You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਵਿਦਿਆਰਥੀਆਂ ਲਈ ਕਿਤਾਬਾਂ ਦੀਆਂ ਦੁਕਾਨਾਂ ਤੇ ਬਿਜਲੀ ਦੀਆਂ ਦੁਕਾਨਾਂ ਖੋਲ੍ਹਣ ਦਾ ਹੁਕਮ ; ਯੂਰਪ ਵਿੱਚ ਅੱਧੀਆਂ ਮੌਤਾਂ ਕੇਅਰ ਹੋਮਜ਼ ਵਿੱਚ ਹੋਈਆਂ: WHO

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਭਾਰਤ ਵਿੱਚ ਪੀੜਤਾਂ ਦੀ ਗਿਣਤੀ 21 ਹਜ਼ਾਰ ਤੋਂ ਪਾਰ ਅਤੇ ਮ੍ਰਿਤਕਾਂ ਦੀ ਗਿਣਤੀ 680 ਤੋਂ ਜ਼ਿਆਦਾ।

ਲਾਈਵ ਕਵਰੇਜ

  1. ਮੱਧ ਪ੍ਰਦੇਸ ਤੇ ਰਾਜਸਥਾਨ ਰਾਹੀ ਪੰਜਾਬ ਆਉਣੇ ਸਿੱਖ ਸ਼ਰਧਾਲੂ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਲਈ ਲੌਕਡਾਊਨ ਕਾਰਨ ਫਸੇ ਸਿੱਖ ਸ਼ਰਧਾਲੂਆਂ ਨੂੰ ਮੱਧ ਪ੍ਰਦੇਸ਼ ਤੇ ਰਾਜਸਥਾਨ ਰਾਹੀ ਲਿਆਂਦਾ ਜਾ ਰਿਹਾ ਹੈ।

    ਟਵੀਟ ਰਾਹੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਲਈ ਹੈ ਅਤੇ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਦਾ ਖ਼ਰਚਾ ਪੰਜਾਬ ਸਰਕਾਰ ਕਰ ਰਹੀ ਹੈ।

  2. ਬਾਲੀਵੁੱਡ ਅਦਾਕਾਰ ਆਰੀਅਨ ਕਾਰਤਿਕ ਦਾ ਕੋਰੋਨਾ ਰੈਪ

    ਕੋਰੋਨਾ ਸੰਕਟ ਵਿਚ ਹਰ ਕੋਈ ਆਪੋ- ਆਪਣੇ ਢੰਗ ਨਾਲ ਕੰਮ ਕਰ ਰਿਹਾ ਹੈ।

    ਅਦਾਕਾਰ ਆਰੀਅਨ ਕਾਰਤਿਕ ਦਾ ਇਹ ਰੈਪ ਕਾਫ਼ੀ ਰੋਚਕ ਹੈ ।

  3. ਅਰਨਵ ਗੋਵਾਮੀ ਖ਼ਿਲਾਫ਼ ਬਟਾਲਾ ਵਿਚ ਐੱਫਆਈਆਰ ਦਰਜ

    ਨਿੱਜੀ ਨਿਊਜ਼ ਚੈਨਲ ਰੀਪਬਲਿਕ ਟੀਵੀ ਦੇ ਐਡੀਟਰ ਅਰਨਵ ਗੋਸਵਾਮੀ ਖ਼ਿਲਾਫ਼ ਬਟਾਲਾ ਵਿਚ ਐੱਫ਼ਆਈਆਰ ਦਰਜ ਕੀਤੀ ਗਈ ਹੈ।

    ਬਟਾਲਾ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨੂੰ ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਫਤਿਹਗੜ੍ਹ ਚੂੜੀਆਂ ਥਾਣੇ ਵਿਚ ਦਰਜ ਹੋਇਆ ਹੈ।

    ਪੁਲਿਸ ਮੁਤਾਬਕ ਇਹ ਰਿਪੋਰਟ ਗੁਰਦਾਸਪੁਰ ਦੇ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਰੌਸ਼ਨ ਜੌਸਫ਼ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ।

