You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਇੱਕ ਮਹੀਨੇ ਬਾਅਦ ਸਪੇਨ ਲਈ ਚੰਗੀ ਖ਼ਬਰ; ਨਾਂਦੇੜ ਤੋਂ ਬੱਸਾਂ ਰਾਹੀਂ ਪੰਜਾਬ ਪਹੁੰਚੇ ਸ਼ਰਧਾਲੂ

ਜੌਨ ਹੌਪਕਿੰਗਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ ਪੀੜਤਾਂ ਦਾ ਅੰਕੜਾ 28 ਲੱਖ ਤੋਂ ਉੱਤੇ ਜਾ ਚੁੱਕਿਆ ਹੈ।

ਲਾਈਵ ਕਵਰੇਜ

  1. ਪ੍ਰਧਾਨ ਮੰਤਰੀ ਨੇ ਮਾਸਕ ਨੂੰ ਬਚਾਅ ਦਾ ਇੱਕ ਤਰੀਕਾ ਦੱਸਿਆ

    ਇਸ ਵੀਡੀਓ ਰਾਹੀ ਸਮਝੋਂ ਕਿ ਕੋਰੋਨਾਵਾਇਰਸ ਕਿੰਨੀ ਦੂਰੀ ਤੱਕ ਮਾਰ ਕਰ ਸਕਦਾ ਹੈ।

  2. ਜੇਕਰ ਤੁਸੀਂ ਹੁਣ ਸਾਡੇ ਨਾਲ ਜੁੜੇ ਹੋਏ ਹੋ ਤਾਂ ਇਹ ਹੈ ਤੁਹਾਡੇ ਲਈ ਅਪਡੇਟ

    ਕੋਰੋਨਾਵਾਇਰਸ ਦੀ ਲਾਗ ਕਾਰਨ ਦੁਨੀਆ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ।

    • ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਦੁਨੀਆਂ ਭਰ ਵਿੱਚ ਹੋਈਆਂ ਮੌਤਾਂ ਦੀ ਕੁਲ ਗਿਣਤੀ ਦੋ ਲੱਖ, ਦੋ ਹਜ਼ਾਰ 368 ਤੱਕ ਪਹੁੰਚ ਗਈ ਹੈ।
    • ਜਰਮਨ ਪੁਲਿਸ ਨੇ ਸ਼ਨੀਵਾਰ ਨੂੰ ਬਰਲਿਨ ਵਿੱਚ ਤਾਲਾਬੰਦੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਦਰਜਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ।
    • ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਬਾਰੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਸ਼ੁੱਕਰਵਾਰ ਨੂੰ, ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਨਿਊਜ਼ ਨੇ ਕਿਹਾ ਕਿ ਕਿਮ ਦੀ ਵਰਤੋਂ ਕਰਨ ਵਾਲੀ ਰੇਲਗੱਡੀ ਵੌਨਸਨ ਸ਼ਹਿਰ ਵਿਚ ਦਿਖਾਈ ਦਿੱਤੀ ਹੈ।
    • ਭਾਰਤ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਕੁੱਲ ਮਾਮਲੇ ਵਧ ਕੇ 26 ਹਜ਼ਾਰ ਹੋ ਗਏ ਹਨ। ਮਰਨ ਵਾਲਿਆਂ ਦੀ ਕੁੱਲ ਗਿਣਤੀ 779 ਹੋ ਗਈ ਹੈ।
    • ਪੰਜਾਬ ਵਿੱਚ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 309 ਅਤੇ 17 ਮੌਤਾਂ ਹੋ ਗਈਆਂ ਹਨ।
  3. ਗੰਗੋਤਰੀ ਮੰਦਰ ਦੇ ਖੁੱਲ੍ਹੇ ਕੁਆੜ, ਪਰ ਸ਼ਰਧਾਲੂ ਗੈਰਹਾਜ਼ਰ

    ਉੱਤਰਾਖੰਡ ਦੇ ਗੰਗੋਤਰੀ ਮੰਦਰ ਦੇ ਅੱਜ ਕੁਆੜ ਖੋਲ੍ਹੇ ਗਏ, ਪਰ ਕੋਰੋਨਾ ਮਹਾਮਾਰੀ ਕਾਰਨ ਕੋਈ ਵੀ ਸ਼ਰਧਾਲੂ ਇਸ ਮੌਕੇ ਹਾਜ਼ਰ ਨਹੀਂ ਸੀ।

