ਕੋਰੋਨਾਵਾਇਰਸ: ਮਨਪ੍ਰੀਤ ਬਾਦਲ ਨੇ ਕਿਹਾ ਪੰਜਾਬ ਨੂੰ ਕੋਰੋਨਾਵਾਇਰਸ ਨਾਲ ਲੜਨ ਲਈ ਕੇਂਦਰ ਤੋਂ ਸਿਰਫ 71 ਕਰੋੜ ਰੁਪਏ ਮਿਲੇ

ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ ਇੱਕ ਲੱਖ 95 ਹਜ਼ਾਰ ਤੋਂ ਪਾਰ। ਟਰੰਪ ਦੀ ਸਲਾਹ 'ਤੇ ਡਾਕਟਰਾਂ ਨੇ ਕਿਹਾ- 'ਇਹ ਰੋਗਾਣੂਨਾਸ਼ਕ ਇੰਨੇ ਖ਼ਤਰਨਾਕ ਹਨ ਕਿ ਇਹ ਸਾਡੇ ਅੰਦਰੂਨੀ ਹਿੱਸਿਆਂ ਨੂੰ ਗਲਾ ਦੇਣਗੇ'

ਲਾਈਵ ਕਵਰੇਜ

  1. ਚੀਨ ਜਿਸ ਰਿਪੋਰਟ ਨੂੰ ਰੋਕਣਾ ਚਾਹੁੰਦਾ ਸੀ, ਉਹ ਹੋਈ ਜਾਰੀ- ਰੌਇਟਰਜ਼

    ਖ਼ਬਰ ਏਜੰਸੀ ਰੌਇਟਰਜ਼ ਅਨੁਸਾਰ, ਚੀਨ ਚਾਹੁੰਦਾ ਸੀ ਕਿ ਯੂਰਪੀ ਯੂਨੀਅਨ ਦੀ ਇੱਕ ਰਿਪੋਰਟ ਨੂੰ ਰੋਕਿਆ ਜਾਵੇ।

    ਇਸ ਰਿਪੋਰਟ ਵਿੱਚ ਚੀਨ ’ਤੇ ਕੋਰੋਨਾਵਾਇਰਸ ਦੀ ਲਾਗ ਦੇ ਫੈਲਣ ਬਾਰੇ ਗਲਤ ਜਾਣਕਾਰੀ ਦੇਣ ਦਾ ਇਲਜ਼ਾਮ ਹੈ।

    ਰੌਇਟਰਜ਼ ਅਨੁਸਾਰ, ਚੀਨ ਚਾਹੁੰਦਾ ਸੀ ਕਿ ਇਸ ਰਿਪੋਰਟ ਨੂੰ ਬਲਾਕ ਕੀਤਾ ਜਾਵੇ। ਰੌਇਟਰਜ਼ ਨੇ ਚਾਰ ਸਰੋਤਾਂ ਅਤੇ ਕੂਟਨੀਤਕ ਪੱਤਰ ਵਿਹਾਰਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਖ਼ਬਰ ਦਿੱਤੀ ਹੈ। ਆਖਰਕਾਰ ਇਹ ਰਿਪੋਰਟ ਜਾਰੀ ਹੋ ਗਈ ਹੈ।

    ਇਸ ਰਿਪੋਰਟ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਬਾਰੇ ਹਾਲੇ ਤੱਕ ਕੁੱਝ ਨਹੀਂ ਕਿਹਾ ਹੈ।

    ਰੌਇਟਰਜ਼ ਨੂੰ ਈਯੂ ਦੇ ਇੱਕ ਬੁਲਾਰੇ ਨੇ ਕਿਹਾ, "ਅਸੀਂ ਅਜਿਹੇ ਮਾਮਲਿਆਂ 'ਤੇ ਕੋਈ ਟਿੱਪਣੀ ਨਹੀਂ ਕਰਦੇ। ਇਹ ਸਾਡੇ ਪਾਰਟਨਰਜ਼ ਅਤੇ ਦੂਜੇ ਦੇਸਾਂ ਵਿਚਾਲੇ ਦੀ ਗੱਲਬਾਤ ਹੈ।”

    ਯੂਰਪੀਅਨ ਯੂਨੀਅਨ ਦੇ ਇੱਕ ਹੋਰ ਅਧਿਕਾਰੀ ਨੇ ਰੌਇਟਰਜ਼ ਨੂੰ ਦੱਸਿਆ ਕਿ ਇਹ ਰਿਪੋਰਟ ਜਾਰੀ ਹੋ ਗਈ ਹੈ ਅਤੇ ਜਿਵੇਂ ਦੀ ਸੀ ਉਸੇ ਤਰ੍ਹਾਂ ਹੀ ਜਾਰੀ ਕੀਤੀ ਗਈ ਹੈ।

