ਛੇਵੇਂ ਪੜਾਅ ਦੇ ਵੱਡੇ ਨਾਮ
ਸੰਬਿਤ ਪਾਤਰਾ - ਭਾਜਪਾ ਦੇ ਮੁੱਖ ਬੁਲਾਰੇ ਹਨ ਅਤੇ ਪੁਰੀ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ।
ਧਰਮਿੰਦਰ ਪ੍ਰਧਾਨ - ਭਾਜਪਾ, ਓਡੀਸ਼ਾ ਦੇ ਸੰਬਲਪੁਰ ਹਲਕੇ ਤੋਂ ਚੋਣ ਲੜ ਰਹੇ ਹਨ।
ਮਹਿਬੂਬਾ ਮੁਫ਼ਤੀ – ਪੀਡੀਪੀ ਮੁਖੀ ਅਤੇ ਜੰਮੂ-ਕਸ਼ਮੀਰ ਦੀ ਅਨੰਤਨਾਗ ਸੀਟ ਤੋਂ ਉਮੀਦਵਾਰ ਹਨ।
ਮੇਨਕਾ ਗਾਂਧੀ -ਉੱਤਰ ਪ੍ਰਦੇਸ਼ ਦੀ ਸੁਲਤਾਨਪੁਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ।
ਮਨੋਹਰ ਲਾਲ ਖੱਟੜ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸੂਬੇ ਦੇ ਕਰਨਾਲ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹਨ।
ਨਵੀਨ ਜਿੰਦਲ – ਕੁਝ ਸਮਾਂ ਪਹਿਲਾਂ ਹੀ ਕਾਂਗਰਸ ਤੋਂ ਭਾਜਪਾ ਵਿੱਚ ਆਏ ਹਨ ਅਤੇ ਕੁਰੂਕਸ਼ੇਤਰ ਤੋਂ ਉਮੀਦਵਾਰ ਹਨ।
ਸੁਸ਼ਮਾ ਸਵਰਾਜ ਦੇ ਬੇਟੀ ਬਾਂਸੁਰੀ ਸਵਰਾਜ ਨਵੀਂ ਦਿੱਲੀ ਤੋਂ ਭਾਜਪਾ ਉਮਾਦਵਾਰ ਹਨ।
ਉੱਤਰ-ਪੂਰਬੀ ਲੋਕ ਸਭਾ ਸੀਟ ਲਈ ਭਾਜਪਾ ਦੇ ਮਨੋਜ ਤਿਵਾਰੀ ਅਤੇ ਕਾਂਗਰਸ ਦੇ ਕਨ੍ਹੱਈਆ ਕੁਮਾਰ ਮੁਕਾਬਲਾ ਕਰ ਰਹੇ ਹਨ।

