ਕੋਰੋਨਾਵਾਇਰਸ: ਦੱਖਣੀ ਕੋਰੀਆ 'ਚ 91 'ਠੀਕ ਹੋ ਚੁੱਕੇ ਮਰੀਜ਼ਾਂ' ਦੇ ਟੈਸਟ ਫਿਰ ਆਏ ਪੌਜ਼ਿਟਿਵ, ਨਿਊਯਾਰਕ ਵਿੱਚ ਸਮੂਹਿਕ ਕਬਰਾਂ 'ਚ ਲਾਸ਼ਾਂ ਦਫਨਾਈਆਂ ਜਾ ਰਹੀਆਂ

ਕੋਰੋਨਾਵਾਇਰਸ ਤੋਂ ਦੇ ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਪਾਰ ਅਤੇ ਪੂਰੀ ਦੁਨੀਆਂ 'ਚ ਮ੍ਰਿਤਕਾਂ ਦੀ ਗਿਣਤੀ 95 ਹਜ਼ਾਰ ਟੱਪੀ

ਲਾਈਵ ਕਵਰੇਜ

  1. ਇਸ ਵੇਲੇ 200 ਤੋਂ ਵੱਧ ਲੈਬਜ਼ ਵਿੱਚ ਕੋਰੋਨਾਵਾਇਰਸ ਟੈਸਟ ਹੋ ਰਿਹਾ ਹੈ- ਸਿਹਤ ਮੰਤਰੀ

    ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਦੇ ਸਿਹਤ ਮੰਤਰੀਆਂ ਅਤੇ ਉਪ ਰਾਜਪਾਲਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਅਧਿਕਾਰੀਆਂ ਨਾਲ ਬੈਠਕ ਕੀਤੀ।

    ਉਨ੍ਹਾਂ ਕਿਹਾ-

    ਅਸੀਂ ਪੁਣੇ ਤੋਂ ਇੱਕ ਲੈਬ ਵਿੱਚ ਕੋਰੋਨਾਵਾਇਰਸ ਟੈਸਟਿੰਗ ਦੀ ਸ਼ੁਰੂਆਤ ਕੀਤੀ ਸੀ ਜਦੋਂਕਿ ਇਸ ਵੇਲੇ 200 ਤੋਂ ਵੱਧ ਲੈਬਜ਼ ਵਿੱਚ ਇਸ ਮਹਾਮਾਰੀ ਦੀ ਜਾਂਚ ਹੋ ਰਹੀ ਹੈ।

    ਇਸ ਤੋਂ ਇਲਾਵਾ ਦੇਸ ਭਰ ਵਿੱਚ 16,000 ਕਲੈਕਸ਼ਨ ਸੈਂਟਰ ਵੀ ਹਨ।

    1 ਲੱਖ 30 ਹਜ਼ਾਰ ਤੋਂ ਵੱਧ ਲੋਕਾਂ ਦੇ ਟੈਸਟ ਕੀਤੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  2. 2 ਲੱਖ ਤੋਂ ਵੱਧ ਬੈੱਡ ਕੋਵਿਡ-19 ਲਈ ਤਿਆਰ ਹਨ- ਸਿਹਤ ਮੰਤਰੀ

    ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਲੈ ਕੇ ਦੇਸ ਹਰ ਸਥਿਤੀ ਲਈ ਤਿਆਰ ਹੈ। ਪਰ ਮੈਨੂੰ ਨਹੀਂ ਲੱਗਦਾ ਹੈ ਕਿ ਅਸੀਂ ਕਿਸੇ ਅਜਿਹੀ ਹਾਲਤ ਤੱਕ ਪਹੁੰਚਾਂਗੇ।

    ਮੈਨੂੰ ਉਮੀਦ ਹੈ ਕਿ ਭਾਰਤ ਜਲਦੀ ਹੀ ਇਸ ਮਹਾਮਾਰੀ 'ਤੇ ਪੂਰੀ ਤਰ੍ਹਾਂ ਜਿੱਤ ਹਾਸਿਲ ਕਰ ਲਏਗਾ।

    2 ਲੱਖ ਤੋਂ ਵੱਧ ਬੈੱਡ ਕੋਵਿਡ-19 ਲਈ ਤਿਆਰ ਹਨ, ਨਿੱਜੀ ਸੈਕਟਰ ਵਿੱਚ ਵੀ ਤਿਆਰੀ ਪੂਰੀ ਹੈ।

    50,000 ਆਈਸੀਯੂ ਬੈੱਡ ਕੋਵਿਡ-19 ਲਈ ਹਨ, ਵੈਂਟੀਲੇਟਰ ਵੀ ਤਿਆਰ ਹਨ।

    ਚਾਹੇ ਵੈਂਟੀਲੇਟਰ ਹੋਣ ਜਾਂ ਪੀਪੀਈ ਮਾਸਕ ਸਾਰੀ ਤਿਆਰੀ ਕੀਤੀ ਹੋਈ ਹੈ।

    CORONAVIRUS

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  3. 500 ਹਸਪਤਾਲ ਸਿਰਫ਼ ਕੋਵਿਡ-19 ਲਈ ਤਿਆਰ ਹਨ- ਡਾ. ਹਰਸ਼ ਵਰਧਨ

    ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕੋਰੋਨਾਵਾਇਰਸ ਸਬੰਧੀ ਜਾਣਕਾਰੀ ਦਿੱਤੀ।

    500 ਹਸਪਤਾਲ ਸਿਰਫ਼ ਕੋਵਿਡ-19 ਲਈ ਤਿਆਰ ਹਨ ਜਿਸ ਵਿੱਚ ਵੈਂਟੀਲੇਟਰ ਤੇ ਪੀਪੀਈ ਦਾ ਪੂਰਾ ਪ੍ਰਬੰਧ ਹੈ।

    ਸੋਸਲ ਡਿਸਟੈਂਸਿੰਗ ਸਭ ਤੋਂ ਵੱਡਾ ਟੀਕਾ ਹੈ।

    ਸੂਬੇ ਵਿੱਚ ਲੌਕਡਾਊਨ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

  4. ਸਾਨੂੰ ਕੋਰੋਨਾਾਵਇਰਸ ਨਾਲ ਲੜਨ ਲਈ ਕੇਂਦਰ ਤੋਂ ਹੋਰ ਵਿੱਤੀ ਮਦਦ ਦੀ ਲੋੜ- ਕੈਪਟਨ ਅਮਰਿੰਦਰ

    ਅਸੀਂ ਜੀਐੱਸਟੀ ਫੰਡ ਦਾ ਆਪਣਾ ਪੈਸਾ ਕੇਂਦਰ ਤੋਂ ਮੰਗਿਆ ਹੈ। 3700 ਕਰੋੜ ਮਿਲ ਗਏ ਹਨ ਪਰ ਸਾਨੂੰ ਕੋਰੋਨਾਵਾਇਰਸ ਨਾਲ ਲੜਨ ਲਈ ਹੋਰ ਪੈਸਾ ਚਾਹੀਦਾ ਹੈ।

    ਪੰਜਾਬ ਵਿੱਚ ਹੋਰਨਾਂ ਸੂਬਿਆਂ ਨਾਲੋਂ ਮਾਮਲੇ ਘੱਟ ਹਨ ਪਰ ਇਹ ਫੈਲੇਗਾ। ਅਸੀਂ ਆਪਣੇ ਵੱਲੋਂ ਹਸਪਤਾਲਾਂ ਵਿੱਚ ਬੈੱਡ ਤਿਆਰ ਕਰ ਰਹੇ ਹਾਂ।

    1 ਲੱਖ 40,000 ਲੋਕ ਬਾਹਰੋਂ ਆਏ ਹਨ। ਇਹ ਪ੍ਰਾਈਮਰੀ ਇਨਫੈਕਸ਼ਨ ਹਨ। ਅਸੀਂ ਸਟੇਜ 2 ’ਤੇ ਹਾਂ।

    ਇਹ ਲੋਕ ਕਿਸ ਨੂੰ ਮਿਲੇ, ਕਿੰਨੀਆਂ ਨੂੰ ਇਨਫੈਕਸ਼ਨ ਦਿੱਤਾ ਪਤਾ ਨਹੀਂ।

  5. ਨਿਜ਼ਾਮੂਦੀਨ ਤੋਂ ਆਏ ਤਬਲੀਗੀਆਂ ਦੀ ਪਛਾਣ ਕੀਤੀ- ਕੈਪਟਨ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਜ ਕੈਬਨਿਟ ਮੀਟਿੰਗ ਵਿੱਚ ਲੌਕਡਾਊਨ ਬਾਰੇ ਫੈਸਲਾ ਲਵਾਂਗੇ ਤੇ ਕੇਂਦਰ ਨੂੰ ਦੱਸਾਂਗੇ। ਮੇਰਾ ਨਿੱਜੀ ਤੌਰ 'ਤੇ ਮੰਨਣਾ ਹੈ ਕਿ ਲੌਕਡਾਊਨ ਵੱਧਣਾ ਚਾਹੀਦਾ ਹੈ।

