You’re viewing a text-only version of this website that uses less data. View the main version of the website including all images and videos.

Take me to the main website

ਪੱਛਮੀ ਬੰਗਾਲ ਤੇ ਮਹਾਰਾਸ਼ਟਰ 'ਚ 30 ਅਪ੍ਰੈਲ ਤੱਕ ਲੌਕਡਾਊਨ, ਕੇਜਰੀਵਾਲ ਨੇ ਕਿਹਾ 'ਪੀਐਮ ਨੇ ਲਿਆ ਲੌਕਡਾਊਨ ਵਧਾਉਣ ਦਾ ਸਹੀ ਫੈਸਲਾ'

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਲੱਖ ਤੋਂ ਵੱਧ ਮੌਤਾਂ ਅਤੇ ਕੁੱਲ ਕੇਸ 17 ਲੱਖ ਤੋਂ ਪਾਰ, 3.5 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋਏ

ਲਾਈਵ ਕਵਰੇਜ

  1. ਕੋਰੋਨਾਵਾਇਰਸ ਨਾਲ ਲੜਨ ਲਈ ਗੂਗਲ ਅਤੇ ਐੱਪਲ ਹੋਏ ਇਕੱਠੇ

    ਐੱਪਲ ਅਤੇ ਗੂਗਲ ਕੋਰੋਨਾਵਾਇਰਸ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ।

    ਇਹ ਦੋਵੇਂ ਕੰਪਨੀਆਂ ਮਿਲ ਕੇ ਇੱਕ ਅਜਿਹੀ ਤਕਨੀਕ 'ਤੇ ਕੰਮ ਕਰ ਰਹੀਆਂ ਹਨ ਜੋ ਲੋਕਾਂ ਨੂੰ ਸੁਚੇਤ ਕਰੇਗੀ।

    ਜੇ ਕੋਈ ਵਿਅਕਤੀ ਕਿਸੇ ਵਿਅਕਤੀ ਜਾਂ ਲੋਕਾਂ ਨਾਲ ਸੰਪਰਕ ਵਿੱਚ ਆਉਂਦਾ ਹੈ ਜੋ ਕੋਰੋਨਾਵਾਇਰਸ ਦੀ ਲਾਗ ਵਿੱਚ ਹਨ ਤਾਂ ਇਹ ਤਕਨੀਕ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਕੰਮ ਕਰੇਗੀ।

    ਦੋਹਾਂ ਕੰਪਨੀਆਂ ਨੇ ਦਾਅਵਾ ਕੀਤਾ ਹੈ ਕਿ ਕਿਸੇ ਦੀ ਵੀ ਜੀਪੀਐੱਸ ਲੋਕੇਸ਼ਨ ਜਾਂ ਨਿੱਜੀ ਡਾਟਾ ਰਿਕਾਰਡ ਨਹੀਂ ਕੀਤਾ ਜਾਵੇਗਾ।

  2. ਅਮਰੀਕਾ ਵਿੱਚ ਇੱਕ ਦਿਨ ਅੰਦਰ 2100 ਮੌਤਾਂ

    ਵਿਸ਼ਵ ਵਿੱਚ ਅਮਰੀਕਾ ਅਜਿਹਾ ਮੁਲਕ ਬਣ ਗਿਆ ਹੈ ਜਿੱਥੇ 24 ਘੰਟੇ ਵਿੱਚ ਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

    ਜੌਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ ਇੱਖ ਦਿਨ ਦੇ ਅੰਦਰ 2108 ਮੌਤਾਂ ਹੋਈਆਂ ਹਨ।

    ਇਸ ਹਿਸਾਬ ਨਾਲ ਅਮਰੀਕਾ ਇਟਲੀ ਤੋਂ ਵੀ ਅੱਗੇ ਟੱਪ ਜਾਵੇਗਾ ਜਿੱਥੇ ਕੋਰੋਨਾਵਾਇਰਸ ਕਾਰਨ ਮੌਤਾਂ ਸਭ ਤੋਂ ਵੱਧ ਹੋਈਆਂ ਹਨ।

  3. 'ਲੌਕਡਾਊਨ ਖ਼ਤਮ ਕਰਨ ਦੀ ਜਲਦੀ ਪੈ ਸਕਦੀ ਹੈ ਭਾਰੀ'

  4. ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ

  5. ਲੌਕਡਾਊਨ ਖ਼ਤਮ ਕਰਨ ਦੀ ਜਲਦੀ ਪੈ ਸਕਦੀ ਹੈ ਭਾਰੀ- WHO

    ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੇਡਰੋਸ ਐਧਾਨੋਮ ਗੇਬਰੇਇਸੁਸ ਅਨੁਸਾਰ ਲੌਕਡਾਊਨ ਖ਼ਤਮ ਕਰਨ ਦੀ ਜਲਦੀ ਕੋਰੋਨਾਵਾਇਰਸ ਦੀ ਲਾਗ ਨੂੰ ਤੇਜ਼ੀ ਨਾਲ ਵਧਾ ਸਕਦੀ ਹੈ।

    ਦੁਨੀਆਂ ਭਰ ਦੇ ਦੇਸਾਂ ਨੂੰ ਚਿਤਾਵਨੀ ਦਿੰਦਿਆ ਡਾ. ਟੇਡਰੋਸ ਨੇ ਕਿਹਾ ਕਿ ਲੌਕਡਾਊਨ ਵਿੱਚ ਢਿਲ ਦੇਣ ਦੀ ਕਾਹਲੀ ਇੱਕ ਭਿਆਨਕ ਰੂਪ ਲੈ ਸਕਦੀ ਹੈ।