    ਰੌਇਟਰਜ਼ ਅਨੁਸਾਰ, ਪਹਿਲਾਂ ਇਹ ਰਿਪੋਰਟ 21 ਅਪ੍ਰੈਲ ਨੂੰ ਹੀ ਜਾਰੀ ਕੀਤੀ ਜਾਣੀ ਸੀ ਪਰ ਚੀਨੀ ਅਧਿਕਾਰੀਆਂ ਨੂੰ ਪਤਾ ਲੱਗਣ ਕਾਰਨ ਦੇਰ ਹੋਈ।

    ਖ਼ਬਰ ਏਜੰਸੀ ਅਨੁਸਾਰ, "ਇੱਕ ਸੀਨੀਅਰ ਚੀਨੀ ਅਧਿਕਾਰੀ ਨੇ ਚੀਨ ਵਿੱਚ ਯੂਰਪੀ ਯੂਨੀਅਨ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ ਅਤੇ ਕਿਹਾ ਸੀ ਕਿ ਜੇ ਇਹ ਰਿਪੋਰਟ ਉਸੇ ਰੂਪ ਵਿੱਚ ਅੱਜ ਹੀ ਜਾਰੀ ਹੁੰਦੀ ਹੈ ਤਾਂ ਸਾਡੇ ਸਹਿਯੋਗ ਲਈ ਇਹ ਬਹੁਤ ਬੁਰਾ ਹੋਵੇਗਾ।"

    ਰੌਇਟਰਜ਼ ਨੇ ਚੀਨੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਯਾਂਗ ਸਿਆਗੁਆਂਗ ਦੀ ਟਿੱਪਣੀ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਜੇ ਰਿਪੋਰਟ ਛਪਦੀ ਹੈ ਤਾਂ ਇਹ ਚੀਨ ਨੂੰ ਨਾਰਾਜ਼ ਕਰਨ ਵਾਲਾ ਕਦਮ ਹੋਵੇਗਾ।

    ਚੀਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚੀਨ ਚਾਹੁੰਦਾ ਸੀ ਕਿ ਯੂਰਪੀ ਯੂਨੀਅਨ ਦੀ ਇੱਕ ਰਿਪੋਰਟ ਨੂੰ ਬਲਾਕ ਕੀਤਾ ਜਾਵੇ
  2. ਇਸ ਵੇਲੇ ਸਰਕਾਰੀ ਮੁਲਾਜ਼ਮਾਂ ਨੂੰ ਮੁਸ਼ਕਿਲਾਂ ਦੇਣਾ ਜ਼ਰੂਰੀ ਨਹੀਂ-ਮਨਮੋਹਨ ਸਿੰਘ

    ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਸਰਕਾਰੀ ਮੁਲਾਜ਼ਮਾਂ 'ਤੇ ਬੋਝ ਨਹੀਂ ਪਾਉਣਾ ਚਾਹੀਦਾ।

    ਕਾਂਗਰਸ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਡਾ. ਮਨਮੋਹਨ ਸਿੰਘ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਸ ਵੇਲੇ ਸਰਕਾਰੀ ਮੁਲਾਜ਼ਮਾਂ ਅਤੇ ਆਰਮਡ ਫੋਰਸੇਜ਼ ਨੂੰ ਮੁਸ਼ਕਿਲਾਂ 'ਚ ਪਾਉਣਾ ਜ਼ਰੂਰੀ ਨਹੀਂ ਹੈ।”

    ਉਹ ਡੀਏ ਦੀ ਰਕਮ ਜੁਲਾਈ, 2021 ਤੱਕ ਰੋਕੇ ਜਾਣ ਤੇ ਪ੍ਰਤੀਕਰਮ ਦੇ ਰਹੇ ਹਨ।

    ਡਾ. ਮਨਮੋਹਨ ਸਿੰਘ ਸਣੇ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰਨਾ ਆਗੂਆਂ ਨੇ ਡੀਏ ਦੀ ਥਾਂ ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਨ ਦਾ ਸੁਝਾਅ ਦਿੱਤਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    Manmohan Singh

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਡਾ. ਮਨਮੋਹਨ ਸਿੰਘ ਨੇ ਡੀਏ ਦੀ ਰਕਮ ਜੁਲਾਈ, 2021 ਤੱਕ ਰੋਕੇ ਜਾਣ 'ਤੇ ਸਵਾਲ ਚੁੱਕੇ
  3. ਕੋਰੋਨਾਵਾਇਰਸ ਦੇ ਟੀਕੇ ਦਾ ਓਕਸਫੋਰਡ ਯੂਨੀਵਰਸਿਟੀ ’ਚ ਹੋਏ ਪਹਿਲੇ ਮਨੁੱਖੀ ਟ੍ਰਾਇਲ 'ਚ ਹਿੱਸਾ ਲੈਣ ਵਾਲੇ ਕੀ ਕਹਿੰਦੇ

