You’re viewing a text-only version of this website that uses less data. View the main version of the website including all images and videos.

Take me to the main website

ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ: ਜਿੱਤ-ਹਾਰ ਦਾ ਫੈਸਲਾ 24 ਅਕਤੂਬਰ ਨੂੰ ਸੁਣਾਇਆ ਜਾਵੇਗਾ

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ, ਮਹਾਰਾਸ਼ਟਰ ਦੀਆਂ 288 ਸੀਟਾਂ 'ਤੇ ਵੋਟਿੰਗ। ਇਸ ਤੋਂ ਇਲਾਵਾ 17 ਸੂਬਿਆਂ ਦੀਆਂ 57 ਸੀਟਾਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ।

ਲਾਈਵ ਕਵਰੇਜ

  1. ਪੰਜਾਬ ਦੇ ਦਾਖਾ 'ਚ ਚੋਣਾਂ ਦੇ ਰੰਗ

    ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਵੀ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਦਾਖਾ ਵਿਧਾਨ ਸਭਾ ਸੀਟ ਲਈ ਵੋਟ ਪਾਉਣ ਪਹੁੰਚੇ ਵੋਟਰ।

  2. ਦੀਪਿੰਦਰ ਹੁੱਡਾ ਨੇ ਭੁਗਤਾਈ ਵੋਟ

    ਰੋਹਤਕ ਦੇ ਸਾਬਕਾ ਸੰਸਦ ਮੈਂਬਰ ਦੀਪਿੰਦਰ ਹੁੱਡਾ ਨੇ ਰੋਹਤਕ ਜ਼ਿਲ੍ਹੇ ਦੇ ਸੰਘੀ ਪਿੰਡ ਵਿੱਚ ਭੁਗਤਾਈ ਵੋਟ।

  3. ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਪਾਈ ਵੋਟ

    ਮਹਾਰਾਸ਼ਟਰ ਦੀਆਂ ਸਾਰੀਆਂ 288 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਉਨ੍ਹਾਂ ਦੀ ਪਤਨੀ ਅਮਰੁਤਾ ਤੇ ਮਾਂ ਸਰਿਤਾ ਨੇ ਨਾਗਪੁਰ ਵਿੱਚ ਪਾਈ ਵੋਟ।

  4. ਹਰਿਆਣਾ ਵਿਧਾਨ ਸਭਾ ਚੋਣਾਂ 'ਚ ਕਰਨਾਲ ਦੇ ਲੋਕਾਂ ਦੇ ਕੀ ਹਨ ਮੁੱਦੇ

    ਰਿਪੋਰਟ - ਅਰਵਿੰਦ ਛਾਬੜਾ ਤੇ ਗੁਲਸ਼ਨ ਕੁਮਾਰ

  5. ਮਾਧੁਰੀ ਦੀਕਸ਼ਿਤ ਨੇ ਪਾਈ ਵੋਟ

    ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਬਾਂਦਰਾ (ਪੱਛਮੀ) ਦੇ ਪੋਲਿੰਗ ਬੂਥ ਵਿੱਚ ਭੁਗਤਾਈ ਵੋਟ।

  6. ਭੁਪਿੰਦਰ ਸਿੰਘ ਹੁੱਡਾ ਨੇ ਪਾਈ ਵੋਟ

    ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪਾਈ ਵੋਟ।

  7. ਪੰਜਾਬ ਵਿੱਚ ਹੁਣ ਤੱਕ ਕਿੰਨੀਆਂ ਵੋਟਾਂ ਪਈਆਂ

    ਸਵੇਰੇ 11 ਵਜੇ ਤੱਕ ਫਗਵਾੜਾ ਵਿੱਚ 17.5 ਫੀਸਦ ਵੋਟਾਂ ਪਈਆਂ, ਮੁਕੇਰੀਆਂ ਵਿੱਚ 12 ਫੀਸਦ, ਦਾਖਾ ਵਿੱਚ 23.76 ਫੀਸਦ ਅਤੇ ਜਲਾਲਾਬਾਦ ਵਿੱਚ 29 ਫੀਸਦ

