You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: 20 ਅਪ੍ਰੈਲ ਤੋਂ ਭਾਰਤ 'ਚ ਕੀ ਖੁੱਲ੍ਹੇਗਾ ਅਤੇ ਕੀ ਨਹੀਂ, ਪੂਰੀ ਦੁਨੀਆਂ 'ਚ 1.61 ਲੱਖ ਮੌਤਾਂ

ਦੁਨੀਆਂ 'ਚ ਕੋਰੋਨਾਵਾਇਰਸ ਸੰਕਟ ਬਣਿਆ ਹੋਇਆ ਹੈ। ਅਮਰੀਕਾ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ, ਇਟਲੀ ਦੂਜੇ ਤੇ ਸਪੇਨ ਤੀਜੇ ਨੰਬਰ 'ਤੇ ਹੈ।

ਲਾਈਵ ਕਵਰੇਜ

  1. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ। ਅਸੀਂ ਇਹ ਲਾਈਵ ਪੇਜ ਇੱਥੇ ਹੀ ਬੰਦ ਕਰਦੇ ਹਾਂ। ਕੁੱਝ ਘੰਟਿਆਂ ਬਾਅਦ ਅਸੀਂ ਮੁੜ ਤਾਜ਼ਾ ਅਪਡੇਟ ਲੈ ਕੇ ਹਾਜ਼ਿਰ ਹੋਵਾਂਗੇ। ਤੁਸੀਂ ਬੀਬੀਸੀ ਪੰਜਾਬੀ ਨਾਲFACEBOOK, INSTAGRAM, TWITTER ਤੇ YouTube 'ਤੇ ਵੀ ਜੁੜ ਸਕਦੇ ਹੋ

  2. ਕੋਰੋਨਾਵਾਇਰਸ ਨਾਲ ਜੁੜੇ ਸ਼ਬਦਾਂ ਦਾ ਮਤਲਬ ਸੌਖੀ ਭਾਸ਼ਾ ਵਿੱਚ ਸਮਝੋ

    ਕੋਰੋਨਾਵਾਇਰਸ ਦੇ ਫੈਲਣ ਮਗਰੋਂ ਕਈ ਨਵੇਂ ਸ਼ਬਦ ਸਾਡੇ ਸਾਹਮਣੇ ਆਏ ਜੋ ਅਸੀਂ ਪਹਿਲਾਂ ਕਦੇ ਨਹੀਂ ਸੁਣੇ ਜਾਂ ਬਹੁਤ ਘੱਟ ਸੁਣੇ।

    ਇਨ੍ਹਾਂ ਵਿੱਚੋਂ ਕਈ ਨਵੇਂ ਸ਼ਬਦ ਸੁਣਨ ਵਿੱਚ ਔਖੇ ਤਾਂ ਲੱਗਦੇ ਹੀ ਹਨ, ਨਾਲ ਹੀ ਇਹ ਬਿਮਾਰੀ ਨਾਲ ਜੁੜਿਆ ਡਰ ਵੀ ਵਧਾ ਦਿੰਦੇ ਹਨ।

    ਅਜਿਹੇ ਵਿੱਚ ਜ਼ਰੂਰੀ ਹੈ ਕਿ ਸਾਨੂੰ ਕੋਰੋਨਾਵਾਇਰਸ ਨਾਲ ਜੁੜੇ ਸ਼ਬਦਾਂ ਦੇ ਅਰਥ ਪਤਾ ਹੋਣ।

  3. ਕੋਰੋਨਾਵਾਇਰਸ: ਪੰਜਾਬ ਸਣੇ ਦੇਸ-ਦੁਨੀਆਂ ਵਿੱਚ ਜੋ ਕੁਝ ਵਾਪਰਿਆ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 23 ਲੱਖ ਤੋਂ ਪਾਰ ਚਲੀ ਗਈ ਹੈ। ਹੁਣ ਤੱਕ 1 ਲੱਖ 61 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ।
    • ਸਪੇਨ ਨੇ ਲੌਕਡਾਊਨ ਵਧਾਉਣ ਦਾ ਫ਼ੈਸਲਾ ਲਿਆ ਹੈ। ਸਪੇਨ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਬੱਚਿਆਂ ਨੂੰ ਵਾਅਦਾ ਕੀਤਾ ਹੈ ਕਿ ਉਨ੍ਹਾਂ ਲਆ 27 ਅਪ੍ਰੈਲ ਤੋਂ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇਗਾ ਤਾਂ ਜੋ ਉਹ “ਕੁਝ ਤਾਜ਼ੀ ਹਵਾ ਲੈ ਸਕਣ।”
    • ਨਿਊ ਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਅਫ਼ਗਾਨਿਸਤਾਨ ਦੇ ਪਰੈਜ਼ੀਡੈਂਟ ਪੈਲਸ ਦੇ ਸਟਾਫ਼ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 40 ਹੋ ਗਈ ਹੈ।
    • ਈਰਾਨ,ਇਜ਼ਰਾਈਲ,ਪੋਲੈਂਡ ਅਤੇ ਜਰਮਨੀ ਵਿੱਚ ਲੌਕਡਾਊਨ ਵਿੱਚ ਢਿਲ ਦੇਣ ਬਾਰੇ ਵਿਚਾਰ ਹੋ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਵਿੱਚ ਵੀ ਕੁਝ ਸੂਬਿਆਂ ਵਿੱਚ ਕਾਰੋਬਾਰੀ ਅਧਾਰੇ ਖੋਲ੍ਹੇ ਜਾਣਗੇ।
    • ਭਾਰਤ ਸਰਕਾਰ ਨੇ ਏਅਰਲਾਈਂਜ਼ ਕੰਪਨੀਆਂ ਨੂੰ ਫ਼ਿਲਹਾਲ ਟਿਕਟਾਂ ਦੀ ਬੁੱਕਿੰਗ ਨਾ ਕਰਨ ਦੇ ਹੁਕਮ ਦਿੱਤੇ ਹਨ।
    • ਭਾਰਤ ਵਿੱਚ ਕੋਰੋਨਾਵਾਇਰ ਦੇ ਮਰੀਜ਼ਾਂ ਦੀ ਕੁੱਲ ਗਿਣਤੀ 16,116 ਹੋ ਗਈ ਹੈ। ਜਦਕਿ 519 ਮੌਤਾਂ ਹੋ ਚੁੱਕੀਆਂ ਹਨ। 2301 ਜਣੇ ਠੀਕ ਹੋ ਚੁੱਕੇ ਹਨ।
    • ਤੇਲੰਗਾਨਾ ਕੈਬਨਿਟ ਨੇ ਲੌਕਡਾਊਨ 7 ਮਈ ਤੱਕ ਵਧਾਉਣ ਦਾ ਫ਼ੈਸਲਾ ਲਿਆ ਹੈ।
    • ਭਾਰਤ ਵਿੱਚ ਹਾਲਾਂਕਿ 20 ਅਪ੍ਰੈਲ ਤੋਂ ਲੌਕਡਾਊਨ ਵਿੱਚ ਕੁਝ ਢਿੱਲ ਦਿੱਤੀ ਜਾ ਰਹੀ ਹੈ। ਹਾਲਾਂਕਿ ਇਹ ਢਿੱਲ ਸ਼ਰਤਾਂ ਸਹਿਤ ਹੋਵੇਗੀ ਅਤੇ ਕੰਟੇਨਮੈਂਟ ਜ਼ੋਨਾਂ 'ਚ ਲਾਗੂ ਨਹੀਂ ਹੋਣਗੀਆਂ।
    • ਹਾਲਾਂਕਿ ਪੰਜਾਬ ਸਰਕਾਰ ਨੇ 3 ਮਈ ਤੱਕ ਕਰਫਿਊ ਤੋਂ ਕਿਸੇ ਵੀ ਕਿਸਮ ਦੀ ਢਿੱਲ ਦੇਣ ਤੋਂ ਇਨਕਾਰ ਕੀਤਾ ਹੈ। ਪੰਜਾਬ ਵਿੱਚ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 238 ਤੋਂ ਵੱਧ ਗਈ ਹੈ 16 ਮੌਤਾਂ ਹੋ ਗਈਆਂ ਹਨ।
  4. 20 ਅਪ੍ਰੈਲ ਤੋਂ ਕਿਹੜੇ ਖੇਤਰ ਖੁੱਲ੍ਹਣਗ ਤੇ ਕਿਹੜੇ ਰਹਿਣਗੇ ਬੰਦ