    ਯੂਰਪ ’ਚ ਕੋਰੋਨਾਵਾਇਰਸ ਦੇ ਟੀਕੇ ਲਈ ਪਹਿਲਾ ਮਨੁੱਖੀ ਟ੍ਰਾਇਲ ਹੋ ਗਿਆ ਹੈ ਅਤੇ ਇਸ ਲਈ ਚੁਣੇ ਗਏ 800 ਵਲੰਟਰੀਅਰਾਂ ’ਚੋਂ ਦੋ ਨੂੰ ਟੀਕੇ ਵੀ ਲਗਾਏ ਗਏ ਹਨ

    ਟੀਕਾ ਓਕਸਫੋਰਡ ਯੂਨੀਵਰਸਿਟੀ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਯੂਰਪ ’ਚ ਹੋਇਆ ਟੀਕੇ ਲਈ ਪਹਿਲਾ ਮਨੁੱਖੀ ਟ੍ਰਾਇਲ
  4. 'ਯੂਕੇ 'ਚ ਸਫ਼ਲ ਹੋਣ 'ਤੇ ਅਗਲੇ ਦੋ ਹਫ਼ਤਿਆਂ 'ਚ ਟੀਕੇ ਦਾ ਟਰਾਇਲ ਭਾਰਤ 'ਚ ਸ਼ੁਰੂ ਹੋਵੇਗਾ'

    ਅੰਗਰੇਜ਼ੀ ਅਖਬਾਰ ਦਿ ਹਿੰਦੂ ਮੁਤਾਬਕ ਪੁਣੇ ਦੇ ਸੀਰਮ ਇੰਸਟੀਚਿਊਟ ਦਾ ਦਾਅਵਾ ਹੈ ਕਿ ਕੋਰੋਨਾਵਾਇਰਸ ਖਿਲਾਫ਼ ਓਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਇਆ ਗਿਆ ਟੀਕਾ ਅਕਤੂਬਰ ਜਾਂ ਨਵੰਬਰ ਵਿੱਚ ਭਾਰਤ ਨੂੰ ਮਿਲ ਸਕਦਾ ਹੈ।

    ਕੰਪਨੀ ਦਾ ਕਹਿਣਾ ਹੈ ਕਿ ਇਹ ਟੀਕਾ ਜੇ ਸੁਰੱਖਿਅਤ ਅਤੇ ਸਹੀ ਸਾਬਿਤ ਹੁੰਦਾ ਹੈ ਤਾਂ ਇਸ ਦੇ ਕਲੀਨਿਕਲ ਟਰਾਇਲ ਭਾਰਤ ਵਿੱਚ ਸ਼ੁਰੂ ਹੋਣਗੇ।

    ਸੀਰਮ ਇੰਸਟੀਚਿਊਟ ਆਫ਼ ਇੰਡੀਆ ਓਕਸਫੋਰਡ ਵੈਕਸੀਨ ਪ੍ਰੋਜੈਕਟ ਦਾ ਪਾਰਟਨਰ ਹੈ।

    ਇਹ ਦੁਨੀਆਂ ਦੇ ਉਨ੍ਹਾਂ ਸੱਤ ਇੰਸਟੀਚਿਊਜ਼ ਵਿੱਚ ਹੈ ਜੋ ਵੈਕਸੀਨ ਬਣਾਉਣਗੇ।

    ਕੰਪਨੀ ਦੇ ਸੀਈਓ ਆਦਰ ਪੂਨਾਵਾਲਾ ਨੇ ਸੀਐਨਬੀਸੀ ਟੀਵੀ18 ਨੂੰ ਦੱਸਿਆ, “ਤਕਰੀਬਨ ਅਗਲੇ ਦੋ ਹਫ਼ਤਿਆਂ ਵਿੱਚ, ਅਸੀਂ 5 ਮਿਲੀਅਨ ਟੀਕੇ ਪ੍ਰਤੀ ਮਹੀਨੇ ਬਣਾ ਸਕਾਂਗੇ, 6 ਮਹੀਨਿਆਂ ਬਾਅਦ ਇਹ ਵੱਧ ਕੇ 10 ਮਿਲੀਅਨ ਹੋ ਜਾਣਗੇ।”

    “ਜੇ ਇਹ ਟੀਕਾ ਯੂਕੇ ਵਿੱਚ ਸਫ਼ਲ ਹੁੰਦਾ ਹੈ ਤਾਂ ਦੂਜਾ ਟਰਾਇਲ ਭਾਰਤ ਵਿੱਚ ਹੋਵੇਗਾ ਜੋ ਕਿ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ। ਜੇ ਸੁਰੱਖਿਅਤ ਅਤੇ ਸਫ਼ਲ ਹੁੰਦੇ ਹਾਂ ਤਾਂ ਅਕਤੂਬਰ-ਨਵੰਬਰ ਵਿੱਚ ਭਾਰਤ ਨੂੰ ਮਿਲੇਗਾ। ਇਹ ਉਦੋਂ ਹੀ ਸੰਭਵ ਹੈ ਜੋ ਅਸੀਂ ਖੁਦ ਦੇ ਖਰਤੇ ਤੇ ਖਤਰੇ ਤੇ ਇਸ ਮਹੀਨੇ ਦੇ ਅਖੀਰ ਵਿੱਚ ਇਸ ਨੂੰ ਬਣਾਉਣਾ ਸ਼ੁਰੂ ਕਰੀਏ।”

