You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਅਮਰੀਕਾ ਭਾਰਤ ਨੂੰ ਦੇਵੇਗਾ 29 ਲੱਖ ਡਾਲਰ ਦੀ ਮਦਦ, ਭਾਰਤ 'ਚ ਮਰਦ ਔਰਤਾਂ ਦੇ ਮੁਕਾਬਲੇ ਤਿੰਨ ਗੁਣਾ ਵੱਧ ਪੀੜਤ

ਕੋਰੋਨਾਵਇਰਸ ਦੇ ਕੇਸਾਂ ਵਿੱਚ ਵਾਧਾ ਜਾਰੀ, ਨਿਊ ਯਾਰਕ 'ਚ ਨਵੇਂ ਕੇਸਾਂ 'ਚ ਕਮੀ ਆਈ ਪਰ ਖ਼ਤਰਾ ਬਰਕਰਾਰ

ਲਾਈਵ ਕਵਰੇਜ

  1. ਰਾਜਨ ਦੀ ਮੋਦੀ ਸਰਕਾਰ ਨੂੰ ਸਲਾਹ, ਸਭ ਕੁਝ ਪ੍ਰਧਾਨ ਮੰਤਰੀ ਦਫ਼ਤਰ ਰਾਹੀ ਹੋਵੇਗਾ ਤਾਂ ਦੇਰ ਹੋ ਜਾਵੇਗੀ

    ਆਰਬੀਆਈ ਦੇ ਸਾਬਕਾ ਗਵਰਨਰ ਤੇ ਜਾਣੇ-ਪਛਾਣੇ ਆਰਥਿਕ ਮਾਹਰ ਰਘੂਰਾਮ ਰਾਜਨ ਨੇ ਭਾਰਤ ਸਰਕਾਰ ਨੂੰ ਗਰੀਬਾਂ ਉੱਤੇ ਵੱਧ ਖਰਚਾ ਕਰਨ ਅਤੇ ਘੱਟ ਅਹਿਮੀਅਤ ਵਾਲੇ ਖ਼ਰਚਿਆਂ ਵਿਚ ਕਟੌਤੀ ਕਰਨ ਦੀ ਸਲਾਹ ਦਿੱਤੀ ਹੈ।

    Linked In ਉਤੇ ਲਿਖੇ ਆਪਣੇ ਬਲੌਗ ਵਿਚ ਰਘੂਰਾਮ ਰਾਜਨ ਨੇ ਮੌਜੂਦਾ ਹਾਲਾਤ ਨੂੰ ਭਾਰਤੀ ਦੀ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਸੰਕਟ ਕਰਾਰ ਦਿੱਤਾ ਹੈ।

    ਉਨ੍ਹਾਂ ਲਿਖਿਆ ਹੈ ਕਿ ਜੇਕਰ ਸਰਕਾਰ ਸਭ ਕੁਝ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਹੀਂ ਹੀ ਕਰਨਾ ਚਾਹ ਰਹੀ ਹੈ ਤਾਂ ਇਸ ਵਿਚ ਬਹੁਤ ਦੇਰ ਹੋ ਜਾਵੇਗੀ।