    ਸ਼ਿਕਾਇਤ ਕਰਤਾ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਗੋਸਵਾਮੀ ਨੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਖ਼ਿਲਾਫ਼ ਮੰਦੇ ਸ਼ਬਦ ਬੋਲ ਕੇ ਮੁਲਕ ਵਿਚ ਫਿਰਕਾਪ੍ਰਸਤੀ ਨੂੰ ਹਵਾ ਦਿੱਤੀ ਹੈ।

    ਇਸ ਤੋਂ ਪਹਿਲਾਂ ਬੁੱਧਵਾਰ ਰਾਤੀਂ ਅਰਨਵ ਗੋਸਵਾਮੀ ਨੇ ਕਾਂਗਰਸ 'ਤੇ ਹਮਲਾ ਕਰਵਾਉਣ ਦਾ ਦੋਸ਼ ਲਗਾਇਆ ਸੀ।

    ਅਰਨਵ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤਾ ਸੀ। ਅਰਨਬ ਨੇ ਦਾਅਵਾ ਕੀਤਾ ਸੀ, "ਜਦੋਂ ਮੈਂ ਦਫ਼ਤਰ ਤੋਂ ਘਰ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਵਿਚ ਬਾਈਕ ਸਵਾਰ ਦੋ ਗੁੰਡਿਆਂ ਨੇ ਮੇਰੇ' ਤੇ ਹਮਲਾ ਕੀਤਾ।" ਮੈਂ ਆਪਣੀ ਪਤਨੀ ਨਾਲ ਆਪਣੀ ਕਾਰ ਵਿਚ ਸੀ। ਹਮਲਾਵਰਾਂ ਨੇ ਖਿੜਕੀ ਤੋੜਨ ਦੀ ਕੋਸ਼ਿਸ਼ ਕੀਤੀ। ਉਹ ਕਾਂਗਰਸ ਦੇ ਗੁੰਡੇ ਸਨ।’’

  4. ਭਾਰਤ ਅਪਡੇਟ : 24 ਘੰਟਿਆਂ ਦੌਰਾਨ 41 ਮੌਤਾਂ

    ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਮੁਤਾਬਕ ਕੋਵਿਡ-19 ਦੇ ਠੀਕ ਹੋਏ ਕੇਸਾਂ ਦੀ ਦਰ 19.85 ਹੈ।

    ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 1409 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 41 ਲੋਕਾਂ ਦੀ ਮੌਤ ਹੋਈ ਹੈ।

    ਹੁਣ ਤੱਕ ਕੁੱਲ ਪੌਜ਼ਿਟਿਵ ਕੇਸ 21,393 ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ 681 ਹੋ ਗਈ ਹੈ।

  5. ਕੋਰੋਨਾਵਾਇਰਸ : ਕਿਹੜੇ ਹਾਲਾਤ ਵਿਚ ਕੰਮ ਕਰ ਰਹੇ ਹਨ ਡਾਕਟਰ

    ਡਾਕਟਰਾਂ ਤੇ ਸਿਹਤ ਕਾਮਿਆਂ ਉੱਤੇ ਹਮਲੇ ਹੋ ਰਹੇ ਹਨ। ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਡਾਕਟਰ ਕਿਹੜੇ ਹਾਲ ਵਿਚ ਕੰਮ ਕਰ ਰਹੇ ਹਨ।

  6. ਕੋਰੋਨਾਵਾਇਰਸ: ਰੋਹਤਕ ਦੇ ਇੱਕ ਪਿੰਡ ਵਿੱਚ ਪਤੀ-ਪਤਨੀ ਪੌਜ਼ੀਟਿਵ ਮਿਲੇ

  7. ਕੋਰੋਨਾਵਾਇਰਸ: 'ਫਲਾਇੰਗ ਸਿੱਖ' ਮਿਲਖਾ ਸਿੰਘ ਦੀ ਧੀ ਕੋਰੋਨਾ ਪੀੜਤਾਂ ਦਾ ਕਿਵੇਂ ਇਲਾਜ ਕਰ ਰਹੀ ਹੈ?

