You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਵਾਇਰਸ: ਆਸਟਰੇਲੀਆ ਨੇ ਪਰਵਾਸੀ ਵਿਦਿਆਰਥੀਆਂ ਨੂੰ ਵਤਨ ਪਰਤਣ ਲਈ ਕਿਹਾ, ਪੰਜਾਬ ’ਚ ਕੋਰੋਨਾਵਾਇਰਸ ਕਰਕੇ ਅੱਜ ਹੋਈਆਂ 2 ਮੌਤਾਂ

ਕੋਰੋਨਾਵਾਇਰਸ ਦੇ ਪੂਰੀ ਦੁਨੀਆਂ ਵਿੱਚ ਮਾਮਲੇ ਤਕਰੀਬਨ 12 ਲੱਖ, ਮੌਤਾਂ ਦੀ ਗਿਣਤੀ 60 ਹਜ਼ਾਰ ਤੋਂ ਪਾਰ

ਲਾਈਵ ਕਵਰੇਜ

  1. ਅਮਰੀਕਾ ਨੇ ਭਾਰਤ ਤੋਂ ਮੰਗਵਾਈ ਮਲੇਰੀਏ ਦੀ ਦਵਾਈ- ਟਰੰਪ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਭਾਰਤ ਸਰਕਾਰ ਨੂੰ ਮਲੇਰੀਆ ਰੋਕੂ ਦਵਾਈ ਹਾਈਡ੍ਰੋਕਸਾਈਕਲੋਰੋਕਿਨ ਦੀ ਖੇਪ ਅਮਰੀਕਾ ਭੇਜਣ ਦੀ ਅਪੀਲ ਕੀਤੀ ਹੈ।

    ਰਾਸ਼ਟਰਪਤੀ ਟਰੰਪ ਨੇ ਸੁਝਾਅ ਦਿੱਤਾ ਹੈ ਕਿ ਇਹ ਦਵਾਈ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿਚ ਕਾਰਗਰ ਸਾਬਤ ਹੋ ਸਕਦੀ ਹੈ।

    ਹਾਲਾਂਕਿ, ਡਾਕਟਰੀ ਮਾਹਿਰਾਂ ਨੇ ਅਜੇ ਤੱਕ ਕੋਈ ਠੋਸ ਰਿਪੋਰਟ ਨਹੀਂ ਦਿੱਤੀ ਹੈ, ਜੋ ਕੋਰੋਨਾ ਦੀ ਲਾਗ ਦੇ ਇਲਾਜ ਵਿਚ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ ਕਰਦੀ ਹੈ।

    ਭਾਰਤ ਇਸ ਦਵਾਈ ਦਾ ਦੁਨੀਆਂ ਵਿਚ ਮੋਹਰੀ ਨਿਰਮਾਤਾ ਹੈ ਪਰ ਇਨ੍ਹੀਂ ਦਿਨੀਂ ਭਾਰਤ ਨੇ ਇਸ ਦੇ ਬਰਾਮਦ 'ਤੇ ਪਾਬੰਦੀ ਲਗਾਈ ਹੋਈ ਹੈ। ਭਾਰਤ ਦਾ ਅਨੁਮਾਨ ਹੈ ਕਿ ਜੇ ਕੋਰੋਨਾ ਦੀ ਲਾਗ ਤੇਜ਼ੀ ਨਾਲ ਫੈਲਦੀ ਹੈ, ਤਾਂ ਇਸ ਨੂੰ ਆਪਣੀ ਆਬਾਦੀ ਲਈ ਇਸ ਦਵਾਈ ਦੀ ਜ਼ਰੂਰਤ ਪੈ ਸਕਦੀ ਹੈ।

  2. ਉੱਤਰ ਪ੍ਰਦੇਸ਼: ਤਬਲੀਗੀ ਜਮਾਤ 'ਤੇ ਬਹਿਸ ਦੌਰਾਨ ਨੌਜਵਾਨ ਦਾ ਕਤਲ

    ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਕਰੀਲੀ ਖੇਤਰ ਵਿੱਚ ਐਤਵਾਰ ਸਵੇਰੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਹਮਲਾ ਕਰਨ ਵਾਲਾ ਦੂਸਰਾ ਨੌਜਵਾਨ ਭੀੜ ਨੇ ਫੜ੍ਹ ਲਿਆ ਅਤੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

