ਕੋਰੋਨਾਵਾਇਰਸ: ਪਾਕਿਸਤਾਨ ਵਿੱਚ ISI ਕਰੇਗੀ ਕੋਰੋਨਾ ਦੇ ਮਰੀਜਾਂ ਨੂੰ 'ਟਰੇਸ'; ਅਮਰੀਕਾ 'ਚ ਮਰਨ ਵਾਲਿਆਂ ਦਾ ਅੰਕੜਾ 50 ਹਜ਼ਾਰ ਪਾਰ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਭਾਰਤ ਵਿੱਚ ਪੀੜਤਾਂ ਦੀ ਗਿਣਤੀ 23 ਹਜ਼ਾਰ ਤੋਂ ਪਾਰ ਅਤੇ ਮ੍ਰਿਤਕਾਂ ਦੀ ਗਿਣਤੀ 718

ਲਾਈਵ ਕਵਰੇਜ

  1. ਯੂਕੇ 'ਚ ਬਣੇ ਟੀਕੇ ਦੀ ਵਰਤੋਂ ਪਹਿਲਾਂ ਦੇਸਵਾਸੀਆਂ ਲਈ ਹੋਵੇ-ਮੈਟ ਹੈਨਕੌਕ

    ਦਿ ਟੈਲੀਗ੍ਰਾਫ਼ ਮੁਤਾਬਕ ਯੂਕੇ ਦੇ ਸਿਹਤ ਮੰਤਰੀ ਮੈਟ ਹਨਕੌਕ ਦਾ ਕਹਿਣਾ ਹੈ ਕਿ ਯੂਕੇ ਵਿੱਚ ਬਣੇ ਕਿਸੇ ਵੀ ਟੀਕੇ ਦੀ ਵਰਤੋਂ ਪਹਿਲਾਂ ਯੂਕੇ ਦੇ ਨਾਗਰਿਕਾਂ ਨੂੰ ਹੀ ਮਿਲਣੀ ਚਾਹੀਦੀ ਹੈ।

    ਡਾਊਨਿੰਗ ਸਟ੍ਰੀਟ ਤੇ ਵਿਗਿਆਨੀ ਸਲਾਹਕਾਰ ਟੀਕੇ ਦੀ ਵਰਤੋਂ ਸਬੰਧੀ ਕੋਈ ਵੀ ਵਾਅਦਾ ਕਰਨ ਤੋਂ ਇਨਕਾਰ ਕਰ ਰਹੇ ਹਨ।

    ਪਰ ਸਿਹਤ ਮੰਤਰੀ ਚਾਹੁੰਦੇ ਹਨ ਕਿ ਯੂਕੇ ਦੇ ਨਾਗਰਿਕ ਜੋ ਕਿ ਦੋ ਵੈਕਸੀਨ ਪ੍ਰੋਗਰਾਮਾਂ ਲਈ ਫੰਡ ਦੇ ਰਹੇ ਹਨ, ਜੇ ਇਹ ਟੀਕਾ ਕਾਮਯਾਬ ਹੁੰਦਾ ਹੈ ਤਾਂ ਉਨ੍ਹਾਂ ਨੂੰ ਹੀ ਪਹਿਲਾਂ ਇਸ ਦੀ ਵਰਤੋਂ ਦਾ ਮੌਕਾ ਮਿਲਣਾ ਚਾਹੀਦਾ ਹੈ।

    coronavirus

    ਤਸਵੀਰ ਸਰੋਤ, SEAN ELIAS - OXFORD VACCINE TRIAL

    ਤਸਵੀਰ ਕੈਪਸ਼ਨ, ਓਕਸਫੋਰਡ ਯੂਨੀਵਰਸਿਟੀ ਦੀ ਇੱਕ ਟੀਮ ਨੇ ਟੀਕਾ ਬਣਾਇਆ ਹੈ ਜਿਸ ਦਾ ਟਰਾਇਲ ਵੀਰਵਾਰ ਨੂੰ ਸ਼ੁਰੂ ਹੋ ਗਿਆ ਹੈ
  2. ਓਕਸਫੋਰਡ ਨੇ ਸ਼ੁਰੂ ਕੀਤਾ ਟੀਕੇ ਦਾ ਟਰਾਇਲ

