ਰੋਹਤਕ 'ਚ 85 ਸਾਲਾ ਬਜ਼ੁਰਗ ਵੋਟ ਪਾਉਣ ਤੋਂ ਬਾਅਦ
ਹਰਿਆਣਾ ਵਿਧਾਨ ਸਭ ਚੋਣਾਂ ਲਈ ਹੋ ਰਹੀ ਵੋਟਿੰਗ ਵਿੱਚ ਹਰ ਕੋਈ ਵਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਰੋਹਤਕ ਜ਼ਿਲ੍ਹੇ ਦੀ 85 ਸਾਲਾ ਚਮੇਲੀ ਦੇਵੀ ਵੀ ਪਿੱਛੇ ਨਹੀਂ ਰਹੇ।

ਤਸਵੀਰ ਸਰੋਤ, SAT SINGH/BBC
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ, ਮਹਾਰਾਸ਼ਟਰ ਦੀਆਂ 288 ਸੀਟਾਂ 'ਤੇ ਵੋਟਿੰਗ। ਇਸ ਤੋਂ ਇਲਾਵਾ 17 ਸੂਬਿਆਂ ਦੀਆਂ 57 ਸੀਟਾਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ।
ਹਰਿਆਣਾ ਵਿਧਾਨ ਸਭ ਚੋਣਾਂ ਲਈ ਹੋ ਰਹੀ ਵੋਟਿੰਗ ਵਿੱਚ ਹਰ ਕੋਈ ਵਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਰੋਹਤਕ ਜ਼ਿਲ੍ਹੇ ਦੀ 85 ਸਾਲਾ ਚਮੇਲੀ ਦੇਵੀ ਵੀ ਪਿੱਛੇ ਨਹੀਂ ਰਹੇ।

ਤਸਵੀਰ ਸਰੋਤ, SAT SINGH/BBC
ਕੈਥਲ ਤੋਂ ਕਾਂਗਰਸ ਉਮੀਦਵਾਰ ਰਣਦੀਪ ਸਿੰਘ ਸੁਰਜੇਵਾਲਾ ਅਤੇ ਉਨ੍ਹਾਂ ਦੀ ਪਤਨੀ ਗਾਇਤਰੀ ਸੁਰਜੇਵਾਲਾ ਨੇ ਭੁਗਤਾਈ ਵੋਟ। ਸੁਰਜੇਵਾਲਾ ਕੈਥਲ ਤੋਂ ਮੌਜੂਦਾ ਵਿਧਾਇਕ ਵੀ ਹਨ।

ਤਸਵੀਰ ਸਰੋਤ, Sat Singh/BBC
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਅਤੇ ਮਹਾਰਾਸ਼ਟਰ ਦੀਆਂ 288 ਸੀਟਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ 4 ਸੀਟਾਂ - ਫਗਵਾੜਾ, ਮੁਕੇਰੀਆਂ, ਜਲਾਲਾਬਾਦ ਅਤੇ ਦਾਖਾ - ਵਿੱਚ ਜ਼ਿਮਨੀ ਚੋਣ ਹੋ ਰਹੇ ਹਨ। ਬਿਹਾਰ (5 ਸੀਟਾਂ), ਅਸਾਮ (4 ਸੀਟਾਂ), ਉੱਤਰ ਪ੍ਰਦੇਸ਼ (11 ਸੀਟਾਂ) 'ਤੇ ਵੀ ਵੋਟਿੰਗ ਹੋ ਰਹੀ ਹੈ।