    ਪ੍ਰਯਾਗਰਾਜ ਜ਼ੋਨ ਦੇ ਇੰਸਪੈਕਟਰ ਜਨਰਲ ਕੇਪੀ ਸਿੰਘ ਨੇ ਕਿਹਾ, “ਚਾਹ ਦੀ ਦੁਕਾਨ ‘ਤੇ ਅਖ਼ਬਾਰ ਪੜ੍ਹਦਿਆਂ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਦੌਰਾਨ ਇਕ ਨੌਜਵਾਨ ਨੇ ਲੋਟਨ ਨਿਸ਼ਾਦ ‘ਤੇ ਦੇਸੀ ਕੱਟੇ ਨਾਲ ਗੋਲੀਬਾਰੀ ਕੀਤੀ। ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ”

    ਚਸ਼ਮਦੀਦਾਂ ਦੇ ਅਨੁਸਾਰ ਤਬਲਾਗੀ ਜਮਾਤ ਦੇ ਲੋਕਾਂ ਨੂੰ ਲੈ ਕੇ ਲੋਟਨ ਨਿਸ਼ਾਦ ਅਤੇ ਮੁਹੰਮਦ ਸੋਨਾ ਵਿਚਕਾਰ ਬਹਿਸ ਹੋਈ। ਬਹਿਸ ਏਨੀ ਵੱਧ ਗਈ ਕਿ ਗੱਲ ਹੱਥੋਪਾਈ ਵਿਚ ਬਦਲ ਗਈ, ਜਦੋਂ ਮੁਹੰਮਦ ਸੋਨਾ ਨੇ ਲੋਟਨ ਨਿਸ਼ਾਦ 'ਤੇ ਗੋਲੀਆਂ ਚਲਾ ਦਿੱਤੀਆਂ।

    ਇਸ ਮੌਕੇ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿਚ ਤਣਾਅ ਵਧ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

    ਇਸ ਘਟਨਾ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ।

  3. ਅਹਿਮਦਾਬਾਦ ਵਿੱਚ ਇੰਝ ਬਣਾਏ ਜਾ ਰਹੇ ਹਨ ਸੁਰੱਖਿਆ ਦੇ ਸਾਧਨ

    ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਭਾਰਤ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਸਿਹਤ ਤੇ ਹੋਰ ਮੂਹਰਲੀ ਪੰਕਤੀ ਦੇ ਕਰਮੀਆਂ ਲਈ ਸੁਰੱਖਿਆ ਉਪਕਰਣਾਂ ਦੀ ਮੰਗ ਕਾਫੀ ਵੱਧ ਗਈ ਹੈ। ਕਈ ਡਾਕਟਰਾਂ ਨਰਸਾਂ ਨੇ ਸੋਸ਼ਲ ਮੀਡੀਆ ਦੇ ਸਹਾਰੇ ਨਾਲ ਇਸ ਬਾਰੇ ਅਵਾਜ਼ ਚੁੱਕੀ ਹੈ। ਇਸ ਹਾਲਾਤ ਵਿੱਚ ਗੁਜਰਾਤ ਦੇ ਅਹਿਮਦਾਬਾਦ ਦੀ ਇੱਕ ਫ਼ੈਕਟਰੀ ਵਿੱਚ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈ) ਲਗਾਤਾਰ ਬਣਾਏ ਜਾ ਰਹੇ ਹਨ।

  4. ਨਿਊ-ਯਾਰਕ ਸਬਵੇ ਵਿੱਚ ਛਾਈ ਸੁੰਨ, ਮਰੀਜ਼ਾਂ ਦੀ ਗਿਣਤੀ ਇਟਲੀ ਦੇ ਬਰਾਬਰ

    ਖ਼ਬਰ ਏਜੰਸੀ ਰਾਇਟਰਜ਼ ਨੇ ਅਮਰੀਕਾ ਦੇ ਨਿਊ-ਯਾਰਕ ਦੀ ਮੈਟਰੋ ਜਿਸ ਨੂੰ ਸਬਵੇ ਕਿਹਾ ਜਾਂਦਾ ਹੈ ਦੀ ਵੀਡੀਓ ਸਾਂਝੀ ਕੀਤੀ ਹੈ। ਜੋ ਕਿ ਬਿਲਕੁਲ ਖਾਲੀ ਜਾ ਰਹੀ ਹੈ।

    ਅਮਰੀਕਾ ਵਿੱਚ ਨਿਊ-ਯਾਰਕ ਕੋਰੋਨਾਵਾਇਰਸ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਿਤ ਸੂਬਾ ਹੈ।

