ਕੀ ਮਾਸਕ ਕੋਰੋਨਾਵਾਇਰਸ ਤੋਂ ਬਚਾਅ ਕਰ ਸਕਦੇ ਹਨ
ਸਿਹਤ ਮੰਤਰਾਲੇ ਅਤੇ ਡਾਕਟਰਾਂ ਵੱਲੋਂ ਵਾਰ-ਵਾਰ ਮਾਸਕ ਪਾਉਣ ਦਾ ਸੁਝਾਅ ਕੀਤਾ ਜਾ ਰਿਹਾ ਹੈ। ਪੰਜਾਬ ਸਣੇ ਕਈ ਸੂਬਿਆਂ ਵਿੱਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
You’re viewing a text-only version of this website that uses less data. View the main version of the website including all images and videos.
ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਲੱਖ ਤੋਂ ਵੱਧ ਮੌਤਾਂ ਅਤੇ ਕੁੱਲ ਕੇਸ 17 ਲੱਖ ਤੋਂ ਪਾਰ, 3.5 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋਏ
ਸਿਹਤ ਮੰਤਰਾਲੇ ਅਤੇ ਡਾਕਟਰਾਂ ਵੱਲੋਂ ਵਾਰ-ਵਾਰ ਮਾਸਕ ਪਾਉਣ ਦਾ ਸੁਝਾਅ ਕੀਤਾ ਜਾ ਰਿਹਾ ਹੈ। ਪੰਜਾਬ ਸਣੇ ਕਈ ਸੂਬਿਆਂ ਵਿੱਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਬੀਬੀਸੀ ਪੰਜਾਬੀ ਲਈ ਸੁਰਿੰਦਰ ਮਾਨ ਦੀ ਰਿਪੋਰਟ: ਕਰਫਿਊ ਦੌਰਾਨ ਡਿਊਟੀ ਉੱਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਸਿਹਤ ਜਾਂਚ ਵੀ ਸ਼ੁਰੂ ਹੋ ਗਈ ਹੈ।
ਮੋਗਾ ਵਿੱਚ ਨਾਕਿਆਂ 'ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ।
ਮੋਗਾ ਦੇ ਐੱਸਐੱਸਪੀ ਹਰਮਨਬੀਰ ਸਿੰਘ ਨੇ ਦੱਸਿਆ ਹੈ, “ਕਰਫਿਊ ਨੂੰ ਬਰਕਰਾਰ ਰੱਖਣ ਲਈ ਤਾਇਨਾਤ ਕੀਤੀ ਪੁਲਿਸ ਫੋਰਸ ਦੇ ਵੀ ਕੋਰੋਨਾ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚ ਸਾਰੇ ਪੁਲਿਸ ਮੁਲਾਜ਼ਮ ਦਰੁਸਤ ਪਾਏ ਗਏ।”
ਐੱਸਐੱਸਪੀ ਮੁਤਾਬਕ ਜ਼ਿਲ੍ਹਾ ਮੋਗਾ ਵਿੱਚ ਸਾਰੀਆ ਸਬ-ਡਵੀਜਨ ਵਿੱਚ ਐਮਰਜੰਸੀ ਹਲਾਤਾ ਲਈ ਇੱਕ-ਇੱਕ ਟੀਮ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੂੰ ਪੀਪੀਈ ਕਿਟਸ ਦਿੱਤੀਆ ਗਈਆਂ ਅਤੇ ਉਨ੍ਹਾਂ ਨੂੰ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਸਿਖਲਾਈ ਵੀ ਦਿੱਤੀ ਗਈ।
ਬੀਬੀਸੀ ਲਈ ਪ੍ਰਭਾਕਰ ਮਣੀ ਤਿਵਾਰੀ ਦੀ ਰਿਪੋਰਟ: ਪੱਛਮ ਬੰਗਾਲ ਵਿੱਚ ਪੁਲਿਸ ਨੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਗੋਪੀਪੁਰ ਦੀ ਇੱਕ ਮਸਜਿਦ ਵਿੱਚ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ ਲਈ ਵੱਡੀ ਗਿਣਤੀ ਵਿੱਚ ਭੀੜ ਜੁਟਣ ਤੋਂ ਬਾਅਦ 50 ਅਣਪਛਾਤੇ ਲੋਕਾਂ ਖਿਲਾਫ਼ ਲੌਕਡਾਊਨ ਦੀ ਉਲੰਘਣਾ ਦਾ ਮਮਾਲਾ ਦਰਜ ਕਰ ਲਿਆ ਗਿਆ ਹੈ।