    ਇਸ ਅਸਥਾਨ ਨੂੰ ਗੰਗਾ ਦਾ ਸਰੋਤ ਸਮਝਿਆ ਜਾਂਦਾ ਹੈ।

    ਇਹ ਹਿੰਦੂ ਧਰਮ ਦਾ ਪਵਿੱਤਰ ਸਥਾਨ ਹੈ ਅਤੇ ਇਹ ਕੁਝ ਹੀ ਮਹੀਨਿਆਂ ਲਈ ਸ਼ਰਧਾਲੂਆਂ ਵਾਸਤੇ ਖੁੱਲ੍ਹਦਾ ਹੈ।

  4. ਦੁਨੀਆਂ ਭਰ ਵਿਚ ਕਿੰਨੀ ਤੇਜ਼ੀ ਨਾਲ ਫ਼ੈਲ ਰਿਹਾ ਹੈ ਕੋਰੋਨਾ

    ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਸਣੇ ਪੂਰੀ ਦੁਨੀਆਂ ਵਿਚ ਕੋਰੋਨਾਵਾਇਰਸ ਬਹੁਤ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ।

    ਇਕਵਾਡੋਰ ਵਿਚ 22791 ਪੌਜ਼ਿਟਿਵ ਮਰੀਜ਼ ਹਨ ਤੇ 900 ਮੌਤਾਂ ਹੋ ਚੁੱਕੀਆਂ ਹਨ, ਪਰ ਸਰਕਾਰੀ ਅਧਿਕਾਰੀ ਮੰਨਦੇ ਨੇ ਕਿ ਇਹ ਗਿਣਤੀ ਹਜ਼ਾਰਾਂ ਵਿਚ ਹੋ ਸਕਦੀ ਹੈ।

    ਬ੍ਰਾਜ਼ੀਲ, ਜਿੱਥੇ 26 ਫਰਵਰੀ ਨੂੰ ਪਹਿਲਾ ਕੇਸ ਆਇਆ ਸੀ, ਹੁਣ 55224 ਕੋਰੋਨਾ ਮਰੀਜ਼ ਤੇ 3762 ਮੌਤਾਂ ਹੋ ਗਈਆਂ ਹਨ।

    ਤੁਰਕੀ ਵਿਚ ਪਹਿਲਾ ਕੇਸ 11 ਮਾਰਚ ਨੂੰ ਆਇਆ ਸੀ , ਹੁਣ ਇੱਥੇ 107,773 ਮਰੀਜ਼ ਹਨ ਤੇ 2706 ਮੌਤਾਂ ਹੋ ਚੁੱਕੀਆਂ ਹਨ।

    ਰੂਸ ਵਿਚ 28 ਮਾਰਚ ਨੂੰ ਕੋਰੋਨਾ ਦਾ ਪਹਿਲਾ ਕੇਸ ਆਇਆ ਸੀ , ਪਰ ਹੁਣ ਇੱਥੇ 74,588 ਮਰੀਜ਼ ਹਨ ਅਤੇ 68 ਮੌਤਾਂ ਹੋ ਚੁੱਕੀਆਂ ਹਨ।

  5. ਨਾਦੇੜ ਸਾਹਿਬ ਤੋਂ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਪੰਜਾਬ ਪਹੁੰਚੀਆਂ ਕੁਝ ਬੱਸਾਂ

    ਬਟਾਲਾ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਅਤੇ ਸੰਗਰੂਰ ਤੋਂ ਸੁਖਚਰਨ ਪ੍ਰੀਤ ਮੁਤਾਬਕ ਨਾਦੇੜ ਸਾਹਿਬ ਤੋਂ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂ ਪੰਜਾਬ ਪਹੁੰਚ ਗਏ ਹਨ।

    ਗੁਰੂਦਵਾਰਾ ਲੰਗਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਮੈਨਜਮੈਂਟ ਬੋਰਡ ਵਲੋਂ 10 ਦੇ ਕਰੀਬ ਬੱਸਾਂ ਨੂੰ ਪੰਜਾਬ ਰਵਾਨਾ ਕੀਤਾ ਗਿਆ ਸੀ।

    ਉਸ ’ਚ 330 ਦੇ ਕਰੀਬ ਯਾਤਰੀ ਪੰਜਾਬ ਰਵਾਨਾ ਹੋਏ ਸਨਅਤੇ ਇਸ ਤੋਂ ਇਲਾਵਾ ਉਹਨਾਂ ਵਲੋਂ ਕਰੀਬ 24 ਬੱਸਾਂ ਅਤੇ ਟ੍ਰੈਵਲਰ ਰਾਹੀਂ ਪੰਜਾਬ ਚ 600 ਦੇ ਕਰੀਬ ਯਾਤਰੀ ਰਵਾਨਾ ਕੀਤੇ ਗਏ ਹਨ।