    ਸ਼ਨਿੱਚਰਵਾਰ ਨੂੰ ਸੂਬੇ ਵਿੱਚ 630 ਜਾਨਾਂ ਕੋਰੋਨਾਵਾਇਰਸ ਦੀ ਭੇਂਟ ਚੜ੍ਹੀਆਂ। ਜੋ ਕਿ ਇੱਕ ਦਿਨ ਵਿੱਚ ਹੋਈਆਂ ਮੌਤਾਂ ਦਾ ਦੂਜਾ ਉਛਾਲ ਸੀ। ਹੁਣ ਤੱਕ ਉੱਥੇ 3,565 ਮੌਤਾਂ ਹੋ ਚੁੱਕੀਆਂ ਹਨ। ਮਰੀਜ਼ਾਂ ਦੀ ਗਿਣਤੀ 1,13000 ਨੂੰ ਪਾਰ ਕਰ ਗਈ ਹੈ। ਜੋ ਪੂਰੇ ਇਟਲੀ ਦੇ ਬਰਾਬਰ ਹੈ।

  5. ਭਾਰਤ ’ਚ 35 ਹਜ਼ਾਰ ਬਰਤਾਨਵੀਂ ਨਾਗਰਿਕ ਫਸੇ, ਬ੍ਰਿਟਿਸ਼ ਸਰਕਾਰ ਕਰੇਗੀ ਨਾਗਰਿਕਾਂ ਲਈ ਵਿਸ਼ੇਸ਼ ਫਲਾਈਟਾਂ ਦਾ ਇੰਤਜ਼ਾਮ

    ਭਾਰਤ ਦੇ ਲੌਕਡਾਊਨ ਕਾਰਨ ਮੁਲਕ ਵਿਚ ਫ਼ਸੇ ਆਪਣੇ ਸ਼ਹਿਰੀਆਂ ਨੂੰ ਬਾਹਰ ਕੱਢਣ ਲਈ ਯੂਕੇ ਸੱਤ ਫਲਾਇਟਸ ਭੇਜੇਗਾ।

    ਇਸ ਸਮੇਂ 35,000 ਬਰਤਾਨਵੀਂ ਨਾਗਰਿਕ ਭਾਰਤ ਵਿਚ ਫ਼ਸੇ ਹੋਏ ਹਨ, ਇਨ੍ਹਾਂ ਵਿਚੋਂ 20,000 ਨੇ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਸੰਪਰਕ ਕਰਕੇ ਤੁਰੰਤ ਵਤਨ ਲਿਜਾਉਣ ਦੀ ਅਪੀਲ ਕੀਤੀ ਹੈ।

    ਫਲਾਇਟਸ ਦਾ ਵੇਰਵਾ ਇਸ ਤਰ੍ਹਾਂ ਹੈ :

    • ਮੁੰਬਈ ਤੋਂ 9 ਤੇ 11 ਅਪ੍ਰੈਲ ਨੂੰ
    • ਨਵੀਂ ਦਿੱਲੀ ਤੋਂ 9 ਅਤੇ 11 ਅਪ੍ਰੈਲ ਨੂੰ
    • ਗੋਆ ਤੋਂ 8,10 ਅਤੇ 12 ਅਪ੍ਰੈਲ ਨੂੰ

    ਭਾਰਤ ਵਿਚ ਬਰਤਾਨੀਆ ਦੇ ਕਾਰਜਕਾਰੀ ਹਾਈ ਕਮਿਸ਼ਨਰ ਜਾਨ ਥੌਮਸਨ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਬਰਤਾਨਵੀਂ ਨਾਗਰਿਕਾਂ ਲਈ ਪਿਛਲੇ ਕੁਝ ਹਫ਼ਤੇ ਕਿੰਨੇ ਚਿੰਤਾਜਨਕ ਰਹੇ ਹਨ। ਮੈਂ ਸਮਝਦਾ ਹਾਂ ਕਿ ਇਹ ਖ਼ਬਰ ਉਨ੍ਹਾਂ ਲਈ ਰਾਹਤ ਵਾਲੀ ਹੈ, ਖ਼ਾਸਕਰ ਉਨ੍ਹਾਂ ਲਈ ਜਿੰਨ੍ਹਾਂ ਨੂੰ ਇਸ ਦੀ ਸਖ਼ਤ ਲੋੜ ਸੀ।"