ਪਰ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੱਛਮ ਬੰਗਾਲ ਸਰਕਾਰ ਨੇ ਸੂਬੇ ਵਿੱਚ ਕੋਰੋਨਾਵਾਇਰਸ ਦੇ 10 ਹੌਟਸਪੌਟ ਨੂੰ ਘੱਟੋ-ਘੱਟੋ 14 ਦਿਨਾਂ ਲਈ ਪੂਰੀ ਤਰ੍ਹਾਂ ਲੌਕਡਾਊਨ ਕਰਨ ਦਾ ਫੈਸਲਾ ਲਿਆ ਹੈ।
ਉੱਥੇ ਹੀ ਮਸਜਿਦ ਵਿੱਚ ਜੁਟੀ ਭੀੜ ਵਿੱਚ ਬੱਚੇ ਤੋਂ ਲੈ ਕੇ ਬੁਜੁਰਗ ਤੱਕ ਸ਼ਾਮਿਲ ਸਨ ਅਤੇ ਉਨ੍ਹਾਂ ਲੋਕਾਂ ਨੇ ਨਾ ਤਾਂ ਮਾਸਕ ਪਾਇਆ ਸੀ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਸੀ।
ਬੀਬੀਸੀ ਪੰਜਾਬੀ ਲਈ ਪਾਲ ਸਿੰਘ ਨੌਲੀ ਦੀ ਰਿਪੋਰਟ: ਜਲੰਧਰ ਵਿੱਚ ਕੋਰੋਨਾਵਾਇਰਸ ਦੇ ਤਿੰਨ ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ । ਇਹ ਮਰੀਜ਼ ਮਿੱਠਾ ਬਜ਼ਾਰ ਇਲਾਕੇ ਦੇ ਹਨ।
ਨੋਡਲ ਅਫਸਰ ਡਾ. ਟੀਪੀ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਕੋਰੋਨਾਵਾਇਰਸ ਕਾਰਨ ਮਾਰੇ ਗਏ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ।
ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੋਰੋਨਾਵਾਇਰਸ ਪੌਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 15 ਹੋ ਗਈ ਹੈ।
ਆਈਸੀਐੱਮਆਰ ਮੁਤਾਬਕ 1.7 ਲੱਖ ਕੋਰੋਨਾਵਾਇਰਸ ਦੇ ਟੈਸਟ ਹੋ ਚੁੱਕੇ ਹਨ। 16, 564 ਕੱਲ੍ਹ ਟੈਸਟ ਹੋਏ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਲੌਕਡਾਊਨ ਵਧਾਉਣ ਦਾ ਸਹੀ ਫੈਸਲਾ ਲਿਆ ਹੈ।
ਹਾਲਾਂਕਿ ਕੇਂਦਰ ਸਰਕਾਰ ਨੇ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ।
ਕੇਜਰੀਵਾਲ ਨੇ ਟਵੀਟ ਕੀਤਾ, "ਪ੍ਰਧਾਨ ਮੰਤਰੀ ਨੇ ਲੌਕਡਾਊਨ ਵਧਾਉਣ ਦਾ ਸਹੀ ਫੈਸਲਾ ਲਿਆ ਹੈ। ਅੱਜ ਭਾਰਤ ਦੀ ਸਥਿਤੀ ਬਹੁਤ ਸਾਰੇ ਵਿਕਸਤ ਦੇਸਾਂ ਨਾਲੋਂ ਬਿਹਤਰ ਹੈ ਕਿਉਂਕਿ ਅਸੀਂ ਛੇਤੀ ਹੀ ਲੌਕਡਾਊਨ ਸ਼ੁਰੂ ਕਰ ਦਿੱਤਾ ਸੀ। ਜੇ ਇਸ ਨੂੰ ਹੁਣ ਖ਼ਤਮ ਦਿੱਤਾ ਤਾਂ ਹੁਣ ਤੱਕ ਦੇ ਸਾਰੇ ਫਾਇਦੇ ਖਤਮ ਹੋ ਜਾਣਗੇ। ਇਸ ਨੂੰ ਵਧਾਉਣਾ ਅਹਿਮ ਹੈ।"
ਜੋ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਹਨ, ਉਨ੍ਹਾਂ ਲਈ ਕੋਰੋਨਾਵਇਰਸ ਸਬੰਧੀ ਭਾਰਤ ਅਤੇ ਪੰਜਾਬ ਦੀ ਹੁਣ ਤੱਕ ਦੀ ਜਾਣਕਾਰੀ-