    ਹੁਣ ਵੀ ਕਰੀਬ 3100 ਯਾਤਰੀ ਉੱਥੇ ਹੀ ਹਨ, ਜਿਹਨਾਂ ਨੂੰ ਪੰਜਾਬ ਸਰਕਾਰ ਵਲੋਂ ਆ ਰਹੀਆਂ 80 ਬੱਸਾਂ ਰਾਹੀਂ ਘਰ ਘਰ ਭੇਜਿਆ ਜਾਵੇਗਾ।

  6. ਹਾਈਟੈੱਕ ਸਿੰਗਾਪੁਰ: ਲੰਗਰ ਵਰਤਾਉਣ ਲਈ ਰੋਬੋਟ ਤੇ ਹਰ ਕਮਰੇ ਤੋਂ ਟੈਲੀਕਾਨਫਰੰਸਿੰਗ

    57,00000 ਦੀ ਅਬਾਦੀ ਵਾਲੇ ਸਿੰਗਾਪੁਰ ਵਿਚ 12 ਹਜ਼ਾਰ ਪੌਜ਼ਿਟਿਵ ਮਰੀਜ਼ ਹਨ ਪਰ ਇੱਥੇ 12 ਮੌਤਾਂ ਹੋਈਆਂ ਹਨ ਤੇ 24 ਜਣੇ ਆਈਸੀਯੂ ਵਿਚ ਹਨ।

    • ਹਰ ਕਮਰੇ ਵਿਚ ਬਲੱਡ ਪ੍ਰੈਸ਼ਰ ਮਾਪਣ ਤੇ ਦੂਜਾ ਦੂਜਾ ਸਿਹਤ ਲਈ ਲੋੜੀਦਾਂ ਸਾਜੋ ਸਮਾਨ ਹੈ, ਤਾਂ ਜੋ ਉਹ ਮਰੀਜ਼ ਖੁਦ ਹੀ 3 ਵਾਰ ਜਾਂਚ ਕਰ ਸਕੇ।
    • ਇੱਥੋ ਰਿਮੋਂਟ ਕੰਟਰੋਲ ਵਾਲੇ ਰੋਬੋਟ ਇੱਥੇ ਖਾਣਾ ਵਰਤਾਉਂਦੇ ਹਨ
    • ਮਨੁੱਖੀ ਸੰਪਰਕ ਘਟਾਉਣ ਲਈ ਹਰ ਕਮਰੇ ਵਿਚ ਟੈਲੀ-ਕਾਨਫਰੰਸਿੰਗ ਦਾ ਪ੍ਰਬੰਧ
    • ਚਾਰ ਪੈਰਾਂ ਵਾਲੇ ਰੋਬਟ ਦਾ ਟਰਾਇਲ ਚੱਲ ਰਿਹਾ ਹੈ, ਜੋ ਦਵਾਈਆਂ ਦੇਣ ਲਈ ਵਰਤੇ ਜਾਣਗੇ, ਜਾਂ ਤਾਪਮਾਨ ਵੀ ਮਾਪ ਸਕਣਗੇ
  7. ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ

    ਦੁਨੀਆਂ ਭਰ ਦੇ 110 ਤੋਂ ਜ਼ਿਆਦਾ ਦੇਸਾਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ।

    ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਮਹਾਂਮਾਰੀ ਐਲਾਨਿਆ ਹੈ।

    ਇਸ ਤੋਂ ਇਲਾਵਾ ਭਾਰਤ ਤੇ ਅਮਰੀਕਾ ਨੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਾਤਰਾ ਉੱਤੇ ਰੋਕ ਲਾ ਦਿੱਤੀ ਹੈ।

    ਅਜਿਹੇ ’ਚ ਕੋਰੋਨਾਵਾਇਰਸ ਨਾਲ ਸਬੰਧਤ 13 ਮੁੱਖ ਸਵਾਲਾਂ ਦੇ ਜਵਾਬ ਜਾਣਨ ਲਈ ਇੱਥ ਕਲਿੱਕ ਕਰਕੇ ਪੂਰੀ ਖ਼ਬਰ ਪੜ੍ਹੋ-

