You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਵਿਦਿਆਰਥੀਆਂ ਲਈ ਕਿਤਾਬਾਂ ਦੀਆਂ ਦੁਕਾਨਾਂ ਤੇ ਬਿਜਲੀ ਦੀਆਂ ਦੁਕਾਨਾਂ ਖੋਲ੍ਹਣ ਦਾ ਹੁਕਮ ; ਯੂਰਪ ਵਿੱਚ ਅੱਧੀਆਂ ਮੌਤਾਂ ਕੇਅਰ ਹੋਮਜ਼ ਵਿੱਚ ਹੋਈਆਂ: WHO

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਭਾਰਤ ਵਿੱਚ ਪੀੜਤਾਂ ਦੀ ਗਿਣਤੀ 21 ਹਜ਼ਾਰ ਤੋਂ ਪਾਰ ਅਤੇ ਮ੍ਰਿਤਕਾਂ ਦੀ ਗਿਣਤੀ 680 ਤੋਂ ਜ਼ਿਆਦਾ।

ਲਾਈਵ ਕਵਰੇਜ

  1. ਕੀ ਲਸਣ ਖਾਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ

    ਕੋਰੋਨਾਵਾਇਰਸ ਨਾਲੋਂ ਤੇਜ਼ੀ ਨਾਲ ਫੈਲ ਰਹੀਆਂ ਹਨ ਇਸ ਬਾਰੇ ਅਫ਼ਵਾਹਾਂ।

    ਕੋਈ ਪਾਲਤੂ ਜਾਨਵਰਾਂ ਤੋਂ ਦੂਰ ਰਹਿਣ ਦੀ ਸਲਾਹ ਦੇ ਰਿਹਾ ਹੈ ਤਾਂ ਕੋਈ ਚਾਉਮਿਨ ਖਾਣ ਤੋਂ ਰੋਕ ਰਿਹਾ ਹੈ।

    ਕੋਈ ਕਹਿੰਦਾ ਹੈ ਪਰਵਾਹ ਨਾ ਕਰੋ ਬਸ ਲਸਣ ਦੀ ਗੰਢੀ ਖਾਓ, ਵਾਇਰਸ ਤੁਹਾਡਾ ਕੁਝ ਵਿਗਾੜ ਹੀ ਨਹੀਂ ਸਕਦਾ।

    ਬੀਬੀਸੀ ਨੇ ਅਜਿਹੀਆਂ ਕੁਝ ਸਲਾਹਾਂ ਦੇ ਸਚਾਈ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  2. ਕੋਵਿਡ-19 ਖਿਲਾਫ਼ ਜੰਗ ਸਾਡੇ ਕੋਲ ਮੌਜੂਦ ਸਰੋਤਾਂ 'ਤੇ ਨਿਰਭਰ ਕਰੇਗੀ - ਮਨਮੋਹਨ ਸਿੰਘ

    ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੌਰਾਨ ਡਾ. ਮਨਮੋਹਨ ਸਿੰਘ ਨੇ ਕਿਹਾ, “ਲੌਕਡਾਊਨ ਦੀ ਕਾਮਯਾਬੀ ਕੋਵਿਡ-19 ਨਾਲ ਨਜਿੱਠਣ ਦੀ ਸਾਡੀ ਕਾਬਲੀਅਤ ਤੇ ਨਿਰਭਰ ਕਰੇਗੀ। ਕੇਂਦਰ ਅਤੇ ਸੂਬਿਆਂ ਵਿਚਾਲੇ ਸਹਿਯੋਗ ਕੋਰੋਨਾਵਾਇਰਸ ਖਿਲਾਫ਼ ਲੜਨ ਵਿੱਚ ਸਫ਼ਲਤਾ ਦੇਵੇਗਾ।”

    ਉਨ੍ਹਾਂ ਅੱਗੇ ਕਿਹਾ, “ਇਸ ਜੰਗ ਵਿੱਚ ਜ਼ਰੂਰੀ ਹੈ ਕੁੱਝ ਮੁੱਦਿਆਂ 'ਤੇ ਧਿਆਨ ਦੇਈਏ। ਕੋਵਿਡ-19 ਖਿਲਾਫ਼ ਜੰਗ ਨਿਰਭਰ ਕਰੇਗੀ ਕਿ ਸਾਡੇ ਕੋਲ ਕਿੰਨੇ ਸਰੋਤ ਮੌਜੂਦ ਹਨ।”

  3. ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਕੀ ਹੈ ਪੂਲ ਟੈਸਟਿੰਗ?

