ਇੱਕ ਲੱਖ 5 ਹਜ਼ਾਰ ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ
ਲੋਨ ਦੇਣ ਵਾਲੀਆਂ ਕੰਪਨੀਆਂ ਆਰਬੀਆਈ ਦੇ ਅਧੀਨ ਹੋਣਗੀਆਂ। ਹਾਊਸਿੰਗ ਫਾਇਨਾਂਸ ਵੀ ਹੁਣ ਆਰਬੀਆਈ ਦੀ ਨਿਗਰਾਨੀ ਵਿੱਚ ਹੋਵੇਗਾ।
ਭਾਰਤ ਵਿੱਚ ਜੋ ਵਿਦੇਸ਼ੀ ਬੀਮਾ ਕੰਪਨੀਆਂ ਆਉਣਗੀਆਂ ਉਸ ਵਿੱਚ ਸਰਕਾਰ ਦਾ 51 ਫ਼ੀਸਦ ਹਿੱਸਾ ਹੋਵੇਗਾ
You’re viewing a text-only version of this website that uses less data. View the main version of the website including all images and videos.
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਪੇਸ਼ ਕੀਤਾ। 2 ਘੰਟੇ ਤੋਂ ਵੱਧ ਚੱਲਿਆ ਭਾਸ਼ਣ
ਲੋਨ ਦੇਣ ਵਾਲੀਆਂ ਕੰਪਨੀਆਂ ਆਰਬੀਆਈ ਦੇ ਅਧੀਨ ਹੋਣਗੀਆਂ। ਹਾਊਸਿੰਗ ਫਾਇਨਾਂਸ ਵੀ ਹੁਣ ਆਰਬੀਆਈ ਦੀ ਨਿਗਰਾਨੀ ਵਿੱਚ ਹੋਵੇਗਾ।
ਭਾਰਤ ਵਿੱਚ ਜੋ ਵਿਦੇਸ਼ੀ ਬੀਮਾ ਕੰਪਨੀਆਂ ਆਉਣਗੀਆਂ ਉਸ ਵਿੱਚ ਸਰਕਾਰ ਦਾ 51 ਫ਼ੀਸਦ ਹਿੱਸਾ ਹੋਵੇਗਾ
1 ਰੁਪਏ, 2 ਰੁਪਏ, 5 ਰੁਪਏ, 10 ਰੁਪਏ ਅਤੇ 20 ਰੁਪਏ ਦੇ ਨਵੇਂ ਸਿੱਕ ਆਉਣਗੇ। ਇਨ੍ਹਾਂ ਦੀ ਪਛਾਣ ਆਸਾਨੀ ਨਾਲ ਕੀਤੀ ਜਾਵੇਗੀ।
ਪ੍ਰਧਾਨ ਕੌਸ਼ਲ ਵਿਕਾਸ ਯੋਜਨਾ ਤਹਿਤ 1 ਕਰੋੜ ਨੌਜਵਾਨਾਂ ਨੂੰ ਜੋੜਿਆ ਜਾਵੇਗਾ। ਥ੍ਰੀ ਡੀ ਪ੍ਰਿੰਟਿਗ, ਵਰਚੁਅਲ ਰਿਐਲਟੀ ਅਤੇ ਰੋਬੋਟ ਦੀ ਵਰਤੋਂ ਹੋਵੇਗੀ। ਇੱਕ ਕਰੋੜ ਵਿਦਿਆਰਥੀਆਂ ਲਈ ਸਕਿੱਲ ਯੋਜਨਾ ਲਾਗੂ ਕੀਤੀ ਜਾਵੇਗੀ।
ਭਾਰਤ ਉਨ੍ਹਾਂ ਦੇਸਾਂ ਵਿੱਚ ਵੀ ਐਮਬੈਸੀ ਖੋਲ੍ਹੇਗਾ, ਜਿੱਥੇ ਅਜੇ ਤੱਕ ਅਜਿਹਾ ਪ੍ਰਬੰਧ ਨਹੀਂ ਹੈ। ਇਸ ਸਾਲ ਚਾਰ ਦੇਸਾਂ ਵਿੱਚ ਅਸੈਂਬਲੀ ਖੋਲੀ ਜਾਵੇਗੀ।
