You’re viewing a text-only version of this website that uses less data. View the main version of the website including all images and videos.

Take me to the main website

ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ: ਜਿੱਤ-ਹਾਰ ਦਾ ਫੈਸਲਾ 24 ਅਕਤੂਬਰ ਨੂੰ ਸੁਣਾਇਆ ਜਾਵੇਗਾ

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ, ਮਹਾਰਾਸ਼ਟਰ ਦੀਆਂ 288 ਸੀਟਾਂ 'ਤੇ ਵੋਟਿੰਗ। ਇਸ ਤੋਂ ਇਲਾਵਾ 17 ਸੂਬਿਆਂ ਦੀਆਂ 57 ਸੀਟਾਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ।

ਲਾਈਵ ਕਵਰੇਜ

  1. ਰੋਹਤਕ 'ਚ 85 ਸਾਲਾ ਬਜ਼ੁਰਗ ਵੋਟ ਪਾਉਣ ਤੋਂ ਬਾਅਦ

    ਹਰਿਆਣਾ ਵਿਧਾਨ ਸਭ ਚੋਣਾਂ ਲਈ ਹੋ ਰਹੀ ਵੋਟਿੰਗ ਵਿੱਚ ਹਰ ਕੋਈ ਵਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਰੋਹਤਕ ਜ਼ਿਲ੍ਹੇ ਦੀ 85 ਸਾਲਾ ਚਮੇਲੀ ਦੇਵੀ ਵੀ ਪਿੱਛੇ ਨਹੀਂ ਰਹੇ।

  2. ਰਣਦੀਪ ਸਿੰਘ ਸੁਰਜੇਵਾਲਾ ਨੇ ਪਾਈ ਵੋਟ

    ਕੈਥਲ ਤੋਂ ਕਾਂਗਰਸ ਉਮੀਦਵਾਰ ਰਣਦੀਪ ਸਿੰਘ ਸੁਰਜੇਵਾਲਾ ਅਤੇ ਉਨ੍ਹਾਂ ਦੀ ਪਤਨੀ ਗਾਇਤਰੀ ਸੁਰਜੇਵਾਲਾ ਨੇ ਭੁਗਤਾਈ ਵੋਟ। ਸੁਰਜੇਵਾਲਾ ਕੈਥਲ ਤੋਂ ਮੌਜੂਦਾ ਵਿਧਾਇਕ ਵੀ ਹਨ।

  3. ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ

    ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਅਤੇ ਮਹਾਰਾਸ਼ਟਰ ਦੀਆਂ 288 ਸੀਟਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ 4 ਸੀਟਾਂ - ਫਗਵਾੜਾ, ਮੁਕੇਰੀਆਂ, ਜਲਾਲਾਬਾਦ ਅਤੇ ਦਾਖਾ - ਵਿੱਚ ਜ਼ਿਮਨੀ ਚੋਣ ਹੋ ਰਹੇ ਹਨ। ਬਿਹਾਰ (5 ਸੀਟਾਂ), ਅਸਾਮ (4 ਸੀਟਾਂ), ਉੱਤਰ ਪ੍ਰਦੇਸ਼ (11 ਸੀਟਾਂ) 'ਤੇ ਵੀ ਵੋਟਿੰਗ ਹੋ ਰਹੀ ਹੈ।