    ਹੁਣ ਸ਼ੱਕੀ ਇਲਾਕਿਆਂ ਵਿੱਚ ਪੂਲ ਟੈਸਟਿੰਗ ਅਤੇ ਰੈਪਿਡ ਟੈਸਟਿੰਗ ਜ਼ਰੀਏ ਕੋਰੋਨਾਵਾਇਰਸ ਪੀੜਤ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

    ਹਾਲ ਹੀ ਵਿੱਚ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਪੂਲ ਟੈਸਟਿੰਗ ਲਈ ਇਜਾਜ਼ਤ ਦਿੱਤੀ ਹੈ।

    ਐਡਵਾਇਜ਼ਰੀ ਵਿੱਚ ਆਈਸੀਐਮਆਰ ਨੇ ਲਿਖਿਆ ਹੈ ਕਿ ਜਿਵੇਂ ਕੋਵਿਡ-19 ਦੇ ਮਾਮਲੇ ਵਧ ਰਹੇ ਹਨ, ਅਜਿਹੇ ਵਿੱਚ ਟੈਸਟਿੰਗ ਵਧਾਉਣਾ ਅਹਿਮ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ

  4. ਇੰਡੋਨੇਸ਼ੀਆ ਦੇ ਇੱਕ ਸੂਬੇ 'ਚ ਪੜ੍ਹੀ ਗਈ ਸਮੂਹਿਕ ਨਮਾਜ

    ਇੰਡੋਨੇਸ਼ੀਆ ਦੇ ਏਸੀਹ ਸੂਬੇ ਵਿੱਚ ਕੱਲ੍ਹ ਰਾਤ ਨੂੰ ਕਈ ਮਸਜਿਦਾਂ ਵਿੱਚ ਤਾਰਾਵੀਹ (ਰਮਜ਼ਾਨ ਮੌਕੇ ਰਾਤ ਨੂੰ ਪੜ੍ਹੀ ਜਾਂਦੀ ਹੈ) ਕੀਤੀ।

    ਹਾਲਾਂਕਿ ਸਰਕਾਰ ਨੇ ਸਮੂਹਿਕ ਨਮਾਜ਼ ਪੜ੍ਹਣ 'ਤੇ ਪਾਬੰਦੀ ਲਾਈ ਸੀ।

    ਇਹ ਇੰਡੋਨੇਸ਼ੀਆ ਦਾ ਇੱਕਲੌਤਾ ਸੂਬਾ ਹੈ ਜਿੱਥੇ ਸ਼ਰੀਆ ਕਾਨੂੰਨ ਹੈ।

    ਜੇ ਲੋਕ ਮਾਸਕ ਪਾ ਕੇ ਅਤੇ ਆਪਣੀਆਂ ਚਟਾਈਆਂ ਲੈ ਕੇ ਆਉਣਗੇ ਤਾਂ ਏਸੀਹ ਵਿੱਚ ਤਾਰਾਵੀਹ ਪੜ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ।

  5. ਯੂਕੇ ਵਿੱਚ ਸਮਾਜਿਕ ਪਾਬੰਦੀਆਂ 'ਇੱਕ ਸਾਲ ਤੱਕ ਰਹਿਣਗੀਆਂ'

    ਯੂਕੇ ਵਿੱਚ ਕੁੱਝ ਪਾਬੰਦੀਆਂ ਪੂਰੇ ਸਾਲ ਰਹਿਣਗੀਆਂ। ਇਹ ਦਾਅਵਾ ਕੀਤਾ ਹੈ ਸਰਕਾਰ ਦੇ ਚੀਫ਼ ਮੈਡੀਕਲ ਐਡਵਾਈਜ਼ਰ ਨੇ।

    ਪ੍ਰੋ. ਕ੍ਰਿਸ ਵਿੱਟੀ ਨੇ ਕਿਹਾ ਇਹ ਉਮੀਦ ਕਰਨਾ ਕਿ ਜਿੰਦਗੀ ਅਚਾਨਕ ਜਲਦੀ ਆਮ ਹੋ ਜਾਵੇਗੀ, ਪੂਰੀ ਤਰ੍ਹਾਂ ਕਲਪਨਾ ਹੈ।

