You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਵਾਇਰਸ: ਆਸਟਰੇਲੀਆ ਨੇ ਪਰਵਾਸੀ ਵਿਦਿਆਰਥੀਆਂ ਨੂੰ ਵਤਨ ਪਰਤਣ ਲਈ ਕਿਹਾ, ਪੰਜਾਬ ’ਚ ਕੋਰੋਨਾਵਾਇਰਸ ਕਰਕੇ ਅੱਜ ਹੋਈਆਂ 2 ਮੌਤਾਂ

ਕੋਰੋਨਾਵਾਇਰਸ ਦੇ ਪੂਰੀ ਦੁਨੀਆਂ ਵਿੱਚ ਮਾਮਲੇ ਤਕਰੀਬਨ 12 ਲੱਖ, ਮੌਤਾਂ ਦੀ ਗਿਣਤੀ 60 ਹਜ਼ਾਰ ਤੋਂ ਪਾਰ

ਲਾਈਵ ਕਵਰੇਜ

  1. ਪੰਜਾਬ ਦੇ ਰਾਜਪਾਲ ਨੇ ਵੀ ਜਗਾਈਆਂ ਮੋਮਬੱਤੀਆਂ

    ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਨੇ ਵੀ ਆਪਣੀ ਪਤਨੀ ਨਾਲ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਦੀ ਅਪੀਲ ਮੁਤਾਬਕ ਮੋਮਬੱਤੀਆਂ ਜਗਾਈਆਂ।

  2. ਗਾਜ਼ੀਆਬਾਦ ਵਿੱਚ ਦੀਵੇ ਨਾਲ ਸਵਾਸਤਿਕ ਬਣਇਆ ਗਿਆ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੀਵੇ ਬਾਲ ਕੇ ਹਿੱਸਾ ਲਿਆ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪੀਲ ਕੀਤੀ ਸੀ ਕਿ ਐਤਵਾਰ ਨੂੰ ਰਾਤ ਨੌ ਵਜੇ, ਨੌ ਮਿੰਟ ਲਈ ਘਰ ਦੀਆਂ ਲਾਈਟਾਂ ਬੰਦ ਕਰਕੇ ਦੀਵੇ ਤੇ ਮੋਮਬੱਤੀਆਂ ਬਾਲੋ। ਉਸੇ ਅਪੀਲ ਦਾ ਸਕਦਾ ਹੀ ਕਈ ਲੋਕ ਦੀਵੇ ਤੇ ਮੋਮਬੱਤੀਆਂ ਲੈ ਕੇ ਘਰੋਂ ਬਾਹਰ ਆਏ।

  3. ਤਮਿਲ ਨਾਡੂ ਵਿੱਚ ਇਹ ਨਜ਼ਾਰਾ ਵੇਖਣ ਨੂੰ ਮਿਲਿਆ

    ਤਮਿਲ ਨਾਡੂ ਵਿੱਚ ਇੱਕ ਰਿਹਾਇਸ਼ੀ ਸੋਸਾਈਟੀ ਵੱਲੋਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਤੇ ਕੇਵਲ ਮੋਮਬੱਤੀਆਂ ਤੇ ਮੋਬਾਈਲ ਦੀਆਂ ਫਲੈਸ਼ ਲਾਈਟਾਂ ਜਲਾਈਆਂ।

  4. ਪੀਐੱਮ ਮੋਦੀ ਦੇ ਅਪੀਲ ’ਤੇ ਮੋਮਬੱਤੀਆਂ ਤੇ ਦੀਵੇ ਲੈ ਕੇ ਨਿਕਲੇ ਲੋਕ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ’ਤੇ ਐਤਵਾਰ ਰਾਤ ਨੌ ਵਜੇ ਤੋਂ ਲੋਕ ਦੀਵੇ ਤੇ ਮੋਮਬੱਤੀਆਂ ਲੈ ਕੇ ਨਿਕਲੇ ਹਨ। ਦੇਸ ਦੀਆਂ ਕਈ ਹਿੱਸਿਆਂ ਵਿੱਚ ਲੋਕ ਦੀਵੇ ਤੇ ਮੋਮਬੱਤੀਆਂ ਲੈ ਕੇ ਨਿਕਲੇ ਹਨ। ਯੂਪੀ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਨੇ ਵੀ ਦੀਵੇ ਬਾਲੇ।