    • ਕੇਂਦਰ ਸਰਕਾਰ ਨੂੰ ਸੂਬੇ ਦੀ ਮਦਦ ਕਰਨੀ ਪਏਗੀ।
    • ਨਿਜ਼ਾਮੂਦੀਨ ਤੋਂ 651 ਤਬਲੀਗੀ ਜਮਾਤ ਦੇ ਲੋਕ ਪੰਜਾਬ ਆਏ ਸਨ। ਇਨ੍ਹਾਂ ਵਿੱਚੋਂ 636 ਦੀ ਪਛਾਣ ਕਰ ਲਈ ਹੈ, 15 ਲੋਕਾਂ ਦੀ ਹਾਲੇ ਵੀ ਭਾਲ ਕੀਤੀ ਜਾ ਰਹੀ ਹੈ।
    • ਹਾਲੇ ਜੰਗ ਦੀ ਸ਼ੁਰੂਆਤ ਹੈ। ਮਾਹਿਰਾਂ ਮੁਤਾਬਕ ਮੱਧ ਸਤੰਬਰ ਵਿੱਚ ਮਾਮਲੇ ਪੀਕ 'ਤੇ ਹੋ ਸਕਦੇ ਹਨ। ਦੇਸ ਦੇ 58 ਫੀਸਦ ਲੋਕ ਪ੍ਰਭਾਵਿਤ ਹੋ ਸਕਦੇ ਹਨ।
    • ਹਾਲੇ ਤੱਕ ਪੰਜਾਬ ਵਿੱਚ 132 ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, 11 ਲੋਕਾਂ ਦੀ ਮੌਤ ਹੋਈ ਹੈ।
    • 2877 ਸੈਂਪਲ ਟੈਸਟ ਕੀਤੇ ਹਨ ਜੋ ਕਿ 28 ਮਿਲੀਅਨ ਆਬਾਦੀ ਵਾਲੇ ਸੂਬੇ ਲਈ ਕਾਫੀ ਨਹੀਂ ਹੈ।
    • 1 ਲੱਖ 40 ਹਜ਼ਾਰ ਲੋਕ ਬਾਹਰੋਂ ਆਏ ਹਨ। 90,000 ਚੰਡੀਗੜ੍ਹ ਤੇ ਅੰਮ੍ਰਿਤਸਰ ਹਵਾਈ ਅੱਡੇ ਤੇ ਆਏ ਹਨ।
    • ਮਾਮਲੇ ਪ੍ਰਾਈਮਰੀ ਤੋਂ ਸੈਕੰਡਰੀ ਇਨਫੈਕਸ਼ਨ 'ਤੇ ਆ ਗਏ ਹਨ।
    • ਇਹ ਕਮਿਊਨਿਟੀ ਟਰਾਂਸਮਿਸ਼ਨ ਦੇ ਕੇਸ ਹਨ। 27 ਵਿੱਚੋਂ ਜ਼ਿਆਦਾਤਰ ਸੈਕੰਡਰੀ ਮਾਮਲੇ ਹਨ।
    • ਲੌਕਡਾਊਨ ਦਾ ਇੱਕ ਫਾਇਦਾ ਹੋਇਆ ਹੈ ਕਿ ਡਰੱਗ ਸਪਲਾਈ ਦੀ ਲਾਈਨ ਪੂਰੀ ਤਰ੍ਹਾਂ ਤੋੜ ਦਿੱਤੀ ਹੈ।
    • ਹੁਸ਼ਿਆਰਪੁਰ, ਨਵਾਂ ਸ਼ਹਿਰ, ਡੇਰਾ ਬੱਸੀ ਪੰਜਾਬ ਦੇ ਹੌਟ-ਸਪੌਟਸ ਹਨ
    ਕੋਰੋਨਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮੁੱਖ ਮੰਤਰੀ ਕੈਟਪਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਤੰਬਰ ਵਿੱਚ ਮਾਮਲੇ ਪੀਕ ਤੇ ਹੋ ਸਕਦੇ ਹਨ
  6. ਨਿੱਜੀ ਤੌਰ 'ਤੇ ਮੇਰਾ ਕਹਿਣਾ ਹੈ ਕਿ ਲੌਕਡਾਊਨ ਜਾਰੀ ਰਹੇ- ਕੈਪਟਨ

    • ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੇਰਾ ਨਿੱਜੀ ਤੌਰ ’ਤੇ ਇਹ ਮੰਨਣਾ ਹੈ ਕਿ ਲੌਕਡਾਊਨ ਜਾਰੀ ਰਹਿਣਾ ਚਾਹੀਦਾ ਹੈ।
    • ਮਾਹਿਰਾਂ ਦੀ ਇੱਕ ਕਮੇਟੀ ਰਿਪੋਰਟ ਤਿਆਰ ਕਰ ਰਹੀ ਹੈ ਕਿ ਜੋ ਹਾਲੇ ਆਉਣੀ ਬਾਕੀ ਹੈ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਪੰਜਾਬ ਅੰਦਰ ਸਤੰਬਰ ਵਿੱਚ ਪੀਕ ਕਰ ਸਕਦਾ ਹੈ ਅਤੇ ਸੂਬੇ ਦੀ 87 ਫੀਸਦ ਅਬਾਦੀ ਪ੍ਰਭਾਵਿਤ ਹੋ ਸਕਦੀ ਹੈ।
    • ਲੌਕਡਾਊਨ ਕਰਕੇ ਇੱਕ ਗੱਲ ਸਾਫ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਚੇਨ ਟੁੱਟੀ ਹੈ।
    • ਪੰਜਾਬ 'ਚ ਤਿੰਨ ਹੌਟਸਪੌਟ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਡੇਰਾ ਬੱਸੀ- ਕੈਪਟਨ
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਇੰਦੌਰ, ਭੋਪਾਲ ਅਤੇ ਉਜੈਨ ਪੂਰੀ ਤਰ੍ਹਾਂ ਸੀਲ