    ਉਨ੍ਹਾਂ ਕਿਹਾ ਇਸ ਵਿੱਚੋਂ ਬਾਹਰ ਨਿਕਲਣ ਦਾ ਤਰੀਕਾ ਹੈ ਕੋਈ ਬਹੁਤ ਕਾਮਯਾਬ ਟੀਕਾ ਜਾਂ ਦਵਾਈ ਪਰ ਇਹ ਅਗਲੇ ਸਾਲ ਤੱਕ ਆਉਣ ਦੀ ਉਮੀਦ ਘੱਟ ਹੀ ਹੈ।

    "ਇਹ ਬੀਮਾਰੀ ਖ਼ਤਮ ਨਹੀਂ ਹੋਣ ਵਾਲੀ। ਇਹ ਗਾਇਬ ਨਹੀਂ ਹੋਣ ਵਾਲੀ।”

  6. 1 ਲੱਖ ਰੈਪਿਡ ਕਿਟ ਦੀ ਥਾਂ ਮਿਲੀਆਂ 10,000 ਚੀਨੀ ਕਿਟ- ਕੈਪਟਨ ਅਮਰਿੰਦਰ ਸਿੰਘ

    ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੀਐੱਸਟੀ ਦੀ 4,400 ਕਰੋੜ ਦੀ ਰਕਮ ਹਾਲੇ ਵੀ ਕੇਂਦਰ ਸਰਕਾਰ ਨੇ ਜਾਰੀ ਨਹੀਂ ਕੀਤੀ ਹੈ।

    ਇੱਕ ਲੱਖ ਰੈਪਿਡ ਕਿਟਜ਼ ਦੀ ਥਾਂ ਸਾਨੂੰ ਸਿਰਫ਼ 10,000 ਚੀਨੀ ਕਿਟਜ਼ ਮਿਲੀਆਂ ਹਨ। ਉਹ ਕਿੰਨੀਆਂ ਕਾਮਯਾਬ ਹਨ, ਇਹ ਹਾਲੇ ਟੈਸਟ ਕਰਨਾ ਹੈ।

  7. ਸੋਨੀਆ ਗਾਂਧੀ-ਲੌਕਡਾਊਨ ਦੇ ਪਹਿਲੇ ਪੜਾਅ ਦੌਰਾਨ 12 ਕਰੋੜ ਲੋਕਾਂ ਦੀ ਨੌਕਰੀ ਗਈ

    ਕਾਂਗਰਸ ਵਰਕਿੰਗ ਕਮੇਟੀ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਹੋਈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਸਾਰੀ ਜਾਣਕਾਰੀ ਦਿੱਤੀ।

    • ਇਸ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਕਿ ਪਿਛਲੇ ਤਿੰਨ ਹਫ਼ਤਿਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਬਹੁਤ ਤੇਜੀ ਨਾਲ ਵਧੇ ਹਨ।
    • ਸਾਡੇ ਸਮਾਜ ਦੇ ਕੁੱਝ ਵਰਗ ਖਾਸ ਕਰਕੇ ਕਿਸਾਨ, ਲੇਬਰ, ਪਰਵਾਸੀ ਮਜ਼ਦੂਰ ਲੌਕਡਾਊਨ ਕਾਰਨ ਕਾਫੀ ਪਰੇਸ਼ਾਨੀਆਂ ਝੱਲ ਰਹੇ ਹਨ।
    • ਵਪਾਰ, ਉਦਯੋਗ ਰੁੱਕ ਗਏ ਹਨ ਅਤੇ ਕਰੋੜਾਂ ਦੀ ਰੋਜੀ-ਰੋਟੀ ਤਬਾਹ ਹੋ ਗਈ ਹੈ।
    • ਲੌਕਡਾਊਨ ਦੇ ਪਹਿਲੇ ਪੜਾਅ ਦੌਰਾਨ 12 ਕਰੋੜ ਲੋਕਾਂ ਦੀ ਨੌਕਰੀ ਚਲੀ ਗਈ।
    • ਅਰਥਚਾਰਾ ਰੁਕਣ ਕਾਰਨ ਬੇਰੁਜ਼ਗਾਰੀ ਹੋਰ ਵਧੇਗੀ।
    • ਹਰੇਕ ਪਰਿਵਾਰ ਨੂੰ ਘੱਟੋ-ਘੱਟ 7500 ਰੁਪਏ ਦਿੱਤੇ ਜਾਣ।
    • ਅਸੀਂ ਪੀਐੱਮ ਨੂੰ ਕਈ ਵਾਰ ਟੈਸਟ ਵਧਾਉਣ ਲਈ ਕਿਹਾ ਪਰ ਹਾਲੇ ਵੀ ਟੈਸਟਿੰਗ ਘੱਟ ਹੋ ਰਹੀ ਹੈ।
  8. ਬਠਿੰਡਾ ਵਿੱਚ ਅੰਤਰ-ਜ਼ਿਲ੍ਹਾ ਆਵਾਜਾਈ 'ਤੇ ਪਾਬੰਦੀ