  8. ਕੋਰੋਨਾਵਾਇਰਸ ਕਿਸੇ ਚੀਜ਼ 'ਤੇ ਕਿੰਨੀ ਦੇਰ ਜਿਉਂਦਾ ਰਹਿ ਸਕਦਾ ਹੈ?

    ਕੋਰੋਨਾਵਾਇਰਸ ਦਾ ਕਹਿਰ ਲਗਭਗ ਪੂਰੀ ਦੁਨੀਆਂ ਭਰ ਵਿੱਚ ਫੈਲ ਗਿਆ ਹੈ। ਇਸ ਦੇ ਨਾਲ ਹੀ ਵਧ ਰਿਹਾ ਹੈ ਚੀਜ਼ਾਂ ਨੂੰ ਛੋਹਣ ਦਾ ਸਾਡਾ ਖ਼ੌਫ਼।

    ਕੋਰੋਨਾਵਾਇਰਸ ਦੀ ਲਾਗ ਸਾਨੂੰ ਕਿਸੇ ਸਤਹਿ ਨੂੰ ਛੋਹਣ ਤੋਂ ਹੋ ਸਕਦੀ ਹੈ।

    ਇਸ ਦੇ ਨਾਲ ਹੀ ਸਾਨੂੰ ਇਹ ਵੀ ਸਪਸ਼ਟ ਹੋਣਾ ਸ਼ੁਰੂ ਹੋ ਰਿਹਾ ਹੈ ਕਿ ਮਨੁੱਖੀ ਸਰੀਰ ਤੋਂ ਬਾਹਰ ਇਹ ਵਿਸ਼ਾਣੂ ਕਿੰਨੀ ਦੇਰ ਬਚਿਆ ਰਹਿ ਸਕਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

  9. ਟਰੰਪ ਦੀਆਂ ਪਰਵਾਸ ਪਾਬੰਦੀਆਂ : ਕਿਸ ਦਾ ਨੁਕਸਾਨ ਤੇ ਕਿਸ ਨੂੰ ਛੋਟ

    ਗਰੀਨ ਕਾਰਡ ਨੂੰ ਪ੍ਰਵਾਨਗੀ ਦੇ ਕੰਮ ਨੂੰ ਮੁਲਤਵੀ ਕਰਨ ਵਾਲੇ ਕਾਰਜਾਕਾਰੀ ਹੁਕਮਾਂ ਉੱਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਸਤਖ਼ਤ ਕਰ ਦਿੱਤੇ ਹਨ।

    ਸਮਝਿਆ ਜਾ ਰਿਹਾ ਹੈ ਕਿ ਇਸ ਫ਼ੈਸਲੇ ਨਾਲ ਗਰੀਨ ਕਾਰਡ ਹੋਲਡਰ ਆਪਣੇ ਸਕੇ ਸਬੰਧੀਆਂ ਨੂੰ ਅਮਰੀਕਾ ਨਹੀਂ ਬੁਲਾ ਸਕਣਗੇ। ਇਸ ਮਾਈਗੇਰਸ਼ਨ ਬਾਰੇ ਫ਼ੈਸਲਾ ਲੈਣਾ ਰਾਸ਼ਟਰਪਤੀ ਦਾ ਅਧਿਕਾਰ ਖੇਤਰ ਹੈ।

    ਪਰ ਇਸ ਫ਼ੈਸਲੇ ਵਿਚ ਅਮਰੀਕੀ ਨਾਗਰਿਕਾਂ ਦੇ ਪਤੀ/ਪਤਨੀ ਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ।

    ਇਨ੍ਹਾਂ ਹੁਕਮਾਂ ਵਿਚ ਡਾਇਵਰਸਟੀ ਵੀਜ਼ਾ ਲੌਟਰੀ ਨੂੰ ਵੀ ਮੁਲਤਵੀ ਕੀਤਾ ਗਿਆ ਹੈ, ਜੋ ਹਰ ਸਾਲ ਕਰੀਬ 50,000 ਗਰੀਨ ਕਾਰਡ ਦਿੰਦਾ ਹੈ।