    ਇੱਕ ਕੋਰੋਨਾਵਾਇਰਸ ਟੀਕੇ ਦਾ ਟਰਾਇਲ ਓਕਸਫੋਰਡ ਵਿੱਚ ਸ਼ੁਰੂ ਹੋ ਗਿਆ ਹੈ। 800 ਵਿੱਚੋਂ ਦੋ ਵਲੰਟੀਅਰਾਂ ਨੂੰ ਇਹ ਟੀਕਾ ਲਾਇਆ ਗਿਆ ਹੈ।

    ਇਨ੍ਹਾਂ ਵਿੱਚੋਂ ਅੱਧੇ ਲੋਕਾਂ ਨੂੰ ਕੋਵਿਡ-19 ਟੀਕਾ ਲਾਇਆ ਜਾਵੇਗਾ ਜਦੋਂਕਿ ਬਾਕੀ ਅੱਧੇ ਲੋਕਾਂ ਨੂੰ ਇੱਕ ਕੰਟਰੋਲ ਵੈਕਸੀਨ ਦਿੱਤਾ ਜਾਵੇਗਾ ਜੋ ਕਿ ਮੈਨਿਨਜਾਇਟਿਸ ਦਾ ਇਲਾਜ ਕਰਦੀ ਹੈ।

    ਇਸ ਟਰਾਇਲ ਦੌਰਾਨ ਵਲੰਟੀਅਰਜ਼ ਨੂੰ ਨਹੀਂ ਦੱਸਿਆ ਜਾਵੇਗਾ ਕਿ ਉਨ੍ਹਾਂ ਨੂੰ ਕਿਹੜਾ ਟੀਕਾ ਲਾਇਆ ਗਿਆ ਹੈ ਪਰ ਡਾਕਟਰਾਂ ਨੂੰ ਪਤਾ ਹੋਵੇਗਾ।

    ਓਕਸਫੋਰਡ ਯੂਨੀਵਰਿਸਟੀ ਦੀ ਇੱਕ ਟੀਮ ਵੱਲੋਂ ਤਿੰਨ ਮਹੀਨਿਆਂ ਵਿੱਚ ਇਹ ਟੀਕਾ ਬਣਾਇਆ ਗਿਆ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਓਕਸਫੋਰਡ ਯੂਨੀਵਰਿਸਟੀ ਦੀ ਇੱਕ ਟੀਮ ਨੇ ਤਿੰਨ ਮਹੀਨਿਆਂ ਵਿੱਚ ਟੀਕਾ ਬਣਾਇਆ ਹੈ
  3. ਰਮਜ਼ਾਨ ਮੌਕੇ ਦੁਨੀਆਂ ਦੀਆਂ ਕਈ ਮਸਜਿਦਾਂ ਸੁਨਸਾਨ

    ਕੋਰੋਨਾਵਾਇਰਸ ਮਹਾਂਮਾਰੀ ਕਾਰਨ ਇਸਲਾਮ ਦੀਆਂ ਕਈ ਪਵਿੱਤਰ ਥਾਵਾਂ ਰਮਜ਼ਾਨ ਮੌਕੇ ਸੁਨਸਾਨ ਪਈਆ ਹਨ।

    ਜੇਰੂਸਲੇਮ ਦੀ ਅਲ-ਅਕਸਾ ਮਸਜਿਦ ਦੇ ਡਾਇਰੈਕਟਰ ਅਤੇ ਇਮਾਮ ਸ਼ੇਖ ਓਮਰ ਅਲ-ਕਿਸਵਾਮੀ ਦਾ ਕਹਿਣਾ ਹੈ, “ਇਸਲਾਮ ਦੇ ਇਤਿਹਾਸ ਵਿੱਚ ਇਹ ਬਹੁਤ ਦੁਖ ਵਾਲਾ ਸਮਾਂ ਹੈ।”

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜੇਰੂਸਲੇਮ ਦੀ ਅਲ-ਅਕਸਾ ਮਸਜਿਦ
    ਮੱਕਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਾਰਚ ਤੋਂ ਹੀ ਮੱਕਾ ਵਿੱਚ ਕਾਬਾ ਜਾਣ ਦੀ ਮਨਾਹੀ ਹੈ
  4. ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 23,000 ਤੋਂ ਪਾਰ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲੇ 23,077 ਹੋ ਗਏ ਹਨ ਜਦੋਂਕਿ 718 ਲੋਕਾਂ ਦੀ ਮੌਤ ਹੋ ਗਈ ਹੈ।