  5. ਪੰਜਾਬ ਵਿੱਚ ਕੋਰੋਨਾਵਾਇਰਸ ਕਰਕੇ ਅੱਜ ਦੀ ਦੂਜੀ ਮੌਤ ਹੋਈ

    ਕੋਰੋਨਾਵਾਇਰਸ ਕਾਰਨ ਪੰਜਾਬ ਵਿੱਚ ਅੱਜ ਦੂਜੀ ਮੌਤ ਹੋਈ ਹੈ। ਹੁਣ ਪੰਜਾਬ ਵਿੱਚ ਮ੍ਰਿਤਕਾਂ ਦੀ ਗਿਣਤੀ 7 ਹੋ ਗਈ ਹੈ। ਅੱਜ ਦੀ ਦੂਜੀ ਮ੍ਰਿਤਕ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦੀ ਰਹਿਣ ਵਾਲੀ ਸੀ।

    ਉਸ ਨੂੰ 2 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਅੱਜ ਸ਼ਾਮ 7.30 ਵਜੇ ਪੀੜਤਾ ਦੀ ਮੌਤ ਹੋ ਗਈ।

  6. ਹਿਮਾਚਲ ਪ੍ਰਦੇਸ਼ ’ਚ ਇੱਕ ਵਿਅਕਤੀ ਨੇ ‘ਕੋਰੋਨਾ ਦੇ ਮਿਹਣਿਆਂ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ’

    ਹਿਮਾਚਲ ਪ੍ਰਦੇਸ਼ ਵਿੱਚ ਦਿੱਲੀ ਦੇ ਤਬਲੀਗ਼ੀ ਜ਼ਮਾਤ ਦੇ ਸਮਾਗਮ ’ਚ ਸ਼ਾਮਿਲ ਹੋਣ ਤੋਂ ਬਾਅਦ ਪਰਤੇ 6 ਲੋਕਾਂ ਵਿੱਚੋਂ ਦੋ ਵਿੱਚ ਕੋਰੋਨਾਵਾਇਰਸ ਪੌਜ਼ੀਟਿਵ ਪਾਇਆ ਗਿਆ।

    ਊਨਾ ਤੋਂ ਪੱਤਰਕਾਰ ਅਸ਼ਵਨੀ ਸ਼ਰਮਾ ਮੁਤਾਬਕ ਊਨਾ ਜ਼ਿਲ੍ਹੇ ਦੇ 37 ਸਾਲਾ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਮੁਤਾਬਕ ਇਹ ਸ਼ਖ਼ਸ ਸਥਾਨਕ ਲੋਕਾਂ ਦੇ ਉਸ ਨੂੰ ‘ਕੋਰੋਨਾਵਾਇਰਸ’ ਕਹਿਣ ਤੋਂ ਪਰੇਸ਼ਾਨ ਸੀ।

    ਹਾਲਾਂਕਿ ਮ੍ਰਿਤਕ ਦਾ ਕੋਰੋਨਾਵਾਇਰਸ ਟੈਸਟ ਨੈਗੇਟਿਵ ਆਇਆ ਸੀ।

    ਡੀਜੀ ਪੁਲਿਸ, ਐੱਸ ਆਰ ਮਾਰਦੀ ਦੌਰਾਨ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

    ਡੀਜੀ ਮੁਤਾਬਕ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਵੀ ਮ੍ਰਿਤਕ ਦਾ ਪਿੰਡ ਵਾਲਿਆਂ ਨੇ ਬਾਈਕਾਟ ਕੀਤਾ ਅਤੇ ਉਸ ਨੇ ਸ਼ਨੀਵਾਰ ਰਾਤ ਆਪਣੇ ਬਾਥਰੂਮ ਵਿੱਚ ਜਾ ਕੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।

  7. ਕੀ ਕੋਰੋਨਾਵਾਇਰਸ ਦੋ ਵਾਰ ਹੋ ਸਕਦਾ ਹੈ?

    ਕਈ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਤੇ ਉਨ੍ਹਾਂ ਦੇ ਟੈਸਟ ਸਹੀ ਆਏ। ਪਰ ਕੁਝ ਦਿਨ ਮਗਰੋਂ ਉਨ੍ਹਾਂ ਦੇ ਟੈਸਟ ਮੁੜ ਤੋਂ ਪੌਜ਼ੀਟਿਵ ਆਏ। ਕੋਰੋਨਾਵਾਇਰਸ ਕਰਕੇ ਲੋਕਾਂ ਦੇ ਇਮਿਊਨ ਸਿਸਟਮ 'ਤੇ ਫ਼ਰਕ ਪੈਂਦਾ ਹੈ। ਪਰ ਇਹ ਕੋਵਿਡ-19 ਵਾਇਰਸ ਕਿਵੇਂ ਅਸਰ ਪਾਉਂਦਾ ਹੈ?