    ਟਵੀਟ ਕਰਕੇ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਗਲੇ ਦੋ ਹਫ਼ਤਿਆਂ ਵਿੱਚ ਟੀਕੇ ਦਾ ਟਰਾਇਲ ਸ਼ੁਰੂ ਹੋਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਦਾ ਸੀਰਮ ਇੰਸਟੀਚਿਊਟ 7 ਕੰਪਨੀਆਂ ਵਿੱਚ ਸ਼ਾਮਿਲ ਹੈ ਜੋ ਕਿ ਓਕਸਫੋਰਡ ਵੈਕਸੀਨ ਪ੍ਰੋਜੈਕਟ ਦੀ ਪਾਰਟਨਰ ਹੈ
  5. ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 24 ਹਜ਼ਾਰ ਤੋਂ ਪਾਰ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 24, 506 ਹੋ ਗਈ ਹੈ ਜਦੋਂਕਿ 775 ਮੌਤਾਂ ਹੋ ਚੁੱਕੀਆਂ ਹਨ।

    ਸਿਹਤ ਮੰਤਰਾਲੇ ਮੁਤਾਬਕ 5062 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।

    ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮਾਮਲੇ ਹਨ। ਇੱਥੇ ਕੋਰੋਨਾਵਾਇਰਸ ਦੇ 6817 ਪੌਜ਼ਿਟਿਵ ਮਾਮਲੇ ਹਨ।

    ਗੁਜਰਾਤ ਵਿੱਚ 2815, ਦਿੱਲੀ ਵਿੱਚ 2514 ਅਤੇ ਰਾਜਸਥਾਨ ਵਿੱਚ 2034 ਮਾਮਲੇ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  6. ਹਰਿਆਣਾ ਦੇ 858 ਵਿਦਿਆਰਥੀ ਕੋਟਾ ਤੋਂ ਵਾਪਸ ਲਿਆਂਦੇ

    ਬੀਬੀਸੀ ਲਈ ਸਤ ਸਿੰਘ ਦੀ ਰਿਪੋਰਟ: ਕੋਟਾ ਵਿੱਚ ਫਸੇ ਹਰਿਆਣਾ 858 ਵਿਦਿਆਰਥੀ ਅੱਜ ਸਵੇਰੇ ਆਪਣੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਹੁੰਚ ਗਏ ਹਨ।

    ਸੂਬਾ ਸਰਕਾਰ ਦੀਆਂ 31 ਬੱਸਾਂ ਰਾਹੀਂ ਉਨ੍ਹਾਂ ਨੂੰ ਕੋਟਾ ਤੋਂ ਲਿਆਂਦਾ ਗਿਆ ਹੈ।

    35 ਵਿਦਿਆਰਥੀ ਕੋਟਾ ਤੋਂ ਸੋਨੀਪਤ ਪਹੁੰਚੇ ਹਨ।

    ਹਰਿਆਣਾ

    ਤਸਵੀਰ ਸਰੋਤ, Sat Singh/BBC

    ਤਸਵੀਰ ਕੈਪਸ਼ਨ, ਹਰਿਆਣਾ ਦੇ 858 ਵਿਦਿਆਰਥੀ ਕੋਟਾ ਤੋਂ ਵਾਪਸ ਲਿਆਂਦੇ
    ਹਰਿਆਣਾ

    ਤਸਵੀਰ ਸਰੋਤ, Sat Singh/BBC

    ਤਸਵੀਰ ਕੈਪਸ਼ਨ, ਅੱਜ ਹਰਿਆਣਾ ਦੇ 35 ਵਿਦਿਆਰਥੀ ਕੋਟਾ ਤੋਂ ਸੋਨੀਪਤ ਪਹੁੰਚੇ
  7. ਕੋਵਿਡ-19 ਦੇ ਇਲਾਜ ਵਿੱਚ ਗਤੀ ਲਿਆਉਣ ਲਈ WHO ਹੋਇਆ ਇੱਕਜੁੱਟ