    ਸਿਹਤ ਮੰਤਰਾਲੇ ਮੁਤਾਤਬਕ ਇਨ੍ਹਾਂ ਵਿੱਚੋਂ 4749 ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।

    ਪਿਛਲੇ 24 ਘੰਟਿਆਂ ਵਿੱਚ 1684 ਨਵੇਂ ਮਾਮਲੇ ਸਾਹਮਣੇ ਆਏ ਹਨ 37 ਮੌਤਾਂ ਹੋਈਆਂ ਹਨ।

    ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮਾਮਲੇ ਹਨ। ਇੱਥੇ ਕੁੱਲ ਪੌਜ਼ਿਟਿਵ ਮਾਮਲੇ 6430 ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲੇ 23,077 ਹੋਏ
  5. ਪਾਕਿਸਤਾਨ ਵਿੱਚ ਰਮਜ਼ਾਨ ਮੌਕੇ ਮਸਜਿਦਾਂ ਵਿੱਚ ਸਪਰੇਅ

    ਪਾਕਿਸਤਾਨ ਵਿੱਚ ਰਮਜ਼ਾਨ ਦੀ ਸ਼ੁਰੂਆਤ ਸ਼ਨੀਵਾਰ ਨੂੰ ਹੋ ਗਈ।

    ਹਾਲਾਂਕਿ ਸਰਕਾਰ ਨੇ ਘਰਾਂ ਵਿੱਚ ਰਹਿ ਕੇ ਨਮਾਜ਼ ਪੜ੍ਹਣ ਦੇ ਨਿਰਦੇਸ਼ ਦਿੱਤੇ ਸਨ ਪਰ ਮੌਲਵੀਆਂ ਨੇ ਕਿਹਾ ਕਿ ਸੋਸ਼ਲ਼ ਡਿਸਟੈਂਸਿੰਗ ਦਾ ਧਿਆਨ ਰੱਖ ਕੇ ਮਸਜਿਦ ਵਿੱਚ ਨਮਾਜ਼ ਪੜ੍ਹੀ ਜਾਵੇਗੀ।

    ਇਸ ਮੌਕੇ ਦੇਸ ਦੀਆਂ ਕਈ ਮਸਜਿਦਾਂ ਵਿੱਚ ਸਪਰੇਅ ਕੀਤੀ ਗਈ।

    ਪਾਕਿਸਤਾਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨ ਰਮਜ਼ਾਨ ਮੂਨ ਕਮੇਟੀ ਦੇ ਮੈਂਬਰ ਮੌਲਾਨਾ ਅਬਦੁਲ ਖਬੀਰ ਨੇ ਕਰਾਚੀ ਵਿੱਚ ਚੰਨ ਦਾ ਦੀਦਾਰ ਕੀਤਾ।
    ਕੋਰੋਨਾਵਾਇਰਸ, ਪਾਕਿਸਤਾਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੇਸ਼ਾਵਰ ਵਿੱਚ ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਮਸਜਿਦ ਵਿੱਚ ਸਪਰੇਅ ਕੀਤੀ ਗਈ
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, 22 ਅਪ੍ਰੈਲ ਨੂੰ ਲਾਹੌਰ ਦੀ ਬਾਦਸ਼ਾਹੀ ਮਸਜਿਦ ਵਿੱਚ ਸਪਰੇਅ ਕੀਤੀ ਗਈ
  6. ਕੋਰੋਨਾਵਾਇਰਸ ਦਵਾਈ ਦਾ ਪਹਿਲਾ ਟਰਾਇਲ ਹੋਇਆ ਨਾਕਾਮਯਾਬ

    ਕੋਰੋਨਾਵਾਇਰਸ ਲਈ ਸੰਭਾਵੀ ਐਂਟੀਵਾਇਰਲ ਦਵਾਈ ਕਥਿਤ ਤੌਰ ’ਤੇ ਪਹਿਲੇ ਕਲੀਨਿਕਲ ਟਰਾਇਲ ਵਿੱਚ ਅਸਫਲ ਹੋ ਗਈ ਹੈ।

