You’re viewing a text-only version of this website that uses less data. View the main version of the website including all images and videos.
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2019 ਦੀ ਸ਼ਾਨਦਾਰ ਸ਼ਾਮ
ਤੁਹਾਡੀਆਂ ਵੋਟਾਂ ਨਾਲ ਚੁਣੀ ਗਈ ਖਿਡਾਰਨ ਪੀਵੀ ਸਿੰਧੂ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2019 ਐਵਾਰਡ ਮਿਲਿਆ।
ਲਾਈਵ ਕਵਰੇਜ
ਪੀਵੀ ਸਿੰਧੂ ਦੇ ਨਾਂ ਦਾ ਐਲਾਨ ਕੇਂਦਰੀ ਖੇਡ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਤਾ
ਪੀਵੀ ਸਿੰਧੂ ਨੂੰ ਮਿਲਿਆ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਐਵਾਰਡ
ਸਿਲਵਰ ਗਰਲ ਤੋਂ ਲੈ ਕੇ ਤਮਾਮ ਦੂਜੇ ਨਾਵਾਂ ਨਾਲ ਚਰਚਿਤ ਪੀਵੀ ਸਿੰਧੂ ਨੂੰ ਬੀਬੀਸੀ ਵੱਲੋਂ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਦਾ ਐਵਾਰਡ ਦਿੱਤਾ ਗਿਆ ਹੈ।
ਬੀਬੀਸੀ ਡਾਇਰੈਕਟਰ ਟੋਨੀ ਹਾਲ ਤੇ ਕੇਂਦਰੀ ਰਾਜ ਮੰਤਰੀ ਕਿਰਨ ਰਿਜਿਜੂ ਨੇ ਐਵਾਰਡ ਦੀ ਟਰਾਫੀ ਸੌਂਪੀ।
ਰਿਕਵਰੀ ਲਈ ਸਪੋਰਟਸ ਚੁਣਿਆ- ਮਾਨਸੀ ਜੋਸ਼ੀ
ਭਾਰਤੀ ਐਥਲੀਟ ਮਾਨਸੀ ਜੋਸ਼ੀ ਦਾ ਕਹਿਣਾ ਹੈ ਕਿ ਆਪਣੀ ਲੱਤ ਦੀ ਰਿਕਵਰੀ ਲਈ ਮੈਂ ਸਪੋਰਟਸ ਚੁਣਿਆ ਕਿਉਂਕਿ ਮੈਂ ਫਿਟ ਰਹਿਣਾ ਚਾਹੁੰਦੀ ਸੀ। ਮੈਂ ਇੱਕ ਸਾਫਟਵੇਅਰ ਇੰਜੀਨੀਅਰ ਸੀ ਤੇ ਮੇਰਾ ਜ਼ਿਆਦਾਤਰ ਕੰਮ ਬੈਠਣ ਦਾ ਸੀ।
ਜਦੋਂ ਮੈਂ ਪੈਰਾ ਸਪੋਰਟਸ ਵਿੱਚ ਗਈ ਤਾਂ ਸਭ ਨੇ ਮੇਰਾ ਸਵਾਗਤ ਕੀਤਾ। ਮੈਂ ਮੈਡਲਾਂ ਲਈ ਨਹੀਂ ਖੇਡਦੀ। ਮੈਂ ਆਪਣੇ ਲਈ ਖੇਡਦੀ ਹਾਂ ਤੇ ਇਹ ਮੈਨੂੰ ਬਹੁਤ ਤਾਕਤਵਰ ਬਣਾਉਂਦਾ ਹੈ।
ਬੈਡਮਿੰਟਨ ਨੇ ਰਿਕਵਰੀ ਵਿੱਚ ਮੇਰੀ ਬਹੁਤ ਮਦਦ ਕੀਤੀ। ਹੁਣ ਮੇਰਾ ਟੀਚਾ ਓਲੰਪਿਕ ਮੈਡਲ ਜਿੱਤਣ ਦਾ ਹੈ।
ਪੀਵੀ ਸਿੰਧੂ ਨੂੰ ਚੁਣਿਆ ਗਿਆ ਬੀਬੀਸੀ ਸਪੋਰਟਸ ਵੂਮਨ ਆਫ ਦਿ ਈਅਰ
ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਬੀਬੀਸੀ ਸਪੋਰਟਸ ਵੂਮਨ ਆਫ ਦਿ ਈਅਰ ਚੁਣਿਆ ਗਿਆ ਹੈ।
ਬੀਬੀਸੀ ਦੇ ਪ੍ਰੋਗਰਾਮ 'ਚ ਦੂਤੀ ਚੰਦ ਦਾ ਸਨਮਾਨ
ਐਥਲੀਟ ਪੀਟੀ ਊਸ਼ਾ ਨੂੰ ਮਿਲਿਆ ਲਾਈਫ ਟਾਈਮ ਅਚੀਵਮੈਂਟ ਐਵਾਰਡ
ਮੈਂ ਆਪਣਾ ਰਿਕਾਰਡ 100 ਮੀਟਰ ਵਿੱਚ ਖੁਦ ਹੀ 10 ਵਾਰ ਤੋੜਿਆ ਹੈ- ਦੂਤੀ ਚੰਦ
ਭਾਰਤੀ ਦੌੜਾਕ ਦੂਤੀ ਚੰਦ ਨੇ ਕਿਹਾ ਕਿ ਮੈਂ ਪੀਟੀ ਊਸ਼ਾ ਵਾਂਗ ਦੌੜਨਾ ਤੇ ਆਪਣੇ ਦੇਸ ਦਾ ਨਾਮ ਉੱਚਾ ਕਰਨਾ ਚਾਹੁੰਦੀ ਸੀ।
ਉਨ੍ਹਾਂ ਕਿਹਾ ਮੈਂ ਆਪਣਾ ਰਿਕਾਰਡ 100 ਮੀਟਰ ਵਿੱਚ ਖੁਦ ਹੀ 10 ਵਾਰ ਤੋੜਿਆ ਹੈ।
ਦੂਤੀ ਨੇ ਕਿਹਾ ਮੈਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ ਤੇ ਮੇਰੇ ਜੈਂਡਰ 'ਤੇ ਸਵਾਲ ਚੁੱਕੇ ਗਏ ਸਨ ਪਰ ਮੈਂ ਮਜਬੂਤੀ ਨਾਲ ਟਰੈਕ ’ਤੇ ਪਰਤੀ
ਬਹੁਤ ਪਾਰਦਰਸ਼ਿਤਾ ਨਾਲ ਇਸ ਐਵਾਰਡ ਚੋਣ ਕੀਤੀ ਗਈ ਹੈ: ਹਰਪਾਲ ਬੇਦੀ
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਦਾ LIVE ਪ੍ਰੋਗਰਾਮ
ਕੋਈ ਵੀ ਭਾਰਤੀ ਇੰਡੀਆ ਲਈ ਖੇਡਦਾ ਤੇ ਰਿਟਾਇਰ ਹੁੰਦਾ ਹੈ, ਉਸਦੀ ਸਿਹਤ ਤੇ ਪੈਨਸ਼ਨ ਦਾ ਧਿਆਨ ਸਰਕਾਰ ਰੱਖੇਗੀ- ਕਿਰਨ ਰਿਜਿਜੂ
ਕੋਈ ਵੀ ਭਾਰਤੀ ਇੰਡੀਆ ਲਈ ਖੇਡਦਾ ਤੇ ਰਿਟਾਇਰ ਹੁੰਦਾ ਹੈ, ਉਸਦੀ ਸਿਹਤ ਤੇ ਪੈਨਸ਼ਨ ਦਾ ਧਿਆਨ ਸਰਕਾਰ ਰੱਖੇਗੀ- ਕਿਰਨ ਰਿਜਿਜੂ
ਉਨ੍ਹਾਂ ਕਿਹਾ ਸਾਨੂੰ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਜਿੱਥੇ ਨੌਜਵਾਨ ਖਿਡਾਰੀ ਵੱਡੇ ਸੁਪਨੇ ਲੈ ਸਕਣ।
'ਬੀਬੀਸੀ ਦੇ ਡਾਇਰੈਕਟਰ ਜਨਰਲ ਭਾਰਤ ਨਾਲ ਪਿਆਰ ਕਰਦੇ ਹਨ ਤੇ ਅਸੀਂ ਇਸ ਨੂੰ ਜਾਣ ਕੇ ਖੁਸ਼ ਹਾਂ।'
'ਅਸੀਂ ਕਿਸੇ ਵੀ ਖਿਡਾਰੀ ਨੂੰ ਮੁਸ਼ਕਿਲ ਨਹੀਂ ਹੋਣ ਦਵਾਂਗੀ, ਮੇਰਾ ਘਰ ਉਨ੍ਹਾਂ ਲਈ ਹਮੇਸ਼ਾ ਖੁੱਲ੍ਹਾ ਹੈ।'
