'ਪ੍ਰਧਾਨ ਮੰਤਰੀ ਦੀ ਅਪੀਲ ਪੱਖੇ, ਏਸੀ ਬੰਦ ਕਰਨ ਲਈ ਨਹੀਂ ਹੈ'

ਕੋਰੋਨਾਵਾਇਰਸ ਦੇ ਪੂਰੀ ਦੁਨੀਆਂ 'ਚ ਤਕਰੀਬਨ 11 ਲੱਖ ਕੇਸ, ਮੌਤਾਂ ਦਾ ਅੰਕੜਾ 62 ਹਜ਼ਾਰ ਤੋਂ ਪਾਰ।

ਲਾਈਵ ਕਵਰੇਜ

  1. 42 ਫੀਸਦ ਮਾਮਲੇ 21-40 ਉਮਰ ਵਰਗ ਦੇ ਲੋਕਾਂ ਵਿੱਚ ਹਨ- ਸਿਹਤ ਮੰਤਰਾਲਾ

    ਕੋਰੋਨਾਵਾਇਰਸ ਨਾਲ ਸਬੰਧਤ ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਜਾਣਕਾਰੀ ਦਿੱਤੀ

    • ਹੁਣ ਤੱਕ 2092 ਕੋਰੋਨਾਵਾਇਰਸ ਪੌਜ਼ੀਟਿਵ ਕੇਸ ਪਾਏ ਗਏ ਹਨ। ਇਨ੍ਹਾਂ ਵਿੱਚੋਂ 180 ਲੋਕ ਠੀਕ ਹੋਏ ਹਨ।
    • ਇੱਕ ਦਿਨ ਵਿੱਚ 601 ਕੇਸ ਵਧੇ ਹਨ।
    • ਕੋਰੋਨਾਵਾਇਰਸ ਪੌਜ਼ੀਟਿਵ 9 ਫੀਸਦ ਮਾਮਲੇ 0-20 ਸਾਲ ਉਮਰ ਦੇ ਹਨ, 42 ਫੀਸਦ 21-40 ਸਾਲ ਉਮਰ, 33 ਫੀਸਦ 41-60 ਉਮਰ ਦੇ, 17 ਫੀਸਦ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਹਨ।
    • 17 ਸੂਬਿਆਂ ਤੋਂ 1023 ਕੇਸ ਤਬਲੀਗੀ ਜਮਾਤ ਨਾਲ ਸਬੰਧਿਤ ਹਨ
    • ਲਾਈਫਲਾਈਨ ਉਡਾਣ ਤਹਿਤ 97 ਉਡਾਣਾਂ ਉੱਤਰ-ਪੂਰਬੀ ਤੇ ਪਹਾੜੀ ਖੇਤਰਾਂ ਵਿੱਚ 119 ਟਨ ਦਾ ਕਾਰਗੋ ਪਹੁੰਚਾ ਚੁੱਕੀਆਂ ਹਨ ਜਿਸ ਵਿੱਚ ਮੈਡੀਕਲ ਨਾਲ ਸਬੰਧਤ ਸਮਾਨ ਹੈ।
    • ਹੁਣ ਤੱਕ 31000 ਤੋਂ ਵੱਧ ਰਿਟਾਇਰ ਹੋਏ ਡਾਕਟਰਾਂ ਨੇ ਵਲੰਟੀਅਰ ਕੀਤਾ ਹੈ।
    • ਹਾਲੇ ਤੱਕ 75 ਹਜ਼ਾਰ ਲੋਕਾਂ ਦੇ ਟੈਸਟ ਹੋ ਚੁੱਕੇ ਹਨ। 10,000 ਟੈਸਟ ਰੋਜ਼ ਹੋ ਰਹੇ ਹਨ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਰੋਜ਼ਾਨਾ 10,000 ਟੈਸਟ ਹੋ ਰਹੇ ਹਨ
  2. ਕਰਫਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਡਰੋਨ ਦੀ ਨਜ਼ਰ

    ਬੀਬੀਸੀ ਪੰਜਾਬੀ ਸਹਿਯੋਗੀ ਸੁਰਿੰਦਰ ਮਾਨ ਨੇ ਦੱਸਿਆ ਕਿ ਮੋਗਾ 'ਚ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਨਜ਼ਰ ਰੱਖਣ ਲਈ ਡਰੋਨ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Surinder Mann