    ਕੋਵਿਡ-19 ਦੇ ਇਲਾਜ ਲਈ ਵਿਸ਼ਵ ਸਿਹਤ ਸੰਗਠਨ ਇੱਕ ਗਲੋਬਲ ਟਰਾਇਲ ਲਈ ਇੱਕਜੁੱਟ ਹੋ ਰਿਹਾ ਹੈ।

    ਵਿਸ਼ਵ ਸਿਹਤ ਸੰਗਠਨ ਨੇ ਐਲਾਨ ਕਰਦਿਆਂ ਕਿਹਾ-

    • ਅੱਜ WHO ਨੂੰ ਮਾਣ ਹੈ ਕਿ ਉਹ COVID-19 ਟੂਲ ਐਕਸਲੇਟਰ ਦੀ ਸ਼ੁਰੂਆਤ ਲਈ ਬਹੁਤ ਸਾਰੇ ਪਾਰਟਨਰਜ਼ ਨਾਲ ਇੱਕਜੁੱਟ ਹੋ ਰਿਹਾ ਹੈ।
    • ਇਹ ਸਹਿਯੋਗ ਅਹਿਮ ਹੈ ਜੋ ਕਿ ਕੋਵੀਡ -19 ਲਈ ਟੀਕੇ, ਡਾਇਗਨੌਸਟਿਕਸ ਅਤੇਉਪਚਾਰ ਦੇ ਵਿਕਾਸ, ਉਤਪਾਦਨ ਅਤੇ ਉਚਿਤ ਵੰਡ ਨੂੰ ਤੇਜ਼ ਕਰੇਗਾ।
    • ਇਸ ਸਾਂਝੀਵਾਲਤਾ ਦਾ ਮਕਸਦ ਹੈ ਕਿ ਕੋਵਿਡ-19 ਨੂੰ ਹਰਾਉਣ ਲਈ ਮੌਜੂਦ ਸਾਰੇ ਟੂਲਜ਼ ਸਭ ਲਈ ਬਰਾਬਰ ਮੌਜੂਦ ਹੋਣ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, WHO ਦੇ ਮੁਖੀ ਡਾ. ਟੈਡਰੋਸ ਦਾ ਕਹਿਣਾ ਹੈ ਇੱਕਜੁੱਟਤਾ ਦਾ ਮਕਸਦ ਸਭ ਕੋਲ ਕੋਵਿਡ-19 ਖਿਲਾਫ਼ ਲੜਨ ਲਈ ਬਰਾਬਰ ਪਹੁੰਚ ਹੋਵੇ
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਟਰੰਪ ਦੇ ਬਿਆਨ ਤੋਂ ਬਾਅਦ ਰੋਗਾਣੂਨਾਸ਼ਕ ਕੰਪਨੀ ਦੀ ਚੇਤਾਵਨੀ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਬਿਆਨ ਤੋਂ ਬਾਅਦ ਰੋਗਾਣੂਨਾਸ਼ਕ ਬਣਾਉਣ ਵਾਲੀ ਇੱਕ ਕੰਪਨੀ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਉਤਪਾਦਾਂ ਦੀ ਵਰਤੋਂ ਮਨੁੱਖੀ ਸਰੀਰ ਵਿੱਚ ਨਾ ਕੀਤੀ ਜਾਵੇ।

    ਲਾਈਜ਼ੋਲ, ਡੈਟੋਲ, ਵੈਨਿਸ਼ ਕੰਪਨੀਆਂ ਦੇ ਮਾਲਕ ਰੈਕਿਟ ਬੈਂਕਾਈਜ਼ਰ ਨੇ ਕਿਹਾ, “ਕਿਸੇ ਵੀ ਹਾਲਤ ਵਿੱਚ ਉਨ੍ਹਾਂ ਦੇ ਪ੍ਰੋਡਕਟਕਸ ਨੂੰ ਸਰੀਰ ਵਿੱਚ ਟੀਕੇ ਜਾਂ ਕਿਸੇ ਹੋਰ ਤਰੀਕੇ ਨਾਲ ਨਾ ਵਰਤਿਆ ਜਾਵੇ।”

    ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, “ਸਾਡੇ ਰੋਗਾਣੂਨਾਸ਼ਕ ਅਤੇ ਸਫਾਈ ਦੇ ਉਤਪਾਦਾਂ ਦੀ ਵਰਤੋਂ ਸਿਰਫ਼ ਨਿਰਦੇਸ਼ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਕਿਰਪਾ ਕਰਕੇ ਲੇਬਲ ਅਤੇ ਸੁਰੱਖਿਆ ਜਾਣਕਾਰੀ ਪੜ੍ਹੋ।”

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਡੌਨਲਡ ਟਰੰਪ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਰੋਗਾਣੂਨਾਸ਼ਕ ਦੀ ਵਰਤੋਂ ਦਾ ਸੁਝਾਅ ਦਿੱਤਾ ਸੀ
  9. ਕੋਰੋਨਾਵਾਇਰਸ ਕਿਸੇ ਚੀਜ਼ 'ਤੇ ਕਿੰਨੀ ਦੇਰ ਜਿਉਂਦਾ ਰਹਿ ਸਕਦਾ ਹੈ?

