ਯੂਕੇ 'ਚ ਬਣੇ ਟੀਕੇ ਦੀ ਵਰਤੋਂ ਪਹਿਲਾਂ ਦੇਸਵਾਸੀਆਂ ਲਈ ਹੋਵੇ-ਮੈਟ ਹੈਨਕੌਕ
ਦਿ ਟੈਲੀਗ੍ਰਾਫ਼ ਮੁਤਾਬਕ ਯੂਕੇ ਦੇ ਸਿਹਤ ਮੰਤਰੀ ਮੈਟ ਹਨਕੌਕ ਦਾ ਕਹਿਣਾ ਹੈ ਕਿ ਯੂਕੇ ਵਿੱਚ ਬਣੇ ਕਿਸੇ ਵੀ ਟੀਕੇ ਦੀ ਵਰਤੋਂ ਪਹਿਲਾਂ ਯੂਕੇ ਦੇ ਨਾਗਰਿਕਾਂ ਨੂੰ ਹੀ ਮਿਲਣੀ ਚਾਹੀਦੀ ਹੈ।
ਡਾਊਨਿੰਗ ਸਟ੍ਰੀਟ ਤੇ ਵਿਗਿਆਨੀ ਸਲਾਹਕਾਰ ਟੀਕੇ ਦੀ ਵਰਤੋਂ ਸਬੰਧੀ ਕੋਈ ਵੀ ਵਾਅਦਾ ਕਰਨ ਤੋਂ ਇਨਕਾਰ ਕਰ ਰਹੇ ਹਨ।
ਪਰ ਸਿਹਤ ਮੰਤਰੀ ਚਾਹੁੰਦੇ ਹਨ ਕਿ ਯੂਕੇ ਦੇ ਨਾਗਰਿਕ ਜੋ ਕਿ ਦੋ ਵੈਕਸੀਨ ਪ੍ਰੋਗਰਾਮਾਂ ਲਈ ਫੰਡ ਦੇ ਰਹੇ ਹਨ, ਜੇ ਇਹ ਟੀਕਾ ਕਾਮਯਾਬ ਹੁੰਦਾ ਹੈ ਤਾਂ ਉਨ੍ਹਾਂ ਨੂੰ ਹੀ ਪਹਿਲਾਂ ਇਸ ਦੀ ਵਰਤੋਂ ਦਾ ਮੌਕਾ ਮਿਲਣਾ ਚਾਹੀਦਾ ਹੈ।