ਲੋਕ ਸਭਾ ਚੋਣਾਂ 2024, ਰੁਝਾਨ ਤੇ ਨਤੀਜੇ : ਨਰਿੰਦਰ ਮੋਦੀ ਬੋਲੇ, ‘ਸਾਡੇ ਵਿਰੋਧੀ ਇਕੱਠੇ ਹੋ ਕੇ ਵੀ ਇਕੱਲੀ ਭਾਜਪਾ ਜਿੰਨੀਆਂ ਸੀਟਾਂ ਵੀ ਨਹੀਂ ਜਿੱਤ ਸਕੇ’

ਲੋਕ ਸਭਾ ਚੋਣਾਂ 2024 ਦੇ ਚੋਣ ਅਮਲ ਦੇ ਅੱਜ ਫੈਸਲੇ ਦਾ ਦਿਨ ਹੈ। ਸੰਸਦ ਦੇ ਹੇਠਲੇ ਸਦਨ ਦੀਆਂ 543 ਸੀਟਾਂ ਵਿੱਚੋਂ 542 ਦਾ ਨਤੀਜਾ ਅੱਜ ਐਲਾਨਿਆ ਜਾ ਰਿਹਾ ਹੈ।

ਸਾਰ

  • ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੂੰ ਬਹੁਮਤ ਮਿਲਿਆ ਹੈ।
  • ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਗਠਜੋੜ ਵੀ ਰੁਝਾਨਾਂ ਵਿੱਚ 200 ਤੋਂ ਸੀਟਾਂ ਉੱਤੇ ਚੱਲ ਰਿਹਾ ਹੈ।
  • ਪੰਜਾਬ ਵਿੱਚ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ ਜਦਕਿ ਆਮ ਆਦਮੀ ਪਾਰਟੀ ਨੇ 3 ਸੀਟਾਂ ਜਿੱਤੀਆਂ ਹਨ।
  • ਇੱਕ ਸੀਟ ਅਕਾਲੀ ਦਲ ਨੇ ਜਿੱਤੀ ਹੈ।
  • ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਨੇ ਪੰਜਾਬ ਵਿੱਚ ਸਭ ਤੋਂ ਵੱਡੇ ਫਰਕ ਨਾਲ ਜਿੱਤੀ ਹੈ।

ਲਾਈਵ ਕਵਰੇਜ

ਜਸਪਾਲ ਸਿੰਘ ਅਤੇ ਗੁਰਜੋਤ ਸਿੰਘ

  1. ਦਿੱਲੀ ਵਿੱਚ ਭਾਜਪਾ ਸਾਰੀਆਂ ਸੀਟਾਂ 'ਤੇ ਅੱਗੇ, ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਸ਼ਾਂਤੀ

    ਆਮ ਆਦਮੀ ਪਾਰਟੀ
    ਤਸਵੀਰ ਕੈਪਸ਼ਨ, ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਵਿੱਚ ਫਿਲਹਾਲ ਸ਼ਾਂਤੀ ਹੈ

    ਜੁਗਲ ਪੁਰੋਹਿਤ

    ਬੀਬੀਸੀ ਪੱਤਰਕਾਰ

    ਆਮ ਆਦਮੀ ਪਾਰਟੀ ਦੇ ਦਿੱਲੀ ਦਫ਼ਤਰ ਵਿੱਚ ਫਿਲਹਾਲ ਸ਼ਾਂਤੀ ਅਤੇ ਚੁੱਪੀ ਹੈ ਕਿਉਂਕਿ ਦਿੱਲੀ ਵਿੱਚ 'ਆਪ' ਉਮੀਦਵਾਰ ਕਿਸੇ ਵੀ ਸੀਟ 'ਤੇ ਅੱਗੇ ਨਹੀਂ ਚੱਲ ਰਹੇ ਹਨ।

    ਸਾਰੀਆਂ ਸੱਤ ਸੀਟਾਂ 'ਤੇ ਫਿਲਹਾਲ ਭਾਜਪਾ ਅੱਗੇ ਹੈ।

    ਸਰਹੱਦੀ ਸੂਬੇ ਪੰਜਾਬ ਵਿੱਚ, ਜਿੱਥੇ ਪਾਰਟੀ ਨੂੰ ਸਿਰਫ਼ ਦੋ ਸਾਲ ਪਹਿਲਾਂ ਹੀ ਸੱਤਾ ਵਿੱਚ ਲਿਆਂਦਾ ਗਿਆ ਸੀ, ਦੇ ਉਮੀਦਵਾਰ 13 ਵਿੱਚੋਂ ਸਿਰਫ਼ ਤਿੰਨ ਸੀਟਾਂ 'ਤੇ ਅੱਗੇ ਚੱਲ ਰਹੇ ਹਨ।

    ਆਮ ਆਦਮੀ ਪਾਰਟੀ
    ਤਸਵੀਰ ਕੈਪਸ਼ਨ, ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਵਿੱਚ ਭਾਰਤੀ ਜਨਤਾ ਪਾਰਟੀ ਅੱਗੇ ਹੈ

    ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਸੰਸਥਾਪਕਾਂ ਵਿੱਚੋਂ ਇੱਕ ਅਰਵਿੰਦ ਕੇਜਰੀਵਾਲ ਨੂੰ ਵੋਟਿੰਗ ਸ਼ੁਰੂ ਹੋਣ ਤੋਂ ਹਫ਼ਤੇ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਪਾਰਟੀ ਨੂੰ ਉਮੀਦ ਸੀ ਕਿ ਇਸ ਨਾਲ ਉਸ ਦਾ ਵੋਟਰ ਆਧਾਰ ਵਧੇਗਾ।