    ਕੋਰੋਨਾਵਾਇਰਸ ਦਾ ਇਨਫੈਕਸ਼ਨ ਸਾਨੂੰ ਕਿਸੇ ਸਤਹਿ ਨੂੰ ਵੀ ਛੋਹਣ ਤੋਂ ਹੋ ਸਕਦੀ ਹੀ ਅਤੇ ਸੇ ਸਲਾਹ ਇਹ ਵੀ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਚੀਜ਼ ਨੂੰ ਸਿੱਧੇ ਤੌਰ 'ਤੇ ਹੱਥਾਂ ਨਾਲ ਛੋਹਣ ਤੋਂ ਬਚੋ।

    ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਹੋਣਾ ਸ਼ੁਰੂ ਹੋ ਰਿਹਾ ਹੈ ਕਿ ਮਨੁੱਖੀ ਸਰੀਰ ਤੋਂ ਬਾਹਰ ਇਹ ਵਾਇਰਸ ਕਿੰਨੀ ਦੇਰ ਜ਼ਿੰਦਾ ਰਹਿ ਸਕਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕੋਰੋਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਕੱਚ ਤੇ ਪਲਾਸਟਿਕ ਵਰਗੀਆਂ ਸਤਿਹਾਂ 'ਤੇ 28 ਦਿਨਾਂ ਤੱਕ ਵੀ ਜਿਉਂਦਾ ਰਹਿ ਸਕਦਾ ਹੈ
  10. ਯੂਕੇ ਵਿੱਚ ਸਨਅਤ ਨੂੰ ਮੱਧ-ਮਈ 'ਚ ਦਿੱਤੀ ਜਾ ਸਕਦੀ ਹੈ ਢਿੱਲ

    ਦਿ ਟੈਲੀਗ੍ਰਾਫ਼ ਮੁਤਾਬਕ ਯੂਕੇ ਸਰਕਾਰ ਮਈ ਦੇ ਮੱਧ ਵਿੱਚ ਉਦਯੋਗਾਂ 'ਤੇ ਲੱਗੀ ਪਾਬੰਦੀ ਹੌਲੀ-ਹੌਲੀ ਹਟਾ ਸਕਦੀ ਹੈ।

    ਚੀਫ਼ ਮੈਡੀਕਲ ਅਫ਼ਸਰ ਨੇ ਸਰਕਾਰ ਨੂੰ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਫੈਲਣ ਦੀ ਦਰ ਹੁਣ ਕਾਬੂ ਹੇਠ ਹੈ। ਇਸ ਲਈ ਕੁੱਝ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ।

    ਇਸ ਸਬੰਧੀ ਮਾਹਿਰਾਂ ਦੀ ਇੱਕ ਟੀਮ ਰਿਪੋਰਟ ਤਿਆਰ ਕਰ ਰਹੀ ਹੈ ਜੋ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਕੰਮ 'ਤੇ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਸੌਂਪੇਗੀ।

    ਕੋਰੋਨਾਵਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਾਹਿਰਾਂ ਮੁਤਾਬਕ ਹੁਣ ਯੂਕੇ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਕਾਬੂ ਹੇਠ ਹਨ
  11. ਚੀਨ ਨੇ ਸੁਤੰਤਰ ਜਾਂਚ ਦੀ ਮੰਗ ਠੁਕਰਾਈ

    ਚੀਨ ਨੇ ਕੋਰੋਨਾ ਵਾਇਰਸ ਦੇ ਪੈਦਾ ਹੋਣ ਸਬੰਧੀ ਸੁਤੰਤਰ ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।

    ਯੂਕੇ ਵਿੱਚ ਚੀਨ ਦੇ ਟੌਪ ਦੇ ਡਿਪਲੋਮੈਟ ਚੇਨ ਵੇਨ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹੀ ਮੰਗ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਕੋਰੋਨਾ ਵਾਇਰਸ ਵਿਰੁੱਧ ਚੀਨ ਦੀ ਲੜਾਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ।

    ਯੂਰਪੀ ਯੂਨੀਅਨ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਚੀਨ ਨੇ ਕੋਰੋਨਾਵਾਇਰਸ ਨਾਲ ਜੁੜੀ ਸਹੀ ਜਾਣਕਾਰੀ ਨੂੰ ਸਾਹਮਣੇ ਨਹੀਂ ਆਉਣ ਦਿੱਤਾ।

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੀ ਇਸ ਮਾਮਲੇ ਵਿਚ ਚੀਨ 'ਤੇ ਲਗਾਤਾਰ ਹਮਲਾ ਕਰਦੇ ਰਹੇ ਹਨ।

    ਚੀਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚੀਨ 'ਤੇ ਇਲਜ਼ਾਮ ਹੈ ਕਿ ਕੋਰੋਨਾਵਾਇਰਸ ਸਬੰਧੀ ਸਹੀ ਜਾਣਕਾਰੀ ਸਾਹਮਣੇ ਨਹੀਂ ਆਉਣ ਦਿੱਤੀ
  12. ਰਮਜ਼ਾਨ ਮੌਕੇ ਦਿੱਲੀ ਵਿੱਚ ਘਰਾਂ ਵਿੱਚ ਪੜ੍ਹੀ ਨਮਾਜ਼

    ਦਿੱਲੀ ਵਿੱਚ ਰਮਜ਼ਾਨ ਮੌਕੇ ਸਾਰੀਆਂ ਮਸਜਿਦਾਂ ਬੰਦ ਹੋਣ ਕਾਰਨ ਲੋਕਾਂ ਨੇ ਘਰਾਂ ਵਿੱਚ ਹੀ ਨਮਾਜ਼ ਪੜ੍ਹੀ ਅਤੇ ਸਾਹਿਰੀ ਖਾਧੀ।