    ਤਸਵੀਰ ਕੈਪਸ਼ਨ, ਮੋਗਾ ਵਿੱਚ ਪੁਲਿਸ ਡਰੋਨ ਰਾਹੀਂ ਹੁਣ ਰੱਖੇਗੀ ਨਜ਼ਰ
    ਕੋਰੋਨਾਵਾਇਰਸ

    ਤਸਵੀਰ ਸਰੋਤ, Surinder Mann

    ਤਸਵੀਰ ਕੈਪਸ਼ਨ, ਮੋਗਾ ਵਿੱਚ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆ ਉੱਤੇ ਨਜ਼ਰ ਰੱਖਦੇ ਡਰੋਨ
  3. ਪੰਜਾਬ ਵਿੱਚ ਦਿੱਲੀ ਦੇ ਮਰਕਜ਼ ਤੋਂ ਆਏ 3 ਲੋਕਾਂ ਨੂੰ ਕੋਰੋਨਾਵਾਇਰਸ

  4. ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ 2700 ਤੋਂ ਵੱਧ ਮਾਮਲੇ ਪੌਜ਼ੀਟਿਵ

    ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ 2700 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂਕਿ 40 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

    ਸਭ ਤੋਂ ਵੱਧ ਲੋਕ ਪੰਜਾਬ ਸੂਬੇ ਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 139 ਲੋਕ ਠੀਕ ਹੋ ਗਏ ਹਨ।

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਜੇ ਤੁਰੰਤ ਕਦਮ ਨਹੀਂ ਚੁੱਕੇ ਗਏ ਤਾਂ ਪਾਕਿਸਤਾਨ ਵਿੱਚ ਵਾਇਰਸ ਨਾਲ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 50 ਹਜਾਰ ਹੋ ਸਕਦੀ ਹੈ।

    ਪਾਕਿਸਤਾਨ ਵਿੱਚ ਵਾਇਰਸ ਨੂੰ ਰੋਕਣ ਲਈ ਆਂਸ਼ਿਕ ਲੌਕਡਾਊਨ ਲਾਗੂ ਕੀਤਾ ਗਿਆ ਹੈ। ਲੌਕਡਾਊਨ ਨੂੰ ਹੁਣ 14 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ।

    ਪਾਕਿਸਤਾਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਪੰਜਾਬ ਸੂਬੇ ਦੇ ਹਨ
  5. 15 ਅਪ੍ਰੈਲ ਤੋਂ ਸ਼ੁਰੂ ਹੋ ਸਕਦੀਆਂ ਹਨ ਰੇਲ ਸੇਵਾਵਾਂ- ਪੀਟੀਆਈ

    ਪੀਟੀਆਈ ਮੁਤਾਬਕ ਭਾਰਤੀ ਰੇਲਵੇ ਨੇ 15 ਅਪ੍ਰੈਲ ਤੋ ਬਾਅਦ ਰੇਲ ਸੇਵਾਵਾਂ ਨੂੰ ਫਿਰ ਤੋਂ ਬਹਾਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

    ਹਾਲਾਂਕਿ ਰੇਲਵੇ ਬੋਰਡ ਆਖਿਰੀ ਫੈਸਲੇ ਲਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਉਡੀਕ ਕਰ ਰਿਹਾ ਹੈ। ਇਸ ਵਿਚਾਲੇ ਬੋਰਡ ਨੇ ਸਾਰੇ ਖੇਤਰੀ ਦਫ਼ਤਰਾਂ ਨੂੰ ਰੇਲ ਸੇਵਾਵਾਂ ਬਹਾਲ ਕਰਨ ਦੀਆਂ ਤਿਆਰੀਆਂ ਕਰਨ ਲਈ ਕਿਹਾ ਹੈ।

    ਰੇਲਵੇ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੀਟੀਆਈ ਮੁਤਾਬਕ 15 ਅਪ੍ਰੈਲ ਤੋਂ ਟਰੇਨਾਂ ਫਿਰ ਤੋਂ ਸ਼ੁਰੂ ਹੋ ਸਕਦੀਆਂ ਹਨ
  6. ਮਹਾਰਾਸ਼ਟਰ ਵਿੱਚ 47 ਹੋਰ ਕੋਰੋਨਾਵਾਇਰਸ ਮਾਮਲਿਆਂ ਦੀ ਪੁਸ਼ਟੀ ਹੋਈ