    ਜਿਹੜੇ ਗਰੀਨ ਕਾਰਡ ਅਰਜ਼ੀ ਕਰਤਾ ਪਹਿਲਾਂ ਹੀ ਅਮਰੀਕਾ ਵਿਚ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ, ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਵੀ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਨਾਲ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਨੂੰ ਐਂਟਰੀ ਲਈ ਵੀ ਛੋਟ ਦਿੱਤੀ ਹੈ।

    ਫਾਰਮ ਲੇਬਰ ਤੇ ਐੱਚ-1ਬੀ ਵੀਜ਼ੇ ਤਹਿਤ ਲੱਖਾਂ ਸਕਿੱਲਡ ਕਾਮੇ ਜੋ ਹਰ ਸਾਲ ਅਸਥਾਈ ਗੈਸਟ ਵੀਜ਼ੇ ਉੱਤੇ ਆਉਂਦੇ ਹਨ, ਉਨ੍ਹਾਂ ਨੂੰ ਵੀ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ।

  10. ਕੋਰੋਨਾ ਮੁਕਤ ਹੋਣ ਮਗਰੋਂ ਵੀ ਪੰਜਾਬ ਦੇ ਪਹਿਲੇ ਹੌਟਸਪੋਟ ਪਿੰਡ ਵਿੱਚ ਰੋਸ ਕਿਉਂ

    18 ਮਾਰਚ ਨੂੰ ਬਾਬਾ ਬਲਦੇਵ ਸਿੰਘ ਦੇ ਦੇਹਾਂਤ ਬਾਅਦ ਕੋਰੋਨਾ ਦੇ ਹੌਟਸਪਾਟ ਬਣੇ ਜ਼ਿਲ੍ਹਾ ਨਵਾਂ ਸ਼ਹਿਰ ਨੂੰ ਆਖਰੀ ਮਰੀਜ਼ ਦੇ ਸਿਹਤਯਾਬ ਹੋ ਕੇ ਘਰ ਜਾਣ ਨਾਲ ਵੱਡੀ ਰਾਹਤ ਮਿਲੀ ਹੈ।

    ਭਾਵੇਂ ਕਿ ਜ਼ਿਲ੍ਹੇ ਨੂੰ ਰੈੱਡ ਜ਼ੋਨ ’ਚੋਂ ਗ੍ਰੀਨ ਜ਼ੋਨ ’ਚ ਜਾਣ ਲਈ 28 ਦਿਨ ਇੰਤਜ਼ਾਰ ਕਰਨਾ ਪਵੇਗਾ ਪਰੰਤੂ ਜ਼ਿਲ੍ਹੇ ’ਤੇ ਕੋਰਨਾ ਦੀ ਦਹਿਸ਼ਤ ਦਾ ਪਿਆ ਪਰਛਾਵਾਂ ਸਮਾਪਤ ਹੋ ਗਿਆ।

  11. ਮਾਤਾ ਮਨਸਾ ਦੇਵੀ ਸ਼੍ਰਾਈਨ ਬੋਰਡ ਨੇ 10 ਕਰੋੜ ਦਿੱਤੇ

    ਮਾਤਾ ਮਨਸਾ ਦੇਵੀ ਸ਼੍ਰਾਈਨ ਬੋਰਡ ਨੇ ਕੋਰੋਨਾਵਾਇਰਸ ਖਿਲਾਫ਼ ਲੜਨ ਲਈ ਹਰਿਆਣਾ ਕੋਰੋਨਾ ਰਿਲੀਫ਼ ਫੰਡ ਵਿੱਚ 10 ਕਰੋੜ ਦੀ ਰਾਸ਼ੀ ਦਿੱਤੀ ਹੈ।

  12. ਕਰਨਾਟਕ ਵਿੱਚ ਕੋਰੋਨਾਵਾਇਰਸ ਦੇ 16 ਨਵੇਂ ਮਾਮਲੇ

    ਕਰਨਾਟਕ ਵਿੱਚ ਕੋਰੋਨਾਵਾਇਰਸ ਦੇ 16 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਕੁੱਲ ਪੌਜਿਟਿਵ ਮਾਮਲੇ 443 ਹੋ ਗਏ ਹਨ।

