ਕੋਰੋਨਾਵਾਇਰਸ: ਪੰਜਾਬ ਦੇ ਏਸੀਪੀ ਦਾ ਇਲਾਜ ਪਲਾਜ਼ਮਾ ਥੈਰੇਪੀ ਨਾਲ ਕੀਤਾ ਜਾਵੇਗਾ, WHO ਨੇ ਦਿੱਤੀ ਚੇਤਾਵਨੀ ਕਿ ਅਫਰੀਕਾ ਹੋ ਸਕਦਾ ਹੈ ਵਾਇਰਸ ਦਾ ਅਗਲਾ ਕੇਂਦਰ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਤੱਕ 21 ਲੱਖ ਤੋਂ ਵੱਧ ਕੇਸ ਆ ਚੁੱਕੇ ਹਨ ਅਤੇ ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ 1.5 ਲੱਖ ਦੇ ਅੰਕੜੇ ਵੱਲ ਵੱਧ ਰਹੀ ਹੈ।

ਲਾਈਵ ਕਵਰੇਜ

  1. ਕੋਰੋਨਾਵਾਇਰਸ ਕੀ ਹੈ ਅਤੇ ਇਲਾਜ ਦੇ ਦਾਅਵੇ ਕਿੰਨੇ ਸਹੀ

    ਕੋਰੋਨਾਵਾਇਰਸ ਨੇ ਦੁਨੀਆਂ ਨੂੰ ਡਰਾਇਆ ਹੋਇਆ ਹੈ, ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਇਸ ਦਾ ਕੋਈ ਇਲਾਜ ਅਜੇ ਲੱਭਿਆ ਨਹੀਂ।

    ਆਮ ਵਿਅਕਤੀ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਹੁੰਦਾ ਕਿਵੇਂ ਹੈ, ਹੋਵੇ ਤਾਂ ਕਰੀਏ ਕੀ, ਮੌਤ ਦਾ ਖਤਰਾ ਕਿੰਨਾ ਕੁ?

    ਵੀਡੀਓ ਕੈਪਸ਼ਨ, Coronavirus: ਮਰਨ ਦਾ ਕਿੰਨਾ ਖ਼ਤਰਾ ਤੇ ਇਲਾਜ ਦੇ ਦਾਅਵੇ ਕਿੰਨੇ ਸਹੀ?
  2. ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ

    ਮਾਰਚ ਵਿੱਚ ਦਿੱਲੀ ਵਿੱਚ ਇੱਕ ਧਾਰਮਿਕ ਸਮਾਗਮ ਕਰਵਾਉਣ ਕਾਰਨ ਸੁਰਖੀਆਂ ਵਿੱਚ ਆਏ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਕੰਧਲਵੀ ਖ਼ਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ।

    ਮੌਲਾਨਾ ਸਾਦ ਤੋਂ ਇਲਾਵਾ ਤਬਲੀਗੀ ਜਮਾਤ ਦੀ ਪ੍ਰਬੰਧਕ ਕਮੇਟੀ 'ਤੇ ਵੀ ਇੱਕ ਕੇਸ ਦਰਜ ਕੀਤਾ ਗਿਆ ਹੈ।

    ਦਿੱਲੀ ਪੁਲਿਸ ਪਹਿਲਾਂ ਹੀ ਮੌਲਾਨਾ ਸਾਦ ਉੱਤੇ ਗੈਰ-ਇਰਾਦਾ ਕਤਲ ਦਾ ਕੇਸ ਦਰਜ ਕਰ ਚੁੱਕੀ ਹੈ।

    ਤਬਲੀਗੀ ਜਮਾਤ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਫੈਲਣ ਦੌਰਾਨ ਮਾਰਚ ਵਿੱਚ ਨਿਜ਼ਾਮੁਦੀਨ ਵਿੱਚ ਤਬਲੀਗੀ ਜਮਾਤ ਦਾ ਇੱਕ ਪ੍ਰੋਗਰਾਮ ਕੀਤਾ ਗਿਆ ਸੀ (ਸੰਕਤੇਕ ਤਸਵੀਰ)
  3. ਪਾਕਿਸਤਾਨ 'ਚ ਫਸੇ ਨਾਗਰਿਕਾਂ ਨੂੰ ਲਿਆਉਣ ਲਈ ਯੂਕੇ ਨੇ ਉਡਾਣਾਂ ਦਾ ਪ੍ਰਬੰਧ ਕੀਤਾ

    ਯੂਕੇ ਸਰਕਾਰ ਨੇ ਪਾਕਿਸਤਾਨ ਵਿੱਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਚਾਰਟਡ ਉਡਾਣਾਂ ਦਾ ਪ੍ਰਬੰਧ ਕਰ ਲਿਆ ਹੈ।

    ਪਾਕਿਸਤਾਨ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਇਹ ਉਡਾਣਾਂ ਅਗਲੇ ਹਫ਼ਤੇ ਰਵਾਨਾ ਹੋਣਗੀਆਂ।

