ਕੋਰੋਨਾਵਾਇਰਸ: ਭਾਰਤ 'ਚ 80% ਮਾਮਲਿਆਂ 'ਚ ਹਲਕਾ ਜ਼ੁਕਾਮ ਜਾਂ ਬੁਖਾਰ ਹੀ ਹੋਵੇਗਾ ਪਰ ਆਈਸੋਲੇਸ਼ਨ ਬਹੁਤ ਜ਼ਰੂਰੀ-ICMR

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 24 ਲੱਖ ਤੋਂ ਪਾਰ, ਹੁਣ ਤੱਕ 1 ਲੱਖ 66 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

ਲਾਈਵ ਕਵਰੇਜ

  1. ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ

    ਕੋਵਿਡ-19 ਕੀ ਹੈ ਕਿਵੇਂ ਫੈਲਦੀ ਹੈ ਤੇ ਮੈਂ ਬਚਾਅ ਕਿਵੇਂ ਕਰਾਂ?

    ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਦੂਜੇ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੋਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੁੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਕੇਸ ਭਾਰਤ ਵਿਚ ਲਗਾਤਾਰ ਵਧ ਰਹੇ ਹਨ।
  2. ਚੰਡੀਗੜ੍ਹ ਵਿਚ ਸਫ਼ਾਈ ਕਾਮੇ ਇੰਝ ਕਰ ਰਹੇ ਨੇ ਆਪਣਾ ਬਚਾਅ

    ਚੰਡੀਗੜ੍ਹ ਵਿਚ ਜਿੰਨ੍ਹਾਂ ਘਰਾਂ ਵਿਚ ਕੋਰੋਨਾ ਮਰੀਜ਼ ਹਨ, ਉੱਥੋਂ ਕੂੜਾਂ ਚੁੱਕਣ ਲਈ ਸਫ਼ਾਈ ਕਾਮਿਆਂ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, ਚੰਡੀਗੜ੍ਹ ਪੀ ਆਰ

    ਤਸਵੀਰ ਕੈਪਸ਼ਨ, ਚੰਡੀਗੜ੍ਹ ਵਿਚ ਸਫ਼ਾਈ ਕਾਮੇ
    ਕੋਰੋਨਵਾਇਰਸ , ਚੰਡੀਗੜ੍ਹ

    ਤਸਵੀਰ ਸਰੋਤ, ਚੰਡੀਗੜ੍ਹ ਪੀ ਆਰ

    ਤਸਵੀਰ ਕੈਪਸ਼ਨ, ਚੰਡੀਗੜ੍ਹ ਵਿਚ ਸਫ਼ਾਈ ਕਾਮੇ
  3. 80% ਕੋਵਿਡ-19 ਕੇਸਾਂ ਵਿਚ ਲੱਛਣ ਨਾ ਮਿਲਣੇ ਭਾਰਤ ਲਈ ਚਿੰਤਾਜਨਕ : ICMR

    ਭਾਰਤ ਵਿਚ ਮਿਲਣ ਵਾਲੇ ਕੋਰੋਨਾ ਪੌਜ਼ਿਟਿਵ ਕੇਸਾਂ ਦੇ 80 ਫ਼ੀਸਦ ਵਿਚ ਇਸ ਦੇ ਲੱਛਣ ਨਹੀਂ ਮਿਲ ਰਹੇ। ਇਹ ਖੁਲਾਸਾ ਇੰਡੀਅਨ ਕੌਸਲ ਆਫ਼ ਮੈਡੀਕਲ ਰਿਸਰਚ ਦੇ ਮੁੱਖ ਵਿਗਿਆਨੀ ਡਾਕਟਰ ਰਮਨ ਆਰ ਖੰਡਕੇਡਕਰ ਨੇ ਐੱਨਡੀਟੀਵੀ ਨਾਲ ਗੱਲਬਾਤ ਕਰਦਿਆਂ ਕੀਤਾ।

    ਇਹ ਗੱਲ ਡਾ. ਰਮਨ ਨੇ ਐੱਨਡੀਟੀਵੀ ਨਾਲ ਗੱਲਬਾਤ ਵਿੱਚ ਕਹੀ ਹੈ।

    ਡਾਕਟਰ ਖੰਡਕੇਡਕਰ ਨੇ ਕਿਹਾ ਕਿ ਕੋਰੋਨਾ ਦੇ 80 ਫ਼ੀਸਦ ਕੇਸ ਬਿਨ੍ਹਾਂ ਲੱਛਣਾ ਵਾਲੇ ਹੁੰਦੇ ਹਨ, ਭਾਵ ਕਿ ਉਹ ਕੋਰੋਨਾ ਦੀ ਲਾਗ ਦੇ ਸੰਕੇਤ ਨਹੀਂ ਦਿਖਾਉਂਦੇ। ਸਾਡਾ ਇੱਕੋ ਇੱਕ ਡਰ ਉਨ੍ਹਾਂ ਦੀ ਸ਼ਨਾਖ਼ਤ ਹੈ।

    ਅਜਿਹੇ ਮਾਮਲਿਆਂ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਮਾਮਲਿਆਂ ਦਾ ਪਤਾ ਲਗਾਉਣ ਦਾ ਇਕੋ ਇਕ ਰਸਤਾ ਹੈ ਅਤੇ ਉਹ ਸਿਰਫ਼ ਕੋਰੋਨਾ ਲਾਗ ਵਾਲੇ ਪਾਏ ਗਏ ਲੋਕਾਂ ਦੇ ਸੰਪਰਕ ਟਰੇਸ ਕਰਕੇ ਖੋਜਿਆ ਜਾ ਸਕਦਾ ਹੈ।

    “ਨਹੀਂ ਤਾਂ ਇਹ ਮੁਸ਼ਕਲ ਹੈ, ਹਰ ਕਿਸੇ ਦਾ ਟੈਸਟ ਸੰਭਵ ਨਹੀਂ ਹੁੰਦਾ। ਇਹ ਚਿੰਤਾ ਦਾ ਵਿਸ਼ਾ ਹੈ। ਆਪਣੀ ਸੰਭਾਲ ਕਰਨਾ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ।”

    ਕੀ ਇਸ ਲਈ ਕੋਈ ਰਣਨੀਤੀ ਬਦਲੀ ਜਾ ਸਕਦੀ ਹੈ, ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕੀ ਬਦਲਾਅ ਕਰ ਸਕਦੇ ਹਾਂ ।