    ਉਮੀਦ ਕੀਤੀ ਜਾ ਰਹੀ ਸੀ ਕਿ ਰੈਮਡੀਸਿਵਾਇਰ ਨਾਮਕ ਦਵਾਈ ਕੋਵਿਡ -19 ਦਾ ਇਲਾਜ ਕਰ ਸਕਦੀ ਹੈ।

    ਪਰ ਇਕ ਚੀਨੀ ਤਜੁਰਬੇ ਵਿੱਚ ਸਾਹਮਣੇ ਆਇਆ ਹੈ ਕਿ ਦਵਾਈ ਸਫਲ ਨਹੀਂ ਹੋ ਸਕੀ। ਵਿਸ਼ਵ ਸਿਹਤ ਸੰਗਠਨ ਦੁਆਰਾ ਗਲਤੀ ਨਾਲ ਛਪੇ ਦਸਤਾਵੇਜ਼ਾਂ ਅਨੁਸਾਰ ਇਹ ਜਾਣਕਾਰੀ ਮਿਲੀ ਹੈ।

    237 ਮਰੀਜ਼ਾਂ ਵਿੱਚੋਂਕੁਝ ਨੂੰ ਦਵਾਈ ਦਿੱਤੀ ਗਈ, ਕੁਝ ਨੂੰ ਪਲੈਸਬੋ। ਇੱਕ ਮਹੀਨੇ ਤੋਂ ਬਾਅਦ ਪਲੈਸਬੋ ਲੈਣ ਵਾਲੇ 12.8% ਮਰੀਜਾਂ ਦੇ ਮੁਕਾਬਲੇ, ਦਵਾਈ ਲੈਣ ਵਾਲੇ 13.9% ਮਰੀਜ਼ਾਂ ਦੀ ਮੌਤ ਹੋ ਗਈ।

    ਸਾਈਡ-ਇਫੈਕਟਸ ਕਾਰਨ ਟਰਾਇਲ ਨੂੰ ਜਲਦੀ ਹੀ ਰੋਕ ਦਿੱਤਾ ਗਿਆ ਸੀ।

    ਗਿਲਿਅਡ ਸਾਇੰਸਜ਼,ਦਵਾਈ ਬਣਾਉਣ ਵਾਲੀ ਅਮਰੀਕੀ ਕੰਪਨੀ ਨੇ ਡਬਲਯੂਐਚਓ ਦੀ ਪੋਸਟ 'ਤੇ ਨੂੰ ਗਲਤ ਕਰਾਰ ਦਿੱਤਾ ਹੈ।

    ਕੋਰੋਨਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੀ ਪਹਿਲੀ ਦਵਾਈ ਫੇਲ੍ਹ ਹੋਈ
  7. ਪੋਲੀਓ ਤੋਂ ਪੀੜਤ ਦਰਜੀ ਵੰਡ ਰਿਹਾ ਹੈ ਮੁਫ਼ਤ ਮਾਸਕ

    ਐੱਨਡੀਐੱਮਏ ਨੇ ਟਵੀਟ ਕਰਕੇ ਇੱਕ ਅਜਿਹੇ ਡਿਫਰੈਂਟਲੀ ਏਬਲਡ ਸ਼ਖਸ ਦੀ ਸ਼ਲਾਘਾ ਕੀਤੀ ਜੋ ਕਿ ਲੋਕਾਂ ਨੂੰ ਮੁਫ਼ਤ ਵਿੱਚ ਮਾਸਕ ਬਣਾ ਕੇ ਵੰਡ ਰਿਹਾ ਹੈ।

    ਭਾਗਬਾਨ ਤੰਤੀ ਇੱਕ ਦਰਜੀ ਹੈ ਜੋ ਓੜੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਵਿੱਚ ਲੋੜਵੰਦਾਂ ਨੂੰ ਮਾਸਕ ਵੰਡਦਾ ਹੈ।

    ਬਚਪਨ ਵਿੱਚ ਹੀ ਭਾਗਬਾਨ ਨੂੰ ਪੋਲੀਓ ਹੋ ਗਿਆ ਸੀ ਅਤੇ ਲੱਤਾਂ ਨੇ ਕਮ ਕਰਨਾ ਬੰਦ ਕਰ ਦਿੱਤਾ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਡੀਐੱਨਡੀ 'ਤੇ ਲੋਕਾਂ ਦਾ ਤਾਪਮਾਨ ਚੈੱਕ ਕਰਦੀ ਪੁਲਿਸ