    ਬੀਬੀਸੀ ਲਈ ਸੁਰਿੰਦਰ ਮਾਨ ਦੀ ਰਿਪੋਰਟ: ਬਠਿੰਡਾ ਵਿੱਚ ਮੁਲਾਜ਼ਮਾਂ ਦੇ ਅੰਤਰ-ਜਿਲ੍ਹਾ ਆਵਾਜਾਈ 'ਤੇ ਪਾਬੰਦੀ ਲਾ ਦਿੱਤੀ ਗਈ ਹੈ।

    ਜਿਲ੍ਹਾ ਮਜਿਸਟਰੇਟ ਬੀ ਸ੍ਰੀਨਿਵਾਸਨ ਨੇ ਇੱਕ ਵਿਸੇਸ਼ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਸ ਆਵਾਜਾਈ ਕਾਰਨ ਕੋਰੋਨਾਵਾਇਰਸ ਫੈਲਣ ਦਾ ਡਰ ਹੈ।

    ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਅਧਿਕਾਰੀ, ਕਰਮਚਾਰੀ ਆਪਣੀ ਤਾਇਨਾਤੀ ਵਾਲੇ ਜ਼ਿਲ੍ਹੇ ਵਿਚ ਹੀ ਠਹਿਰਣਗੇ ਅਤੇ ਅੰਤਰ ਜ਼ਿਲ੍ਹਾ ਆਵਾਜਾਈ ਨਹੀਂ ਕਰਨਗੇ।

  9. ਕੀਟਨਾਸ਼ਕਾਂ ਦੀ ਕਮੀ ਕਾਰਨ ਕਿਸਾਨ ਪਰੇਸ਼ਾਨ

    ਲੁਧਿਆਣਾ ਵਿੱਚ ਸਬਜ਼ੀ ਦੀ ਖੇਤਰੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਕਰਫਿਊ ਕਾਰਨ ਕੀਟਨਾਸ਼ਕਾਂ ਅਤੇ ਖਾਦਾਂ ਦੀ ਕਮੀ ਕਾਰਨ ਫ਼ਸਲਾਂ ਦਾ ਝਾੜ ਖ਼ਰਾਬ ਹੋ ਗਿਆ ਹੈ।

    ਏਐੱਨਆਈ ਨਾਲ ਗੱਲਬਾਤ ਦੌਰਾਨ ਇੱਕ ਕਿਸਾਨ ਨੇ ਕਿਹਾ, "ਮੈਨੂੰ ਘੱਟੋ-ਘੱਟ 50,000 ਰੁਪਏ ਦਾ ਘਾਟਾ ਪਿਆ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ।"

  10. ਇੱਕ ਮਹੀਨੇ ਦਾ ਬੱਚਾ ਠੀਕ ਹੋਇਆ

    ਥਾਈਲੈਂਡ ਵਿੱਚ ਸਭ ਤੋਂ ਘੱਟ ਉਮਰ ਦਾ ਇੱਕ ਮਹੀਨੇ ਦਾ ਕੋਰੋਨਾਵਾਇਰਸ ਬੱਚਾ ਇਲਾਜ ਤੋਂ ਬਾਅਦ ਠੀਕ ਹੋ ਗਿਆ ਹੈ।

    ਬੈਂਕਾਕ ਦੇ ਹਸਪਤਾਲ ਮੁਤਾਬਕ, “ਇਸ ਬੱਚੇ ਨੂੰ ਠੀਕ ਕਰਨ ਲਈ 10 ਦਿਨਾਂ ਤੱਕ ਦਵਾਈ ਦਿੱਤੀ ਗਈ। ਅਸੀਂ ਰੋਜਾਨਾ ਉਸ ਦੀ ਸਿਹਤ ਜਾਂਚ ਕੀਤੀ। ਤਿੰਨ ਤੋਂ ਪੰਜ ਦਿਨਾਂ ਬਾਅਦ ਉਸ ਦੇ ਐਕਸ-ਰੇਅ ਵਿੱਚ ਟੀਕ ਹੋਣ ਦੇ ਲੱਛਣ ਦਿਖਣ ਲੱਗੇ।”

    ਥਾਈਲੈਂਡ ਵਿੱਚ ਇਸ ਵੇਲੇ 2,826 ਕੋਰੋਨਾਵਾਇਰਸ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 49 ਮੌਤਾਂ ਹੋ ਚੁੱਕੀਆਂ ਹਨ।

  11. ਕੋਰੋਨਾਵਾਇਰਸ ਦੇ ਮਰੀਜ਼ ਦੇਖਣ ਵਾਲੇ ਡਾਕਟਰ ਕਿਹੜੇ ਹਾਲਾਤਾਂ 'ਚ ਕੰਮ ਕਰਦੇ ਹਨ

    ਕੋਰੋਨਾਵਾਇਰਸ ਮਹਾਂਮਾਰੀ ਬ੍ਰਿਟੇਨ ਦੀ ਐੱਨਐੱਚਐੱਸ ਵੱਲੋਂ ਦੇਖਿਆ ਗਿਆ ਹੁਣ ਤੱਕ ਦਾ ਸਭ ਤੋਂ ਭਿਆਨਕ ਸੰਕਟ ਹੈ।

    ਡਾਕਟਰਾਂ ਤੇ ਨਰਸਾਂ ਲਈ ਇਸ ਤਣਾਪੂਰਨ ਸਥਿਤੀ ਵਿੱਚ ਕੰਮ ਕਰਨਾ ਉਸ ਤੋਂ ਵੀ ਮੁਸ਼ਕਲ ਹੈ। ਲੰਡਨ ਦੇ ਯੂਨੀਵਰਸਿਟੀ

    ਮੈਡੀਕਲ ਕਾਲਜ ਦੇ ਆਈਸੀਯੂ ਵਿੱਚ ਡਾਕਟਰਾਂ ਦੀ ਟੀਮ ਕਿਵੇਂ ਦਿਨ-ਰਾਤ ਇੱਕ ਕਰ ਕੇ ਮਰੀਜ਼ਾਂ ਦੀ ਸੰਭਾਲ ਕਰ ਰਹੀ ਹੈ?

    ਇਹ ਦੇਖਣ ਬੀਬੀਸੀ ਦੇ ਸਿਹਤ ਪੱਤਰਕਾਰ, ਫਰਗਸ ਵੌਲਸ਼ਨ ਇੱਥੋਂ ਦੇ ਆਈਸੀਯੂ ਵਿੱਚ ਪਹੁੰਚੇ।

  12. ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਕਿੰਨੇ ਟੈਸਟ ਹੋਏ?

    23 ਅਪ੍ਰੈਲ ਨੂੰ ਸਵੇਰੇ 9 ਵਜੇ ਤੱਕ ਕੋਰੋਨਾਵਾਇਰਸ ਦੇ ਕੁੱਲ 50,0542 ਸੈਂਪਲ ਟੈਸਟ ਕੀਤੇ ਗਏ ਹਨ।

    ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ ਮੁਤਾਬਕ ਕੁੱਲ 48,5172 ਲੋਕਾਂ ਨੂੰ ਟੈਸਟ ਕੀਤਾ ਗਿਆ ਹੈ।