    ਆਗੂ ਅਤੇ ਸਮਰਥਕ ਆਸਵੰਦ ਹਨ ਕਿਉਂਕਿ ਗਿਣਤੀ ਦੇ ਦੌਰ ਜਾਰੀ ਹਨ। ਫਿਲਹਾਲ ਪਾਰਟੀ ਦਫਤਰ 'ਚ ਪਹੁੰਚੇ ਆਗੂ ਮੀਡੀਆ ਨਾਲ ਗੱਲਬਾਤ ਨਹੀਂ ਕਰ ਰਹੇ ਹਨ।

    ਜਿਨ੍ਹਾਂ ਸਮਰਥਕਾਂ ਨੂੰ ਅਸੀਂ ਮਿਲੇ ਉਨ੍ਹਾਂ ਵਿੱਚੋਂ ਕੁਝ ਨੇ ਸਾਨੂੰ ਦੱਸਿਆ ਕਿ ਉਹ ਇਸ ਗੱਲ ਤੋਂ ਖੁਸ਼ ਹਨ ਕਿ ਸਮੁੱਚੇ ਗਠਜੋੜ ਅਰਥਾਤ ‘ਇੰਡੀਆ’ ਜਿਸ ਦਾ 'ਆਪ' ਮੈਂਬਰ ਹੈ, ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਉਹ ਇਸ ਕਾਰਨ ਖੁਸ਼ ਹਨ।

  2. ਪੰਜਾਬੀ ਦੀਆਂ 13 ਲੋਕ ਸਭਾ ਸੀਟਾਂ ਦੇ ਕੀ ਹਨ ਰੁਝਾਨ

    ਲੋਕ ਸਭਾ ਚੋਣਾਂ 2024

    ਤਸਵੀਰ ਸਰੋਤ, Kulveer Singh/BBC

    ਤਸਵੀਰ ਕੈਪਸ਼ਨ, ਸੰਗਰੂਰ ਵਿੱਚ ਲੋਕਾਂ ਦਾ ਧੰਨਵਾਦ ਕਰਦੇ ਗੁਰਮੀਤ ਸਿੰਘ ਮੀਤ ਹੇਅਰ ਦੇ ਪੋਸਟਰ

    ਪੰਜਾਬ ਦੁਪਹਿਰ 12 ਵਜੇ ਤੱਕ ਦਾ ਅਪਡੇਟ1. ਅੰਮ੍ਰਿਤਸਰ- ਗੁਰਜੀਤ ਔਜਾਲਾ (ਕਾਂਗਰਸ)- 15632 2. ਗੁਰਦਾਸਪੁਰ- ਸੁਖਿੰਦਰ ਰੰਧਾਵਾ (ਕਾਂਗਰਸ)-27500 3. ਖਡੂਰ ਸਾਹਿਬ- ਅਮ੍ਰਿਤਪਾਲ ਸਿੰਘ (ਆਜ਼ਾਦ)- 79704 4. ਹੁਸ਼ਿਆਰਪੁਰ- ਰਾਜ ਕੁਮਾਰ ਚੱਬੇਵਾਲ (ਆਪ)-19991 5. ਜਲੰਧਰ-ਚਰਨਜੀਤ ਚੰਨੀ (ਕਾਂਗਰਸ)-1,25,293 6. ਆਨੰਦਪੁਰ ਸਾਹਿਬ-ਮਲਵਿੰਦਰ ਕੰਗ (ਆਪ)-3323 7. ਪਟਿਆਲਾ-ਧਰਮਵੀਰ ਗਾਂਧੀ (ਕਾਂਗਰਸ) 76518. ਫਤਿਹਗੜ੍ਹ ਸਾਹਿਬ-ਡਾ. ਅਮਰ ਸਿੰਘ- 18597 9. ਲੁਧਿਆਣਾ-ਰਾਜਾ ਵੜਿੰਗ (ਕਾਂਗਰਸ)-15664 10. ਸੰਗਰੂਰ-ਮੀਤ ਹੇਅਰ (ਆਪ) - 1, 17,729 11. ਫਰੀਦਕੋਟ-ਸਰਬਜੀਤ ਸਿੰਘ ਖਾਲਸਾ (ਓਥ)-46690 12. ਫਿਰੋਜ਼ਪੁਰ-ਸ਼ੇਰ ਸਿੰਘ ਘੁਬਾਇਆ (ਕਾਂਗਰਸ)-4235 13. ਬਠਿੰਡਾ- ਹਰਸਿਮਰਤ ਬਾਦਲ (ਸ਼੍ਰੋਮਣੀ ਅਕਾਲੀ ਦਲ) - 40410

  3. ਪੰਜਾਬ ਤੇ ਗੁਆਂਢੀ ਸੂਬਿਆਂ ਵਿੱਚ ਲੋਕਾਂ ਨੇ ਕਿਸ ਨੂੰ ਦਿੱਤਾ ਸਮਰਥਨ, ਦੁਪਹਿਰ 12 ਵਜੇ ਤੱਕ ਸਥਿਤੀ

    ਲੋਕ ਸਭਾ ਚੋਣਾਂ 2024
    ਤਸਵੀਰ ਕੈਪਸ਼ਨ, ਹਰਿਆਣਾ ਦੇ ਮੋਹਨ ਲਾਲ ਤੇ ਸਤਪਾਲ ਬ੍ਰਹਮਚਾਰੀ

    ਪੰਜਾਬ (ਕੁੱਲ ਸੀਟਾਂ- 13)