    “ਬਦਲਾਅ ਲਈ ਕੋਈ ਥਾਂ ਨਹੀ ਹੈ। ਜਿੱਥੇ ਲਾਗ ਜਾਂ ਹੌਸਸਪਾਟ ਹੈ, ਉੱਥੇ ਆਈਐੱਲ਼ਆਈ ਨੂੰ ਵੀ ਟੈਸਟ ਕਰ ਰਹੇ ਹਨ। ਇਸ ਤੋਂ ਅੱਗੇ ਕੀ ਕਰ ਸਕਦੇ ਹਾਂ। ਜਿਵੇਂ ਦੁਨੀਆਂ ਵਿਚ ਕੰਮ ਹੋ ਰਿਹਾ ਹੈ।ਉਵੇਂ ਹੀ ਅਸੀਂ ਵੀ ਕਰ ਰਹੇ ਹਾਂ।”

    ਕੋਰੋਨਾਵਾਇਰ , ਭਾਰਤ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਇੰਡੀਅਨ ਕੌਸਲ ਆਫ਼ ਮੈਡੀਕਲ ਰਿਸਰਚ ਦੇ ਮੁੱਖ ਵਿਗਿਆਨੀ ਡਾਕਟਰ ਰਮਨ ਆਰ ਖੰਡਕੇਡਕਰ
  4. ਭਾਰਤ 'ਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਇਮਰਾਨ ਦੇ ਇਲਜ਼ਾਮ ਨੂੰ ਭਾਰਤ ਨੇ ਕੀਤਾ ਰੱਦ

    ਪਾਕਿਸਤਾਨ ਨੇ ਐਤਵਾਰ ਨੂੰ ਭਾਰਤ ‘ਤੇ ਜਾਣਬੁੱਝ ਕੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ।

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਕੀਤਾ ਸੀ ਕਿ ਭਾਰਤ ਦੀ ਮੋਦੀ ਸਰਕਾਰ ਜਾਣ ਬੁੱਝ ਕੇ ਕੋਰੋਨਾ ਵਾਇਰਸ ਮਾਮਲੇ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ।

    ਇਮਰਾਨ ਖਾਨ ਨੇ ਦੋਸ਼ ਲਾਇਆ ਸੀ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਲੱਖਾਂ ਮੁਸਲਮਾਨ ਮੁਸੀਬਤ ਵਿੱਚ ਹਨ।

    ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇਸ ਮਾਮਲੇ ਵਿੱਚ ਪਾਕਿਸਤਾਨ ਅਤੇ ਓਆਈਸੀ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।

    ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਹੈ, "ਪਾਕਿਸਤਾਨ ਦੀ ਟਿੱਪਣੀ ਹੈਰਾਨ ਕਰਨ ਵਾਲੀ ਹੈ। ਪਾਕਿਸਤਾਨ ਦੀ ਸਰਕਾਰ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਦੇ ਮਹਾਂਮਾਰੀ ਨਾਲ ਲੜਨ ਦੇ ਯੋਗ ਨਹੀਂ ਹੈ, ਇਸ ਲਈ ਉਹ ਅਜਿਹੀਆਂ ਟਿਪਣੀਆਂ ਰਾਹੀਂ ਧਿਆਨ ਹਟਾਉਣਾ ਚਾਹੁੰਦੀ ਹੈ। ਉਹ ਬੇਬੁਨਿਆਦ ਦੋਸ਼ ਲਗਾ ਰਹੇ ਹਨ।''

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਮੁਸਲਮਾਨਾਂ ਦਾ ਇਲਾਜ ਨਾ ਕਰਨ ਦਾ ਇਸ਼ਤਿਹਾਰ ਦੇਣ ਵਾਲੇ ਹਸਪਤਾਲ ਖ਼ਿਲਾਫ਼ ਕੇਸ ਦਰਜ

    ਮੇਰਠ ਵਿਚ ਕੋਰੋਨਾ ਨੈਗੇਟਿਵ ਹੋਣ ਦਾ ਸਰਟੀਫਿਕੇਟ ਲਿਆਉਣ ਤੱਕ ਮੁਸਲਮਾਨਾਂ ਦਾ ਇਲਾਜ ਨਾ ਕਰਨ ਦਾ ਮੀਡੀਆ ਇਸ਼ਤਿਹਾਰ ਦੇਣ ਵਾਲੇ ਹਸਪਤਾਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

    ਹਸਪਤਾਲ ਵਲੋਂ ਅਖ਼ਬਾਰ ਵਿਚ ਇਸ਼ਤਿਹਾਰ ਦਿੱਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਤਿੱਖੀ ਆਲੋਚਨਾ ਕੀਤੀ ਜਾ ਰਹੀ ਸੀ ਅਤੇ ਐਤਵਾਰ ਨੂੰ ਹਸਪਤਾਲ ਨੇ ਇੱਕ ਹੋਰ ਇਸ਼ਤਿਹਾਰ ਦੇ ਕੇ ਮਾਫ਼ੀ ਵੀ ਮੰਗੀ ਸੀ।

    ਆਪਣੇ ਪਹਿਲੇ ਇਸ਼ਤਿਹਾਰ ਵਿਚ ਵੈਲੇਨਟਿਸ ਹਸਪਤਾਲ ਨੇ ਮੁਸਲਿਮ ਪ੍ਰਚਾਰਕ ਸੰਗਠਨ ਤਬਲੀਗੀ ਜਮਾਤ ਉੱਤੇ ਸ਼ਹਿਰ ਵਿਚ ਲਾਗ ਵਧਣ ਦਾ ਇਲਜ਼ਾਮ ਲਾਇਆ ਹੈ।

    ਭਾਰਤ ਵਿਚਲੇ ਕੁੱਲ 15000 ਮਰੀਜ਼ਾਂ ਦਾ 30 ਫ਼ੀਸਦੀ ਇਸ ਗਰੁੱਪ ਦੇ ਮਾਰਚ ਦੌਰਾਨ ਦਿੱਲੀ ਵਿਚ ਕੀਤੇ ਸਮਾਗਮ ਨਾਲ ਸਬੰਧਤ ਸਨ।

    ਨਿਊਜ਼ ਸਾਇਟ ਦਾ ਵਾਇਰ ਨੂੰ ਦਿੱਤੇ ਬਿਆਨ ਵਿਚ ਹਸਪਤਾਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ ਅਮਿਤ ਜੈਨ ਨੇ ਕਿਹਾ ਸੀ, ‘‘ ਮੇਰਠ ਸ਼ਹਿਰ ਵਿਚਲੇ ਦੋਵੇਂ ਕੇਸ ਤਬਲੀਗੀ ਜਮਾਤ ਨਾਲ ਸਬੰਧਤ ਹਨ।’’