    ਭੋਪਾਲ ਤੋਂ ਬੀਬੀਸੀ ਲਈ ਸ਼ੁਰੈਹ ਨਿਯਾਜ਼ੀ ਦੀ ਰਿਪੋਰਟ: ਮੱਧ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇੰਦੌਰ, ਭੋਪਾਲ ਅਤੇ ਉਜੈਨ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਬਾਕੀ ਪ੍ਰਭਾਵਿਤ ਜ਼ਿਲ੍ਹਿਆਂ ਦੀ ਆਵਾਜਾਈ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ।

    ਹੁਣ ਤੱਕ ਸੂਬੇ ਵਿੱਚ 423 ਕੋਰੋਨਾਵਾਇਰਸ ਪਾਜ਼ੀਟਿਵ ਮਾਮਲੇ ਆ ਚੁੱਕੇ ਹਨਜਦੋਂਕਿ ਇੱਥੇ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਰਾਜਧਾਨੀ ਭੋਪਾਲ ਵਿੱਚ ਸਕਾਰਾਤਮਕ ਮਰੀਜ਼ਾਂ ਦੀ ਗਿਣਤੀ 99 ਤੱਕ ਪਹੁੰਚ ਗਈ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Shuraih Niyazi /BBC

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਮਾਮਲੇ ਵਧਣ ਕਾਰਨ ਭੋਪਾਲ, ਇੰਦੌਰ, ਉਜੈਨ ਸੀਲ ਕੀਤੇ
  8. ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ ਹੈ

    ਕੋਰੋਨਾਵਾਇਰਸ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਸੋਸ਼ਲ ਡਿਸਟੈਂਸਿੰਗ, ਇਸ ਦਾ ਪਾਲਣ ਕਰੋ।

    ਬਚਾਅ ਲਈ ਹੋਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਤਸਵੀਰਾਂ ਰਾਹੀਂ ਸਮਝਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਘਰ ਵਿੱਚ ਰਹੋ, ਲੌਕਡਾਊਨ ਦਾ ਪਾਲਣ ਕਰੋ
  9. ਦਿੱਲੀ ਘਰ-ਘਰ ਜਾ ਕੇ ਜਾਂਚ ਸ਼ੁਰੂ

    ਰਾਜਧਾਨੀ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ਵਿੱਚ ਹੁਣ ਤੱਕ 720 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 22 ਲੋਕਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ ਹੈ।

    ਸਿਹਤ ਮੰਤਰੀ ਦਾ ਕਹਿਣਾ ਹੈ ਕਿ 7 ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।

    ਇਸ ਦੇ ਨਾਲ ਹੀ, ਦਿੱਲੀ ਦੇ ਕੁਝ ਇਲਾਕਿਆਂ ਨੂੰ ਹਾਟਸਪੌਟ ਐਲਾਨਣ ਤੋਂ ਬਾਅਦ ਸੀਲ ਕਰ ਦਿੱਤਾ ਸੀ। ਉੱਥੇ ਹੁਣ ਸਿਹਤ ਮੁਲਾਜ਼ਮ ਹਰ ਘਰ ਜਾ ਕੇ ਲੋਕਾਂ ਦੀ ਜਾਂਚ ਕਰ ਰਹੇ ਹਨ।

    ਉੱਥੇ ਹੀਨਿਜ਼ਾਮੂਦੀਨ ਖੇਤਰ ਵਿੱਚ ਲਗਭਗ 6000 ਘਰਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਕੋਲਕਾਤਾ ਵਿੱਚ ਲਾਇਆ ਗਿਆ ਪਹਿਲਾ ਆਟੋਮੈਟਿਕ ਸੈਨੇਟਾਈਜ਼ਿੰਗ ਗੇਟ

    ਬੀਬੀਸੀ ਲਈ ਪ੍ਰਭਾਕਰ ਮਨੀ ਤਿਵਾਰੀ ਦੀ ਰਿਪੋਰਟ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਬਜਾਰ ਵਿੱਚ ਪਹਿਲਾ ਆਟੋਮੈਟਿਕ ਸੈਨੀਟਾਈਜਿੰਗ ਗੇਟ ਲਿਆ ਗਿਆ ਹੈ।

    ਕੋਲਕਾਤਾ ਨਗਰ ਨਿਗਮ ਨੇ ਮਹਾਨਗਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਅਜਿਹੇ 17 ਹੋਰ ਗੇਟ ਲਗਾਉਣ ਦਾ ਫੈਸਲਾ ਕੀਤਾ ਹੈ।

    ਇਸ ਗੇਟ ਰਾਹੀਂ ਮਾਰਕੀਟ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਹਾਈਡ੍ਰੋਜਨ ਪੈਰਆਕਸਾਈਡ ਵਾਲੇ ਪਾਣੀ ਦੇ ਸਪਰੇਅ ਨਾਲ ਕੀਟਾਣੂ ਮੁਕਤ ਕੀਤਾ ਜਾਵੇਗਾ। ਇਸ ਸਮੇਂ ਇਸ ਦੀ ਜਾਂਚ ਚੱਲ ਰਹੀ ਹੈ।

    ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ 12 ਨਵੇਂ ਕੇਸਾਂ ਦੇ ਨਾਲਸੂਬੇ ਵਿਚ ਅਜਿਹੇ ਮਰੀਜ਼ਾਂ ਦੀ ਗਿਣਤੀ ਵੱਧ ਕੇ 83 ਹੋ ਗਈ। ਇਨ੍ਹਾਂ ਵਿੱਚੋਂ 70 ਵਿਅਕਤੀ ਸਿਰਫ਼ 11 ਪਰਿਵਾਰਾਂ ਨਾਲ ਸਬੰਧਤ ਹਨ।

    ਪੱਛਮ ਬੰਗਾਲ ਵਿੱਚ ਕੋਰੋਨਾਵਾਇਰਸ ਕਾਰਨ ਹੁਣ ਤੱਕ ਸਿਰਫ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ।

    coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਆਟੋਮੈਟਿਕ ਸੈਨੇਟਾਈਜ਼ਿੰਗ ਗੇਟ ਰਾਹੀਂ ਕੀਟਾਣੂ ਮੁਕਤ ਕੀਤਾ ਜਾਵੇਗਾ
  11. ਕੋਰੋਨਾਵਾਇਰਸ ਕਾਰਨ ਕਿਸ ਉਮਰ ਦੇ ਲੋਕਾਂ ਨੂੰ ਕਿੰਨਾ ਖ਼ਤਰਾ?

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕਿਸ ਨੂੰ ਕਿੰਨਾ ਖ਼ਤਰਾ, ਜਾਣੋ ਇਸ ਦਾ ਹਿਸਾਬ
  12. ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਹੁਣ ਆਈਸੀਯੂ ਵਿੱਚ ਨਹੀਂ

    ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਆਈਸੀਯੂ ਤੋਂ ਬਾਹਰ ਸ਼ਿਫ਼ਟ ਕਰ ਦਿੱਤਾ ਗਿਆ ਹੈ। ਡਾਊਨਿੰਗ ਸਟਰੀਟ ਮੁਤਾਬਕ ਉਹ ਚੰਗੀ ਹਾਲਤ ਵਿੱਚ ਹਨ।

    ਕੋਰੋਨਾਵਾਇਰਸ ਪੌਜ਼ਿਟਿਵ ਪਾਏ ਜਾਣ ਦੇ 10 ਦਿਨਾਂ ਬਾ੍ਬੋਦ ਐਤਵਾਰ ਨੂੰ ਰਿਸ ਜੌਨਸਨ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ ਅਤੇ ਸੋਮਵਾਰ ਨੂੰ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ।

    ਬੋਰਿਸ ਜੌਨਸਨ ਦੇ ਪਿਤਾ ਸਟੈਨਲੇ ਨੇ ਕਿਹਾ ਕਿ ਪਰਿਵਾਰ ਨੂੰ ਰਾਹਤ ਮਿਲੀ ਹੈ ਅਤੇ ਐੱਨਐੱਚਐੱਸ ਦੇ ਧੰਨਵਾਦੀ ਹਨ ਪਰ ਹੁਣ ਪ੍ਰਧਾਨ ਮੰਤਰੀ ਨੂੰ ਆਰਾਮ ਕਰਨਾ ਚਾਹੀਦਾ ਹੈ।

    “ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕੁੱਝ ਸਮਾਂ ਲੱਗੇਗਾ। ਉਹ ਸਿੱਧਾ ਡਾਊਨਿੰਗ ਸਟਰੀਟ ਜਾ ਕੇ ਕੰਮ ਨਹੀਂ ਕਰ ਸਕਦੇ।"

    boris

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਸੋਮਵਾਰ ਨੂੰ ਆਈਸੀਯੂ ਵਿੱਚ ਸ਼ਿਫ਼ਟ ਕੀਤਾ ਗਿਆ ਸੀ
  13. 'ਕੋਰੋਨਾਵਾਇਰਸ ਦੇ ਮਰੀਜ਼ ਦਾ ਸਸਕਾਰ ਸਾਡੇ ਪਿੰਡ ਕਰਨ 'ਚ ਕੋਈ ਇਤਰਾਜ਼ ਨਹੀਂ'

    ਰੂਪਨਗਰ ਦੇ ਪਿੰਡ ਘਨੌਲੀ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ ਕਿ ਜੇ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਕੋਰੋਨਾਵਾਇਰਸ ਕਾਰਨ ਕੋਈ ਵੀ ਮੌਤ ਹੁੰਦੀ ਹੈ ਅਤੇ ਸਸਕਾਰ ਉਨ੍ਹਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਂਦਾ ਹੈ ਤਾਂ ਕੋਈ ਇਤਰਾਜ਼ ਨਹੀਂ ਹੋਵੇਗਾ।