    ਰੋਜਾਨਾ 5 ਉਡਾਣਾਂ ਇਸਲਾਮਾਬਾਦ ਅਤੋ ਤਿੰਨ ਲਾਹੌਰ ਤੋਂ ਰਵਾਨਾ ਹੋਣਗੀਆਂ।

    ਪਿਛਲੇ ਮਹੀਨੇ ਯੂਕੇ ਸਰਕਾਰ ਨੇ ਵੱਖ-ਵੱਖ ਦੇਸਾਂ ਤੋਂ ਨਾਗਰਿਕਾਂ ਨੂੰ ਲਿਆਉਣ ਲਈ ਵਿਸ਼ੇਸ਼ ਚਾਰਟਡ ਉਡਾਣਾ ਲਈ 93 ਮਿਲੀਅਨ ਡਾਲਰ ਦਾ ਐਲਾਨ ਕੀਤਾ ਸੀ।

    uk

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਫਸੇ ਨਾਗਰਿਕਾਂ ਨੂੰ ਯੂਕੇ ਚਾਰਟਡ ਪਲੇਨ ਰਾਹੀਂ ਲਿਆਏਗਾ ਵਾਪਸ (ਸੰਕੇਤਕ ਤਸਵੀਰ)
  4. ਪੰਜਾਬ ਸਰਕਾਰ ਵੱਲੋਂ ਕੋਵਿਡ-19 ਲਈ ਚੈਟਬੋਟ ਦੀ ਸ਼ੁਰੂਆਤ

    ਪੰਜਾਬ ਸਰਕਾਰ ਨੇ ਫੇਸਬੁੱਕ ਦੇ ਸਹਿਯੋਗ ਨਾਲ ਲੋਕਾਂ ਨੂੰ ਕੋਵਿਡ-19 ਸੰਬੰਧੀ ਜਾਣਕਾਰੀ ਬਾਰੇ ਅਪਡੇਟ ਰੱਖਣ ਲਈ ਇੱਕ ਵਿਸ਼ੇਸ਼ ਚੈਟਬੋਟ ਤਿਆਰ ਕੀਤੀ ਹੈ।

    ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਚੈਟਬੋਟ ਫੇਸਬੁੱਕ ਪੇਜ ਉੱਤੇ ਉਪਲਬਧ ਹੈ।

    ਇਸ ਪੰਨੇ ਦੇ ਮੈਸੇਜ ਬਟਨ 'ਤੇ ਕਲਿੱਕ ਕਰਕੇ ਇਸ ਚੈਟਬੋਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

    ਇਹ ਚੈਟਬੋਟ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਸਹੂਲਤ ਮੁਹੱਈਆ ਕਰਵਾਉਂਦੀ ਹੈ।

    Punjab

    ਤਸਵੀਰ ਸਰੋਤ, Punjab PR

    ਤਸਵੀਰ ਕੈਪਸ਼ਨ, ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਦੀ ਜਾਣਕਾਰੀ ਦੇਣ ਲਈ ਚੈਟਬੋਟ ਦੀ ਸ਼ੁਰੂਆਤ ਕੀਤੀ
  5. ਹੁਣੇ ਜੁੜੇ ਦਰਸ਼ਕਾਂ ਲਈ ਜਾਣਕਾਰੀ

    ਜੋ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਹਨ ਉਨ੍ਹਾਂ ਲਈ ਕੋਰੋਨਾਵਾਇਰਸ ਸਬੰਧੀ ਹੁਣ ਤੱਕ ਦੀ ਜਾਣਕਾਰੀ-

    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਿੰਨ ਪੜਾਅ ਵਿੱਚ ਪਾਬੰਦੀਆਂ ਹਟਾਉਣ ਦੇ ਸੂਬਿਆਂ ਨੂੰ ਨਿਰਦੇਸ਼ ਦਿੱਤੇ।
    • ਯੂਕੇ ਨੇ ਪਾਕਿਸਤਾਨ ਵਿੱਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਚਾਰਟਡ ਉਡਾਣਾਂ ਦਾ ਪ੍ਰਬੰਧ ਕੀਤਾ।
    • ਚੀਨ ਦੇ ਵੁਹਾਨ ਸ਼ਹਿਰ ਵਿੱਚ ਮੌਤਾਂ ਦਾ ਤਾਜਾ ਅੰਕੜਾ ਤਕਰੀਬਨ 50 ਫੀਸਦ ਵਧਿਆ।
    • ਚੀਨ ਦੀ ਜੀਡੀਪੀ ਵਿੱਚ ਤਿੰਨ ਦਹਾਕਿਆਂ ਵਿੱਚ 6.8% ਦੀ ਗਿਰਾਵਟ ਦਰਜ।
    • ਭਾਰਤੀ ਗ੍ਰਹਿ ਮੰਤਰਾਲੇ ਨੇ ਲੌਕਡਾਊਨ ਵਿੱਚ ਛੋਟ ਸਬੰਧੀ ਕੁੱਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
    • ਆਰਬੀਆਈ ਨੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਬਜ਼ਾਰ ਵਿੱਚ 50 ਹਜ਼ਾਰ ਕਰੋੜ ਦਾ ਹੋਵੇਗਾ ਨਿਵੇਸ਼।
    • ਪੰਜਾਬ ਸਰਕਾਰ ਵੱਲੋਂ ਫੇਸਬੁੱਕ ਦੇ ਸਹਿਯੋਗ ਨਾਲ ਕੋਵਿਡ-19 ਲਈ ਚੈਟਬੋਟ ਦੀ ਸਹੂਲਤ ਸ਼ੁਰੂ।
    • ਪਟਿਆਲਾ ਵਿੱਚ ਹਮਲੇ ਦਾ ਸ਼ਿਕਾਰ ਹੋਏ ASI ਹਰਜੀਤ ਸਿੰਘ ਨੂੰ ਪ੍ਰਮੋਟ ਕਰਕੇ ਬਣਾਇਆ ਗਿਆ ਸਬ ਇੰਸਪੈਕਟਰ।
    LOCKDOWN