    ਇੰਨ੍ਹਾਂ ਵਿੱਚੋਂ 21,797 ਸੈਂਪਲ ਪੌਜ਼ਿਟਿਵ ਪਾਏ ਗਏ ਹਨ।

  13. ਕੋਰੋਨਾਵਾਇਰਹਸ: ਇੱਥੇ ਤਾਬੂਤਾਂ ਦੀ ਘਾਟ ਕਾਰਨ ਲਾਸ਼ਾਂ ਸੜਕਾਂ ’ਤੇ ਰੁਲੀਆਂ

    ਲੈਟਿਨ ਅਮਰੀਕੀ ਮੁਲਕ ਇਕਵਾਡੋਰ ਦਾ ਗਵਾਯਾਸ ਖੇਤਰ ਦੁਨੀਆਂ ਦੇ ਕੋਰੋਨਾਵਾਇਰਸ ਦੇ ਸਭ ਤੋਂ ਵਧੇਰੇ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ।

    ਗਵਾਯਾਸ ਵਿੱਚ ਅ੍ਰਪੈਲ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਹੋਈਆਂ 6700 ਮੌਤਾਂ ਦੀ ਵਜ੍ਹਾ ਕੋਰੋਨਾਵਇਰਸ ਹੈ।

    ਗਵਾਯਾਸ ਵਿੱਚ ਮਰਨ ਵਾਲਿਆਂ ਦੇ ਇਹ ਅੰਕੜੇ 5000 ਹਜ਼ਾਰ ਤੋਂ ਵੀ ਵੱਧ ਸਨ।

    ਪਰ ਇਹ ਮੌਤਾਂ ਸਿਰਫ਼ ਕੋਰੋਰਨਾਵਾਇਰਸ ਕਾਰਨ ਨਹੀਂ ਹੋਈਆਂ। ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

  14. ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 21 ਹਜ਼ਾਰ ਤੋਂ ਪਾਰ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 21,393 ਮਾਮਲੇ ਹੋ ਗਏ ਹਨ ਜਦੋਂਕਿ 681 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ 4258 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ।

    ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ (5652) ਵਿੱਚ ਹਨ ਜਦੋਂਕਿ ਦੂਜੇ ਨੰਬਰ 'ਤੇ 2407 ਮਾਮਲਿਆਂ ਦੇ ਨਾਲ ਗੁਜਰਾਤ ਹੈ।

    ਤੀਜੇ ਨੰਬਰ 'ਤੇ 2248 ਪੌਜ਼ਿਟਿਵ ਮਾਮਲਿਆਂ ਦੇ ਨਾਲ ਰਾਜਧਾਨੀ ਦਿੱਲੀ ਹੈ।

  15. ਆਸਟਰੇਲੀਆ ਵਿੱਚ ਕੋਰੋਨਾਵਾਇਰਸ ਦਾ ਸਰੋਤ ਜਹਾਜ਼ ਹੋਵੇਗਾ ਰਵਾਨਾ

    ਆਸਟਰੇਲੀਆ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦਾ ਸਭ ਤੋਂ ਵੱਡਾ ਸਰੋਤ ਰੂਬੀ ਪ੍ਰਿੰਸੈਸ ਜਹਾਜ਼ ਆਸਟਰੇਲੀਆ ਤੋਂ ਫਿਲੀਪਿੰਜ਼ ਲਈ ਰਵਾਨਾ ਹੋਵੇਗੀ।

    ਪਿਛਲ਼ੇ ਮਹੀਨੇ ਸਿਡਨੀ ਵਿੱਚ ਇਸ ਜਹਾਜ਼ ਤੋਂ ਬੀਮਾਰ ਮੁਸਾਫ਼ਰਾਂ ਨੂੰ ਉਤਾਰ ਦਿੱਤਾ ਗਿਆ ਸੀ। ਇਸ ਜਹਾਜ਼ 'ਤੇ ਸਵਾਰ 25 ਮੌਤਾਂ ਹੋਈਆਂ ਜਦੋਂਕਿ 700 ਕੋਰਨਾਵਾਇਰਸ ਪੌਜ਼ਿਟਿਵ ਹਨ। ਜਿਨ੍ਹਾਂ ਵਿੱਚੋਂ 10% ਆਸਟਰੇਲੀਆ ਦੇ ਮਾਮਲੇ ਹਨ।