  6. , ਮਹਾਰਾਣੀ ਦੇ ਦੇਸ ਦੇ ਨਾਂ ਸੰਬੋਧਨ ਦਾ ਪਹਿਲਾਂ ਕਦੋਂ ਹੋਇਆ ਪ੍ਰਸਾਰਨ

    ਦੁੱਖ ਅਤੇ ਆਫ਼ਤ ਮੌਕੇ ਇੰਗਲੈਂਡ ਦੀ ਮਹਾਰਾਣੀ ਦਾ ਦੇਸ ਦੇ ਲੋਕਾਂ ਨੂੰ ਸੰਬੋਧਨ ਬਹੁਤ ਹੀ ਅਹਿਮ ਘਟਨਾ ਹੈ। ਉਨ੍ਹਾਂ ਆਪਣੇ ਦਹਾਕਿਆਂਬੱਧੀ ਲੰਬੇ ਕਾਰਜਕਾਲ ਦੌਰਾਨ ਐਤਵਾਰ ਨੂੰ ਚੌਥੀ ਵਾਰ ਦੇਸ ਦੇ ਲੋਕਾਂ ਨੂੰ ਸੰਬੋਧਨ ਕਰਨਾ ਹੈ।

    ਪਹਿਲਾਂ ਕਦੋਂ ਕਦੋਂ ਮਹਾਰਾਣੀ ਦੇ ਮੁਲਕ ਦੇ ਸੰਬੋਧਨ ਨੂੰ ਪ੍ਰਸਾਰਿਤ ਕੀਤਾ ਗਿਆ

    1991 : ਜਦੋਂ ਯੂਕੇ ਨੇ ਅਰਬ ਜੰਗ ਵਿਚ ਸ਼ਮੂਲੀਅਤ ਕੀਤੀ ਤਾਂ ਮਹਾਰਾਣੀ ਨੇ ਲੋਕਾਂ ਅਰਦਾਸ ਕਰਨ ਦੀ ਅਪੀਲ ਕੀਤੀ ਕਿ ਇਹ ਹਮਲਾਵਰ ਮੁਹਿੰਮ ਜਿੰਨੀ ਛੇਤੀ ਹੋ ਸਕੇ ਸਮਾਪਤ ਹੋਵੇ

    1997: ਪ੍ਰਿਸਿਜ ਡਾਇਨਾ ਦੇ ਸਸਕਾਰ ਮੌਕੇ, ਉਦੋਂ ਬਕਿੰਗਮ ਪੈਲੇਸ ਤੋਂ ਮਹਾਰਾਣੀ ਦੇ ਭਾਸ਼ਣ ਦਾ ਪ੍ਰਸਾਰਨ ਕੀਤਾ ਗਿਆ ਸੀ।

    2002:ਮਹਾਰਾਣੀ ਦੀ ਮਾਂ ਦੇ ਦੇਹਾਂਤ ਮੌਕੇ, ਉਨ੍ਹਾਂ ਸਸਕਾਰ ਤੋਂ ਇੱਕ ਦਿਨ ਪਹਿਲਾਂ ਵਿਸ਼ੇਸ਼ ਪ੍ਰਸਾਰਨ ਦੌਰਾਨ ਦੇਸ ਨੂੰ ਸੰਬੋਧਨ ਕੀਤਾ ਸੀ।