    ਪਿੰਡ ਦੀ ਸਰਪੰਚ ਨੇ ਇਹ ਪੱਤਰ ਜ਼ਿਲ੍ਹੇ ਦੇ ਡੀਸੀ ਨੂੰ ਲਿਖਿਆ ਹੈ।

    ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਪਿੰਡ ਦੀ ਸਰਪੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਿੰਡ ਦੀ ਨੌਜਵਾਨ ਅਤੇ ਪੜ੍ਹੀ-ਲਿਖੀ ਸਰਪੰਚ ਦੇ ਧੰਨਵਾਦੀ ਹਨ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਰੋਪੜ ਦੇ ਇੱਕ ਪਿੰਡ ਘਨੌਲੀ ਦੀ ਪੰਚਾਇਤ ਨੇ ਇਹ ਮਤਾ ਪਾਸ ਕੀਤਾ ਹੈ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਪੰਜਾਬ ਦੇ ਪਹਿਲੇ ਕੋਰੋਨਾ ਮਰੀਜ਼ ਨੇ ਠੀਕ ਹੋ ਕੇ ਕਿਹਾ, ‘ਡਰਨ ਜਾਂ ਘਬਰਾਉਣ ਦੀ ਲੋੜ ਨਹੀਂ’

    ਇਟਲੀ ਵਿੱਚ ਕੋਰੋਨਾਵਾਇਰਸ ਦੇ ਕਾਰਨ ਲੌਕਡਾਊਨ ਤੋਂ ਬਾਅਦ ਪੰਜਾਬ ਦਾ ਇੱਕ ਨੌਜਵਾਨ ਆਪਣੀ ਪਤਨੀ ਅਤੇ ਬੇਟੇ ਦੇ ਨਾਲ ਚਾਰ ਮਾਰਚ ਨੂੰ ਭਾਰਤ ਪਹੁੰਚਦਾ ਹੈ।

    ਦਿੱਲੀ ਵਿੱਚ ਉਸ ਦਾ ਅਤੇ ਪਰਿਵਾਰ ਦਾ ਬਕਾਇਦਾ ਚੈੱਕਅਪ ਹੁੰਦਾ ਹੈ ਪਰ ਉਸ ਵਿਚ ਕੋਰੋਨਾਵਾਇਰਸ ਦਾ ਕੋਈ ਲੱਛਣ ਨਹੀਂ ਮਿਲਦਾ।

    ਦਿੱਲੀ ਹਵਾਈ ਅੱਡੇ ਉੱਤੇ ਕਰੀਬ ਛੇ ਘੰਟੇ ਤੋਂ ਬਾਅਦ ਉਹ ਫਿਰ ਪੰਜਾਬ ਲਈ ਅੰਮ੍ਰਿਤਸਰ ਦੀ ਉਡਾਣ ਫੜਦਾ ਹੈ। ਇੱਥੇ ਪਹੁੰਚਣ ਉੱਤੇ ਉਸ ਦਾ ਫਿਰ ਤੋਂ ਚੈੱਕਅਪ ਹੁੰਦਾ ਉਸ ਵਿਚ ਉਹ ਠੀਕ ਨਿਕਲਦਾ ਹੈ।

    ਪੰਜਾਬ ਦੇ ਪਹਿਲੇ ਕੋਰੋਨਾਵਾਇਰਸ ਮਰੀਜ਼ ਦੇ ਠੀਕ ਹੋਣ ਦੀ ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    ਕੋਰੋਨਾ

    ਤਸਵੀਰ ਸਰੋਤ, Punjab Govt.

    ਤਸਵੀਰ ਕੈਪਸ਼ਨ, ਪੰਜਾਬ ਦੇ ਪਹਿਲੇ ਕੋਰੋਨਾਵਾਇਰਸ ਮਰੀਜ਼ ਦੇ ਪਹਿਲਾਂ ਕੋਈ ਲੱਛਣ ਨਹੀਂ ਮਿਲੇ ਸਨ
  15. ਨਿਊ ਯਾਰਕ ਵਿੱਚ ਕਿਸੇ ਵੀ ਦੇਸ ਨਾਲੋਂ ਵੱਧ ਮਾਮਲੇ

    ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ਦੇ ਸੂਬੇ ਨਿਊਯਾਰਕ ਵਿੱਚ ਕਿਸੇ ਵੀ ਦੇਸ ਨਾਲੋਂ ਜ਼ਿਆਦਾ ਕੋਰੋਨਵਾਇਰਸ ਦੇ ਪੌਜਿਟਿਵ ਮਾਮਲੇ ਹਨ।

    ਵੀਰਵਾਰ ਨੂੰ ਇੱਥੇ ਕੋਵਿਡ -19 ਦੇ 10,000 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਅੰਕੜਾ 159,937 'ਤੇ ਪਹੁੰਚ ਗਿਆ।

    ਹੁਣ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਸਪੇਨ (153,000 ਕੇਸ) ਅਤੇ ਇਟਲੀ (143,000) ਨਾਲੋਂ ਵੱਧ ਹਨ।

    ਪੂਰੇ ਅਮਰੀਕਾ ਵਿੱਚ 4,62,000 ਕੇਸ ਦਰਜ ਹੋਏ ਹਨ ਅਤੇ ਤਕਰੀਬਨ 16,500 ਮੌਤਾਂ ਹੋਈਆਂ ਹਨ। ਵਿਸ਼ਵ ਪੱਧਰ 'ਤੇ 1.6 ਮਿਲੀਅਨ ਮਾਮਲੇ ਅਤੇ 95,000 ਮੌਤਾਂ ਹੋਈਆਂ ਹਨ।