    ਬਹੁਤ ਥੋੜ੍ਹੇ ਮਰੀਜ਼ਾਂ ਵਿੱਚ ਕੋਰੋਨਾਵਾਇਰਸ ਮੁੜ ਤੋਂ ਸਾਹਮਣੇ ਆ ਸਕਦਾ ਹੈ। ਪਰ ਇਸ ਦਾ ਕਾਰਨ ਕੀ ਹੈ?

    ਇਸ ਬਾਰੇ ਵਿਸਥਾਰ ਨਾਲ ਹੋਰ ਪੜ੍ਹੋ

  8. ਇੰਗਲੈਂਡ ਵਿੱਚ ਮੌਤਾਂ 4,400 ਤੋਂ ਪਾਰ

    ਇੰਗਲੈਂਡ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 4,494 ਮੌਤਾਂ ਹੋ ਚੁੱਕੀਆਂ ਹਨ। ਇਸ ਬਾਰੇ ਜਾਣਕਾਰੀ ਨੈਸ਼ਨਲ ਹੈਲਥ ਸਰਵਿਸ ਤੋਂ ਮਿਲੀ ਹੈ।

    ਪਿਛਲੇ 24 ਘੰਟਿਆਂ 'ਚ 555 ਮੌਤਾਂ ਹੋਈਆਂ ਹਨ। ਮਰਨ ਵਾਲੇ ਮਰੀਜ਼ਾਂ ਦੀ ਉਮਰ 33 ਤੋਂ 103 ਸਾਲ ਦੇ ਵਿਚਾਲੇ ਸੀ।

  9. ਗਲੋਬਲ ਅਪਡੇਟ : 7 ਲਾਇਨਾਂ 'ਚ ਵਿਸ਼ਵ ਦਾ ਹਾਲ, ਭਾਰਤ ਵਿਚ ਇੱਕ ਦਿਨ ਵਿਚ 11 ਮੌਤਾਂ ਤੇ ਪੰਜਾਬ 'ਚ ਮੌਤਾਂ ਦਾ ਅੰਕੜਾ 6 ਹੋਇਆ

