ਹਰਿਆਣਾ ਚੋਣਾਂ : ਭਾਜਪਾ ਬਹੁਮਤ ਤੋਂ ਪਛੜੀ, ਅਜ਼ਾਦ ਵਿਧਾਇਕਾਂ 'ਤੇ ਟੇਕ

ਹਰਿਆਣਾ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਤੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ

ਲਾਈਵ ਕਵਰੇਜ

  1. ਲੋਕਾਂ ਵਿੱਚ ਬਦਲਾਅ ਦਾ ਮੂਡ ਹੈ- ਗੋਪਾਲ ਕਾਂਡਾ

    ਹਰਿਆਣਾ ਦੀ ਲੋਕਹਿੱਤ ਪਾਰਟੀ ਦੇ ਪ੍ਰਧਾਨ ਅਤੇ ਸਿਰਸਾ ਤੋਂ ਉਮੀਦਵਾਰ ਗੋਪਾਲ ਕਾਂਡਾ ਦਾ ਕਹਿਣਾ ਹੈ ਕਿ 5 ਸਾਲ ਜਨਤਾ ਨੇ ਉਡੀਕ ਕੀਤੀ ਹੈ ਅਤੇ ਹੁਣ ਉਸਦਾ ਨਤੀਜਾ ਆਉਣ ਵਾਲਾ ਹੈ। "ਲੋਕ ਬਹੁਤ ਪ੍ਰੇਸ਼ਾਨ ਸਨ। ਅਗਲੇ ਕੁਝ ਘੰਟਿਆਂ ਵਿੱਚ ਨਤੀਜੇ ਤੁਹਾਡੇ ਸਾਹਮਣੇ ਹੋਣਗੇ ਪਰ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੋਵੇਗਾ। ਲੋਕਾਂ ਵਿੱਚ ਬਦਲਾਅ ਦਾ ਮੂਡ ਹੈ।"

  2. ਹਰਿਆਣਾ ਵਿਧਾਨ ਸਭਾ : ਚੋਣ ਨਤੀਜੇ- 2019 LIVE

  3. ਹਰਿਆਣਾ ਵਿੱਚ ਵੋਟਾਂ ਦੀ ਗਿਣਤੀ, ਸੁਰੱਖਿਆਂ ਦੇ ਸਖ਼ਤ ਇੰਤਜ਼ਾਮ

    ਵੀਡੀਓ ਕੈਪਸ਼ਨ, ਹਰਿਆਣਾ ਵਿੱਚ ਵੋਟਾਂ ਦੀ ਗਿਣਤੀ, ਸੁਰੱਖਿਆਂ ਦੇ ਸਖ਼ਤ ਇੰਤਜ਼ਾਮ
  4. ਮਹਾਰਾਸ਼ਟਰ ਵਿੱਚ ਭਾਜਪਾ ਦੇ ਦਫਤਰ ਵਿੱਚ ਲੱਡੂ ਤਿਆਰ ਹਨ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਹਰਿਆਣਾ ਦੇ ਕਰਨਾਲ ਵਿੱਚ ਵੋਟਾਂ ਦੀ ਗਿਣਤੀ ਜਾਰੀ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਹਰਿਆਣਾ, ਮਹਾਰਾਸ਼ਟਰ ਵਿੱਚ ਭਾਜਪਾ ਅੱਜੇ

    ਤਾਜ਼ਾ ਰੁਝਾਨਾਂ ਮੁਤਾਬਕ, ਹਰਿਆਣਾ ਵਿੱਚ ਭਾਜਪਾ 45 ਸੀਟਾਂ ਅਤੇ ਕਾਂਗਰਸ 13 ਸੀਟਾਂ ਤੇ ਅੱਜੇ ਚੱਲ ਰਹੀ ਹੈ।

    ਮਹਾਰਾਸ਼ਟਰ ਵਿੱਚ ਭਾਜਪਾ 122 ਸੀਟਾਂ 'ਤੇ ਅੱਗੇ ਹੈ ਅਤੇ ਕਾਂਗਰਸ 46 ਸੀਟਾਂ 'ਤੇ।

  7. ਕੀ ਭਾਜਪਾ ਮੁੜ ਸਰਕਾਰ ਬਣਾਏਗੀ?