    ਸੋਸ਼ਲ ਮੀਡੀਆ ਉੱਤੇ ਇਸਲਾਮਿਕਫੋਬੀਆ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਬਾਅਦ ਸਰਕਾਰ ਨੇ ਅਜਿਹੇ ਫ਼ਿਰਕੂ ਪ੍ਰਚਾਰ ਨੂੰ ਰੋਕਣ ਲਈ ਕਿਹਾ ਸੀ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਆਪਣੇ ਪਹਿਲੇ ਇਸ਼ਤਿਹਾਰ ਵਿਚ ਵੈਲੇਨਟਿਸ ਹਸਪਤਾਲ ਨੇ ਮੁਸਲਿਮ ਪ੍ਰਚਾਰਕ ਸੰਗਠਨ ਤਬਲੀਗੀ ਜਮਾਤ ਉੱਤੇ ਸ਼ਹਿਰ ਵਿਚ ਲਾਗ ਵਧਣ ਦਾ ਇਲਜ਼ਾਮ ਲਾਇਆ ਹੈ।
  6. ਕੋਰੋਨਾਵਾਇਰਸ ਤੋਂ ਠੀਕ ਹੋਣ ਲਈ ਕਿੰਨਾ ਸਮਾਂ ਲੱਗ ਸਕਦਾ ਹੈ

  7. ਨਿਊਜ਼ੀਲੈਂਡ: ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਲਾਗ 'ਤੇ ਕਾਬੂ ਪਾ ਲਿਆ ਹੈ"

    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਨੇ ਬਾਕੀ ਦੇਸਾਂ ਦੇ ਮੁਕਾਬਲੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਆਪਣੀ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਨਿਊਜ਼ੀਲੈਂਡ ਨੇ ਕੋਰੋਨਾਵਾਇਰਸ ਦੀ ਲਾਗ ਦੇ ਫੈਲਣ 'ਤੇ ਲਗਭਗ ਕਾਬੂ ਪਾ ਲਿਆ ਹੈ।

    ਨਿਊਜ਼ੀਲੈਂਡ ਵਿੱਚ ਹੁਣ ਤੱਕ ਕੋਰੋਨਾ ਦੀ ਲਾਗ ਨਾਲ ਸਿਰਫ਼ 12 ਮੌਤਾਂ ਹੋਈਆਂ ਹਨ। ਜੈਸਿੰਡਾ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਵਿਅਕਤੀ ਦੀ ਸਿਹਤ ਬਾਰੇ ਫੋਨ 'ਤੇ ਜਾਣਕਾਰੀ ਮਿਲਦੀ ਰਹਿੰਦੀ ਹੈ।

    ਉਨ੍ਹਾਂ ਕਿਹਾ, "ਅਸੀਂ ਕੁਝ ਉਨ੍ਹਾਂ ਦੇਸਾਂ ਵਿੱਚੋਂ ਹੋ ਸਕਦੇ ਹਾਂ, ਜੋ ਅਜਿਹੇ ਮਾਹੌਲ ਵਿੱਚ ਵੀ ਕੁਝ ਕੰਮ ਕਰਨ ਦੇ ਯੋਗ ਹੋਣ।"

    ਇੱਥੇ 28 ਅਪ੍ਰੈਲ ਤੋਂ ਲੌਕਡਾਊਨ ਵਿੱਚ ਥੋੜੀ ਢਿੱਲ ਦਿੱਤੀ ਜਾਵੇਗੀ। ਕਾਰੋਬਾਰ ਸ਼ੁਰੂ ਹੋਣਗੇ ਅਤੇ ਕੁਝ ਕਰਮਚਾਰੀਆਂ ਨੂੰ ਦੁਕਾਨਾਂ ਦੀ ਸਫ਼ਾਈ ਲਈ ਛੋਟ ਮਿਲੇਗੀ। ਹਲਾਂਕਿ, ਇਸ ਦੌਰਾਨ ਸਮਾਜਿਕ ਦੂਰੀ ਅਤੇ ਘਰ ਰਹਿਣ ਦੇ ਦਿਸ਼ਾ-ਨਿਰਦੇਸ਼ ਲਾਗੂ ਰਹਿਣਗੇ।

    ਜੈਸਿੰਡਾ ਅਰਡਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਕਿਹਾ, "ਅਸੀਂ ਲਾਗ 'ਤੇ ਕਾਬੂ ਪਾ ਲਿਆ ਹੈ"
  8. ਯੂਕੇ ਦਾ ਕੋਰੋਨਾ ਸੰਕਟ : ਗੁਰਦੁਆਰਾ ਸਾਹਿਬ ਨੇ ਦਾਨ ਕੀਤੇ 50 ਹਜ਼ਾਰ ਪੌਂਡ

    ਯੂਕੇ ਦੇ ਵੁਲਵਰਹੈਂਪਟਨ ਗੁਰਦੁਆਰਾ ਸਾਹਿਬ ਨੇ ਨੈਸ਼ਨਲ ਹੈਲਥ ਟਰੱਸਟ ਨੂੰ 50,000 ਪੌਂਡ ਦਾਨ ਦਿੱਤੇ ਹਨ।

    ਸਾਬਕਾ ਸੰਸਦ ਮੈਂਬਰ ਤੇ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪੌਲ ਉੱਪਲ ਨੇ ਦੱਸਿਆ ਕਿ ਇਹ ਪੈਸਾ ਤਕਨੀਕ ਉੱਤੇ ਖ਼ਰਚ ਕੀਤਾ ਜਾਵੇਗਾ।

    ਇਸ ਪੈਸੇ ਨਾਲ ਕੰਪਿਊਟਰ ਤੇ ਟੈਬ ਖ਼ਰੀਦ ਕੇ ਇਲਾਜ ਦੌਰਾਨ ਏਕਾਂਤਵਾਸ ਦਾ ਸਾਹਮਣਾ ਕਰ ਮਰੀਜ਼ਾਂ ਨੂੰ ਦਿੱਤੇ ਜਾਣਗੇ ਤਾਂ ਜੋ ਉਹ ਹਸਪਤਾਲ ਤੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਲਾਇਵ ਗੱਲਬਾਤ ਕਰ ਸਕਣ।

