Exit Polls ਦੇ ਅੰਕੜੇ ਆਏ, ਜਾਣੋ ਪੰਜਾਬ ਲਈ ਕੀ ਹਨ ਅਨੁਮਾਨ

ਐਗਜ਼ਿਟ ਪੋਲ ਵਿੱਚ ਸੈਂਪਲ ਦੇ ਆਧਾਰ ’ਤੇ ਅੰਕੜਿਆਂ ਬਾਰੇ ਗੱਲ ਬਹੁਤ ਹੁੰਦੀ ਹੈ।

ਲਾਈਵ ਕਵਰੇਜ

  1. ਪਟਿਆਲਾ ਤੋਂ ਪੰਜਾਬ ਮੰਚ ਦੇ ਉਮੀਦਵਾਰ ਧਰਮਵੀਰ ਗਾਂਧੀ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ। ਧਰਮਵੀਰ ਗਾਂਧੀ ਪਟਿਆਲਾ ਤੋਂ ਮੌਜੂਦਾ ਲੋਕ ਸਭਾ ਸੰਸਦ ਮੈਂਬਰ ਹਨ। 2014 ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ ਪਰ ਹੁਣ ਉਨ੍ਹਾਂ ਨੇ 'ਆਪ' ਤੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ। ਧਰਮਵੀਰ ਗਾਂਧੀ ਦਾ ਮੁਕਾਬਲਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨਾਲ ਹੈ।

    ਧਰਮਵੀਰ ਗਾਂਧੀ
  2. ਚੰਡੀਗੜ੍ਹ ਦੀ ਇੱਕੋ-ਇੱਕ ਲੋਕ ਸਭਾ ਸੀਟ ਲਈ ਕੁੱਲ 36 ਉਮੀਦਵਾਰ ਚੋਣ ਲੜ ਰਹੇ ਹਨ

    voting
    ਤਸਵੀਰ ਕੈਪਸ਼ਨ, #IndiaElection2019: ਚੰਡੀਗੜ੍ਹ ਦੀ ਇੱਕੋ-ਇੱਕ ਲੋਕ ਸਭਾ ਸੀਟ ਲਈ ਕੁੱਲ 36 ਉਮੀਦਵਾਰ ਲੜ ਰਹੇ ਹਨ ਚੋਣ
  3. ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਕੁੱਲ 278 ਉਮੀਦਵਾਰ ਚੋਣਾਂ ਲੜ ਰਹੇ ਹਨ

    voting
    ਤਸਵੀਰ ਕੈਪਸ਼ਨ, #IndiaElection2019: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਕੁੱਲ 278 ਉਮੀਦਵਾਰ ਲੜ ਰਹੇ ਹਨ ਚੋਣਾਂ
  4. ਪੰਜਾਬ ਦੀਆਂ 13 ਸੀਟਾਂ ਲਈ ਪੈ ਰਹੀਆਂ ਵੋਟਾਂ

    ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਵਿੱਚ ਪੰਜਾਬ ਦੀਆਂ 13 ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਚੰਡੀਗੜ੍ਹ ਦੀ 1 ਸੀਟ ਅਤੇ ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ਲਈ ਵੀ ਲੋਕ ਵੋਟਾਂ ਪਾ ਰਹੇ ਹਨ। 59 ਸੀਟਾਂ ਲਈ ਹੋ ਰਹੀ ਵੋਟਿੰਗ ਦੌਰਾਨ ਕਈ ਸਿਆਸੀ ਆਗੂਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇੰਨਾਂ ਵਿੱਚ ਸ਼ਾਮਲ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਕਾਲੀ ਦਲ ਆਗੂ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਪਤੀ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ, ਆਮ ਆਦਮੀ ਪਾਰਟੀ ਓਮੀਦਵਾਰ ਭਗਵੰਤ ਮਾਨ, ਆਦਿ।