  7. ਕੋਰੋਨਾਵਾਇਰਸ ਖਿਲਾਫ਼ ਵਰਦਾਨ ਸਾਬਿਤ ਹੋ ਸਕਦੀ ਹੈ ਇਹ ਮਸ਼ੀਨ

  8. ਭਾਰਤ ਤੇ ਪੰਜਾਬ ਦੀ ਤਾਜ਼ਾ ਤਸਵੀਰ

    • ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਦੀ ਵੈੱਬਸਾਇਟ ਮੁਤਾਬਕ ਮੁਲਕ ਵਿਚ ਕੁੱਲ 3373 ਕੇਸ ਪੌਜਿਟਿਵ ਹਨ, ਜਿੰਨ੍ਹਾਂ ਵਿਚੋ 3029 ਐਕਟਿਵ ਕੇਸ ਹਨ।
    • ਭਾਰਤ ਵਿਚ ਹੁਣ ਤੱਕ 77 ਮੌਤਾਂ ਹੋ ਚੁੱਕੀਆਂ ਹਨ,ਪਰ ਚੰਗੀ ਗੱਲ ਇਹ ਹੈ 267 ਮਰੀਜ਼ ਤੰਦਰੁਸਤ ਵੀ ਹੋਏ ਹਨ।
    • ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਕੰਟਰੋਲ ਰੂਮ ਦੇ ਅੰਕੜਿਆਂ ਮੁਤਾਬਕ ਸੂਬੇ ਵਿਚ ਪੌਜ਼ਿਟਿਵ ਕੇਸਾਂ ਦੀ ਗਿਣਤੀ 67 ਹੋ ਗਈ ਅਤੇ ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ।
    • ਪੰਜਾਬ ਵਿਚ 9695 ਸ਼ੱਕੀ ਮਰੀਜ਼ਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ।
    • ਭਾਰਤ ਦੇ 20 ਸੂਬਿਆਂ ਤੱਕ ਕੋਰੋਨਾਵਾਇਰ ਦੀ ਲਾਗ ਫੈਲ ਚੁੱਕੀ ਹੈ, ਜਿੰਨ੍ਹਾਂ 5 ਸੂਬਿਆਂ ਵਿਚ ਸਭ ਤੋਂ ਵੱਧ ਕੇਸ ਹਨ, ਉਨ੍ਹਾਂ ਵਿਚ ਮਹਾਰਾਸ਼ਟਰ (490) ਪਹਿਲੇ, ਤਮਿਲਨਾਡੂ (485) ਦੂਜੇ, ਦਿੱਲੀ (445) ਤੀਜੇ, ਕੇਰਲ (306) ਚੌਥੇ ਤੇ ਤੇਲੰਗਾਨਾ (269) ਪੰਜਵੇਂ ਨੰਬਰ ਉੱਤੇ ਹੈ।
  9. ਕੋਰੋਨਾਵਾਇਰਸ: ਸਭ ਤੋਂ ਵੱਧ ਪ੍ਰਭਾਵਿਤ 5 ਮੁਲਕਾਂ ਦਾ ਹਾਲ

    • ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਗਲੇ ਹਫ਼ਤੇ ਨੂੰ ਸਭ ਤੋਂ ਭਿਆਨਕ ਰਹਿਣ ਵਾਲਾ ਦੱਸਦਿਆਂ ਲੋਕਾਂ ਨੂੰ ਇਸ ਲਈ ਤਿਆਰ ਲਈ ਕਿਹਾ ਹੈ। ਮੁਲਕ ਵਿਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 3 ਲੱਖ ਪਾਰ ਕਰ ਗਈ ਹੈ। ਅਮਰੀਕਾ ਵਿਚ ਹੁਣ ਤੱਕ 8500 ਮੌਤਾਂ ਹੋ ਚੁੱਕੀਆਂ ਹਨ।
    • ਸ਼ਨੀਵਾਰ ਨੂੰ ਯੂਕੇ ਵਿਚ ਸ਼ਨੀਵਾਰ ਨੂੰ 708 ਮੌਤਾਂ ਨਾਲ ਇੱਕ ਦਿਨ ਵਿਚ ਰਿਕਾਰਡ ਮੌਤਾਂ ਹੋਈਆਂ, ਪਰ ਚੰਗੀ ਗੱਲ ਇਹ ਰਹੀ ਕਿ ਕੋਰੋਨਾਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਘਟ ਗਈ ਹੈ। ਹਸਪਤਾਲਾਂ ਵਿਚ ਹੁਣ ਤੱਕ 4331 ਮੌਤਾਂ ਹੋ ਚੁੱਕੀਆਂ ਹਨ।
    • ਸਪੇਨ ਦੇ ਪ੍ਰਧਾਨ ਮੰਤਰੀ ਪੀਡਰੋ ਸੈਨਚੇਜ਼ ਨੇ 25 ਅਪ੍ਰੈਲ ਤੱਕ ਲੌਕਡਾਊਨ ਵਧਾ ਦਿੱਤਾ ਹੈ। ਇਸ ਨੂੰ ਜ਼ਿੰਦਗੀਆਂ ਵਾਲਾ ਕਦਮ ਦੱਸਿਆ ਹੈ। ਇੱਕ ਦਿਨ ਵਿਚ 809 ਮੌਤਾਂ ਹੋਈਆਂ, ਇਸ ਹਫ਼ਤੇ ਦਾ ਸਭ ਤੋਂ ਛੋਟਾ ਅੰਕੜਾ ਹੈ।
    • ਇਟਲੀ ਤੋਂ ਕੁਝ ਰਾਹਤ ਵਾਲੀ ਖ਼ਬਰ ਇਹ ਹੈ ਕਿ ਇੱਥੇ ਇੰਨਟੈਂਸਿਵ ਕੇਅਰ ਯੂਨਿਟ ਵਿਚ ਮਰੀਜ਼ਾਂ ਦੀ ਗਿਣਤੀ ਘਟ ਹੈ। ਪਰ ਨਵੀਆਂ 681 ਮੌਤਾਂ ਨਾਲ ਦੇਸ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 15362 ਹੋ ਗਈ ਹੈ।
    • ਚੀਨ ਵਿਚ ਕੋਰੋਨਾਵਾਇਰਸ ਨਾਲ ਮਾਰੇ ਗਏ 3000 ਮੌਤਾਂ ਨੂੰ ਸ਼ਰਧਾਜਲੀ ਦੇਣ ਲਈ ਮੌਨ ਰੱਖਿਆ ਗਿਆ। ਇੱਥੇ 30 ਨਵੇਂ ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਇੱਕ ਦਿਨ ਪਹਿਲਾਂ ਇਹ ਗਿਣਤੀ 19 ਸੀ। ਇਹ ਜ਼ਿਆਦਾਤਰ ਪ੍ਰਭਾਵਿਤ ਲੋਕੀਂ ਬਾਹਰੋਂ ਆਏ ਹਨ।
  10. ਜੈਪੁਰ: ਥਾਂ ਜਿੱਥੇ ਸ਼ਹਿਰ ਦੀ 60 ਫ਼ੀਸਦੀ ਲਾਗ