    ਪੌਲ ਉੱਪਲ ਦਾ ਕਹਿਣਾ ਸੀ ਇਹ ਬਹੁਤ ਦੁੱਖਦਾਇਕ ਹੈ ਕਿ ਮਰੀਜ਼ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੇਖ ਨਹੀਂ ਸਕਦੇ, ਤੇ ਉਹ ਬੰਦਸ਼ਾਂ ਕਾਰਨ ਇਨ੍ਹਾਂ ਤੱਕ ਪਹੁੰਚ ਨਹੀਂ ਸਕਦੇ।

    ਇਸ ਸੁਵਿਧਾ ਨਾਲ ਉਨ੍ਹਾਂ ਦੇ ਦੁੱਖ ਭਰਿਆ ਸਮਾਂ ਸੁਖਾਲਾ ਹੋ ਸਕੇਗਾ।

    ਕੋਰੋਨਾਵਾਇਰਸ

    ਤਸਵੀਰ ਸਰੋਤ, Google

    ਤਸਵੀਰ ਕੈਪਸ਼ਨ, ਤਕਨੀਕ ਉੱਤੇ ਖ਼ਰਚ ਹੋਵੇਗੀ ਦਾਨ ਵਿਚ ਦਿੱਤੀ ਗਈ ਰਕਮ
  9. ਅਫ਼ਗਾਨਿਸਤਾਨ ਰਾਸ਼ਟਰਪਤੀ ਭਵਨ ਦੇ ਦਰਜ਼ਨਾਂ ਮੁਲਾਜ਼ਮ ਪੌਜ਼ਿਟਿਵ

    ਅਫਗਾਨਿਸਤਾਨ ਦੇ ਰਾਸ਼ਟਰਪਤੀ ਭਵਨ ਵਿੱਚ ਕੰਮ ਕਰਨ ਵਾਲੇ ਦਰਜਨਾਂ ਮੁਲਾਜ਼ਮ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।

    ਸ਼ੁਰੂ ਵਿਚ 20 ਲੋਕਾਂ ਦੇ ਪੌਜ਼ਿਟਿਵ ਹੋਣ ਬਾਰੇ ਕਿਹਾ ਗਿਆ ਸੀ, ਪਰ ਐਤਵਾਰ ਨੂੰ ਨਿਊਯਾਰਕ ਟਾਈਮਜ਼ ਨੇ ਕਿਹਾ ਹੈ ਕਿ ਇਹ ਗਿਣਤੀ 40 ਹੋ ਗਈ ਹੈ।

    ਅਫ਼ਗਾਨਿਸਤਾਨ ਦੀ ਸਰਕਾਰ ਨੇ ਅਜੇ ਤੱਕ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਅਤੇ ਨਾ ਹੀ ਰਾਸ਼ਟਰਪਤੀ ਅਸ਼ਰਫ ਗਨੀ ਦੇ ਪੌਜ਼ਿਟਿਵ ਹੋਣ ਦੀ ਕੋਈ ਖ਼ਬਰ ਹੈ।

    70 ਸਾਲਾ ਗਨੀ ਸਾਲ 1990 ਵਿਚ ਕੈਂਸਰ ਕਾਰਨ ਆਪਣੇ ਪੇਟ ਦਾ ਇਕ ਹਿੱਸਾ ਗੁਆ ਚੁੱਕੇ ਹਨ।

    ਇਕ ਅਫਗਾਨਿਸਤਾਨ ਦੇ ਸਰਕਾਰੀ ਅਧਿਕਾਰੀ ਨੇ ਸ਼ਨੀਵਾਰ ਨੂੰ ਨਿਊਜ਼ ਏਜੰਸੀ ਏਐਫਪੀ ਨੂੰ ਦੱਸਿਆ, “ਰਾਸ਼ਟਰਪਤੀ ਭਵਨ ਵਿਚ 20 ਲੋਕ ਕੋਵਿਡ -19 ਦੀ ਲਾਗ ਤੋਂ ਪੀੜਤ ਹਨ। ਹਾਲਾਂਕਿਇਸ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਘਬਰਾ ਨਾ ਜਾਣ।’’

    ਕੋਰੋਨਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਰਾਸ਼ਟਰਪਤੀ ਅਸ਼ਰਫ ਗਨੀ ਦੇ ਪੌਜ਼ਿਟਿਵ ਹੋਣ ਦੀ ਕੋਈ ਖ਼ਬਰ ਨਹੀਂ ਹੈ।
  10. ਕੋਰੋਨਾ ਸੰਕਟ ਵਿਚ ਆਉਣ ਲੱਗੀਆਂ ਰਾਹਤ ਦੀਆਂ ਇਹ ਖ਼ਬਰਾਂ

    ਕੀ ਕੋਰੋਨਵਾਇਰਸ ਦਾ ਕਹਿਰ ਹੁਣ ਘਟਣ ਲੱਗ ਪਿਆ ਹੈ? ਭਾਰਤ, ਯੂਰਪ ਅਤੇ ਆਸਟ੍ਰੇਲੀਆ ਸਣੇ ਕੁਝ ਹੋਰ ਮੁਲਕਾਂ ਵਲੋਂ ਲੌਕਡਾਊਨ ਵਿਚ ਦਿੱਤੀਆਂ ਛੋਟਾਂ ਨੂੰ ਦੇਖੀਏ ਤਾਂ ਇਹੀ ਲੱਗਦਾ ਹੈ।