    • ਸਪੇਨ ਵਿਚ ਮੌਤਾਂ ਦੇ ਰੁਝਾਨ ਵਿਚ ਦੂਜੇ ਦਿਨ ਵੀ ਗਿਰਾਵਟ, ਐਤਵਾਰ ਨੂੰ 647 ਮੌਤਾਂ, ਪਰ ਸ਼ਨੀਵਾਰ ਨਾਲੋਂ 135 ਘੱਟ
    • ਨਿਊਯਾਰਕ ਵਿਚ ਮੌਤ ਦਾ ਤਾਂਡਵ ਜਾਰੀ, ਇੱਕ ਦਿਨ ਵਿਚ 630 ਮੌਤਾਂ, ਟਰੰਪ ਨੇ ਸ਼ੁਰੂ ਹੋਣ ਵਾਲੇ ਹਫ਼ਤੇ ਨੂੰ ਦੱਸਿਆ ਵਿਨਾਸ਼ਕਾਰੀ, 3 ਲੱਖ ਤੋਂ ਵੱਧ ਮਰੀਜ਼ਾਂ ਦੀ ਪੁਸ਼ਟੀ, ਹੋਰ ਮੌਤਾਂ ਦਾ ਖ਼ਦਸ਼ਾ
    • ਯੂਕੇ ਵਿਚ ਵੀ ਮੌਤਾਂ ਦਾ ਗ੍ਰਾਫ਼ ਵਧਣਾ ਜਾਰੀ, ਇੱਕ ਦਿਨ ਵਿੱਚ 555 ਮੌਤਾਂ, ਹਸਪਤਾਲਾਂ ਵਿਚ ਹੁਣ ਤੱਕ 4,313 ਮੌਤਾਂ, 47,806 ਪੌਜ਼ਿਟਿਵ ਮਰੀਜ਼
    • ਕੀਨੀਆ ਵਿਚ 126 ਪੌਜ਼ਿਟਿਵ ਕੇਸ ਆਉਣ ਤੋਂ ਬਾਅਦ ਸਰਕਾਰ ਨੇ ਕਈ ਵਿਦੇਸ਼ੀਆਂ ਸਣੇ 2000 ਲੋਕਾਂ ਨੂੰ ਹੋਟਲਾਂ ਏਕਾਂਤਵਾਸ ਕੀਤਾ, ਲੋਕਾਂ ਨੇ ਏਕਾਂਤ ਕੇਂਦਰਾਂ ਵਿਚ ਗ਼ੈਰ- ਮਨੁੱਖੀ ਵਿਵਹਾਰ ਦਾ ਲਾਇਆ ਇਲਜ਼ਾਮ
    • ਬਹਿਰੀਨ ਵਿਚ ਏਕਾਂਤਵਾਸ ਭੇਜੇ ਤੇ ਏਕਾਂਤ ਹੋਏ ਲੋਕਾਂ ਉੱਤੇ ਇਲੈਟ੍ਰੋਨਿਕ ਟੈਗਜ਼ ਨਾਲ ਨਜ਼ਰ ਰੱਖੀ ਜਾ ਰਹੀ ਹੈ, ਜੇਕਰ ਵਿਅਕਤੀ ਦੇ ਸਮਾਰਟ ਫੋਨ ਦੀ ਲੋਕੇਸ਼ਨ 15 ਮੀਟਰ ਇੱਧਰ - ਉੱਧਰ ਹੋਵੇ ਤਾਂ ਉਸ ਨੂੰ 3 ਮਹੀਨੇ ਕੈਦ ਤੇ 25000 ਡਾਲਰ ਜੁਰਮਾਨਾ ਹੋ ਸਕਦਾ ਹੈ।
    • ਆਸਟ੍ਰੇਲੀਆ ਨੇ ਲੌਕਡਾਊਨ ਦੌਰਾਨ ਆਪਣਾ ਗੁਜ਼ਾਰਾ ਨਾ ਕਰ ਸਕਣ ਵਾਲੇ ਪਰਵਾਸੀ ਵਿਦਿਆਰਥੀਆਂ ਨੂੰ ਮੁਲਕ ਛੱਡ ਕੇ ਚਲੇ ਜਾਣ ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ।
    • ਕੋਰੋਨਾਵਾਇਰਸ ਦੇ ਪੀੜਤਾਂ ਦਾ ਗਲੋਬਲ ਅੰਕੜਾ 12 ਲੱਖ ਨੂੰ ਪਾਰ ਕਰ ਗਿਆ ਹੈ। ਹੁਣ ਤੱਕ 65, 000 ਲੋਕ ਮਾਰੇ ਜਾ ਚੁੱਕੇ ਹਨ ਅਤੇ 2,52,000 ਤੰਦਰੁਸਤ ਹੋ ਚੁੱਕੇ ਹਨ।
  10. ਕੋਰੋਨਾਵਾਇਰਸ ਦਾ ਡਿਜੀਟਲ ਮਾਡਲ

  11. ਨਿਰਮਲ ਸਿੰਘ ਖ਼ਾਲਸਾ ਦੀ ਮੌਤ ਬਾਰੇ ਜਾਂਚ ਲਈ ਰਾਸ਼ਟਰਪਤੀ ਨੂੰ ਚਿੱਠੀ

    ਜਲੰਧਰ ਤੋਂ ਪਾਲ ਸਿੰਘ ਨੌਲੀ ਮੁਤਾਬਕ ਦਿੱਲੀ ਤੋਂ ਸੰਸਦ ਮੈਂਬਰ ਤੇ ਗਾਇਕ ਹੰਸ ਰਾਜ ਹੰਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ,ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਬਾਰੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ

  12. ਕੀ ਰਾਤ 9 ਵਜੇ ਬੱਤੀ ਬੁਝਾਉਣ ਨਾਲ ਬਿਜਲੀ ਦੇ ਗ੍ਰਿਡ ਫੇਲ੍ਹ ਹੋ ਸਕਦੇ ਹਨ

  13. ਸਿੰਗਾਪੁਰ: ਵੱਡੀ ਗਿਣਤੀ ’ਚ ਪਰਵਾਸੀ ਮਜ਼ਦੂਰ ਕੋਰੋਨਾਵਾਇਰਸ ਤੋਂ ਪੀੜਤ

    ਸਿੰਗਾਪੁਰ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ 120 ਨਵੇਂ ਕੇਸ ਸਾਹਮਣੇ ਆਏ ਹਨ ਜੋ ਕੋਰੋਨਾਵਾਇਰਸ ਦੀ ਲਾਗ ਨਾਲ ਪੀੜਤ ਹਨ।

    ਸਰਕਾਰੀ ਅੰਕੜੇ ਮੁਤਾਬਕ ਕੋਰੋਨਾਵਾਇਰਸ ਦੀ ਲਾਗ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਲੱਗੀ ਹੈ। 120 ਨਵੇਂ ਕੇਸਾਂ ਵਿੱਚੋਂ 116 ਸਥਾਨਕ ਤੌਰ ‘ਤੇ ਲਾਗ ਲੱਗਣ ਨਾਲ ਕੋਰੋਨਾਵਾਇਰਸ ਦਾ ਸ਼ਿਕਾਰ ਹੋਏ ਹਨ।

    ਸਿੰਗਾਪੁਰ ਵਿੱਚ ਲਗਭਗ ਤਿੰਨ ਲੱਖ ਪਰਵਾਸੀ ਮਜ਼ਦੂਰ ਹਨ ਤੇ ਇਨ੍ਹਾਂ ਵਿੱਚੋਂ ਬਹੁਤੇ ਉਸਾਰੀ ਦੇ ਕੰਮ ਵਿੱਚ ਲੱਗੇ ਹਨ।

  14. ਆਸਟਰੇਲੀਆ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਮੁਲਕ ਛੱਡਣ ਲਈ ਕਿਹਾ, ਸੁਖਬੀਰ ਬਾਦਲ ਨੇ ਬਿਆਨ ਦੀ ਨਿੰਦਾ ਕੀਤੀ, ਆਸਟਰੇਲੀਆ ਦੇ ਪੀਐੱਮ ਦਾ ਬਿਆਨ ਸ਼ਰਮਨਾਕ ਬਿਆਨ : ਸਖਬੀਰ ਸਿੰਘ ਬਾਦਲ

    ਪੰਜਾਬ ਤੋਂ ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵਲੋਂ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਮੁਲਕ ਛੱਡਣ ਲਈ ਕਹਿਣ ਦੀ ਸਖ਼ਤ ਨਿੰਦਾ ਕੀਤੀ ਹੈ।

    ਸੁਖਬੀਰ ਬਾਦਲ ਨੇ ਇੱਕ ਟਵੀਟ ਰਾਹੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੂੰ ਲਿਖਿਆ ਕਿ ਤੁਹਾਡੇ ਅਰਥਚਾਰੇ ਵਿਚ ਵੱਡਾ ਰੋਲ ਨਿਭਾਉਣ ਵਾਲੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਦੇਸ ਛੱਡ ਕੇ ਜਾਣ ਦਾ ਬਿਆਨ ਸ਼ਰਮਨਾਕ ਹੈ।

    ਸੁਖਬੀਰ ਬਾਦਲ ਨੇ ਸਾਰੇ ਪੰਜਾਬੀਆਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਇਸ ਸੰਕਟ ਦੀ ਘੜੀ ਵਿਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਕਿਹਾ ਹੈ।

    ਸ਼ੁੱਕਰਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵਿਜ਼ਿਟਰ ਵੀਜ਼ੇ ਅਤੇ ਸਟੱਡੀ ਵੀਜ਼ੇ ਉੱਤੇ ਦੇਸ ਵਿਚ ਆਏ ਲੋਕਾਂ ਨੂੰ ਉੱਥੋਂ ਜਾਣ ਲਈ ਕਿਹਾ ਸੀ।

    ਪ੍ਰਧਾਨ ਮੰਤਰੀ ਨੇ ਕਿਹਾ ਸੀ, ਜਿਹੜੇ ਲੋਕ ਵਿਜ਼ਿਟਰ ਅਤੇ ਹੋਰ ਵੱਖ ਵੱਖ ਤਰ੍ਹਾਂ ਦੇ ਵੀਜ਼ੇ ਉੱਤੇ ਆਸਟ੍ਰੇਲੀਆ ਰਹਿ ਰਹੇ ਹਨ ਅਤੇ ਆਪਣਾ ਗੁਜ਼ਾਰਾ ਨਹੀਂ ਕਰ ਪਾ ਰਹੇ, ਉਨ੍ਹਾਂ ਲਈ ਇੱਕ ਬਦਲ ਇਹ ਹੈ ਕਿ ਉਹ ਆਪਣੇ ਮੁਲਕਾਂ ਵਿਚ ਵਾਪਸ ਚਲੇ ਜਾਣ।

    ਉਨ੍ਹਾਂ ਕਿਹਾ ਸੀ ਕਿ ਆਸਟ੍ਰੇਲੀਆ ਆਪਣੇ ਨਾਗਰਿਕਾਂ ਅਤੇ ਸ਼ਹਿਰੀਆਂ ਉੱਤੇ ਧਿਆਨ ਕ੍ਰੇਂਦਿਤ ਕਰੇਗਾ ਤੇ ਵੱਧ ਤੋਂ ਵੱਧ ਸਹਾਇਤਾ ਦੇਵੇਗਾ। ਪਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਕਟ ਦੀ ਘੜੀ ਵਿਚ ਮਦਦ ਕਾਰਨ ਵਾਲੇ ਨਰਸਿੰਗ ਤੇ ਡਾਕਟਰੀ ਦੇ ਹੁਨਰਮੰਦਾਂ ਦਾ ਸਵਾਗਤ ਹੈ।

  15. ਦੀਵਾ ਜਗਾਉਣਾ ਸ਼ੰਖ ਵਜਾਉਣ ਵਾਂਗ ਹੈ - ਮਨਹੋਰ ਲਾਲ ਖੱਟਰ

    • ਲੋਕਾਂ ’ਚ ਜਾਗਰੂਕਤਾ ਲਿਆਉਣਾ ਜ਼ਰੂਰੀ ਹੈ
    • ਲੋਕਾਂ ਵਿੱਚ ਜੋਸ਼ ਫ਼ੈਲਾਇਆ ਜਾਵੇ ਨਾ ਕਿ ਡਰ
    • ਦੀਵਾ ਜਗਾਉਣਾ ਸ਼ੰਖ ਵਜਾਉਣ ਵਾਂਗ ਹੈ
    • ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਘਰ ਰਹਿ ਕੇ ਹੀ ਦੀਵਾ ਜਗਾਉਣ
    • ਸੋਸ਼ਲ ਡਿਸਟੈੰਸਿਗ ਲਾਜ਼ਮੀ ਹੋਣੀ ਚਾਹੀਦੀ ਹੈ
    • ਰਾਤ ਨੂੰ ਤੈਅ ਸਮੇਂ 'ਤੇ ਸਿਰਫ਼ ਲਾਈਟਾਂ ਹੀ ਬੰਦ ਕਰੋ
    • ਸਟਰੀਟ ਲਾਈਟਾਂ ਜਗਦੀਆਂ ਰਹਿਣ ਦਿਓ
    • ਇਕੱਠੇ ਹੋ ਕੇ ਦੀਵੇ ਨਾ ਜਗਾਓ
    • ਆਪੋ-ਆਪਣੇ ਘਰ ਦੀ ਬਾਲਕਨੀ ਤੋਂ ਦੀਵਾ ਬਾਲੋ
    • ਆਉਣ ਵਾਲੇ ਸਮਾਗਮਾਂ ਜਾਂ ਤਿਓਹਾਰਾਂ ਨੂੰ ਜਨਤਕ ਤੌਰ 'ਤੇ ਨਾ ਮਨਾਓ
  16. ਭਾਰਤ ਦੇ ਸਿਹਤ ਮੰਤਰਾਲੇ ਦੀ ਤਾਜ਼ਾ ਪ੍ਰੈੱਸ ਕਾਨਫਰੰਸ

    • 460 ਫੂਡ ਕੈਂਪ ਸਥਾਪਿਤ ਕੀਤੇ ਗਏ ਹਨ
    • 75 ਲੱਖ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ
    • ਮਜ਼ਦੂਰਾਂ ਨੂੰ ਰਹਿਣ ਲਈ ਥਾਂ ਮੁਹੱਈਆ ਕਰਵਾਈ ਜਾ ਰਹੀ ਹੈ
    • ਜ਼ਰੂਰੀ ਸਮਾਨ ਦੀ ਸਪਲਾਈ ਵੱਖ-ਵੱਖ ਮੰਤਰਾਲੇ ਦੇਖ ਰਹੇ ਹਨ
    • ਗ੍ਰਹਿ ਮੰਤਰਾਲੇ ਵੱਲੋਂ ਸਪਲਾਈ ‘ਤੇ ਨਿਗਾਹ ਰੱਖੀ ਜਾ ਰਹੀ ਹੈ
    • ਸਮਾਨ ਦੀ ਆਵਾਜਾਈ ਲਈ ਦਿੱਕਤ ਨਾ ਆਵੇ ਇਸ ਲਈ ਧਿਆਨ ਰੱਖਿਆ ਜਾ ਰਿਹਾ ਹੈ
    • ਗ਼ੈਰ ਸਰਕਾਰੀ ਸੰਸਥਾਵਾਂ ਸਾਥ ਦੇ ਰਹੀਆਂ ਹਨ
    • ਕਈ ਪ੍ਰਾਈਵੇਟ ਕੰਪਨੀਆਂ ਨੇ ਵੀ ਮਦਦ ਲਈ ਹੱਥ ਵਧਾਇਆ ਹੈ
  17. ਕੋਰੋਨਾਵਾਇਰਸ: ਲੌਕਡਾਊਨ 'ਚ ਘਰੋਂ ਕਿਵੇਂ ਕੰਮ ਕਰ ਰਹੀਆਂ ਹਨ ਇਹ ਪੰਜਾਬਣਾਂ