    ਖਬਰ ਏਜੰਸੀ ਪੀਟੀਆਈ ਮੁਤਾਬਕ ਮਹਾਰਾਸ਼ਟਰ ਵਿੱਚ 47 ਹੋਰ ਨਵੇਂ ਕੋਰੋਨਾਵਾਇਰਸ ਪੌਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

    ਇਸ ਤਰ੍ਹਾਂ ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸਪੌਜਿਟਿਵ ਮਾਮਲਿਆਂ ਦੀ ਗਿਣਤੀ 537 ਹੋ ਗਈ ਹੈ।

  7. ਘਰ ਵਿੱਚ ਬਣੇ ਮਾਸਕ ਕੋਰੋਨਾਵਾਇਰਸ ਦੇ ਫੈਲਾਉਣ ਨੂੰ ਰੋਕ ਸਕਦੇ ਹਨ- ਸਿਹਤ ਮੰਤਰਾਲਾ

    ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਘਰ ਵਿੱਚ ਬਣੇ ਮਾਸਕ ਪਾ ਕੇ ਕੋਰੋਨਾਵਾਇਰਸ ਦੇ ਫੈਲਾਉਣ ਤੋਂ ਰੋਕਿਆ ਜਾ ਸਕਦਾ ਹੈ।

    ਇਸ ਸਬੰਧੀ ਉਨ੍ਹਾਂ ਨੇ ਸਲਾਹ ਦਿੱਤੀ ਹੈ।

    • ਸਰਜੀਕਲ ਮਾਸਕ ਦੀ ਤੁਲਨਾ ਵਿੱਚ 100 ਫੀਸਦ ਸੂਤੀ ਕੱਪੜੇ ਦੀ ਦੋਹਰੀ ਪਰਤ, ਛੋਟੇ ਕਣਾਂ ਨੂੰ ਰੋਕਣ ਵਿੱਚ ਤਕਰਬੀਨ 70 ਫੀਸਦ ਅਸਰਦਾਰ ਹੰਦੀ ਹੈ।
    • ਇਹ ਕੱਪੜੇ ਸਾਹ ਲੈਣ ਵਿੱਚ ਪਰੇਸ਼ਾਨੀ ਨਹੀਂ ਦਿੰਦਾ।
    • ਇਹ ਅਸਾਨੀ ਨਾਲ ਘਰਾਂ ਵਿੱਚ ਬਣ ਸਕਦਾ ਹੈ।
    ਮਾਸਕ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਘਰ ਵਿੱਚ ਬਣੇ ਸੂਤੀ ਕੱਪੜੇ ਕੱਪੜੇ ਦੇ ਮਾਸਕ ਕੋਰੋਨਾਵਾਇਰਸ ਫੈਲਣ ਤੋਂ ਰੋਕ ਸਕਦੇ ਹਨ
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਟਰੰਪ ਨੇ ਕਿਹਾ ਉਹ ਮਾਸਕ ਨਹੀਂ ਪਾਉਣਗੇ

    ਅਮਰੀਕੀ ਰਾਸ਼ਟਰਪੀ ਡੌਨਾਲਡ ਟਰੰਪ ਨੇ ਕਿਹਾ ਕਿ ਉਹ ਮਾਸਕ ਨਹੀਂ ਪਾਉਣਗੇ। ਅਮਰੀਕਾ ਵਿੱਚ ਜਾਰੀ ਮੈਡੀਕਲ ਨਿਰਦੇਸ਼ਾਂ ਮੁਤਾਬਕ ਲੋਕਾਂ ਨੂੰ ਮਾਸਕ ਪਾਉਣ ਲਈ ਕਿਹਾ ਗਿਆ ਹੈ।

    ਟਰੰਪ ਨੇ ਕਿਹਾ ਉਹ ਖੁਦ ਨੂੰ ਆਪਣੇ ਦਫ਼ਤਰ ਵਿੱਚ ‘ਰਾਸ਼ਟਰਪਤੀਆਂ, ਪ੍ਰਧਾਨ ਮਤਰੀਆਂ, ਤਾਨਾਸ਼ਾਹਾਂ, ਰਾਜਿਆਂ ਅਤੇ ਰਾਣੀਆਂ ਦਾ ਸਵਾਗਤ ਮਾਸਕ ਪਾ ਕੇ ਕਰਦੇ ਹੋਏ ਨਹੀਂ ਦੇਖ ਸਕਦੇ।’

