ਲੁਧਿਆਣਾ ਵਿੱਚ ਕੋਰੋਨਾਵਾਇਰਸ ਨਾਲ 69ਸਾਲਾ ਔਰਤ ਦੀ ਮੌਤ ਹੋਈ ਹੈ। ਇਹ
ਲੁਧਿਆਣਾ ਜ਼ਿਲ੍ਹੇ ਦੀ ਦੂਜੀ ਅਤੇ ਪੰਜਾਬ ਦੀ 6ਵੀਂ ਮੌਤ ਹੈ।
ਪੀੜ੍ਹਤ ਔਰਤ ਲੁਧਿਆਣਾ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਸੀ ਅਤੇ 17
ਮਾਰਚ ਨੂੰ ਮੁਹਾਲੀ ਤੋਂ ਪਰਤੀ ਸੀ। ਇਹ ਔਰਤ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਵਾਸੀ ਸੀ।
ਪੰਜਾਬ ਸਰਕਾਰ ਦੇ 5 ਅਪ੍ਰੈਲ ਨੂੰ ਸ਼ਾਮੀ ਜਾਰੀ ਬਿਆਨ ਮੁਤਾਬਕ ਸੂਬੇ
ਵਿਚ ਕੋਰੋਨਾਵਾਇਰਸ ਦੇ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਵਧ ਕੇ 68 ਹੋ ਗਈ ਹੈ।
ਕੁੱਲ ਸ਼ੱਕੀ ਮਰੀਜ਼ 2208 ਸਾਹਮਣੇ ਆਏ ਹਨ, ਜਿੰਨ੍ਹਾਂ ਵਿਚੋਂ 1711
ਨੈਗੇਟਿਵ ਅਤੇ 429 ਦਾ ਨਤੀਜਾ ਅਜੇ ਆਉਣਾ ਬਾਕੀ ਹੈ। ਹੁਣ ਤੱਕ 4 ਮਰੀਜ਼ ਠੀਕ ਹੋ ਗਏ ਹਨ ਅਤੇ 58
ਐਕਟਿਵ ਕੇਸ ਸਨ। ਦੋ ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ ਇੱਕ ਵੈਂਟੀਲੇਟਰ ਉੱਤੇ ਹੈ।
5 ਅਪ੍ਰੈਲ ਨੂੰ ਲੁਧਿਆਣਾ, ਮੋਹਾਲੀ ਅਤੇ ਬਰਨਾਲਾ ਵਿਚ ਇੱਕ-ਇੱਕ ਕੇਸ
ਪੌਜ਼ਿਟਿਵ ਪਾਇਆ ਗਿਆ ਹੈ। ਲੁਧਿਆਣਾ ਵਾਲੇ ਵਿਅਕਤੀ ਦਿੱਲੀ ਵਿਚਲੀ ਤਬਲੀਗੀ ਮਰਕਜ਼ ਵਿਚ ਸ਼ਾਮਲ
ਹੋਇਆ ਸੀ, ਜਦਕਿ ਮੋਹਾਲੀ ਵਾਲੇ ਦੀ ਬੇਕਰੀ ਦਾ ਕਾਮਾ ਉੱਥੋ ਆਇਆ ਸੀ।
ਨਵਾਂ ਸ਼ਹਿਰ ਚ ਸਭ ਤੋਂ ਵੱਧ ਕੇਸ
ਸਭ ਤੋਂ ਵੱਧ 19 ਕੇਸ ਜ਼ਿਲ੍ਹਾ ਨਵਾਂ ਸ਼ਹਿਰ ਹਨ, ਜਦਕਿ ਮੋਹਾਲੀ ਵਿਚ
15, ਹੁਸ਼ਿਆਰਪੁਰ ਵਿਚ 7, ਅੰਮ੍ਰਿਤਸਰ ਵਿਚ 8, ਜਲੰਧਰ ਵਿਚ 6, ਲੁਧਿਆਣਾ ਵਿਚ 5 ਮਾਨਸਾ ਵਿਚ 3
ਕੇਸ ਹਨ। ਪਟਿਆਲਾ, ਰੋਪੜ, ਫ਼ਰੀਦਕੋਟ, ਪਠਾਨਕੋਟ ਅਤੇ ਬਰਨਾਲਾ ਵਿਚ ਇੱਕ-ਇੱਕ ਕੇਸ ਸਾਹਮਣੇ ਆਇਆ
ਹੈ।

ਤਸਵੀਰ ਸਰੋਤ, Getty Images