    ਜਾਮਾ ਮਸਜਿਦ ਦੇ ਖੇਤਰ ਵਿੱਚ ਵੀ ਪੂਰੀ ਤਰ੍ਹਾਂ ਸੁੰਨ ਪਸਰੀ ਹੋਈ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਨੰਦੇੜ ਵਿੱਚ ਫਸੇ ਸ਼ਰਧਾਲੂਆਂ ਲਈ ਅੱਜ ਪੰਜਾਬ ਤੇ ਮਹਾਰਾਸ਼ਟਰ ਤੋਂ ਬੱਸਾਂ ਰਵਾਨਾ ਹੋਣਗੀਆਂ

    ਨੰਦੇੜ ਵਿੱਚ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਅੱਜ ਬੱਸਾਂ ਭੇਜੇਗੀ। ਇਸ ਤੋਂ ਇਲਾਵਾ ਕੁੱਝ ਬੱਸਾਂ ਮਹਾਰਾਸ਼ਟਰ ਤੋਂ ਭੇਜੀਆਂ ਜਾਣਗੀਆਂ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਗੱਲਬਾਤ ਹੋ ਚੁੱਕੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਲੌਕਡਾਊਨ ਦੌਰਾਨ ਰਜਿਸਟਰਡ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ

    ਸ਼ੁੱਕਰਵਾਰ ਨੂੰ ਦੇਰ ਰਾਤ ਗ੍ਰਹਿ ਮੰਤਰਾਲੇ ਨੇ ਨਿਰਦੇਸ਼ ਜਾਰੀ ਕੀਤੇ ਕਿ ਸਾਰੇ ਸੂਬਿਆਂ ਅਤੇ ਯੂਟੀ ਵਿੱਚ ਜ਼ਰੂਰੀ ਸਾਵਧਾਨੀਆਂ ਦਾ ਧਿਆਨ ਰੱਖ ਕੇ 50 ਫੀਸਦ ਮੁਲਾਜ਼ਮਾਂ ਜਾਂ ਕਾਮਿਆਂ ਨਾਲ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ।

    ਦੁਕਾਨਾਂ ਅਤੇ ਸਥਾਪਨਾ ਐਕਟ ਅਧੀਨ ਰਜਿਸਟਰਡ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।

    ਰਿਹਾਇਸ਼ੀ ਇਲਾਕਿਆਂ ਵਿੱਚ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ ਪਰ ਸਿੰਗਲ ਅਤੇ ਮਲਟੀ ਬਰਾਂਡ ਦੁਕਾਨਾਂ ਨਹੀਂ ਖੁਲ੍ਹਣਗੀਆਂ।

    ਇਹ ਛੋਟ ਕਨਟੇਨਮੈਂਟ ਜ਼ੋਨ ਵਿੱਚ ਲਾਗੂ ਨਹੀਂ ਹੋਵੇਗੀ।

    ਇਸ ਦੌਰਾਨ ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਜਦੋਂ ਤੁਸੀਂ ਸੋ ਰਹੇ ਸੀ ਤਾਂ ਦੇਸ, ਦੁਨੀਆਂ ਵਿੱਚ ਜੋ-ਜੋ ਵਾਪਰਿਆ...

    ਸਤਿ ਸ੍ਰੀ ਅਕਾਲ, ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ।ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ।ਆਓ ਜਾਣਦੇ ਹਾਂ ਹੁਣ ਤੱਕ ਕੀ ਹੋਇਆ:

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਰੀਜਾਂ ਦੀ ਗਿਣਤੀ 27,90, 986 ਹੋ ਗਈ ਹੈ ਜਦੋਂਕਿ 1 ਲੱਖ 95 ਹਜਾਰ 919 ਮੌਤਾਂ ਹੋਈਆਂ ਹਨ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਰੀਜਾਂ ਦੀ ਗਿਣਤੀ 23, 452 ਹੋਈ ਜਦੋਂਕਿ ਹੁਣ ਤੱਕ 723 ਮੌਤਾਂ ਹੋ ਚੁੱਕੀਆਂ ਹਨ।
    • ਅਮਰੀਕਾ ਵਿੱਚ ਮੌਤਾਂ ਦਾ ਅੰਕੜਾ 50 ਹਜ਼ਾਰ ਤੋਂ ਪਾਰ ਹੋ ਗਿਆ ਜਦੋਂਕਿ ਪਿਛਲੇ 24 ਘੰਟਿਆਂ ਵਿੱਚ 3000 ਤੋਂ ਵੱਧ ਲੋਕਾਂ ਦੀ ਮੌਤ ਹੋਈ।
    • ਯੂਕੇ 'ਚ ਕੋਰੋਨਾ ਟੈਸਟ ਲਈ ਇੰਨ੍ਹੀਆਂ ਅਰਜ਼ੀਆਂ ਆਈਆਂ ਕਿ ਰੋਕਣੀ ਪਈ ਬੁਕਿੰਗ।
    • ਸਪੇਨ: ਮਰਨ ਵਾਲਿਆਂ ਦਾ ਅੰਕੜਾ ਕੁਝ ਘਟਿਆ ਹੈ। ਪਿਛਲੇ 24 ਘੰਟਿਆਂ ਵਿੱਚ ਲਾਗ ਦੇ ਕਾਰਨ 367 ਮੌਤਾਂ ਹੋਈਆਂ ਹਨ।
    • ਪਾਕਿਸਤਾਨ ਵਿੱਚ ISI ਕਰੇਗੀ ਕੋਰੋਨਾ ਦੇ ਮਰੀਜਾਂ ਨੂੰ 'ਟਰੇਸ'
    • ਘੱਟੋ-ਘੱਟ 1 ਜੁਲਾਈ ਤੱਕ ਇੰਗਲੈਂਡ ਵਿੱਚ ਕੋਈ ਅੰਤਰਰਾਸ਼ਟਰੀ ਕ੍ਰਿਕਟ ਮੈਚ ਨਹੀਂ ਖੇਡਿਆ ਜਾਵੇਗਾ।
    • ਭਾਰਤੀ ਗ੍ਰਹਿ ਮੰਤਰਾਲੇ ਨੇ ਦੇਰ ਰਾਤ ਨਿਰਦੇਸ਼ ਜਾਰੀ ਕੀਤੇ ਹਨ ਜਿਸ ਤਹਿਤ ਰਜਿਸਟਰਡ ਦੁਕਾਨਾਂ ਖੁੱਲ੍ਹ ਸਕਣਗੀਆਂ।
    • ਰਿਹਾਇਸ਼ੀ ਇਲਾਕਿਆਂ ਵਿੱਚ ਦੁਕਾਨਾਂ ਵੀ ਖੁੱਲ੍ਹ ਸਕਣਗੀਆਂ। ਸਿੰਗਲ ਅਤੇ ਮਲਟੀ-ਬ੍ਰਾਂਡ ਦੁਕਾਨਾਂ ਨਹੀਂ ਖੁੱਲ੍ਹਣਗੀਆਂ।
    • ਕੋਵਿਡ -19 ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦਾ ਪਹਿਲਾ ਕਲੀਨਿਕਲ ਟ੍ਰਾਇਲ ਕਰਨਾਟਕ ਵਿੱਚ ਅੱਜ ਤੋਂ ਸ਼ੁਰੂ ਕੀਤਾ ਜਾਵੇਗਾ।
    • ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੂਜੇ ਸੂਬਿਆਂ ਵਿੱਚ ਫਸੇ ਮਜ਼ਦੂਰਾਂ ਨੂੰ ਵਾਪਸ ਲਿਆਏਗੀ।14 ਦਿਨਾਂ ਤੱਕ ਵੱਖਰੇ ਰਹਿ ਚੁੱਕੇ ਮਜ਼ਦੂਰਾਂ ਨੂੰ ਪਹਿਲਾਂ ਲਿਆਂਦਾ ਜਾਵੇਗਾ।
    • ਸੋਨੀਪਤ ਦੇ ਪਿੰਡ ਸੇਰਸਾ ਨੇ ‘ਹਰਿਆਣਾ ਕੋਰੋਨਾ ਰਿਲੀਫ ਫੰਡ’ ਵਿੱਚ 11 ਕਰੋੜ 251 ਰੁਪਏ ਦਾਨ ਕੀਤੇ ਹਨ।
    • ਪੰਜਾਬ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਹੋਈ 298, 70 ਮਰੀਜ਼ ਹੋਏ ਠੀਕ।
    • ਕੈਪਟਨ ਅਮਰਿੰਦਰ ਸਿੰਘ ਨੇ ਲੌਕਡਾਊਨ ਵਿੱਚ ਫਸੇ ਸਾਬਕਾ ਫੌਜੀਆਂ ਨੂੰ ਘਰ ਵਾਪਸ ਜਾਣ ਲਈ ਮੰਗੀ ਵਿਸ਼ੇਸ਼ ਆਗਿਆ
    • ਪੰਜਾਬ ਪੁਲਿਸ ਨੇ ਫੜਿਆ ਨਕਲੀ ਕਰਫ਼ਿਊ ਪਾਸ ਵੰਡਣ ਵਾਲਾ 9 ਲੋਕਾਂ ਦਾ ਗੈਂਗ। 71ਮਜ਼ਦੂਰਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਉੱਤਰ ਪ੍ਰਦੇਸ਼ ਅਤੇ ਬਿਹਾਰ ਭੇਜਿਆ।

    ਸ਼ੁੱਕਰਵਾਰ ਦੀ ਹਰ ਅਪਡੇਟ ਲਈ ਇੱਥੇ ਕਲਿੱਕ ਕਰੋ

    ਅਮਰੀਕਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ 50, 000 ਤੋਂ ਵੱਧ ਮੌਤਾਂ