  18. ਕੋਰੋਨਾਵਾਇਰਸ ਨਾਲ ਪੰਜਾਬ ’ਚ 6ਵੀਂ ਮੌਤ, ਲੁਧਿਆਣਾ ਸ਼ਹਿਰ ਵਿਚ ਦੂਜੀ ਮੌਤ

    ਲੁਧਿਆਣਾ ਵਿੱਚ ਕੋਰੋਨਾਵਾਇਰਸ ਨਾਲ 69ਸਾਲਾ ਔਰਤ ਦੀ ਮੌਤ ਹੋਈ ਹੈ। ਇਹ ਲੁਧਿਆਣਾ ਜ਼ਿਲ੍ਹੇ ਦੀ ਦੂਜੀ ਅਤੇ ਪੰਜਾਬ ਦੀ 6ਵੀਂ ਮੌਤ ਹੈ।

    ਪੀੜ੍ਹਤ ਔਰਤ ਲੁਧਿਆਣਾ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਸੀ ਅਤੇ 17 ਮਾਰਚ ਨੂੰ ਮੁਹਾਲੀ ਤੋਂ ਪਰਤੀ ਸੀ। ਇਹ ਔਰਤ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਵਾਸੀ ਸੀ।

    ਸੂਬੇ ’ਚ 68 ਪੌਜ਼ਿਟਿਵ ਕੇਸ

    ਪੰਜਾਬ ਸਰਕਾਰ ਦੇ 5 ਅਪ੍ਰੈਲ ਨੂੰ ਸ਼ਾਮੀ ਜਾਰੀ ਬਿਆਨ ਮੁਤਾਬਕ ਸੂਬੇ ਵਿਚ ਕੋਰੋਨਾਵਾਇਰਸ ਦੇ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਵਧ ਕੇ 68 ਹੋ ਗਈ ਹੈ।

    ਕੁੱਲ ਸ਼ੱਕੀ ਮਰੀਜ਼ 2208 ਸਾਹਮਣੇ ਆਏ ਹਨ, ਜਿੰਨ੍ਹਾਂ ਵਿਚੋਂ 1711 ਨੈਗੇਟਿਵ ਅਤੇ 429 ਦਾ ਨਤੀਜਾ ਅਜੇ ਆਉਣਾ ਬਾਕੀ ਹੈ। ਹੁਣ ਤੱਕ 4 ਮਰੀਜ਼ ਠੀਕ ਹੋ ਗਏ ਹਨ ਅਤੇ 58 ਐਕਟਿਵ ਕੇਸ ਸਨ। ਦੋ ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ ਇੱਕ ਵੈਂਟੀਲੇਟਰ ਉੱਤੇ ਹੈ।

    5 ਅਪ੍ਰੈਲ ਨੂੰ ਲੁਧਿਆਣਾ, ਮੋਹਾਲੀ ਅਤੇ ਬਰਨਾਲਾ ਵਿਚ ਇੱਕ-ਇੱਕ ਕੇਸ ਪੌਜ਼ਿਟਿਵ ਪਾਇਆ ਗਿਆ ਹੈ। ਲੁਧਿਆਣਾ ਵਾਲੇ ਵਿਅਕਤੀ ਦਿੱਲੀ ਵਿਚਲੀ ਤਬਲੀਗੀ ਮਰਕਜ਼ ਵਿਚ ਸ਼ਾਮਲ ਹੋਇਆ ਸੀ, ਜਦਕਿ ਮੋਹਾਲੀ ਵਾਲੇ ਦੀ ਬੇਕਰੀ ਦਾ ਕਾਮਾ ਉੱਥੋ ਆਇਆ ਸੀ।