    ਦਿੱਲੀ ਨੌਇਡਾ ਡਾਇਰੈਕਟ ਫਲਾਈਵੇਅ 'ਤੇ ਪੁਲਿਸ ਆਉਣ-ਜਾਣ ਵਾਲੇ ਲੋਕਾਂ ਦਾ ਥਰਮਲ ਚੈੱਕ ਕਰ ਰਹੀ ਹੈ।

    ਥਰਮਾਮੀਟਰ ਗਨ ਰਾਹੀਂ ਇਹ ਚੈੱਕਅਪ ਕੀਤਾ ਜਾ ਰਿਹਾ ਹੈ।

    ਤੁਹਾਨੂੰ ਦੱਸਦੇਈਏ ਕਿ ਦਿੱਲੀ ਤੋਂ ਨੌਇਡਾ ਵਿੱਚ ਦਾਖਲ ਹੋਣ ਲਈ ਸਿਰਫ਼ ਜ਼ਰੂਰੀ ਕੰਮਾਂ ਲਈ ਹੀ ਰਿਆਇਤਾਂ ਦਿੱਤੀਆਂ ਗਈਆਂ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਕੋਰੋਨਾਵਾਇਰਸ: ਪਰਦੇਸ ਬੈਠੇ ਪੰਜਾਬੀ ਲੌਕਡਾਊਨ 'ਚ ਕਿਵੇਂ ਬਿਤਾ ਰਹੇ ਹਨ ਜ਼ਿੰਦਗੀ?

    ਵੱਖ-ਵੱਖ ਦੇਸਾਂ ਵਿੱਚ ਰਹਿੰਦੇ ਪੰਜਾਬੀ ਲੌਕਡਾਊਨ 'ਚ ਕਿਵੇਂ ਬਿਤਾ ਰਹੇ ਹਨ ਜ਼ਿੰਦਗੀ?

    ਕੀ ਹੈ ਪੰਜਾਬ ਬੈਠੇ ਘਰਦਿਆਂ ਲਈ ਉਨ੍ਹਾਂ ਦਾ ਫਿਕਰ, ਇਹ ਵੀਡੀਓ ਦੇਖੋ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਪਾਕਿਸਤਾਨ ’ਚ ਘਰ ਵਿੱਚ ਕੈਦ ਲੋਕ ਕਿਵੇਂ ਜ਼ਿੰਦਗੀ ਬਿਤਾ ਰਹੇ
  10. ਨਵਾਂਸ਼ਹਿਰ ਤੇ ਮੋਗਾ ਕੋਰੋਨਾਵਾਇਰਸ ਮੁਕਤ ਹੋਏ- ਕੈਪਟਨ ਅਮਰਿੰਦਰ ਸਿੰਘ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਨਵਾਂਸ਼ਹਿਰ ਤੋਂ ਬਾਅਦ ਹੁਣ ਮੋਗਾ ਜ਼ਿਲ੍ਹਾ ਕੋਰੋਨਾਵਾਇਰਸ ਮੁਕਤ ਹੋ ਗਿਆ ਹੈ।

    ਟਵੀਟ ਕਰਕੇ ਉਨ੍ਹਾਂ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਕਾਰਨ ਅਜਿਹਾ ਸੰਭਵ ਹੋ ਸਕਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਮੁੱਖ ਮੰਤਰੀ ਦਾ ਦਾਅਵਾ-ਤ੍ਰਿਪੁਰਾ ਕੋਰੋਨਾਵਾਇਰਸ ਮੁਕਤ ਹੋਇਆ

    ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦਾ ਦਾਅਵਾ ਹੈ ਕਿ ਤ੍ਰਿਪੁਰਾ ਕੋਰੋਨਾਵਾਇਰਸ ਮੁਕਤ ਹੋ ਗਿਆ ਹੈ।

    ਉਨ੍ਹਾਂ ਕਿਹਾ ਦੋ ਕੋਰੋਨਾਵਇਰਸ ਦੇ ਮਰੀਜਾਂ ਦੇ ਠੀਕ ਹੋਣ ਤੋਂ ਬਾਅਦ ਸੂਬਾ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੈ।