    141 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

  13. ਹੁਣੇ ਜੁੜੇ ਦਰਸ਼ਕਾਂ ਲਈ ਦੇਸ ਤੇ ਪੰਜਾਬ ਦੀ ਅਪਡੇਟ

    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 21,393 ਮਾਮਲੇ ਹੋ ਗਏ ਹਨ ਜਦੋਂਕਿ 681 ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕੋਵਿਡ-19 ਖਿਲਾਫ਼ ਜੰਗ ਦੀ ਸਫ਼ਲਤਾ ਨਿਰਭਰ ਕਰੇਗੀ ਕਿ ਸਾਡੇ ਕੋਲ ਕਿੰਨੇ ਸਰੋਤ ਮੌਜੂਦ ਹਨ।
    • ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1 ਲੱਖ ਰੈਪਿਡ ਕਿਟ ਦੀ ਥਾਂ 10,000 ਚੀਨੀ ਕਿਟ ਮਿਲੀਆਂ ਹਨ।
    • ਸੋਨੀਆ ਗਾਂਧੀ ਨੇ ਕਿਹਾ ਲੌਕਡਾਊਨ ਦੇ ਪਹਿਲੇ ਪੜਾਅ ਦੌਰਾਨ 12 ਕਰੋੜ ਲੋਕਾਂ ਦੀ ਨੌਕਰੀ ਗਈ
    • 23 ਅਪ੍ਰੈਲ ਨੂੰ ਸਵੇਰੇ 9 ਵਜੇ ਤੱਕ ਕੋਰੋਨਾਵਾਇਰਸ ਦੇ ਕੁੱਲ 50,0542 ਸੈਂਪਲ ਟੈਸਟ ਕੀਤੇ ਗਏ ਹਨ।
    • ਮੁਰਾਦਾਬਾਦ ਵਿੱਚ ਸਿਹਤ ਵਰਕਰਾਂ 'ਤੇ ਹਮਲਾ ਕਰਨ ਵਾਲੇ 5 ਲੋਕ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ।
    • ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਾਰੇ ਆਗੂਆਂ ਦੀ ਤਨਖਾਹ ਵਿੱਚ 30% ਦੀ ਕਟੌਤੀ ਹੋਵੇਗੀ।
    • ਯੂਕੇ ਦੇ ਤਕਰੀਬਨ 250 ਨਾਗਰਿਕ ਅੰਮ੍ਰਿਤਸਰ ਤੋਂ ਅੱਜ ਰਵਾਨਾ ਹੋਣਗੇ। ਸ੍ਰੀ ਲੰਕਾ ਦੇ 101 ਨਾਗਰਿਕ ਅੰਮ੍ਰਿਤਸਰ ਤੋਂ ਰਵਾਨਾ ਹੋਏ।
    • ਜਲੰਧਰ ਵਿੱਚ 8 ਨਵੇਂ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ।
    • ਬਠਿੰਡਾ ਵਿੱਚ ਮੁਲਾਜ਼ਮਾਂ ਦੀ ਅੰਤਰ-ਜ਼ਿਲ੍ਹਾ ਆਵਾਜਾਈ 'ਤੇ ਪਾਬੰਦੀ