  8. ਕੋਰੋਨਾਵਾਇਰਸ: ਕੀ ਵਿਟਾਮਿਨ-ਡੀ ਖਾਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ

  9. ਲੌਕਡਾਊਨ 'ਚ ਫਸਿਆ ਥਿਏਟਰ ਕਲਾਕਾਰ ਤੇ ਜਯਾ ਬੱਚਨ ਦਾ ਰੋਣਾ

    ਇੱਕ ਥਿਏਟਰ ਕਲਾਕਾਰ ਦੀ ਲੌਕਡਾਊ ਪੇਸ਼ਕਾਰੀ

  10. ਸਫ਼ਾਈ ਕਾਮਿਆਂ ਦੇ ਸਨਮਾਨ ਤੋਂ ਖੁਸ਼ ਹਨ ਮੋਦੀ

  11. ਕੋਰੋਨਾਵਾਇਰਸ : ਮ੍ਰਿਤਕ ਐਲਾਨੀ ਬੀਬੀ ਨੇ 3 ਹਫ਼ਤਿਆਂ ਬਾਅਦ ਕਿਹਾ 'ਮੇਰੀ ਭੈਣ ਨੂੰ ਬੁਲਾਓ'

    ਹਸਪਤਾਲ ਵਲੋਂ ਮ੍ਰਿਤਕ ਐਲਾਨੀ ਗਈ 74 ਸਾਲਾ ਬਜ਼ੁਰਗ ਔਰਤ ਜ਼ਿਉਂਦੀ ਸਾਹਮਣੇ ਆ ਗਈ। ਇਕਵਾਡੋਰ ਵਿਚ ਇਹ ਮਾਮਲਾ ਗਲਤ ਪਛਾਣ ਦਾ ਸੀ।

    ਅਲਬਾ ਮਾਰੂਰੀ ਦੇ ਘਰ ਵਾਲਿਆਂ ਨੂੰ ਹਸਪਤਾਲ ਵਲੋਂ ਉਸ ਦੇ ਕੋਰੋਨਾ ਕਾਰਨ ਮਰ ਜਾਣ ਦੀ ਜਾਣਕਾਰੀ ਦਿੱਤੀ ਗਈ, ਬਾਅਦ ਵਿਚ ਉਨ੍ਹਾਂ ਨੂੰ ਅਸਥੀਆਂ ਵੀ ਭੇਜ ਦਿੱਤੀਆਂ ਗਈਆਂ।

    ਪਰ ਤਿੰਨ ਹਫ਼ਤਿਆਂ ਬਾਅਦ ਕੋਰੋਨਾ ਹਸਪਤਾਲ ਵਿਚ ਉਹ ਜਾਗ ਪਈ ਤੇ ਡਾਕਟਰ ਨੂੰ ਆਪਣੀ ਭੈਣ ਨੂੰ ਬੁਲਾਉਣ ਲਈ ਕਹਿਣ ਲੱਗ ਪਈ।

    ਜਦੋਂ ਪਰਿਵਾਰ ਨੂੰ ਇਹ ਖਬ਼ਰ ਮਿਲੀ ਤਾਂ ਉਹ ਖੁਸ਼ ਤਾਂ ਹੋਏ ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਉਨ੍ਹਾਂ ਨੂੰ ਅਸਥੀਆਂ ਕਿਸ ਦੀਆਂ ਭੇਜ ਦਿੱਤੀਆਂ ਗਈਆਂ ਸਨ।

  12. ਬਾਹਰ ਥੁੱਕਣ ਦੀ ਆਦਤ ਹੁਣ ਛੱਡਣੀ ਪਵੇਗੀ - ਮਨ ਕੀ ਬਾਤ

  13. ਅਮਰੀਕਾ ਸਣੇ ਕਈ ਮੁਲਕਾਂ ਦਵਾਈਆਂ ਭੇਜਣ 'ਤੇ ਮੋਦੀ ਦੇ 'ਮਨ ਕੀ ਬਾਤ'

  14. 'ਮਨ ਕੀ ਬਾਤ' ਵਿਚ ਮੋਦੀ ਨੇ ਮਾਸਕ ਉੱਤੇ ਇਹ ਕੁਝ ਕਿਹਾ

  15. Coronavirus: ਕੋਰੋਨਾਵਾਇਰਸ- ਇਹ ਕੀ ਹੈ ਅਤੇ ਇਸ ਦਾ ਕਿੰਨਾ ਖ਼ਤਰਾ ਹੈ ਤੇ ਇਲਾਜ ਦੇ ਦਾਅਵੇ ਕਿੰਨੇ ਸਹੀ

    ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਡਰਾਇਆ ਹੋਇਆ ਹੈ, ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਇਸ ਦਾ ਕੋਈ ਇਲਾਜ ਅਜੇ ਲੱਭਿਆ ਨਹੀਂ। ਆਮ ਬੰਦੇ ਲਈ ਗੱਲ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਹੁੰਦਾ ਕਿਵੇਂ ਹੈ, ਹੋਵੇ ਤਾਂ ਕਰੀਏ ਕੀ, ਮੌਤ ਦਾ ਖਤਰਾ ਕਿੰਨਾ ਕੁ?

