'ਕੋਈ ਸਬੂਤ ਨਹੀਂ ਕਿ ਹਾਈਡਰੋਕਸੀਕਲੋਰੋਕਵਿਨ ਦਾ ਫਾਇਦਾ ਹੋ ਰਿਹਾ ਹੈ'- ਲੈਂਸੇਟ ਦੇ ਸੰਪਾਦਕ ਦਾ ਦਾਅਵਾ
ਮੈਡੀਕਲ ਜਰਨਲ ਲੈਂਸੇਟ ਦੇ ਸੰਪਾਦਕ ਡਾ. ਰਿਚਰਡ ਹੋਰਟਨ ਨੇ ਐੱਨਡੀਟੀਵੀ ਨੂੰ ਦੱਸਿਆ ਕਿ ਕੋਰੋਨਾਵਾਇਰਸ ਦਾ ਟੀਕਾ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਉਨ੍ਹਾਂ ਕਿਹਾ, "ਟੀਕਾ ਲੱਭਣ ਦੀਆਂ ਪੂਰੀ ਦੁਨੀਆਂ ਦੀਆਂ ਵੱਖ-ਵੱਖ ਕੋਸ਼ਿਸ਼ਾਂ ਹੋ ਰਹੀਆਂ ਹਨ। ਹਰੇਕ ਆਪਣੀ ਰਿਸਰਚ ਕਰ ਰਿਹਾ ਹੈ। WHO ਦੀ ਅਗਵਾਈ ਹੇਠ ਕਿਸੇ ਤਰੀਕੇ ਦਾ ਤਾਲਮੇਲ ਹੋਣਾ ਚਾਹੀਦਾ ਹੈ।"
ਹਾਈਡਰੋਕਸੀਕਲੋਰੋਕਵਿਨ ਦਵਾਈ, ਜਿਸ ਦੀ ਮੰਗ ਦੁਨੀਆਂ ਭਰ ਦੇ ਕਈ ਦੇਸ ਕਰ ਰਹੇ ਹਨ ਉਸ ਬਾਰੇ ਡਾ. ਹੋਰਟਨ ਨੇ ਕਿਹਾ, “ਇੱਕ ਵੀ ਜਗ੍ਹਾ ਇਸ ਦਾ ਕੋਈ ਸਬੂਤ ਨਹੀਂ ਕਿ ਹਾਈਡਰੋਕਸੀਕਲੋਰੋਕਵਿਨ ਦਾ ਕੋਈ ਫਾਇਦਾ ਹੋ ਰਿਹਾ ਹੈ।”