    ਰਾਜਸਥਾਨ ਵਿਚ 5 ਅਪ੍ਰੈਲ ਸਵੇਰੇ 9 ਵਜੇ ਤੱਕ ਕੋਰੋਨਾਵਾਇਰਸ ਨਾਲ ਕੁੱਲ 210 ਪੌਜ਼ਿਟਿਵ ਮਾਮਲੇ ਹੋ ਪਾਏ ਗਏ ਸਨ, ਜਿੰਨ੍ਹਾਂ ਵਿਚੋਂ 56 ਕੇਸ ਇਕੱਲੇ ਜੈਪੁਰ ਨਾਲ ਸਬੰਧਤ ਹਨ। ਜੈਪੁਰ ਵਿਚ ਵੀ ਜ਼ਿਆਦਾਤਰ ਮਾਮਲੇ ਰਾਮਗੰਜ ਵਿਚ ਮਿਲੇ ਹਨ। ਇੱਥੇ ਸੜਕਾਂ ਸੁੰਨੀਆਂ ਪਈਆਂ ਹਨ,ਬਜ਼ਾਰ ਬੰਦ ਹਨ ਅਤੇ ਅਕਾਸ਼ ਵਿਚ ਪੰਛੀਆਂ ਦੀ ਥਾਂ ਡਰੋਨ ਦਿਖਾਈ ਦੇ ਰਹੇ ਹਨ। ਰਾਮਗੰਜ ਦਾ ਪਹਿਲਾ ਮਾਮਲਾ ਰਹਿਮਾਨੀਆ ਮਸਜਿਦ ਨੇੜੇ ਸਾਹਮਣੇ ਆਇਆ ਸੀ। ਪੀੜ੍ਹਤ ਨੌਜਵਾਨ 12 ਮਾਰਚ ਨੂੰ ਓਮਾਨ ਤੋਂ ਵਾਪਸ ਆਇਆ ਸੀ। ਕੋਰੋਨਾ ਲੱਛਣ ਸਾਹਮਣੇ ਆਉਣ ਕਾਰਨ ਉਸ ਨੂੰ 25 ਮਾਰਚ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤ 26 ਮਾਰਚ ਤੋਂ ਸ਼ਹਿਰ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ।

  11. ਕੋਰੋਨਾਵਾਇਰਸ: ਅਮਰੀਕਾ ’ਚ 3 ਲੱਖ ਤੋਂ ਵੱਧ ਕੇਸ, ਟਰੰਪ ਨੇ ਕਿਹਾ ਕਾਫੀ ਮੌਤਾਂ ਹੋ ਸਕਦੀਆਂ ਹਨ

    ਅਮਰੀਕਾ ਦੇ ਰਾਸ਼ਟਰਪਤੀ ਨੇ ਡੌਲਨਡ ਟਰੰਪ ਨੇ ਅਮਰੀਕਾ ਵਾਸੀਆਂ ਨੂੰ ਚਿਤਾਵਨੀ ਦਿੰਦਿਆ ਕਿਹਾ ਹੈ ਕਿ ਉਹ “ਮੁਸ਼ਕਲਾਂ ਭਰੇ ਹਫ਼ਤੇ” ਲਈ ਤਿਆਰ ਰਹਿਣ।