  16. ਕੋਰੋਨਾ ਖ਼ਿਲਾਫ਼ ਜੰਗ ਖ਼ਿਲਾਫ਼ ਜੀ-20 ਦੀ ਪਹਿਲਕਦਮੀ

    ਵਿਸ਼ਵ ਦੇ ਵਿਕਸਤ ਅਤੇ ਤੇਜ਼ੀ ਨਾਲ ਵੱਧ ਰਹੇ ਅਰਥਚਾਰਿਆਂ ਦੇ ਸਮੂਹ, ਜੀ-20ਨੇ ਕੋਰੋਨਾਵਾਇਰਸ ਨਾਲ ਲੜਨ ਲਈ ਸਿਹਤ ਸਹੂਲਤਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਅੰਤਰਰਾਸ਼ਟਰੀ ਪੱਧਰ 'ਤੇ ਅਪੀਲ ਕੀਤੀ ਹੈ।

    ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰਸਾਊਦੀ ਅਰਬ ਦੇ ਖ਼ਜ਼ਾਨਾਂ ਮੰਤਰੀ ਅਤੇ ਜੀ -20 ਦੇ ਮੌਜੂਦਾ ਚੇਅਰਮੈਨ ਨੇ ਕਿਹਾ ਕਿ ਸਮੂਹ ਅਜੇ ਵੀ ਕੋਰੋਨਾਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਅੰਦਾਜ਼ਨ 8 ਬਿਲੀਅਨ ਦੀ ਫੰਡਿੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

    ਸਾਊਦੀ ਅਰਬ ਦੇ ਖ਼ਜ਼ਾਨਾਂ ਮੰਤਰੀ ਮੁਹੰਮਦ ਅਲ ਜਦਾਨ ਨੇ ‘ਕੋਵਡ-19 ਟੂਲ ਐਕਸਰਲੇਟਰ ਐਕਸੈਸ’ ਪਹਿਲ ਦੌਰਾਨ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਜੀ -20 ਸਾਰੇ ਮੋਰਚਿਆਂ ਉੱਤੇ ਵਿਸ਼ਵਵਿਆਪੀ ਸਹਿਯੋਗ ਨੂੰ ਮਜ਼ਬੂਤ ​​ਕਰਨਾ ਜਾਰੀ ਰੱਖੇਗਾ ਅਤੇ ਸਭ ਤੋਂ ਮਹੱਤਵਪੂਰਨਕੋਵਿਡ -19 ਦੇ ਟਾਕਰੇ ਲਈ ਫੰਡ ਦੇਣ ਵਿੱਚ ਪਾੜੇ ਨੂੰ ਭਰਨ ਦਾ ਯਤਨ ਕਰੇਗਾ’’।

  17. ਕਿਮ ਜੋਂਗ ਉਨ ਦੀ ਸਿਹਤ ਬਾਰੇ ਅਟਕਲਾਂ ਨੂੰ ਜਨਮ ਦਿੰਦੇ 2 ਕਾਰਨ

    ਉੱਤਰੀ ਕੋਰੀਆ ਦੇ ਸਾਸ਼ਕ ਕਿਮ ਜੋਂਗ ਓਨ ਦੀ ਸਿਹਤ ਨੂੰ ਲੈਕੇ ਅਟਲਕਾਂ ਪਿੱਛੇ ਦੋ ਕਾਰਨ ਦੱਸੇ ਜਾ ਰਹੇ ਹਨ।

    ਪਹਿਲਾ : ਉੱਤਰੀ ਕੋਰੀਆ ਦੇ ਸਭ ਤੋਂ ਵੱਡੇ ਆਗੂ ਅਤੇ ਆਪਣੇ ਦਾਦਾ ਕਿਮ-ਇਲ ਸੁੰਗ ਦੇ ਜਨਮ ਦਿਨ 15 ਅਪ੍ਰੈਲ ਨੂੰ ਹੋਣ ਵਾਲੇ ਜਲਸੇ ਵਿਚ ਸ਼ਾਮਿਲ ਨਹੀਂ ਹੋਏ ਸਨ।