    ਟਰੰਪ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਡੌਨਲਡ ਟਰੰਪ ਨੇ ਆਪਣੇ ਸਿਹਤ ਅਧਿਕਾਰੀਆੰ ਦੀ ਸਲਾਹ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ
  9. ਕੋਰੋਨਾਵਾਇਰਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ

    ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ।

    ਕੋਰੋਨਾਵਾਇਰਸ ਨਾਲ ਪਹਿਲਾਂ ਤੁਹਾਨੂੰ ਬੁਖ਼ਾਰ ਹੁੰਦਾ ਹੈ। ਇਸ ਤੋਂ ਬਾਅਦ, ਖੁਸ਼ਕ ਖਾਂਸੀ ਹੁੰਦੀ ਹੈ ਅਤੇ ਫਿਰ ਇੱਕ ਹਫ਼ਤੇ ਬਾਅਦ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ।

    ਕਈ ਹਾਲਾਤਾਂ 'ਚ ਤਾਂ ਤੁਹਾਨੂੰ ਹਸਪਤਾਲ ਵੀ ਦਾਖ਼ਲ ਹੋਣਾ ਪੈ ਸਕਦਾ ਹੈ।

    ਕੋਰੋਨਾਵਾਇਰਸ ਕਿਵੇਂ ਫੈਲਦਾ ਹੈ ਤੇ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਛੋਟੀਆਂ ਸਾਵਧਾਨੀਆਂ ਨਾਲ ਤੁਸੀਂ ਕੋਰੋਨਾਵਾਇਰਸ ਤੋਂ ਬਚਾਅ ਕਰ ਸਕਦੇ ਹੋ
  10. ਮਾਨਸਾ ਵਿੱਚ ਤਬਲੀਗੀ ਜਮਾਤ ਦੇ 3 ਲੋਕ ਕੋਰੋਨਾਵਾਇਰਸ ਪੌਜ਼ੀਟਿਵ

    ਬੀਬੀਸੀ ਪੰਜਾਬੀ ਲਈ ਸੁਖਚਰਨ ਪ੍ਰੀਤ ਦੀ ਰਿਪੋਰਟ: ਮਾਨਸਾ ਦੇ ਬੁਢਲਾਡਾ ਦੀ ਮਸਜਿਦ ਵਿੱਚ ਰਹਿ ਰਹੇ ਤਬਲੀਗੀ ਜਮਾਤ ਦੇ 10 ਲੋਕਾਂ ਵਿੱਚੋਂ ਤਿੰਨ ਲੋਕ ਕੋਰੋਨਾਵਾਇਰਸ ਪੌਜੀਟਿਵ ਪਾਏ ਗਏ ਹਨ।

    ਇਹ ਲੋਕ ਨਿਜਾਮੁਦੀਨ ਦੇ ਮਰਕਜ਼ ਤੋਂ ਆਏ ਸਨ ਅਤੇ ਕਰਫਿਊ ਕਾਰਨ ਉੱਥੇ ਹੀ ਰਹਿ ਰਹੇ ਸਨ।

    ਸਰਕਾਰੀ ਹਸਪਤਾਲ ਨੇ ਸਿਵਲ ਸਰਜਨ ਡਾ. ਲਾਲਚੰਦ ਠੁਕਰਾਲ ਨੇ ਕਿਹਾ, “ਨਿਜਾਮੁਦੀਨ ਤੋਂ ਆਏ ਤਬਲੀਗੀ ਜਮਾਤ ਦੇ 10 ਲੋਕਾਂ ਅਤੇ ਮਸਜਿਦ ਦੇ ਮੌਲਦੀ ਦੇ ਸੈਂਪਲ ਲਏ ਗਏ ਸਨ।

    ਜਿਸ ਵਿੱਚੋਂ ਤਿੰਨ ਲੋਕ ਕੋਰੋਨਾਵਾਇਰਸ ਦੇ ਪੌਜੀਟਿਵ ਪਾਏ ਗਏ ਹਨ। ਦੋ ਲੋਕ ਸ਼ੱਕੀ ਅਤੇ ਛੇ ਲੋਕ ਨੈਗੇਟਿਵ ਪਾਏ ਗਏ ਹਨ। ਪੌਜੀਟਿਵ ਅਤੇ ਸ਼ੱਕੀ ਲੋਕਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ ਜਦੋਂਕਿ 6 ਲੋਕਾਂ ਨੂੰ ਹੋਮ-ਕੁਆਰੰਟਾਈਨ ਕੀਤਾ ਗਿਆ ਹੈ।”

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬੁਢਲਾਡਾ ਦੀ ਇੱਕ ਮਸਜਿਦ ਵਿੱਚ ਤਬਲੀਗੀ ਜਮਾਤ ਦੇ 10 ਲੋਕ ਰਹਿ ਰਹੇ ਸਨ (ਸੰਕੇਤਕ ਤਸਵੀਰ)
  11. ਕੀ ਕੋਰੋਨਾਵਾਇਰਸ ਪੈਸਿਆਂ ਤੋਂ ਵੀ ਫੈਲ ਸਕਦਾ ਹੈ?

    ਕੋਰੋਨਾਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਸੁਝਾਅ ਦਿੱਤਾ ਹੈ ਕਿ “ਲੋਕ ਫ਼ਿਲਹਾਲ ਨਕਦੀ ਉਪਯੋਗ ਕਰਨ ਤੋਂ ਬਚਣ ਤੇ ਲੈਣ-ਦੇਣ ਲਈ ਡਿਜ਼ੀਟਲ ਤਰੀਕੇ ਅਪਣਾਉਣ।”

    ਕੇਂਦਰੀ ਬੈਂਕਨੇ ਲੋਕਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਐਨਆਈਐਫਟੀ, ਯੂਪੀਆਈ ਤੇ ਬੀਬੀਪੀਐੱਸ ਵਰਗੀਆਂ ਸੁਵਿਧਾਵਾਂ ਦੀ ਵਰਤੋਂ ਕਰਨ ਜੋ ਕਿ 24 ਘੰਟੇ ਚੱਲਦੀਆਂ ਹਨ।

    ਪਰ ਕੀ ਸਿੱਕਿਆਂ ਅਤੇ ਨੋਟਾਂ ਨਾਲ ਕੋਰੋਨਾਵਾਇਰਸ ਫੈਲ ਸਕਦਾ ਹੈ, ਪੂਰੀ ਖ਼ਬਰ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਨੋਟ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਆਰਬੀਆਈ ਨੇ ਡਿਜੀਟਲ ਭੁਗਤਾਨ ਕਰਨ ਦੀ ਸਲਾਹ ਦਿੱਤੀ ਹੈ
  12. ਗੁਜਰਾਤ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਔਰਤ ਦੀ ਮੌਤ

    ਪੀਟੀਆਈ ਮੁਤਾਬਕ ਕੋਰੋਨਾਵਾਇਰਸ ਕਾਰਨ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਹੋਰ ਔਰਤ ਦੀ ਮੌਤ ਹੋ ਗਈ ਹੈ।

    ਇਸ ਦੇ ਨਾਲ ਹੀ 10 ਹੋਰ ਲੋਕਾਂ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਗੁਜਰਾਤ ਵਿੱਚ 105 ਕੋਰੋਨਾਵਾਇਰਸ ਪੌਜੀਟਿਵ ਮਾਮਲੇ ਹੋ ਗਏ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  13. ਪੰਜਾਬ ਸਰਕਾਰ ਨੇ ਸਸਤੇ ਵੈਂਟੀਲੇਟਰ ਬਣਾਉਣ ਲਈ 4 ਕੰਪਨੀਆਂ ਦੀ ਪਛਾਣ ਕੀਤੀ

    ਕੋਰੋਨਾਵਾਇਰਸ ਨਾਲ ਲੜਨ ਲਈ ਪੰਜਾਬ ਸਰਕਾਰ ਨੇ ਵੀ ਸਸਤੇ ਵੈਂਟੀਲੇਟਰ ਬਣਾਉਣ ਵਾਲੀਆਂ ਕੰਪਨੀਆਂ ਨਾਲ ਸੰਪਰਕ ਸ਼ੁਰੂ ਕਰ ਦਿੱਤਾ ਹੈ।

    ਸਰਕਾਰ ਦਾ ਦਾਅਵਾ ਹੈ ਕਿ ਅਜਿਹੀਆਂ ਚਾਰ ਯੂਨਿਟਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੇ ਸੈਂਪਲ ਟੈਸਟ ਲਈ ਫਾਸਟ ਟਰੈਕ ’ਤੇ ਪਾ ਦਿੱਤੇ ਗਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਟੁਨੀਸ਼ੀਆ ਵਿੱਚ ਲੌਕਡਾਊਨ 'ਤੇ ਨਜ਼ਰ ਰੱਖਣ ਲਈ ਪੁਲਿਸ ਰੋਬੋਟ ਤਾਇਨਾਤ