    ਉਨ੍ਹਾਂ ਮਹਾਂਮਾਰੀ ਦੀ ਮਾਰ ਨਾਲ ਵੱਡੇ ਪੱਧਰ ’ਤੇ ਮੌਤਾਂ ਦਾ ਖਦਸ਼ਾ ਜਤਾਇਆ ਹੈ।

    ਅਮਰੀਕਾ ਵਿੱਚ ਹੁਣ ਤੱਕ 3 ਲੱਖ ਤੋਂ ਵੱਧ ਕੇਸ ਹੋ ਗਏ ਹਨ ਅਤੇ 8500 ਮੌਤਾਂ ਦਰਜ ਹੋਈਆਂ ਹਨ।

    ਟਰੰਪ ਨੇ ਕਿਹਾ ਹੈ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਮੌਤਾਂ ਦੀ ਦਰ ਗੰਭੀਰ ਹੋ ਸਕਦੀ ਹੈ।

  12. ਕੋਰੋਨਾਵਾਇਰਸ: ਯੂਕੇ 'ਚ ਇਹ ਪੰਜਾਬੀ ਇੰਝ ਕਰ ਰਿਹਾ ਹੈ ਸਿਹਤ ਕਰਮੀਆਂ ਦੀ ਮਦਦ

  13. ਕੋਰੋਨਾਵਾਇਰਸ: ਫਰਾਂਸ ਨੇ ਇਲਾਜ ਦੇ ਮੈਡੀਕਲ ਟ੍ਰਾਇਲ ਲਈ ਆਗਿਆ ਦਿੱਤੀ

    ਫਰਾਂਸ ਨੇ ਕੋਰੋਨਵਾਇਰਸ ਨਾਲ ਠੀਕ ਹੋਏ ਮਰੀਜ਼ਾਂ ਦੇ ਖ਼ੂਨ ਪਲਾਜ਼ਮਾ ਨੂੰ ਗੰਭੀਰ ਤੌਰ ’ਤੇ ਬਿਮਾਰ ਮਰੀਜ਼ਾਂ ਵਿੱ ਚੜਾਉਣ ਦੇ ਮੈਡੀਕਲ ਟ੍ਰਾਇਲ ਨੂੰ ਆਗਿਆ ਦੇ ਦਿੱਤੀ ਹੈ।

    ਪਲਾਜ਼ਮਾ ਵਿੱਚ ਅਜਿਹੇ ਐਂਟੀਬਾਡੀਜ਼ ਹੁੰਦੇ ਹਨ ਜੋ ਵਾਇਰਸ ਦੇ ਖ਼ਿਲਾਫ਼ਸਰੀਰ ਵਿੱਚ ਪ੍ਰਤੀਰੋਧਕ ਸਮਰੱਥਾ ਪੈਦਾ ਕਰਦੇ ਹਨ।

    ਇਹ ਮੈਡੀਕਲ ਟ੍ਰਾਇਲ ਪੈਰਿਸ ਦੇ ਇੱਕ ਹਸਪਤਾਲ ਵਿੱਚ ਭਰਤੀ 60 ਮਰੀਜ਼ਾਂ ’ਤੇ ਮੰਗਲਵਾਰ ਨੂੰ ਸ਼ੁਰੂ ਹੋਵੇਗਾ।

    ਇਸੇ ਤਰ੍ਹਾਂ ਦੇ ਮੈਡੀਕਲ ਟੈਸਟ ਚੀਨ ਅਤੇ ਅਮਰੀਕਾ ਵਿੱਚ ਕੀਤੇ ਗਏ ਹਨ।

    ਅਮਰੀਕਾ ਵਿੱਚ ਦਵਾਈ ਦੇ ਮਾਪਦੰਡ ਤੈਅ ਕਰਨ ਵਾਲੀ ਸੰਸਥਾ ਐੱਫਡੀਏ ਨੇ ਕਿਹਾ ਹੈ ਕਿ ਡਾਟਾ ਮੁਤਾਬਕ ਇਹ ਇਲਾਜ ਕੁਝ ਹਦ ਤੱਕ ਸਫ਼ਲ ਰਿਹਾ ਹੈ। ਐੱਫਡੀਏ ਨੇ ਕੋਰੋਨਾਵਾਇਰਸ ਨਾਲ ਠੀਕ ਹੋਏ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਵੀ ਕੀਤੀ ਹੈ।

  14. ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 77 ਹੋਇਆ ਅਤੇ ਹੁਣ ਤੱਕ 1174 ਕੇਸ ਸਾਹਮਣੇ ਆਏ ਹਨ।