    • ਭਾਰਤ ਵਿਚ ਅੱਜ ਤੋ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਪਬਲਿਕ ਵਰਕਸ ਪ੍ਰੋਗਰਾਮ, ਬੈਂਕ ਅਤੇ ਕਈ ਹੋਰ ਕਾਰੋਬਾਰੀ ਗਤੀਵਿਧੀਆਂ ਨੂੰ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਹੈ।
    • ਆਸਟ੍ਰੇਲੀਆ ਨੇ ਬੀਚ ਦੁਬਾਰਾ ਤੋਂ ਖੋਲਣ ਦਾ ਐਲਾਨ ਕਰ ਦਿੱਤਾ ਹੈ।
    • ਨਿਊਜ਼ੀਲੈਂਡ ਵਿਚ ਵੀ ਅਗਲੇ ਹਫ਼ਤੇ ਤੋਂ ਲੌਕਡਾਊਨ ਦਾ ਇੱਕ ਪੱਧਰ ਘੱਟ ਕੀਤਾ ਜਾ ਰਿਹਾ ਹੈ। ਹੌਲੀ-ਹੌਲੀ ਕਾਰੋਬਾਰੀ ਗਤੀਵਿਧੀਆਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
    • ਚੀਨ ਦੀ ਰਾਜਧਾਨੀ ਬੀਜਿੰਗ ਵਿਚ ਵੀ 73 ਸੈਲਾਨੀ ਕੇਂਦਰਾਂ ਨੂੰ ਮੁੜ ਖੋਲ ਦਿੱਤਾ ਗਿਆ ਹੈ।
    • ਜਰਮਨੀ ਵਿਚ ਛੋਟੀਆਂ ਦੁਕਾਨਾਂ ਸੋਮਵਾਰ ਤੋਂ ਖੁੱਲ ਰਹੀਆਂ ਹਨ ਅਤੇ ਗਰੈਜੂਏਟ ਪੱਧਰ ਦੇ ਸਿੱਖਿਆ ਸੰਸਥਾਨ ਵੀ ਮੁੜ ਚਾਲੂ ਕੀਤੇ ਜਾ ਰਹੇ ਹਨ।
    • ਪੋਲੈਂਡ ਵਿਚ ਪਾਰਕ ਤੇ ਜੰਗਲ, ਨਾਰਵੇਂ ਵਿਚ ਨਰਸਰੀ ਸਕੂਲ , ਚੈੱਕ ਰੀਪਬਲਿਕ ਵਿਚ ਓਪਨ ਏਅਰ ਮਾਰਕੀਟ ਤੇ ਅਲਬਾਨੀਆ ਵਿਚ ਮਾਇਨਿੰਗ ਤੇ ਆਇਲ ਸਨਅਤ ਵੀ ਮੁੜ ਕੰਮ ਸ਼ੁਰੂ ਕਰ ਰਹੀ ਹੈ।
    ਕੋੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਬਰਲਿਨ ਵਿਚ ਜ਼ਿੰਦਗੀ ਮੁੜ ਜਾਗਣ ਲੱਗੀ
  11. ਕੋਰੋਨਾਵਾਇਰਸ: ਅੱਜ ਤੋਂ ਭਾਰਤ 'ਚ ਕੀ ਖੁੱਲ੍ਹੇਗਾ ਅਤੇ ਕੀ ਬੰਦ ਰਹੇਗਾ

  12. ਕੋਰੋਨਾਵਾਇਰਸ: ਕੀ ਤੁਹਾਨੂੰ ਕੋਵਿਡ-19 ਵਾਇਰਸ ਦੋ ਵਾਰ ਬਿਮਾਰ ਕਰ ਸਕਦਾ ਹੈ

    ਕਈ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਤੇ ਉਨ੍ਹਾਂ ਦੇ ਟੈਸਟ ਸਹੀ ਆਏ। ਪਰ ਕੁਝ ਦਿਨ ਮਗਰੋਂ ਉਨ੍ਹਾਂ ਦੇ ਟੈਸਟ ਮੁੜ ਤੋਂ ਪੌਜ਼ਿਟਿਵ ਆਏ।

    ਕਈ ਮਾਮਲਿਆਂ ਵਿੱਚ ਵਾਇਰਸ ਮੁੜ ਤੋਂ ਦੂਜੀ ਵਾਰ ਇਨਫੈਕਟ ਨਹੀਂ ਕਰਦਾ। ਸਗੋਂ ਇਹ ਪਹਿਲੀ ਵਾਰ ਦਾ ਹੀ ਵਾਇਰਸ ਹੁੰਦਾ ਹੈ ਜੋ ਕਿ ਮੁੜ ਸਰੀਰ ਵਿੱਚ ਜਾਗਰੂਕ ਹੁੰਦਾ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਵਿਗਿਆਨੀ ਕੋਰੋਨਾਵਾਇਰਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ
  13. ਕੋਰਨਾਵਾਇਰਸ ਤੋਂ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ

    ਜੇਮਜ਼ ਗੈਲਾਹਰ, ਬੀਬੀਸੀ ਸਿਹਤ ਅਤੇ ਸਾਇੰਸ ਪੱਤਰਕਾਰ

    ਕੋਵਿਡ-19 ਹਾਲਾਂਕਿ ਸਾਲ 2019 ਦੇ ਅਖ਼ੀਰ ਵਿੱਚ ਹੀ ਸਾਹਮਣੇ ਆਇਆ ਸੀ ਪਰ ਹੁਣ ਤੱਕ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਕੁਝ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਾਫ਼ੀ ਲੰਬਾ ਸਮਾਂ ਲੱਗ ਸਕਦਾ ਹੈ

    ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਮਰੀਜ਼ ਕਿੰਨੀ ਗੰਭੀਰਤਾ ਨਾਲ ਬੀਮਾਰ ਹੋਇਆ ਸੀ। ਕੁਝ ਲੋਕ ਤਾਂ ਇਸ ਨੂੰ ਜਲਦੀ ਝਾੜ ਸੁੱਟਦੇ ਹਨ ਜਦ ਕਿ ਕੁਝ ਲੋਕਾਂ ਨੂੰ ਸਮਾਂ ਲੱਗ ਜਾਂਦਾ ਹੈ।

    ਕੋਰੋਨਾਵਾਇਰਸ ਦੇ ਸਿਹਤ ਉੱਪਰ ਪੈਣ ਵਾਲੇ ਅਸਰ ਸਾਰੇ ਵਿਅਕਤੀਆਂ ਉੱਪਰ ਵੱਖ-ਵੱਖ ਹੋ ਸਕਦੇ ਹਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਸਿਹਤ ਉੱਪਰ ਪੈਣ ਵਾਲੇ ਅਸਰ ਸਾਰੇ ਵਿਅਕਤੀਆਂ ਉੱਪਰ ਵੱਖ-ਵੱਖ ਹੋ ਸਕਦੇ ਹਨ
  14. ਕੋਰੋਨਾਵਾਇਰਸ: ਉਹ 5 ਮੁਲਕ ਜਿਨ੍ਹਾਂ ਨੇ ਮਹਾਂਮਾਰੀ ਦਾ ਸਫ਼ਲਤਾ ਨਾਲ ਮੁਕਾਬਲਾ ਕੀਤਾ