ਫਿਲਮਾਂ ਦੇ ਐਵਾਰਡ ਤਾਂ ਦੇਖਦੇ-ਸੁਣਦੇ ਸੀ ਪਰ ਇਹ ਵਧੀਆ ਉਪਰਾਲਾ ਹੈ: ਭਗਵੰਤ ਮਾਨ
ਕੇਂਦਰੀ ਖੇਡ ਰਾਜ ਮੰਤਰੀ ਕਿਰਨ ਰਿਜਿਜੂ ਨੇ ਦਿੱਤੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ
ਕੁੜੀਆਂ ਨੂੰ ਆਪਣੇ ਦਮ 'ਤੇ ਰਹਿਣਾ ਅਤੇ ਅੱਗੇ ਵਧਣਾ ਚਾਹੀਦਾ ਹੈ: ਪ੍ਰਕਾਸ਼ੀ ਤੋਮਰ
ਖੇਡਾਂ 'ਚ ਮੁੰਡੇ-ਕੁੜੀਆਂ ਦਾ ਯੋਗਦਾਨ ਬਰਾਬਰ ਹੁੰਦਾ ਹੈ ਪਰ ਅਸੀਂ ਪੱਖਪਾਤ ਕਰ ਜਾਂਦੇ ਹਾਂ- ਮੈਥਿਲੀ
ਗਾਇਕ ਮੈਥਿਲੀ ਠਾਕੁਰ ਨੇ ਕਿਹਾ ਕਿ ਖੇਡਾਂ ਵਿੱਚ ਮੁੰਡੇ-ਕੁੜੀਆਂ ਦਾ ਯੋਗਦਾਨ ਬਰਾਬਰ ਹੁੰਦਾ ਹੈ ਪਰ ਅਸੀਂ ਕਿਤੇ ਨਾ ਕਿਤੇ ਪੱਖਪਾਤ ਕਰ ਜਾਂਦੇ ਹਾਂ
ਅੱਜ ਕੁੜੀਆਂ ਪਿੱਛੇ ਨਹੀਂ ਹਨ : ਦੂਤੀ ਚੰਦ
ਸ਼ੂਟਰ ਦਾਦੀ ਨਾਲ ਕੁਝ ਹਲਕੇ ਪਲ
ਬੀਬੀਸੀ ਦੀ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪਾ ਝਾਅ ਸ਼ੂਟਰ ਦਾਦੀ ਪ੍ਰਕਾਸ਼ੀ ਤੋਮਰ ਨਾਲ ਗੱਲਬਾਤ ਕਰਦੇ ਹੋਏ।
ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਤੇ ਭਾਰਤੀ ਐਥਲੀਟ ਪੀਟੀ ਊਸ਼ਾ
ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਭਾਰਤ ਦੀ ਐਥਲੀਟ ਪੀਟੀ ਊਸ਼ਾ ਨਾਲ ਗੱਲਬਾਤ ਕਰਦੇ ਹੋਏ
ਕਿਰਨ ਰਿਜਜੂ ਨੇ ਬੀਬੀਸੀ ਦੀ ਇਸ ਪਹਿਲ ਦੀ ਕੀਤੀ ਤਾਰੀਫ਼
ਕੇਂਦਰੀ ਖੇਡ ਰਾਜ ਮੰਤਰੀ ਕਿਰਨ ਰਿਜਜੂ ਨੇ ਕਿਹਾ ਹੈ ਕਿ ਉਹ ਬੀਬੀਸੀ ਦੀ ਇਸ ਪਹਿਲ ਦੀ ਤਾਰੀਫ਼ ਕਰਦੇ ਹਨ ਜੋ ਕਿ ਭਾਰਤ ਵਿੱਚ ਪਹਿਲੀ ਵਾਰ ਹੋ ਰਿਹਾ ਹੈ। ਮੈਂ ਉਮੀਦ ਕਰਦਾ ਹਾਂ ਕਿ ਇਸ ਨੂੰ ਸਫਲਤਾ ਮਿਲੇ।
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਲਈ ਅਵਾਰਡ ਸੈਰੇਮਨੀ ਸ਼ੁਰੂ ਹੋਈ
ਬੀਬੀਸੀ ਇੰਡੀਅਨ ਸੋਪਰਟਸ ਵੂਮਨ ਆਫ ਦਿ ਈਅਰ ਦੀ ਐਵਾਰਡ ਸੈਰੇਮਨੀ ਦਿੱਲੀ ਦੇ ਤਾਜ ਹੋਟਲ ਵਿੱਚ ਸ਼ੁਰੂ ਹੋ ਚੁੱਕੀ ਹੈ।
ਉਭਰਦੀ ਹੋਈ ਗਾਇਕਾ ਮੈਥਿਲੀ ਠਾਕੁਰ ਆਪਣੇ ਸੁਰਾ ਨਾਲ ਸ਼ਾਮ ਨੂੰ ਸਜਾ ਰਹੀ ਹੈ।