  14. ਐਂਜੇਲਾ ਮਾਰਕਲ: ਲੰਮੇਂ ਸਮੇਂ ਤੱਕ ਔਖੀ ਘੜੀ ਰਹੇਗੀ- ਦੁਨੀਆਂ ਵਿੱਚ ਹੁਣ ਤੱਕ ਹੋਰ ਕੀ ਹੋਇਆ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 26 ਲੱਖ ਤੋਂ ਪਾਰ, ਹੁਣ ਤੱਕ 1.83 ਲੱਖ ਤੋਂ ਵੱਧ ਲੋਕਾਂ ਦੀ ਮੌਤ।
    • WHO ਦੇ ਮੁਖੀ ਐਡਹੈਨੌਮ ਗੈਬਰੀਏਸੋਸ ਨੇ ਚੇਤਾਵਨੀ ਦਿੱਤੀ ਕਿ ਕੋਈ ਵੀ ਗਲਤੀ ਨਾ ਕਰੋ, ਕੋਰੋਨਾਵਾਇਰਸ ਦਾ ਇਨਫੈਕਸ਼ਨ ਲੰਮੇਂ ਸਮੇਂ ਤੱਕ ਰਹੇਗਾ।
    • ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕਲ ਨੇ ਕਿਹਾ ਕਿ ਇਹ ਅੰਤ ਨਹੀਂ ਹੈ ਸਗੋਂ ਲੰਮੇਂ ਸਮੇਂ ਤੱਕ ਔਖੀ ਘੜੀ ਰਹੇਗੀ।
    • ਅਮਰੀਕਾ ਦੇ ਨਿਊ ਯਾਰਕ ਵਿੱਚ ਦੋ ਪਾਲਤੂ ਬਿੱਲੀਆਂ ਕੋਰੋਨਾਵਾਇਰਸ ਟੈਸਟ ਪੌਜਿਟਿਵ ਪਾਈਆਂ ਗਈਆਂ ਹਨ ।
    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਗ੍ਰੀਨ ਕਾਰਡ ’ਤੇ ਅਸਥਾਈ ਪਾਬੰਦੀ ਲਈ ਹੁਕਮਾਂ ’ਤੇ ਦਸਤਖ਼ਤ ਕਰ ਦਿੱਤੇ ਹਨ।
    • ਚੀਨ ਵਿੱਚ ਲਗਾਤਾਰ ਛੇਵੇਂ ਦਿਨ ਕੋਰੋਨਾਵਾਇਰਸ ਕਾਰਨ ਇੱਕ ਵੀ ਮੌਤ ਨਹੀਂ ਹੋਈ।
    • ਯੂਰਪੀ ਯੂਨੀਅਨ ਦੇ ਆਗੂ ਕੋਰੋਨਾਵਾਇਰਸ ਤੋਂ ਵੱਧ ਪ੍ਰਭਾਵਿਤ ਦੇਸਾਂ ਲਈ ਅੱਜ ਇੱਕ ਵੱਡੇ ਰਾਹਤ ਪੈਕੇਜ ਦਾ ਐਲਾਨ ਕਰ ਸਕਦੇ ਹਨ।
    • ਜਰਮਨੀ ਵਿੱਚ ਅਗਲੇ ਹਫਤੇ ਤੋਂ ਮਾਸਕ ਲਗਾਉਣਾ ਲਾਜ਼ਮੀ ਕੀਤਾ।
    • ਇੰਡੋਨੇਸ਼ੀਆ ਦੇ ਇੱਕ ਸੂਬੇ 'ਚ ਰਾਤ ਨੂੰ ਪੜ੍ਹੀ ਗਈ ਸਮੂਹਿਕ ਨਮਾਜ।
    • ਯੂਕੇ ਸਰਕਾਰ ਦੇ ਚੀਫ਼ ਮੈਡੀਕਲ ਐਡਵਾਈਜ਼ਰ ਨੇ ਕਿਹਾ ਕਿ ਯੂਕੇ ਵਿੱਚ ਸਮਾਜਿਕ ਪਾਬੰਦੀਆਂ 'ਇੱਕ ਸਾਲ ਤੱਕ ਰਹਿਣਗੀਆਂ'
    • ਪਾਕਿਤਸਾਤਨ ਦੇ ਡਾਕਟਰਾਂ ਦੀ ਮੌਲਵੀਆਂ ਨੂੰ ਅਪੀਲ- ਰਮਜ਼ਾਨ ਦੌਰਾਨ ਮਸਜਿਦਾਂ ਵਿੱਚ ਨਮਾਜ਼ ਪੜ੍ਹਣ ਦਾ ਫੈਸਲਾ ਬਦਲਣ
  15. ਕੋਰੋਨਾਵਾਇਰਸ ਤੋਂ ਬਚਣ ਲਈ ਵਿੰਡੋ ਜਾਂ ਸਪਲਿਟ ਏਸੀ?

    ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਬਹੁਤ ਸਾਰੇ ਮੈਸੇਜ ਇਸ ਦਾਅਵੇ ਨਾਲ ਸਾਂਝੇ ਕੀਤੇ ਜਾ ਰਹੇ ਹਨ ਕਿ ਏਸੀ ਤੋਂ ਕੋਰੋਨਾਵਾਇਰਸ ਦੀ ਲਾਗ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ।

    ਇਨ੍ਹਾਂ ਮੈਸੇਜਾਂ ਨਾਲ ਲੋਕਾਂ ਦੇ ਮਨਾਂ ਵਿੱਚ ਏਸੀ ਬਾਰੇ ਅਸ਼ੰਕਾ ਪੈਦਾ ਹੋ ਗਈ ਹੈ। ਪਰ ਕੀ ਸੱਚਮੁੱਚ ਅਜਿਹਾ ਹੈ?

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

  16. ਕੋਰੋਨਾਵਾਇਰਸ: ਅਸੀਂ ਚਿਹਰੇ ਨੂੰ ਹੱਥ ਲਾਏ ਬਿਨਾਂ ਕਿਉਂ ਨਹੀਂ ਰਹਿ ਸਕਦੇ

    ਕੋਰੋਨਾਵਾਇਰਸ ਦੇ ਚਲੱਦਿਆਂ ਚਿਹਰੇ ਨੂੰ ਵਾਰ-ਵਾਰ ਹੱਥ ਲਾਉਣ ਦੀ ਆਦਤ ਨੂੰ ਲੈ ਕੇ ਜਾਣੋ ਕੀ ਕਿਹਾ ਮਨੋਵਿਗਿਆਨੀ ਨਤਾਸ਼ਾ ਤਿਵਾੜੀ ਨੇ।

    ਨਾਲ ਹੀ ਜਾਣੋ ਚਿਹਰੇ ਨੂੰ ਵਾਰ-ਵਾਰ ਹੱਥ ਲਾਉਣ ਦੀ ਆਦਤ ਤੋਂ ਕਿਵੇਂ ਬਚਿਆ ਜਾ ਸਕਦਾ ਹੈ?

  17. ਯੂਕੇ ਦੇ ਤਕਰੀਬਨ 250 ਨਾਗਰਿਕ ਅੰਮ੍ਰਿਤਸਰ ਤੋਂ ਅੱਜ ਹੋਣਗੇ ਰਵਾਨਾ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਯੂਕੇ ਦੇ ਤਕਰੀਬਨ 250 ਨਾਗਰਿਕ ਜੋ ਕਿ ਲੌਕਡਾਊਨ ਕਾਰਨ ਭਾਰਤ ਵਿੱਚ ਫਸ ਗਏ ਸਨ ਆਪਣੇ ਦੇਸ ਅੱਜ ਰਵਾਨਾ ਕੀਤੇ ਜਾ ਰਹੇ ਹਨ।

    ਅੰਮ੍ਰਿਤਸਰ ਹਵਾਈ ਅੱਡੇ ਤੋਂ ਬ੍ਰਿਟਿਸ਼ ਏਅਰਵੇਜ਼ ਰਾਹੀਂ ਉਨ੍ਹਾਂ ਨੂੰ ਯੂਕੇ ਭੇਜਿਆ ਜਾ ਰਿਹਾ ਹੈ।

    ਇਸ ਦੀ ਪੁਸ਼ਟੀ ਪੰਜਾਬ ਦੇ ਵਿਸ਼ੇਸ਼ ਸਕੱਤਕ ਕੇਬੀਐੱਸ ਸਿੱਧੂ ਨੇ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਉਡਾਣ ਦੁਪਹਿਰ 2:30 ਵਜੇ ਰਵਾਨਾ ਹੋਵੇਗੀ।