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 13,387 ਜਦੋਂਕਿ 437 ਮੌਤਾਂ ਹੋਈਆਂ
  6. ਰਾਜਸਥਾਨ ਤੋਂ ਕੁੱਝ ਮਜ਼ਦੂਰ ਪੈਦਲ ਹੀ ਜਾ ਰਹੇ ਹਨ ਫਰੀਦਕੋਟ

    ਬੀਬੀਸੀ ਲਈ ਸਤ ਸਿੰਘ ਦੀ ਰਿਪੋਰਟ: ਰਾਜਸਥਾਨ ਦੇ ਕੋਟਾ ਤੋਂ ਕੁੱਝ ਮਜ਼ਦੂਰ ਪੈਦਲ ਚੱਲ ਕੇ ਹੀ ਫਰੀਦਕੋਟ ਜਾ ਰਹੇ ਹਨ।

    ਉਹ ਜਦੋਂ ਰੋਹਤਕ ਨੇੜੇ ਪਹੁੰਚੇ ਤਾਂ ਬੀਬੀਸੀ ਦੀ ਟੀਮ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

    ਸੁਖਪਾਲ ਸਿੰਘ ਨਾਂ ਦੇ ਮਜ਼ਦੂਰ ਨੇ ਦੱਸਿਆ, “ਅਸੀਂ ਕੋਟਾ ਤੂੜੀ ਵਾਲੀਆਂ ਮਸ਼ੀਨਾਂ ਚਲਾਉਣ ਗਏ ਸੀ। ਹੁਣ ਆਪਣੇ ਘਰ ਫਰੀਦਕੋਟ ਜਾਣਾ ਹੈ। ਆਪਣੇ ਘਰ ਤਾਂ ਜਾਣਾ ਹੀ ਹੈ। ਪਰ ਅਸੀਂ ਭੁੱਖ ਨਾਲ ਮਰ ਰਹੇ ਹਾਂ, ਰਾਹ ਵਿੱਚ ਕੋਈ ਢਾਬਾ ਵੀ ਨਹੀਂ ਖੁਲ੍ਹਾ ਹੈ।”

    Lockdown

    ਤਸਵੀਰ ਸਰੋਤ, Sat Singh/BBC

    ਤਸਵੀਰ ਕੈਪਸ਼ਨ, ਕੋਟਾ ਤੋਂ ਪੈਦਲ ਹੀ ਇਹ ਮਜ਼ਦੂਰ ਫਰੀਦਕੋੋਟ ਜਾ ਰਹੇ ਹਨ
  7. ਕੀ ਇਲਾਜ ਦਾ ਦਾਅਵਾ ਕਰਨ ਵਾਲੀਆਂ ਦਵਾਈਆਂ ਹੀ ਬਿਮਾਰ ਕਰ ਸਕਦੀਆਂ ਹਨ

    ਕੋਰੋਨਾਵਾਇਰਸ ਨਾਲ ਸਬੰਧਤ ਫੇਕ ਨਿਊਜ਼ ਦਾ ਬਾਜ਼ਰ ਤਾਂ ਗਰਮ ਹੈ ਹੀ, ਫੇਕ ਦਵਾਈਆਂ ਦਾ ਕਾਰੋਬਾਰ ਵੀ ਸ਼ੁਰੂ ਹੋ ਗਿਆ ਹੈ..ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਅਜਿਹੀਆਂ ਦਵਾਈਆਂ ਦੇ ਗੰਭੀਰ ਸਾਈਡ-ਇਫੈਕਟਸ ਹੋ ਸਕਦੇ ਹਨ।

    ਇੱਕ ਮਾਹਰ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਮਹਾਂਮਾਰੀ ਫੇਕ ਅਤੇ ਮਾਡੀ ਕੁਆਲਿਟੀ ਦੇ ਉਤਪਾਦਾਂ ਦੀ ਵੀ ਸ਼ੁਰੂ ਹੋ ਸਕਦੀ ਹੈ। ਪੂਰੀ ਦੁਨੀਆਂ ਵਿੱਚ ਲੋਕ ਬੇਸਿਕ ਦਵਾਈਆਂ ਨੂੰ ਇਕੱਠਾ ਕਰ ਰਹੇ ਹਨ।

    ਦੁਨੀਆਂ ਦੇ ਦੋ ਮੈਡੀਕਲ ਸਪਲਾਈ ਕਰਨ ਵਾਲੇ ਦੇਸ਼ ਚੀਨ ਅਤੇ ਭਾਰਤ ਫਿਲਹਾਲ ਲੌਕਡਾਊਨ ਵਿੱਚ ਹਨ। ਇਸ ਲਈ ਫੇਕ ਦਵਾਈਆਂ ਵੀ ਬਾਜਾਰ ਵਿੱਚ ਆ ਰਹੀਆਂ ਹਨ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਇਲਾਜ ਦਾ ਦਾਅਵਾ ਕਰਨ ਵਾਲੀਆਂ ਇਹ ਦਵਾਈਆਂ ਹੀ ਬਿਮਾਰ ਕਰ ਸਕਦੀਆਂ ਹਨ!
  8. ਪੰਜਾਬ 'ਚ ਕੋਰੋਨਾਵਾਇਰਸ ਦੇ ਮ੍ਰਿਤਕਾਂ ਦੇ ਸਸਕਾਰ ਲਈ ਦਿਸ਼ਾ-ਨਿਰਦੇਸ਼