ਕੋਰੋਨਾਵਾਇਰਸ ਸਬੰਧੀ ਹੁਣ ਤੱਕ ਦੁਨੀਆਂ ਦੇ ਵੱਖ-ਵੱਖ ਦੇਸਾਂ ਦੀ ਅਪਡੇਟ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਹੀਂ PM ਮੋਦੀ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ-
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਪੂਰੇ ਦੇਸ ਵਿੱਚ ਘੱਟੋ-ਘੱਟ 14 ਦਿਨਾਂ ਲਈ ਲੌਕਡਾਊਨ ਵਧਾਉਣ ਦੀ ਅਪੀਲ ਕੀਤੀ।
ਪਰ ਨਾਲ ਹੀ ਸਨਅਤ ਅਤੇ ਖੇਤੀਬਾੜੀ ਸੈਕਟਰ ਨੂੰ ਛੋਟ ਦੀ ਅਪੀਲ ਕੀਤੀ। ਉਨ੍ਹਾਂ ਨੇ ਰੈਪਿਡ ਟੈਸਟਿੰਗ ਕਿਟ ਦੀ ਵੀ ਮੰਗ ਕੀਤੀ।
ਨੈਸ਼ਨਲ ਕਮਿਸ਼ਨ ਫਾਰ ਵੂਮੈਨ (ਐਨਸੀਡਬਲੂ) ਨੇ ਘਰੇਲੂ ਹਿੰਸਾ ਦੇ ਮਾਮਲਿਆਂ ਦੀ ਰਿਪੋਰਟ ਕਰਨ ਲਈ ਸ਼ੁੱਕਰਵਾਰ ਨੂੰ ਇੱਕ ਵਟਸਐਪ ਨੰਬਰ ਲਾਂਚ ਕੀਤਾ।
ਕੋਰੋਨਵਾਇਰਸ ਕਾਰਨ ਹੋਏ ਲੌਕਡਾਊਨ ਦੌਰਾਨ ਇਨ੍ਹਾਂ ਮਾਮਲਿਆਂ ਵਿੱਚ ਵਾਧਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਐਨਸੀਡਬਲਯੂ ਨੇ ਕਿਹਾ ਕਿ ਵਟਸਐਪ ਨੰਬਰ 7217735372 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਆਨਲਾਈਨ ਸ਼ਿਕਾਇਤ ਕਰਨ ਲਈ ਲਿੰਕ ਅਤੇ ਈਮੇਲ ਜੋ ਪਹਿਲਾਂ ਸੀ ਉਹ ਵੀ ਚੱਲ ਰਹੇ ਹਨ।
ਇਹ ਨੰਬਰ ਸਿਰਫ਼ ਲੌਕਡਾਊਨ ਦੇ ਸਮੇਂ ਲਈ ਹੀ ਲਾਂਚ ਕੀਤਾ ਗਿਆ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਲੌਕਡਾਊਨ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਜਾਵੇ।
ਪ੍ਰਧਾਨ ਮੰਤਰੀ ਨਾਲ ਮੁੱਖ ਮੰਤਰੀਆਂ ਦੀ ਬੈਠਕ ਵਿੱਚ ਉਨ੍ਹਾਂ ਨੇ ਇਹ ਸੁਝਾਅ ਦਿੱਤਾ।
ਜੇਕਰ ਤੁਸੀਂ ਹਾਲ ਹੀ ਵਿੱਚ ਕੋਰੋਨਾਵਾਇਰਸ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕੀਤੀ ਹੈ ਜਾਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜੋ ਹਾਲ ਹੀ ਵਿੱਚ ਅਜਿਹੇ ਥਾਵਾਂ 'ਤੇ ਗਿਆ ਹੋਵੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਪੂਰੀ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾਵਾਇਰਸ ਦੇ ਇਨਫੈਕਸ਼ਨ ਸਬੰਧੀ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕਰ ਰਹੇ ਹਨ।