    ਟੁਨੀਸ਼ੀਆ ਦੀ ਰਾਜਧਾਨੀ ਟੂਨਿਸ ਵਿੱਚ ਇੱਕ ਪੁਲਿਸ ਰੋਬੋਟ ਤਾਇਨਾਤ ਕਰ ਦਿੱਤਾ ਹੈ ਜੋ ਕਿ ਇਹ ਪਤਾ ਲਾਉਂਦਾ ਹੈ ਕਿ ਲੌਕਡਾਊਨ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ।

    ਜੇ ਕੋਈ ਬਾਹਰ ਘੁੰਮਦਾ ਦਿਸਦਾ ਹੈ ਤਾਂ ਇਹ ਉਨ੍ਹਾਂ ਨੂੰ ਇਸ ਦਾ ਕਾਰਨ ਵੀ ਪੁੱਛਦਾ ਹੈ।

    ਫਿਰ ਉਨ੍ਹਾਂ ਨੂੰ ਰੋਬੋਟ ਦੇ ਕੈਮਰਾ ਨੂੰ ਆਪਣੀ ਆਈਡੀ ਅਤੇ ਕਾਗਜ਼ ਦਿਖਾਉਣੇ ਪੈਂਦੇ ਹਨ।

    ਦੇਸ ਭਰ ਵਿੱਚ ਲੌਕਡਾਊਨ ਦਾ ਇਹ ਦੂਜਾ ਹਫ਼ਤਾ ਹੈ। ਇੱਥੇ ਕੋਰੋਨਾਵਾਇਰਸ ਕਾਰਨ 14 ਮੌਤਾਂ ਹੋ ਚੁੱਕੀਆਂ ਹਨ।

    ਰੋਬੋਟ, ਲੌਕਡਾਊਨ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਇਸ ਦਾ ਹਾਲੇ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਦੇਸ ਭਰ ਵਿੱਚ ਕਿੰਨੇ ਰੋਬੋਟ ਤਾਇਨਾਤ ਕੀਤੇ ਗਏ ਹਨ
  15. ਭਾਰਤ ਬਾਇਓਟੈੱਕ ਕੋਰੋਨਾਵਾਇਰਸ ਦਾ ਟੀਕਾ ਬਣਾਉਣ ਦੀ ਤਿਆਰੀ 'ਚ

    ਭਾਰਤ ਬਾਓਟੈੱਕ ਕੰਪਨੀ ਕੋਰੋਨਾਵਾਇਰਸ ਨਾਲ ਲੜਨ ਲਈ ਕੋਰੋਫਲੂ ਟੀਕਾ ਤਿਆਰ ਕਰ ਰਹੀ ਹੈ।

    ਕੰਪਨੀ ਵਿਸਕੋਨਸਿਨ-ਮੈਡੀਸਨ ਅਤੇ ਫਲੂਜੈੱਨ ਨਾਲ ਮਿਲ ਕੇ ਟੀਕਾ ਬਣਾਉਣ ਅਤੇ ਟੈਸਟ ਕਰਨ ਲਈ ਕੰਮ ਕਰ ਰਹੀ ਹੈ। ਇਸ ਸਬੰਧੀ ਟਵੀਟ ਕਰਕੇ ਕੰਪਨੀ ਨੇ ਜਾਣਕਾਰੀ ਦਿੱਤੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਕੀ ਤੁਹਾਨੂੰ ਕੋਰੋਨਾਵਾਇਰਸ ਦੋ ਵਾਰ ਬਿਮਾਰ ਕਰ ਸਕਦਾ ਹੈ

    ਸਪੈਨਿਸ਼ ਨੈਸ਼ਨਲ ਸੈਂਟਰ ਫ਼ਾਰ ਬਾਇਓਟਕਨਾਲੋਜੀ ਦੇ ਵਾਇਰੋਲੋਜਿਸਟ ਲਿਊਸ ਏਨਜ਼ੁਆਨੇਸ ਨੇ ਬੀਬੀਸੀ ਨੂੰ ਦੱਸਿਆ ਕਿ ਲਗਭਗ 14% ਮਰੀਜ਼ ਜੋ ਇੱਕ ਵਾਰ ਕੋਵਿਡ- 19 ਦੇ ਨਿਗੇਟਿਵ ਪਾਏ ਜਾਂਦੇ ਹਨ, ਉਹ ਮੁੜ ਤੋਂ ਪੌਜ਼ੀਟਿਵ ਵੀ ਹੋ ਸਕਦੇ ਹਨ।