    ਇੱਕ ਮਰੀਜ਼ ਪਹਿਲਾਂ ਹੀ ਠੀਕ ਹੋ ਗਿਆ ਸੀ ਜਦੋਂਕਿ ਦੂਜੇ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਯੂਰਪੀ ਯੂਨੀਅਨ ਦੇ ਆਗੂਆਂ ਵਿੱਚ ਵੱਡੇ ਰਾਹਤ ਪੈਕੇਜ 'ਤੇ ਸਹਿਮਤੀ

    ਯੂਰਪੀ ਯੂਨੀਅਨ ਦੇ ਆਗੂਆਂ ਨੇ ਯੂਰਪ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਅਰਬਾਂ ਰੁਪਏ ਦੀ ਐਮਰਜੈਂਸੀ ਸਹਾਇਤਾ ਦੀ ਯੋਜਨਾ ‘ਤੇ ਸਹਿਮਤੀ ਜਤਾਈ ਹੈ।

    ਇੱਕ ਵੀਡੀਓ ਕਾਨਫਰੰਸ ਵਿੱਚ ਯੂਰਪੀਅਨ ਯੂਨੀਅਨ ਦੇ ਆਗੂ ਇੱਕ ਵੱਡੇ ਪੈਮਾਨੇ ਤੇ ਰਿਕਵਰੀ ਫੰਡ ਸਥਾਪਤ ਕਰਨ ਲਈ ਸਹਿਮਤ ਹੋਏ ਹਨ, ਜੋ ਕਿ ਬਲਾਕ ਦੇ ਸੱਤ ਸਾਲਾਂ ਦੇ ਬਜਟ ਦੇ ਕਰੀਬ ਹੈ।

    ਯੂਰਪੀਅਨ ਕਮਿਸ਼ਨ ਨੂੰ ਹੁਣ ਆਪਣੀ ਵਿਸਥਾਰ ਜਾਣਕਾਰੀ 'ਤੇ ਕੰਮ ਕਰਨਾ ਹੋਵੇਗਾ।

    ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ 1 ਜੂਨ ਤੋਂ ਕੋਰੋਨਾਵਾਇਰਸ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਘਟਾਉਣ ਲਈ ਮੌਜੂਦਾ ਸਿਸਟਮ ਰਾਹੀਂ 540 ਅਰਬ ਯੂਰੋ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾਏਗੀ।

    Coronavirus

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਯੂਰਪੀ ਯੂਨੀਅਨ ਨੇ 540 ਅਰਬ ਯੂਰੋ ਦੀ ਵਿੱਤੀ ਸਹਾਇਤਾ ਜਾਰੀ ਕਰਨ ਦਾ ਐਲਾਨ ਕੀਤਾ
  13. ਦੂਜੀ ਵਿਸ਼ਵ ਜੰਗ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ- ਐਂਗੇਲਾ ਮਾਰਕੇਲ

    ਜਰਮਨੀ ਦੀ ਚਾਂਸਲਰ ਐਂਗੇਲਾ ਮਾਰਕੇਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ ਨੂੰ ਕੋਰੋਨਾਵਾਇਰਸ ਦੀ ਲਾਗ ਨਾਲ ਨਜਿੱਠਣ ਲਈ ਚਲਾਕੀ ਅਤੇ ਸਾਵਧਾਨੀ ਨਾਲ ਕੰਮ ਕਰਨ ਦੀ ਲੋੜ ਹੈ।

    ਮਾਰਕੇਲ ਨੇ ਕਿਹਾ ਕਿ ਇਹ ਸੰਕਟ ਅਜੇ ਸ਼ੁਰੂ ਹੋਇਆ ਹੈ।

    ਮਰਕੇਲ ਨੇ ਕਿਹਾ, "ਅਸੀਂ ਇਸ ਵਾਇਰਸ ਨਾਲ ਲੰਬੇ ਸਮੇਂ ਲਈ ਜੀਉਣਾ ਹੈ। ਜਰਮਨੀ ਨੂੰ ਬਿਲਕੁਲ ਵੱਖਰੇ ਢੰਗ ਨਾਲ ਤਿਆਰ ਰਹਿਣਾ ਪਏਗਾ। ਭਾਵ ਅਸੀਂ ਯੂਰਪੀ ਯੂਨੀਅਨ ਦੇ ਬਜਟ ਵਿੱਚ ਉਮੀਦ ਤੋਂ ਵੱਧ ਸਾਡਾ ਯੋਗਦਾਨ ਹੋਵੇਗਾ।''