ਨਿਰਮਲਾ ਸੀਤਾਰਮਨ ਨੇ ਕਿਹਾ, "ਪਿਛਲੇ ਇੱਕ ਦਹਾਕੇ ਵਿੱਚ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਔਰਤਾਂ ਦੀ ਵੱਡੀ ਭੂਮਿਕਾ ਰਹੀ ਹੈ। ਚੋਣਾਂ ਵਿੱਚ ਮਹਿਲਾਂ ਵੋਟਰਾਂ ਨੇ ਵੱਧ ਵੋਟ ਪਾਏ।"
"ਅਜਿਹੀਆਂ ਔਰਤਾਂ ਜਿਨ੍ਹਾਂ ਦਾ ਜਨ ਧਨ ਯੋਜਨਾ ਅਕਾਊਂਟ ਹੈ, ਉਨ੍ਹਾਂ ਨੂੰ 5000 ਦਾ ਡਰਾਫਟ ਦੇਵਾਂਗੇ। ਮੁਦਰਾ ਯੋਜਨਾ ਤਹਿਤ ਔਰਤਾਂ ਨੂੰ 1 ਲੱਖ ਰੁਪਏ ਦੇ ਲੋਨ ਦੀ ਸੁਵਿਧਾ ਦਿੱਤੀ ਜਾਵੇਗੀ।"
ਜਿਨ੍ਹਾਂ NRIs ਕੇਲ ਭਾਰਤੀ ਪਾਸਪੋਰਟ ਹਨ ਉਨ੍ਹਾਂ ਨੂੰ ਆਧਾਰ ਕਾਰਡ ਦਿੱਤਾ ਜਾਵੇਗਾ। ਇਸ ਲਈ ਉਨ੍ਹਾਂ ਨੂੰ 180 ਦਿਨ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਸਟਾਰਟਪ-ਅਪ ਲਈ ਟੀਵੀ ਚੈਨਲ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਚੈਨਲ ਸਿਰਫ਼ ਸਟਾਰਟ-ਅਪ ਲਈ ਹੋਵੇਗਾ। ਸਟਾਰਟ-ਅਪ ਦੀ ਸ਼ੁਰੂਆਤ ਕਰਨ ਵਾਲੇ ਹੀ ਇਸ ਨੂੰ ਚਲਾਉਣਗੇ।
ਨਵੀਂ ਸਿੱਖਿਆ ਨੀਤੀ ਲਿਆਂਦੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਇਹ ਪੂਰੀ ਦੁਨੀਆਂ ਵਿੱਚ ਸਭ ਤੋਂ ਚੰਗੀ ਸੁਵਿਧਾ ਹੋਵੇਗੀ, ਭਾਵੇਂ ਸਕੂਲ ਹੋਣ ਜਾਂ ਉਚ ਸੁੱਖਿਆ।
ਵਿੱਤ ਮੰਤਰੀ ਨੇ ਆਪਣੀ ਪਿਛਲੀ ਸਰਕਾਰ ਦੀ ਤਾਰੀਫ਼ ਕਰਦੇ ਹੋਏ ਲੋਕ ਸਭਾ ਵਿੱਚ ਸ਼ੇਅਰ ਪੜ੍ਹਿਆ
"ਯਕੀਨ ਹੋ ਤੋ ਕੋਈ ਰਾਸਤਾ ਨਿਕਲਤਾ ਹੈ, ਹਵਾ ਕੀ ਓਟ ਭੀ ਲੇਕਰ ਚਿਰਾਗ ਜਲਤਾ ਹੈ"
ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ 130 ਤੋਂ 135 ਕਿੱਲੋਮੀਟਰ ਤੱਕ ਸੜਕਾਂ ਦਾ ਨਿਰਮਾਣ ਰੋਜ਼ਾਨਾ ਹੋ ਰਿਹਾ ਹੈ। ਅਗਲੇ ਪੰਜ ਸਾਲਾਂ ਵਿੱਚ ਸਵਾ ਲੱਖ ਕਿੱਲੋਮੀਟਰ ਸੜਕ ਦਾ ਨਿਰਮਾਣ ਹੋਵੇਗਾ। ਇਸਦੇ ਲਈ 80,250 ਕਰੋੜ ਰੁਪਏ ਰੱਖੇ ਗਏ ਹਨ।
81 ਲੱਖ ਘਰ ਸ਼ਹਿਰੀ ਯੋਜਨਾ ਤਹਿਤ ਬਣਾਏ ਜਾਣਗੇ। ਇਸ ਵਿੱਚੋਂ 24 ਲੱਖ ਬਣਾ ਕੇ ਦੇ ਦਿੱਤੇ ਗਏ ਹਨ। ਨਵੀਂ ਤਕਨੀਕ ਨਾਲ 13 ਲੱਖ ਘਰਾਂ ਦਾ ਨਿਰਮਾਣ ਕੀਤਾ ਗਿਆ ਹੈ। 2 ਅਕਤੂਬਰ ਤੱਕ ਖੁੱਲ੍ਹੇ ਵਿੱਚ ਟਾਇਲਟ ਕਰਨ ਤੋਂ ਮੁਕਤ ਕੀਤਾ ਜਾਵੇਗਾ।
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਦੇ ਬਹੁਤ ਚੰਗੇ ਨਤੀਜੇ ਮਿਲੇ ਹਨ। 9.6 ਕਰੋੜ ਟਾਇਲਟ ਹੁਣ ਤੱਕ ਇਸਦੇ ਤਹਿਤ ਬਣਾਏ ਗਏ ਹਨ।
2 ਕਰੋੜ ਤੋਂ ਜ਼ਿਆਦਾ ਭਾਰਤੀਆਂ ਨੂੰ ਡਿਜੀਟਲ ਟੈਕਨਾਲੋਜੀ ਨਾਲ ਜੋੜਿਆ ਗਿਆ ਹੈ। ਇਸ ਨਾਲ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਕਾਫ਼ੀ ਹੱਦ ਤੱਕ ਫਰਕ ਖ਼ਤਮ ਕੀਤਾ ਗਿਆ ਹੈ
ਕੁਝ ਸੂਬਿਆਂ ਵਿੱਚ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਇਸ ਨਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਸਕਾਗੀ।
ਇਸ ਲਈ ਲੋਕਾਂ ਨੂੰ ਪਾਣੀ ਦੀ ਸੁਵਿਧਾ ਦਿੱਤੀ ਜਾਵੇਗੀ। ਇਸਦੇ ਲਈ ਜਲ ਸ਼ਕਤੀ ਮੰਤਰਾਲਾ ਬਣਾਇਆ ਗਿਆ ਹੈ।
ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ਜੋ 2024 ਤੱਕ ਪੂਰਾ ਹੋ ਜਾਵੇਗਾ।
ਘਰ ਦੇ ਪਾਣੀ ਦੀ ਖੇਤੀ ਲਈ ਮੁੜ ਵਰਤੋਂ ਹੋ ਸਕੇ, ਇਸ ਲਈ ਵੀ ਪ੍ਰਬੰਧ ਕਰਨਾ ਪੇਵਗਾ।
