ਲੋਕ ਸਭਾ ਚੋਣਾਂ 2024 ਦੀ 6ਵੀਂ ਗੇੜ ਦੀਆਂ ਚੋਣਾਂ ਲਈ ਵੋਟਿੰਗ ਦੀ ਕਵਰੇਜ ਦੇ ਇਸ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ:
ਲੋਕ ਸਭਾ ਚੋਣਾਂ ਦੀ ਛੇਵੇਂ ਗੇੜ ਲਈ 25 ਮਈ ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਸਣੇ 8 ਸੂਬਿਆਂ ਦੀਆਂ 58 ਸੀਟਾਂ ਉੱਤੇ ਵੋਟਿੰਗ ਹੋਈ।
ਦਿੱਲੀ ਦੀਆਂ ਸਾਰੀਆਂ 7 ਅਤੇ ਹਰਿਆਣਾ ਦੀਆਂ 10 ਸੀਟਾਂ ਉੱਤੇ ਵੋਟਿੰਗ ਹੋਈ ਹੈ।
ਰਾਹੁਲ ਗਾਂਧੀ ਨੇ ਅੰਮ੍ਰਿਤਸਰ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ ਤੇ ਕਿਸਾਨਾਂ ਬਾਰੇ ਕਈ ਵਾਅਦੇ ਕੀਤੇ।
ਪੰਜਾਬ ਵਿੱਚ ਜਿੱਥੇ 01 ਜੂਨ ਨੂੰ ਪੋਲਿੰਗ ਹੋਣੀ ਹੈ ਉੱਥੇ ਪ੍ਰਚਾਰ ਮੁਹਿੰਮ ਜ਼ੋਰਾਂ ਉੱਤੇ ਚੱਲ ਰਹੀ ਹੈ।




