    ਹਰ ਦੇਸ ਵੱਲੋਂ ਮਹਾਂਮਾਰੀ ਦੇ ਟਾਕਰੇ ਲਈ ਅਪਣਾਇਆ ਰੱਦੋ-ਅਮਲ ਵੱਖਰਾ ਹੈ। ਫਿਰ ਵੀ ਇੱਕ ਸਾਂਝ ਜ਼ਰੂਰ ਹੈ। ਵੱਧ ਤੋਂ ਵੱਧ ਟੈਸਟ। ਕੁਆਰੰਟੀਨ ਦੀਆਂ ਵਿਆਪਕ ਸੁਵਿਧਾਵਾਂ। ਇਸ ਤੋਂ ਇਲਾਵਾ ਉਨ੍ਹਾਂ ਵਰਗਾਂ ਦੀ ਨਜ਼ਰਸਾਨੀ ਜਿਨ੍ਹਾਂ ਨੂੰ ਇਸ ਤੋਂ ਸਭ ਤੋਂ ਪਹਿਲਾਂ ਤੇ ਸਭ ਤੋਂ ਵਧੇਰੇ ਖ਼ਤਰਾ ਹੋ ਸਕਦਾ ਹੈ।

    ਬੀਬੀਸੀ ਨੇ ਪੰਜ ਅਜਿਹੇ ਦੇਸਾਂ ਦਾ ਜਾਇਜ਼ਾ ਲਿਆ ਕਿ ਕਿਹੜੇ ਦੇਸਾਂ ਨੇ ਇਸ ’ਚ ਸਫ਼ਲਤਾ ਹਾਸਲ ਕੀਤੀ ਹੋਈ ਹੈ। ਜਰਮਨੀ, ਦੱਖਣੀ ਕੋਰੀਆ ਸਮੇਤ ਕਿਹੜੇ ਤਿੰਨ ਹੋਰ ਦੇਸ ਜਿਨ੍ਹਾਂ ਨੇ ਕੋਰੋਨਾਵਾਇਰਸ ਨੂੰ ਮਾਤ ਦਿੱਤੀ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਖਣੀ ਕੋਰੀਆ ਦੇ ਕੁਝ ਉਪਰਾਲਿਆਂ ਦੀ ਆਲੋਚਨਾ ਵੀ ਹੋਈ ਹੈ
  15. ਪਾਕਿਸਤਾਨ ਵਿੱਚ ਰਮਜ਼ਾਨ ਦੌਰਾਨ ਖੁੱਲ੍ਹੀਆਂ ਰਹਿਣਗੀਆਂ ਮਸਜਿਦਾਂ

    ਪਾਕਿਸਤਾਨ ਦੀ ਸਰਕਾਰ ਨੂੰ ਇਸਲਾਮਿਕ ਸਮੂਹਾਂ ਅੱਗੇ ਝੁਕਣਾ ਪਿਆ। ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ, ਪਾਕਿਸਤਾਨ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਮਸਜਿਦਾਂ ਵਿੱਚ ਸਮੂਹਾਂ ਵਿੱਚ ਨਮਾਜ਼ ਕਰਨ 'ਤੇ ਪਾਬੰਦੀ ਲਾਈ ਸੀ। ਪਰ ਹੁਣ ਇਹ ਫੈਸਲਾ ਵਾਪਸ ਲੈਣਾ ਪਿਆ।

    ਇਸ ਹਫ਼ਤੇ, ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ। ਰਮਜ਼ਾਨ ਦੇ ਮਹੀਨੇ ਦੀ ਹਰ ਸ਼ਾਮ, ਦੁਨੀਆੰ ਭਰ ਦੇ ਮੁਸਲਮਾਨ ਇਕੱਠੇ ਮਸਜਿਦਾਂ ਵਿੱਚ ਨਮਾਜ਼ ਪੜ੍ਹਨ ਜਾਂਦੇ ਹਨ।

    ਧਾਰਮਿਕ ਨੇਤਾਵਾਂ ਦੀ ਸਹਿਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਹੈ ਕਿ 50 ਸਾਲ ਤੋਂ ਵੱਧ ਉਮਰ ਦੇ ਲੋਕਾਂ, ਬੱਚਿਆਂ ਅਤੇ ਫਲੂ ਦੇ ਲੱਛਣ ਵਾਲੇ ਲੋਕਾਂ ਨੂੰ ਮਸਜਿਦਾਂ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ ਜਾਏਗੀ।

    ਮਸਜਿਦਾਂ ਵਿੱਚੋਂ ਗਲੀਚਿਆਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਹਰ ਰੋਜ਼ ਫਰਸ਼ ਸਾਫ਼ ਕੀਤੇ ਜਾਣਗੇ। ਨਮਾਜ਼ੀਆਂ ਵਿਚਕਾਰ ਸਹੀ ਦੂਰੀ ਬਣਾ ਕੇ ਰਖੀ ਜਾਵੇਗੀ। ਹੱਥ ਮਿਲਾਉਣ ਤੇ ਗਲੇ ਮਿਲਣ 'ਤੇ ਪਾਬੰਦੀ ਹੋਵੇਗੀ।

    ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਇਸ ਫੈਸਲੇ ‘ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਰਮਜ਼ਾਨ ਦੌਰਾਨ ਖੁੱਲ੍ਹੀਆਂ ਰਹਿਣਗੀਆਂ ਮਸਜਿਦਾਂ
  16. ਵਾਲਟ ਡਿਜ਼ਨੀ ਇੱਕ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੇਗਾ

    ਵਾਲਟ ਡਿਜ਼ਨੀ ਇਸ ਹ਼ਫਤੇ ਤੋਂ ਆਪਣੇ ਇੱਕ ਲੱਖ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਦੇਵੇਗੀ। ਡਿਜ਼ਨੀ ਨੂੰ ਇਹ ਕੋਰੋਨਾਵਾਇਰਸ ਕਰਕੇ ਹੋਏ ਲੌਕਡਾਊਨ ਕਰਕੇ ਕਰਨਾ ਪੈ ਰਿਹਾ ਹੈ।

    ਦੁਨੀਆਂ ਸਭ ਤੋਂ ਵੱਡੇ ਇੰਟਰਟੇਨਮੈਂਟ ਗਰੁੱਪ ਵਜੋਂ ਡਿਜ਼ਨੀ ਦੇ ਅਮਰੀਕਾ, ਯੂਰਪ ਅਤੇ ਏਸ਼ੀਆ ਵਿੱਚ ਥੀਮ ਪਾਰਕਸ ਤੇ ਹੋਟਲ ਚੱਲਦੇ ਹਨ।

    ਫਾਈਨੈਨਸ਼ੀਅਲ ਟਾਈਮਜ਼ ਅਨੁਸਾਰ ਇਸ ਨਾਲ ਡਿਜ਼ਨੀ ਇੱਕ ਮਹੀਨੇ ਵਿੱਚ 500 ਮਿਲੀਅਨ ਡਾਲਰਜ਼ ਬਚਾ ਸਕੇਗਾ।