    ਉਨ੍ਹਾਂ ਲਿਖਿਆ ਹੈ ਕਿ ਜਿਵੇਂ ਅਮਰੀਕਾ ਵਰਗੇ ਦੇਸ਼ ਨੇ ਆਪਣੀ ਜੀਡੀਪੀ ਦੀ 10 ਫ਼ੀਸਦ ਤੋਂ ਵੱਧ ਰਕਮ ਬਿਨਾਂ ਪ੍ਰਵਾਹ ਕੀਤੇ ਖ਼ਰਚ ਕੀਤੀ, ਭਾਰਤ ਨੂੰ ਵੀ ਉਵੇਂ ਹੀ ਆਰਥਿਕ ਵਿਕਾਸ ਦੀ ਫਿਕਰ ਛੱਡ ਕੇ ਗਰੀਬਾਂ ਲਈ ਖ਼ਰਚ ਕਰਨਾ ਚਾਹੀਦਾ ਹੈ, ਕਿਉਂਕਿ ਭਾਰਤ ਤਾਂ ਪਹਿਲਾਂ ਹੀ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਹੈ ਇਸ ਸਮੇਂ ਭਾਰਤ ਦੀ ਪ੍ਰਮੁੱਖਤਾ ਉਨ੍ਹਾਂ ਗਰੀਬਾਂ ਅਤੇ ਤਨਖ਼ਾਹਦਾਰ ਲੋਅਰ ਮਿਡਲ ਕਲਾਸ ਉੱਤੇ ਧਿਆਨ ਕੇਂਦਰਿਤ ਕਰਨ ਦੀ ਹੋਣੀ ਚਾਹੀਦੀ ਹੈ ਜਿੰਨ੍ਹਾਂ ਨੂੰ ਲੌਕਡਾਊਨ ਕਾਰਨ ਕੰਮ ਉੱਤੇ ਜਾਣ ਤੋਂ ਰੋਕ ਦਿੱਤਾ ਗਿਆ ਹੈ।

  2. ਹੁਣ ਐੱਪਲ ਬਣਾਏਗਾ ਸਿਹਤ ਕਰਮੀਆਂ ਲਈ ਸੁਰੱਖਿਆ ਉਪਕਰਨ

    ਫੋਨਾਂ ਅਤੇ ਕੰਪਿਊਟਰਾਂ ਲਈ ਮਸ਼ਹੂਰ ਐੱਪਲ ਕੰਪਨੀ ਸਿਹਤ ਕਰਮੀਆਂ ਲਈ ਫੇਸ ਸ਼ੀਲਡ (ਮੂੰਹ ਢਕਮ ਵਾਲਾ ਸ਼ੀਸ਼ਾ) ਬਣਾ ਰਹੀ ਹੈ।

    ਐੱਪਲ ਚੀਫ ਐਗਜ਼ੈਕੇਟਿਲ ਟਿਮ ਕੁਕ ਨੇ ਟਵੀਟ ਕਰਕੇ ਦੱਸਿਆ ਕੰਪਨੀ ਸੁਰੱਖਿਆ ਉਪਕਰਨ ਬਣਾ ਰਹੀ ਹੈ। ਕੰਪਨੀ ਨੇ ਹਫ਼ਤੇ ਵਿੱਚ ਲੱਖਾਂ ਸ਼ੀਲਡ ਬਣਾਉਣ ਦੀ ਯੋਜਨਾ ਕੀਤੀ ਹੈ, ਜਿਨ੍ਹਾਂ ਨੂੰ ਪਹਿਲਾਂ ਅਮਰੀਕਾ ਦੇ ਮੈਡੀਕਲ ਕਰਮੀਆਂ ਲਈ ਤੇ ਫਿਰ ਸੰਸਾਰ ਵਿੱਚ ਭੇਜਿਆ ਜਾਵੇਗਾ।

  3. ਕੋਰੋਨਾਵਾਇਰਸ: ਜਾਪਾਨ ਕਰ ਸਕਦਾ ਹੈ ਐਮਰਜੈਂਸੀ ਦਾ ਐਲਾਨ

    ਆਉਣ ਵਾਲੇ ਦਿਨਾਂ ਵਿੱਚ ਜਾਪਾਨ ਦੇ ਕੁਝ ਇਲਾਕਿਆਂ ਵਿੱਚ ਐਮਰਜੈਂਸੀ ਲਗਾਈ ਜਾ ਸਕਦੀ ਹੈ। ਜਾਪਾਨੀ ਮੀਡੀਆ ਮੁਤਾਬਕ ਕੋਰੋਨਾਵਾਇਰਸ ਨੂੰ ਕਾਬੂ ਕਰਨ ਦੇ ਮਾਪਦੰਡਾਂ ਨੂੰ ਆਪਣਾਏ ਜਾਣ ਬਾਵਜੂਦ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ।

    ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਸੋਮਵਾਰ ਨੂੰ ਇਸ ਦਾ ਐਲਾਨ ਕਰ ਸਕਦੇ ਹਨ, ਹਾਲਾਂਕਿ ਇਸ ਨੂੰ ਉਸੇ ਦਿਨ ਲਾਗੂ ਨਹੀਂ ਕੀਤਾ ਜਾਵੇਗਾ ਅਤੇ ਸੰਭਾਵਿਤ ਤੌਰ ’ਤੇ ਇਹ ਪੂਰੇ ਦੇਸ ਵਿੱਚ ਲਾਗੂ ਨਹੀਂ ਹੋਵੇਗੀ ਬਲਕਿ ਟੋਕਿਓ ਤੇ ਓਸਾਕਾ ਵਰਗੇ ਵੱਡੇ ਸ਼ਹਿਰਾਂ ਵਿੱਚ ਲਗਾਈ ਜਾ ਸਕਦੀ ਹੈ।

    ਜਾਪਾਨ ਵਿੱਚ ਹੁਣ ਤੱਕ 3600 ਤੋਂ ਵੱਧ ਕੇਸ ਹਨ ਅਤੇ 85 ਮੌਤਾਂ ਹੋ ਗਈਆਂ ਹਨ। ਖ਼ਾਸ ਤੌਰ ’ਤੇ ਟੋਕਿਓ ਨੂੰ ਲੈ ਕੇ ਚਿੰਤਾ ਕੀਤੀ ਜਾ ਰਹੀ ਹੈ, ਜਿੱਥੇ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ ਤੇ ਇੱਕ ਹਜ਼ਾਰ ਤੋਂ ਪਾਰ ਹੋ ਗਿਆ ਹੈ।

  4. ਪੰਜਾਬ ਅਪਡੇਟ : 2 ਸਾਲਾ ਕੋਰੋਨਾ ਮਰੀਜ਼ ਹੋਇਆ ਤੰਦਰੁਸਤ

    • ਕੋਰੋਨਾ ਵਾਇਰਸ ਨਾਲ ਸਭ ਤੋਂ ਪਹਿਲਾਂ ਮਰਨ ਵਾਲੇ ਨਵਾਂ ਸ਼ਹਿਰ ਦੇ ਸ਼ਖਸ ਦਾ 2 ਸਾਲਾ ਪੋਤਾ ਇਲਾਜ ਨਾਲ ਠੀਕ ਹੋਇਆ
    • ਕਪੂਰਥਲਾ ਦੇ ਜ਼ਿਲ੍ਹਾ ਪ੍ਰਸਾਸ਼ਨ ਮੁਤਾਬਕ ਪਿੰਡ ਕੋਟ ਖਰਾਰ ਖਾਂ ਦਾ 17 ਸਾਲਾ ਨੌਜਵਾਨ ਜਮਾਤੀ ਪੌਜ਼ਿਟਿਵ ਆਇਆ
    • ਫ਼ਤਹਿਗੜ੍ਹ ਸਾਹਿਬ ਦੀ ਖ਼ਮਾਣੋ ਤਹਿਸੀਲ ਦੇ ਪਿੰਡ ਮਨੈਲੀ ਦੀਆਂ 2 ਔਰਤਾਂ ਦੀ ਪੌਜ਼ਿਟਿਵ ਰਿਪੋਰਟ ਆਈ, ਇਸ ਪਿੰਡ ਵਿਚ 11 ਜਮਾਤੀ ਦਿੱਲੀ ਤੋਂ ਆਏ ਸਨ
  5. ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਤ ਭਾਰਤ ਵਿੱਚ ਪਿਛਲੇ 12 ਘੰਟਿਆਂ ਵਿੱਚ 490 ਕੇਸ ਆਏ ਹਨ ਅਤੇ ਇਸ ਦੇ ਨਾਲ ਹੀ ਕੋਰੋਨਾਵਾਇਰਸ ਪੌਜ਼ੀਟਿਵ ਕੇਸਾਂ ਦਾ ਅੰਕੜਾਂ 4000 ਤੋਂ ਟੱਪ 4067 ਹੋ ਗਿਆ ਹੈ। ਉੱਥੇ 109 ਲੋਕਾਂ ਦੀ ਮੌਤ ਹੋ ਗਈ ਹੈ।

