ਜਾਂਦੇ ਸੀ ਜਿਸ ਨਾਲ ਉਨ੍ਹਾਂ ਕਾਫੀ ਆਲੋਚਨਾ ਹੁੰਦੀ ਸੀ।

  2. ਚੀਨ ਵਿੱਚ ਪਿਛਲੇ 24 ਘੰਟਿਆਂ ’ਚ 11 ਨਵੇਂ ਮਾਮਲੇ

    25 ਅਪ੍ਰੈਲ ਨੂੰ ਚੀਨ ਵਿੱਚ ਕੋਰੋਨਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ ਵੀ 12 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ।

    25 ਅਪ੍ਰੈਲ ਨੂੰ ਵੀ ਕੋਰੋਨਾਵਾਇਰਸ ਨਾਲ ਚੀਨ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਸੀ।

    ਚੀਨ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ ਕੁੱਲ 82,827 ਮਾਮਲੇ ਸਾਹਮਣੇ ਆਏ ਹਨ ਅਤੇ 4,632 ਲੋਕਾਂ ਦੀ ਮੌਤ ਹੋਈ ਹੈ।

  3. ਕੋਟਾ ਤੋਂ ਸਿਰਸਾ ਪੁੱਜੇ 33 ਵਿਦਿਆਰਥੀ ਅਤੇ ਚਾਰ ਵਿਦਿਆਰਥੀਆਂ ਦੇ ਮਾਪੇ

    ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਦੀ ਰਿਪੋਰਟ:ਕੋਟਾ ਪੜ੍ਹਾਈ ਕਰਨ ਗਏ 33 ਵਿਦਿਆਰਥੀਆਂ ਤੇ ਚਾਰ ਵਿਦਿਆਰਥੀਆਂ ਦੇ ਮਾਪਿਆਂ ਨੂੰ ਸ਼ਨੀਵਾਰ ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ ’ਚ ਸਿਰਸਾ ਲਿਆਂਦਾ ਗਿਆ।

    33 ਵਿਦਿਆਰਥੀਆਂ ਵਿੱਚ 9 ਵਿਦਿਆਰਥਣਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਿਰਸਾ ਦੇ ਯੂਥ ਹੋਸਟਲ ਵਿੱਚ ਅਗਲੇ 14 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ।

    ਵਿਦਿਆਰਥੀਆਂ ਨੂੰ ਜੇਸੀਡੀ ਦੇ ਲੜਕਿਆਂ ਦੇ ਹੋਸਟਲ ਵਿੱਚ 14 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ।

    ਸਿਰਸਾ ਦੇ ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦੱਸਿਆ ਹੈ ਕਿ ਕੋਟਾ ਤੋਂ ਆਏ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਨਾਲ ਆਏ ਚਾਰ ਹੋਰਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ।

  4. ਹੁਣ ਤੱਕ ਕੇਂਦਰ ਤੋਂ ਮਿਲੇ ਸਿਰਫ਼ 71 ਕਰੋੜ – ਮਨਪ੍ਰੀਤ ਸਿੰਘ ਬਾਦਲ

    ਇੰਡੀਆ ਟੁਡੇ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਕੋਰੋਨਾਵਾਇਰਸ ਨਾਲ ਲੜਨ ਲਈ ਸਿਰਫ 71 ਕਰੋੜ ਰੁਪਏ ਮਿਲੇ ਹਨ।

    ਮਨਪ੍ਰੀਤ ਬਾਦਲ ਨੇ ਕਿਹਾ, "ਸਾਨੂੰ ਸੈਂਟਰ ਤੋਂ ਕੋਰੋਨਾਵਾਇਰਸ ਨਾਲ ਲੜਨ ਲਈ 71 ਕਰੋੜ ਤੋਂ ਇਲਾਵਾ ਕੁਝ ਨਹੀਂ ਮਿਲਿਆ। ਸਾਨੂੰ ਕਿਹਾ ਜਾ ਰਿਹਾ ਹੈ ਤੁਸੀਂ ਕਰਜ਼ਾ ਜਾਂ ਕ੍ਰੈਡਿਟ ਲੈ ਸਕਦੇ ਹੋ। ਪਰ ਇਹ ਉਹ ਸਮਾਂ ਹੈ ਜਦੋਂ ਸਾਨੂੰ ਆਪਣੇ ਖੁਦ ਦੇ ਮਾਲੀਏ ਦੀ ਸਭ ਤੋਂ ਵੱਧ ਜ਼ਰੂਰਤ ਹੈ।"