    ਡਿਜ਼ਨੀ

    ਤਸਵੀਰ ਸਰੋਤ, Getty Images

  17. ਪੰਜਾਬ 'ਚ 3 ਮਈ ਤੱਕ ਨਾ ਕੋਈ ਛੋਟ, ਨਾ ਕੋਈ ਢਿੱਲ : ਕੈਪਟਨ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਮਈ ਤੱਕ ਕਰਫਿਊ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਤੋਂ ਇਨਕਾਰ ਕੀਤਾ ਹੈ।

    ਚੰਡੀਗੜ੍ਹ ਤੋਂ ਜਾਰੀ ਬਿਆਨ ਮੁਤਾਬਕ ਸੂਬੇ ਵਿਚ ਰਮਜ਼ਾਨ ਦੇ ਪਵਿੱਤਰ ਮਹੀਨੇ ਲਈ ਵੀ ਕੋਈ ਖ਼ਾਸ ਛੂਟ ਨਹੀਂ ਮਿਲੇਗੀ।

    ਮੁੱਖ ਮੰਤਰੀ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਰਫਿਊ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ ਅਤੇ ਕਣਕ ਦੀ ਖ਼ਰੀਦ ਲਈ ਮੰਡੀਆਂ ਦਾ ਹੈਲਥ ਆਡਿਟ ਕਰਵਾਉਣ ਲਈ ਵੀ ਕਿਹਾ ਗਿਆ ਹੈ।

    ਸੂਬਾ ਸਰਕਾਰ 3 ਮਈ ਤੋਂ ਪਹਿਲਾਂ ਜ਼ਮੀਨੀ ਹਾਲਾਤ ਦਾ ਜ਼ਾਇਜਾ ਲਵੇਗੀ ਅਤੇ ਅਗਲੀ ਰਣਨੀਤੀ ਬਾਰੇ ਫ਼ੈਸਲਾ ਲਵੇਗੀ।

    ਕੈਪਟਨ ਅਮਰਿੰਦਰ ਸਿੰਘ

    ਤਸਵੀਰ ਸਰੋਤ, Captain Amrinder Singh

  18. ਚੰਡੀਗੜ੍ਹ ਵਿੱਚ ਫਲੂ ਦੀ ਦਵਾਈ ਲੈਣ ਵਾਲੇ ਦਾ ਰੱਖਿਆ ਜਾਵੇਗਾ ਪੂਰਾ ਰਿਕਾਰਡ

    ਚੰਡੀਗੜ੍ਹ ਸਿਹਤ ਵਿਭਾਗ ਨੇ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਿਨ੍ਹਾਂ ਮੁਤਾਬਕ:

    • ਸ਼ਹਿਰ ਆਉਣ ਵਾਲੇ ਸਾਰੇ ਲੋਕਾਂ ਦੇ ਟੈਸਟ ਕੀਤੇ ਜਾਣਗੇ। ਭਾਵੇਂ ਉਹ ਦੂਜੇ ਸੂਬਿਆਂ ਵਿੱਚ ਫ਼ਸੇ ਸ਼ਹਿਰ ਵਾਸੀ ਹੋਣ ਤੇ ਭਾਵੇਂ ਹੋਰ ਸੂਬਿਆਂ ਤੋਂ ਆਉਣ ਵਾਲੇ ਲੋਕ।
    • ਜੇ ਉਨ੍ਹਾਂ ਵਿੱਚ ਲੱਛਣ ਨਹੀਂ ਮਿਲਦੇ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਘਰ ਜਾਂ ਸਰਕਾਰੀ ਥਾਂ ਤੇ ਕੁਅਰੰਟੀਨ ਰੱਖਿਆ ਜਾਵੇਗਾ।
    • ਜੇ ਉਨ੍ਹਾਂ ਵਿੱਚ ਲੱਛਣ ਮਿਲਦੇ ਹਨ ਤਾਂ ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਦਾ ਟੈਸਟ ਹੋਵੇਗਾ ਅਤੇ ਸਿਹਤ ਵਿਭਾਗ ਦੇ ਪ੍ਰੋਟੋਕੌਲ ਦੀ ਪਾਲਣਾ ਕੀਤੀ ਜਾਵੇਗੀ।
    • ਇਹ ਸ਼ਰਤ ਗੁਆਂਢੀ ਸੂਬਿਆਂ ਦੇ ਉਨ੍ਹਾਂ ਵਾਸੀਆਂ ਉੱਪਰ ਲਾਗੂ ਨਹੀਂ ਹੋਵੇਗੀ ਜੋ ਸਰਕਾਰੀ ਡਿਊਟੀ ਜਾਂ ਜ਼ਰੂਰੀ ਸੇਵਾਵਾਂ ਦੇਣ ਆ ਰਹੇ ਹਨ।

    ਇਸ ਤੋਂ ਇਲਵਾ ਸ਼ਹਿਰ ਵਿੱਚ ਹਰ ਕਿਸਮ ਦੇ ਦਵਾਈ ਵਿਕ੍ਰੇਤਾ ਜਿਨ੍ਹਾਂ ਵਿੱਚ ਜਨ ਔਸ਼ਧੀ ਕੇਂਦਰ, ਕੈਮਿਸਟ ਦੀਆਂ ਦੁਕਾਨਾਂ ਅਤੇ ਨਿੱਜੀ ਪ੍ਰੈਕਟਿਸ ਕਰ ਰਹੇ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ।

    ਹੁਣ ਉਹ ਬੁਖ਼ਾਰ ਫ਼ਲੂ, ਜ਼ੁਕਾਮ, ਗ਼ਲੇ ਦੀ ਇਨਫੈਕਸ਼ਨ ਵਰਗੇ ਲੱਛਣਾਂ ਦੀ ਦਵਾਈ ਖ਼ਰੀਦਣ/ ਲੈਣ ਵਾਲੇ ਦਾ ਪੂਰਾ ਵੇਰਵਾ ਜਿਵੇਂ- ਨਾਮ, ਮੋਬਾਈਲ ਨੰਬਰ ਤੇ ਪਤਾ ਰੱਖਣਗੇ। ਉਹ ਇਹ ਜਾਣਕਾਰੀ ਯੂਟੀ ਦੇ ਨਿਰਦੇਸ਼ਕ ਸਿਹਤ ਸੇਵਾਵਾਂ ਨੂੰ ਮੁਹੱਈਆ ਕਰਵਾਉਣਗੇ।