  6. ਅਨਸੂਚਿਤ ਜਾਤੀਆਂ ਲਈ ਪੰਜਾਬ ਰਾਜ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਕੋਰੋਨਾਵਾਇਰਸ ਕਰਕੇ ਮੌਤ ਹੋਣ ਬਾਅਦ ਪਦਮਸ਼੍ਰੀ ਭਾਈ ਨਿਰਮਲ ਸਿੰਘ ਦੇ ਸਸਕਾਰ ਵਿੱਚ ਦੇਰੀ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਅਤੇ 7 ਦਿਨਾਂ ਵਿੱਚ ਰਿਪੋਰਟ ਤਲਬ ਕੀਤੀ ਹੈ।

  7. ਕੋਰੋਨਾਵਾਇਰਸ: ਪਿੰਡ ਵਾਲਿਆਂ ਤਾਅਨਿਆਂ ਤੋਂ ਤੰਗ ਆ ਕੇ ਕੀਤੀ ਨੌਜਵਾਨ ਨੇ ਖ਼ੁਦਕੁਸ਼ੀ

    ਹਿਮਾਚਲ ਪ੍ਰਦੇਸ਼ ਵਿੱਚ ਊਨਾ ਦੇ ਪਿੰਡ ਬਾਂਗੜ ਵਿੱਚ ਐਤਵਾਰ ਨੂੰ ਬੇਭਰੋਸੀ ਅਤੇ ਸੋਗ ਦਾ ਮਾਹੌਲ ਬਣ ਗਿਆ।

    37 ਸਾਲਾ ਮੁਹੰਮਦ ਦਿਲਸ਼ਾਦ ਨੇ ਆਪਣੇ ਘਰ ਵਿੱਚ ਖ਼ੁਦਕੁਸ਼ੀ ਕਰ ਲਈ ਕਿਉਂਕਿ ਪਿੰਡ ਵਾਲਿਆਂ ਦੇ ਤਾਨਿਆਂ ਅਤੇ ਸਮਾਜਕ ਵਿਤਕਰੇ ਦਾ ਸ਼ਿਕਾਰ ਹੋ ਰਿਹਾ ਸੀ।

    ਹਿਮਾਚਲ ਦੇ ਡੀਜੀਪੀਐੱਸਆਰ ਮਰਦੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦਿਲਸ਼ਾਦ ਕੋਰੋਨਾ ਟੈਸਟ ਵਿੱਚ ਨੈਗੇਟਿਵ ਸਨ ਪਰ ਉਨ੍ਹਾਂ ਸਮਾਜਕ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ।

    ਦਿਲਸ਼ਾਦ ਦੇ ਭਰਾ ਗੁਲਸ਼ਨ ਮੁੰਹਮਦ ਮੁਤਾਬਕ ਦਿਲਸ਼ਾਦ ਪੂਰੀ ਤਰ੍ਹਾਂ ਬੇਕਸੂਰ ਸੀ। ਉਹ ਪਿੰਡਵਾਲਿਆਂ ਦੇ ਤਾਨਿਆਂ ਤੋਂ ਕਾਫੀ ਪਰੇਸ਼ਾਨ ਸੀ।

    ਪਿੰਡ ਵਾਲੇ ਉਸ ’ਤੇ ਕੋਰੋਨਾ ਦਾ ਸ਼ੱਕ ਕਰ ਰਹੇ ਸਨ। ਉਸ ਦੀ ਗ਼ਲਤੀ ਸਿਰਫ਼ ਇੰਨੀ ਹੈ ਕਿ ਦਿਲਸ਼ਾਦ ਅਜਿਹੇ ਸ਼ਖ਼ਸ ਸੰਪਰਕ ਵਿੱਚ ਆ ਗਏ ਸਨ ਕਿ ਜੋ ਤਬਲੀਗ਼ੀ ਜਮਾਤ ਤੋਂ ਪਰਤਿਆਂ ਸੀ ਅਤੇ ਪਿੰਡ ਦੀ ਮਸਜਿਦ ’ਚ ਠਹਿਰਿਆ ਸੀ।

  8. ਅਮਰੀਕਾ ਦੇ ਨਿਊਯਾਰਕ ਵਿਚਲੇ ਬਰੋਂਕਸ ਚਿੜਿਆਘਰ ਵਿੱਚ ਸ਼ੇਰ ਕੋਰੋਨਾਵਾਇਰਸ ਦਾ ਪੌਜ਼ੀਟਿਵ ਹੈ।

  9. ਕੋਰੋਨਾਵਾਇਰਸ: ਯੂਕੇ ਦੇ ਪੀਐੱਮ ਹਸਪਤਾਲ 'ਚ ਭਰਤੀ, ਮਹਾਰਾਣੀ ਨੇ ਕੀਤਾ ਦੇਸ ਨੂੰ ਸੰਬੋਧਨ

    ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਕਰਕੇ ਕੇਸਾਂ ਦੀ ਗਿਣਤੀ ਸਾਢੇ 12 ਲੱਖ ਤੋਂ ਉੱਤੇ ਹੋ ਗਈ ਅਤੇ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ 69 ਹਜ਼ਾਰ ਨੂੰ ਪਾਰ ਕਰ ਗਿਆ ਹੈ।

    ਭਾਰਤ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਦੇਸ ਵਿੱਚ ਹੁਣ ਤੱਤ 3577 ਮਾਮਲੇ ਹੋ ਗਏ ਹਨ । ਜਦ ਕਿ ਮੌਤ ਦਾ ਅੰਕੜਾ 83 ਤੱਕ ਪਹੁੰਚ ਗਿਆ ਹੈ। ਐਤਵਾਰ ਨੂੰ 505 ਨਵੇਂ ਮਾਮਲੇ ਸਾਹਮਣੇ ਆਏ ਹਨ।

    ਉਧਰ ਬਰਤਾਨੀਆਂ ਵਿੱਚ ਐਤਵਾਰ ਨੂੰ 321 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੁਣ ਤੱਕ 4934 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਮਰੀਜ਼ਾਂ ਦੀ ਗਿਣਤੀ 48 ਹਜ਼ਾਰ ਨੂੰ ਪਾਰ ਕਰ ਗਈ ਹੈ।

    ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਕੁਝ ਟੈਸਟਾਂ ਲਈ ਹਸਪਤਾਲ ਭਰਤੀ ਹੋਣਾ ਪਿਆ। 10 ਦਿਨ ਪਹਿਲਾਂ ਬੋਰਿਸ ਨੂੰ ਕੋਰੋਨਾਵਾਇਰਸ ਨਾਲ ਪੀੜਤ ਹੋਣ ਦਾ ਪਤਾ ਲੱਗਾ ਸੀ।

    ਦੇਸ ਦੀ ਮਹਾਰਾਣੀ ਐਲੀਜ਼ਾਬੇਥ ਨੇ ਦੇਸ ਨੂੰ ਸੰਬਧਨ ਕੀਤਾ ਅਤੇ ਦੇਸ ਦੇ ਸਿਹਤ ਕਰਮੀਆਂ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਕੋਰੋਨਾਵਾਇਰਸ ਦਾ ਸੰਕਟ ਜਲਦੀ ਠੀਕ ਹੋ ਜਾਵੇਗਾ।

    ਅਮਰੀਕਾ ਵਿੱਚ ਸਾਢੇ ਤਿੰਨ ਲੱਖ ਦੇ ਕਰੀਬ ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ ਮੌਤਾਂ ਦਾ ਅੰਕੜਾ ਸਾਢੇ ਨੌ ਹਜ਼ਾਰ ਤੋਂ ਪਾਰ ਹੋ ਗਿਆ ਹੈ।

  10. ਕੋਰੋਨਾਵਾਇਰਸ: UK ਦੇ ਪੀਐੱਮ ਬੋਰਿਸ ਜੌਨਸਨ ਹਸਪਤਾਲ 'ਚ ਦਾਖਲ