ਪਿੰਡ, ਗਰੀਬਾਂ ਅਤੇ ਕਿਸਾਨਾਂ ਨੂੰ ਅਸੀਂ ਸਭ ਤੋਂ ਅੱਗੇ ਰੱਖਿਆ ਹੈ, ਉਹ ਸਾਡਾ ਕੇਂਦਰ ਬਿੰਦੂ ਹੈ
ਲੋਕਾਂ ਨੂੰ ਉਜਵਲਾ ਯੋਜਨਾ ਦਾ ਲਾਭ ਮਿਲਿਆ
2022 ਵਿੱਚ ਸਾਰੇ ਪੇਂਡੂ ਪਰਿਵਾਰਾਂ ਤੱਕ ਬਿਜਲੀ ਪਹੁੰਚਾ ਦਿੱਤੀ ਜਾਵੇਗੀ, ਉਨ੍ਹਾਂ ਨੂੰ ਛੱਡ ਕੇ ਜੋ ਇਹ ਨਹੀਂ ਲੈਣਾ ਚਾਹੁੰਦੇ
ਹਰ ਪਰਿਵਾਰ ਨੂੰ ਗੈਸ ਕੁਨੈਕਸ਼ਨ ਦਿੱਤੇ ਜਾਣਗੇ
ਗ੍ਰਾਮੀਣ ਆਵਾਸ ਯੋਜਨਾ ਤਹਿਤ 2022 ਤੱਕ ਸਭ ਲਈ ਘਰ ਬਣਾਏ ਜਾਣਗੇ
1.59 ਕਰੋੜ ਲੋਕਾਂ ਨੂੰ ਘਰ ਮਿਲਣਗੇ, ਟਾਇਲਟ ਦਾ ਪ੍ਰਬੰਧ ਹੋਵੇਗਾ
ਪਹਿਲਾਂ ਘਰ ਦੇ ਨਿਰਮਾਣ ਲਈ 314 ਦਿਨ ਲਗਦੇ ਸੀ, ਹੁਣ 114 ਦਿਨਾਂ ਵਿੱਚ ਨਵੀਂ ਤਕਨੀਕ ਤਹਿਤ ਘਰ ਬਣ ਜਾਂਦਾ ਹੈ
ਬੀਮਾ ਵਿੱਚ 100 ਫ਼ੀਸਦ ਵਿਦੇਸ਼ੀ ਨਿਵੇਸ਼ ਹੋਵੇਗਾ
ਸਿੰਗਲ ਬਰਾਂਡ ਰਿਟੇਲ ਵਿੱਚ FDI ਸੀਮਾ ਵਧੇਗੀ
ਮੀਡੀਆ ਵਿੱਚ ਵਿਦੇਸ਼ੀ ਨਿਵੇਸ਼ ਦੀ ਸੀਮਾ ਵਧੇਗੀ
3 ਕਰੋੜ ਦੁਕਾਨਦਾਰਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ
ਦੁਕਾਨਦਾਰਾਂ ਲਈ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇਗਾ
ਬੈਂਕ ਖਾਤੇ ਅਤੇ ਆਧਾਰ ਕਾਰਡ ਦੇ ਜ਼ਰੀਏ ਮਿਲੇਗਾ ਪੈਨਸ਼ਨ
1.5 ਕਰੋੜ ਟਰਨਓਵਰ ਵਾਲੇ ਦੁਕਾਨਦਾਰਾਂ ਨੂੰ ਪੈਨਸ਼ਨ
ਛੋਟੇ ਉਦਯੋਗਾਂ ਲਈ 59 ਮਿਨਟਾਂ ਵਿੱਚ ਲੋਨ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ
ਵਿੱਤ ਮੰਤਰੀ ਨੇ ਕਿਹਾ ਕਿ ਐਮਐਸਐਮਈ ਲਈ ਲੋਨ ਦਿੱਤੇ ਜਾਣਗੇ। 59 ਮਿਨਟਾਂ ਵਿੱਚ ਇੱਕ ਕਰੋੜ ਦਾ ਲੋਨ ਦੇਣ ਦੀ ਸੁਵਿਧਾ ਹੋਵੇਗੀ