    ਇਸ ਸਬੰਧੀ ਕੱਲ੍ਹ ਇੱਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

    ਜਹਾਜ਼ ਦੀ ਇੱਕ ਡਾਕਟਰ ਨੇ ਦਾਅਵਾ ਕੀਤਾ ਕਿ ਉਹ ਹੈਰਾਨ ਸੀ ਕਿ ਕੋਰੋਨਾਵਾਇਰਸ ਦੇ ਮਾਮਲੇ ਹੋਣ ਦੇ ਬਾਵਜੂਦ ਕਿਵੇਂ ਜਹਾਜ਼ ਤੋਂ ਮੁਸਾਫ਼ਰਾਂ ਨੂੰ ਲਾਹੁਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ।

    ਹਾਲਾਂਕਿ NSW ਦਾ ਦਾਅਵਾ ਹੈ ਕਿ ਜਹਾਜ਼ ਵੱਲੋਂ ਜਾਣਕਾਰੀ ਤੋਂ ਬਾਅਦ ਹੀ ਇਸ ਨੂੰ ‘ਘੱਟ ਖਤਰਾ’ ਕਰਾਰ ਦਿੱਤਾ ਗਿਆ ਸੀ।

  16. ਆਸਟਰੇਲੀਆ ਨੇ ਜੰਗਲੀ ਜੀਵਾਂ ਦੇ ਵਪਾਰ 'ਤੇ ਰੋਕ ਦੀ ਅਪੀਲ ਕੀਤੀ

    ਆਸਟਰੇਲੀਆ ਨੇ ਜੀ-20 ਦੇਸਾਂ ਨੂੰ ਅਪੀਲ ਕੀਤੀ ਹੈ ਕਿ ਜੰਗਲੀ ਜਾਨਵਰਾਂ ਦੇ ਵਪਾਰ 'ਤੇ ਰੋਕ ਲੱਗੇ।

    ਆਸਟਰੇਲੀਆ ਨੇ ਜੰਗਲੀ ਜੀਵਾਂ ਦੇ ਵਪਾਰ ਨੂੰ ਮਨੁੱਖੀ ਸਿਹਤ ਅਤੇ ਖੇਤੀ ਲਈ ਖ਼ਤਰਨਾਕ ਕਰਾਰ ਦਿੱਤਾ ਹੈ।

    ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਆਸਟਰੇਲੀਆ ਦੀ ਇਸ ਮੰਗ ਕਾਰਨ ਚੀਨ ਅਤੇ ਉਸ ਵਿਚਾਲੇ ਸਬੰਧਾਂ ਵਿੱਚ ਹੋਰ ਤਣਾਅ ਪੈਦਾ ਹੋ ਸਕਦਾ ਹੈ।

    ਇਸ ਤੋਂ ਪਹਿਲਾਂ ਵੀ ਆਸਟਰੇਲੀਆ ਨੇ ਕੋਰੋਨਾਵਾਇਰਸ ਮਹਾਂਮਾਰੀ ਬਾਰੇ ਕੌਮਾਂਤਰੀ ਜਾਂਚ ਦੀ ਮੰਗ ਕੀਤੀ ਸੀ।

  17. ਸਿਹਤ ਵਰਕਰਾਂ 'ਤੇ ਹਮਲਾ ਕਰਨ ਵਾਲੇ 5 ਲੋਕ ਕੋਰੋਨਾਵਾਇਰਸ ਪੌਜ਼ਿਟਿਵ

    ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਸਿਹਤ ਵਰਕਰਾਂ 'ਤੇ ਹਮਲਾ ਕਰਨ ਵਾਲੇ ਪੰਜ ਲੋਕ ਕੋਰੋਨਾਵਾਇਰਸ ਪੌਜਿਟਿਵ ਪਾਏ ਗਏ ਹਨ।

    ਐੱਨਡੀਟੀਵੀ ਮੁਤਾਬਕ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ 73 ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।

    ਇਹ ਪੰਜ 5 ਲੋਕ ਉਨ੍ਹਾਂ 17 ਲੋਕਾਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੂੰ ਇਸ ਮਹੀਨੇ ਮੁਰਾਦਾਬਾਦ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ।

  18. ਕੋਰੋਨਾਵਾਇਰਸ: ਮਾਸਕ ਪਾਉਣ ਨੂੰ ਲੈ ਕੇ ਆਈ ਨਵੀਂ ਰਿਸਰਚ ਕੀ ਕਹਿੰਦੀ ਹੈ?