    ਉਨ੍ਹਾਂ ਕਿਹਾ ਕਿ ਦੇਸਾਂ ਨੂੰ ਆਰਥਿਕਤਾ ’ਤੇ ਪੈਂਦੇ ਅਸਰ ਦੇ ਬਾਵਜੂਦ ਲੌਕਡਾਊਨ ਵਿੱਚ ਢਿੱਲ ਦੇਣ ਵੇਲੇ ਸਾਵਧਾਨੀ ਵਰਤਣ ਦੀ ਲੋੜ ਹੈ।

    ਜਿਨੇਵਾ ਵਿੱਚ ਹੋਈ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ, ਡਾ. ਟੇਡਰੋਸ ਨੇ ਕਿਹਾ ਕਿ WHO ਦੁਨੀਆਂ ਭਰ ਦੀਆਂ ਸਰਕਾਰਾਂ ਨਾਲ ਮਿਲ ਕੇ ਲਗੀਆਂ ਸਖਤਾਈਆਂ ਵਿੱਚ ਢਿੱਲ ਦੇਣ ਲਈ ਵਿਉਂਤ ਬਣਾ ਰਿਹਾ ਹੈ। “ਪਰ ਇਹ ਢਿੱਲ ਇੰਨੀ ਜਲਦੀ ਨਹੀਂ ਦਿੱਤੀ ਜਾਣੀ ਚਾਹੀਦੀ।”

    ਸਪੇਨ ਤੇ ਇਟਲੀ ਵਿੱਚ ਲੌਕਡਾਊਨ ਦੇ ਚਲਦਿਆਂ ਲੋਕਾਂ ਨੂੰ ਕੁਝ ਢਿੱਲ ਦਿੱਤੀ ਗਈ ਹੈ।

  6. ਕੋਰੋਨਾਵਾਇਰਸ 'ਤੇ ਦੁਨੀਆਂ ਦੀ ਤਾਜ਼ਾ ਤਸਵੀਰ

    • ਦੁਨੀਆ ਭਰ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ ਇੱਕ ਲੱਖ ਤੋਂ ਜ਼ਿਆਦਾ ਹੋ ਗਿਆ ਹੈ।
    • ਇਸ ਬਿਮਾਰੀ ਦੀ ਲਾਗ ਨਾਲ ਕੁਲ 16 ਲੱਖ ਤੋਂ ਵੱਧ ਲੋਕ ਪੀੜਤ ਹਨ, ਜਦਕਿ 3.55 ਲੱਖ ਤੋਂ ਜ਼ਿਆਦਾ ਇਲਾਜ ਮਗਰੋਂ ਠੀਕ ਵੀ ਹੋਏ।
    • ਕੋਵਿਡ-19 ਦੇ ਸਭ ਤੋਂ ਵਧ ਮਾਮਲੇ ਅਮਰੀਕਾ ਵਿੱਚ ਹਨ। 4.66 ਲੱਖ ਮਾਮਲਿਆਂ ਦੇ ਨਾਲ ਇੱਥੇ 16,686 ਮੌਤਾਂ ਹੋਣ ਦੀ ਪੁਸ਼ਟੀ ਹੋ ਚੱਕੀ ਹੈ।
    • ਅਮਰੀਕਾ ਦੇ ਨਿਊਯਾਰਕ ਵਿੱਚ ਸਭ ਤੋਂ ਵਧ ਲੋਕਾਂ ਦੇ ਬਿਮਾਰੀ ਦੀ ਚਪੇਟ ਵਿੱਚ ਆਉਣ ਦੀ ਖ਼ਬਰ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ 6700 ਤੋਂ ਜ਼ਿਆਦਾ ਹੋ ਚੁੱਕੀ ਹੈ। ਮਰਨ ਵਾਲੇ ਲੋਕਾਂ ਦੀ ਗਿਣਤੀ 206 ਹੈ ਤੇ 500 ਨਾਲੋਂ ਵਧ ਲੋਕ ਇਲਾਜ ਮਗਰੋਂ ਠੀਕ ਹੋ ਚੁੱਕੇ ਹਨ।
    • ਭਾਰਤ ਸਰਕਾਰ ਨੇ ਕੋਵਿਡ-19 ਦੇ ਮਾਮਲਿਆਂ ਨਾਲ ਨਜਿੱਠਣ ਲਈ 15000 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ
    • ਪੰਜਾਬ ਵਿੱਚ ਲੌਕਡਾਊਨ ਅਤੇ ਕਰਫਿਊ 1 ਮਈ 2020 ਤੱਕ ਵਧਾ ਦਿੱਤਾ ਗਿਆ ਹੈ।
  7. ਅਸੀਂ ਕੋਰੋਨਾਵਾਇਰਸ ਨਾਲ ਜੁੜੀਆਂ ਦੇਸ ਤੇ ਦੁਨੀਆਂ ਦੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹਾਂ। ਦੁਨੀਆ ਭਰ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ ਇੱਕ ਲੱਖ ਤੋਂ ਜ਼ਿਆਦਾ ਹੋ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੇਡਰੋਸ ਐਧਾਨੋਮ ਗੇਬਰੇਇਸੁਸ ਨੇ ਕਿਹਾ ਹੈ ਕਿ ਲੌਕਡਾਊਨ ਖ਼ਤਮ ਕਰਨ ਦੀ ਜਲਦੀ ਕੋਰੋਨਾਵਾਇਰਸ ਦੀ ਲਾਗ ਨੂੰ ਤੇਜ਼ੀ ਨਾਲ ਵਧਾ ਸਕਦੀ ਹੈ।