    ਹਾਲਾਂਕਿ ਨਿਊ ਯਾਰਕ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਿਸ਼ਵ ਵਿਚ ਸਭ ਤੋਂ ਅੱਗੇ ਹੈ, ਪਰ ਇੱਥੇ ਮੌਤਾਂ ਦੀ ਗਿਣਤੀ 7,000 ਹੈ, ਸਪੇਨ ਵਿੱਚ 15,500 ਅਤੇ ਇਟਲੀ 18,000 ਹੈ।ਹਾਲਾਂਕਿ ਇਹ ਚੀਨ ਦੇ ਆਧਿਕਾਰਿਕ ਅੰਕੜੇ (3,300) ਨਾਲੋਂ ਦੁੱਗਣੀ ਹੈ।

    ਬੁੱਧਵਾਰ ਨੂੰ ਨਿਊਯਾਰਕ ਵਿੱਚ ਸਭ ਤੋਂ ਵੱਧ ਰਿਕਾਰਡ 799 ਮੌਤਾਂ ਹੋਈਆਂ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਨਿਊ ਯਾਰਕ ਵਿੱਚ ਵੀਰਵਾਰ ਨੂੰ 40 ਲਾਸ਼ਾਂ ਦਫ਼ਨਾਈਆਂ ਗਈਆਂ
  16. ਪੰਜਾਬ ਵਿੱਚ ਕੋਈ ਵੀ ਧਾਰਮਿਕ ਸਮਾਗਮ ਕਰਨ 'ਤੇ ਪਾਬੰਦੀ

    ਪੰਜਾਬ ਦੇ ਗ੍ਰਹਿ ਮੰਤਰਾਲੇ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਸੂਬੇ ਵਿੱਚ ਕੋਈ ਵੀ ਧਾਰਮਿਕ ਸਮਾਗਮ ਨਹੀਂ ਕੀਤਾ ਜਾਵੇਗਾ।

    ਡਿਜਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਇਹ ਫੈਸਲਾ ਲਿਆ ਗਿਆ ਹੈ।

    ਗ੍ਰਹਿ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ, “ਸਾਰੀਆਂ ਹੀ ਧਾਰਮਿਕ ਥਾਵਾਂ ਨੂੰ ਆਮ ਲੋਕਾਂ ਲਈ ਬੰਦ ਕੀਤਾ ਜਾਵੇ। ਕੋਈ ਵੀ ਧਾਰਮਿਕ ਸਮਾਗਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”

  17. ਯੂਕੇ ਆਪਣੇ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਲੈ ਕੇ ਜਾਵੇਗਾ

    ਯੂਕੇ ਦੇ ਵਿਦੇਸ਼ ਮੰਤਰਾਲੇ ਨੇ 3,000 ਤੋਂ ਵੱਧ ਯੂਕੇ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਲਿਆਉਣ ਲਈ 12 ਹੋਰ ਉਡਾਣਾਂ ਚੁਣੀਆਂ ਹਨ।

    ਸੱਤ ਉਡਾਨਾਂ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਜਾ ਚੁੱਕਾ ਹੈ।ਇਸ ਦਾ ਮਤਲਬ ਹੈ ਕਿ ਭਾਰਤ ਤੋਂ ਵਾਪਸ ਆਏ ਯੂਕੇ ਦੇ ਨਾਗਰਿਕਾਂ ਦੀ ਕੁੱਲ ਗਿਣਤੀ 5000 ਦੇ ਆਸ-ਪਾਸ ਵੱਧ ਜਾਵੇਗੀ।

    ਵਿਦੇਸ਼ ਮੰਤਰਾਲੇ ਦੇ ਦੱਖਣੀ ਏਸ਼ੀਆ ਅਤੇ ਕੌਮਨਵੈਲਥ ਮਾਮਲਿਆਂ ਬਾਰੇ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਕਿਹਾ, “ਇਹ ਇੱਕ ਵੱਡਾ ਅਤੇ ਗੁੰਝਲਦਾਰ ਆਪ੍ਰੇਸ਼ਨ ਹੈ ਜਿਸ ਵਿੱਚ ਭਾਰਤ ਸਰਕਾਰ ਨਾਲ ਕੰਮ ਕਰਨਾ ਵੀ ਸ਼ਾਮਲ ਹੈ ਤਾਂ ਜੋ ਲੋਕ ਇਨ੍ਹਾਂ ਉਡਾਣਾਂ ਤੱਕ ਪਹੁੰਚਣ ਲਈ ਭਾਰਤ ਵਿੱਚ ਆਵਾਜਾਈ ਕਰ ਸਕਣ।”