    ਕਾਂਗਰਸ- 7

    ਆਮ ਆਦਮੀ ਪਾਰਟੀ- 3

    ਸ਼੍ਰੋਮਣੀ ਅਕਾਲੀ ਦਲ- 1

    ਅਜ਼ਾਦ- 2

    ਹਰਿਆਣਾ (ਕੁੱਲ ਸੀਟਾਂ- 10)

    ਕਾਂਗਰਸ- 6 ਭਾਜਪਾ- 4

    ਹਿਮਾਚਲ (ਕੁੱਲ ਸੀਟਾਂ- 4)

    ਭਾਜਪਾ- 4

    ਰਾਜਸਥਾਨ (ਕੁੱਲ ਸੀਟਾਂ- 25)

    ਭਾਜਪਾ- 14

    ਕਾਂਗਰਸ- 8

    ਕਮਿਊਨਿਸਟ ਪਾਰਟੀ (ਐੱਮ)- 1

    ਹੋਰ- 2

  4. ਦਿੱਲੀ ਦੇ ਕਾਂਗਰਸ ਦਫਤਰ ਦਾ ਅੱਖੀਂ ਡਿੱਠਾ ਹਾਲ

    ਕੀਰਤੀ ਦੂਬੇ

    ਬੀਬੀਸੀ ਪੱਤਰਕਾਰ

    ਜਿਵੇਂ-ਜਿਵੇਂ ਰੁਝਾਨ ਕਾਂਗਰਸ ਦੀਆਂ ਸੀਟਾਂ ਵਿੱਚ ਵਾਧਾ ਦਰਸਾਉਂਦੇ ਹਨ, ਕਾਂਗਰਸ ਹੈੱਡਕੁਆਰਟਰ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਾਰਟੀ ਵਰਕਰਾਂ ਵਿੱਚ ਉਸੇ ਤਰ੍ਹਾਂ ਉਤਸ਼ਾਹ ਵਧਦਾ ਜਾ ਰਿਹਾ ਹੈ।

    ਇਹ ਰੁਝਾਨ ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਦੇ ਉਲਟ ਹਨ, ਹਾਲਾਂਕਿ ਇਹ ਸਿਰਫ ਰੁਝਾਨ ਹਨ, ਅਤੇ ਅੱਜ ਸ਼ਾਮ ਤੱਕ ਪੂਰੀ ਤਸਵੀਰ ਸਪੱਸ਼ਟ ਹੋ ਜਾਵੇਗੀ।

    ਇੱਕ ਕਾਂਗਰਸੀ ਵਰਕਰ ਜਿਸ ਨਾਲ ਅਸੀਂ ਗੱਲ ਕੀਤੀ, ਨੇ ਕਿਹਾ ਕਿ ਜਨਤਾ ਨੇ ਪਿਛਲੇ 10 ਸਾਲਾਂ ਤੋਂ ਪੈਦਾ ਹੋਈ ਅਸੰਤੋਸ਼ ਦਾ ਜਵਾਬ ਦਿੱਤਾ ਹੈ। ਇਹ ਚੋਣ ਲੋਕਾਂ ਦੁਆਰਾ ਲੜੀ ਗਈ ਸੀ, ਜਿਸ ਵਿੱਚ ਰਾਹੁਲ ਗਾਂਧੀ ਅਤੇ ਵੱਖ-ਵੱਖ ਵਿਰੋਧੀ ਨੇਤਾਵਾਂ ਨੇ ਉਨ੍ਹਾਂ ਦੇ ਮਾਧਿਅਮ ਵਜੋਂ ਕੰਮ ਕੀਤਾ ਸੀ।

    ਅੱਜ ਸਵੇਰੇ ਜਦੋਂ ਅਸੀਂ 24 ਅਕਬਰ ਰੋਡ ਸਥਿਤ ਕਾਂਗਰਸ ਦਫਤਰ ਪਹੁੰਚੇ ਤਾਂ ਮਾਹੌਲ ਇੰਨਾ ਭਖਿਆ ਨਹੀਂ ਸੀ, ਜਿਸ ਤਰ੍ਹਾਂ ਹੁਣ ਹੈ।

    ਵਰਕਰ ਸ਼ਾਂਤ ਸਨ, ਉਨ੍ਹਾਂ ਦੀਆਂ ਨਜ਼ਰਾਂ ਟੀਵੀ ਸਕਰੀਨਾਂ 'ਤੇ ਲਗਾਤਾਰ ਬਦਲਦੇ ਨੰਬਰਾਂ 'ਤੇ ਟਿਕੀਆਂ ਹੋਈਆਂ ਸਨ, ਪਰ ਜਿਵੇਂ-ਜਿਵੇਂ ਦਿਨ ਬੀਤ ਰਿਹਾ ਹੈ ਅਤੇ ਰੁਝਾਨ ਉਨ੍ਹਾਂ ਦੇ ਹੱਕ ਵਿੱਚ ਹੋ ਰਹੇ ਹਨ, ਉਨ੍ਹਾਂ ਦੇ ਹੌਸਲੇ ਉਸ ਅਨੁਸਾਰ ਵੱਧ ਰਹੇ ਹਨ।

  5. ਭਾਜਪਾ ਤੇ ਕਾਂਗਰਸ ਦੇ ਦਿੱਲੀ ਸਥਿਤ ਦਫ਼ਤਰਾਂ ਦੀ ਕੀ ਹੈ ਮਾਹੌਲ

    ਲੋਕ ਸਭਾ ਚੋਣਾਂ 2024
    ਤਸਵੀਰ ਕੈਪਸ਼ਨ, ਹੁਣ ਤੱਕ ਦੇ ਰੁਝਾਨਾਂ ਮੁਤਾਬਕ ਕਾਂਗਰਸ 200 ਤੋਂ ਵੱਧ ਸੀਟਾਂ ’ਤੇ ਅੱਗੇ ਚੱਲ ਰਹੀ ਹੈ।

    ਲੋਕ ਸਭਾ ਚੋਣਾਂ 2024 ਦੇ ਸਾਢੇ ਗਿਆਰਾਂ ਵਜੇ ਤੱਕ ਆਏ ਰੁਝਾਨਾਂ ਮੁਤਾਬਕ ਐੱਨਡੀਏ ਨੂੰ 294 ਤੇ ਇੰਡੀਆ ਗਠਬੰਧਨ ਨੂੰ 202 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

    ਦਿੱਲੀ ਸਥਿਤ ਕਾਂਗਰਸ ਤੇ ਭਾਜਪਾ ਦੇ ਮੁੱਖ ਦਫ਼ਤਰਾਂ ਦੀਆਂ ਕੁਝ ਤਸਵੀਰਾਂ ਦੇਖੋ।

    ਲੋਕ ਸਭਾ ਚੋਣਾਂ 2024
    ਤਸਵੀਰ ਕੈਪਸ਼ਨ, ਨਰਿੰਦਰ ਮੋਦੀ ਤੇ ਉਨ੍ਹਾਂ ਦੀ ਮਾਂ ਦੀ ਤਸਵੀਰ ਲਈ ਖੜੇ ਭਾਜਪਾ ਹਮਾਇਤੀ
    ਲੋਕ ਸਭਾ ਚੋਣਾਂ 2024
    ਤਸਵੀਰ ਕੈਪਸ਼ਨ, ਕਾਂਗਰਸ ਦੇ ਦਫ਼ਤਰ ਇਕੱਠੇ ਹੋਏ ਸਮਰਥਕ
    ਲੋਕ ਸਭਾ ਚੋਣਾਂ 2024
    ਤਸਵੀਰ ਕੈਪਸ਼ਨ, ਦਿੱਲੀ ਵਿੱਚ ਭਾਜਪਾ ਦੀ ਢੋਲਾਂ ਨਾਲ ਜਸ਼ਨ ਮਨਾਉਣ ਦੀ ਤਿਆਰੀ
    ਲੋਕ ਸਭਾ ਚੋਣਾਂ 2024
    ਤਸਵੀਰ ਕੈਪਸ਼ਨ, ਭਾਰਤ ਜੋੜੋ ਨਿਆਂ ਯਾਤਰਾ ਲਿਖੀਆਂ ਟੀਸ਼ਰਟਾਂ ਪਹਿਨੇ ਹੋਏ ਕਾਂਗਰਸ ਸਮਰਥਕ
  6. ਪੰਜਾਬ ਦੀ ਤਾਜ਼ਾ ਅਪਡੇਟ

    • ਪੰਜਾਬ ਵਿੱਚ ਕਾਂਗਰਸ 7 ਸੀਟਾਂ ਉੱਤੇ ਅੱਗੇ
    • ਆਮ ਆਦਮੀ ਪਾਰਟੀ 3 ਸੀਟਾਂ ਉੱਤੇ ਅੱਗੇ
    • ਸ਼੍ਰੋਮਣੀ ਅਕਾਲੀ ਦਲ 1 ਸੀਟ ਉੱਤੇ ਅੱਗੇ
    • ਅਜਾਦ 2 ਸੀਟਾਂ ਉੱਤੇ ਅੱਗੇ
  7. ਸ਼ੁਰੂਆਤੀ ਰੁਝਾਨ ਆਉਣ ਤੋਂ ਬਾਅਦ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ’ਚ ਕੀ ਹੈ ਮਾਹੌਲ

    ਵੀਡੀਓ ਕੈਪਸ਼ਨ, ਭਾਜਪਾ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਵਿੱਚ ਕੀ ਹੈ ਮਾਹੌਲ

    ਲੋਕ ਸਭਾ ਚੋਣਾਂ 2024: ਸ਼ੁਰੂਆਤੀ ਰੁਝਾਨ ਆਉਣ ਤੋਂ ਬਾਅਦ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਦਾ ਮਾਹੌਲ ਦਿਖਾ ਰਹੇ ਹਨ, ਬੀਬੀਸੀ ਪੱਤਰਕਾਰ ਰਾਘਵੇਂਦਰ ਰਾਓ।

    ਸ਼ੁਰੂਆਤੀ ਰੁਝਾਨਾਂ ਵਿੱਚ ਐੱਨਡੀਏ ਅੱਗ ਚੱਲ ਰਹੀ ਹੈ ਪਰ ਉਮੀਦ ਤੋਂ ਘੱਟ ਸੀਟਾਂ ਉੱਤੇ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 400 ਪਾਰ ਦਾ ਨਾਅਰਾ ਲਾਉਂਦੇ ਆਏ ਹਨ ਤੇ ਬਹੁਤੇ ਐਗਜ਼ਿਟ ਪੋਲ ਵੀ ਕੁਝ ਅਜਿਹਾ ਹੀ ਵਾਪਰਨ ਦਾ ਦਾਅਵਾ ਕਰ ਰਹੇ ਸਨ।

    ਸ਼ੂਟ- ਦੇਵਾਸ਼ੀਸ਼

  8. ਐੱਨਡੀਏ ਦੀਆਂ ਸੀਟਾਂ ਘਟੀਆ ਤਾਂ ਸਟਾਕ ਮਾਰਕੀਟ ’ਤੇ ਪਵੇਗਾ ਅਸਰ- ਮਾਹਰ

    ਲੋਕ ਸਭਾ ਚੋਣਾਂ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚੋਣ ਨਤੀਜੇ ਸਟਾਕ ਮਾਰਕਿਟ ਨੂੰ ਪ੍ਰਭਾਵਿਤ ਕਰ ਸਕਦੇ ਹਨ

    ਸ਼ੁਰੂਆਤੀ ਚੋਣ ਰੁਝਾਨਾਂ ਵਿੱਚ ਭਾਜਪਾ ਨੂੰ ਉਮੀਦ ਤੋਂ ਘੱਟ ਸੀਟਾਂ ਮਿਲਣ ਦੇ ਸੰਕੇਤਾਂ ਦਾ ਅਸਰ ਮੰਗਲਵਾਰ ਨੂੰ ਸਟਾਕ ਮਾਰਕੀਟ ਉੱਤੇ ਵੀ ਨਜ਼ਰ ਆਇਆ।

    ਲੋਕ ਸਭਾ ਚੋਣਾਂ 2024 ਦੇ ਸ਼ੁਰੂਆਤੀ ਰੁਝਾਨਾਂ ਨੇ ਐਗਜ਼ਿਟ ਪੋਲਾਂ ਨਾਲੋਂ ਕੁਝ ਵੱਖਰੀ ਤਸਵੀਰ ਪੇਸ਼ ਕੀਤੀ।

    ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਭਾਜਪਾ ਨੂੰ ਅੰਦਾਜ਼ਿਆ ਦੇ ਮੁਕਾਬਲੇ ਘੱਟ ਸੀਟਾਂ ਮਿਲਦੀਆਂ ਨਜ਼ਰ ਆਈਆਂ।

    ਬੀਬੀਸੀ ਪੱਤਰਕਾਰ ਅਰਚਨਾ ਸ਼ੁਕਲਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਬਾਜ਼ਾਰ ਸੋਮਵਾਰ ਨੂੰ ਬਹੁਤ ਬਿਹਤਰ ਰਿਹਾ ਸੀ ਤੇ ਰਿਕਾਰਡ ਉਚਾਈ ਨੂੰ ਛੂਹਿਆ ਸੀ ਅਤੇ ਵਪਾਰ ਵਿੱਚ 3.5 ਫ਼ੀਸਦੀ ਵਾਧੇ ਨਾਲ ਬੰਦ ਹੋਇਆ ਸੀ। ਇਹ ਲਾਭ ਬੀਤੇ 39 ਮਹੀਨਿਆਂ ਵਿੱਚ ਸਭ ਤੋਂ ਵੱਡਾ ਲਾਭ ਸੀ।

    ਬਜ਼ਾਰ ਰਵਾਇਤੀ ਤੌਰ 'ਤੇ ਨੀਤੀ ਦੀ ਨਿਰੰਤਰਤਾ ਦਾ ਸਮਰਥਨ ਕਰਦੇ ਹਨ। ਕਾਰੋਬਾਰੀ ਤੇ ਬਾਜ਼ਾਰ ਮਾਹਰ ਬੁਨਿਆਦੀ ਢਾਂਚੇ ਦੀ ਅਗਵਾਈ ਵਾਲੀ ਆਰਥਿਕ ਨੀਤੀਆਂ ਅਤੇ ਵਪਾਰ-ਪੱਖੀ ਸੁਧਾਰਾਂ ਦੇ ਮੋਦੀ ਦੇ ਵਾਅਦੇ ਦੀ ਉਡੀਕ ਕਰ ਰਹੇ ਹਨ।

    ਹਾਲਾਂਕਿ ਹਾਲੇ ਬਹੁਤ ਸ਼ੁਰੂਆਤੀ ਰੁਝਾਨ ਆਏ ਹਨ ਪਰ ਜੇ ਨਤੀਜੇ ਇਨ੍ਹਾਂ ਮੁਤਾਬਕ ਆਏ ਅਤੇ ਮੋਦੀ ਦੀ ਅਗਵਾਈ ਵਾਲੇ ਐੱਨਡੀਏ ਗਠਜੋੜ ਨੂੰ 2019 ਦੇ ਮੁਕਾਬਲੇ ਘੱਟ ਸੀਟਾਂ ਮਿਲਦੀਆਂ ਹਨ ਤਾਂ ਵਿਸ਼ਲੇਸ਼ਕ ਕਹਿੰਦੇ ਹਨ ਕਿ ਬਾਜ਼ਾਰਾਂ ਵਿੱਚ ਥੋੜ੍ਹੇ ਸਮੇਂ ਲਈ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।

  9. ਹਰਿਆਣਾ ਵਿੱਚ ਕਾਂਗਰਸ ਤੇ ਭਾਜਪਾ ਦਰਮਿਆਨ ਮੁਕਾਬਲਾ

    ਲੋਕ ਸਭਾ ਚੋਣਾਂ
    ਤਸਵੀਰ ਕੈਪਸ਼ਨ, ਭਾਜਪਾ ਮਨੋਹਰ ਲਾਲ ਖੱਟੜ ਤੇ ਕਾਂਗਰਸ ਦੇ ਰਾਜ ਬੱਬਰ ਅੱਗੇ ਚੱਲ ਰਹੇ ਹਨ

    ਡਾਟਾ ਨੈੱਟ ਦੇ ਅੰਕੜਿਆਂ ਮੁਤਾਬਕ ਹਰਿਆਣਾ ਦੇ 1੦ ਹਲਕਿਆਂ ਦੇ ਰੁਝਾਨ ਸਵੇਰੇ ਦੱਸ ਵਜੇ ਤੱਕ ਇੰਝ ਰਹੇ

    1.ਅੰਬਾਲਾ–ਵਰੁਣ ਚੌਧਰੀ (ਕਾਂਗਰਸ)

    2.ਭਿਵਾਨੀ–ਧਰਮਬੀਰ ਸਿੰਘ (ਭਾਜਪਾ)

    3.ਫ਼ਰੀਦਾਬਾਦ–ਕ੍ਰਿਸ਼ਨ ਪਾਲ (ਭਾਜਪਾ)

    4.ਗੁੜਗਾਓਂ–ਰਾਜ ਬੱਬਰ (ਕਾਂਗਰਸ)

    5.ਹਿਸਾਰ–ਰਨਜੀਤ ਸਿੰਘ (ਭਾਜਪਾ)

    6.ਕਰਨਾਲ–ਮਨੋਹਰ ਲਾਲ (ਭਾਜਪਾ)

    7.ਕੁਰਕੁਸ਼ੇਤਰ–ਡਾਕਟਰ ਸੁਸ਼ੀਲ ਗੁਪਤਾ (ਆਪ)

    8.ਰੋਹਤਕ–ਦੀਪੇਂਦਰ ਸਿੰਘ ਹੂਡਾ (ਕਾਂਗਰਸ)

    9.ਸਿਰਸਾ–ਸ਼ੈਲਜਾ (ਕਾਂਗਰਸ)

    10.ਸੋਨੀਪਤ–ਸਤਪਾਲ ਬ੍ਰਹਮਚਾਰੀ (ਕਾਂਗਰਸ)

  10. ਲੋਕ ਸਭਾ ਨਤੀਜਿਆਂ ਦੇ ਰੁਝਾਨ, ਸਮਾਂ -10 ਵਜੇ ਸਵੇਰ

    ਲੋਕ ਸਭਾ ਨਤੀਜੇ
  11. ਜਲੰਧਰ ਵਿੱਚ ਚੰਨੀ ਦੀ ਚੜ੍ਹਾਈ

    ਪੰਜਾਬ ਚੋਣ ਨਤੀਜੇ
  12. ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਕੌਣ ਅੱਗੇ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਹਨ।

    ਚੋਣ ਕਮਿਸ਼ਨ ਵੈੱਬਸਾਈਟ ਮੁਤਾਬਕ ਪੰਜਾਬ ਦੇ13 ਹਲਕਿਆਂ ਵਿੱਚ ਸਵੇਰੇ ਪੌਣੇ ਦੱਸ ਵਜੇ ਕੌਣ ਅੱਗੇ ਚੱਲ ਰਿਹਾ ਹੈ

    ਅਨੰਦਪੁਰ ਸਾਹਿਬ– ਮਾਲਵਿੰਦਰ ਕੰਗ (ਆਪ)

    ਬਠਿੰਡਾ– ਹਰਸਿਮਰਤ ਕੌਰ ਬਾਦਲ (ਸ਼੍ਰੋਮਣੀ ਅਕਾਲੀ ਦਲ)

    ਫਰੀਦਕੋਟ– ਸਰਬਜੀਤ ਸਿੰਘ (ਆਜ਼ਾਦ)

    ਫਤਿਹਗੜ੍ਹ ਸਾਹਿਬ– ਅਮਰ ਸਿੰਘ (ਕਾਂਗਰਸ)

    ਫ਼ਿਰੋਜ਼ਪੁਰ– ਨਾਮਦੇਵ ਸਿੰਘ ਬੌਬੀ ਮਾਨ (ਸ਼੍ਰੋਮਣੀ ਅਕਾਲੀ ਦਲ)

    ਗੁਰਦਾਸਪੁਰ– ਸੁਖਜਿੰਦਰ ਸਿੰਘ ਰੰਧਾਵਾ (ਕਾਂਗਰਸ)

    ਹੁਸ਼ਿਆਰਪੁਰ– ਡਾਕਟਰ ਰਾਜ ਕੁਮਾਰ ਚੱਬੇਵਾਲ (ਆਪ)

    ਜਲੰਧਰ– ਚਰਨਜੀਤ ਸਿੰਘ ਚੰਨੀ (ਕਾਂਗਰਸ)

    ਖਡੂਰਸਾਹਿਬ– ਅਮ੍ਰਿਤਪਾਲ ਸਿੰਘ (ਆਜ਼ਾਦ)

    ਲੁਧਿਆਣਾ– ਅਮਰਿੰਦਰ ਸਿੰਘ ਰਾਜਾ ਵੜਿੰਗ (ਕਾਂਗਰਸ)

    ਪਟਿਆਲਾ– ਡਾਕਟਰ ਧਰਮਵੀਰ ਗਾਂਧੀ (ਕਾਂਗਰਸ)

    ਸੰਗਰੂਰ– ਗੁਰਮੀਤ ਸਿੰਘ ਮੀਤ ਹੇਅਰ (ਆਪ)

    ਅੰਮ੍ਰਿਤਸਰ- ਗੁਰਜੀਤ ਸਿੰਘ ਔਜਲਾ (ਕਾਂਗਰਸ)

  13. ਅਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਅੱਗੇ, ਸਮਾਂ -9.40 ਸਵੇਰ

    ਅਮ੍ਰਿਤਪਾਲ ਸਿੰਘ
  14. ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਕੰਗਨਾ ਰਣੌਤ ਅੱਗੇ

    ਕੰਗਨਾ ਰਣੌਤ

    ਤਸਵੀਰ ਸਰੋਤ, Kangana Ranaut/Twitter

    ਤਸਵੀਰ ਕੈਪਸ਼ਨ, ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰਾ ਕੰਗਨਾ ਰਨੌਤ ਅੱਗੇ ਚੱਲ ਰਹੇ ਹਨ।

    ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰਾ ਕੰਗਨਾ ਰਨੌਤ ਅੱਗੇ ਚੱਲ ਰਹੇ ਹਨ। ਸਵੇਰੇ 9:30 ਵਜੇ ਦੇ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਕੰਗਨਾ 10719 ਵੋਟਾਂ ਨਾਲ ਅੱਗੇ ਹਨ।ਕਾਂਗਰਸ ਦੇ ਵਿਕਰਮਦਿਤਿਆ ਸਿੰਘ ਇਸ ਵੇਲੇ ਪਿੱਛੇ ਚੱਲ ਰਹੇ ਹਨ। ਹਿਮਾਚਲ ਪ੍ਰਦੇਸ਼ ਦੀਆਂ ਕੁੱਲ 4 ਸੀਟਾਂ ਹਨ ਅਤੇ ਸਭ 'ਤੇ ਭਾਜਪਾ ਅੱਗੇ ਹੈ।

  15. ਬਠਿੰਡਾ ’ਚ ਹਰਸਿਮਰਤ ਬਾਦਲ ਤੇ ਗੁਰਮੀਤ ਸਿੰਘ ਖੁੱਡੀਆ ਦਰਮਿਆਨ ਸਖ਼ਤ ਮੁਕਾਬਲਾ

    ਲੋਕ ਸਭਾ ਚੋਣਾਂ

    ਤਸਵੀਰ ਸਰੋਤ, Gett

    ਤਸਵੀਰ ਕੈਪਸ਼ਨ, ਹਰਸਿਮਰਤ ਬਾਦਲ

    ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਦਰਮਿਆਨ ਸਖ਼ਤ ਮੁਕਾਬਲਾ ਨਜ਼ਰ ਆ ਰਿਹਾ ਹੈ।

    ਅੰਮ੍ਰਿਤਸਰ ਵਿੱਚ ਆਪ ਦੇ ਕੁਲਦੀਪ ਸਿੰਘ ਧਾਲੀਵਾਲ ਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਦਰਮਿਆਨ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।

    ਗੁਰਦਾਸਪੁਰ ਵਿੱਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਵਿਰੋਧੀਆਂ ਦੇ ਮੁਕਾਬਲੇ ਚੰਗੀ ਲੀਡ ਉੱਤੇ ਹਨ।

  16. ਖ਼ਡੂਰ ਸਾਹਿਬ ਤੋਂ ਅਮ੍ਰਿਤਪਾਲ ਤੇ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਅੱਗੇ

    ਲੋਕ ਸਭਾ ਚੋਣਾਂ

    ਤਸਵੀਰ ਸਰੋਤ, Pradeep Sharma/BBC

    ਤਸਵੀਰ ਕੈਪਸ਼ਨ, ਜਲੰਧਰ ਦੇ ਗਿਣਤੀ ਸੈਂਟਰ ਦੀ ਇੱਕ ਤਸਵੀਰ

    ਪੰਜਾਬ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਵੀ 5-5 ਸੀਟਾਂ ਉੱਤੇ ਅੱਗੇ ਚੱਲ ਰਹੇ ਹਨ। ਭਾਜਪਾ ਤੇ ਸ਼ੋਮਣੀ ਅਕਾਲੀ ਦਲ ਕਿਸੇ ਵੀ ਸੀਟ ਉੱਤੇ ਅੱਗੇ ਨਹੀਂ ਹਨ।

    ਖ਼ਡੂਰ ਸਾਹਿਬ ਤੋਂ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਅਤੇ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਅੱਗੇ ਚੱਲ ਰਹੇ ਹਨ। ਇਹ ਦੋਵੇਂ ਆਜ਼ਾਦ ਚੋਣ ਲੜ ਰਹੇ ਹਨ।

    ਸਰਬਜੀਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਕਤਲ ਮਾਮਲੇ ਵਿੱਚ ਦੋਸ਼ੀ ਬੇਅੰਤ ਸਿੰਘ ਦੇ ਬੇਟੇ ਹਨ।

    ਚੋਣ ਕਮਿਸ਼ਨ ਵੱਲੋ ਜਾਰੀ ਰੁਝਾਨਾ ਮੁਤਾਬਕਾਂ ਭਾਜਪਾ 256 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ ਤੇ ਇੰਡਆ ਗਠਬੰਧਨ 187 ਸੀਟਾਂ ਉੱਤੇ ਅੱਗੇ ਚੱਲ ਰਹੇ ਹਨ।

  17. ਪਹਿਲੇ ਰਾਉਂਡ ਦੇ ਰੁਝਾਨ ਆਏ ਸਾਹਮਣੇ, ਚੰਨੀ ਤੇ ਰਾਜਾ ਵੜਿੰਗ ਚੱਲ ਰਹੇ ਹਨ ਅੱਗੇ

    ਲੋਕ ਸਭਾ ਚੋਣਾਂ

    ਤਸਵੀਰ ਸਰੋਤ, Bimal Saini/BBC

    ਤਸਵੀਰ ਕੈਪਸ਼ਨ, ਰੂਪਨਗਰ ਦੇ ਕਾਉਂਟਿੰਗ ਸੈਂਟਰ ਦੀ ਇੱਕ ਤਸਵੀਰ

    ਚੋਣ ਕਮਿਸ਼ਨ ਵੱਲੋਂ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।

    ਪਹਿਲੇ ਰਾਉਂਡ ਦੀ ਗਿਣਤੀ ਵਿੱਚ ਲੁਧਿਆਣਾ ਤੋਂ ਕਾਂਗਰਸ ਦੇ ਰਾਜਾ ਵੜਿੰਗ ਅੱਗੇ ਚੱਲ ਰਹੇ ਹਨ।

    ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਭਾਜਪਾ ਦੇ ਸੁਸ਼ੀਲ ਰਿੰਕੂ ਤੋਂ ਅੱਗੇ ਹਨ।

    ਇਸੇ ਤਰ੍ਹਾਂ ਫ਼ਤਿਹਗੜ੍ਹ ਸਾਹਿਬ ਤੋਂ ਵੀ ਕਾਂਗਰਸ ਦੇ ਡਾਕਟਰ ਅਮਰ ਸਿੰਘ ਵੱਧ ਰਹੇ ਹਨ।

  18. ਲੋਕ ਸਭਾ ਚੋਣਾਂ 2024 ਲਈ ਵੋਟਾਂ ਦੀ ਗਿਣਤੀ ਲ਼ਈ ਅੱਧਾ ਘੰਟਾ ਬਾਕੀ

    ਗਿਣਤੀ ਸੈਂਟਰਾਂ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਗਿਣਤੀ ਸੈਂਟਰਾਂ ਉੱਤੇ ਸਿਆਸੀ ਨੁਮਾਂਇੰਦੇ ਪਹੁੰਚਣਾ ਸ਼ੁਰੂ ਹੋ ਗਏ ਹਨ

    ਲੋਕ ਸਭਾ ਚੋਣਾਂ 2024 ਲਈ ਪੰਜਾਬ ਸਣੇ ਹੋਰ ਸੂਬਿਆਂ ਵਿੱਚ ਗਿਣਤੀ ਸੈਂਟਰਾਂ ਉੱਤੇ ਅਧਿਕਾਰੀਆਂ ਤੇ ਸਿਆਸੀ ਨੁਮਾਇੰਦਿਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ।

    ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਅਤੇ ਰੋਹਤਰ ਤੋਂ ਸਤ ਸਿੰਘ ਮੁਤਾਬਕ ਗਿਣਤੀ ਸੈਂਟਰਾਂ ਉੱਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

    ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਪੰਜਾਬ ਦੇ ਗੁਰਦਾਸਪੁਰ ਤੇ ਹਰਿਆਣਾ ਦੇ ਰੋਹਤਕ ਦੀਆਂ ਕੁਝ ਤਸਵੀਰਾਂ ਦੇਖੋ।

    ਗਿਣਤੀ ਸੈਂਟਰ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਗੁਰਦਾਸਪੁਰ ਦੇ ਇੱਕ ਗਿਣਤੀ ਸੈਂਟਰ ਦੇ ਬਾਹਰ ਦੀ ਤਸਵੀਰ
    ਗਿਣਤੀ ਸੈਂਟਰ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਗਿਣਤੀ ਸੈਂਟਰ ਦੇ ਬਾਹਰ ਬੈਠੇ ਅਧਿਕਾਰੀ
    ਰੋਹਤਕ

    ਤਸਵੀਰ ਸਰੋਤ, Sat Singh/BBC

    ਤਸਵੀਰ ਕੈਪਸ਼ਨ, ਵਿੱਚ ਪੁਲਿਸ ਵੱਲੋਂ ਸੁਰੱਖਿਆ ਇੰਤਜ਼ਾਮਾਂ ਦੀ ਇੱਕ ਤਸਵੀਰ
  19. ਖਡੂਰ ਸਾਹਿਬ ਸਣੇ ਪੰਜਾਬ ਦੇ ਕਿਹੜੇ ਹਲਕਿਆਂ 'ਚ ਮਹਿਲਾ ਵੋਟਰਾਂ ਨੇ ਮਰਦਾਂ ਨਾਲੋਂ ਵੱਧ ਵੋਟਾਂ ਪਾਈਆਂ

    ਔਰਤ ਮੱਤਦਾਨ
    ਤਸਵੀਰ ਕੈਪਸ਼ਨ, ਪੰਜਾਬ ਵਿੱਚ 13 ਸੰਸਦੀ ਹਲਕੇ ਅਤੇ 117 ਵਿਧਾਨ ਸਭਾ ਹਲਕੇ ਹਨ।

    1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਬਾਰੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਕੁਲ ਪੰਜ ਲੋਕ ਸਭਾ ਹਲਕੇ ਅਜਿਹੇ ਹਨ ਜਿਨ੍ਹਾਂ ਵਿੱਚ ਮਰਦਾਂ ਨਾਲੋਂ ਵੱਧ ਮਹਿਲਾ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ।

    ਪੰਜਾਬ ਵਿੱਚ 13 ਸੰਸਦੀ ਹਲਕੇ ਅਤੇ 117 ਵਿਧਾਨ ਸਭਾ ਹਲਕੇ ਹਨ।

    ਪੰਜਾਬ ਵਿੱਚ 1 ਜੂਨ ਨੂੰ ਹੋਈਆਂ ਚੋਣਾਂ ਵਿੱਚ ਕੁੱਲ 2.14 ਕਰੋੜ ਵੋਟਰ ਸਨ ਜਿਨ੍ਹਾਂ ਵਿੱਚੋਂ ਲਗਭਗ 62.80% ਲੋਕਾਂ ਨੇ (1.34 ਕਰੋੜ) ਵੋਟਾਂ ਪਈਆਂ।

    ਵੋਟ ਪਾਉਣ ਵਾਲੇ ਵੋਟਰਾਂ ਵਿੱਚ 71.4 ਲੱਖ ਮਰਦ ਵੋਟਰ ਹਨ ਜਦਕਿ 63.36 ਲੱਖ ਮਹਿਲਾ ਵੋਟਰ ਹਨ।ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