ਇਸ ਬੈਠਕ ਵਿੱਚ ਪੀਐੱਮ ਮੋਦੀ ਨੇ ਕੱਪੜੇ ਦਾ ਮਾਸਕ ਪਾਇਆ ਹੋਇਆ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਵੀ ਮਾਸਕ ਪਾਇਆ ਹੋਇਆ ਹੈ। ਬੈਠਕ ਵਿੱਚ ਲੌਕਡਾਊਨ ਤੇ ਕੋਈ ਅਹਿਮ ਫੈਸਲੇ ਦੀ ਉਮੀਦ ਹੈ।
ਕੋਰੋਨਾਵਾਇਰਸ ਦੌਰਾਨ ਗਰੀਬਾਂ ਦੀ ਮਦਦ ਕਰਦਿਆਂ ਕੁੱਝ ਤਸਵੀਰਾਂ ਰਾਇਲ ਫੈਮਿਲੀ ਨੇ ਟਵੀਟ ਕੀਤੀਆਂ ਹਨ।
ਉਨ੍ਹਾਂ ਟਵੀਟ ਕਰਦਿਆਂ ਲਿਖਿਆ, “ਇਸ ਮਹਾਂਮਾਰੀ ਦੌਰਾਨ ਫੂਡਹੀਰੋ ਭਾਈਚਾਰਿਆਂ ਦੀ ਮਦਦ ਕਰ ਰਹੇ ਹਨ। ਖਾਲਸਾ ਏਡ ਕੈਨੇਡਾ ਵਿੱਚ ਲੋੜਵੰਦਾਂ ਅਤੇ ਸੈਲਫ਼-ਆਈਸੋਲੇਟ ਲੋਕਾਂ ਨੂੰ ਖਾਣ-ਪੀਣ ਦਾ ਸਮਾਨ ਵੰਡ ਰਹੇ ਹਨ।”
ਪੰਜਾਬ ਪੁਲਿਸ ਨੇ ਗੁਰਪਤਵੰਤ ਸਿੰਘ ਪਨੂੰ ਅਤੇ ਉਸ ਦੀ ਪਾਬੰਦੀਸ਼ੁਦਾ ਸੰਸਥਾ ਸਿਖਸ ਫਾਰ ਜਸਟਿਸ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਉਸ 'ਤੇ ਕਰਫਿਊ ਜਾਂ ਲੌਕਡਾਊਨ ਦੌਰਾਨ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਭੜਕਾਉਣ ਦੇ ਇਲਜਾਮ ਹਨ।
ਪਨੂੰ ਅਤੇ ਅਮਰੀਕਾ ਅਧਾਰਤ ਐਸਐਫਜੇ ਦੇ ਖਿਲਾਫ ਆਈਪੀਸੀ ਦੀ ਧਾਰਾ 124 ਏ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ,1967 ਦੀ ਧਾਰਾ 10 (ਏ) ਅਤੇ 13 (1) ਦੇ ਤਹਿਤ ਕੇਸ ਦਰਜ ਕੀਤੇ ਗਏ ਹਨ।
ਕੋਰੋਨਾਵਾਇਰਸ ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।
ਹੋਰ ਵੀ ਕਈ ਤਰੀਕੇ ਹਨ ਜਿਸ ਨਾਲ ਕੋਰੋਨਾਵਾਇਰਸ ਫੈਲ ਸਕਦਾ ਹੈ। ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਸਾਊਦੀ ਪ੍ਰੈਸ ਏਜੰਸੀ ਅਨੁਸਾਰ, ਜਿਨ੍ਹਾਂ ਦਾ ਸਾਊਦੀ ਅਰਬ ਦਾ ਵੀਜ਼ਾ 25 ਫਰਵਰੀ ਤੋਂ 24 ਮਈ ਵਿਚਕਾਰ ਖ਼ਤਮ ਹੋ ਰਿਹਾ ਸੀ, ਉਨ੍ਹਾਂ ਨੂੰ ਬਿਨਾਂ ਕੋਈ ਫੀਸ ਦੇ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ।
ਸਾਊਦੀ ਵਿੱਚ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਕਈ ਕਦਮ ਚੁੱਕੇ ਗਏ ਹਨ। ਵੱਡੇ ਸ਼ਹਿਰਾਂ ਵਿੱਚ ਕਰਫਿਊਲਗਾ ਦਿੱਤਾ ਗਿਆ ਹੈ ਅਤੇ ਯਾਤਰਾ ’ਤੇ ਵੀ ਪਾਬੰਦੀ ਲਾਈ ਗਈ ਹੈ। ਸਾਊਦੀ ਪ੍ਰੈਸ ਏਜੰਸੀ ਅਨੁਸਾਰ ਵੀਜ਼ਾ ਧਾਰਕਾਂ ਨੂੰ ਮਿਆਦ ਵਧਾਉਣ ਲਈ ਕਿਸੇ ਵੀ ਦਫ਼ਤਰ ਵਿੱਚ ਨਹੀਂ ਜਾਣਾ ਪਏਗਾ।
ਜਿਹੜੇ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਹਨ, ਉਨ੍ਹਾਂ ਲਈ ਦੇਸ, ਦੁਨੀਆਂ ਅਤੇ ਪੰਜਾਬ ਦੀ ਅਪਡੇਟ