    ਕੋਰੋਨਾਵਾਇਰਸ ਤੋਂ ਬਚਾਅ ਲਈ ਸਭ ਤੋਂ ਚੰਗਾ ਤਰੀਕਾ ਦੂਰੀ ਬਣਾਉਣਾ ਦੱਸਿਆ ਜਾ ਰਿਹਾ ਹੈ।

    ਕਿਹਾ ਜਾ ਰਿਹਾ ਹੈ ਕਿ ਦੋ ਲੋਕਾਂ ਵਿਚਾਲੇ 1 ਤੋਂ 2 ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ।

    ਪਰ ਹੁਣ ਇੱਕ ਨਵੀਂ ਰਿਸਰਚ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਸ਼ਖ਼ਸ ਦੀ ਛਿੱਕ ਕਈ ਮੀਟਰ ਦੂਰ ਤੱਕ ਜਾ ਸਕਦੀ ਹੈ ਅਤੇ ਉਸਦੇ ਨਾਲ ਕੋਰੋਨਾਵਾਇਰਸ ਵੀ ਦੂਜੇ ਸ਼ਖ਼ਸ ਤੱਕ ਪਹੁੰਚ ਸਕਦਾ ਹੈ।

    ਪਰ ਨਵੀਂ ਰਿਸਰਚ ਕੁਝ ਹੋਰ ਹੀ ਕਹਿੰਦੀ ਹੈ, ਦੇਖੋ ਇਹ ਵੀਡੀਓ

  19. ਦਿੱਲੀ ਨੌਇਡਾ ਬਾਰਡਰ 'ਤੇ ਚੈਕਿੰਗ

    ਦਿੱਲੀ ਨੌਇਡਾ ਬਾਰਡਰ 'ਤੇ ਪੁਲਿਸ ਲੋਕਾਂ ਦੇ ਕਰਫਿਊ ਪਾਸ ਚੈੱਕ ਕਰ ਰਹੀ ਹੈ।

    ਦਿੱਲੀ-ਨੌਇਡਾ ਬਾਰਡਰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ। ਕੁੱਝ ਰਿਆਇਤਾਂ ਤੋਂ ਬਿਨਾਂ ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਹੈ।

  20. ਕੋਰੋਨਾਵਾਇਰਸ: ਚਮਗਿੱਦੜ ਅਸਲ 'ਚ ਇੰਨੀਆਂ ਬੀਮਾਰੀਆਂ ਫੈਲਾਉਂਦੇ ਕਿਵੇਂ ਹਨ

    ਕੋਰੋਨਾਵਾਇਰਸ ਦੇ ਸਰੋਤ ਜੀਵ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਹੋ ਸਕਿਆ ਹੈ, ਫਿਰ ਵੀ ਦੁਨੀਆਂ ਚਮਗਿੱਦੜ ਵੱਲ ਟੇਢਾ-ਟੇਢਾ ਦੇਖ ਰਹੀ ਹੈ।

    ਚਮਗਿੱਦੜ ਦੁਨੀਆਂ ਦੇ ਵਾਹਦ ਥਣਧਾਰੀ ਜੀਵ ਹਨ ਜਿਨ੍ਹਾਂ ਕੋਲ ਉੱਡਣ ਦੀ ਸਮਰੱਥਾ ਹੈ। ਇਸ ਤੋਂ ਪਹਿਲਾਂ ਵੀ ਚਮਗਿੱਦੜ ਕੋਰੋਨਾਵਾਇਰਸ ਪਰਿਵਾਰ ਦੇ ਹੋਰ ਵਾਇਰਸ ਫੈਲਾਅ ਚੁੱਕੇ ਹਨ।

    ਚਮਗਿੱਦੜ ਸਿਰਫ਼ ਕੋਰੋਨਾਵਾਇਰਸ ਪਰਿਵਾਰ ਦੇ ਹੀ ਨਹੀਂ ਸਗੋਂ ਹੋਰ ਵੀ ਕਈ ਵਾਇਰਸ ਨਾਲ ਜਿਉਂ ਸਕਦੇ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।