  18. ਸ੍ਰੀ ਲੰਕਾ ਦੇ 101 ਨਾਗਰਿਕ ਅੰਮ੍ਰਿਤਸਰ ਤੋਂ ਰਵਾਨਾ

    ਭਾਰਤ ਵਿੱਚ ਫਸੇ ਸ੍ਰੀ ਲੰਕਾ ਦੇ 101 ਨਾਗਰਿਕਾਂ ਲਈ ਸ੍ਰੀਲੰਕਾ ਦੀ ਵਿਸ਼ੇਸ਼ ਉਡਾਣ ਅੱਜ ਅੰਮ੍ਰਿਤਸਰ ਪਹੁੰਚੀ।

    ਪੰਜਾਬ ਸਰਕਾਰ ਦੇ ਵਿਸ਼ੇਸ਼ ਸਕੱਤਰ ਕੇਬੀਐੱਸ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਉਡਾਣ ਅੱਜ ਸਵੇਰੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੀ ਅਤੇ ਕੋਲੰਬੋ ਲਈ ਰਵਾਨਾ ਹੋਈ।

    ਇਹ ਸਾਰੇ ਮੁਸਾਫ਼ਰ ਲਵਲੀ ਪ੍ਰੋਫੈਸ਼ਨਲ ਯੂਵਰਸਿਟੀ ਦੇ ਸਨ।

  19. ਜਲੰਧਰ ਵਿੱਚ 8 ਨਵੇਂ ਕੋਰੋਨਾਵਾਇਰਸ ਦੇ ਕੇਸ

    ਪੰਜਾਬ ਸਰਕਾਰ ਦੇ ਵਿਸ਼ੇਸ਼ ਸਕੱਤਰ ਕੇਬੀਐੱਸ ਸਿੱਧੂ ਮੁਤਾਬਕ ਜਲੰਧਰ ਵਿੱਚ ਕੋਰੋਨਾਵਾਇਰਸ ਦੇ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

    ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਫਰੀਦਕੋਟ ਮੈਡੀਕਲ ਕਾਲਜ ਤੋਂ ਮਿਲੀ ਹੈ।

  20. ਡਾਕਟਰਾਂ ਦੀ ਮੌਲਵੀਆਂ ਨੂੰ ਅਪੀਲ- ਰਮਜ਼ਾਨ ਦੌਰਾਨ ਮਸਜਿਦਾਂ ਵਿੱਚ ਨਮਾਜ਼ ਪੜ੍ਹਣ ਦਾ ਫੈਸਲਾ ਬਦਲਣ

    ਪਾਕਿਸਤਾਨ ਦੇ ਪ੍ਰਮੁੱਖ ਡਾਕਟਰਾਂ ਨੇ ਅਧਿਕਾਰੀਆਂ ਅਤੇ ਮੌਲਵੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰਮਜ਼ਾਨ ਦੌਰਾਨ ਮਸਜਿਦਾਂ ਵਿੱਚ ਨਮਾਜ਼ ਪੜ੍ਹਣ ਦੀ ਇਜਾਜ਼ਤ ਦੇਣ ਦੇ ਆਪਣੇ ਫੈਸਲੇ ਨੂੰ ਬਦਲ ਦੇਣ।

    ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਨਹੀਂ ਤਾਂ ਕੋਰੋਨਾਵਾਇਰਸ ਅਜਿਹਾ ਫੈਲੇਗਾ ਕਿ ਕਾਬੂ ਕਰਨਾ ਮੁਸ਼ਕਲ ਹੋ ਜਾਵੇਗਾ।

    ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਕਾਸਿਰ ਸੱਜਾਦ ਨੇ ਕਿਹਾ,“ਬਦਕਿਸਮਤੀ ਨਾਲ ਸਾਡੇ ਹਾਕਮਾਂ ਨੇ ਗਲਤ ਫੈਸਲਾ ਲਿਆ ਹੈ,ਸਾਡੇ ਮੌਲਵੀਆਂ ਨੇ ਗੰਭੀਰ ਰਵੱਈਆ ਨਹੀਂ ਦਿਖਾਇਆ ਹੈ।”