    ਬੀਬੀਸੀ ਲਈ ਪਾਲ ਸਿੰਘ ਨੌਲੀ ਦੀ ਰਿਪੋਰਟ:

    ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਰੋਨਾ ਵਾਇਰਸ ਨਾਲ ਹੋਣ ਵਾਲੀ ਮੌਤ ਤੋਂ ਬਾਅਦ ਸਸਕਾਰ ਕਰਨ ਦੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

    • ਜੇ ਕਿਸੇ ਵਿਅਕਤੀ ਦੀ ਕੋਵਿਡ-19 ਕਾਰਨ ਮੌਤ ਹੁੰਦੀ ਹੈ ਤਾਂ ਹਸਪਤਾਲ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ ਤਹਿਤ ਸਸਕਾਰ ਦੀ ਤਿਆਰੀ ਕਰੇਗਾ।
    • ਡਿਊਟੀ 'ਤੇ ਮੌਜੂਦ ਡਾਕਟਰ ਫਾਰੈਂਸਿਕ ਡਾਕਟਰ ਨੂੰ ਸੂਚਿਤ ਕਰੇਗਾ ਜੋ ਲਪੇਟੀ ਅਤੇ ਕੀਟਾਣੂ-ਰਹਿਤ ਮ੍ਰਿਤਕ ਦੇਹ ਨੂੰ ਲੈਣ ਲਈ ਹਸਪਤਾਲ ਦੇ ਮੁਰਦਾ ਘਰ ਕਰਮਚਾਰੀਆਂ ਨੂੰ ਬੁਲਾਏਗਾ।
    • ਫਿਰ ਇਸ ਦੀ ਸੂਚਨਾ ਮਜਿਸਟਰੇਟ ਨੂੰ ਦਿੱਤੀ ਜਾਵੇਗੀ। ਸ਼ਮਸ਼ਾਨ ਘਾਟ ਲੈ ਕੇ ਜਾਣ ਦੀ ਜਿੰਮੇਵਾਰੀ ਜਿਲ੍ਹਾ ਦਫ਼ਤਰ ਦੀ ਹੋਵੇਗੀ।
    • ਜੇ ਪਰਿਵਾਰ ਅੰਤਮ ਸਸਕਾਰ ਦੀ ਰਸਮ ਨਿਭਾਉਣਾ ਚਾਹੁੰਦੇ ਹਨ ਤਾਂ ਉਸੇ ਮੁਤਾਬਕ ਇੰਤਜਾਮ ਕੀਤੇ ਜਾਣ।
    • ਜੇ ਪਰਿਵਾਰ ਅੰਤਮ ਸਸਕਾਰ ਨਹੀਂ ਕਰਨਾ ਚਾਹੁੰਦਾ ਤਾਂ ਸਬੰਧਤ ਉਪ ਮੰਡਲ ਮਜਿਸਟਰੇਟ ਪੂਰੇ ਪ੍ਰੋਟੋਕੋਲ ਤਹਿਤ ਸਸਕਾਰ ਕਰੇਗਾ।
    • ਜੇ ਪਰਿਵਾਰ ਸੂਚਨਾ ਦੇਣ ਦੇ ਬਾਵਜੂਦ 48 ਘੰਟਿਆਂ ਬਾਅਦ ਵੀ ਕਲੇਮ ਨਹੀਂ ਕਰਦਾ ਤਾਂ ਮ੍ਰਿਤਕ ਨੂੰ ਅਨਕਲੇਮਡ ਬਾਡੀ ਕਰਾਰ ਦੇ ਕੇ ਸਸਕਾਰ ਕੀਤਾ ਜਾਵੇਗਾ।
    corona

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਜੇ ਪਰਿਵਾਰ 48 ਘੰਟਿਆਂ ਬਾਅਦ ਵੀ ਕਲੇਮ ਨਹੀਂ ਕਰਦਾ ਤਾਂ ਮ੍ਰਿਤਕ ਨੂੰ ਅਨਕਲੇਮਡ ਬਾਡੀ ਕਰਾਰ ਦਿੱਤਾ ਜਾਵੇਗਾ
  9. ਦਿੱਲੀ ਵਿੱਚ ਲੌਕਡਾਊਨ ਦੌਰਾਨ ਕੋਈ ਵੀ ਨਿੱਜੀ ਸਕੂਲ ਫੀਸ ਨਹੀਂ ਵਧਾ ਸਕਦਾ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਐਲਾਨ ਕੀਤਾ ਹੈ ਕਿ ਲੌਕਡਾਊ ਦੌਰਾਨ ਕੋਈ ਵੀ ਨਿੱਜੀ ਸਕੂਲ ਫੀਸ ਨਹੀਂ ਵਧਾ ਸਕਦਾ।

    ਇਸ ਦੇ ਨਾਲ ਹੀ ਨਿੱਜੀ ਸਕੂਲ ਲੌਕਡਾਊਨ ਦੌਰਾਨ ਸਿਰਫ਼ ਟਿਊਸ਼ਨ ਫੀਸ ਲੈ ਸਕਦੇ ਹਨ।

    ਦਿੱਲੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਨੀਸ਼ ਸਿਸੋਦੀਆ ਨੇ ਕਿਹਾ ਦਿੱਲੀ ਵਿੱਚ ਲੌਕਡਾਊਨ ਦੌਰਾਨ ਕੋਈ ਵੀ ਨਿੱਜੀ ਸਕੂਲ ਫੀਸ ਨਹੀਂ ਵਧਾ ਸਕਦਾ
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਲੌਕਡਾਊਨ ਤਹਿਤ ਕੁੱਝ ਹੋਰ ਰਿਆਇਤਾਂ ਦਾ ਐਲਾਨ