    ਦੂਜਾ: ਸ਼ਨੀਵਾਰ ਨੂੰ ਇੱਕ ਵਾਰ ਫੇਰ ਕਿਮ ਉੱਤਰੀ ਕੋਰੀਆਂ ਦੇ ਫੌਜੀ ਸਥਾਪਨਾ ਦਿਵਸ ਮੌਕੇ ਉੱਤੇ ਦਿਖਾਈ ਨਹੀਂ ਦਿੱਤੇ।

    ਨਿਊਜ਼ਵੀਕ ਨੇ ਪੈਂਟਾਗਟ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਮ ਦੇ ਬਿਮਾਰ ਹੋਣ ਬਾਰੇ ਕੋਈ ਠੋਸ ਜਾਣਕਾਰੀ ਨਾ ਹੋਣ ਦੀ ਰਿਪੋਰਟ ਛਾਪੀ ਹੈ।

    ਸਿਰਫ਼ ਇੰਨਾ ਕਿਹਾ ਜਾ ਰਿਹਾ ਹੈ ਕਿ ਵੋਨਸਾਨ ਵਿਚ ਟਰੇਨ ਦੀ ਮੌਜ਼ੂਦਗੀ ਅਤੇ ਤਾਜ਼ਾ ਅਹਿਮ ਸਮਾਗਮਾਂ ਵਿਚੋਂ ਕਿਮ ਦੀ ਗੈਰਹਾਜ਼ਰੀ ਉਨ੍ਹਾਂ ਦੀ ਖ਼ਰਾਬ ਸਿਹਤ ਬਾਰੇ ਅਟਕਲਾਂ ਨੂੰ ਜਨਮ ਦਿੰਦੀ ਹੈ।

  18. ਕੋਰੋਨਾਵਾਇਰਸ ਕੋਵਿਡ-19: ਭਾਰਤ ਚ ਬੀਤੇ 24 ਘੰਟਿਆਂ ਚ 1900 ਤੋਂ ਵੱਧ ਮਾਮਲੇ

    ਕੋਰੋਨਾਵਾਇਰਸ ਕਾਰਨ ਬੀਤੇ 24 ਘੰਟਿਆਂ ਵਿੱਚ 1990 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਭਾਰਤ ਦੇ ਸਿਹਤ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ 824 ਹੋ ਗਈ ਹੈ।

  19. ਸਾਊਦੀ ਅਰਬ ਦੇਵੇਗਾ ਕਰਫਿਊ ’ਚ ਢਿੱਲ

    ਸਾਊਦੀ ਅਰਬ ਕਰਫਿਊ ਵਿੱਚ ਦੇਣ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਵਪਾਰਕ ਅਦਾਰਿਆਂ ਨੂੰ ਖੋਲ੍ਹੇਗਾ।

    ਸਾਊਦੀ ਦੇ ਸਰਕਾਰੀ ਮੀਡੀਆ ਮੁਤਾਬਕ ਐਤਵਾਰ ਤੋਂ ਮੁਲਕ ਦੇ ਸਾਰੇ ਇਲਾਕਿਆਂ ਵਿੱਚ ਲੱਗੇ ਕਰਫਿਊ ਵਿੱਚ ਢਿੱਲ ਦਿੱਤੀ ਜਾਵੇਗੀ।

    ਹਾਲਾਂਕਿ ਮੱਕਾ ਵਿੱਚ ਹੁਣ ਵੀ 24 ਘੰਟੇ ਦਾ ਕਰਫਿਊ ਲੱਗਿਆ ਰਹੇਗਾ। ਰਮਜ਼ਾਨ ਦੇ ਮਹੀਨੇ ਵਿੱਚ ਕੁਝ ਰਿਟੇਲ ਸਟੋਰ ਵੀ ਖੋਲ੍ਹੇ ਜਾਣਗੇ।

  20. ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ?

    ਮਨੁੱਖੀ ਸਰੀਰ ਤੇ ਉਸਦਾ ਇਮੀਊਨ ਸਿਸਟਮ ਕਿਵੇਂ ਕੋਰੋਨਾਵਾਇਰਸ ਨਾਲ ਲੜਦਾ ਹੈ, ਵੇਖੋ ਇਸ ਵੀਡੀਓ ਵਿੱਚ।