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਫਸੇ ਯੂਕੇ ਦੇ ਨਾਗਰਿਕਾਂ ਨੂੰ ਉਡਾਣਾਂ ਰਾਹੀਂ ਵਾਪਸ ਲਿਆਵੇਗਾ
  18. ਪਾਕਿਸਤਾਨ ਸਰਕਾਰ ਨੇ ਰਾਹਤ ਪੈਕੇਜ ਦਾ ਐਲਾਨ ਕੀਤਾ

    ਸਭ ਨੂੰ ਸਤਿ ਸ੍ਰੀ ਅਕਾਲ, ਅਸੀਂ ਵੀ ਪੂਰੇ ਦੇਸ ਵਾਂਗ 21 ਦਿਨ ਦੇ ਲੌਕਡਾਊਨ ਤਹਿਤ ਘਰਾਂ ਵਿੱਚ ਹੀ ਹਾਂ ਅਤੇ ਤੁਹਾਡੇ ਵਿੱਚੋਂ ਕਈ ਲੋਕਾਂ ਵਾਂਗ ਘਰੋਂ ਹੀ ਕੰਮ ਕਰ ਰਹੇ ਹਾਂ।

    ਭਾਰਤ ਤੇ ਗੁਆਂਢੀ ਦੇਸਾਂ ਦੀ ਅਪਡੇਟ-

    • ਵੀਰਵਾਰ ਨੂੰ ਭਾਰਤ ਵਿੱਚ ਸਭ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ। 750 ਨਵੇਂ ਕੋਰੋਨਾਵਾਇਰਸ ਦੇ ਪੌਜਿਟਿਵ ਮਾਮਲੇ ਸਾਹਮਣੇ ਆਏ ਹਨ। ਇੱਕ ਦਿਨ ਵਿੱਚ ਇਹ ਸਭ ਤੋਂ ਵੱਧ ਮਾਮਲੇ ਹਨ।
    • ਬੰਗਲਾਦੇਸ ਵਿੱਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇੱਕ ਜਿਲ੍ਹੇ ਨੂੰ ਲੌਕਡਾਊਨ ਕਰ ਦਿੱਤਾ ਗਿਆ ਹੈ। ਇੱਥੇ ਇੱਕ ਮਿਲੀਅਨ ਤੋਂ ਵੱਧ ਰੋਹਿੰਗਾ ਰਫਿਊਜੀ ਹਨ।
    • ਪਾਕਿਸਤਾਨ ਵਿੱਚ ਕੋਰੋਰਨਾਵਾਇਰਸ ਦੇ 4500 ਤੋਂ ਵੱਧ ਪੌਜਿਟਿਵ ਮਾਮਲੇ ਹੋ ਗਏ ਹਨ।
    • ਪਾਕਿਸਤਾਨ ਸਰਕਾਰ ਨੇ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਲਈ 860 ਮਿਲੀਅਨ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।
    • ਨੇਪਾਲ ਦੇ ਹਜਾਰਾਂ ਵਰਕਰ ਭਾਰਤੀ ਸਰਹੱਦ ਤੇ ਫਸੇ ਹੋਏ ਹਨ। ਲੌਕਡਾਊਨ ਤੋਂ ਬਾਅਦ ਦੋਹਾਂ ਦੇਸਾਂ ਨੇ ਬਾਰਡਰ ਬੰਦ ਕਰ ਦਿੱਤੇ ਸਨ।
    ਕੋਰੋਨਾਵਾਇਰਸ

    ਤਸਵੀਰ ਸਰੋਤ, Farooq Naeem

    ਤਸਵੀਰ ਕੈਪਸ਼ਨ, ਪਾਕਿਸਤਾਨ ਸਰਕਾਰ ਨੇ ਗਰੀਬਾਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ
  19. ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ

    ਕੋਰੋਨਾਵਾਇਰਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਸੁਝਾਅ ਸੋਸ਼ਲ ਮੀਡੀਆ ਉੱਤੇ ਦੇਖੇ ਜਾ ਸਕਦੇ ਹਨ।

    ਲਸ੍ਹਣ ਖਾਣ, ਗਰਾਰੇ ਕਰਨ, ਨੱਕ ਥੱਲੇ ਤਿੱਲਾਂ ਦਾ ਤੇਲ ਲਾਉਣ ਦੇ ਸੁਝਾਅ ਦਿੱਤੇ ਜਾ ਰਹੇ ਹਨ। ਕੀ ਇਨ੍ਹਾਂ ਨਾਲ ਵਾਕਈ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ, ਤੱਥ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  20. ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾ ਸਕਦਾ ਹੈ

    ਕੁੱਝ ਥਾਵਾਂ ਤੇ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਜੁੜੇ ਕੁੱਝ ਖਦਸ਼ੇ ਹਨ ਇਸ ਲਈ ਉਹ ਕੋਰੋਨਾਵਾਇਰਸ ਕਾਰਨ ਮਰੇ ਵਿਅਕਤੀ ਦਾ ਸਸਕਾਰ ਹੋਣ ਵਿੱਚ ਅੜਿੱਕਾ ਬਣਦੇ ਹਨ।

    ਇਸ ਵੀਡੀਓ ਰਾਹੀਂ ਜਾਣੋ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾ ਸਕਦਾ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