    ਨਵਾਂ ਸ਼ਹਿਰ ਚ ਸਭ ਤੋਂ ਵੱਧ ਕੇਸ

    ਸਭ ਤੋਂ ਵੱਧ 19 ਕੇਸ ਜ਼ਿਲ੍ਹਾ ਨਵਾਂ ਸ਼ਹਿਰ ਹਨ, ਜਦਕਿ ਮੋਹਾਲੀ ਵਿਚ 15, ਹੁਸ਼ਿਆਰਪੁਰ ਵਿਚ 7, ਅੰਮ੍ਰਿਤਸਰ ਵਿਚ 8, ਜਲੰਧਰ ਵਿਚ 6, ਲੁਧਿਆਣਾ ਵਿਚ 5 ਮਾਨਸਾ ਵਿਚ 3 ਕੇਸ ਹਨ। ਪਟਿਆਲਾ, ਰੋਪੜ, ਫ਼ਰੀਦਕੋਟ, ਪਠਾਨਕੋਟ ਅਤੇ ਬਰਨਾਲਾ ਵਿਚ ਇੱਕ-ਇੱਕ ਕੇਸ ਸਾਹਮਣੇ ਆਇਆ ਹੈ।

  19. ਕੋਰੋਨਾਵਾਇਰਸ: ਮਾਸਕ ਪਾਉਣ ਨੂੰ ਲੈ ਕੇ ਆਈ ਨਵੀਂ ਰਿਸਰਚ ਕੀ ਕਹਿੰਦੀ ਹੈ?

    ਇੱਕ ਨਵੀਂ ਰਿਸਰਚ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਸ਼ਖ਼ਸ ਦੀ ਛਿੱਕ ਕਈ ਮੀਟਰ ਦੂਰ ਤੱਕ ਜਾ ਸਕਦੀ ਹੈ ਅਤੇ ਉਸਦੇ ਨਾਲ ਕੋਰੋਨਾਵਾਇਰਸ ਵੀ ਦੂਜੇ ਸ਼ਖ਼ਸ ਤੱਕ ਪਹੁੰਚ ਸਕਦਾ ਹੈ।

  20. ਬਰਨਾਲਾ ਵਿੱਚ ਇੱਕ 42 ਸਾਲਾ ਔਰਤ ਕੋਰੋਨਾ ਪੌਜ਼ੀਟੀਵ ਮਿਲੀ

    ਬਰਨਾਲਾ ਦੀ ਇੱਕ 42 ਸਾਲਾ ਔਰਤ ਦੀ ਕੋਰੋਨਾਵਾਇਰਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

    ਬਰਨਾਲਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨਪ੍ਰੀਤ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਵਿੱਚ 2 ਦਿਨ ਪਹਿਲਾਂ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਸਨ ਜਿਸ ਮਗਰੋਂ ਉਨ੍ਹਾਂ ਦੇ ਸੈਂਪਲ ਲਏ ਗਏ ਸਨ।

    ਸੰਗਰੂਰ ਦੇ ਸਿਵਿਲ ਸਰਜਨ ਮੁਤਾਬਕ ਸਿਹਤ ਵਿਭਾਗ ਨੇ ਸ਼ਹਿਰ ਦੇ ਮਲੇਰਕੋਟਲਾ ਇਲਾਕੇ ਦੇ 38 ਲੋਕਾਂ ਨੂੰ ਮਸਤੂਆਣਾ ਸਾਹਿਬ ਵਿੱਖੇ ਸ਼ਨਿੱਚਰਵਾਰ ਨੂੰ ਆਈਸੋਲੇਟ ਕੀਤਾ ਹੈ।

    ਸ਼ਹਿਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨਪ੍ਰੀਤ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਿਵਲ ਸਰਜਨ ਡਾ਼ ਰਾਜ ਕੁਮਾਰ ਨੇ ਦੱਸਿਆ ਕਿ ਇਹ ਸਾਰੇ ਜਣੇ ਹਜ਼ਰਤ ਨਿਜ਼ਾਮੂਦੀਨ ਤੋਂ ਪਰਤੇ ਸਨ।

    ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕੇਬੀਐੱਸ ਸਿੱਧੂ ਮੁਤਾਬਕ ਸੰਗਰੂਰ ਜ਼ਿਲ੍ਹੇ ਵਿੱਚ 82 ਸੈਂਪਲ ਲਏ ਗਏ ਹਨ। ਜੋ ਕਿ ਸਾਰੇ ਦੇ ਸਾਰੇ ਨਿਜ਼ਾਮੂਦੀਨ ਹੋ ਕੇ ਆਏ ਹਨ।

    ਉਨ੍ਹਾਂ ਵਿੱਚੋਂ 32 ਦੀ ਰਿਪੋਰਟ ਆ ਗਈ ਹੈ ਜੋ ਕਿ ਨੈਗਿਟਿਵ ਹੈ। ਜਦਕਿ 50 ਜਣਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।