    ਪਰ ਕੀ ਵਾਇਰਸ ਵਾਕਈ ਦੁਬਾਰਾ ਸਰੀਰ ਵਿੱਚ ਆ ਜਾਂਦਾ ਹੈ, ਪੂਰੀ ਖ਼ਬਰ ਪੜ੍ਹਂ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਬਚਨ ਲਈ ਇਹ ਸਾਵਧਾਨੀਆਂ ਵਰਤੋ
  17. 'ਤਾਜ਼ਾ 25 ਫੀਸਦ ਮਾਮਲੇ ਤਬਲੀਗੀ ਜਮਾਤ ਨਾਲ ਜੁੜੇ ਹੋਏ'

    ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਕੋਰਾਨਾਵਾਇਰਸ ਦੇ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 2902 ਹੋ ਗਈ ਹੈ।

    ਮੰਤਰਾਲੇ ਮੁਤਾਬਕ ਭਾਰਤ ਵਿੱਚ ਹੁਣ ਤੱਕ ਕੋਵਿਡ-19 ਕਾਰਨ ਮੌਤਾਂ ਦੀ ਗਿਣਤੀ 68 ਹੋ ਗਈ ਹੈ।

    ਬੀਤੇ ਤਿੰਨ ਦਿਨਾਂ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਦੁਗਣੇ ਹੋ ਗਏ ਹਨ। ਇਨ੍ਹਾਂ ਵਿੱਚੋਂ ਤਕਰਬੀਨ 25 ਫੀਸਦ ਮਾਮਲੇ ਦਿੱਲੀ ਵਿੱਚ ਤਬਲੀਗੀ ਜਮਾਤ ਦੇ ਧਾਰਮਿਕ ਪ੍ਰਬੰਧ ਨਾਲ ਜੁੜੇ ਹੋਏ ਹਨ।

    ਸਿਹਤ ਮੰਤਰਾਲੇ ਮੁਤਾਬਕ ਬੀਤੇ 24 ਘੰਟਿਆਂ ਵਿੱਚ ਦੇਸ ਵਿੱਚ ਕੋਰੋਨਾਵਾਇਰਸ ਦੇ 478 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਇੱਕ ਦਿਨ ਵਿੱਚ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਹੁਣ ਤੱਕ 183 ਮਰੀਜ਼ ਠੀਕ ਹੋ ਚੁੱਕੇ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਅਹਿਮਦਾਬਾਦ ਵਿੱਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਨ ਮਰੇ ਵਿਅਕਤੀ ਦੀ ਕਬਰ ਨੂੰ ਸੈਨੇਟਾਈਜ਼ ਕੀਤਾ ਗਿਆ
  18. ਬੱਤੀਆਂ ਬੁਝਾਉਣ ਨਾਲ ਫੇਲ੍ਹ ਹੋ ਸਕਦਾ ਹੈ ਗ੍ਰਿਡ: ਨਿਤਿਨ ਰਾਉਤ

    ਮਹਾਰਾਸ਼ਟਰ ਦੇ ਊਰਜਾ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੁਝਾਅ ’ਤੇ ਸਵਾਲ ਚੁੱਕੇ ਹਨ।

    ਉਨ੍ਹਾਂ ਕਿਹਾ ਕਿ ਜੇ ਦੇਸ ਵਿੱਚ ਸਾਰੇ ਲਾਈਟਾਂ ਨੂੰ ਇਕੱਠੇ ਬੰਦ ਕਰ ਦੇਣਗੇ ਤਾਂ ਗ੍ਰਿਡ ਫੇਲ੍ਹ ਹੋ ਸਕਦਾ ਹੈ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਨਿਤਿਨ ਰਾਊਤ ਨੇ ਕਿਹਾ ਕਿ ਅਜਿਹੀ ਹਾਲਤ ਵਿੱਚ ਸਾਰੀਆਂ ਐਮਰਜੈਂਸੀ ਸੇਵਾਵਾਂ ਬੰਦ ਹੋ ਜਾਣਗੀਆਂ ਅਤੇ ਇਸ ਨੂੰ ਠੀਕ ਕਰਨ ਵਿੱਚ ਇੱਕ ਹਫ਼ਤਾ ਲੱਗ ਸਕਦਾ ਹੈ।