    2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਹਰਿਆਣਾ ਵਿੱਚ 90 'ਚੋਂ 47 ਸੀਟਾਂ ਜਿੱਤੀਆਂ ਸਨ। ਇਹ ਭਾਜਪਾ ਦੀ ਰਹਿਆਣਾ ਵਿੱਚ ਪਹਿਲੀ ਵੱਡੀ ਜਿੱਤ ਸੀ। ਉੱਥੇ ਹੀ ਕਾਂਗਰਸ 17 ਤੇ ਇਨੈਲੋ 19 ਸੀਟਾਂ 'ਤੇ ਜਿੱਤੀ ਸੀ। ਇਸ ਵਾਰ ਇਨੈਲੋ ਦੋ ਫਾੜ ਹੋ ਗਈ ਹੈ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ 10 ਦੀਆਂ 10 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ।

  8. ਚੋਣ ਰੁਝਾਨਾਂ ਵਿੱਚ ਭਾਜਪਾ ਅੱਗੇ

    ਪਹਿਲੇ ਚੋਣ ਰੁਝਾਨਾਂ ਮੁਤਾਬਕ, ਹਰਿਆਣਾ ਵਿੱਚ ਭਾਜਪਾ 16 ਸੀਟਾਂ 'ਤੇ ਅੱਗੇ ਹੈ ਤੇ ਕਾਂਗਰਸ 3 ਸੀਟਾਂ 'ਤੇ।

  9. ਨਾ ਭਾਜਪਾ ਨਾ ਕਾਂਗਰਸ ਨੂੰ ਬਹੂਮਤ ਮਿਲੇਗਾ: ਦੁਸ਼ਯੰਤ ਚੌਟਾਲਾ

    ਜੇਜੇਪੀ ਆਗੂ ਦੁਸ਼ਯੰਤ ਚੌਟਾਲਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਨਾ ਭਾਜਪਾ ਨਾ ਕਾਂਗਰਸ ਨੂੰ ਬਹੁਮਤ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਉਹ ਨਤੀਜੇ ਆਉਣ ਤੋਂ ਬਾਅਦ ਤੈਅ ਕਰਨਗੇ ਕਿ ਉਨ੍ਹਾਂ ਦਾ ਕੀ ਰੋਲ ਰਹੇਗਾ।

  10. ‘ਪੰਜਾਬ 'ਚ ਜ਼ਿਮਨੀ ਚੋਣਾਂ ਦਾ ਨਤੀਜਾ ਅਕਾਲੀ-ਭਾਜਪਾ ਗਠਜੋੜ ਦਾ ਭਵਿੱਖ ਤੈਅ ਕਰੇਗਾ’

    ਜ਼ਿਮਨੀ ਚੋਣ ਵਿੱਚ ਕਿਹੜੀ ਪਾਰਟੀ ਕਿੰਨੀ ਮਜਬੂਤ ਹੈ ਤੇ ਇਨ੍ਹਾਂ ਚੋਣਾਂ ਦਾ ਸਿਆਸੀ ਸਮੀਕਰਨਾਂ ’ਤੇ ਕੀ ਅਸਰ ਪੈ ਸਕਦਾ ਹੈ, ਇਸ ਬਾਰੇ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ

    ਵੀਡੀਓ ਕੈਪਸ਼ਨ, ‘ਪੰਜਾਬ ਦੀਆਂ ਜ਼ਿਮਨੀ ਚੋਣਾਂ ਦਾ ਨਤੀਜਾ ਅਕਾਲੀ-ਭਾਜਪਾ ਗਠਜੋੜ ਦਾ ਭਵਿੱਖ ਤੈਅ ਕਰੇਗਾ’
  11. ਹਰਿਆਣਾ ਚੋਣਾਂ ਵਿੱਚ ਕੀ ਹਨ ਮੁੱਦੇ ਤੇ ਕਿਹੜੀ ਪਾਰਟੀ ਕਿੰਨੀ ਮਜਬੂਤ

    ਵੋਟਾਂ ਵਿੱਚ ਭਾਜਪਾ, ਕਾਂਗਰਸ ਤੇ ਜੇਜੇਪੀ ਵਰਗੀਆਂ ਪਾਰਟੀਆਂ ਕਿੱਥੇ ਖੜ੍ਹੀਆਂ ਹਨ, ਇਸ ਬਾਰੇ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਸੀਨੀਅਰ ਪੱਤਰਕਾਰ ਵਿਪਿਨ ਪੱਬੀ ਨਾਲ ਖ਼ਾਸ ਗੱਲਬਾਤ ਕੀਤੀ

    ਵੀਡੀਓ ਕੈਪਸ਼ਨ, ਹਰਿਆਣਾ ਚੋਣਾਂ ਵਿੱਚ ਕੀ ਹਨ ਮੁੱਦੇ ਤੇ ਕਿਹੜੀ ਪਾਰਟੀ ਕਿੰਨੀ ਮਜਬੂਤ
  12. ਹਰਿਆਣਾ ਤੇ ਮਹਾਰਾਸ਼ਟਰ ਦੇ ਚੋਣ ਨਤੀਜੇ ਅੱਜ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋਵੇਗੀ