ਪੰਜਾਬ ਦੀਆਂ ਯੂਨੀਵਰਸਿਟੀਆਂ-ਕਾਲਜਾਂ ਨੂੰ ਜਾਰੀ ਕੀਤੀਆਂ ਗਈਆਂ ਨਵੀਆਂ ਹਿਦਾਇਤਾਂ

ਤਸਵੀਰ ਸਰੋਤ, @harjotbains/X
ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਸੂਬੇ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ।
ਇਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਇਹ ਸਿੱਖਿਆ ਅਦਾਰੇ ਨਾ ਤਾਂ ਵਿਦਿਆਰਥੀਆਂ ਨੂੰ ਘਰ ਜਾਣ ਲਈ ਮਜਬੂਰ ਕਰਨਗੇ ਅਤੇ ਨਾ ਹੀ ਕੈਂਪਸ ਵਿੱਚ ਰੁਕਣ ਲਈ ਮਜਬੂਰ ਕਰਨਗੇ।
ਇਸ ਸਬੰਧੀ ਜਾਰੀ ਨੋਟਿਸ ਨੂੰ ਆਪਣੇ ਐਕਸ ਅਕਾਊਂਟ 'ਤੇ ਸਾਂਝਾ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲਿਖਿਆ, ''ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।''
ਉਨ੍ਹਾਂ ਕਿਹਾ ਕਿ ''ਸੁਰੱਖਿਆ, ਆਵਾਜਾਈ, ਜਾਂ ਨਿੱਜੀ ਕਾਰਨਾਂ ਕਰਕੇ ਜੇਕਰ ਕੋਈ ਵਿਦਿਆਰਥੀ ਕੈਂਪਸ ਛੱਡਣ ਵਿੱਚ ਅਸਮਰੱਥ ਹੈ ਜਾਂ ਛੱਡਣਾ ਨਹੀਂ ਚਾਹੁੰਦਾ ਤਾਂ ਉਸਨੂੰ ਕੈਂਪਸ ਛੱਡਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਜੇਕਰ ਇੱਕ ਵੀ ਵਿਦਿਆਰਥੀ ਉੱਥੇ ਰਹਿ ਜਾਂਦਾ ਤਾਂ ਸੰਸਥਾਵਾਂ ਉਸ ਦੇ ਰਹਿਣ, ਖਾਣ ਅਤੇ ਦੇਖਭਾਲ ਦਾ ਪ੍ਰਬੰਧ ਕਰਨ।''
''ਉਨ੍ਹਾਂ ਨੂੰ, ਪ੍ਰੀਖਿਆਵਾਂ ਲਈ ਰੁਕਣ ਲਈ ਵੀ ਮਜਬੂਰ ਨਹੀਂ ਕੀਤਾ ਜਾਵੇਗਾ। ਘਰ ਵਾਪਸ ਜਾਣ ਵਾਲਿਆਂ ਲਈ ਕੋਈ ਅਕਾਦਮਿਕ ਜੁਰਮਾਨਾ ਨਹੀਂ ਹੋਣਾ ਚਾਹੀਦਾ - ਸਮਾਂ ਸਾਰਣੀ ਮੁੜ ਜਾਰੀ ਕੀਤੀ ਜਾਣੀ ਚਾਹੀਦੀ ਹੈ ਜਾਂ ਬਦਲ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।''

ਤਸਵੀਰ ਸਰੋਤ, @harjotbains/X



