    ਗ੍ਰਹਿ ਮੰਤਰਾਲੇ ਨੇ ਲੌਕਡਾਊਨ ਤਹਿਤ ਛੋਟ ਸਬੰਧੀ ਕੁੱਝ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਹਨ।

    • ਪੇਂਡੂ ਖੇਤਰਾਂ ਵਿੱਚ ਉਸਾਰੀ ਦੀਆਂ ਗਤੀਵਿਧੀਆਂ, ਜਲ ਸਪਲਾਈ, ਸੈਨੀਟੇਸ਼ਨ, ਬਿਜਲੀ ਦੂਰ ਸੰਚਾਰ ਦੀਆਂ ਲਾਈਨਾਂ ਨੂੰ ਲੌਕਡਾਊਨ ਤੋਂ ਛੋਟ ਦਿੱਤੀ ਗਈ ਹੈ।
    • ਗ਼ੈਰ-ਬੈਂਕਿੰਗ ਵਿੱਤੀ ਸੰਸਥਾਵਾਂ, ਹਾਊਸਿੰਗ ਫਾਈਨੈਂਸ, ਮਾਈਕਰੋ ਫਾਈਨੈਂਸ ਸੰਸਥਾਵਾਂ ਨੂੰ ਘੱਟੋ-ਘੱਟ ਸਟਾਫ਼ ਨਾਲ ਲੌਕਡਾਉਨ ਦੌਰਾਨ ਕੰਮ ਕਰਨ ਦੀ ਇਜਾਜ਼ਤ ਹੈ।
    • ਨਾਰਿਅਲ, ਕੋਕੋਆ, ਮਸਾਲੇ ਦੇ ਬੂਟੇ ਲਗਾਉਣ - ਉਨ੍ਹਾਂ ਦੀ ਕਟਾਈ, ਪ੍ਰੋਸੈਸਿੰਗ, ਪੈਕੇਜਿੰਗ, ਵਿਕਰੀ ਅਤੇ ਮਾਰਕੀਟਿੰਗ ਨੂੰ ਛੋਟ।
    • ਛੋਟੀ ਜੰਗਲੀ ਜਾਂ ਗੈਰ-ਇਮਾਰਤੀ ਲੱਕੜ ਦੀ ਪੈਦਾਵਾਰ ਨੂੰ ਛੋਟ ਦਿੱਤੀ ਜਾਵੇਗੀ।
    CORONA

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਲੌਕਡਾਊਨ ਤਹਿਤ ਪੇਂਡੂ ਖੇਤਰਾਂ ਵਿੱਚ ਉਸਾਰ, ਸੈਨੀਟੇਸ਼ਨ, ਜਲ ਸਪਲਾਈ ਦੀ ਇਜਾਜ਼ਤ ਦਿੱਤੀ ਜਾਵੇਗੀ
  11. ਮਹਿੰਗਾਈ ਹੋਰ ਵੀ ਵਧ ਸਕਦੀ ਹੈ- RBI

    ਆਰਬੀਆਈ ਦੇ ਗਵਰਨਰ ਸ਼ਕਤੀਕਾਂਤਾ ਦਾਸ ਨੇ ਛੋਟੇ ਅਤੇ ਮੱਧਮ ਉਦਯੋਗਾਂ ਲਈ ਵੀ ਐਲਾਨ ਕੀਤਾ।

    • ਲੌਕਡਾਊਨ ਦੌਰਾਨ ਆਰਥਿਕ ਕੰਮ ਰੁਕੇ।
    • MSME (ਮਾਈਕਰੋ, ਸਮਾਲ, ਮੀਡੀਅਮ ਐਂਟਰਪ੍ਰਾਜ਼ੇਜ਼) ਉੱਤੇ ਕੋਰੋਨਾ ਦਾ ਅਸਰ ਪਿਆ ਹੈ।
    • ਬੈਂਕਿੰਗ ਸਿਸਟਮ ਸੁਚਾਰੂ ਢੰਗ ਨਾਲ ਚੱਲਦਾ ਰਹੇ ਇਸ ਲਈ ਯੋਜਨਾ ਹੈ।
    • ਬੈਂਕਾਂ ਨੂੰ ਟੀਐੱਲਟੀਆਰਓ-2 (ਟਾਰਗੈਟੇਡ ਲੌਂਗ ਟਰਮ ਰੈਪੋ ਓਪਰੇਸ਼ਨ) ਅਧੀਨ 50% ਫੰਡ ਛੋਟੇ, ਦਰਮਿਆਨੇ ਉਦੋਯਗਾਂ ਵਿੱਚ ਲਾਉਣੇ ਚਾਹੀਦੇ ਹਨ।
    • ਐੱਨਬੀਐੱਫ਼ਸੀ ਰਿਅਲਟੀ ਕਰਜੇ ਨੂੰ ਇੱਕ ਸਾਲ ਤੱਕ ਵਧਾ ਸਕਦੀ ਹੈ।
    • ਆਰਬੀਆਈ ਨੇ ਹਾਲਾਤ 'ਤੇ ਪੂਰੀ ਤਰ੍ਹਾਂ ਨਜ਼ਰ ਬਣਾਈ ਹੋਈ ਹੈ।
    • ਚੁਣੌਤੀਆਂ ਆਉਣ ਤੇ ਹੋਰ ਐਲਾਨ ਕੀਤੇ ਜਾਣਗੇ।
    • ਪਿਆਜ ਦੀਆਂ ਕੀਮਤਾਂ ਘਟੀਆਂ, ਗੈਸ, ਕੈਰੋਸੀਨ ਦੀਆਂ ਕੀਮਤਾਂ ਘਟੀਆਂ।
    • ਮਹਿੰਗਾਈ ਹੋਰ ਵੱਧ ਸਕਦੀ ਹੈ।
  12. ਹਨੇਰੇ ਵਿੱਚ ਰੌਸ਼ਨੀ 'ਤੇ ਨਜ਼ਰ ਜ਼ਰੂਰੀ- RBI ਗਵਰਨਰ

    ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤਾ ਦਾਸ ਨੇ ਅਰਥਚਾਰੇ ਤੇ ਮੈਡੀਕਲ ਨਾਲ ਜੁੜੇ ਸਾਰੇ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਕਿਹਾ ਇਸ ਵੇਲੇ ਦੇਸ ਦਾ ਮਿਸ਼ਨ ਹੈ ਜਿੰਦਗੀਆਂ ਬਚਾਉਣਾ। ਉਨ੍ਹਾਂ ਅੱਗੇ ਕਿਹਾ-

    • ਇਹ ਸਭ ਤੋਂ ਮਾੜਾ ਸਮਾਂ ਹੈ ਪਰ ਰੌਸ਼ਨੀ 'ਤੇ ਨਜ਼ਰ ਜ਼ਰੂਰੀ ਹੈ।
    • 27 ਮਾਰਚ, 2020 ਤੋਂ ਬਾਅਦ ਅਰਥਚਾਰਾ ਡਿੱਗਿਆ ਹੈ
    • ਗਲੋਬਲ ਅਰਥਚਾਰਾ ਸਭ ਤੋਂ ਮਾੜਾ ਹੋਣ ਵਾਲਾ ਹੈ।
    • ਦੁਨੀਆਂ ਨੂੰ 9 ਟ੍ਰਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ
    • ਆਈਐੱਮਐੱਫ਼ ਮੁਤਾਬਕ ਭਾਰਤ ਵਿੱਚ 1.9 ਫੀਸਦ ਵਿਕਾਸ ਦਰ ਹੋਵੇਗਾ। ਜੋ ਕਿ ਹੋਰਨਾਂ ਦੇਸਾਂ ਮੁਕਾਬਲੇ ਸਭ ਤੋਂ ਵੱਧ ਹੈ।
    • ਭਾਰਤ ਦੇ ਹਾਲਾਤ ਹੋਰਨਾਂ ਦੇਸਾਂ ਨਾਲੋਂ ਬਿਹਤਰ।
    • ਆਈਐੱਮਐਫ਼ ਮੁਤਾਬਕ 2021-2022 ਵਿੱਚ ਰਿਕਵਰੀ ਦੀ ਉਮੀਦ, ਵਿਕਾਸ ਦਰ 7.4 ਫੀਸਦ ਹੋਵੇਗਾ।
    • ਆਟੋਮੋਬਾਈਲ ਸੈਕਟਰ ਵਿੱਚ ਗਿਰਾਵਟ ਦਰਜ ਕੀਤੀ।
    ਸ਼ਕਤੀਕਾਂਤਾ, RBI

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, RBI ਗਵਰਨਰ ਸ਼ਕਤੀਕਾਂਤਾ ਦਾਸ ਨੇ ਕਿਹਾ ਕਿ ਆਟੋਮੋਬਾਈਲ ਸੈਕਟਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ
  13. RBI ਨੇ ਵਿੱਤੀ ਮਦਦ ਦਾ ਕੀਤਾ ਐਲਾਨ

    ਆਰਬੀਆਈ ਗਵਰਨਰ ਸ਼ਕਤੀਕਾਂਤਾ ਦਾਸ ਨੇ ਕਿਹਾ-

    • ਵਿਸ਼ਵੀ ਕਾਰੋਬਾਰ ਵਿੱਚ 13 ਤੋਂ 32 ਫੀਸਦ ਗਿਰਾਵਟ ਦੀ ਉਮੀਦ
    • ਵਿਸ਼ੇਸ਼ ਫਾਈਨੈਂਸਿਗ ਦੇਣ ਦਾ ਐਲਾਨ- 50 ਹਜਾਰ ਕਰੋੜ ਦੀ ਮਦਦ ਦਿੱਤੀ ਜਾਵੇਗੀ।
    • ਨਾਬਾਰਡ ਨੂੰ 25 ਹਜਾਰ ਕਰੋੜ, ਐਨਐਚਬੀ ਨੂੰ 10 ਹਜਾਰ ਕਰੋੜ, ਸਿਡਬੀ ਨੂੰ 15 ਹਜਾਰ ਕਰੋੜ ਦਿੱਤੇ ਜਾਣਗੇ।
    • ਰਿਵਰਸ ਰੇਪੋ ਰੇਟ 25 ਬੇਸਿਸ ਪੁਆਇੰਟ ਘਟਾਇਆ । ਇਹ 4 ਫੀਸਦ ਤੋਂ 3.75 ਫੀਸਦ ਕੀਤਾ।
  14. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ, ਪੰਜਾਬ ਦੀ ਅਪਡੇਟ

    ਜਿਹੜੇ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਹਨ ਉਨ੍ਹਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਜਾਣਕਾਰੀ

    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 13,387 ਜਦੋਂਕਿ 437 ਮੌਤਾਂ ਹੋਈਆਂ।
    • ਚੀਨ ਦੀ ਜੀਡੀਪੀ ਵਿੱਚ ਤਕਰੀਬਨ 7 ਫੀਸਦ ਗਿਰਾਵਟ ਦਰਜ।
    • ਚੀਨ ਨੇ ਵੁਹਾਨ ਦਾ ਮੌਤਾਂ ਦਾ ਤਾਜਾ ਅੰਕੜਾ ਤਕਰੀਬਨ 50 ਫੀਸਦ ਵਧਾਇਆ।
    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਕਾਰਨ 21 ਲੱਖ ਤੋਂ ਵੱਧ ਲੋਕਾਂ ਨੂੰ ਇਨਫੈਕਸ਼ਨ ਜਦੋਂਕਿ ਮੌਤਾਂ 1 ਲੱਖ 43 ਹਜਾਰ ਤੋਂ ਪਾਰ।
    • ਪਟਿਆਲਾ ਵਿੱਚ ਹਮਲੇ ਦਾ ਸ਼ਿਕਾਰ ਹੋਏ ਏਐੱਸਆਈ ਹਰਜੀਤ ਸਿੰਘ ਨੂੰ ਪ੍ਰਮੋਟ ਕਰਕੇ ਬਣਾਇਆ ਸਬ ਇੰਸਪੈਕਟਰ।
    coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 13,387 ਮਾਮਲੇ ਹੋਏ
  15. ਚੀਨ ਦੇ ਸ਼ਹਿਰ ਵੁਹਾਨ ਨੇ ਮੌਤਾਂ ਦਾ ਅੰਕੜਾ ਤਕਰੀਬਨ 50% ਵਧਾਇਆ

    ਚੀਨ ਦੇ ਸ਼ਹਿਰ ਵੁਹਾਨ ਜਿੱਥੋਂ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ, ਨੇ ਮੌਤਾਂ ਦਾ ਤਾਜ਼ਾ ਅੰਕੜਾ ਦੱਸਿਆ ਹੈ।

    ਮੌਤਾਂ ਦਾ ਅੰਕੜਾ ਪਹਿਲਾਂ ਨਾਲੋਂ 1,209 ਵੱਧ ਹੈ ਅਤੇ ਕੁੱਲ 3,869 ਮੌਤਾਂ ਦੱਸੀਆਂ ਜਾ ਰਹੀਆਂ ਹਨ। ਇਹ ਘੱਟੋ-ਘੱਟ 50 ਫੀਸਦ ਦਾ ਵਾਧਾ ਹੈ।

    ਬੀਬੀਸੀ ਪੱਤਰਕਾਰ ਰੋਬਿਨ ਬ੍ਰੈਂਟ ਦਾ ਕਹਿਣਾ ਹੈ ਕਿ ਇਹ ਅੰਕੜਾ ਇਸ ਲਈ ਵਧਿਆ ਹੈ ਕਿਉਂਕਿ ਕੁੱਝ ਲੋਕਾਂ ਦੀ ਮੌਤ ਹਸਪਤਾਲ ਤੋਂ ਬਾਹਰ ਹੋਈ ਸੀ ਅਤੇ ਰਿਪੋਰਟ ਆਉਣ ਵਿੱਚ ਦੇਰੀ ਹੋਈ।

    ਰੋਬਿਨ ਮੁਤਾਬਕ, "ਇਸ ਤਰ੍ਹਾਂ ਬੇਸ਼ੱਕ ਚੀਨ ਦੇ ਕੋਰੋਨਵਾਇਰਸ ਸਬੰਧੀ ਅੰਕੜਿਆਂ ਤੇ ਸ਼ੱਕ ਹੋਵੇਗਾ।"

    ਚੀਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚੀਨ ਨੇ ਵੁਹਾਨ ਵਿੱਚ ਮੌਤਾਂ ਦਾ ਤਾਜ਼ਾ ਅੰਕੜਾ 1209 ਵੱਧ ਦੱਸਿਆ
  16. ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ ਹੈ

    ਕੋਰੋਨਵਾਇਰਸ ਤੋਂ ਬਚਾਅ ਲਈ ਛੋਟੀਆਂ-ਛੋਟੀਆਂ ਸਾਵਧਨੀਆਂ ਕੰਮ ਆ ਸਕਦੀਆਂ ਹਨ।

    ਇਸ ਲਈ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖੋ, ਵਾਰ-ਵਾਰ ਹੱਥ ਧੋਵੋ।

    ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਕੰਮ ਆ ਸਕਦੀਆਂ ਹਨ
  17. ਕਿਸਾਨਾਂ ਨੂੰ ਕਣਕ ਦੀ ਉਡੀਕ ਸੀ ਪਰ ਬਾਸਮਤੀ ਦੇ ਢੇਰ ਲੱਗ ਗਏ

    ਬੀਬੀਸੀ ਲਈ ਗੁਰਪ੍ਰੀਤ ਚਾਵਲਾ ਦੀ ਰਿਪੋਰਟ: ਪੰਜਾਬ ਸਰਕਾਰ ਵੱਲੋਂ ਚਾਹੇ ਕਣਕ ਦੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ ਪਰ ਜ਼ਿਲ੍ਹਾ ਗੁਰਦਸਪੁਰ ਅਤੇ ਪਠਾਨਕੋਟ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਨਹੀਂ ਹੋਈ ਹੈ।