  8. ਅਸ਼ੋਕ ਤੰਵਰ ਨੇ ਪਾਈ ਵੋਟ

    ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਵੋਟ ਪਾਉਣ ਤੋਂ ਬਾਅਦ ਜਿੱਤ ਦਾ ਨਿਸ਼ਾਨ ਦਿਖਾਇਆ।

  9. ਮਨੋਹਰ ਲਾਲ ਖੱਟਰ ਸਾਈਕਲ 'ਤੇ ਚੜ੍ਹ ਕੇ ਵੋਟ ਪਾਉਣ ਗਏ

    ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਈਕਲ 'ਤੇ ਚੜ੍ਹ ਕੇ ਵੋਟ ਪਾਉਣ ਗਏ। ਇਸ ਦੌਰਾਨ ਉਨ੍ਹਾਂ ਦੇ ਨਾਲ ਵੱਖ-ਵੱਖ ਸਾਈਕਲਾਂ 'ਤੇ ਕੁਝ ਹੋਰ ਲੋਕ ਵੀ ਹਨ।

  10. ਕੈਪਟਨ ਅਭਿਮਨਯੂ ਨੇ ਪਾਈ ਵੋਟ

    ਹਰਿਆਣਾ ਦੇ ਖਜ਼ਾਨਾ ਮੰਤਰੀ ਕੈਪਟਨ ਅਭਿਮਨਯੂ ਨੇ ਪਾਈ ਵੋਟ। ਉਹ ਨਾਰਨੌਦ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ।

  11. ਪੰਜਾਬ ਜ਼ਿਮਨੀ ਚੋਣ: ਦਾਖਾ ਹਲਕੇ ਦੇ ਲੋਕ ਕਿਹੋ ਜਿਹਾ ਉਮੀਦਵਾਰ ਚਾਹੁੰਦੇ ਹਨ

    'ਆਪ' ਵਿਧਾਇਕ ਐੱਚ ਐੱਸ ਫੂਲਕਾ ਦੇ ਅਸਤੀਫੇ ਤੋਂ ਬਾਅਦ ਦਾਖਾ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇੱਥੇ ਲੋਕਾਂ ਲਈ ਕਿਹੜੇ ਮੁੱਦੇ ਅਹਿਮ ਹਨ? ਰਿਪੋਰਟ - ਨਵਦੀਪ ਕੌਰ ਗਰੇਵਾਲ/ਦੀਪਕ

  12. ਸਿਰਸਾ ਦਾ ਸਖੀ ਮਤਦਾਨ ਕੇਂਦਰ

    ਵਿਧਾਨ ਸਭਾ ਚੋਣਾਂ ਦੇ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਵੋਟਿੰਗ ਸੈਂਟਰ ਬਣਾਏ ਗਏ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ਸਖੀ ਵੋਟਿੰਗ ਸੈਂਟਰ ਜੋ ਖਾਸ ਕਰ ਔਰਤਾਂ ਲਈ ਬਣਾਇਆ ਗਿਆ ਹੈ।

  13. ਹਰਿਆਣਾ ਵਿਧਾਨ ਸਭਾ ਚੋਣਾਂ: ਕੀ ਹਨ ਲੋਕਾਂ ਦੇ ਮੁੱਦੇ

    ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਉਨ੍ਹਾਂ ਲਈ ਮੁੱਖ ਮੁੱਦਾ ਹੈ।

    ਰਿਪੋਰਟ - ਅਰਵਿੰਦ ਛਾਬੜਾ ਤੇ ਗੁਲਸ਼ਨ ਕੁਮਾਰ

  14. ਟਿਕ- ਟੌਕ ਸਟਾਰ ਸੋਨਾਲੀ ਫੋਗਾਟ ਨੇ ਪਾਈ ਵੋਟ

    ਹਰਿਆਣਾ ਦੀ ਟਿਕ-ਟੌਕ ਸਟਾਰ ਅਤੇ ਭਾਜਪਾ ਦੀ ਟਿਕਟ 'ਤੇ ਆਦਮਪੁਰ ਤੋਂ ਚੋਣ ਲੜ ਰਹੀ ਸੋਨਾਲੀ ਫੋਗਾਟ ਨੇ ਹਿਸਾਰ ਦੇ ਜਾਟ ਕਾਲਜ ਸਥਿਤ ਪੋਲਿੰਗ ਬੂਥ 'ਤੇ ਭੁਗਤਾਈ ਵੋਟ।