    20 ਅਪ੍ਰੈਲ ਤੋਂ ਕੁਝ ਸੇਵਾਵਾਂ ਵਿੱਚ ਕੁਝ ਹੱਦ ਤੱਕ ਲੌਕਡਾਊਨ ਤੋਂ ਖੁੱਲ੍ਹ ਦਿੱਤੀ ਜਾ ਰਹੀ ਹੈ। ਹਾਲਾਂਕਿ ਸ਼ਰਤ ਇਹ ਹੈ ਕਿ ਜਿਨ੍ਹਾਂ ਥਾਵਾਂ ਤੇ ਸਥਿਤੀ ਗੰਭੀਰ ਹੁੰਦੀ ਦਿਸੇਗੀ ਉੱਥੇ ਇਹ ਸੇਵਾਵਾਂ ਮੁੜ ਤੋਂ ਬੰਦ ਵੀ ਕੀਤੀਆਂ ਜਾ ਸਕਦੀਆਂ ਹਨ।

    ਜ਼ਿਕਰਯੋਗ ਹੈ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਵਰਗੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹੋਣਗੀਆਂ। ਇਹ ਛੋਟਾਂ ਕੰਟੇਨਮੈਂਟ ਜ਼ੋਨਾਂ 'ਚ ਲਾਗੂ ਨਹੀਂ ਹੋਣਗੀਆਂ।

  5. ਕੋਰੋਨਾਵਾਇਰਸ ਦੌਰਾਨ ਰੋਬੋਟ ਸਾਡੀਆਂ ਨੌਕਰੀਆਂ 'ਤੇ ਕਬਜ਼ਾ ਕਰ ਲੈਣਗੇ?

    ਕੋਰੋਨਾਵਾਇਰਸ ਮਹਾਂਮਾਰੀ ਕਾਰਨ ਦੁਨੀਆਂ ਪੂਰੀ ਤਰ੍ਹਾਂ ਜਕੜੀ ਜਾ ਰਹੀ ਹੈ। ਅਜਿਹੇ ਵਿੱਚ ਦੁਨੀਆਂ ਇੱਕ ਅਜਿਹੀ ਸ਼ੈਅ ਨੂੰ ਭੁੱਲ ਰਹੀ ਹੈ। ਉਹ ਹੈ ਕੋਰੋਨਾਵਾਇਰਸ ਦੇ ਦੌਰ ਵਿੱਚ ਰੋਬੋਟਸ ਦੀ ਵਧ ਰਹੀ ਵਰਤੋਂ।

    ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੰਗੇ ਜਾਂ ਮਾੜੇ ਲਈ ਹੀ ਸਹੀ ਪਰ ਰੋਬੋਟ ਕਈ ਨੌਕਰੀਆਂ ਵਿੱਚ ਮਨੁੱਖ ਦੀ ਥਾਂ ਮੱਲ ਰਿਹਾ ਹੈ ਅਤੇ ਕੋਰੋਨਾਵਾਇਰਸ ਮਹਾਂਮਾਰੀ ਨੇ ਇਸ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ।ਪੂਰੀ ਖ਼ਬਰ ਪੜ੍ਹਨ ਲਈ ਕਲਿਕ ਕਰੋ

  6. ਚੰਡੀਗੜ੍ਹ ਵਿੱਚ ਫਲੂ ਦੀ ਦਵਾਈ ਲੈਣ ਵਾਲੇ ਦਾ ਰੱਖਿਆ ਜਾਵੇਗਾ ਪੂਰਾ ਰਿਕਾਰਡ

    ਯੂਟੀ ਵਿੱਚ ਫਲੂ ਦੀ ਦਵਾਈ ਲੈਣ ਵਾਲੇ ਦਾ ਰੱਖਿਆ ਜਾਵੇਗਾ ਪੂਰਾ ਰਿਕਾਰਡ

    ਚੰਡੀਗੜ੍ਹ ਸਿਹਤ ਵਿਭਾਗ ਨੇ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਲਈ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਿਨ੍ਹਾਂ ਮੁਤਾਬਕ:

    • ਸ਼ਹਿਰ ਆਉਣ ਵਾਲੇ ਸਾਰੇ ਲੋਕਾਂ ਦੇ ਟੈਸਟ ਕੀਤੇ ਜਾਣਗੇ। ਭਾਵੇਂ ਉਹ ਦੂਜੇ ਸੂਬਿਆਂ ਵਿੱਚ ਫ਼ਸੇ ਸ਼ਹਿਰ ਵਾਸੀ ਹੋਣ ਤੇ ਭਾਵੇਂ ਹੋਰ ਸੂਬਿਆਂ ਤੋਂ ਆਉਣ ਵਾਲੇ ਲੋਕ।
    • ਜੇ ਉਨ੍ਹਾਂ ਵਿੱਚ ਲੱਛਣ ਨਹੀਂ ਮਿਲਦੇ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਘਰ ਜਾਂ ਸਰਕਾਰੀ ਥਾਂ ਤੇ ਕੁਅਰੰਟੀਨ ਰੱਖਿਆ ਜਾਵੇਗਾ।
    • ਜੇ ਉਨ੍ਹਾਂ ਵਿੱਚ ਲੱਛਣ ਮਿਲਦੇ ਹਨ ਤਾਂ ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਦਾ ਟੈਸਟ ਹੋਵੇਗਾ ਅਤੇ ਸਿਹਤ ਵਿਭਾਗ ਦੇ ਪ੍ਰੋਟੋਕੌਲ ਦੀ ਪਾਲਣਾ ਕੀਤੀ ਜਾਵੇਗੀ।
    • ਇਹ ਸ਼ਰਤ ਗੁਆਂਢੀ ਸੂਬਿਆਂ ਦੇ ਉਨ੍ਹਾਂ ਵਾਸੀਆਂ ਉੱਪਰ ਲਾਗੂ ਨਹੀਂ ਹੋਵੇਗੀ ਜੋ ਸਰਕਾਰੀ ਡਿਊਟੀ ਜਾਂ ਜ਼ਰੂਰੀ ਸੇਵਾਵਾਂ ਦੇਣ ਆ ਰਹੇ ਹਨ।

    ਇਸ ਤੋਂ ਇਲਵਾ ਸ਼ਹਿਰ ਵਿੱਚ ਹਰ ਕਿਸਮ ਦੇ ਦਵਾਈ ਵਿਕ੍ਰੇਤਾ ਜਿਨ੍ਹਾਂ ਵਿੱਚ ਜਨ ਔਸ਼ਧੀ ਕੇਂਦਰ, ਕੈਮਿਸਟ ਦੀਆਂ ਦੁਕਾਨਾਂ ਅਤੇ ਨਿੱਜੀ ਪ੍ਰੈਕਟਿਸ ਕਰ ਰਹੇ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ।

    ਹੁਣ ਉਹ ਬੁਖ਼ਾਰ ਫ਼ਲੂ, ਜ਼ੁਕਾਮ, ਗ਼ਲੇ ਦੀ ਇਨਫੈਕਸ਼ਨ ਵਰਗੇ ਲੱਛਣਾਂ ਦੀ ਦਵਾਈ ਖ਼ਰੀਦਣ/ ਲੈਣ ਵਾਲੇ ਦਾ ਪੂਰਾ ਵੇਰਵਾ ਜਿਵੇਂ- ਨਾਮ, ਮੋਬਾਈਲ ਨੰਬਰ ਤੇ ਪਤਾ ਰੱਖਣਗੇ। ਉਹ ਇਹ ਜਾਣਕਾਰੀ ਯੂਟੀ ਦੇ ਨਿਰਦੇਸ਼ਕ ਸਿਹਤ ਸੇਵਾਵਾਂ ਨੂੰ ਮੁਹੱਈਆ ਕਰਵਾਉਣਗੇ।

  7. ਕੋਵਿਡ-19 ਜਾਤ, ਧਰਮ, ਰੰਗ, ਪੰਥ, ਭਾਸ਼ਾ ਜਾਂ ਸਰਹੱਦਾਂ ਨਹੀਂ ਦੇਖਦਾ- ਮੋਦੀ

    ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿੰਕਡਇਨ ’ਤੇ ਇੱਕ ਲੰਬੀ ਪੋਸਟ ਲਿਖੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਕੋਰੋਨਾਵਾਇਰਸ ਕਿਸੇ ਭੇਦਭਾਵ ਨੂੰ ਨਹੀਂ ਮੰਨਦਾ।

  8. ਯੂਕੇ ਵਿੱਚ ਕੋਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ 16 ਹਜ਼ਾਰ ਤੋਂ ਪਾਰ

    ਸ਼ਨੀਵਾਰ ਨੂੰ ਯੂਕੇ ਦੇ ਸਿਹਤ ਅਤੇ ਸਮਾਜਿਕ ਭਲਾਈ ਵਿਭਾਗ ਮੁਤਾਬਕ ਮ੍ਰਿਤਕਾਂ ਦੀ ਗਿਣਤੀ 16,060 ਹੋ ਗਈ ਹੈ।

    ਇਹ 24 ਘੰਟਿਆਂ ਵਿੱਚ 596 ਮੌਤਾਂ ਨਾਲ ਵਧਿਆ ਅੰਕੜਾ ਹੈ। ਇਸ ਤੋਂ ਪਿਛਲੇ ਦਿਨ 888 ਮੌਤਾਂ ਦਰਜ ਕੀਤੀਆਂ ਗਈਆਂ ਸਨ।