    "ਜੇਕਰ ਅਜੇ ਇਹ ਸੰਭਵ ਨਹੀਂ ਹੈ ਤਾਂ ਸਾਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।"

  5. ਕੋਰੋਨਾਵਾਇਰਸ: ਹੁਣ ਤੱਕ ਦੀ ਤਾਜ਼ਾ ਅਪਡੇਟ

    ਕੋਰੋਨਾਵਾਇਰਸ ਕਾਰਨ ਹੁਣ ਤੱਕ ਦੋ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸੋਮਵਾਰ ਤੋਂ ਪੂਰੀ ਤਰੀਕੇ ਨਾਲ ਸਿਹਤਮੰਦ ਹੋਣ ਮਗਰੋਂ ਦਫ਼ਤਰ ਜਾਣਾ ਸ਼ੁਰੂ ਕਰ ਦੇਣਗੇ।

    ਜਰਮਨੀ ਵਿੱਚ ਪੁਲਿਸ ਨੇ ਦਰਜਨਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪ੍ਰਦਰਸ਼ਨਕਾਰੀ ਲੌਕਡਾਊਨ ਦਾ ਵਿਰੋਧ ਕਰ ਰਹੇ ਸਨ।

    ਪਰਾਗਵੇ ਦੇ ਅਧਿਕਾਰੀਆਂ ਨੇ ਲੌਕਡਾਊਨ ਤੋਂ ਨਿਕਲਣ ਦੀ ਯੋਜਨਾ ਪੇਸ਼ ਕੀਤੀ ਹੈ। ਉੱਥੋਂ ਦੇ ਸਿਹਤ ਮੰਤਰੀ ਜੁਲਿਓ ਮੈਜ਼ੋਲੇਨੀ ਨੇ ‘ਇੰਟੈਲੀਜੈਂਟ ਕੁਆਰੰਟੀਨ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਹੌਲੀ-ਹੌਲੀ ਆਰਥਿਕ ਗਤੀਵਿਧੀਆਂ ਅਤੇ ਹੋਰ ਲੋਕਾਂ ਦੀ ਆਵਾਜਾਈ ਨੂੰ ਗੇੜਾਂ ਵਿੱਚ ਜੁਲਾਈ ਤੋਂ ਸ਼ੁਰੂ ਕੀਤਾ ਜਾਵੇਗਾ।

    ਇੰਡੀਆ ਟੁਡੇ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਕੋਰੋਨਾਵਾਇਰਸ ਨਾਲ ਲੜਨ ਲਈ ਸਿਰਫ 71 ਕਰੋੜ ਰੁਪਏ ਮਿਲੇ ਹਨ।

    ਟਰੰਪ ਦਾ ਦਾਅਵਾ ਹੈ ਕਿ ਅਮਰੀਕਾ ਵਿੱਚ ਹੁਣ ਤੱਕ 50 ਲੱਖ ਟੈਸਟ ਹੋਏ ਹਨ ਜੋ ਕਿ ਦੁਨੀਆਂ ਦੇ ਕਿਸੀ ਵੀ ਦੇਸ ਵਿੱਚ ਹੋਏ ਟੈਸਟਾਂ 'ਚੋਂ ਸਭ ਤੋਂ ਵੱਡਾ ਅੰਕੜਾ ਹੈ।

  6. ਬੀਬੀਸੀ ਪੰਜਾਬੀ ਦੇ ਫੇਸਬੁੱਕ ਪੇਜ ’ਤੇ ਤੁਹਾਡਾ ਸਵਾਗਤ ਹੈ, ਅਸੀਂ ਤੁਹਾਡੇ ਲਈ ਕੋਰੋਨਾਵਾਇਰਸ ਨਾਲ ਜੁੜੀਆਂ ਦੇਸ-ਵਿਦੇਸ਼ ਦੀਆਂ ਤਾਜ਼ਾ ਤੇ ਅਹਿਮ ਅਪਡੇਟ ਲੈ ਕੇ ਹਾਜ਼ਿਰ ਹਾਂ, 25 ਅਪ੍ਰੈਲ ਤੱਕ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।