  15. ਪਹਿਲਵਾਨ ਬਬੀਤਾ ਫੋਗਾਟ ਨੇ ਪਾਈ ਵੋਟ

    ਹਰਿਆਣਾ ਦੇ ਮਸ਼ਹੂਰ ਪਹਿਲਵਾਨ ਫੋਗਾਟ ਪਰਿਵਾਰ ਨੇ ਦਾਦਰੀ ਵਿੱਚ ਪਾਈ ਵੋਟ। ਬਬੀਤਾ ਫੋਗਾਟ ਦਾਦਰੀ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ।

  16. ਰੇਲ ਗੱਡੀ 'ਚ ਬੈਠ ਕੇ ਵੋਟ ਪਾਉਣ ਜਾ ਰਹੇ ਹਨ ਮੁੱਖ ਮੰਤਰੀ

    ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਰੇਲ ਗੱਡੀ ਵਿੱਚ ਬੈਠ ਕੇ ਵੋਟ ਪਾਉਣ ਕਰਨਾਲ ਗਏ।

  17. ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਯੰਤ ਚੌਟਾਲਾ ਆਪਣੇ ਪਰਿਵਾਰ ਨਾਲ ਵੋਟ ਪਾਉਣ ਟਰੈਕਟਰ 'ਤੇ ਆਏ। ਉਹ ਭਾਜਪਾ ਦੀ ਉਮੀਦਵਾਰ ਪ੍ਰੇਮ ਲਤਾ ਖਿਲਾਫ ਹਿਸਾਰ ਦੇ ਉਚਾਨਾ ਤੋਂ ਚੋਣ ਲੜ ਰਹੇ ਹਨ। ਦੁਸ਼ਯੰਤ ਦੀ ਮਾਂ ਨੈਨਾ ਚੌਟਾਲਾ ਬਾਦਰਾ ਤੋਂ ਚੋਣ ਲੜ ਰਹੇ ਹਨ

  18. ਯੋਗੇਸ਼ਵਰ ਦੱਤ ਨੇ ਪਾਈ ਵੋਟ

    ਓਲੰਪਿਕ ਮੈਡਲਿਸਟ ਅਤੇ ਬੜੋਦਾ ਤੋਂ ਭਾਜਪਾ ਉਮੀਦਵਾਰ ਯੋਗੇਸ਼ਵਰ ਦੱਤ ਨੇ ਪਾਈ ਵੋਟ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਕ੍ਰਿਸ਼ਨ ਹੁੱਡਾ ਦੇ ਨਾਲ ਹੈ।

  19. ਹਰਿਆਣਾ ਵਿੱਚ ਮੁਕਾਬਲਾ ਭਾਜਪਾ, ਕਾਂਗਰਸ, ਜੇਜੇਪੀ ਅਤੇ ਇਨੈਲੋ ਦੇ ਵਿਚਕਾਰ ਹੈ। 2014 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 47 ਸੀਟਾਂ 'ਤੇ ਜਿੱਤ ਹਾਸਿਲ ਹੋਈ ਸੀ। ਇਸ ਵਾਰ ਭਾਜਪਾ ਨੇ '75 ਪਾਰ' ਦਾ ਨਾਅਰਾ ਦਿੱਤਾ ਹੈ।

  20. ਕਰਨਾਲ 'ਚ ਚੋਣਾਂ ਦੇ ਰੰਗ

    ਹਰਿਆਣਾ ਵਿਧਾਨ ਸਭਾ ਚੋਣਾਂ ਲਈ ਲੋਕ ਸਵੇਰ ਤੋਂ ਹੀ ਹੁੰਮ-ਹੁੰਮਾ ਕੇ ਵੋਟਾਂ ਪਾਉਣ ਪਹੁੰਚ ਰਹੇ ਹਨ।