  15. ਟਰੰਪ ਨਿਊਯਾਰਕ ਵਿੱਚ ਤਾਇਤਾਨ ਕਰਨਗੇ ਆਰਮੀ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਨਿਊਯਾਰਕ ਵਿੱਚ ਇੱਕ ਹਜ਼ਾਰ ਸੈਨਿਕ ਮੈਡੀਕਲ ਕਰਮੀਆਂ ਨੂੰ ਤਾਇਨਾਤ ਕਰ ਜਾ ਰਹੇ ਹਨ।

    ਅਮਰੀਕਾ ਦਾ ਨਿਊਯਾਰਕ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਨਿਊਯਾਰਕ ਵਿੱਚ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ ਹਨ।

    ਬੀਤੇ 24 ਘੰਟਿਆਂ ਵਿੱਚ ਇੱਥੇ 630 ਮੌਤਾਂ ਹੋਈਆਂ ਹਨ। ਇਸ ਇਲਾਕੇ ਵਿੱਚ ਹੁਣ ਤੱਕ ਸਾਢੇ ਤਿੰਨ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ।

  16. ਤਬਲੀਗ਼ੀ ਜਮਾਤ ਨਾਲ ਸਬੰਧਤ 22 ਹਜ਼ਾਰ ਮੈਂਬਰ ਕੁਆਰੰਟੀਨ

  17. ਮੋਗਾ ਵਿੱਚ ਪੁਲਿਸ ਕਰਮੀਆਂ ਨੇ ਇੱਕ ਗਰਭਵਤੀ ਔਰਤ ਦੀ ਸੜਕ ਕੰਢੇ ਡਿਲਵਰੀ ਕਰਨ ਵਿੱਚ ਮਦਦ ਕੀਤੀ। ਤਿੰਨ ਹਸਪਤਾਲਾਂ ਨੇ ਇਸ ਔਰਤ ਲਈ ਆਪਣੇ ਦਰਵਾਜ਼ੇ ਨਹੀਂ ਖੋਲ੍ਹੇ ਸਨ।

  18. ਕੋਰੋਨਾਵਾਇਰਸ:ਸੰਸਾਰਵਿੱਚ 64 ਹਜ਼ਾਰ ਤੋਂ ਵੱਧ ਮੌਤਾਂ ਕਰੀਬ 12 ਲੱਖ ਮਰੀਜ਼

    ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਰੀਬ ਲੱਖ ਪਹੁੰਚ ਗਈ ਹੈ।

    ਇਸ ਮਹਾਂਮਾਰੀ ਨੇ ਹੁਣ ਤੱਕ ਪੂਰੇ ਸੰਸਾਰ ਵਿੱਚ 64,600 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ।

    ਇਟਲੀ ਵਿੱਚ ਸ਼ਨਿੱਚਵਾਰ ਨੂੰ 681 ਲੋਕਾਂ ਦੀ ਮੌਤ ਹੋਣ ਕਰਕੇ ਮਰਨ ਵਾਲਿਆਂ ਦਾ ਅੰਕੜਾਂ 15,362 ਤੱਕ ਹੋ ਗਿਆ ਹੈ।

    ਉੱਥੇ ਸਪੇਨ ਵਿੱਚ ਬੀਤੇ 24 ਘੰਟਿਆਂ ਵਿੱਚ 806 ਲੋਕਾਂ ਦੀ ਮੌਤ ਹੋਈ ਹੈ ਅਤੇ ਹੁਣ ਤੱਕ ਉੱਥੇ 11,947 ਲੋਕ ਮਾਰੇ ਗਏ ਹਨ।

    ਸਪੇਨ ਦੇ ਪ੍ਰਧਾਨ ਮੰਤਰੀ ਨੇ ਦੇਸ ਵਿੱਚ 26 ਅਪ੍ਰੈਲ ਤੱਕ ਲੌਕਡਾਊਨ ਵਧਾ ਦਿੱਤਾ ਹੈ।

    ਅਮਰੀਕਾ ਦੇ ਨਿਊਯਾਰਕ ਵਿੱਚ ਬੀਤੇ 24 ਘੰਟਿਆਂ ਵਿੱਚ 630 ਮੌਤਾਂ ਹੋਈਆਂ ਹਨ। ਅਮਰੀਕਾ ਵਿੱਚ ਪ੍ਰਭਾਵਿਤ ਲੋਕਾਂ ਦੀ ਗਿਣਤੀ ਤਿੰਨ ਲੱਖ ਤੋਂ ਪਾਰ ਹੋ ਗਈ ਹੈ।