    ਯੂਕੇ ਵਿੱਚ 120,067 ਲੋਕ ਕੋਰੋਨਾਵਾਇਰਸ ਤੋਂ ਪੀੜਤ ਹਨ।

  9. ਪੰਜਾਬ 'ਚ 3 ਮਈ ਤੱਕ ਨਾ ਕੋਈ ਛੋਟ, ਨਾ ਕੋਈ ਢਿੱਲ : ਕੈਪਟਨ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਮਈ ਤੱਕ ਕਰਫਿਊ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਤੋਂ ਇਨਕਾਰ ਕੀਤਾ ਹੈ।

    ਚੰਡੀਗੜ੍ਹ ਤੋਂ ਜਾਰੀ ਬਿਆਨ ਮੁਤਾਬਕ ਸੂਬੇ ਵਿਚ ਰਮਜ਼ਾਨ ਦੇ ਪਵਿੱਤਰ ਮਹੀਨੇ ਲਈ ਵੀ ਕੋਈ ਖ਼ਾਸ ਛੂਟ ਨਹੀਂ ਮਿਲੇਗੀ।

    ਮੁੱਖ ਮੰਤਰੀ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਰਫਿਊ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ ਅਤੇ ਕਣਕ ਦੀ ਖ਼ਰੀਦ ਲਈ ਮੰਡੀਆਂ ਦਾ ਹੈਲਥ ਆਡਿਟ ਕਰਵਾਉਣ ਲਈ ਵੀ ਕਿਹਾ ਗਿਆ ਹੈ।

    ਸੂਬਾ ਸਰਕਾਰ 3 ਮਈ ਤੋਂ ਪਹਿਲਾਂ ਜ਼ਮੀਨੀ ਹਾਲਾਤ ਦਾ ਜ਼ਾਇਜਾ ਲਵੇਗੀ ਅਤੇ ਅਗਲੀ ਰਣਨੀਤੀ ਬਾਰੇ ਫ਼ੈਸਲਾ ਲਵੇਗੀ।

  10. 20 ਅਪ੍ਰੈਲ ਤੋਂ ਕਿਹੜੇ-ਕਿਹੜੇ ਖੇਤਰਾਂ ਨੂੰ ਮਿਲ ਰਹੀ ਹੈ ਛੋਟ

    20 ਅਪ੍ਰੈਲ ਤੋਂ ਕੁਝ ਸੇਵਾਵਾਂ ਕੁਝ ਹੱਦ ਤੱਕ ਖੁੱਲ੍ਹ ਸਕਣਗੀਆਂ। ਹਾਲਾਂਕਿ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਂਅ ਆਪਣੇ ਸੰਬੋਧਨ ਵਿੱਚ ਕਹੇ ਮੁਤਾਬਕ ਸਥਿਤੀ ਦਾ ਨਿਰੰਤਰ ਮੁਲਾਂਕਣ ਹੋਵੇਗਾ ਅਤੇ ਜਿਨ੍ਹਾਂ ਥਾਵਾਂ ਤੇ ਸਥਿਤੀ ਗੰਭੀਰ ਹੁੰਦੀ ਦਿਸੇਗੀ ਉੱਥੇ ਇਹ ਸੇਵਾਵਾਂ ਮੁੜ ਤੋਂ ਬੰਦ ਵੀ ਕੀਤੀਆਂ ਜਾ ਸਕਦੀਆਂ ਹਨ।

    ਮਜ਼ਦੂਰਾਂ ਨੂੰ ਦੂਜੇ ਰਾਜਾਂ ਵਿਚ ਜਾਣ ਦੀ ਆਗਿਆ ਨਹੀਂ ਦਿੱਤੀ ਹੈ, ਪਰ ਉਹ ਜਿਹੜੇ ਸੂਬੇ ਵਿਚ ਹਨ ਉਸ ਅੰਦਰ ਆ-ਜਾ ਸਕਣਗੇ।

    ਜ਼ਿਕਰਯੋਗ ਹੈ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਵਰਗੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹੋਣਗੀਆਂ। ਕੁਝ ਪ੍ਰਮੁੱਖ ਸੇਵਾਵਾਂ ਹਨ