    ਵੀਰਵਾਰ ਨੂੰ ਜਰਮਨੀ ਵਿੱਚ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਦੇ ਮਾਮਲੇ ਵੱਧ ਕੇ 148,046 ਹੋ ਗਏ ਅਤੇ ਮੌਤਾਂ ਦੀ ਕੁੱਲ ਗਿਣਤੀ ਵੀ 5,094 ਹੋ ਗਈ ਹੈ।

    ਮਰਕੇਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਦੂਜੀ ਵਿਸ਼ਵ ਜੰਗ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਹੈ।

    ਜਰਮਨੀ ਦੀ ਚਾਂਸਲਰ ਐਂਗੇਲਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜਰਮਨੀ ਦੀ ਚਾਂਸਲਰ ਐਂਗੇਲਾ ਮਾਰਕੇਲ ਨੇ ਕਿਹਾ ਕਿ ਇਹ ਸੰਕਟ ਅਜੇ ਸ਼ੁਰੂ ਹੋਇਆ ਹੈ
  14. ਅਮਰੀਕੀ ਸੰਸਦ ਵਿੱਚ 484 ਅਰਬ ਡਾਲਰ ਦੇ ਨਵੇਂ ਰਾਹਤ ਪੈਕੇਜ ਦਾ ਬਿਲ ਪਾਸ

    ਅਮਰੀਕਾ ਵਿੱਚ ਸੰਸਦ ਦੇ ਹੇਠਲ਼ੇ ਸਦਨ ਹਾਊਸ ਆਫ਼ ਰਿਪ੍ਰੈਜੈਂਟੇਟਿਵਸ ਵਿੱਚ 484 ਅਰਬ ਡਾਲਰ ਦੇ ਇੱਕ ਨਵੇਂ ਰਾਹਤ ਪੈਕੇਜ ਨਾਲ ਜੁੜਿਆ ਬਿਲ ਪਾਸ ਹੋ ਗਿਆ ਹੈ।

    ਇਸ ਦਾ ਮਕਸਦ ਛੋਟੇ ਕਾਰੋਬਾਰਾਂ ਨੂੰ ਕਰਜ਼ਾ ਦੇਣਾ ਅਤੇ ਹਸਪਤਾਲਾਂ ਤੇ ਕੋਰੋਨਾਵਾਇਰਸ ਦੇ ਪਰੀਖਣ ਲਈ ਹੋਰ ਰਾਸ਼ੀ ਦੇਣਾ ਹੈ।

    ਅਮਰੀਕਾ ਵਿੱਚ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦੇਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2 ਕਰੋੜ 64 ਲੱਖ ਹੋ ਗਈ ਹੈ।

    ਅਮਰੀਕਾ ਵਿੱਚ ਕੋਰੋਨਾਵਾਇਰਸ ਤੋਂ ਸੰਕਰਮਿਤ ਲੋਕਾਂ ਦੀ ਗਿਣਤੀ 8 ਲੱਖ 40 ਹਜ਼ਾਰ ਹੋ ਗਈ ਹੈ। ਲਗਭਗ 47 ਹਜ਼ਾਰ ਲੋਕਾਂ ਦੀ ਲਾਗ ਨਾਲ ਮੌਤ ਹੋ ਗਈ ਹੈ।

    ਅਮਰੀਕਾ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਅਮਰੀਕੀ ਸੰਸਦ ਵਿੱਚ ਕੋਵਿਡ-19 ਲਈ 484 ਡਾਲਰ ਦੇ ਨਵੇਂ ਰਾਹਤ ਪੈਕੇਜ ਦਾ ਬਿਲ ਪਾਸ
  15. ਤੁਹਾਡਾ ਸਵਾਗਤ ਹੈ, ਦੇਸ-ਦੁਨੀਆਂ 'ਚ ਹੁਣ ਤੱਕ ਕੀ-ਕੀ ਹੋਇਆ

    ਸਤਿ ਸ੍ਰੀ ਅਕਾਲ, ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ।ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ।ਆਓ ਜਾਣਦੇ ਹਾਂ ਹੁਣ ਤੱਕ ਕੀ ਹੋਇਆ:

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 27 ਲੱਖ ਤੋਂ ਪਾਰ, ਹੁਣ ਤੱਕ 1.90 ਲੱਖ ਤੋਂ ਵੱਧ ਲੋਕਾਂ ਦੀ ਮੌਤ।
    • ਅਮਰੀਕੀ ਸੰਸਦ ਵਿੱਚ ਕੋਵਿਡ-19 ਲਈ 484 ਬਿਲੀਅਨ ਡਾਲਰ ਦੇ ਨਵੇਂ ਰਾਹਤ ਪੈਕੇਜ ਦਾ ਬਿਲ ਪਾਸ ।
    • ਯੂਰਪ ਵਿੱਚ ਵੈਕਸੀਨ ਦਾ ਇਨਸਾਨਾਂ ਤੇ ਟਰਾਇਲ ਓਕਸਫੋਰਡ ਯੂਨਿਵਰਸਿਟੀ ਵਿੱਚ ਸ਼ੁਰੂ ਹੋ ਗਿਆ ਹੈ। ਇਸ ਸਟਡੀ ਲਈ ਚੁਣੇ ਗਏ 800 ਲੋਕਾਂ ਵਿੱਚੋਂ ਪਹਿਲੇ ਦੋ ਲੋਕਾਂ ਨੂੰ ਟੀਕਾ ਲਾਇਆ ਗਿਆ ਹੈ।
    • ਬ੍ਰਿਟੇਨ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 19 ਹਜ਼ਾਰ ਪਹੁੰਚ ਗਈ ਹੈ।
    • ਅਮਰੀਕਾ ਵਿੱਚ ਫਲਾਇਟ ਦੀਆਂ ਟਿਕਟਾਂ ਦੀਆਂ ਕੀਮਤਾਂ ਅੱਧੀਆਂ ਰਹਿ ਗਈਆਂ ਹਨ।
    • ਯੂਰਪ ਦੀਆਂ ਕੁੱਲ ਕੋਰੋਨਾ ਮੌਤਾਂ ਦਾ ਅੱਧਾ ਕੇਅਰ ਹੋਮਜ਼ ਵਿਚ ਹੋਈਆਂ ਹਨ- WHO
    • ਸਪੇਨ ਵਿੱਚ ਐਤਵਾਰ ਤੋਂ ਬੱਚਿਆਂ ਨੂੰ ਇੱਕ ਘੰਟੇ ਖੇਡਣ ਲਈ ਛੋਟ ਹੋਵੇਗੀ।
    • ਅਮਰੀਕਾ ਵਿਚ ਬੇਰੁਜ਼ਗਾਰੀ ਦਾ ਅੰਕੜਾ 2 ਕਰੋੜ 64 ਲੱਖ ਨੂੰ ਪਹੁੰਚ ਗਿਆ ਹੈ।ਇਹ ਕੁੱਲ ਵਰਕਫੋਰਸ ਦਾ 15% ਹੋ ਗਿਆ ਹੈ।
    • ਭਾਰਤ ਨੇ 22 ਅਪ੍ਰੈਲ ਤੱਕ 5 ਲੱਖ ਟੈਸਟ ਕੀਤੇ ਹਨ, ਇਨ੍ਹਾਂ ਵਿੱਚੋਂ 20 ਹਜ਼ਾਰ ਮਰੀਜ਼ ਮਿਲੇ ਹਨ।
    • ਭਾਰਤ ’ਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 21 ਹਜ਼ਾਰ ਤੋਂ ਪਾਰ, ਮ੍ਰਿਤਕਾਂ ਦੀ ਗਿਣਤੀ 700 ਦੇ ਕਰੀਬ
    • ਪੰਜਾਬ ਵਿੱਚ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 287 ਅਤੇ 17 ਮੌਤਾਂ ਹੋਈਆਂ।
    • ਪੰਜਾਬ ’ਚ ਲੌਕਡਾਊਨ ਦੌਰਾਨ ਔਰਤਾਂ ਖ਼ਿਲਾਫ਼ ਘਰੇਲੂ ਹਿੰਸਾ ਵਿਚ 34 ਫ਼ੀਸਦ ਵਾਧਾ।

    ਵੀਰਵਾਰ ਦੀ ਹਰ ਅਪਡੇਟ ਲਈ ਇਸ ਲਿੰਕ ’ਤੇ ਕਲਿੱਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images