    ਗੁਰਦਾਸਪੁਰ ਦੀ ਸਭ ਤੋਂ ਵੱਡੀ ਮੰਡੀ ਬਟਾਲਾ ਵਿਖੇ ਬਾਸਮਤੀ ਦੀ ਆਮਦ ਜਾਰੀ ਹੈ ਜਦੋਂਕਿ ਕਣਕ ਦੀ ਕਟਾਈ ਵੀ ਨਹੀਂ ਹੋਈ।

    ਕਿਸਾਨਾਂ ਅਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਹਾਲੇ ਤਾਂ ਉਹ ਬਾਸਮਤੀ ਤੋਂ ਵਿਹਲੇ ਹੋ ਰਹੇ ਹਨ।

    ਖੇਤੀਬਾੜੀ ਮਾਹਿਰ ਡਾ. ਅਮਰੀਕ ਸਿੰਘ ਦਾ ਕਹਿਣਾ ਹੈ, “ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ 20 ਅਪ੍ਰੈਲ ਤੋਂ ਬਾਅਦ ਹੀ ਫ਼ਸਲ ਦੀ ਕਟਾਈ ਸ਼ੁਰੂ ਹੋਵੇਗੀ। ਮਾਝੇ ਵਿੱਚ ਮੌਸਮ ਦਾ ਬਹੁਤ ਫਰਕ ਹੈ, ਨਮੀ ਅਤੇ ਠੰਡ ਹੈ ਇਸ ਲਈ ਕਟਾਈ ਮਾਲਵੇ ਤੋਂ ਕੁਝ ਸਮਾਂ ਬਾਅਦ ਹੀ ਸ਼ੁਰੂ ਹੁੰਦੀ ਹੈ|”

    ਮੰਡੀ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਪੰਜਾਬ ਵਿੱਚ 15 ਅਪ੍ਰੈਲ ਤੋਂ ਮੰਡੀਆਂ ਵਿੱਚ ਫਸਲ ਦੀ ਖਰੀਦ ਸ਼ੁਰੂ ਹੋ ਗਈ ਹੈ
    Farm

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਬਾਸਮਤੀ ਦੇ ਲੱਗੇ ਢੇਰ ਪਰ ਕਣਕ ਦੀ ਕਟਾਈ ਹਾਲੇ ਬਾਕੀ ਹੈ
  18. ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧੇ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ ਹੋਈ 13,387 ਜਦੋਂਕਿ 437 ਮੌਤਾਂ ਹੋ ਗਈਆਂ ਹਨ।

    ਸਿਹਤ ਮੰਤਰਾਲੇ ਮੁਤਾਬਕ ਇਸ ਵਿੱਚੋਂ 1749 ਮਰੀਜ਼ ਠੀਕ ਹੋ ਚੁੱਕੇ ਹਨ।

    ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 1007 ਪੌਜ਼ਿਟਿਵ ਮਾਮਲੇ ਅਤੇ 23 ਮੌਤਾਂ ਹੋਈਆਂ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 13,387 ਹੋਏ
  19. ਗਾਜ਼ੀਆਬਾਦ ਵਿੱਚ ਡਰੋਨ ਰਾਹੀਂ ਨਜ਼ਰ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਗਾਜ਼ੀਆਬਾਦ ਵਿੱਚ ਹੌਟਸਪੌਟਸ 'ਤੇ ਡਰੋਨ ਰਾਹੀਂ ਪੁਲਿਸ ਨਜ਼ਰ ਰੱਖ ਰਹੀ ਹੈ।

    ਐੱਸਐੱਸਪੀ ਮਨੀਸ਼ ਮਿਸ਼ਰਾ ਮੁਤਾਬਕ, "ਅਸੀਂ ਹੌਟਸਪੌਟਸ 'ਤੇ ਨਜ਼ਰ ਰੱਖਣ ਲਈ ਡਰੋਨ ਵਰਤ ਰਹੇ ਹਾਂ। ਲੌਕਡਾਊਨ ਦੇ ਨਿਯਮ ਲਾਗੂ ਹਨ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  20. ਮਾਸਕ ਪਾਉਣ ਨੂੰ ਲੈ ਕੇ ਆਈ ਨਵੀਂ ਰਿਸਰਚ ਕੀ ਕਹਿੰਦੀ ਹੈ?

    ਕੋਰੋਨਾਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

    ਅਜਿਹੇ ਵਿੱਚ ਇਸ ਬੀਮਾਰੀ ਤੋਂ ਬਚਾਅ ਲਈ ਸਭ ਤੋਂ ਚੰਗਾ ਤਰੀਕਾ ਦੂਰੀ ਬਣਾਉਣਾ ਦੱਸਿਆ ਜਾ ਰਿਹਾ ਹੈ।

    ਕਿਹਾ ਜਾ ਰਿਹਾ ਹੈ ਕਿ ਦੋ ਲੋਕਾਂ ਵਿਚਾਲੇ 1 ਤੋਂ 2 ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ।

    ਪਰ ਨਵੀਂ ਰਿਸਰਚ ਕੁਝ ਹੋਰ ਹੀ ਕਹਿੰਦੀ ਹੈ, ਦੇਖੋ ਇਹ ਵੀਡੀਓ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਮਾਸਕ ਪਾਉਣ ਨੂੰ ਲੈ ਕੇ ਆਈ ਨਵੀਂ ਰਿਸਰਚ ਕੀ ਕਹਿੰਦੀ ਹੈ?