    • ਆਯੂਸ਼ ਸਣੇ ਸਾਰੀਆਂ ਸਿਹਤ ਸੇਵਾਵਾਂ ਬਹਾਲ।
    • ਸਾਰੇ ਵਿੱਤੀ ਅਦਾਰਿਆਂ ਸਣੇ ਸਰਕਾਰੀ ਤੇ ਗੈਰ-ਸਰਕਾਰੀ ਦਫ਼ਤਰ ਕੰਮ ਕਰ ਸਕਣਗੇ।
    • ਜ਼ਰੂਰੀ ਵਸਤਾਂ ਦੀ ਸਪਲਾਈ ਹੋ ਸਕੇਗੀ।
    • ਖੇਤੀਬਾੜੀ, ਪਸ਼ੂ ਪਾਲਣ ਤੇ ਮੱਛੀ ਪਾਲਣ ਨਾਲ ਜੁੜੀਆਂ ਗਤੀਵਿਧੀਆਂ ਹੋ ਸਕਣਗੀਆਂ।
    • ਪਲਾਂਟੇਸ਼ਨ ਗਤੀਵਿਧੀਆਂ ਜਿਵੇਂ ਕਿ ਚਾਹ, ਕੌਫੀ ਅਤੇ ਰਬੜ ਪਲਾਂਟਾਂ ਵਿੱਚ 50 ਫੀਸਦ ਕਾਮਿਆਂ ਨਾਲ ਕੰਮ ਕੀਤਾ ਜਾ ਸਕੇਗਾ
    • ਸਰਕਾਰੀ ਅਤੇ ਪ੍ਰਾਈਵੇਟ ਇੰਡਸਟਰੀਆਂ ਚਲਾਈਆਂ ਜਾ ਸਕਣਗੀਆਂ।
    • ਸਵੈ-ਰੁਜ਼ਗਾਰ ਵਿੱਚ ਲੱਗੇ – ਬਿਜਲੀ ਮਕੈਨਿਕ, ਪਲੰਬਰ, ਮੋਟਰ ਮਕੈਨਿਕ ਤੇ ਕਾਰਪੇਂਟਰ, ਆਈਟੀ ਖੇਤਰ ਨਾਲ ਜੁੜ ਮਕੈਨਿਕ ਕੰਮ ਕਰ ਸਕਣਗੇ।
    • ਐਮਰਜੈਂਸੀ ਕੰਮਾਂ ਲਈ ਨਿੱਜੀ ਵਾਹਨਾਂ ਦੀ ਵਰਤੋਂ ਕੀਤੀ ਜਾ ਸਕੇਗੀ। ਮਸਲਨ—ਜ਼ਰੂਰੀ ਵਸਤਾਂ ਖ਼ਰੀਦਣ ਲਈ, ਪਸ਼ੂਆਂ ਦੀ ਸੰਭਾਲ ਲਈ ਅਤੇ ਕੰਮ ਦੀਆਂ ਥਾਵਾਂ ’ਤੇ ਜਾਣ ਲਈ।
    • ਮਨਰੇਗਾ ਦੇ ਕੰਮ ਹੋ ਸਕਣਗੇ ਪਰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਕੇ। ਇਸ ਕੰਮ ਵਿੱਚ ਸਿੰਚਾਈ ਅਤੇ ਜਲ ਸੰਭਾਲ ਦੇ ਕੰਮਾਂ ਨੂੰ ਦਿੱਤੀ ਜਾਵੇਗੀ।
    • ਕੋਰੀਅਰ ਸਮੇਤ ਡਾਕ ਸੇਵਾਵਾਂ ਚਾਲੂ ਹੋ ਸਕਣਗੀਆਂ। ਡਾਕਖਾਨੇ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ।
    • ਦੁੱਧ ਇਕੱਠਾ ਕਰਨ ਤੇ ਵੰਡਣ ਨਾਲ ਜੁੜੇ ਪੁਆਇੰਟ।
    • ਪਸ਼ੂ ਖ਼ੁਰਾਕ ਦੀਆਂ ਉਤਪਾਦਨ ਇਕਾਈਆਂ ਕੰਮ ਕਰ ਸਕਣਗੀਆਂ।
    • ਇਸ ਸੂਚੀ ਵਿਚ ਵਿੱਤੀ ਤੇ ਸਮਾਜਿਕ ਸੇਵਾ, ਪ੍ਰਿੰਟ ਤੇ ਇਲੈਟ੍ਰੋਨਿਕ ਮੀਡੀਆ ਵਰਗੇ ਨਿੱਜੀ ਸੰਸਥਾਨ, ਛੋਟੇ ਲੌਜ ਆਦਿ ਰੱਖੇ ਗਏ ਹਨ।
    • ਸਰਕਾਰ ਨੇ ਸੂਬੇ ਅਤੇ ਕੇਂਦਰ ਸ਼ਾਸਿਤ ਖੇਤਰਾਂ, ਕੰਮ ਵਾਲੇ ਸਥਾਨਾਂ ਅਤੇ ਕਾਰਖਾਨਿਆਂ ਦੇ ਮਾਪਦੰਡ ਸੰਚਾਲਨ ਪ੍ਰਕਿਰਿਆ ਸਬੰਧੀ ਤਿਆਰੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।
    • ਈ-ਕਾਮਰਸ ਕੰਪਨੀਆਂ ਸਿਰਫ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਸਕਣਗੀਆਂ। ਇਨ੍ਹਾਂ ਕੰਪਨੀਆਂ ਦੇ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਵਿੱਚ ਲੱਗੇ ਵਾਹਨ ਚੱਲ ਸਕਣਗੇ।
    • ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਰਾਜਾਂ ਦੇ ਅੰਦਰ ਅਤੇ ਦਰਮਿਆਨ ਹੋ ਸਕੇਗੀ
    • ਕੋਲਡ ਸਟੋਰ ਲਗਭਗ ਕਿਤੇ ਵੀ ਹੋਣ ਕੰਮ ਕਰ ਸਕਣਗੇ।
    • ਬੱਚਿਆਂ, ਵਿਸ਼ੇਸ਼ ਲੋੜਾਂ ਵਾਲੇ ਲੋਕਾਂ, ਬਜ਼ੁਰਗਾਂ, ਔਰਤਾਂ, ਵਿਧਵਾਵਾਂ ਲਈ ਕੰਮ ਕਰ ਰਹੇ ਸੰਭਾਲ-ਗ੍ਰਹਿ ਕੰਮ ਕਰ ਸਕਣਗੇ।

    ਇਹ ਛੋਟਾਂ ਕੰਟੇਨਮੈਂਟ ਜ਼ੋਨਾਂ 'ਚ ਲਾਗੂ ਨਹੀਂ ਹੋਣਗੀਆਂ।

  11. ਨਾਂਦੇੜ ਸਾਹਿਬ ਤੋ ਸਿੱਖ ਸ਼ਰਧਾਲੂਆਂ ਨੂੰ ਪੰਜਾਬ ਆਉਣ ਦੀ ਆਗਿਆ ਮਿਲੀ

    ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਗ੍ਰਹਿ ਮੰਤਰਾਲੇ ਨੇ ਨਾਂਦੇੜ ਸਾਹਿਬ ਵਿਚ ਫਸੇ ਸਿੱਖ ਸ਼ਰਧਾਲੂਆਂ ਨੂੰ ਪੰਜਾਬ ਆਉਣ ਦੀ ਆਗਿਆ ਦੇ ਦਿੱਤੀ ਹੈ।

    ਜਲੰਧਰ ਤੋਂ ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਹਰਸਿਮਰਤ ਬਾਦਲ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦੀ ਮਹਾਰਾਸ਼ਟਰ ਦੇ ਪ੍ਰਮੁੱਖ ਸਕੱਤਰ ਨਾਲ ਗੱਲ ਹੋਈ ਹੈ, ਉਹ ਅੱਜ ਇਸ ਸਬੰਧੀ ਹੁਕਮ ਜਾਰੀ ਕਰਨਗੇ।

    ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਲਈ ਬੱਸਾ ਭੇਜੇ ਜਾਂ ਉਹ ਕੋਸ਼ਿਸ਼ ਕਰ ਰਹੇ ਹਨ ਕਿ ਮਹਾਰਾਸਟਰ ਤੋਂ ਹੀ ਬੱਸਾਂ ਦਾ ਪ੍ਰਬੰਧ ਹੋ ਜਾਵੇ।

  12. ਕੋਰੋਨਾਵਾਇਰਸ: ਇਹ ਵਾਇਰਸ ਚੀਨ ਦੀ ਲੈਬ 'ਚੋਂ ਆਇਆ ਜਾਂ ਨਹੀਂ, ਦਾਅਵੇ ਅਤੇ ਦਲੀਲਾਂ

    ਕੋਰੋਨਾਵਾਇਰਸ ਕਿਵੇਂ ਅਤੇ ਕਿੱਥੋਂ ਆਇਆ ਇਸ ਬਾਰੇ ਬਹੁਤ ਸਾਰੇ ਵਿਸ਼ਵਾਸ ਹਨ। ਕੁਝ ਦਾ ਦਾਅਵਾ ਹੈ ਕਿ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿਚ ਪਹੁੰਚ ਗਿਆ ਹੈ।

    ਪਰ ਕਿਸ ਜਾਨਵਰ ਤੋਂ, ਇਸ ਬਾਰੇ ਕੁਝ ਸਾਫ-ਸਾਫ ਨਹੀਂ ਕਿਹਾ ਜਾ ਸਕਦਾ। ਕੁਝ ਦਾਅਵਾ ਕਰਦੇ ਹਨ ਕਿ ਵਾਇਰਸ ਪੈਂਗੋਲਿਨ ਨਾਲ ਮਨੁੱਖਾਂ ਤੱਕ ਪਹੁੰਚ ਜਾਂਦਾ ਹੈ, ਤਾਂ ਕੁਝ ਚਮਗਾਦੜ ਨੂੰ ਇਸ ਲਈ ਜ਼ਿੰਮੇਵਾਰ ਮੰਨਦੇ ਹਨ।

  13. ਪਰਵਾਸੀ ਕਾਮੇ 20 ਅਪ੍ਰੈਲ ਤੋਂ ਸੂਬੇ ਦੇ ਅੰਦਰ ਆ-ਜਾ ਸਕਣਗੇ: ਗ੍ਰਹਿ ਮੰਤਰਾਲਾ

    • ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲੌਕਡਾਊਨ ਕਾਰਨ ਫਸੇ ਮਜ਼ਦੂਰਾਂ ਨੂੰ ਕੁਝ ਸ਼ਰਤਾਂ ਨਾਲ ਸੂਬੇ ਦੇ ਅੰਦਰ, ਉਨ੍ਹਾਂ ਦੇ ਕੰਮ ਦੇ ਸਥਾਨਾਂ ’ਤੇ ਜਾਣ ਦੀ ਆਗਿਆ ਦਿੱਤੀ ਜਾਏਗੀ।
    • ਗ੍ਰਹਿ ਸਕੱਤਰ ਅਜੈ ਭੱਲਾ ਨੇ ਸਪੱਸ਼ਟ ਕੀਤਾ ਹੈ ਕਿ ਲੌਕਡਾਊਨ ਦੌਰਾਨ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ ਦੀ ਪਾਬੰਦੀ 3 ਮਈ ਤੱਕ ਜਾਰੀ ਰਹੇਗੀ।
    • ਕੈਂਪਾਂ ਵਿਚ ਰਹਿਣਾ: ਸਰਕਾਰ ਦੇ ਇਹ ਦਿਸ਼ਾ ਨਿਰਦੇਸ਼ 20 ਅਪ੍ਰੈਲ ਤੋਂ ਲਾਗੂ ਹੋਣਗੇ ਅਤੇ ਕਾਮੇ ਉਦਯੋਗਿਕ, ਨਿਰਮਾਣ, ਨਿਰਮਾਣ, ਖੇਤੀਬਾੜੀ ਅਤੇ ਮਨਰੇਗਾ ਨਾਲ ਸਬੰਧਤ ਕੰਮ ਕਰ ਸਕਣਗੇ।
    • ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਮੁਤਾਬਕ ਰਾਹਤ ਕੈਂਪਾਂ ਵਿਚ ਰਹਿ ਰਹੇ ਕਾਮਿਆਂ ਨੂੰ ਸਥਾਨਕ ਦਫ਼ਤਰਾਂ ਵਿਚ ਰਜਿਸਟਰ ਕਰਨਾ ਪਵੇਗਾ ਅਤੇ ਉਨ੍ਹਾਂ ਦੇ ਹੁਨਰ ਦੇ ਆਧਾਰ ਉੱਤੇ ਜਾਂਚ ਤੋਂ ਬਾਅਦ ਭੇਜਿਆ ਜਾਵੇਗਾ।
  14. ਕੋਰੋਨਾ ਸੰਕਟ : ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 27 ਮੌਤਾਂ

    ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 1334 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਦਕਿ 27 ਮੌਤਾਂ ਹੋਈਆਂ ਹਨ।

    ਐਤਵਾਰ ਸ਼ਾਮ ਤੱਕ ਦੇਸ ਵਿਚ ਕੁੱਲ ਮਾਮਲਿਆਂ ਦੀ ਗਿਣਤੀ 15712 ਹੋ ਗਈ ਅਤੇ ਮੌਤਾਂ ਦਾ ਅੰਕੜਾ 507 ਹੋ ਗਿਆ ਹੈ।

  15. ਕੋਰੋਨਾਵਾਇਰਸ: ਅਗਲੇ ਹਫ਼ਤੇ ਹੋ ਸਕਦੇ ਹਨ ਵੈਕਸੀਨ ਦੀ ਕਲੀਨਿਕਲ ਟਰਾਇਲ ਸ਼ੁਰੂ

    ਯੂਕੇ ਵਿਚ ਕੋਰੋਨਾ ਵੈਕਸਿਨ ਦੀ ਖੋਜ ਵਿਚ ਲੱਗੇ ਵਿਗਿਆਨੀਆਂ ਦੀ ਟੀਮ ਲੀਡਰ ਨੇ ਬੀਬੀਸੀ ਨੂੰ ਦੱਸਿਆ ਕਿ ਅਗਲੇ ਹਫ਼ਤੇ ਦੇ ਆਖ਼ਰੀ ਦਿਨਾਂ ਕਲੀਨਿਲ ਟਰਾਇਲ ਸ਼ੁਰੂ ਹੋ ਜਾਣਗੇ।

    ਓਕਸ ਫੋਰਡ ਪ੍ਰੋਫੈਸਰ ਸਾਰਾਹ ਗਿਲਬਰਟ ਨੇ ਦੱਸਿਆ ਕਿ ਅਜੇ ਤੱਕ ਇਸ ਨੂੰ ਕਿਸੇ ਵਿਅਕਤੀ ਨੂੰ ਨਹੀਂ ਦਿੱਤਾ ਗਿਆ ਪਰ ਉਸ ਸਾਡੀ ਨੂੰ ਵਲੰਟਰੀਅਜ਼ ਦੀ ਚੋਣ ਦੀ ਆਗਿਆ, ਮਿਲ ਗਈ ਹੈ ਅਤੇ ਅਗਲੇ ਦਿਨਾਂ ਵਿਚ ਕਲੀਨਿਕਲ ਟਰਾਇਲ ਸ਼ੁਰੂ ਹੋ ਜਾਣਗੇ।

    ਉਨ੍ਹਾਂ ਦੱਸਿਆ, " ਅਸੀਂ ਫਾਇਨਲ ਸੇਫਟੀ ਟੈਸਟ ਦੀ ਆਗਿਆ ਦੀ ਉਡੀਕ ਕਰ ਰਹੇ ਹਾਂ ਤਾਂ ਜੋ ਟੈਸਟ ਤੋਂ ਬਾਅਦ ਵੈਕਸਿਨ ਦੀ ਫਾਇਨਲ ਪ੍ਰਵਾਨਗੀ ਦਿੱਤੀ ਜਾ ਸਕੇ।"

    ਗਿਲਬਰਟ ਨੇ ਕਿਹਾ,‘‘ ਅਸੀਂ ਨਹੀਂ ਜਾਣਦੇ ਕਿ ਭਵਿੱਖ ਵਿਚ ਕੌਣ ਸਭ ਤੋਂ ਪਹਿਲਾ ਵੈਕਸਿਨ ਤਿਆਰ ਕਰੇਗਾ, ਪਰ ਅਸੀਂ ਚਾਹੁੰਦੇ ਹਾਂ ਕਿ ਇਹ ਦਵਾਈ ਪੂਰੇ ਸੰਸਾਰ ਲਈ ਉਪਲੱਬਧ ਹੋਵੇ’’।

    ਪ੍ਰੋਫੈਸਰ ਗਿਲਬਰਟ ਨੇ ਕਿਹਾ ਕਿ ਉਨ੍ਹਾਂ ਨੂੰ ਦਵਾਈ ਦੇ ਉਤਪਾਦਨ ਲਈ ਯੂਕੇ ਸਰਕਾਰ ਦੀ ਮਦਦ ਦੀ ਲੋੜ ਹੈ।

  16. ਕੋਰੋਨਾਵਾਇਰਸ: ਆਪਣੇ ਮੋਬਾਈਲ ਨੂੰ ਕਿਵੇਂ ਸਾਫ਼ ਰੱਖ ਸਕਦੇ ਹੋ

    ਕੋਰੋਨਾਵਾਇਰਸ ਦੇ ਸੰਕਟ ਦੇ ਦੌਰ ਵਿਚ ਤੁਹਾਨੂੰ ਸਫਾਈ ਦਾ ਧਿਆਨ ਰੱਖਣ ਲਈ ਕਿਹਾ ਜਾ ਰਿਹਾ ਹੈ।

    ਪਰ ਤੁਹਾਡੇ ਨਾਲ ਸਭ ਤੋਂ ਵੱਧ ਸਮਾਂ ਰਹਿਣ ਵਾਲੇ ਮੋਬਾਇਲ ਫੋਨ ਨੂੰ ਸਾਫ਼ ਕਿਵੇਂ ਰੱਖਿਆ ਜਾਵੇ।

  17. ਕੋਰੋਨਾਵਾਇਰਸ: ਪੰਜਾਬ 'ਚ ਮੁਸਲਮਾਨਾਂ ਨੇ ਕੁਆਰੰਟੀਨ ਸੈਂਟਰ ਲਈ ਦਿੱਤੀ ਪੀਰਖਾਨੇ ਦੀ ਜ਼ਮੀਨ

  18. ਕੋਰੋਨਾ ਸੰਕਟ: ਭਾਰਤ ਦੀ ਪ੍ਰਸ਼ੰਸ਼ਾ ਦੇ ਬੱਝ ਰਹੇ ਪੁਲ

    ਸਯੁੰਕਤ ਅਰਬ ਅਮੀਰਾਤ ਦੇ ਦਿੱਲੀ ਵਿਚਲੇ ਦੂਤਾਵਾਸ ਨੇ ਟਵੀਟ ਕਰਕੇ ਭਾਰਤ ਨੂੰ ਹਾਈਡ੍ਰੋਕਿਸਕਲੋਰੋਕਵਿਨ (ਮਲੇਰੀਆ ਦੀ ਦਵਾਈ) ਭੇਜਣ ਲਈ ਧੰਨਵਾਦ ਕਿਹਾ ਹੈ।

    ਭਾਰਤ ਤੋਂ ਯੂਏਈ ਨੂੰ ਦਵਾਈ ਦੀਆਂ 55 ਲੱਖ ਗੋਲੀਆਂ ਦੀ ਪਹਿਲੀ ਖੇਪ ਹਾਸਲ ਹੋਈ ਹੈ।

    ਭਾਵੇਂ ਕਿ ਇਸ ਦਵਾਈ ਦੇ ਕੋਰੋਨਾਵਾਇਰਸ ਉੱਤੇ ਅਸਰ ਨੂੰ ਲੈ ਕੇ ਵਿਵਾਦ ਹੈ ਪਰ ਦੁਨੀਆਂ ਭਰ ਵਿਚ ਲੋਕ ਇਸ ਦੀ ਵਰਤੋਂ ਕਰ ਰਹੇ ਹਨ

    ਅਮਰੀਕੀ ਰਾਸ਼ਟਰਪਤੀ ਨੇ ਇਸ ਦਵਾਈ ਨੂੰ ਗੇਮਚੇਜ਼ਰ ਕਿਹਾ ਸੀ। ਭਾਰਤ ਨੇ ਅਮਰੀਕਾ ਤੋਂ ਇਲਾਵਾ ਤੁਰਕੀ, ਇਸਰਾਈਲ ਤੇ ਮਲੇਸ਼ੀਆਂ ਨੂੰ ਵੀ ਦਵਾਈ ਭੇਜੀ ਹੈ।

    ਭਾਰਤ ਨੇ ਨੇਪਾਲ, ਮਾਲਦੀਵ ਤੇ ਕੂਵੈਤ ਵਿਚ ਫੌਜ ਦੇ ਡਾਕਟਰ ਵੀ ਭੇਜੇ ਹਨ।

    ਪੋਲੈਂਡ ਦੇ ਦਿੱਲੀ ਵਿਚਲੇ ਰਾਜਦੂਤ ਐਡਮ ਬਰਾਕਵੋਸਕੀ ਨੇ ਦਵਾਈ ਭੇਜਣ ਦਾ ਧੰਨਵਾਦ ਹਿੰਦੀ ਵਿਚ ਵੀਡੀਓ ਪਾਕੇ ਕੀਤਾ। ਉਨ੍ਹਾਂ ਕਿਹਾ ਭਾਰਤ-ਪੋਲੈਂਡ ਭਾਈ-ਭਾਈ।

  19. ਕੋਰਨਾਵਾਇਰਸ ਤੋਂ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ

    ਜੇਮਜ਼ ਗੈਲਾਹਰ, ਬੀਬੀਸੀ ਸਿਹਤ ਅਤੇ ਸਾਇੰਸ ਪੱਤਰਕਾਰ

    ਕੋਵਿਡ-19 ਹਾਲਾਂਕਿ ਸਾਲ 2019 ਦੇ ਅਖ਼ੀਰ ਵਿੱਚ ਹੀ ਸਾਹਮਣੇ ਆਇਆ ਸੀ ਪਰ ਹੁਣ ਤੱਕ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਕੁਝ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਾਫ਼ੀ ਲੰਬਾ ਸਮਾਂ ਲੱਗ ਸਕਦਾ ਹੈ

    ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਮਰੀਜ਼ ਕਿੰਨੀ ਗੰਭੀਰਤਾ ਨਾਲ ਬੀਮਾਰ ਹੋਇਆ ਸੀ। ਕੁਝ ਲੋਕ ਤਾਂ ਇਸ ਨੂੰ ਜਲਦੀ ਝਾੜ ਸੁੱਟਦੇ ਹਨ ਜਦ ਕਿ ਕੁਝ ਲੋਕਾਂ ਨੂੰ ਸਮਾਂ ਲੱਗ ਜਾਂਦਾ ਹੈ।

  20. ਕੋਰੋਨਾ ਸੰਕਟ : ਯੂਕੇ ਸਰਕਾਰ ਉੱਤੇ ਢਿੱਲ ਵਰਤਣ ਦੇ ਇਲਜ਼ਾਮ

    ਯੂਕੇ ਸਰਕਾਰ ਉੱਤੇ ਕੋਰੋਨਾ ਦੇ ਪ੍ਰਭਾਵ ਨੂੰ ਘੱਟ ਕਰਨ ਵਾਲੇ ਮੌਕੇ ਗੁਆਉਣ ਦੇ ਇਲਜ਼ਾਮ ਲੱਗ ਰਹੇ ਹਨ।

    ਸੰਡੇ ਟਾਇਮਜ਼ ਅਖ਼ਬਾਰ ਨੇ ਲਿਖਿਆ ਹੈ ਕਿ ਬੌਰਿਸ ਜੌਨਸਨ ਨੇ ਐਮਰਜੈਂਸੀ ਕਮੇਟੀ ਕੋਬਰਾ ਦੀਆਂ 5 ਬੈਠਕਾਂ ਵਿਚ ਹਿੱਸਾ ਨਹੀਂ ਲਿਆ।

    ਸੰਕਟ ਨਾਲ ਨਜਿੱਠਣ ਲਈ ਤਿਆਰੀ, ਟੈਸਟਿੰਗ, ਲੌਕਡਾਊਨ ਦੀ ਟਾਇਮਿੰਗ ਤੇ ਨਿੱਜੀ ਸੁਰੱਖਿਆ ਸਾਜ਼ੋ-ਸਮਾਨ ਦੇ ਮੁੱਦੇ ਉੱਤੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ।

    ਉੱਧਰ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਦੇ ਚੇਅਰਪਰਸਨ ਡਾਕਟਰ ਚੰਦਨ ਨਾਗਪੌਲ ਨੇ ਡਾਕਟਰਾਂ ਤੇ ਸਿਹਤ ਕਾਮਿਆਂ ਦੀ ਸੁਰੱਖਿਆ ਨੂੰ ਲੈਕੇ ਗਹਿਰੀ ਚਿੰਤਾ ਪ੍ਰਗਟਾਈ ਹੈ।

    ਡਾ. ਨਾਗਪੌਲ ਨੇ ਕਿਹਾ ਕਿ ਡਾਕਟਰ ਆਪਣੇ ਸਹਿਯੋਗੀਆਂ ਦਾ ਇਲਾਜ ਕਰ ਰਹੇ ਹਨ, ਉਨ੍ਹਾਂ ਨੂੰ ਮਰਦੇ ਦੇਖਣਾ ਬਹੁਤ ਹੀ ਦੁੱਖਦਾਇਕ ਤੇ ਭਾਵੁਕ ਹੈ।