  19. ਖ਼ਬਰ ਏਜੰਸੀ ਪੀਟੀਆਈ ਮੁਤਾਬਕ ਨੈਸ਼ਨਲ ਹੈਲਥ ਅਥਾਰਿਟੀ ਨੇ ਊਬਰ ਨਾਲ ਮਿਲ ਕੇ ਫਰੰਟਲਾਈਨ ਸਿਹਤ ਵਰਕਰਾਂ ਨੂੰ ਆਵਾਜਾਈ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਹੈ।

    ਊਬਰ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਹੁਣ ਊਬਰ ਸਿਹਤ ਵਰਕਰਾਂ ਦੀ ਆਵਾਜਾਈ ਵਿੱਚ ਮਦਦ ਕਰੇਗਾ
  20. ਜਲਦੀ ਪਾਬੰਦੀਆਂ ਹਟਾਉਣ 'ਤੇ ਵਿੱਤੀ ਸੰਕਟ ਹੋਰ ਮਾੜਾ ਹੋ ਸਕਦਾ ਹੈ- WHO

    ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੈਡਰੋਸ ਦਾ ਕਹਿਣਾ ਹੈ ਕਿ ਸਭ ਨੂੰ ਮਿਲ ਕੇ ਕੋਰੋਨਾਵਾਇਰਸ ਖਿਲਾਫ਼ ਲੜਨਾ ਚਾਹੀਦਾ ਹੈ।

    • ਕੋਰੋਨਾਵਾਇਰਸ ਕਾਰਨ ਪੈਦਾ ਹੋਏ ਵਿੱਤੀ ਸੰਕਟ ਅਤੇ ਪਾਬੰਦੀਆਂ ਵਿੱਚੋਂ ਨਿਕਲਣ ਦਾ ਤਰੀਕਾ ਹੈ ਕਿ ਵਾਇਰਸ ’ਤੇ ਸਰਗਰਮ ਹੋ ਕੇ ਹਮਲਾ ਕੀਤਾ ਜਾਵੇ।
    • ਪਤਾ ਲਗਾਓ, ਟੈਸਟ ਕਰੋ, ਆਈਸੋਲੇਟ ਕਰੋ, ਸੰਪਰਕ ਟਰੇਸ ਕਰੋ।
    • ਜੇ ਦੇਸ ਜਲਦੀ ਪਾਬੰਦੀਆਂ ਹਟਾ ਦੇਣਗੇ ਤਾਂ ਵਾਇਰਸ ਵੱਧ ਸਕਦਾ ਹੈ ਤੇ ਵਿੱਤੀ ਸੰਕਟ ਹੋਰ ਵੀ ਮਾੜਾ ਅਤੇ ਲੰਮੇਂ ਸਮੇਂ ਲਈ ਹੋ ਸਕਦਾ ਹੈ।
    • 3 ਮੁੱਖ ਗੱਲਾਂ ਦਾ ਧਿਆਨ ਰੱਖੋ।
    • ਸਾਰੇ ਪਬਲਿਕ ਹੈਲਥ ਮਾਪਦੰਡ ਪੂਰੀ ਤਰ੍ਹਾਂ ਫੰਡ ਕੀਤੇ ਜਾਣ।
    • ਸਿਹਤ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇ ਜਿਸ ਵਿੱਚ ਸਿਹਤ ਵਰਕਰਾਂ ਨੂੰ ਤਨਖਾਹ ਦੇਣਾ, ਲੋੜੀਂਦੀ ਮੈਡੀਕਲ ਸਪਲਾਈ ਮੁਹੱਈਆ ਕਰਵਾਉਣਾ ਹੈ।
    • ਜੇ ਕੋਈ ਪੈਸੇ ਕਾਰਨ ਇਲਾਜ ਨਹੀਂ ਕਰਵਾ ਪਾਉਂਦਾ ਤਾਂ ਹੋਰਨਾਂ ਨੂੰ ਵੀ ਖਤਰਾ ਹੋ ਸਕਦਾ ਹੈ। ਪਰ ਸਭ ਦਾ ਇਲਾਜ ਕੀਤਾ ਜਾਵੇ ਜੋ ਕਿ ਕਈ ਦੇਸ ਕਰ ਵੀ ਰਹੇ ਹਨ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