    ਚੰਡੀਗੜ੍ਹ
  19. ਅਮਰੀਕਾ ਵਿੱਚ ਲੌਕਡਾਊਨ ਖਿਲਾਫ਼ ਪ੍ਰਦਰਸ਼ਨ

    ਅਮਰੀਕਾ ਵਿੱਚ ਲੋਕ ਸੜਕਾਂ ਉੱਤੇ ਪ੍ਰਦਰਸ਼ਨ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਐਰੀਜ਼ੋਨਾ,ਕੋਲਾਰਾਡੋ. ਮੋਂਟਾਨਾ ਅਤੇ ਵਾਸ਼ਿੰਗਟਨ ਵਿੱਚ ਰੈਲੀ ਕੱਢਣਗੇ। ਇਸ ਤੋਂ ਪਹਿਲਾਂ ਅਮਰੀਕਾ ਦੇ ਅੱਧੇ ਦਰਜਨ ਸੂਬਿਆਂ ਵਿੱਚ ਪ੍ਰਦਰਸ਼ਨ ਹੋ ਚੁੱਕਿਆ ਹੈ।

    ਪ੍ਰਦਰਸ਼ਕਾਰੀ ਆਪਣੇ ਸੂਬਿਆਂ ਦੇ ਗਵਰਨਰਾਂ ਤੋਂ ਮੰਗ ਕਰ ਰਹੇ ਹਨ ਕਿ ਕੋਰੋਨਾਵਾਇਰਸ ਕਾਰਨ ਬੰਦ ਪਏ ਉਦਯੋਗਾਂ ਨੂੰ ਖੋਲ੍ਹਿਆ ਜਾਵੇ।

    ਅਮਰੀਕਾ ਵਿੱਚ ਪ੍ਰਦਰਸ਼ਨ

    ਤਸਵੀਰ ਸਰੋਤ, Getty Images

  20. ਕੋਰਨਾਵਾਇਰਸ ਬਾਰੇ ਹੁਣ ਤੱਕ ਕੀ ਹੈ ਅਪਡੇਟ?

    ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਬਾਰੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤਾ ਹੈ। ਤੁਸੀਂ ਕੋਰੋਨਵਾਇਰਸ ਨਾਲ ਜੁੜੀ ਹਰ ਅਹਿਮ ਖ਼ਬਰ ਇਸ ਪੇਜ ਰਾਹੀਂ ਜਾਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਵਾਇਰਸ ਬਾਰੇ ਫੈਲੇ ਭਰਮ ਤੋਂ ਵੀ ਇਸ ਪੇਜ ਰਾਹੀਂ ਜਾਗਰੂਕ ਹੋ ਸਕਦੇ ਹੋ।

    ਭਾਰਤ ਵਿੱਚ ਅੱਜ ਤੋਂ ਕੁਝ ਸਨਅਤੀ ਖੇਤਰਾਂ ਵਿੱਚ ਸ਼ਰਤਾਂ ਨਾਲ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।

    ਪੰਜਾਬ ਨੇ ਲੌਕਡਾਊਨ ਵਿੱਚ ਕਿਸੇ ਵੀ ਤਰੀਕੇ ਦੀ ਰਿਆਇਤ ਦੇਣ ਤੋਂ ਇਨਕਾਰ ਕੀਤਾ ਹੈ। ਕੈਪਟਨ ਨੇ ਕਿਹਾ ਹੈ ਕਿ ਰਮਜ਼ਾਨ ਵਿੱਚ ਵੀ ਕਿਸੇ ਤਰੀਕੇ ਦੀ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ।

    ਜੌਨ ਹੌਪਕਿੰਗਸ ਯੂਨੀਵਰਸਿਟੀ ਅਨੁਸਾਰ ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਮੌਤਾਂ ਦਾ ਅੰਕੜਾ 1 ਲੱਖ 64 ਹਜ਼ਾਰ ਤੋਂ ਪਾਰ ਹੋ ਗਿਆ ਹੈ।

    ਤੁਰਕੀ ਵਿੱਚ ਮੌਤਾਂ ਦਾ ਅੰਕੜਾ ਕਾਫੀ ਤੇਜ਼ੀ ਨਾਲ ਵਧਿਆ ਹੈ ਤੇ ਉੱਥੇ 2,000 ਤੋਂ ਵੱਧ ਮੌਤਾਂ ਹੋ ਗਈਆਂ ਹਨ।

    ਤੁਰਕੀ ਤੇ ਅਮਰੀਕਾ ਨੇ ਕੋਰਨਾਵਾਇਰਸ ਦੀ ਚੁਣੌਤੀ ਲਈ ਇਕੱਠੇ ਕੰਮ ਕਰਨ ਲਈ ਵਚਨਬਧਤਾ ਜ਼ਾਹਿਰ ਕੀਤੀ ਹੈ। ਅਮਰੀਕਾ ਦੇ ਰਾਸ਼ਟਰਤੀ ਡੌਨਲਡ ਟਰੰਪ ਨਾਲ ਤੁਰੀਕੇ ਦੇ ਰਾਸ਼ਟਰਪਤੀ ਰੇਚੇਪ ਅਰਦੋਆਨ ਨੇ ਫੋਨ ਉੱਤੇ ਆਪਸੀ ਸਹਿਯੋਗ ਨੂੰ ਵਧਾਉਣ ਬਾਰੇ ਗੱਲ ਕੀਤੀ।

    ਫਰਾਂਸ ਨੇ ਫੇਸਕ ਮਾਸਕ ਦਾ ਉਤਪਾਦਨ ਦੋਗੁਣਾ ਕਰ ਦਿੱਤਾ ਹੈ। ਹੁਣ ਉੱਥੇ ਹਰ ਹਫ਼ਤੇ 80 ਲੱਖ ਮਾਸਕ ਬਣਾਏ ਜਾਣਗੇ।

    ਅਮਰੀਕਾ ਵਿੱਚ ਸੂਬਿਆਂ ਦੇ ਗਵਰਨਰਾਂ ਨੇ ਟਰੰਪ ਉੱਤੇ ਭਰਮ ਫੈਲਾਉਣ ਵਾਲੇ ਅਤੇ ਖ਼ਤਰਨਾਕ ਬਿਆਨ ਦੇਣ ਦਾ ਇਲਜ਼ਾਮ ਲਗਾਇਆ ਹੈ।

    ਭਾਰਤ ਵਿੱਚ ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ ਕੋਰੋਨਵਾਇਰਸ ਦੇ ਮਾਮਲਿਆਂ ਦੀ ਗਿਣਤੀ 15 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਹੁਣ ਤੱਕ 500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images